ਖਟਲਖ੍ਯਣ
ਪੂਰਣਪੁਰਖ ਦੀਆਂ ਛੀ ਸਿਫਤਾਂ. "ਖਟਲਖ੍ਯ ਪੂਰਨੰਪੁਰਖਹ." (ਸਹਸ ਮਃ ੫) (੧) ਸਰਵਵ੍ਯਾਪੀ ਕਰਤਾਰ ਦਾ ਧ੍ਯਾਨ ਕਰਕੇ ਉਸ ਦਾ ਨਾਮ (ਮਹਾਮੰਤ੍ਰ) ਜਪਣਾ. (੨) ਨੇਕ ਤ਼ਰੀਕੇ ਨਾਲ ਦੁਨੀਆਂ ਵਿੱਚ ਰਹਿਕੇ ਕਿਸੇ ਨੂੰ ਵੈਰੀ ਨਾ ਬਣਾਉਣਾ ਅਤੇ ਦੁੱਖ ਸੁੱਖ ਵਿੱਚ ਆਪਣੇ ਗ੍ਯਾਨ ਨੂੰ ਅਚਲ ਰੱਖਣਾ. (੩) ਵਿਸਿਆਂ ਦੇ ਵੇਗ ਨੂੰ ਰੋਕਕੇ ਸਭ ਜੀਵਾਂ ਪੁਰ ਦ੍ਯਾ ਕਰਨੀ. (੪) ਕਰਤਾਰ ਦੇ ਕੀਰਤਨ ਨੂੰ ਭੋਜਨ ਵਾਂਙ ਆਪਣਾ ਆਧਾਰ ਮੰਨਕੇ ਸੰਸਾਰ ਵਿੱਚ ਕੌਲਫੁੱਲ ਦੀ ਤਰਾਂ ਨਿਰਲੇਪ ਰਹਿਣਾ. (੫) ਕਰਤਾਰ ਦੀ ਭਗਤਿ ਅਤੇ ਸ਼੍ਰੱਧਾ ਦਾ ਉਪਦੇਸ਼ ਮਿਤ੍ਰ ਸ਼ਤ੍ਰੁ ਨੂੰ ਸਮਾਨ ਦੇਣਾ. (੬) ਨੰਮ੍ਰਭਾਵ ਨਾਲ ਸਭ ਦੀ ਚਰਣਧੂੜਿ ਬਣਨਾ ਅਤੇ ਕਿਸੇ ਦੀ ਨਿੰਦਾ ਨਾ ਸੁਣਨੀ.
ਮਹਾਨ ਕੋਸ਼ — ਭਾਗ ੨, ਪੰਨਾ ੩੦੧