ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ ॥
ਗੁਰਮੁਖੀ
ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ ॥
ਚਰਨ ਕਮਲ ਗੁਰ ਰਿਦੈ ਬਸਾਇਆ ॥੧॥
ਗੁਰ ਗੋਬਿੰਦੁ ਪਾਰਬ੍ਰਹਮੁ ਪੂਰਾ ॥
ਤਿਸਹਿ ਅਰਾਧਿ ਮੇਰਾ ਮਨੁ ਧੀਰਾ ॥ ਰਹਾਉ ॥
ਅਨਦਿਨੁ ਜਪਉ ਗੁਰੂ ਗੁਰ ਨਾਮ ॥
ਤਾ ਤੇ ਸਿਧਿ ਭਏ ਸਗਲ ਕਾਂਮ ॥੨॥
ਦਰਸਨ ਦੇਖਿ ਸੀਤਲ ਮਨ ਭਏ ॥
ਜਨਮ ਜਨਮ ਕੇ ਕਿਲਬਿਖ ਗਏ ॥੩॥
ਕਹੁ ਨਾਨਕ ਕਹਾ ਭੈ ਭਾਈ ॥
ਅਪਨੇ ਸੇਵਕ ਕੀ ਆਪਿ ਪੈਜ ਰਖਾਈ ॥੪॥੧੧੨॥
ਪ੍ਰੋਫੈਸਰ ਸਾਹਿਬ ਸਿੰਘ ਜੀ
(ਪਰ, ਹੇ ਭਾਈ! ਗੋਬਿੰਦ ਦਾ ਆਰਾਧਨ ਗੁਰੂ ਦੀ ਰਾਹੀਂ ਹੀ ਮਿਲਦਾ ਹੈ । ਜਿਸ ਮਨੁੱਖ ਨੇ) ਗੁਰੂ ਦੇ ਸੋਹਣੇ ਚਰਨ ਆਪਣੇ ਹਿਰਦੇ ਵਿਚ ਵਸਾਏ ਹਨ, ਉਸ ਨੇ ਗੋਬਿੰਦ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨਦ ਮਾਣਿਆ ਹੈ ।੧।
(ਹੇ ਭਾਈ!) ਗੋਬਿੰਦ ਪਾਰਬ੍ਰਹਮ (ਸਭ ਹਸਤੀਆਂ ਨਾਲੋਂ) ਵੱਡਾ ਹੈ, ਸਾਰੇ ਗੁਣਾਂ ਦਾ ਮਾਲਕ ਹੈ (ਉਸ ਵਿਚ ਕੋਈ ਕਿਸੇ ਕਿਸਮ ਦੀ ਘਾਟ ਨਹੀਂ ਹੈ) । ਉਸ ਗੋਬਿੰਦ ਆਰਾਧ ਕੇ ਮੇਰਾ ਮਨ ਹੌਸਲੇ ਵਾਲਾ ਬਣ ਜਾਂਦਾ ਹੈ (ਤੇ ਅਨੇਕਾਂ ਕਿਲਬਿਖਾਂ ਦਾ ਟਾਕਰਾ ਕਰਨ ਜੋਗਾ ਹੋ ਜਾਂਦਾ ਹੈ) ।ਰਹਾਉ।
(ਹੇ ਭਾਈ!) ਮੈਂ ਤਾਂ ਹਰ ਵੇਲੇ ਗੁਰੂ ਦਾ ਨਾਮ ਚੇਤੇ ਰੱਖਦਾ ਹਾਂ (ਗੁਰੂ ਦੀ ਮਿਹਰ ਨਾਲ ਹੀ ਗੋਬਿੰਦ ਦਾ ਸਿਮਰਨ ਪ੍ਰਾਪਤ ਹੁੰਦਾ ਹੈ ਤੇ) ਉਸ ਸਿਮਰਨ ਦੀ ਬਰਕਤਿ ਨਾਲ ਸਾਰੇ ਕੰਮਾਂ ਵਿਚ ਸਫਲਤਾ ਹਾਸਲ ਹੁੰਦੀ ਹੈ ।੨।
(ਹੇ ਭਾਈ! ਗੁਰੂ ਦੀ ਰਾਹੀਂ ਹਰ ਥਾਂ ਪਰਮਾਤਮਾ ਦਾ) ਦਰਸਨ ਕਰ ਕੇ (ਦਰਸਨ ਕਰਨ ਵਾਲੇ) ਠੰਢੇ ਠਾਰ ਮਨ ਵਾਲੇ ਹੋ ਜਾਂਦੇ ਹਨ, ਤੇ ਉਹਨਾਂ ਦੇ ਅਨੇਕਾਂ (ਪਹਿਲੇ) ਜਨਮਾਂ ਦੇ ਕੀਤੇ ਹੋਏ ਪਾਪ ਨਾਸ ਹੋ ਜਾਂਦੇ ਹਨ ।੩।
ਹੇ ਨਾਨਕ! ਆਖ - ਹੇ ਭਾਈ! (ਗੁਰੂ ਦੀ ਸਰਨ ਪੈ ਕੇ ਗੋਬਿੰਦ ਦਾ ਨਾਮ ਸਿਮਰਿਆਂ ਦੁਨੀਆ ਵਾਲੇ) ਸਾਰੇ ਡਰ-ਖ਼ਤਰੇ ਮਨ ਤੋਂ ਲਹਿ ਜਾਂਦੇ ਹਨ (ਕਿਉਂਕਿ) ਸਿਮਰਨ ਦੀ ਬਰਕਤਿ ਨਾਲ ਇਹ ਯਕੀਨ ਬਣ ਜਾਂਦਾ ਹੈ ਕਿ (ਗੋਬਿੰਦ ਆਪਣੇ ਸੇਵਕ ਦੀ ਆਪ ਲਾਜ ਰੱਖਦਾ ਹੈ ।੪।੧੧੨।
ਭਾਈ ਮਨਮੋਹਨ ਸਿੰਘ ਜੀ
ਰੱਬ ਦਾ ਆਰਾਧਨ, ਆਰਾਧਨ, ਆਰਾਧਨ ਕਰਨ ਦੁਆਰਾ ਮੈਂ ਆਰਾਮ ਪ੍ਰਾਪਤ ਕੀਤਾ ਹੈ। ਗੁਰਾਂ ਦੇ ਕੰਵਲ ਰੂਪੀ ਮੈਂ ਆਪਣੇ ਹਿਰਦੇ ਅੰਦਰ ਟਿਕਾ ਲਏ ਹਨ।੧।
ਸ਼੍ਰੋਮਣੀ ਸਾਹਿਬ ਸਰੂਪ, ਗੁਰੂ-ਵਾਹਿਗੁਰੂ ਪੁਰਨ ਹਨ। ਉਸ ਦਾ ਚਿੰਤਨ ਕਰਨ ਦੁਆਰਾ ਮੇਰੀ ਆਤਮਾ ਧੀਰਜਵਾਨ ਹੋ ਗਈ ਹੈ। ਠਹਿਰਾਉ।
ਰਾਤ ਦਿਨ ਮੈਂ ਵਡੇ ਗੁਰਾਂ ਦੇ ਨਾਮ ਦਾ ਸਿਮਰਨ ਕਰਦਾ ਹਾਂ। ਜਿਸ ਦੁਆਰਾ ਮੈਰੇ ਸਾਰੇ ਕਾਰਜ ਸੰਪੂਰਨ ਹੋ ਗਏ ਹਨ।੨।
ਗੁਰਾਂ ਦਾ ਦੀਦਾਰ ਵੇਖ ਕੇ ਮੇਰਾ ਚਿੱਤ ਸ਼ਾਂਤਿ ਹੋ ਗਿਆ ਹੈ, ਅਤੇ ਮੇਰੇ ਅਨੇਕਾਂ ਜਨਮਾ ਦੇ ਪਾਪ ਧੋਤੇ ਗਏ ਹਨ।੩।
ਗੁਰੂ ਜੀ ਆਖਦੇ ਹਨ, ਮੇਰੇ ਲਈ, ਹੁਣ ਡਰ ਕਿੱਥੇ ਹੇ, ਹੇ ਭਰਾ? ਆਪਣੇ ਟਹਿਲੁਏ ਦੀ ਗੁਰਾਂ ਨੇ ਆਪੇ ਹੀ ਇੱਜ਼ਤ ਰੱਖੀ ਹੈ।੪।੧੧੨।
ਹਿਂਦੀ
ਸਿਮਰਿ ਸਿਮਰਿ ਸਿਮਰਿ ਸੁਖੁ ਪਾੲਆ ॥
ਚਰਨ ਕਮਲ ਗੁਰ ਰਿਦੈ ਬਸਾੲਆ ॥੧॥
ਗੁਰ ਗੋਬਿੰਦੁ ਪਾਰਬ੍ਰਹਮੁ ਪੂਰਾ ॥
ਤਿਸਹਿ ਅਰਾਧਿ ਮੇਰਾ ਮਨੁ ਧੀਰਾ ॥ ਰਹਾੳ ॥
ਅਨਦਿਨੁ ਜਪੳ ਗੁ{ ਗੁਰ ਨਾਮ ॥
ਤਾ ਤੇ ਸਿਧਿ ਭਓੇ ਸਗਲ ਕਾਂਮ ॥੨॥
ਦਰਸਨ ਦੇਖਿ ਸੀਤਲ ਮਨ ਭਓੇ ॥
ਜਨਮ ਜਨਮ ਕੇ ਕਿਲਬਿਖ ਗਓੇ ॥੩॥
ਕਹੁ ਨਾਨਕ ਕਹਾ ਭੈ ਭਾੲ ॥
ਅਪਨੇ ਸੇਵਕ ਕੀ ਆਪਿ ਪੈਜ ਰਖਾੲ ॥੪॥੧੧੨॥
ਬਾਰ-ਬਾਰ ਸੁਮਿਰਨ ਕਰਨੇ ਸੇ ਹੀ ਸੁਖ ਪ੍ਰਾਪਤ ਹੋਤਾ ਹੈ ਔਰ ਗੁ{ ਕੇ ਮਾ%ਯਮ ਸੇ ਚਰਣ-ਕਮਲ ਹਰਦਯ ਮੇਂ ਬਸ ਜਾਤੇ ਹੈ।੧।
ਪਰਬ੍ਰਹਂਮ ਪ੍ਰਭੁ ਮੇਰਾ ਪੂਰਣ ਗੁ{ ਹੈ ਜਿਸਕੀ ਅਰਾਧਨਾ ਕਰਕੇ ਮੇਰੇ ਮਨ ਕੋ ਧੈਰਯ ਪ੍ਰਾਪਤ ਹੁਆ ਹੈ। ਰਹਾੳ।
ਪ੍ਰਤਿਦਿਨ ਗੁ{ ਕੇ ਨਾਮ ਕਾ ਹੀ ਜਾਪ ਕਰਨੇ ਸੇ ਸਮਸਤ ਕਾਮਨਾਓਂੱ ਸਿਧ ਹੋ ਜਾਤੀ ਹੈ।੨।
ੳਸਕੇ ਦਰਸ਼ਨ ਸੇ ਮਨ ਸ਼ੀਤਲ ਹੋ ਜਾਤਾ ਹੈ ਔਰ ਜਨਮ ਜਨਮ ਕੇ ਪਾਪ ਛੂਟ ਜਾਤੇ ਹੈ।੩।
ਹੇ ਨਾਨਕ, ਅਬ ਕਿਸ ਬਾਤ ਕਾ ਭਯ ਹੈ #ਯੋਂਕਿ ਪਰਮਾਤਮਾ ਨੇ ਅਪਨੇ ਸੇਵਕ ਕੇ ਸਮਮਾਨ ਕੀ ਰ#ਸ਼ਾ ਕੀ ਹੈ।੪।੧੧੨।
English
Dr Sant Singh Khalsa ji
Meditating, meditating, meditating in remembrance, I have found peace. I have enshrined the Lotus Feet of the Guru within my heart.1.
The Guru, the Lord of the Universe, the Supreme Lord God, is perfect. Worshipping Him, my mind has found a lasting peace. Pause.
Night and day, I meditate on the Guru, and the Name of the Guru. Thus all my works are brought to perfection.2.
Beholding the Blessed Vision of His Darshan, my mind has become cool and tranquil, and the sinful mistakes of countless incarnations have been washed away.3.
Says Nanak, where is fear now, O Siblings of Destiny? The Guru Himself has preserved the honor of His servant.4.12.
Bhai Manmohan Singh ji
By remembering, remembering, remembering God, I have procured peace. The Guru's lotus feet, I have enshrined within my mind.1.
The Guru-God Supreme Lord Incarnate is perfect. Meditating on Him my soul is rendered steadfast. Pause.
Night and day I meditate on the Name if the Great Guru. Thereby all my affairs have been accomplished.2.
Seeing Guru's sight my mind is pacified, and my sins of, many births are washed off.3.
Says Nanak, where is the fear for me, now, O brother? Of his attendant, the Guru, Himself has preserved the honour.4.112.