ਪਾਂਚ ਹਥਿਆਰ
ਦੇਖੋ, ਪੰਜ ਸਸਤ੍ ਅਤੇ ਪੰਜ ਹਥਿਆਰ. ਗੁਰੁਸੋਭਾ ਗ੍ਰੰਥ ਵਿੱਚ ਦਸ਼ਮੇਸ਼ ਦੇ ਹਜ਼ੂਰੀ ਕਵਿ ਸੈਨਾਪਤਿ ਲਿਖਦੇ ਹਨ- ਮਾਰੇ ਸ਼ਮਸ਼ੇਰਨ ਕੇ ਲੋਥਨ ਪੈ ਲੋਬ ਡਾਰੀ ਤੀਰਨ ਕੇ ਮਾਰੇ ਕਹੂੰ ਧੀਰਜ ਨ ਧਰਹੀਂ, ਮਾਰੇ ਬੰਦੂਕਨ ਕੇ ਦੀਨੇ ਅਸਵਾਰ ਡਾਰ ਨੇਜਨ ਕੇ ਮਾਰੇ ਨਰ ਧਰਨੀ ਪੈ ਪਰਹੀਂ, ਮਾਰੇ ਜਮਧਾਰਨ ਕੇ ਜੀਵਨ ਕੇ ਨਾਹਿ ਮੂਲ ਬਾਂਧੇ ਹਥਿਆਰ ਪਾਂਚ ਖਾਲਸਾ ਜੀ ਲਰਹੀਂ. ××× ਅਰਥਾਤ- ਕ੍ਰਿਪਾਣ, ਤੀਰਕਮਾਨ, ਬੰਦੂਕ, ਨੇਜ਼ਾ ਅਤੇ ਕਟਾਰ.
ਮਹਾਨ ਕੋਸ਼ — ਭਾਗ ੩, ਪੰਨਾ ੫੯੬