ਸਿੱਖਾਂ ਦੀ ਟਹਿਲ ਗੁਰੂ ਜੀ ਦਾ ਸ਼ਹੀਦ ਹੋਣਾ

ਸ੍ਰੀ ਗੁਰੂ ਤੇਗ ਬਹਾਦਰ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੨੬ / ੨੭

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਇਸ ਭਾਗ ਵਿਚ ਸੰਮਤ ੧੭੩੨

ਮੁੱਖ ਘਟਨਾਵਾਂ

ਤਿਕਾਲਾਂ ਨੂੰ ਸ਼ਹਿਰ ਵਿੱਚ ਡੌਂਡੀ ਪਿੱਟੀ ਕਿ ਕੱਲ੍ਹ ਨੂੰ ਡੇਢ ਪਹਿਰ ਦਿਨ ਚੜ੍ਹੇ ਚਾਨਣੀ ਚੌਂਕ ਦੇ ਖੂਹ ਪਾਸ ਹਿੰਦੂ ਦਾ ਪੀਰ ਗੁਰੂ ਤੇਗ ਬਹਾਦਰ ਸਾਹਿਬ ਕਤਲ ਹੋਵੇਗਾ। ਜੋ ਦੇਖਣਾ ਚਾਹੇ ਸੋ ਦੇਖੋ। ਏਹ ਹੁਕਮ ਸੁਣ ਕੇ ਦਿਲਵਾਲੀ ਸਿੱਖਾਂ ਦੇ ਦਿਲ ਵਿੱਚ ਹੌਲ ਪੈ ਗਏ। ਭਾਈ ਜਵਾਹਰ ਮੱਲ ਅਰੋੜਾ ਸਿੱਖ ਜੋ ਸੁਦਾਗਰੀ ਤੋਂ ਓਸੇ ਦਿਨ ਆਯਾ ਸੀ ਬੜਾ ਦਿਲਗੀਰ ਹੋਯਾ। ਓਨ ਗੁਰੂ ਜੀ ਦੀ ਮੰਨਤ ਦਾ ਪੰਜ ਸੌ ਰੁਪਯਾ ਦੇਣਾ ਸੀ, ਦਰੋਗੇ ਅਬਦੁੱਲੇ ਨੂੰ ਮਿਲ ਕੇ ਦਿੱਬਯ ਸ਼ਾਂਤਿ ਰੂਪ ਗੁਰੂ ਜੀ ਦੇ ਦਰਸ਼ਨ ਕੀਤੇ, ਜੋ ਮਾਯਾ ਚੜ੍ਹਾਈ ਓਹ ਸਭ ਗੁਰੂ ਜੀ ਨੇ ਵੰਡ ਦਿੱਤੀ। ਹਨੇਰੇ ਹੋਏ ਓਹੋ ਸਿੱਖ ਭਾਂਤ ਭਾਂਤ ਦੀ ਮਠਿਆਈ, ਸਲੂਣੇ ਪਦਾਰਥ ਲੈ ਆਯਾ। ਉਸ ਦੇ ਪ੍ਰੇਮ ਕਰ ਕੇ ਸਿੱਖਾਂ ਸਮੇਤ ਗੁਰੂ ਜੀ ਨੇ ਛਕੇ ਛਕਾਏ। ਉਸ ਨੂੰ ਗਯਾਨ ਦੇ ਕੇ ਨਿਹਾਲ ਕੀਤਾ। ਸਾਰੀ ਰਾਤ ਸਿੱਖ ਸ਼ਬਦ ਗਾਉਂਦੇ ਰਹੇ, ਰਾਤ ਜਾਗਾ ਕੀਤਾ। ੧੩ ਮੱਘਰ, ਸੁਦੀ ਪੰਚਮੀ ਸੰਮਤ ੧੭੩੨ ਬਿਕ੍ਰਮੀ ਨੂੰ ਗੁਰੁਵਾਰ ਨਿਗੁਰੇ ਦੀ ਅਜੇਹੀ ਕਹਿਰ ਭਰੀ ਖ਼ੂਨਣ ਸਵੇਰ ਖ਼ੂਨਣ ਸਵੇਰ ਹੋਈ, ਕਿ ਚੰਦ ਦੀ ਸ਼ਾਂਤਿ ਰੂਪ ਸਭਾ ਨੂੰ ਸਮੇਟ ਕੇ, ਪੜਦੇ ਕੱਜ ਰਾਤ ਦੀ ਸ਼ਰਮ ਭੀ ਕਾਲੀ ਚਾਦਰ ਨੂੰ ਪਾੜ, ਕ੍ਰੋਧ ਦੀ ਅੱਗ ਨਾਲ ਜਲਦਾ ਬਲਦਾ, ਲਹੂ ਦੇ ਲਿੱਬੜੇ ਹੋਏ ਮੂੰਹ ਵਾਲਾ, ਭੁੱਖੇ ਕੇਹਰ ਵਾਂਙੂੰ, ਖਾਊਂ ਖਾਊਂ ਕਰਦਾ, ਕਿਰਣਾਂ ਦੇ ਤੀਰ ਮਾਰਦਾ, ਜਾਨਵਰਾਂ ਦੇ ਕੁਰਲਾਂਦਿਆਂ ਖੂੰਨੀ ਸੂਰਜ ਭੀ ਚੜ੍ਹੇ ਬਿਨਾਂ ਨਾ ਰਿਹਾ। ਗੁਰੂ ਜੀ ਨੇ ਕਾਬੇ (ਪਖ਼ਾਨੇ) ਜਾ ਕੇ ਹੱਥ ਮਾਂਜ, ਦਾਤਣ ਕਰ, ਓਸੇ ਖੂਹ ਤੇ ਇਸ਼ਨਾਨ ਕੀਤਾ, ਜਿੱਥੇ ਰੋਜ਼ ਕਰਦੇ ਸਨ। ਬੋਹੜ ਦੇ ਬ੍ਰਿੱਛ ਹੇਠ; ਜਿੱਥੇ ਨਿੱਤ ਬੈਠਿਆ ਕਰਦੇ, ਆਸਣ ਪੁਰ ਬੈਠੇ ਭਜਨ ਪਾਠ ਕਰਨ ਲੱਗੇ। ਓਸੇ ਸਮੇਂ ਫੁਰੜਾਟੇ ਛੱਡਦੀ ਤੇ ਖੂੰਨੀ ਹਾਥੀ ਵਾਂਙੂੰ ਬ੍ਰਿੱਛਾਂ ਨੂੰ ਤੋੜਦੀ, ਸ਼ੋਕ ਦਾ ਸੰਦਲਾ ਬੰਨ੍ਹੇ ਪਰਬਤਾਂ, ਹਵੇਲੀਆਂ ਨਾਲ ਸਿਰ ਪਟਕ, ਸ਼ੀਂ ਸ਼ੀਂ ਸ਼ਬਦ ਦੇ ਕੀਰਨੇ ਕਰਦੀ, ਅਮੰਗਲ ਰੂਪ ਤੀਛਣ ਪੌਣ ਰਾਖਸ਼ੀ ਚੱਲ ਪਈ। ਜਮਨਾ ਨਦੀ ਯਵਨਾਂ ਦੇ ਰਾਜ ਨੂੰ ਨਿਰਾਸਤਾ ਨਾਲ ਤੱਕਦੀ, ਪੱਥਰਾਂ ਨਾਲ ਟੱਕਰਾ ਮਾਰਦੀ, ਸਮੰੁਦਰ ਵਿੱਚ ਡੁੱਬਣ ਲਈ ਵਗ ਤੁਰੀ। ਅਕਾਸ਼ ਵਿੱਚੋਂ ਮੇਘ ਰੋਣੀ ਸੂਰਤ ਦਿਖਾ ਕੇ ਅੱਥਰੂ ਸੁੱਟਣ ਲੱਗੇ। ਏਸੇ ਪ੍ਰਕਾਰ ਭਾਵੇਂ ਹੋਰ ਤਾਂ ਦਸੋਂ ਦਿਸ਼ਾ ਤੋਂ ਸਿੱਖਾਂ ਨੂੰ ਸ਼ੋਕ ਦੇ ਸੰਦੇਸ਼ੇ ਮਿਲ ਰਹੇ ਸਨ, ਪਰ ਗੁਰੂ ਸਾਹਿਬ ਜੀ ਨੂੰ ਇੱਕ ਰਸ ਬ੍ਰਹਮਾਨੰਦ ਵਿੱਚ ਮਗਨ, ਪ੍ਰਸੰਨ ਬਦਨ ਬੈਠੇ ਦੇਖ ਕੇ ਜ਼ਰਾ ਕੁ ਏਧਰੋਂ ਠੰਢਾ ਸਾਹ ਆ ਰਿਹਾ ਸੀ ਕਿਉਂਕਿ ਓਨ੍ਹਾਂ ਦੇ ਮੱਥੇ ਉੱਤੇ ਅੱਗੇ ਨਾਲੋਂ ਚੌਗੁਣੀ ਖ਼ੁਸ਼ੀ ਦੀ ਲਾਲੀ ਤੇ ਅਜਿਹੀ ਜੋਤ ਦਮਕ ਰਹੀ ਸੀ ਕਿ ਕੋਈ ਸਾਹਮਣੇ ਤੱਕ ਵੀ ਨਹੀਂ ਸਕਦਾ ਸੀ। ਜੋ ਆਵੇ; ਸਿਰ ਨਿਵਾ, ਨੇਤ੍ਰ ਨੀਵੇਂ ਕਰ ਖੜਾ ਹੋ ਜਾਵੇ। ਢੇਰ ਖ਼ਲਕਤ ਆ ਕੱਠੀ ਹੋਈ। ਤਦੋਂ ਨੂੰ ਸ਼ਾਹੀ ਕਾਜ਼ੀ ਨੇ ਆ, ਦੋ ਉਮਰੇ ਗਵਾਹ ਕਰ ਕਿਹਾਅਜੇ ਭੀ ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ। ਦੀਨ ਮੁਹੰਮਦੀ ਕਬੂਲ ਕਰ ਲਓ, ਨਹੀਂ ਤਾਂ ਕਤਲ ਕੀਤੇ ਜਾਓਗੇ।ਗੁਰੂ ਜੀ ਪ੍ਰਸੰਨਤਾ ਪੂਰਬਕ ਹੱਸ ਕੇ ਬੋਲੇਸਾਨੂੰ ਕਤਲ ਕਰਨ ਵਾਲਾ ਕੌਣ ਜੰਮਿਆ ਹੈ। ਕਾਜ਼ੀ, ਸ਼ਰ੍ਹਾ ਦੇ ਪਾਜੀ! ਲਸਣ ਤੇ ਗੰਢਿਆਂ ਦੇ ਬਪਾਰੀ! ਕਸਤੂਰੀ ਦੀ ਕਦਰ ਵਾਂਙੂ ਤੂੰ ਕੀ ਜਾਣੇਂ ਫ਼ਕੀਰਾਂ ਦੀ ਮੰਜ਼ਲ ਨੂੰ? ਓਹ ਅਜਰ ਅਮਰ ਵਸਤੂ ਹੈ, ਜਿਹਨੂੰ ਸ਼ਸਤ੍ਰ ਕੱਟ ਨਹੀਂ ਸਕਦਾ, ਅੱਗ ਸਾੜਨ ਦੀ, ਪਾਣੀ ਗਾਲਣ ਦੀ, ਪੌਣ ਹਿਲਾਉਣ ਦੀ ਸ਼ਕਤੀ ਨਹੀਂ ਰੱਖਦੇ। ਤੁਸੀਂ ਚਮਾਰਾਂ ਵਾਂਙੂੰ ਚਰਮ ਦ੍ਰਿਸ਼ਟੀ ਹੱਡ ਚੰਮ ਅਬਦੁੱਲੇ ਦਰੋਗ਼ੇ ਅਬਦੁੱਲਾ ਦਰੋਗ਼ਾ ਨੂੰ ਗੁਰੂ ਜੀ ਦੇ ਬਚਨਾਂ ਦਾ ਅਜੇਹਾ ਅਸਰ ਹੋਯਾ ਕਿ ਨੌਵੇਂ ਗੁਰੂ ਜੀ ਦੇ ਚੋਲਾ ਛੱਡਿਆਂ ਪਿਛੋਂ ਆਪਣੇ ਸਾਥੀ ਸਿਪਾਹੀਆਂ ਸਮੇਤ ਗੁਰੂ ਜੀ ਦੇ ਸ਼ਸਤ੍ਰ, ਬਸਤ੍ਰ ਅੰਗੂਠੀ ਆਦਿਕ ਜੋ ਮੋਹਰ ਵਾਲੀ ਸੀ ਲੈ ਕੇ ਦਸਮ ਗੁਰੂ ਜੀ ਪਾਸ ਅਨੰਦਪੁਰ ਆ ਰਿਹਾ, ਧਰਮ ਦੀ ਕ੍ਰਿਤ ਹਕੀਮੀ ਕਰ ਕੇ ਸਾਰੀ ਉਮਰ ਗੁਰੂ ਜੀ ਦੀ ਸੇਵਾ ਕੀਤੀ। ਫੇਰ ਓਸ ਦਾ ਬੇਟਾ ਗ਼ੁਲਾਮ ਅੱਬਾਸਨਵਾਬ ਕਪੂਰ ਸਿੰਘ ਪਾਸ ਖ਼ਾਲਸੇ ਦੇ ਦਲ ਵਿੱਚ ਹਿਕਮਤ ਕਰਦਾ ਰਿਹਾ। ਉਸ ਦਾ ਪੜੋਤ੍ਰਾ ਹਕੀਮ ਸੈਦ ਮੁਹੰਮਦ ਖ਼ਾਂ ਹੁਣ ਕਸਬੇ ਖਰੜ ਜ਼ਿਲੇ ਅੰਬਾਲੇ ਵਿੱਚ ਹੈ। ਬਾਕੀ ਦਰੋਗੇ ਦੇ ਨਾਲ ਆਏ ਮੇਮੂ ਖ਼ਾਂ, ਸੈਦ ਖ਼ਾਂ ਆਦਿਕ ਗੁਰੂ ਜੀ ਦੀ ਨੌਕਰ ਰਸਾਲਦਾਰ ਬਨੇ ਰਹੇ। ਓਨਾਂ ਦੇ ਕੰਮਾਂ ਦਾ ਤੇ ਜੰਗ ਦਾ ਹਾਲ ਆਨੰਦਪੁਰ ਦੇ ਯੁੱਧਾਂ ਵਿੱਚ ਆਏਗਾ।

() ਦੇ ਗਾਹਕ ਹੋ, ਸੋ ਨਿਸ਼ੰਗ ਲਓ। ਅਸੀਂ ਪਰੋਪਕਾਰ ਤੇ ਧਰਮ ਰੱਖਿਆ ਲਈ ਵੱਡੀ ਖ਼ੁਸ਼ੀ ਨਾਲ ਏਹ ਹੱਡ ਚੰਮ ਔਰੰਗੇ ਚਮਾਰ ਦੇ ਮੱਥੇ ਮਾਰਨ ਲਈ ਤਿਆਰ ਬੈਠੇ ਹਾਂ। ਇਹ ਜੋ ਤੁਸੀਂ ਘੜੀ ਮੁੜੀ ਦੀਨ ਮਨਾਵਣ ਲਈ ਦੰਦੀਆਂ ਵਿਲਕਦੇ ਹੋ ਤੇ ਕਤਲ ਕਰਨ ਦੇ ਡਰਾਵੇ ਦੇਂਦੇ ਹੋ, ਏਹ ਤਾਂ ਪਿੰਡ ਪ੍ਰਾਣ ਦਾ ਵਿਯੋਗ ਇੱਕ ਦਿਨ ਅਵੱਸ਼ ਹੋਣਾ ਹੈ। ਕੀ ਮੇਰੇ ਦੁੱਧ ਦੇ ਦੰਦ ਹਨ ਜੋ ਬਚਨ ਤੋਂ ਫਿਰਾਂਗਾਏਹ ਕਰਾਰੇ ਤੇ ਖਰੇ ਜਵਾਬ ਸੁਣ ਕੇ ਕਾਜ਼ੀ ਨੇ ਸਭ ਔਰੰਗੇ ਨੂੰ ਜਾ ਦੱਸੇ, ਜਿਸ ਤੋਂ ਕ੍ਰੋਧ ਵਧਾ ਕੇ ਓਨ ਓਸੇ ਘੜੀ ਮਲਕੁਲ ਮੌਤ ਦੀ ਸ਼ਕਲ ਜਲਾਦਾਂ ਦੇ ਜਮਾਂਦਾਰ ਸੱਯਦ ਜਲਾਲਦੀਨ ਨੂੰ ਗੁਰੂ ਜੀ ਦੇ ਕਤਲ ਕਰਨ ਵਾਸਤੇ ਭੇਜਿਆ, ਜਿਸ ਨੂੰ ਦੇਖ ਕੇ ਖਲਕਤ ਦੇ ਢਿੱਡ ਵਿੱਚ ਹੌਲ ਪੈ ਗਿਆ। ਗੁਰੂ ਜੀ ਨੇ ਜਪੁਜੀ ਸਾਹਿਬ ਜੀ ਦਾ ਪੰਜਵਾਂ ਭੋਗ ਪਾ ਕੇ ਅਕਾਲ ਪੁਰਖ ਦੇ ਧਯਾਨ ਵਿੱਚ ਗਰਦਨ ਝੁਕਾਈ, ਤਾਂ ਓਨ ਸਮਾਣੇ ਦੇ ਜਰਵਾਣੇ ਜ਼ਾਲਮ ਹਤਿਆਰੇ ਸੱਯਦ ਨੇ ਐਡੀ ਤਿੱਖੀ ਤੇਗ਼ ਚਲਾਈ ਗੁਰੂ ਜੀ ਦੀ ਸ਼ਹਾਦਤ ਕਿ ਧੜ ਤੋਂ ਵੱਖਰਾ ਹੀ ਪਿਆ ਸਿਰ ਨਜ਼ਰ ਆਇਆ। ਖਲਕਤ ਕੰਬ ਉਠੀ, ਹਾਹਾਕਾਰ ਮਚ ਗਿਆ, ਅੰਧੇਰ ਪੈ ਗਿਆ, ਭੁੰਚਾਲ ਆਇਆ, ਕੰਧਾਂ ਸਾਵੀਆਂ ਪੀਲੀਆਂ ਨਜ਼ਰ ਆਈਆਂ, ਅਕਾਸ਼ ਵਿੱਚੋਂ ਜੈ ਜੈ ਕਾਰ ਤੇ ਪ੍ਰਿਥੀ ਉੱਤੋਂ ਹੈ ਹੈ ਕਾਰ ਦੀ ਧੁਨੀ ਸਭ ਨੇ ਸੁਣੀ। ਇਸ ਪੁਰ ਦਸਮ ਪਾਤਸ਼ਾਹ ਜੀ ਦਾ ਕਥਨ ਹੈ: ਤੇਗ ਬਹਾਦੁਰ ਕੇ ਚਲਤ ਭਯੋ ਜਗਤ ਕੋ ਸੋਕ ॥ ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕਿ ॥ ਸ੍ਰੀ ਦਸਮ ਗ੍ਰੰਥ - ਬਚਿਤ੍ਰ ਨਾਟਕ ਪੁਨਾ: ਸਾਧਨ ਹੇਤਿ ਇਤੀ ਜਿਨਿ ਕਰੀ ॥ ਸੀਸੁ ਦੀਯਾ ਪਰੁ ਸੀ ਨ ਉਚਰੀ ॥ ਸ੍ਰੀ ਦਸਮ ਗ੍ਰੰਥ - ਬਚਿਤ੍ਰ ਨਾਟਕ ਹਿੰਦੂ ਮੁਸਲਮਾਨ ਜੇਹੜੇ ਨਰਮ ਦਿਲ ਸਨ

; ਕੋਈ ਅਫ਼ਸੋਸ ਕਰੇ, ਕੋਈ ਹੱਥ ਮਲੇ, ਕੋਈ ਕ੍ਰੋਧ ਨਾਲ ਆਖੇ ਔਰੰਗੇ ਦਾ ਬੇੜਾ ਗ਼ਰਕ ਹੋਵੇ। ਤਵਾਰੀਖ ਮੁਹੀਤ ਆਜ਼ਮ ਤੇ ਸੈਰਲ ਮੁਤਾਖਰੀਨ ਦੇ ਕਰਤਾ ਮੁਸਲਮਾਨਾਂ ਨੇ ਭੀ ਜੋ ਓਦੋਂ ਓਥੇ ਸਨ

, ਲਿਖਿਆ ਹੈ ਕਿ ਜਦ ਗੁਰੂ ਤੇਗ ਬਹਾਦਰ ਜੀ ਹਿੰਦੂ ਧਰਮ ਦੀ ਰੱਖਿਆ ਕਰਨ ਲੱਗੇ ਤਾਂ ਔਰੰਗਜ਼ੇਬ ਨੇ ਓਹਨਾਂ ਨੂੰ ਕਤਲ ਕਰਾ ਦਿੱਤਾ। ਉਸ ਵੇਲੇ ਕੁਦਰਤੀ ਅੰਧੇਰ ਛਾ ਗਿਆ, ਤਾਰੇ ਨਜ਼ਰ ਆਵਣ ਲੱਗੇ, ਪ੍ਰਿਥਵੀ ਕੰਬੀ, ਪ੍ਰਜਾ ਨੂੰ ਸ਼ੋਕ ਵਯਾਪਯਾ, ਮੇਘਾਂ ਨੇ ਹੰਝੂ ਵਰਸਾਏ, ਘਰੋ ਘਰ ਸਭ ਨਰ ਨਾਰੀ ਔਰੰਗੇ ਨੂੰ ਕੋਸਣ ਲੱਗੇ। ਪਯਾਰੇ ਪਾਠਕੋ! ਏਹ ਵੇਲਾ ਆਪ ਨੂੰ ਰੁਆ ਦੇਣ ਵਾਲਾ ਹੈ। ਏਹ ਓਹ ਵੇਲਾ ਹੈ ਜਿਸ ਵੇਲੇ ਸੱਚੇ ਸਤਿਗੁਰ ਗੁਰ ਤੇਗ ਬਹਾਦਰ ਜੀ ਨੇ ਸਾਡੇ ਅਰ ਏਨ੍ਹਾਂ ਅਕ੍ਰਿਤਘਣਾਂ ਹਿੰਦੂਆਂ ਦੇ ਧਰਮ ਰੱਖਣ ਲਈ ਆਪਣਾ ਸੀਸ ਚਮਕਦੀ ਹੋਈ ਕਾਲ ਰੂਪੀ ਭਗੌਤੀ ਦੀ ਭੇਟ ਕਰ ਦਿੱਤਾ। ਮੈਂ ਆਪ ਬੀਤੀ ਸੱਚ ਦੱਸਦਾ ਹਾਂ ਕਿ ਜਦ

ਐਸ ਵੇਲੇ ਭੀ ਔਰੰਗੇ ਦੇ ਜ਼ੁਲਮ ਤੇ ਹਿੰਦੂਆਂ ਦੇ ਕਲੇਸ਼ ਸਾਨੂੰ ਯਾਦ ਆਉਂਦੇ ਹਨ, ਤਾਂ ਨੇਤ੍ਰ ਡਬ ਡਬਾ ਕੇ ਅੱਥਰੂ ਸੱਟ ਦਿੰਦੇ ਹਨ। ਕੰਠ ਰੁਦਨ ਨਾਲ ਰੁਕ ਜਾਂਦਾ ਹੈ। ਹੱਥ ਕੰਬਦੇ ਲਿਖ ਨਹੀਂ ਸਕਦੇ। ਕਲਮ ਚਲਦੀ ਨਹੀਂ, ਜ਼ਬਾਨ ਹਿਲਦੀ ਨਹੀਂ, ਛਾਤੀ ਫਟਕਦੀ ਹੈ, ਰੂਹ ਘਟਦੀ ਹੈ, ਹਿਰਦਾ ਦਲੀਲ ਨਹੀਂ ਦਿੰਦਾ। ਤਾਂ ਓਸ ਵੇਲੇ ਦੇ ਇਤਿਹਾਸ ਕਰਤਾ ਕੀਕੂੰ ਓਸ ਦੇ ਅਤੁਲ ਜ਼ੁਲਮ ਲਿਖ ਸਕਦੇ? ਤਾਂਹੀ ਓਨ੍ਹਾਂ ਤੋਂ ਉਤਨੇ ਨਹੀਂ ਲਿਖੇ ਗਏ ਜਿਤਨੇ ਜ਼ੁਲਮ ਓਨ ਕੀਤੇ ਸੇ।

()

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗