ਪੰਜਭੀਤਿ

ਪੰਜ ਡਰ, ਪੰਜ ਭਯ- "ਏਸੁ ਕਲੀਓਂ ਪੰਜਭੀਤੀਓਂ ਕਿਉਕਰਿ ਰਖਾ ਪਤਿ? (ੳ) ਜੇ ਬੋਲਾ ਤਾ ਆਖੀਅੈ ਬੜਬੜ ਕਰੇ ਬਹੁਤੁ, (ਅ) ਚੁਪ ਕਰਾ ਤਾ ਆਖੀਅੈ ਇਤੁ ਘਟਿ ਨਾਹੀ ਮਤਿ, (ੲ) ਜੇ ਬਹਿਰਹਾ ਤਾ ਆਖੀਅੈ ਬੈਠਾ ਸਥਰੁ ਘਤਿ, (ਸ) ਉਠਿਜਾਈ ਤਾ ਆਖੀਅੈ ਛਾਰੁ ਗਇਆ ਸਿਰਿ ਘਤਿ, (ਹ) ਜੇ ਕਰਿ ਨਿਵਾ ਤਾ ਆਖੀਅੈ ਡਰਦਾ ਕਰੈ ਭਗਤਿ. (ਮਃ ੧. ਬੰਨੋ), 795 ਕਈ ਲੇਖਕਾ ਨੇ ਪੰਜ ਪਿਆਰਿਆ ਦਾ ਪੂਰਵ ਜਨਮ ਲਊ, ਧੰਨਾ, ਨਾਮਦੇਵ, ਸੈਣ ਅਤੇ ਜਰਵੰਧਕ ਕਲਪਿਆ ਹੈ ਜੋ ਕੇਵਲ ਗੱਪ ਹੈ. ਕਵੀਆ ਨੂੰ ਲਿਖਣ ਲੱਗਿਆ ਇਹ ਧਯਾਨ ਭੀ ਨਹੀਂ ਰਿਹਾ ਕਿ ਖਤ੍ਰੀ ਦਾ ਆਤਮਾ ਮੁੜ ਖਤ੍ਰੀ ਦੇਹ ਵਿੱਚ ਅਤੇ ਨਾਈ ਦਾ ਨਾਈ ਵੰਸ਼ ਵਿੱਚ ਆਦਿ, ਕਿਸ ਨਿਯਮ ਅਨੁਸਾਰ ਆ ਸਕਦਾ ਹੈ.

ਮਹਾਨ ਕੋਸ਼ — ਭਾਗ ੩, ਪੰਨਾ ੬੭੧

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.