ਕਾਲਨੇਮਿ
ਰਾਵਣ ਦਾ ਮਾਮਾ, ਜੋ ਹਨੂਮਾਨ ਨੂੰ ਵਿਸ਼ਲਯਾ ਬੂਟੀ ਲਿਆਉਣੋਂ ਰੋਕਣਾ ਚਾਹੁੰਦਾ ਸੀ. ਹਨੂਮਾਨ ਨੇ ਇਸ ਨੂੰ ਮਾਰਿਆ। ੨. ਇੱਕ ਦਾਨਵ, ਜੋ ਹਿਰਨਯਕਸ਼ਿਪੁ ਦਾ ਪੁਤ੍ਰ ਸੀ. ਇਸ ਦੇ ਸੌ ਹੱਥ ਅਤੇ ਸੌ ਮੁਖ ਸੀ. ਇਸ ਨੇ ਸੁਰਗ ਆਪਣੇ ਕਬਜੇ ਕਰਕੇ ਦੇਵਤਾ ਕੱਢ ਦਿੱਤੇ ਸਨ. ਇਸ ਨੂੰ ਵਿਸਨੁ ਨੇ ਮਾਰਿਆ, ਫਿਰ ਇਹੀ ਕੰਸ ਹੋ ਕੇ ਜਨਮਿਆ. "ਰਕਤਬੀਜ ਕਾਲਨੇਮੁ ਬਿਦਾਰੇ." (ਗਉ ਅਃ ਮਃ ੧)
ਮਹਾਨ ਕੋਸ਼ — ਭਾਗ ੨, ਪੰਨਾ ੧੯੯