ਕਾਲਪ੍ਰਮਾਣ
ਸਮੇਂ ਦਾ ਅੰਦਾਜ਼ਾ. ਵਿਸਨੁਪੁਰਾਣ ਵਿੱਚ ਵੇਲੇ ਦਾ ਪ੍ਰਮਾਣ ਇਉਂ ਲਿਖਿਆ ਹੈ- ਇੱਕ ਲਘੁ ਅੱਖਰ ਦੇ ਬੋਲਣ ਵਿੱਚ ਜੋ ਸਮਾਂ ਲੱਗੇ ਉਹ ਨਿਮੇਸ (ਅੱਖ ਦਾ ਝਮਕਣਾ) ਹੈ. ੧੫ ਨਿਮੇਸ ਦੀ ਇੱਕ ਕਾਸ੍ਠਾ. ੩੦ ਕਾਸ੍ਠਾ ਦੀ ਕਲਾ. ੨੦ ਕਲਾ ਦਾ ਮੁਹੂਰਤ. ੬੦ ਮੁਹੂਰਤ ਦਾ ਦਿਨ ਰਾਤ. ੧੫ ਦਿਨ ਰਾਤ ਦਾ ਪਕ੍ਸ਼੍ (ਪੱਖ). ੨. ਪਕ੍ਸ਼੍ ਦਾ ਮਹੀਨਾ. ੨. ਮਹੀਨੇ ਦੀ ਰਿਤੁ (ਰੁੱਤ). ੬. ਮਹੀਨੇ ਦਾ ਅਯਨ. ੨. ਅਯਨ ਦਾ ਵਰ੍ਹਾ. ਅਮਰਕੋਸ ਲਿਖਦਾ ਹੈ- ੧੮ ਨਿਮੇਸ ਦੀ ਕਾਸ੍ਠਾ. ੩੦ ਕਾਸ੍ਠਾ ਦੀ ਕਲਾ. ੩੦ ਕਲਾ ਦਾ ਕ੍ਸ਼੍ਣ. ੧੨ ਕ੍ਸ਼੍ਣ ਦਾ ਮੁਹੂਰਤ. ੩੦ ਮੁਹੂਰਤ ਦਾ ਦਿਨ ਰਾਤ (ਅਹੋਰਾਤ੍ਰ).¹ ੧੫ ਅਹੋਰਾਤ੍ਰ ਦਾ ਪਕ੍ਸ਼੍ ੨. ਪਕ੍ਸ਼੍ ਦਾ ਮਹੀਨਾ. ੨. ਮਹੀਨੇ ਦੀ ਰਿਤੁ (ਰੁੱਤ). ੩. ਰਿਤੁ ਦਾ ਅਯਨ. ੨. ਅਯਨ ਦਾ ਸਾਲ. ਜ੍ਯੋਤਿਸਪ੍ਰਭਾਕਰ ਅਨੁਸਾਰ- ੧੫ ਨਿਮੇਖ ਵਿਸਾ. ੧੫ ਵਿਸੇ ਦਾ ਚਸਾ. ੩. ਚਸੇ ਦਾ ਪਲ. ੬੦ ਪਲ ਦੀ ਘੜੀ. ੮. ਘੜੀ ਦਾ ਪਹਿਰ. ੮. ਪਹਿਰ ਅਥਵਾ ੬੦ ਘੜੀ ਦਾ ਦਿਨ ਰਾਤ. ਇਸ ਸਮੇਂ ਵੇਲੇ ਦੀ ਵੰਡ ਇਉਂ ਹੈ- ੬੦ ਸੈਕੰਡ (second) ਦਾ ਮਿਨਟ (minute). ੬੦ ਮਿਨਟ ਦਾ ਘੰਟਾ (hour). ੩. ਤਿੰਨ ਘੰਟੇ ਦਾ ਪਹਿਰ (watch). ੪. ਅੱਠ ਪਹਿਰ (੨੪ ਘੰਟਿਆਂ) ਦਾ ਦਿਨ ਰਾਤ.² ਦੇਖੋ, ਕਲਪ ਅਤੇ ਯੁਗ.
ਮਹਾਨ ਕੋਸ਼ — ਭਾਗ ੨, ਪੰਨਾ ੧੯੯