ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਪਜਦੇਖੋ, ਪੱਜ. ਪੱਜਸੰਗ੍ਯਾ- ਵ੍ਯਾਜ. ਬਹਾਨਾ। ੨. ਸੰ. ਪੈਰ ਤੋਂ ਪੈਦਾ ਹੋਇਆ, ਸ਼ੂਦ੍ਰ. ਪੰਜ¹ ਫ਼ਾ. [پنج] ਵਿ- ਪੰਚ. ਪਾਂਚ। ੨. ਸੰਗ੍ਯਾ- ਪੰਜ ਸੰਖ੍ਯਾ ਬੋਧਕ ਪਦਾਰਥ, ਜੈਸੇ- ਪੰਜ ਤੱਤ ਆਦਿ. "ਤੀਹ ਕਰਿ ਰਾਖੇ ਪੰਜ ਕਰਿ ਸਾਥੀ." (ਸ੍ਰੀ ਮਃ ੧)… ਪਜਿਪੱਜ (ਬਹਾਨੇ) ਨਾਲ. "ਛੂਟਹੁਗੇ ਕਿਤੁ ਪਜਿ" (ਮਃ ੧. ਬੰਨੋ) ਪੰਜਅੱਖਾਖ਼ਾ ਕਾਣਾ. ਲਖਨੇਤ੍ਰਾ. ਪੰਜ ਪਿਆਰੇਗੁਰਘਰ ਵਿੱਚ ਮੁੱਢ ਤੋਂ ਹੀ ਪੰਜ ਗੁਰਮੁਖਾਂ ਦੀ ਪ੍ਰਧਾਨਤਾ ਚਲੀ ਆਈ ਹੈ, ਜੇਹਾਕਿ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੇ ਵਾਕ ਤੋਂ ਪ੍ਰਸਿੱਧ ਹੈ. "ਪੰਚ … ਪੰਜਮੁਕਤੇਜਾਤ ਪਾਤਿ ਦੇ ਬੰਧਨ ਤੋਂ ਛੁਟੇ ਧਰਮ ਵੀਰ ਪੰਜ ਸਿੰਘ, ਜਿਨ੍ਹਾਂ ਨੇ ਪੰਜ ਪ੍ਯਾਰਿਆਂ ਪਿੱਛੋਂ ੧. ਵੈਸਾਖ ਸੰਮਤ ੧੭੫੬ ਨੂੰ ਕਲਗੀਧਰ ਤੋਂ ਅਮ੍ਰਿਤ ਛਕਿਆ… ਪੰਜ ਮੇਲਪੰਜ ਤਿਆਗਣ ਯੋਗ੍ਯ ਸਮਾਜ. ਮੀਣੇ, ਮਸੰਦ, ਧੀਰਮੱਲੀਏ, ਰਾਮਰਈਏ, ਸਿਰਗੁੰਮ.¹ ਜਦ ਇਹ ਖੰਡੇ ਦਾ ਅਮ੍ਰਿਤ ਛਕਣ, ਤਦ ਖ਼ਾਲਸੇ ਦੇ ਪ੍ਯਾਰੇ ਗੁਰਭਾਈ ਹਨ. ਪੰਜ ਰਤਨਾਦੇਖੋ, ਪੋਚਰਤਨ। ੨. ਖਾ. ਗਾਜਰ, ਮੂਲੀ, ਸ਼ਲਜਮ, ਬੈਂਗਣ ਅਤੇ ਕੱਦੂ ਪੰਜ ਮਿਲਾਕੇ ਰਿੱਧਾ ਸਲੂਣਾ. ਪੰਜਵਾਵਿ- ਪੰਚਮ. ਪਾਚਵਾ. "ਪੰਜਵਾ ਪਾਇਆ ਘਿਰਤੁ." (ਵਾਰ ਆਸਾ) ੨. ਸੰਗਯਾ- ਖਾ. ਘੀ. ਘਿ੍ਰਤ. ਆਸਾ ਦੀ ਵਾਰ ਵਿੱਚ ਇਸ ਦਾ ਨੰਬਰ ਪੰਜਵਾ ਹੋਣ ਕਰਕੇ ਇਹ ਰੂਢ… ਪੰਜਾਫ਼ਾ. [پنجا] ਸੰ. ਪੰਚਕ. ਸੰਗ੍ਯਾ- ਪੰਜ ਦਾ ਸਮੁਦਾਯ। ੨. ਜੁੱਤੀ ਦਾ ਅਗਲਾ ਭਾਗ, ਜਿਸ ਵਿੱਚ ਪੈਰ ਦਾ ਅੰਗੂਠਾ ਅਤੇ ਉਂਗਲਾਂ ਹੁੰਦੀਆਂ ਹਨ। ੩. ਹੱਥ ਦ… ਪੰਜ ਸਸਤ੍ਰਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੰਜ ਪ੍ਯਾਰੇ ਸ਼ਸਤ੍ਰ, ਜਿਨ੍ਹਾਂ ਨੂੰ ਨਿੱਤ ਪਹਿਰਦੇ ਸਨ- ਕ੍ਰਿਪਾਣ (ਖੜਗ), ਧਨੁਖ, ਬੰਦੂਕ, ਕਟਾਰ ਅਤੇ ਚਕ੍ਰ। … ਪੰਜ ਐਬਚੋਰੀ, ਵਿਭਚਾਰ, ਜੂਆ, ਸ਼ਰਾਬਖੋਰੀ ਅਤੇ ਝੂਠ। ੨. ਕਿਤਨਿਆਂ ਦੇ ਖਿਆਲ ਅਨੁਸਾਰ ਮਾਸ ਖਾਣਾ, ਸ਼ਰਾਬ ਪੀਣੀ, ਜੂਆ ਖੇਡਣਾ, ਵਿਭਚਾਰ ਕਰਨਾ ਅਤੇ ਚੋਰੀ. ਪੰਜ ਸਤਿ ਨਉ ਲਗਾ ਰਖਣ(ਰਤਨਮਾਲਾ ਬੰਨੋ) ਪ੍ਰਾਣਾਯਾਮ ਦਾ ਅਭਯਾਸ ਕਰਦਾ ਹੋਇਆ ਜੋ ਪੰਜ ਸ੍ਵਾਸ, ਸੱਤ ਸ੍ਵਾਸ, ਨੌ ਸ੍ਵਾਸ ਸ਼ਨੇ ਸ਼ਨੇ ਠਹਿਰਾਉਣ ਲੱਗਾ ਹੈ। ੨. ਪੰਜ ਗੁਣ (ਸੰਤ… ਪੰਜ ਸਨਾਨਾਖ਼ਾ ਦੇਖੋ, ਪੰਚ ਸਨਾਨ. ਪੰਜ ਸਰੀਕਕਾਮਾਦਿ ਪੰਜ ਵਿਕਾਰ, ਜੋ ਦੇਹ ਰੂਪ ਪਿੰਡ ਵਿੱਚ ਆਪਣੀ ਸ਼ਰਾਕਤ ਦਸਦੇ ਹਨ- "ਬੰਨਿ ਆਂਦੇ ਪੰਜ ਸਰੀਕ ਜੀਉ." (ਸ੍ਰੀ ਮਃ ੫. ਪੈਪਾਇ) ਪੰਜ ਹਥਿਆਰਪ੍ਰਾਚੀਨ ਸਿੰਘਾਂ ਦੇ ਪੰਜ ਸ਼ਸਤ੍ਰ- ਕ੍ਰਿਪਾਣ, ਕਮਾਣ, ਬੰਦੂਕ, ਕਟਾਰ ਅਤੇ ਬਰਛਾ. ਦੇਖੋ, ਪਾਂਚ ਹਥਿਆਰ. ਪੰਜ ਕਕਾਰਖੰਡੇ ਦਾ ਅੰਮਿ੍ਰਤ ਛਕਣ ਵਾਲੇ ਸਿਘਾ ਦੇ ਪੰਜ ਧਰਮ ਚਿੰਨੀ, ਜਿਨੀਾ ਦਾ ਨਾਮ ਕੱਕੇ ਅੱਖਰ ਤੋਂ ਆਰੰਭ ਹੁੰਦਾ ਹੈ- ਕੇਸ, ਹਿਪਾਣ, ਕੱਛ, ਕੰਘਾ ਅਤੇ ਕੜਾ.… ਪੰਜ ਕਕਾਰੀਖੰਡੇ ਦਾ ਅੰਮ੍ਰਿਤ ਛਕਣ ਵਾਲੇ ਸਿਘਾਂ ਦੇ ਪੰਜ ਧਰਮ ਚਿੰਨ੍ਹ, ਜਿਨ੍ਹਾਂ ਦਾ ਨਾਮ ਕੱਕੇ ਅੱਖਰ ਤੋਂ ਆਰੰਭ ਹੁੰਦਾ ਹੈ- ਕੇਸ, ਕ੍ਰਿਪਾਣ, ਕੱਛ, ਕੰਘਾ ਅਤ… ਪੰਜ ਕੱਕੇਖੰਡੇ ਦਾ ਅੰਮ੍ਰਿਤ ਛਕਣ ਵਾਲੇ ਸਿਘਾਂ ਦੇ ਪੰਜ ਧਰਮ ਚਿੰਨ੍ਹ, ਜਿਨ੍ਹਾਂ ਦਾ ਨਾਮ ਕੱਕੇ ਅੱਖਰ ਤੋਂ ਆਰੰਭ ਹੁੰਦਾ ਹੈ- ਕੇਸ, ਕ੍ਰਿਪਾਣ, ਕੱਛ, ਕੰਘਾ ਅਤ… ਪੰਜ ਕੱਪੜੇਦੇਖੋ, ਪੰਜ ਵਸਤ੍ਰ. ਪੰਜ ਕਲੇਸਦੇਖੋ, ਕਲੇਸ ਅਤੇ ਪੰਚ ਕਲੇਸ. ਪੰਜ ਕਿਰਸਾਣਪੰਜ ਕਾਮਾਦਿ ਵਿਕਾਸ, ਜੋ ਸ਼ਰੀਰ ਰੂਪ ਪਿੰਡੇ ਵਿੱਚ ਕਾਸ਼ਤਕਾਰ ਹਨ. "ਪੰਜ ਕਿਰਸਾਣ ਮੁਜੇਰੇ ਮਿਹਡਿਆ." (ਸ੍ਰੀ ਮਃ ੫. ਪੈਪਾਇ) ਪੰਜ ਕੁਕਰਮਝੂਠ, ਨਿੰਦਾ, ਚੁਗਲੀ, ਪਰਾਈ ਵਸਤੁ ਦਾ ਗ੍ਰਹਣ ਅਤੇ ਕ੍ਰਿਤਘਨਤਾ. ਪੰਜ ਕੇਦਾਰਦੇਖੋ, ਕੇਦਾਰ. ਪੰਜਖਤੰਗ ਅਰਾਤੀਦੇਖੋ, ਪੰਚਖਤੰਗ ਅਰਾਤੀ. ਪੰਜੱਖਾਖ਼ਾ ਕਾਣਾ. ਲਖਨੇਤ੍ਰਾ. ਪੰਜਗ੍ਰੰਥੀਉਹ ਪੋਥੀ, ਜਿਸ ਵਿੱਚ- ਜਪੁ, ਸੋਦਰੁ, ਸੋਹਿਲਾ, ਆਸਾ ਦੀ ਵਾਰ ਅਤੇ ਅਨੰਦੁ ਹੋਵੇ. ਹੁਣ ਸੁਖਮਨੀ ਆਦਿ ਕਈ ਬਾਣੀਆਂ ਪੰਜ ਗ੍ਰੰਥੀ ਵਿੱਚ ਹੋਇਆ ਕਰਦੀਆਂ ਹ… ਪੰਜ ਜਥੇਪੰਜ ਯੂਥ. ਪੰਜ ਟੋਲੇ. ਦੇਖੋ, ਤਰੁਣ ਦਲ. ਪੰਜ ਠਗ"ਰਾਜੁ ਮਾਲੁ ਰੂਪੁ ਜਾਤਿ ਜੋਬਨੁ ਪੰਜੇ ਠਗ" (ਵਾਰ ਮਲਾ ਮਃ ੧) ਪੰਜ ਤਖਤਅਕਾਲਬੁੰਗਾ, ਪਟਨਾ ਸਾਹਿਬ, ਕੇਸਗੜ੍ਹ, ਅਬਿਚਲਨਗਰ ਅਤੇ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਹਜੂਰ ਖਾਲਸਾਦੀਵਾਨ. ਪੰਜ ਦੱਦੇਦੇਖੋ, ਪੰਚ ਦਕਾਰ. ਪੰਜ ਧਾਮਦੇਖੋ, ਧਾਮ ੪. ਪੰਜ ਨਿਮਾਜਾਦੇਖੋ, ਨਮਾਜ਼. "ਪੰਜ ਨਿਵਾਜਾ ਵਖਤ ਪੰਜ, ਪੰਜਾ ਪੰਜੇ ਨਾਉ." (ਵਾਰ ਮਾਝ ਮਃ ੧) ਸ਼੍ਰੀ ਗੁਰੂ ਨਾਨਕ ਦੇਵ ਨੇ ਉੱਤਮ ਪੰਜ ਨਮਾਜਾ ਇਹ ਦੱਸੀਆ ਹਨ- ਸਤਯ,… ਪੰਜ ਨਿਵਾਜਾਂਦੇਖੋ, ਨਮਾਜ਼. "ਪੰਜ ਨਿਵਾਜਾਂ ਵਖਤ ਪੰਜ, ਪੰਜਾਂ ਪੰਜੇ ਨਾਉ." (ਵਾਰ ਮਾਝ ਮਃ ੧) ਸ਼੍ਰੀ ਗੁਰੂ ਨਾਨਕ ਦੇਵ ਨੇ ਉੱਤਮ ਪੰਜ ਨਮਾਜਾਂ ਇਹ ਦੱਸੀਆਂ ਹਨ- ਸਤ… ਪੰਜ ਨੂਣਦੇਖੋ, ਪੰਜ ਲੂਣ. ਪੰਜ ਪ੍ਰਸਾਦਖ਼ਾਲਸਾਮਤ ਦੇ ਮੰਨੇ ਹੋਏ ਪੰਜ ਨੈਵੇਦ੍ਯ, ਜੋ ਅਕਾਲ ਨੂੰ ਅਰਪਣ ਕਰਕੇ ਦੀਵਾਨ ਵਿੱਚ ਵਰਤਾਉਣ ਯੋਗ੍ਯ ਹਨ- ਕੜਾਹਪ੍ਰਸਾਦ, ਪਤਾਸੇ, ਗੁੜ, ਫਲ ਅਤੇ ਮਖਾਣੇ … ਪੰਜ ਪ੍ਰਕਾਰ ਦੇ ਭੋਜਨਦੇਖੋ, ਭੋਜਨ. ਪੰਜ ਬਾਣੀਆਜਪੁ, ਜਾਪੁ, ਅਕਾਲ ਉਸਤਤਿ ਦੇ "ਸ੍ਰਾਵਗ" ਆਦਿ ੧੦. ਸਵੈਯੇ, ਰਹਿਰਾਸ ਅਤੇ ਸੋਹਲਾ, ਜਿਨੀਾ ਦਾ ਨਿਤਯਨਿਯਮ ਖਾਲਸੇ ਲਈ ਜ਼ਰੂਰੀ ਹੈ। ੨. ਉੱਪਰ ਲਿਖੀਆ ਬ… ਪੰਜਭੀਤਿਪੰਜ ਡਰ, ਪੰਜ ਭਯ- "ਏਸੁ ਕਲੀਓਂ ਪੰਜਭੀਤੀਓਂ ਕਿਉਕਰਿ ਰਖਾ ਪਤਿ? (ੳ) ਜੇ ਬੋਲਾ ਤਾ ਆਖੀਅੈ ਬੜਬੜ ਕਰੇ ਬਹੁਤੁ, (ਅ) ਚੁਪ ਕਰਾ ਤਾ ਆਖੀਅੈ ਇਤੁ ਘਟ…

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.