ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਪਾਂਚ¹ ਸੰ. पञ्चे- ਪੰਚ. ਵਿ- ਚਾਰ ਤੋਂ ਇੱਕ ਅਧਿਕ. ਪੰਜ. "ਪਾਂਚ ਤਤੁ ਕੋ ਤਨੁ ਰਚਿਓ." (ਸਃ ਮਃ ੯) ੨. ਸੰਗ੍ਯਾ- ਪੰਚ. ਪੈਂਚ. ਨੰਬਰਦਾਰ. ਦੇਖੋ, ਪਾਂਚ… ਪਾਂਚ ਅੰਮ੍ਰਿਤਦੇਖੋ, ਪਾਚਉ ੧. ਅਤੇ ਪੰਚਾਮ੍ਰਿਤ. ਪਾਂਚ ਹਥਿਆਰਦੇਖੋ, ਪੰਜ ਸਸਤ੍‌ ਅਤੇ ਪੰਜ ਹਥਿਆਰ. ਗੁਰੁਸੋਭਾ ਗ੍ਰੰਥ ਵਿੱਚ ਦਸ਼ਮੇਸ਼ ਦੇ ਹਜ਼ੂਰੀ ਕਵਿ ਸੈਨਾਪਤਿ ਲਿਖਦੇ ਹਨ- ਮਾਰੇ ਸ਼ਮਸ਼ੇਰਨ ਕੇ ਲੋਥਨ ਪੈ ਲੋਬ ਡਾਰੀ … ਪਾਂਚਚੌਤਰਾਪੰਚਾਯਤ (ਪੈਂਚਾਂ) ਦੇ ਬੈਠਣ ਦਾ ਚਬੂਤਰਾ. ਉਹ ਚੌਤਰਾ, ਜਿਸ ਪੁਰ ਪਿੰਡ ਦੇ ਇਨਸਾਫ ਲਈ ਚੌਧਰੀ ਬੈਠਣ. "ਪਾਂਚਚੌਤਰੋ ਛੋਰ ਚੌਧਰੀ ਆਇਓ." (ਚਰਿਤ੍ਰ ੧੫੬… ਪਾਂਚਜਨਸੰਗਯਾ- ਪੰਚਜਨ ਦੈਤਯ ਦਾ ਸ਼ੰਖ (पाञ्चजन्य). ਭਾਗਵਤ ਅਨੁਸਾਰ ਹਿਸਨ ਜੀ ਦੇ ਗੁਰੂ ਸੰਦੀਪਨਿ ਦੇ ਪੁਤ੍ਰ ਨੂੰ ਪੰਚਜਨ ਦੈਤ ਸਮੁੰਦਰ ਵਿੱਚ ਲੈਗਿਆ ਸੀ.… ਪਾਂਚ ਨਾਰਦਪੰਜ ਗ੍ਯਾਨਇੰਦ੍ਰਿਯ, ਜੋ ਨਾਰਦ ਵਾਂਙ ਚੈਨ ਨਾਲ ਨਹੀਂ ਬੈਠਦੇ. ਮਹਾ ਚੰਚਲ. ਦੇਖੋ, ਨਾਰਦ. "ਪਾਂਚਨਾਰਦ ਕੈ ਸੰਗਿ ਬਿਧਿਵਾਰਿ." (ਗੌਂਡ ਕਬੀਰ) ਪੰਜ ਗ੍… ਪਾਂਚ ਪਚੀਸਦੇਖੋ, ਪਚੀਸ. ਪਾਂਚ ਪਲੀਤਹਪੰਜ ਪਲੀਤਹ (ਫ਼ਲੀਲਹ) ਵਿਕਾਰਾਂ ਨੂੰ ਮਚਾਉਣ ਵਾਲੇ (ਭੜਕਾਉਣ ਵਾਲੇ) ਪੰਜ ਵਿਸੇ. "ਪਾਂਚ ਪਲੀਤਹ ਕਉ ਪਰਬੋਧੈ." (ਗੌਂਡ ਕਬੀਰ) ੨. ਪੰਜ ਪਲੀਦ (ਅਪਵਿਤ… ਪਾਂਚ ਭੌਤਿਕपाञ्च भौतिक. ਵਿ- ਪੰਜ ਭੂਤਾਂ (ਤੱਤਾਂ) ਦਾ। ੨. ਸੰਗ੍ਯਾ- ਪੰਜ ਤੱਤਾਂ ਤੋਂ ਬਣਿਆ ਹੋਇਆ ਸ਼ਰੀਰ. ਪਾਂਚ ਮਿਰਗਕਾਮਾਦਿ ਪੰਜ ਵਿਕਾਰ, ਜੋ ਸੁਕ੍ਰਿਤ ਰੂਪ. ਖੇਤੀ ਨੂੰ ਖਾ ਜਾਂਦੇ ਹਨ. "ਪਾਂਚ ਮਿਰਗ ਬੇਧੇ ਸਿਵ ਕੀ ਬਾਨੀ." (ਭੈਰ ਮਃ ੫) ਦੇਖੋ, ਬਾਨੀ. ਪਾਂਚਯਾਰੀਪੰਜ ਪ੍ਯਾਰਿਆਂ ਦੀ ਮੰਡਲੀ। ੨. ਪੰਜ ਪ੍ਯਾਰਿਆਂ ਦੀ ਕਮੇਟੀ. ਸ੍ਰੀ ਗੁਰੂ ਗੋਬਿੰਦ ਸਿੰਘ ਭਾਰੀ ਤੇਗਧਾਰੀ ਬੀਰ ਛਤ੍ਰੀਕੋਮ ਸਾਰੀ ਕੀਨ ਬਾਜੀ ਜਾਨਦੀਨੀ ਹ… ਪਾਂਚਲਰਕਾਦੇਖੋ, ਪਾਚਉ ਲਰਿਕਾ. ਪਾਂਚਾਮਰਪਾਂਚਜਨ੍ਯ ਸ਼ੰਖ਼, ਦੇਖੋ, ਪਾਂਚਜਨ੍ਯ. "ਪਾਚਾਮਰ ਲੈ ਨਾਦ ਅਧਿਕ ਕਿਯ." (ਕ੍ਰਿਸ਼ਨਾਵ) ਪਾਂਚਾਲਵਿ- ਪੰਚਾਲ ਦੇਸ਼ ਦਾ. ਦੇਖੋ, ਪੰਚਾਲ। ੨. ਤਖਾਣ, ਜੁਲਾਹਾ, ਨਾਈ, ਧੋਬੀ ਅਤੇ ਚਮਾਰ, ਇਨ੍ਹਾਂ ਪੰਜਾਂ ਦੀ ਜਮਾਤ. ਪਾਂਚਾਲੀਵਿ- ਪੰਚਾਲ ਦੇਸ਼ ਦੀ। ੨. ਸੰਗ੍ਯਾ- ਗੁੱਡੀ. ਕਪੜੇ ਦੀ ਪੁਤਲੀ। ੩. ਪੰਚਾਲ ਦੇਸ਼ ਦੇ ਰਾਜੇ ਦੀ ਪੁਤ੍ਰੀ ਦ੍ਰੋਪਦੀ. ਦੇਖੋ, ਪੰਚਾਲ ਅਤੇ ਪੰਚਾਲੀ। ੪. ਪੰ… ਪਾਚਉਪਾਂਚਉ. ਪੰਜੇ. ਪਾਂਚੋ. "ਜਿਹ ਮੁਖਿ ਪਾਚਉ ਅੰਮ੍ਰਿਤ ਖਾਏ." (ਗਉ ਕਬੀਰ) ਦੁੱਧ, ਦਹੀ, ਘੀ, ਖੰਡ, ਸ਼ਹਦ। ੨. ਪੰਜਾਂ ਨੂੰ. ਪਾਂਚੋਂ ਕੋ. ਭਾਵ- ਕਾਮਾਦਿ… ਪਾਚਉ ਅੰਮ੍ਰਿਤਦੇਖੋ, ਪਾਚਉ ੧. ਅਤੇ ਪੰਚਾਮ੍ਰਿਤ. ਪਾਚਉ ਲੜਿਕਾਪੰਜ ਲੜਕੇ. ਭਾਵ- ਕਾਮਾਦਿ ਵਿਕਾਰ. "ਪਾਚਉ ਲਰਿਕਾ ਜਾਰਿਕੈ ਰਹੈ ਰਾਮਲਿਵ ਲਾਗਿ." (ਸ. ਕਬੀਰ) ਪਾਚਕਸੰ. ਸੰਗ੍ਯਾ- ਪਕਾਉਣ (ਪਚ- ਪਾਕ ਕਰਨ) ਵਾਲਾ, ਰਸੋਈਆ, ਲਾਂਗਰੀ। ੨. ਹਾਜ਼ਮੇ ਦਾ ਚੂਰਨ. ਉਹ ਵਸਤੂ, ਜੋ ਭੋਜਨ ਨੂੰ ਮੇਦੇ ਵਿੱਚ ਪਚਾ ਦੇਵੇ. ਪਾਚਨਸੰਗ੍ਯਾ- ਪਾਣ. ਦੇਖੋ, ਪਾਚਨੁ। ੨. ਸੰ. ਪਕਾਉਣ ਦੀ ਕ੍ਰਿਯਾ. ਪਕਾਉਣਾ। ੩. ਅੰਨ ਨੂੰ ਪਚਾਉਣ ਵਾਲੀ ਵਸਤੂ। ੪. ਖੱਟਾ ਰਸ। ੫. ਅਗਨਿ. ਪਾਚਰਵਿ- ਪਚਾਊ. ਗੜੱਪੂ. ਪੇਟਦਾਸੀਆ. "ਪੰਮਾ ਪਾਚੜ ਲਾਖਯੋ ਪ੍ਰਬੀਨ." (ਗੁਪ੍ਰਸੂ) ਪਾਚੇਪਚੇ, ਰਿੱਝੇ. ਪੱਕੇ. "ਵਿਚਿ ਵਿਸਟਾ ਮਰਿ ਮਰਿ ਪਾਚੇ." (ਗਉ ਮਃ ੪)

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.