Saanti Bhayi Gur Gobidi Payi

ਸ਼ਬਦ ਵਿਚਾਰ · ੭੦ / ੧੧੪

ਸਾਂਤਿ ਭਈ ਗੁਰ ਗੋਬਿਦਿ ਪਾਈ ॥

ਗੁਰਮੁਖੀ

ਸਾਂਤਿ ਭਈ ਗੁਰ ਗੋਬਿਦਿ ਪਾਈ ॥
ਤਾਪ ਪਾਪ ਬਿਨਸੇ ਮੇਰੇ ਭਾਈ ॥੧॥ ਰਹਾਉ ॥
ਰਾਮ ਨਾਮੁ ਨਿਤ ਰਸਨ ਬਖਾਨ ॥
ਬਿਨਸੇ ਰੋਗ ਭਏ ਕਲਿਆਨ ॥੧॥
ਪਾਰਬ੍ਰਹਮ ਗੁਣ ਅਗਮ ਬੀਚਾਰ ॥
ਸਾਧੂ ਸੰਗਮਿ ਹੈ ਨਿਸਤਾਰ ॥੨॥
ਨਿਰਮਲ ਗੁਣ ਗਾਵਹੁ ਨਿਤ ਨੀਤ ॥
ਗਈ ਬਿਆਧਿ ਉਬਰੇ ਜਨ ਮੀਤ ॥੩॥
ਮਨ ਬਚ ਕ੍ਰਮ ਪ੍ਰਭੁ ਅਪਨਾ ਧਿਆਈ ॥
ਨਾਨਕ ਦਾਸ ਤੇਰੀ ਸਰਣਾਈ ॥੪॥੧੦੨॥੧੭੧॥

ਪ੍ਰੋਫੈਸਰ ਸਾਹਿਬ ਸਿੰਘ ਜੀ
ਹੇ ਮੇਰੇ ਵੀਰ! ਗੋਬਿੰਦ ਦੇ ਰੂਪ ਗੁਰੂ ਨੇ (ਜਿਸ ਮਨੁੱਖ ਨਾਮ ਦੀ ਦਾਤਿ) ਬਖ਼ਸ਼ ਦਿੱਤੀ, ਉਸ ਦੇ ਅੰਦਰ ਠੰਢ ਪੈ ਗਈ, ਉਸ ਦੇ ਸਾਰੇ ਦੁੱਖ-ਕਲੇਸ਼ ਤੇ ਪਾਪ ਨਾਸ ਹੋ ਗਏ ।੧।ਰਹਾਉ।

(ਹੇ ਭਾਈ! ਜੇਹੜਾ ਮਨੁੱਖ ਆਪਣੀ ਜੀਭ ਨਾਲ ਸਦਾ ਪਰਮਾਤਮਾ ਦਾ ਨਾਮ ਉਚਾਰਨ ਕਰਦਾ ਹੈ, ਉਸ ਦੇ ਸਾਰੇ ਰੋਗ ਦੂਰ ਹੋ ਜਾਂਦੇ ਹਨ, ਉਸ ਦੇ ਅੰਦਰ ਆਨਦ ਹੀ ਆਨਦ ਬਣੇ ਰਹਿੰਦੇ ਹਨ ।੧।

(ਹੇ ਭਾਈ!) ਜੇਹੜਾ ਮਨੁੱਖ ਅਪਹੁੰਚ ਪਾਰਬ੍ਰਹਮ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰਦਾ ਰਹਿੰਦਾ ਹੈ, ਗੁਰੂ ਦੀ ਸੰਗਤਿ ਵਿਚ ਰਹਿ ਕੇ ਉਸ ਦਾ (ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ ।੨।

ਹੇ (ਮੇਰੇ) ਮਿੱਤਰ! ਸਦਾ ਪਰਮਾਤਮਾ ਦੇ ਗੁਣ ਗਾਂਦੇ ਰਹੋ । (ਜੇਹੜੇ ਮਨੁੱਖ ਗੁਣ ਗਾਂਦੇ ਹਨ, ਉਹਨਾਂ ਦਾ ਹਰੇਕ) ਰੋਗ ਦੂਰ ਹੋ ਜਾਂਦਾ ਹੈ, ਉਹ ਮਨੁੱਖ (ਰੋਗਾਂ ਵਿਕਾਰਾਂ ਤੋਂ) ਬਚੇ ਰਹਿੰਦੇ ਹਨ ।੩।

ਹੇ ਨਾਨਕ! (ਪ੍ਰਭੂ-ਚਰਨਾਂ ਵਿਚ ਅਰਦਾਸ ਕਰ ਤੇ ਆਖ - ਹੇ ਪ੍ਰਭੂ!) ਮੈਂ ਤੇਰਾ ਦਾਸ ਤੇਰੀ ਸਰਨ ਆਇਆ ਹਾਂ (ਮਿਹਰ ਕਰ) ਮੈਂ ਆਪਣੇ ਮਨ ਦੀ ਰਾਹੀਂ ਬਚਨਾਂ ਦੀ ਰਾਹੀਂ ਤੇ ਕਰਮਾਂ ਦੀ ਰਾਹੀਂ ਸਦਾ ਆਪਣੇ ਮਾਲਕ-ਪ੍ਰਭੂ ਸਿਮਰਦਾ ਰਹਾਂ ।੪।੧੦੨।੧੭੧।

ਭਾਈ ਮਨਮੋਹਨ ਸਿੰਘ ਜੀ
ਠੰਢ-ਚੈਨ ਪੈ ਗਈ ਹੈ। ਗੁਰੂ-ਵਾਹਿਗੁਰੂ ਨੇ ਇਸ ਨੂੰ ਵਰਸਾਇਆ ਹੈ। ਮੇਰੀ ਜਲਨ ਤੇ ਗੁਨਾਹ ਨਾਸ ਹੋ ਗਏ ਹਨ, ਹੇ ਮੇਰੇ ਵੀਰ! ੧। ਠਹਿਰਾਉ।

ਆਪਣੀ ਜੀਭਾ ਨਾਲ ਤੂੰ ਸਦੀਵ ਹੀ ਸੁਆਮੀ ਦੇ ਨਾਮ ਦਾ ਉਚਾਰਣ ਕਰ। ਤੇਰੀਆਂ ਜਹਿਮਤਾ ਟੁਰ ਜਾਣਗੀਆਂ ਅਤੇ ਤੂੰ ਮੁਕਤ ਹੋ ਜਾਵੇਗਾ।੧।

ਅਖੋਜ ਸ਼ਰੋਮਣੀ ਸਾਹਿਬ ਦੀਆਂ ਵਡਿਆਈਆਂ ਦਾ ਧਿਆਨ ਧਾਰ। ਸਤਿਸੰਗਤ ਅੰਦਰ ਕਲਿਆਣ ਦੀ ਪ੍ਰਾਪਤੀ ਹੁੰਦੀ ਹੈ।੨।

ਹੇ ਮੇਰੇ ਮਿੱਤ੍ਰ! ਜਿਹੜਾ ਪੁਰਸ਼, ਸਦੀਵ ਤੇ ਹਮੇਸ਼ਾਂ ਹੀ ਹਰੀ ਦੀ ਪਵਿੱਤਰ ਕੀਰਤੀ ਗਾਇਨ ਕਰਦਾ ਹੈ, ਉਸ ਦੇ ਰੋਗ ਦੂਰ ਹੋ ਜਾਂਦੇ ਹਨ ਅਤੇ ਉਹ ਬੱਚ ਜਾਂਦਾ ਹੈ।੩।

ਖਿਆਲ, ਬਚਨ ਅਤੇ ਅਮਲ ਨਾਲ ਮੈਂ ਆਪਣੇ ਮਾਲਕ ਦਾ ਆਰਾਧਨ ਕਰਦਾ ਹਾਂ। ਗੋਲੇ ਨਾਨਕ ਨੇ ਤੇਰੀ ਪਨਾਹ ਲਈ ਹੈ, ਹੇ ਸਾਹਿਬ!।੪।੧੦੨।੧੭੧।

ਹਿਂਦੀ

ਸਾਂਤਿ ਭੲ ਗੁਰ ਗੋਬਿਦਿ ਪਾੲ ॥
ਤਾਪ ਪਾਪ ਬਿਨਸੇ ਮੇਰੇ ਭਾੲ ॥੧॥ ਰਹਾੳ ॥
ਰਾਮ ਨਾਮੁ ਨਿਤ ਰਸਨ ਬਖਾਨ ॥
ਬਿਨਸੇ ਰੋਗ ਭਓੇ ਕਲਿਆਨ ॥੧॥
ਪਾਰਬ੍ਰਹਮ ਗੁਣ ਅਗਮ ਬੀਚਾਰ ॥
ਸਾਧੂ ਸੰਗਮਿ ਹੈ ਨਿਸਤਾਰ ॥੨॥
ਨਿਰਮਲ ਗੁਣ ਗਾਵਹੁ ਨਿਤ ਨੀਤ ॥
ਗੲ ਬਿਆਧਿ ੳਬਰੇ ਜਨ ਮੀਤ ॥੩॥
ਮਨ ਬਚ ਕ੍ਰਮ ਪ੍ਰਭੁ ਅਪਨਾ ਧਿਆੲ ॥
ਨਾਨਕ ਦਾਸ ਤੇਰੀ ਸਰਣਾੲ ॥੪॥੧੦੨॥੧੭੧॥

ਪਰਮਾਤਮਾ }ਪੀ ਗੁ{ ਨੇ ਸ਼ਾਂਤਿ ਪ੍ਰਦਾਨ ਕਰ ਦੀ ਹੈ ਜਿਸਸੇ ਹੇ ਮੇਰੇ ਭਾੲ, ਸਂਤਾਪ ਔਰ ਪਾਪ ਵਿਨਸ਼ਟ ਹੋ ਗਓ ਹੈ।੧। ਰਹਾੳ।

ਅਪਨੀ ਜੀਭ ਸੇ ਸਦੈਵ ਰਾਮ ਨਾਮ ਕਾ ੳਚਚਾਰਣ ਕਰੋ ਜਿਸਸੇ ਰੋਗ ਨਸ਼ਟ ਹੋਕਰ ਤੁਮਹਾਰਾ ਕਲਯਾਣ ਹੋ ਜਾਓਗਾ।੧।

ਪਰਮਾਤਮਾ ਕੇ ਅਗੰਬ ਗੁਣੋਂ ਕਾ ਵਿਚਾਰ ਕਰ #ਯੋਂਕਿ ਸਾਧੁ-ਪੁ{ਸ਼ੋ ਕੇ ਸਂਗ ਬਨੇ ਰਹਕਰ ਹੀ ੳਦੱਦਾਰ ਹੋਗਾ।੨।

ਹੇ ਮਿਗ਼, ਸਦੈਵ ੳਸ ਨਿਰਮਲ ਪ੍ਰਭੁ ਕੇ ਗੁਣੋ ਕਾ ਗਾਯਨ ਕਰੋ ਜਿਸਸੇ ਤੁਮਹਾਰੀ ਵਯਾਧਿਯਾਂ ਦੂਰ ਹੋ ਜਾਓਂਗੀ ਔਰ ਵਿਕਾਰੋ ਸੇ ਬਚੇ ਰਹੋਗੇ।੩।

ਮਨ, ਵਚਨ ਔਰ ਕਰਮ ਕੇ ਦਵਾਰਾ ਮੈਂ ਅਪਨੇ ਪ੍ਰਭੁ ਕਾ ਸੁਮਿਰਨ ਕਰਤਾ ਰਹੂਂੱ ੲਸੀਲਿਓ ਦਾਸ ਨਾਨਕ ਤੇਰੀ ਸ਼ਰਣ ਮੇ ਆਯਾ ਹੈ।੪।੧੦੨।੧੭੧।

English

Dr Sant Singh Khalsa ji
Peace and tranquility have come; the Guru, the Lord of the Universe, has brought it. The burning sins have departed, O my Siblings of Destiny.1. Pause.

With your tongue, continually chant the Lord's Name. Disease shall depart, and you shall be saved.1.

Contemplate the Glorious Virtues of the Unfathomable Supreme Lord God. In the Saadh Sangat, the Company of the Holy, you shall be emancipated.2.

Sing the Glories of God each and every day; you afflictions shall be dispelled, and you shall be saved, my humble friend.3.

In thought, word and deed, I meditate on my God. Slave Nanak has come to Your Santuary.4.102.171.

Bhai Manmohan Singh ji
Peace has ensued. The Guru-God has rained it. My burning and sins have departed, O my brother.1. Pause.

With my tongue, do thou, ever, repeat Lord's Name. Thine ailments shall go, and thou shalt be emancipated.1.

Reflect over the merits of the Inscrutable Supremem Lord. In the guild of the righteous emancipation is obtained.2.

O my friend, who forever and ever sings the pure praises of God, his ailments pass-away, and he is saved.3.

With thought, word and deed I dwell upon my Master. Slave Nanak has entered Thine sanctuary, O Lord.4.102.171.

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ