ਖਟਲਿੰਗ
ਛੀ ਚਿੰਨ੍ਹ. ਗ੍ਰੰਥ ਦੇ ਛੀ ਅੰਗ- (ੳ) ਉਪਕ੍ਰਮਉਪਸੰਹਾਰ. ਗ੍ਰੰਥ ਦੀ ਤਮਹੀਦ ਅਤੇ ਅੰਤ ਨੂੰ ਉਸੇ ਸਿੱਧਾਂਤ ਤੇ ਲਿਆਕੇ ਸਮਾਪਤੀ. (ਅ) ਅਭ੍ਯਾਸ. ਵਾਰ ਵਾਰ ਪ੍ਰਸੰਗ ਦਾ ਵਿਚਾਰ. (ੲ) ਅਪੂਰਵਤਾ. ਪ੍ਰਸੰਗ ਦਾ ਅਨੋਖਾਪਨ. (ਸ) ਫਲ. ਨਤੀਜਾ. ਸਿੱਧਾਂਤ. (ਹ) ਅਰਥਵਾਦ. ਗ੍ਰੰਥ ਵਿੱਚ ਰੁਚਿ ਪੈਦਾ ਕਰਨ ਦੇ ਵਾਕ. (ਕ) ਉਪਪੱਤਿ. ਦਲੀਲ (ਯੁਕ੍ਤਿ). ਮੰਤ਼ਿਕ. ੨. ਵ੍ਯਾਕਰਣ ਅਨੁਸਾਰ ਤਿੰਨ ਅਜੰਤ (ਅਜ੍-ਅੰਤ) ਅਤੇ ਤਿੰਨ ਹਲੰਤ (ਹਲ੍-ਅੰਤ) ਪੁੱਲਿੰਗ, ਇਸਤ੍ਰੀ ਲਿੰਗ ਅਤੇ ਨਪੁੰਸਕ ਲਿੰਗ. ਜਿਵੇਂ- ਅਜੰਤ ਪੁਲਿੰਗ ਰਾਮ, ਅਜੰਤ ਇਸਤ੍ਰੀ ਲਿੰਗ ਰਮਾ, ਅਜੰਤ ਨਪੁੰਸਕ ਲਿੰਗ ਪਨ. ਹਲੰਤ ਪੁੱਲੰਗ ਰਾਜਨ੍, ਹਲੰਤ ਇਸਤ੍ਰੀ ਲਿੰਗ ਸ੍ਰਜ੍ (ਮਾਲਾ), ਹਲੰਤ ਨਪੁੰਸਕ ਲਿੰਗ ਸ਼੍ਰੇਯਸ੍ (ਕਲ੍ਯਾਣ).
ਮਹਾਨ ਕੋਸ਼ — ਭਾਗ ੨, ਪੰਨਾ ੩੦੨