ਭੋਜਕੀ
ਦੁਰਗਾ ਦੇ ਪੁਜਾਰੀ. ਭਵਿਸ਼੍ਯਪੁਰਾਣ ਵਿੱਚ ਲਿਖਿਆ ਹੈ ਕਿ ਕ੍ਰਿਸਨ ਜੀ ਦੇ ਪੁਤ੍ਰ ਸ਼ਾਂਬ ਨੇ ਇੱਕ ਮੰਦਿਰ ਵਿੱਚ ਸੂਰਜ ਦੀ ਮੂਰਤੀ ਥਾਪਕੇ ਸ਼ਾਕਦ੍ਵੀਪ ਤੋਂ ਮਗ ਜਾਤਿ ਦੇ ਬ੍ਰਾਹਮਣ ਪੂਜਾ ਲਈ ਲਿਆਂਦੇ. ਉਨ੍ਹਾਂ ਬ੍ਰਾਹਮਣਾਂ ਨੇ ਯਾਦਵ ਜਾਤਿ ਦੀ ਕਨ੍ਯਾ ਨਾਲ ਵਿਆਹ ਕਰਕੇ ਜੋ ਸੰਤਾਨ ਪੈਦਾ ਕੀਤੀ, ਉਸ ਦੀ "ਭੋਜਕ" ਸੰਗ੍ਯਾ ਹੋਈ, ਜਿਸ ਤੋਂ ਭੋਜਕੀ ਕੁਲ ਚੱਲੀ। ੨. ਜ੍ਵਾਲਾਮੁਖੀ ਅਤੇ ਨੈਣਾਦੇਵੀ ਦੇ ਨਾਈ ਭੀ ਆਪਣੇ ਤਾਈਂ ਭੋਜਕੀ ਆਖਦੇ ਹਨ.
ਮਹਾਨ ਕੋਸ਼ — ਭਾਗ ੪, ਪੰਨਾ ੨੯੦