ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਕਾਲਸੰਗ੍ਯਾ- ਸਮਾਂ. ਵੇਲਾ. "ਹਰਿ ਸਿਮਰਤ ਕਾਟੈ ਸੋ ਕਾਲ." (ਬਿਲਾ ਮਃ ੫) ਦੇਖੋ, ਕਾਲਪ੍ਰਮਾਣ। ੨. ਮ੍ਰਿਤ੍ਯੁ. ਮੌਤ. "ਕਾਲ ਕੈ ਫਾਸਿ ਸਕਤ ਸਰੁ ਸਾਂਧਿਆ.… ਕਾਲੀਸੰਗ੍ਯਾ- ਕਾਲੇ ਰੰਗ ਦੀ ਦੇਵੀ. ਕਾਲਿਕਾ. "ਚੰਡੀ ਦਯੋ ਵਿਦਾਰ, ਸ੍ਰੋਣ ਪਾਨ ਕਾਲੀ ਕਰ੍ਯੋ." (ਚੰਡੀ ੧) ੨. ਹਿਮਾਲਯ ਪਰਬਤ ਤੋਂ ਨਿਕਲੀ ਇੱਕ ਨਦੀ। ੩. … ਕਾਲੂਦੇਖੋ, ਕਾਲੂ ਬਾਬਾ। ੨. ਸ਼੍ਰੀ ਗੁਰੂ ਨਾਨਕ ਦੇਵ ਦਾ ਇੱਕ ਸਿੱਖ, ਜੋ ਕਰਤਾਰਪੁਰ ਸੇਵਾ ਵਿੱਚ ਹ਼ਾਜਿਰ ਰਿਹਾ। ੩. ਬੰਮੀ ਗੋਤ ਦਾ ਸੁਲਤਾਨਪੁਰ ਨਿਵਾਸੀ ਇ… ਕਾਲਇੰਦੀਦੇਖੋ, ਕਾਲਿੰਦੀ. ਕਾਲਸਸੰਗ੍ਯਾ- ਕਾਲਿਮਾ. ਕਾਲਿਕਾ. ਸਿਆਹੀ। ੨. ਕਲੁਸ. ਕਲੁਸਤਾ. ਮਲੀਨਤਾ। ੩. ਕਲੰਕ. ਕਾਲਸੇਨਇੱਕ ਸੂਰਜਵੰਸ਼ੀ ਰਾਜਾ. ਵਿਚਿਤ੍ਰਨਾਟਕ ਦੇ ਲੇਖ ਤੋਂ ਪ੍ਰਤੀਤ ਹੁੰਦਾ ਹੈ ਕਿ ਵੇਦੀ ਸੋਢੀ ਵੰਸ਼ ਦੇ ਮੁਖੀਏ ਇਹ ਰਾਜਾ ਸਨ- "ਕਾਲਸੈਣ ਪਿ੍ਰਥਮੇ ਭਯੋ ਭੂ… ਕਾਲਕਸੰਗ੍ਯਾ- ਕਾਲਸ. ਕਾਲਿਮਾ. ਕਾਲਖ. "ਨੈਨ ਕੀ ਕਾਲਕ ਬੀਚਲ ਦੇਖ." (ਚਰਿਤ੍ਰ ੯੪) ੨. ਕਲੁਖ. ਪਾਪ। ੩. ਦਾਗ਼. ਕਲੰਕ। ੪. ਵਿ- ਕਾਲ ਦੇ ਕਰਨ ਵਾਲਾ. ਕਾਲਕਵਲਕਾਲ ਦਾ ਗ੍ਰਾਸ. ਦੇਖੋ, ਕਵਲ. ਕਾਲਕਾਦੇਖੋ, ਕਾਲਿਕਾ। ੨. ਸਿਆਹੀ. ਕਾਲਕਾਕਾਲਕਾਲ ਦਾ ਭੀ ਕਾਲ. ਸਭ ਨੂੰ ਲੈ ਕਰਨ ਵਾਲਾ. "ਕਾਲ ਕਾ ਕਾਲ ਨਿਰੰਜਨੁ ਜਚਨਾ." (ਸਵੈਯੇ ਮਃ ੪. ਕੇ) "ਨਮੋ ਕਾਲਕਾਲੇ." (ਜਾਪੁ) ਕਾਲਕਾਲਕਾਲ ਦਾ ਭੀ ਕਾਲ. ਸਭ ਨੂੰ ਲੈ ਕਰਨ ਵਾਲਾ. "ਕਾਲ ਕਾ ਕਾਲ ਨਿਰੰਜਨੁ ਜਚਨਾ." (ਸਵੈਯੇ ਮਃ ੪. ਕੇ) "ਨਮੋ ਕਾਲਕਾਲੇ." (ਜਾਪੁ) ਕਾਲਕੂਟਦੇਖੋ, ਹੇਮਕੁੰਟ। ੨. ਜੋ ਕਾਲ ਨੂੰ ਭੀ ਜਲਾ ਦੇਵੇ. ਜ਼ਹਿਰ. ਵਿਸ. ਮਿ੍ਰਤਯੁ ਦਾ ਸਮੂਹ ਹੋਣ ਕਰਕੇ ਭੀ ਕਾਲਕੂਟ ਕਹੀਦਾ ਹੈ. ਕਾਲਕੂਤਦੇਖੋ, ਹੇਮਕੁੰਟ। ੨. ਜੋ ਕਾਲ ਨੂੰ ਭੀ ਜਲਾ ਦੇਵੇ. ਜ਼ਹਿਰ. ਵਿਸ. ਮ੍ਰਿਤ੍ਯੁ ਦਾ ਸਮੂਹ ਹੋਣ ਕਰਕੇ ਭੀ ਕਾਲਕੂਟ ਕਹੀਦਾ ਹੈ. ਕਾਲਕੰਨਿਆਸੰਗ੍ਯਾ- ਕਾਲ ਦੀ ਪੁਤ੍ਰੀ, ਜਰਾ. ਵ੍ਰਿੱਧ ਅਵਸਥਾ. ਬੁਢਾਪਾ. "ਮਹਾ ਸੁੰਦਰੀ ਕਾਇਆ ਕਾਲਕੰਨਿਆ ਗ੍ਰਾਸਤੇ." (ਸਹਸ ਮਃ ੫) ੨. ਦੇਖੋ, ਵਿਖਕੰਨ੍ਯਾ. ਕਾਲਕ੍ਰਿਪਾਨਸੰਗ੍ਯਾ- ਕਾਲ ਰੂਪ ਹੈ ਜਿਸਦੀ ਤਲਵਾਰ. ਮਹਾਕਾਲ. "ਕਾਲਕ੍ਰਿਪਾਨ! ਬਿਨਾ ਬਿਨਤੀ ਨ ਤਊ ਤੁਮ ਕੋ ਪ੍ਰਭੁ ਨੈਕ ਰਿਝੈਹੋਂ." (ਵਿਚਿਤ੍ਰ) ਕਾਲਕ੍ਰਿਯਾਸੰਗ੍ਯਾ- ਸਮੇਂ ਦਾ ਫੇਰ. ਜ਼ਮਾਨੇ ਦੀ ਗਰਦਿਸ਼. "ਕਾਲਕ੍ਰਿਯਾ ਐਸੀ ਤਬ ਭਈ." (ਵਿਚਿਤ੍ਰ) ਕਾਲਖੇਪਸੰ. ਸੰਗਯਾ- ਸਮਾ ਵਿਤਾਉਣਾ. ਵਕਿਤ ਗੁਜਾਰਨਾ. ਝੱਟ ਲੰਘਾਉਣਾ. ਵੇਲਾ ਟਪਾਉਣਾ. ਕਾਲਖਦੇਖੋ, ਕਾਲਸ. "ਨਾਮਹੀਨ ਕਾਲਖ ਮੁਖਿ ਮਾਇਆ." (ਆਸਾ ਮਃ ੪) "ਕਾਲਖ ਦਾਗ ਲਗਾਇ." (ਸਵਾ ਮਃ ੩) ੨. ਕਲੰਕ. ਕਾਲਗਯਸੰਗਯਾ- ਜੋਤਿਸੀ, ਜੋ ਸਮੇਂ ਦਾ ਗਯਾਤਾ ਹੈ। ੨. ਸਿਆਣਾ. ਦਾਨਾ, ਜੋ ਸਮੇਂ ਦੀ ਹਾਲਤ ਨੂੰ ਚੰਗੀ ਤਰਾ ਸਮਝਦਾ ਹੈ। ੩. ਕੁੱਕੜ. ਮੁਰਗਾ. ਕਾਲਗ੍ਰਸਵਿ- ਕਾਲਗ੍ਰਸਿਤ. ਕਾਲ ਕਰਕੇ ਫੜਿਆ ਹੋਇਆ। ੨. ਕਾਲ ਦਾ ਨਿਗਲਿਆ ਹੋਇਆ. "ਕਾਲਗ੍ਰਸ ਸੰਸਾਰ." (ਸਾਰ ਮਃ ੫) "ਕਾਲਗ੍ਰਸਤ ਸਭ ਲੋਕ ਸਿਆਨੇ ਉਠਿ ਪੰਡਿਤ ਪ… ਕਾਲਗ੍ਰਸਤਵਿ- ਕਾਲਗ੍ਰਸਿਤ. ਕਾਲ ਕਰਕੇ ਫੜਿਆ ਹੋਇਆ। ੨. ਕਾਲ ਦਾ ਨਿਗਲਿਆ ਹੋਇਆ. "ਕਾਲਗ੍ਰਸ ਸੰਸਾਰ." (ਸਾਰ ਮਃ ੫) "ਕਾਲਗ੍ਰਸਤ ਸਭ ਲੋਕ ਸਿਆਨੇ ਉਠਿ ਪੰਡਿਤ ਪ… ਕਾਲਜਸੰਗ੍ਯਾ- ਯੁਧਿਸ੍ਠਿਰ. ਪਾਂਡਵਾਂ ਵਿੱਚੋਂ ਵਡਾ ਭਾਈ. ਕਾਲ (ਧਰਮ) ਦਾ ਪੁਤ੍ਰ ਹੋਣ ਕਰਕੇ ਇਹ ਨਾਉਂ ਹੈ. "ਕਾਲਜ ਧਰਮਜ ਸ਼ਲ੍ਯਰਿਪੁ." (ਸਨਾਮਾ) ੨. ਦੇਖ… ਕਾਲਜਮਨਸੰ. ਕਾਲਯਵਨ. ਗੋਪਾਲੀ ਅਪਸਰਾ ਦੇ ਪੇਟ ਤੋਂ ਗਾਰਗਯ ਮੁਨੀ ਦਾ ਪੁਤ੍ਰ, ਜੋ ਕਾਲੇ ਰੰਗ ਦਾ ਯੂਨਾਨੀ ਰਾਜਾ ਸੀ.੩੬੬ ਇਹ ਜਰਾਸੰਧ ਦਾ ਪੱਕਾ ਦੋਸਤ ਸੀ. ਜਦ… ਕਾਲਜਮੰਨਸੰ. ਕਾਲਯਵਨ. ਗੋਪਾਲੀ ਅਪਸਰਾ ਦੇ ਪੇਟ ਤੋਂ ਗਾਰਗ੍ਯ ਮੁਨੀ ਦਾ ਪੁਤ੍ਰ, ਜੋ ਕਾਲੇ ਰੰਗ ਦਾ ਯੂਨਾਨੀ ਰਾਜਾ ਸੀ.¹ ਇਹ ਜਰਾਸੰਧ ਦਾ ਪੱਕਾ ਦੋਸਤ ਸੀ. ਜਦ … ਕਾਲਜਾਲਸੰਗ੍ਯਾ- ਕਾਲ ਦੀ ਫਾਹੀ. "ਕਾਲਜਾਲ ਜਮ ਜੋਹਿ ਨ ਸਾਕੈ." (ਵਡ ਛੰਤ ਮਃ ੩) ਕਾਲਝਰਾਣੀਦੇਖੋ, ਬੋਹੜੀ. ਕਾਲਤ੍ਰਦੇਖੋ, ਕਲਤ੍ਰ. "ਸੁਤ ਪਿਤੋ ਸਗਲ ਕਾਲਤ੍ਰ ਮਾਤਾ." (ਸ੍ਰੀ ਮਃ ੧) ਕਾਲਤ੍ਰੈਦਰਸੀਦੇਖੋ, ਤ੍ਰਿਕਾਲਦਰਸੀ. "ਕ੍ਰਿਪਾਸਿੰਧੁ ਕਾਲਤ੍ਰੈਦਰਸੀ." (ਹਜਾਰੇ ੧੦) ਕਾਲਦੜਾਕਾਲ (ਮੌਤ) ਦੀ ਦਾੜੀ. ਯਮਦਾਢ. ਦੇਖੋ, ਜਮਦਾੜੀ ਅਤੇ ਬਨੈਟੀ. ਕਾਲਦੇਤਕਾਲਰੂਪ ਦੈਤਯ. "ਕਾਲਦੈਤ ਸੰਘਾਰੇ ਜਮਪੁਰਿ ਗਏ." (ਬਸੰ ਮਃ ੪) ਕਾਲਸੈਣਇੱਕ ਸੂਰਜਵੰਸ਼ੀ ਰਾਜਾ. ਵਿਚਿਤ੍ਰਨਾਟਕ ਦੇ ਲੇਖ ਤੋਂ ਪ੍ਰਤੀਤ ਹੁੰਦਾ ਹੈ ਕਿ ਵੇਦੀ ਸੋਢੀ ਵੰਸ਼ ਦੇ ਮੁਖੀਏ ਇਹ ਰਾਜਾ ਸਨ- "ਕਾਲਸੈਣ ਪ੍ਰਿਥਮੇ ਭਯੋ ਭੂਪਾ… ਕਾਲਨਿਵਿ- ਕਾਲ ਕਰਨ ਵਾਲੀ. "ਜਗਉਪਜਾਵਨਿ ਪਾਲਨਿ ਕਾਲਨਿ." (ਨਾਪ੍ਰ) ਕਾਲਨੂਜਾਕਾਲ (ਧਰਮ) ਦੀ ਅਨੁਜਾ (ਛੋਟੀ ਭੈਣ), ਯਮੁਨਾ. (ਸਨਾਮਾ) ਕਾਲਨੇਮਿਰਾਵਣ ਦਾ ਮਾਮਾ, ਜੋ ਹਨੂਮਾਨ ਨੂੰ ਵਿਸ਼ਲਯਾ ਬੂਟੀ ਲਿਆਉਣੋਂ ਰੋਕਣਾ ਚਾਹੁੰਦਾ ਸੀ. ਹਨੂਮਾਨ ਨੇ ਇਸ ਨੂੰ ਮਾਰਿਆ। ੨. ਇੱਕ ਦਾਨਵ, ਜੋ ਹਿਰਨਯਕਸ਼ਿਪੁ ਦ… ਕਾਲਪਾਰਸਮਾ ਪਾਕੇ. ਜ਼ਮਾਨੇ ਦੀ ਚਾਲ ਅਨੁਸਾਰ। ੨. ਅਕਾਲ ਦੀ ਆਗਯਾ ਪਾਕੇ. ਕਰਤਾਰ ਦੇ ਹੁਕਮ ਅਨੁਸਾਰ. "ਕਾਲ ਪਾਇ ਬ੍ਰਹਮਾ ਬਪੁ ਧਰਾ." (ਚੌਪਈ) ਕਾਲਪਿਤਾਕਾਲ (ਧਰਮਰਾਜ) ਦਾ ਪਿਤਾ ਸੂਰਜ. (ਸਨਾਮਾ) ਕਾਲਪੀਯੂ. ਪੀ. ਵਿੱਚ ਜਾਲਉਨ ਜਿਲੇ ਦੀ ਇੱਕ ਤਸੀਲ ਦਾ ਪ੍ਰਧਾਨਨਗਰ, ਜਿਸ ਥਾਂ ਦੀ ਮਿਸ਼ਰੀ ਪੁਰਾਣੇ ਕਵੀਆਂ ਨੇ ਬਹੁਤ ਉੱਤਮ ਲਿਖੀ ਹੈ. "ਸਹਿਰ ਕਾਲਪੀ ਮਾਹਿ ਬ… ਕਾਲਪੁਰਖਸੰਗ੍ਯਾ- ਯਮਦੂਤ. ਕਾਲ (ਧਰਮ) ਦਾ ਸੇਵਕ. "ਕਾਲਪੁਰਖ ਕਾ ਮਰਦੈ ਮਾਨ." (ਭੈਰ ਕਬੀਰ) ੨. ਅਕਾਲਪੁਰਖ ਦਾ ਸੰਖੇਪ ਵਾਹਿਗੁਰੂ. "ਕਾਲਪੁਰਖ ਕੀ ਕਰੀ ਬਡਾਈ.… ਕਾਲਪ੍ਰਮਾਣਸਮੇਂ ਦਾ ਅੰਦਾਜ਼ਾ. ਵਿਸਨੁਪੁਰਾਣ ਵਿੱਚ ਵੇਲੇ ਦਾ ਪ੍ਰਮਾਣ ਇਉਂ ਲਿਖਿਆ ਹੈ- ਇੱਕ ਲਘੁ ਅੱਖਰ ਦੇ ਬੋਲਣ ਵਿੱਚ ਜੋ ਸਮਾਂ ਲੱਗੇ ਉਹ ਨਿਮੇਸ (ਅੱਖ ਦਾ ਝ… ਕਾਲਰਾਇਦੇਖੋ, ਕਾਲਸੈਣ.

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.