Amrit Naam Tera Soyi Gavai

ਸ਼ਬਦ ਵਿਚਾਰ · ੬੯ / ੧੧੪

ਅੰਮ੍ਰਿਤੁ ਨਾਮੁ ਤੇਰਾ ਸੋਈ ਗਾਵੈ ॥

ਗੁਰਮੁਖੀ

ਅੰਮ੍ਰਿਤੁ ਨਾਮੁ ਤੇਰਾ ਸੋਈ ਗਾਵੈ ॥
ਜੋ ਸਾਹਿਬ ਤੇਰੈ ਮਨਿ ਭਾਵੈ ॥
ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਾਹਿਬ ਮਨੁ ਮਾਨਾ ਜੀਉ ॥੨॥
ਸਿਫਤਿ ਸਾਲਾਹਣੁ ਤੇਰਾ ਹੁਕਮੁ ਰਜਾਈ ॥
ਸੋ ਗਿਆਨੁ ਧਿਆਨੁ ਜੋ ਤੁਧੁ ਭਾਈ ॥
ਸੋਈ ਜਪੁ ਜੋ ਪ੍ਰਭ ਜੀਉ ਭਾਵੈ ਭਾਣੈ ਪੂਰ ਗਿਆਨਾ ਜੀਉ ॥੧॥
ਤੂੰ ਸੰਤਨ ਕੀ ਕਰਹਿ ਪ੍ਰਤਿਪਾਲਾ ॥
ਸੰਤ ਖੇਲਹਿ ਤੁਮ ਸੰਗਿ ਗੋਪਾਲਾ ॥
ਅਪੁਨੇ ਸੰਤ ਤੁਧੁ ਖਰੇ ਪਿਆਰੇ ਤੂ ਸੰਤਨ ਕੇ ਪ੍ਰਾਨਾ ਜੀਉ ॥੩॥
ਉਨ ਸੰਤਨ ਕੈ ਮੇਰਾ ਮਨੁ ਕੁਰਬਾਨੇ ॥
ਜਿਨ ਤੂੰ ਜਾਤਾ ਜੋ ਤੁਧੁ ਮਨਿ ਭਾਨੇ ॥
ਤਿਨ ਕੈ ਸੰਗਿ ਸਦਾ ਸੁਖੁ ਪਾਇਆ ਹਰਿ ਰਸ ਨਾਨਕ ਤ੍ਰਿਪਤਿ ਅਘਾਨਾ ਜੀਉ ॥੪॥੧੩॥੨੦॥

ਪ੍ਰੋਫੈਸਰ ਸਾਹਿਬ ਸਿੰਘ ਜੀ
ਹੇ ਮਾਲਕ-ਪ੍ਰਭੂ! ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਉਹੀ ਮਨੁੱਖ ਗਾ ਸਕਦਾ ਹੈ, ਜੇਹੜਾ ਤੇਰੇ ਮਨ ਵਿਚ (ਤੈਨੂ) ਪਿਆਰਾ ਲੱਗਦਾ ਹੈ । ਹੇ ਸਾਹਿਬ! ਤੂੰ ਹੀ ਸੰਤਾਂ ਦਾ (ਸਹਾਰਾ) ਹੈਂ, ਸੰਤ ਤੇਰੇ ਆਸਰੇ ਜੀਊਂਦੇ ਹਨ, ਤੇਰੇ ਸੰਤਾਂ ਦਾ ਮਨ ਸਦਾ ਤੇਰੇ (ਚਰਨਾਂ ਵਿਚ) ਜੁੜਿਆ ਰਹਿੰਦਾ ਹੈ ।੨।
ਹੇ ਰਜ਼ਾ ਦੇ ਮਾਲਕ-ਪ੍ਰਭੂ! ਤੇਰਾ ਹੁਕਮ (ਸਿਰ-ਮੱਥੇ ਉੱਤੇ ਮੰਨਣਾ) ਤੇਰੀ ਸਿਫ਼ਤਿ-ਸਾਲਾਹ ਹੀ ਹੈ । ਜੋ ਤੈਨੂ ਚੰਗਾ ਲੱਗਦਾ ਹੈ (ਉਸ ਨੂ ਭਲਾਈ ਜਾਨਣਾ) ਇਹੀ ਅਸਲ ਗਿਆਨ ਹੈ ਇਹੀ ਅਸਲ ਸਮਾਧੀ ਹੈ । (ਹੇ ਭਾਈ!) ਜੋ ਕੁਝ ਪ੍ਰਭੂ ਜੀ ਨੂ ਭਾਉਂਦਾ ਹੈ (ਉਸ ਨੂ ਪਰਵਾਨ ਕਰਨਾ ਹੀ) ਅਸਲ ਜਪ ਹੈ, ਪਰਮਾਤਮਾ ਦੇ ਭਾਣੇ ਵਿਚ ਤੁਰਨਾ ਹੀ ਪੂਰਨ ਗਿਆਨ ਹੈ ।੧।
ਹੇ ਗੋਪਾਲ-ਪ੍ਰਭੂ! ਹੇ ਸ੍ਰਿਸ਼ਟੀ ਦੇ ਪਾਲਣਹਾਰ! ਤੂੰੰ ਆਪਣੇ ਸੰਤਾਂ ਦੀ ਸਦਾ ਰੱਖਿਆ ਕਰਦਾ ਹੈਂ, ਤੇਰੇ ਚਰਨਾਂ ਵਿਚ ਜੁੜੇ ਰਹਿ ਕੇ ਸੰਤ ਆਤਮਕ ਆਨਦ ਮਾਣਦੇ ਹਨ । ਤੈਨੂ ਆਪਣੇ ਸੰਤ ਬਹੁਤ ਪਿਆਰੇ ਲੱਗਦੇ ਹਨ, ਤੂੰ ਸੰਤਾਂ ਦੀ ਜਿੰਦ-ਜਾਨ ਹੈਂ ।੩।
ਹੇ ਨਾਨਕ! (ਆਖ-ਹੇ ਪ੍ਰਭੂ!) ਮੇਰਾ ਮਨ ਤੇਰੇ ਉਹਨਾਂ ਸੰਤਾਂ ਤੋਂ ਸਦਾ ਸਦਕੇ ਹੈ, ਜਿਨ੍ਹਾਂ ਨੇ ਤੈਨੂ ਪਛਾਣਿਆ ਹੈ (ਤੇਰੇ ਨਾਲ ਡੂੰਘੀ ਸਾਂਝ ਪਾਈ ਹੈ) ਜੇਹੜੇ ਤੈਨੂ ਤੇਰੇ ਮਨ ਵਿਚ ਪਿਆਰੇ ਲੱਗਦੇ ਹਨ । (ਜੇਹੜੇ ਵਡਭਾਗੀ) ਉਹਨਾਂ ਦੀ ਸੰਗਤਿ ਵਿਚ ਰਹਿੰਦੇ ਹਨ, ਉਹ ਸਦਾ ਆਤਮਕ ਆਨਦ ਮਾਣਦੇ ਹਨ, ਉਹ ਪਰਮਾਤਮਾ ਦਾ ਨਾਮ ਰਸ ਪੀ ਕੇ (ਮਾਇਆ ਦੀ ਤ੍ਰਿਸ਼ਨਾ ਵਲੋਂ) ਸਦਾ ਰੱਜੇ ਰਹਿੰਦੇ ਹਨ ।੪।੧੩।੨੦।

ਭਾਈ ਮਨਮੋਹਨ ਸਿੰਘ ਜੀ
ਉਹ ਤੇਰੇ ਸੁਧਾਰਸ ਨਾਮ ਦਾ ਗਾਇਨ ਕਰਦਾ ਹੈ, ਜਿਹੜਾ ਤੇਰੇ ਚਿੱਤ ਨੂੰ ਚੰਗਾ ਲੱਗਦਾ ਹੈ, ਹੇ ਪ੍ਰਭੂ! ਤੂੰ ਸਾਧੂਆਂ ਦਾ ਹੈ ਅਤੇ ਸਾਧੂ ਤੇਰੇ ਹਨ ਸਾਧੂਆਂ ਦਾ ਚਿੱਤ ਤੇਰੇ ਨਾਲ ਹਿਲ ਗਿਆ ਹੈ।੨।
ਹੇ ਆਪਣੀ ਰਜਾ ਦੇ ਸੁਆਮੀ! ਤੇਰਾ ਫੁਰਮਾਨ ਮੰਨਣਾ ਹੀ ਤੇਰੀ ਕੀਰਤੀ ਤੇ ਉਸਤਤੀ ਕਰਨਾ ਹੈ। ਕੇਵਲ ਉਹੀ ਈਸ਼ਵਰੀ ਗਿਆਤ ਤੇ ਸੋਚ-ਵਿਚਾਰ ਹੈ ਜਿਹੜੀ ਤੈਨੂੰ ਚੰਗੀ ਲਗਦੀ ਹੈ। ਕੇਵਲ ਉਹੀ ਹੀ ਸਿਮਰਨ ਹੈ ਜਿਹੜਾ ਪੂਜਯ ਪ੍ਰਭੂ ਨੂੰ ਭਾਉਂਦਾ ਹੈ। ਉਸ ਦੀ ਰਜ਼ਾ ਅੰਦਰ ਰਹਿਣਾ ਹੀ ਮੁਕੰਮਲ ਇਲਮ ਹੈ।੧।
ਹੇ ਸੁਆਮੀ! ਤੂੰ ਆਪਣੇ ਸਾਧੂਆਂ ਦੀ ਪਰਵਰਸ਼ ਕਰਦਾ ਹੈ। ਸਾਧੂ ਤੇਰੇ ਨਾਲ ਖੇਡਦੇ ਹਨ, ਹੇ ਸੰਸਾਰ ਦੇ ਪ੍ਰਤਿਪਾਲਕ! ਤੇਰੇ ਸਾਧੂ ਤੈਨੂੰ ਡਾਢੇ ਮਿਠੜੇ ਲੱਗਦੇ ਹਨ। ਤੂੰ ਆਪਣੇ ਸਾਧੂਆਂ ਦਾ ਜੀਵਨ-ਸੁਆਸ ਹੈ।੩।
ਮੇਰੀ ਆਤਮਾ ਉਨ੍ਹਾਂ ਸਾਧੂਆਂ ਉਤੋਂ ਘੋਲੀ ਜਾਂਧੀ ਹੈ, ਜਿਹੜੇ ਤੈਨੂੰ ਸਿੰਞਾਣਦੇ ਹਨ ਅਤੇ ਜਿਹੜੇ ਤੇਰੇ ਚਿੱਤ ਨੂੰ ਚੰਗੇ ਲੱਗਦੇ ਹਨ। ਉਨ੍ਹਾਂ ਦੀ ਸੰਗਤ ਅੰਦਰ ਮੈਂ ਸਦੀਵੀ ਆਰਾਮ ਪਾ ਲਿਆ ਹੈ। ਵਾਹਿਗੁਰੂ ਦੇ ਅੰਮ੍ਰਿਤ ਨਾਲ ਨਾਨਕ ਰੱਜ ਕੇ ਧ੍ਰਾਪ ਗਿਆ ਹੈ।੪।੧੩।੨੦।

ਹਿਂਦੀ

ਅੰਮ੍ਰਿਤੁ ਨਾਮੁ ਤੇਰਾ ਸੋੲ ਗਾਵੈ ॥
ਜੋ ਸਾਹਿਬ ਤੇਰੈ ਮਨਿ ਭਾਵੈ ॥
ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਾਹਿਬ ਮਨੁ ਮਾਨਾ ਜੀੳ ॥੨॥
ਸਿਫਤਿ ਸਾਲਾਹਣੁ ਤੇਰਾ ਹੁਕਮੁ ਰਜਾੲ ॥
ਸੋ ਗਿਆਨੁ ਧਿਆਨੁ ਜੋ ਤੁਧੁ ਭਾੲ ॥
ਸੋਈ ਜਪੁ ਜੋ ਪ੍ਰਭ ਜੀੳ ਭਾਵੈ ਭਾਣੈ ਪੂਰ ਗਿਆਨਾ ਜੀੳ ॥੧॥
ਤੂੰ ਸੰਤਨ ਕੀ ਕਰਹਿ ਪ੍ਰਤਿਪਾਲਾ ॥
ਸੰਤ ਖੇਲਹਿ ਤੁਮ ਸੰਗਿ ਗੋਪਾਲਾ ॥
ਅਪੁਨੇ ਸੰਤ ਤੁਧੁ ਖਰੇ ਪਿਆਰੇ ਤੂ ਸੰਤਨ ਕੇ ਪ੍ਰਾਨਾ ਜੀੳ ॥੩॥
ੳਨ ਸੰਤਨ ਕੈ ਮੇਰਾ ਮਨੁ ਕੁਰਬਾਨੇ ॥
ਜਿਨ ਤੂੰ ਜਾਤਾ ਜੋ ਤੁਧੁ ਮਨਿ ਭਾਨੇ ॥
ਤਿਨ ਕੈ ਸੰਗਿ ਸਦਾ ਸੁਖੁ ਪਾੲਆ ਹਰਿ ਰਸ ਨਾਨਕ ਤ੍ਰਿਪਤਿ ਅਘਾਨਾ ਜੀੳ ॥੪॥੧੩॥੨੦॥

ਹੇ ਮਾਲਿਕ, ਜੋ ਤੇਰੇ ਮਨ ਕੋ ਭਾਤਾ ਹੈ ਵਹੀ ਜੀਵ ਤੇਰੇ ਅਮਰਤ-ਨਾਮ ਕਾ ਗਾਯਨ ਕਰਤਾ ਹੈ। ਸ਼ਾਂਤ ਪੁ{ਸ਼ੋ ਕਾ ਤੂ ਹੈ ਔਰ ਸ਼ਾਂਤਜੀਵ ਤੁਮਹਾਰੇ ਹੈ। ਦਰਅਸਲ ਸ਼ਾਂਤ ਪੁ{ਸ਼ੋ ਕਾ ਮਨ ਹੇ ਪ੍ਰਭੁ, ਤੁਝਸੇ ਲੀਨ ਹੋ ਗਯਾ ਹੈ।੨।

ਤੇਰੇ ਹੁਕੁਮ ਕੋ ਰਜਾ ਮਾਨਕਰ ੳਸਮੇ ਚਲਨਾ ਹੀ ਤੇਰਾ ਗੁਣਾਨੁਵਾਦ ਹੈ। ਜ਼ਾਨ-%ਯਾਨ ਭੀ ਵਹੀ ਹੈ ਜੋ ਤੁਝੇ ਭਾਤਾ ਹੈ; ਜਾਪ ਭੀ ਵਹੀ ਹੈ ਜੋ ਪ੍ਰਭੁ ਕੋ ਅਚਛਾ ਲਗਤਾ ਹੈ ਔਰ ਤੇਰੀ ਰਜਾ ਮੇ ਰਹਨਾ ਹੀ ਪੂਰਣ-ਜ਼ਾਨ ਹੈ।੧।

ਸ਼ਾਂਤ ਪੁ{ਸ਼ੋ ਕੀ ਰ#ਯਾ ਤੂ ਸਵਯਂ ਕਰਤਾ ਹੈ ਔਰ ਯੇ ਸ਼ਾਂਤ ਪੁ{ਸ਼ ਹੇ ਪ੍ਰਭੁ, ਤੁਮਹਾਰੇ ਸਾਥ ਖੇਲਤੇ ਕੁਦਤੇ ਹੈ। ਅਪਨੇ ਯਹ ਸ਼ਾਂਤ ਵਯ#ਤ ਤੁਝੇ ਬਹੁਤ ਹੀ ਪਯਾਰੇ ਲਗਤੇ ਹੈ ਔਰ ਤੈ ਹੀ ੲਨਕਾ ਪ੍ਰਾਣ ਹੈ।੩।

ੳਨ ਸਦਪੁ{ਸ਼ੋ ਪਰ ਮੇਰਾ ਮਨ ਕੁਰਬਾਨ ਹੈ ਜਿਨਹੋਂਂਨੇ ਤੁਝੇ ਜਾਨ ਲਿਯਾ ਹੈ ਔਰ ਜੋ ਤੇਰੇ ਮਨ ਕੋ ਭਾ ਗਓ ਹੈ। ੳਨਹੀ ਕੇ ਸਾਥ ਸਦੈਵ ਸੁਖ ਪ੍ਰਾਪਤ ਹੋਤਾ ਹੈ ਔਰ ਹੇ ਨਾਨਕ, ੳਨਹੀ ਕੇ ਸਾਥ ਹਰਿ-ਰਸ ਪਾਕਰ ਤਰਿਪਤ ਹੁਆ ਜਾਤਾ ਹੈ।੪।੧੩।੨੦।

English

Dr Sant Singh Khalsa ji
He alone sings Your Ambrosial Naam, who is pleasing to Your mind, O my Lord and Master. You belong to the Saints, and the Saints belong to You. The minds of the Saints are attuned to You, O my Lord and Master.2.
To praise You is to follow Your Command and Your will. That which pleases You is spiritual wisdom and meditation. That which pleases God is chanting and meditation; to be in harmony with His Will is perfect spiritual wisdom.1.
You cherish and nurture the Saints. The Saints play with You, O Sustainer of the World. Your Saints are very dear to You. You are the breath of life of the Saints.3.
My mind is a sacrifice to those Saints who know You, and are pleasing to Your mind. In their company I have found a lasting peace. Nanak is satisfied and fulfilled with the Sublime Essence of the Lord.4.13.20.

Bhai Manmohan Singh ji
He alone sings Thine ambrosial Name, who is pleasing to Thy mind, O Lord! Thou art of the saints and the saints are Thine. The saints' mind is domesticated with Thee.2.
O Lord of Thy will! to obey Thy command is to praise and eulogise Thee. That alone is the Divine comprehension and visualisation which pleases Thee. That alone is the meditation which the venerable Lord likes. To abide in His will is the perfect knowledge.1.
O Lord! Thou nurturest Thine saints. The saints sport with Thee, O World-Nurserer! Thine saints are very dear to Thee. Thou art the life-breath of Thy saints.3.
My soul is a sacrifice unto those saints, who recognise Thee and who are pleasing to Thy mind. In their association I have obtained perpetual peace. With the God's elixir Nanak is sated and satiated.4.13.20.

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ