ਪਾਂਚਜਨ

ਸੰਗਯਾ- ਪੰਚਜਨ ਦੈਤਯ ਦਾ ਸ਼ੰਖ (पाञ्चजन्य). ਭਾਗਵਤ ਅਨੁਸਾਰ ਹਿਸਨ ਜੀ ਦੇ ਗੁਰੂ ਸੰਦੀਪਨਿ ਦੇ ਪੁਤ੍ਰ ਨੂੰ ਪੰਚਜਨ ਦੈਤ ਸਮੁੰਦਰ ਵਿੱਚ ਲੈਗਿਆ ਸੀ. ਸੰਦੀਪਨਿ ਨੇ ਗੁਰੁਦਖਿਣਾ ਵਿੱਚ ਆਪਣਾ ਪੁਤ੍ਰ ਵਾਪਿਸ ਮੰਗਵਾ ਦੇਣ ਲਈ ਹਿਸਨ ਜੀ ਨੂੰ ਆਖਿਆ. ਇਸ ਪੁਰ ਹਿਸਨ ਜੀ ਨੇ ਸਮੁੰਦਰ ਵਿੱਚ ਜਾਕੇ ਪੰਚਜਨ ਨੂੰ ਮਾਰਕੇ ਉਸ ਦਾ ਸ਼ੰਖ ਅਤੇ ਗੁਰੁਪੁਤ੍ਰ ਲੈ ਆਦਾ, ਇਹ ਸ਼ੰਖ ਹਿਸਨ ਜੀ ਨੇ ਜੰਗ ਵਿੱਚ ਵਜਾਇਆ ਕਰਦੇ ਸਨ. ਵਿਸਨੁਪੁਰਾਣ ਅੰਸ਼ ੫. ਅਃ ੨੧. ਵਿੱਚ ਲਿਖਿਆ ਹੈ ਕਿ ਇਹ ਸ਼ੰਖ ਪੰਚਜਨ ਦੇ ਸ਼ਰੀਰ ਦੇ ਪਿੰਜਰ ਤੋਂ ਬਣਿਆ ਹੈ ਅਰਥਾਤ ਪੰਚਜਨ ਦਾ ਕਰੰਗ ਹੈ.

ਮਹਾਨ ਕੋਸ਼ — ਭਾਗ ੩, ਪੰਨਾ ੫੯੬

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.