ਕਾਲਜਮਨ

ਸੰ. ਕਾਲਯਵਨ. ਗੋਪਾਲੀ ਅਪਸਰਾ ਦੇ ਪੇਟ ਤੋਂ ਗਾਰਗਯ ਮੁਨੀ ਦਾ ਪੁਤ੍ਰ, ਜੋ ਕਾਲੇ ਰੰਗ ਦਾ ਯੂਨਾਨੀ ਰਾਜਾ ਸੀ.੩੬੬ ਇਹ ਜਰਾਸੰਧ ਦਾ ਪੱਕਾ ਦੋਸਤ ਸੀ. ਜਦ ਜਰਾਸੰਧ ਦੀ ਸਹਾਇਤਾ ਲਈ ਕਾਲਯਮਨ ਮਥੁਰਾ ਪੁਰ ਹਿਸਨ ਜੀ ਦੇ ਮਾਰਨ ਲਈ ਚੜੀ ਆਇਆ, ਤਦ ਜੰਗ ਵਿੱਚੋਂ ਹਿਸਨ ਜੀ ਇਸ ਅੱਗੇ ਭੱਜ ਗਏ. ਕਾਲਯਮਨ ਨੇ ਦੂਰ ਤਾਈਂ ਪਿੱਛਾ ਕੀਤਾ. ਹਿਸਨ ਜੀ ਦਾਉ ਬਚਾਕੇ ਇੱਕ ਕੰਦਰਾ ਵਿੱਚ ਧਸ ਗਏ, ਜਿਸ ਵਿੱਚ ਮੁਚਕੁੰਦ ਰਾਜਰਿਖੀ ਸੁੱਤਾ ਪਿਆ ਸੀ. ਉਸ ਉੱਪਰ ਆਪਣਾ ਵਸਤ੍ਰ ਪਾਕੇ ਹਿਸਨ ਜੀ ਲੁਕ ਗਏ. ਕਾਲਯਮਨ ਨੇ ਮੁਚਕੁੰਦ ਨੂੰ ਹਿਸਨ ਜਾਣਕੇ ਲੱਤ ਮਾਰੀ, ਜਿਸਤੋਂ ਮੁਚਕੁੰਦ ਦੀ ਅੱਖ ਖੁਲੀੀ ਅਤੇ ਉਸ ਦੀ ਹੋਧਾਦ੍ਰਸਿਟ ਨਾਲ ਕਾਲਯਮਨ ਭਸਮ ਹੋ ਗਿਆ. ਦੇਖੋ, ਮੁਚਕੰਦ. "ਜਰਾਸੰਧਿ ਕਾਲਜਮੁਨ ਸੰਘਾਰੇ." (ਗਉ ਅਃ ਮਃ ੧) "ਜੰਗ ਦਰਾਯਦ ਕਾਲਜਮੰਨ." (ਹਿਸਨਾਵ)

ਮਹਾਨ ਕੋਸ਼ — ਭਾਗ ੨, ਪੰਨਾ ੧੯੯

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.