ਖਟਲਖਣ

ਪੂਰਣਪੁਰਖ ਦੀਆ ਛੀ ਸਿਫਤਾ. "ਖਟਲਖਯ ਪੂਰਨੰਪੁਰਖਹ." (ਸਹਸ ਮਃ ੫) (੧) ਸਰਵਵਯਾਪੀ ਕਰਤਾਰ ਦਾ ਧਯਾਨ ਕਰਕੇ ਉਸ ਦਾ ਨਾਮ (ਮਹਾਮੰਤ੍ਰ) ਜਪਣਾ. (੨) ਨੇਕ ਤਿਰੀਕੇ ਨਾਲ ਦੁਨੀਆ ਵਿੱਚ ਰਹਿਕੇ ਕਿਸੇ ਨੂੰ ਵੈਰੀ ਨਾ ਬਣਾਉਣਾ ਅਤੇ ਦੁੱਖ ਸੁੱਖ ਵਿੱਚ ਆਪਣੇ ਗਯਾਨ ਨੂੰ ਅਚਲ ਰੱਖਣਾ. (੩) ਵਿਸਿਆ ਦੇ ਵੇਗ ਨੂੰ ਰੋਕਕੇ ਸਭ ਜੀਵਾ ਪੁਰ ਦਯਾ ਕਰਨੀ. (੪) ਕਰਤਾਰ ਦੇ ਕੀਰਤਨ ਨੂੰ ਭੋਜਨ ਵਾਙ ਆਪਣਾ ਆਧਾਰ ਮੰਨਕੇ ਸੰਸਾਰ ਵਿੱਚ ਕੌਲਫੁੱਲ ਦੀ ਤਰਾ ਨਿਰਲੇਪ ਰਹਿਣਾ. (੫) ਕਰਤਾਰ ਦੀ ਭਗਤਿ ਅਤੇ ਸ਼੍ਰੱਧਾ ਦਾ ਉਪਦੇਸ਼ ਮਿਤ੍ਰ ਸ਼ਤ੍ਰੁ ਨੂੰ ਸਮਾਨ ਦੇਣਾ. (੬) ਨੰਮ੍ਰਭਾਵ ਨਾਲ ਸਭ ਦੀ ਚਰਣਧੂੜਿ ਬਣਨਾ ਅਤੇ ਕਿਸੇ ਦੀ ਨਿੰਦਾ ਨਾ ਸੁਣਨੀ.

ਮਹਾਨ ਕੋਸ਼ — ਭਾਗ ੨, ਪੰਨਾ ੩੦੧

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.