ਪੰਜ ਨਿਮਾਜਾ
ਦੇਖੋ, ਨਮਾਜ਼. "ਪੰਜ ਨਿਵਾਜਾ ਵਖਤ ਪੰਜ, ਪੰਜਾ ਪੰਜੇ ਨਾਉ." (ਵਾਰ ਮਾਝ ਮਃ ੧) ਸ਼੍ਰੀ ਗੁਰੂ ਨਾਨਕ ਦੇਵ ਨੇ ਉੱਤਮ ਪੰਜ ਨਮਾਜਾ ਇਹ ਦੱਸੀਆ ਹਨ- ਸਤਯ, ਹਲਾਲਖੋਰੀ, ਖੈਰਾਤ, ਨੀਯਤ ਸਾਫ ਅਤੇ ਖੁਦਾ ਦੀ ਸਿਫਤ. "ਪਹਿਲਾ ਸਚੁ ਹਲਾਲੁ ਦੁਇ ਤੀਜਾ ਖੈਰ ਖੁਦਾਇ। ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ।।" (ਵਾਰ ਮਾਝ ਮਃ ੧)
ਮਹਾਨ ਕੋਸ਼ — ਭਾਗ ੩, ਪੰਨਾ ੬੬੯