ਗੁਰੂ ਜੀ ਦੇ ਸ਼ਹੀਦ ਹੋਣ ਸਮੇਂ ਉਸ ਅਫੜਾ ਦਫੜੀ ਦੀ ਹਾਲ ਚਾਲ ਵਿੱਚ ਭਾਈ ਜੈਤਾ ਮਜ਼ਹਬੀ ਸਿੱਖ (ਜੋ ਫੇਰ ਅੰਮ੍ਰਿਤ ਛਕ ਕੇ ਜੀਉਣ ਸਿੰਘ ਹੋਯਾ) ਗੁਰੂ ਜੀ ਦਾ ਸੀਸ ਉਠਾ ਅਨੰਦਪੁਰ ਦੇ ਰਾਹ ਪਿਆ, ਤੇ ਭਾਈ ਊਦਾ ਮੁਸਲਮਾਨੇ ਭੇਸ ਵਿੱਚ ਗੁਰੂ ਜੀ ਦੀ ਦੇਹ ਚੁੱਕਣ ਲਈ ਦਾਉ ਤੱਕਦਾ ਰਿਹਾ, ਕਿਉਂਕਿ ਗੁਰੂ ਜੀ ਦੇ ਸੀਸ ਗੁਪਤ ਹੋਣ ਦੀ ਖ਼ਬਰ ਸੁਣ ਕੇ ਔਰੰਗੇ ਨੇ ਗੁਰੂ ਜੀ ਦੀ ਦੇਹ ਚਾਂਨਣੀ ਚੌਕ ਦਿੱਲੀ ਵਿੱਚ ਰਖਾ ਪਹਿਰੇ ਖੜੇ ਕਰ ਡੌਂਡੀ ਫਿਰਾ ਦਿੱਤੀ ਸੀ ਕਿ ਗੁਰੂ ਜੀ ਦੇ ਸਿੱਖ ਗੁਰੂ ਜੀ ਦੇ ਧੜ ਨੂੰ ਲੈ ਜਾਣ। ਪਰ ਔਰੰਗੇ ਤੋਂ ਡਰਦਾ ਕੋਈ ਦਿਲਵਾਲੀ ਸਿੱਖ ਨਾ ਨਿੱਤਰਿਆ। ਜਦ ਭਾਈ ਊਦੇ ਨਾਲ ਕੋਈ ਸਿੱਖ ਦਿਲਵਾਲੀ ਨਾ ਰਲਿਆ ਤੇ ਓਹ ਅੰਧੇਰੇ ਹੋਏ ਤੋਂ ਚੁੱਕਣ ਦੀ ਤਾਕ ਵਿੱਚ ਖੜਾ ਸੀ, ਤਦੋਂ ਨੂੰ ਸੰਝ ਸਮੇਂ ਲੱਖੀ ਵਣਜਾਰਾ ਲੱਖੀ ਵਣਜਾਰਾ (ਜੋ ਕੋਈ ਹਜ਼ਾਰ ਬੈਲ ਦਾ ਨਾਯਕ ਸੀ) ਛੀ ਸੱਤ ਸੌ ਬੈਲ ਕਲੀ ਚੂਨੇ ਦਾ ਲਦਿਆ ਲੈ ਕੇ ਨਾਰਨੌਲ ਤੋਂ ਕਿਲ੍ਹੇ ਵਿੱਚ ਆ ਗਿਆ। ਜਦ ਓਹ ਕਿਲ੍ਹੇ ਵਿੱਚ ਚੂਨਾ ਢਾਲ ਕੇ ਦੀਵੇ ਜਗੇ ਇਕੋ ਵਾਰੀ ਬੈਲਾਂ ਦਾ ਚਣਾ ਲੈ ਕੇ ਚਾਨਣੀ ਚੌਂਕ ਵਿੱਚ ਆਇਆ ਤੇ ਪਹਿਰੂ ਓਸ ਗੁਬਾਰ ਤੋਂ ਡਰਦੇ ਦੂਰ ਜਾ ਖੜੋਤੇ, ਤਾਂ ਭਾਈ ਊਦੇ ਦੀ ਸਲਾਹ ਸਹਾਇਤਾ ਨਾਲ ਗੁਰੂ ਜੀ ਦਾ ਧੜ ਇੱਕ ਬੈਲ ਉੱਤੇ ਧਰ ਲੈ ਦੌੜਿਆ। ਹੋਰ ਬੈਲ ਪਿੱਛੋਂ ਧੀਰੇ ਧੀਰੇ ਲੰਘਦੇ ਰਹੇ, ਤਦੋਂ ਨੂੰ ਓਹ ਦਿੱਲੀ ਤੋਂ ਚਾਰ ਕੋਹ ਰਕਾਬ ਗੰਜ ਆਪਣੇ ਪਿੰਡ ਪਹੁੰਚ ਗਏ। ਪਿੱਡੋਂ ਬਾਹਰ ਜੋ ਬੈਲਾਂ ਵਾਸਤੇ ਕਈ ਕੋਠੇ ਛੱਪਰ ਲੱਖੀ ਨੇ ਬਣਾ ਰੱਖੇ ਸੇ, ਓਥੇ ਦੇਹ ਉਤਾਰ, ਇਸ਼ਨਾਨ ਕਰਾ, ਨਵੀਨ ਬਸਤ੍ਰ ਪਹਿਨਾ, ਇੱਕ ਛੱਪਰ ਅੰਦਰ ਕਾਠ ਦੇ ਢੇਰ ਉੱਤੇ ਧਰ ਕੇ ਚਟਪੱਟ ਚੰਡੀ ਦੀ ਭੇਟਾ ਕਰ ਦਿੱਤਾ। ਛੱਪਰਾਂ ਨੂੰ ਅੱਗ ਲੱਗੀ ਜਾਣ ਕੇ ਲੋਕ ਬੁਝਾਉਣ ਲਈ ਆ ਕੋਠੇ ਹੋਏ। ਓਧਰ ਸਾਰੇ ਬੈਲ ਲੰਘਿਆਂ ਮਗਰੋਂ ਜਾਂ ਗੁਰੂ ਜੀ ਦਾ ਧੜ ਨਾ ਦੇਖਿਆ ਤਾਂ ਕੋਤਵਾਲ ਧੌਂਸ ਲੈ ਕੇ ਲੱਖੀ ਦੇ ਪਿੰਡ ਪਹੰੁਚਿਆ ਪਰ ਉਸ ਦਾ ਘਰ ਸੜਦਾ ਤੇ ਓਨ੍ਹਾਂ ਨੂੰ ਚੀਕਾਂ ਮਾਰ ਮਾਰ ਰੋਂਦੇ ਦੇਖ ਮੁੜ ਆਇਆ। ਬਾਦਸ਼ਾਹ ਨੂੰ ਖ਼ਬਰ ਕੀਤੀ ਓਨ ਭੀ ਫੌਜ ਚੜ੍ਹਾਈ, ਸਭਨੀਂ ਰਾਹੀਂ ਅਸਵਾਰ ਦੌੜੇ, ਪਰ ਹਨੇਰੀ ਰਾਤ ਵਿੱਚ ਕੋਈ ਪਤਾ ਨਾ ਲੱਗਾ। ਹਾਰ ਕੇ ਮੁੜ ਆਏ। ਜਿਤਨੇ ਮੂੰਹ ਓਨੀ ਭਾਖਯਾ ਸੀ, ਪਰ ਗ਼ਾਯਬ ਹੋਣ ਦੀ ਅਜ਼ਮਤ ਗੁਰੂ ਜੀ ਦੀ ਬਹੁਤਯਾਂ ਨੇ ਮੰਨੀ। ਭਾਈ ਊਦਾ ਗੁਰੂ ਜੀ ਦੇ ਸਸਕਾਰ ਵਾਲੀ ਜਗ੍ਹਾ ਇੱਕ ਚੌਤਰਾ ਬਨਵਾ ਅਨੰਦਪੁਰ ਵੱਲ ਚੱਲ ਪਿਆ ਤੇ ਕੀਰਤਪੁਰ ਜੈਤੇ ਨੂੰ ਜਾ ਮਿਲਿਆ। ਹੁਣ ਜਦ
ਨੌਵੇਂ ਗੁਰੂ ਜੀ ਦਾ ਸੀਸ ਭਾਈ ਜੈਤੇ ਦੀ ਹੱਥੀ ਕੀਰਤਪੁਰ ਪਹੁੰਚਣ ਦੀ ਖ਼ਬਰ ਦਸਮ ਗੁਰੂ ਜੀ ਨੂੰ ਅਨੰਦਪੁਰ ਪਹੁੰਚੀ ਤਦੋਂ ਭਾਵੇਂ ਇਸਤ੍ਰੀ ਪੁਰਸ਼ ਆਨੰਦਪੁਰ ਵਾਸੀ ਸਭ ਹਾਇ ਹਾਇ ਕਰ ਕੇ ਰੋਏ, ਪਰ ਮਾਤਾ ਨਾਨਕੀ ਨੇ ਆਪਣੇ ਪਰਮ ਪਯਾਰੇ ਇਕਲੋਤੇ ਪੁੱਤ੍ਰ ਦੇ ਵਿਯੋਗ ਹੋਣ ਕਰ ਬਹੁਤ ਹੀ ਵਿਰਲਾਪ ਕੀਤਾ। ਓੜਕ ਦਸਵੇਂ ਗੁਰੂ ਜੀ ਸਭ ਨੂੰ ਧੀਰਜ ਧਰਾ, ਦੋਹਾਂ ਮਾਈਆਂ ਤੇ ਸਾਰੇ ਸਿੱਖਾਂ ਸੇਵਕਾਂ ਸਮੰਦਾਂ ਸਮੇਤ ਕੀਰਤਪੁਰ ਆ ਪਹੁੰਚੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਦਰਸ਼ਨ ਕਰ ਕਰ ਓਨ੍ਹਾਂ ਦੀ ਕਥਨੀ ਉੱਤੇ ਸਭ ਕੁਰਬਾਨ ਹੋਣ ਲੱਗੇ। ਦਸਮ
ਪਾਤਸ਼ਾਹ ਜੀ ਨੇ ਭਾਈ ਊਦੇ ਤੇ ਭਾਈ ਜੈਤੇ ਦੀ ਬਹਾਦਰਾਨਾ ਟਹਿਲ ਉੱਤੇ ਖ਼ੁਸ਼ੀ ਹੋ ਕਰ ਜੈਤੇ ਨੂੰ ਤਾਂ ਰੰਘਰੇਟੇ ਗੁਰੂ ਜੀ ਦੇ ਬੇਟੇ ਰੰਘਰੇਟੇ ਗੁਰੂ ਜੀ ਦੇ ਬੇਟੇਏਹ ਪਦਵੀ ਤੇ ਭਾਈ ਊਦੇ ਦੀ ਇੱਛਾਨੁਸਾਰ ਉਸ ਨੂੰ ਬ੍ਰਹਮ ਗਿਆਨ ਦੇ ਕੇ ਜੀਵਨ ਮੁਕਤੀ ਬਖ਼ਸ਼ੀ। ਏਹਨਾਂ ਦੋਹਾਂ ਉੱਤੇ ਗੁਰੂ ਜੀ ਦੀ ਬਹੁਤ ਖ਼ੁਸ਼ੀ ਹੋਈ। ਜਿਸ ਤੋਂ ਫੇਰ ਵੀ ਏਹ ਹਮੇਸ਼ਾ ਮਨੋਂ ਤਨੋਂ ਗੁਰੂ ਜੀ ਦੀ ਟਹਿਲ ਵਿੱਚ ਤਤਪਰ ਰਹੇ। (ਕਲਗੀਧਰ ਜੀ ਦੀ ਕਥਾ ਵਿੱਚ ਟਿਕਾਣੇ ਟਿਕਾਣੇ ਪੁਰ ਏਹਨਾਂ ਦੇ ਕੰਮ ਭੀ ਵਰਨਣ ਹੋਣਗੇ)। ਭਾਵੇਂ ਹੋਰ ਸਾਰੇ ਲੋਕ ਤੇ ਪਰਵਾਰ ਤਾਂ ਨੌਵੇਂ ਗੁਰੂ ਜੀ ਦੇ ਸੀਸ ਦਾ ਸਸਕਾਰ ਕੀਰਤਪੁਰ ਹੀ ਕਰਨਾ ਚਾਹੁੰਦੇ ਸੇ, ਪਰ ਮਾਤਾ ਨਾਨਕੀ ਜੀ ਨੇ ਆਖਿਆਜਦ
ਮੇਰੇ ਸਪੁੱਤ੍ਰ ਨੇ ਆਪਣੀ ਪੁਰੀ ਵੱਖਰੀ ਵਸਾਈ ਹੈ, ਤਾਂ ਓਨ੍ਹਾਂ ਦਾ ਚਿਹਰਾ ਭੀ ਓਸੇ ਥਾਂ ਹੋਣਾ
() ਚਾਹੀਏ। ਨਾਲੇ ਅਤਯੰਤ ਬ੍ਰਿਧ ਸਰੀਰ ਹੋਣੇ ਕਰ ਮੈਂ ਏਥੇ ਆ ਨਹੀਂ ਸਕਣਾ। ਓਥੇ ਦੂਜੇ ਚੌਥੇ ਦਿਨ ਦਰਸ਼ਨ ਕਰ ਲੀਤਾ ਕਰਾਂਗੀ।ਦਸਮ ਗੁਰੂ ਜੀ ਬ੍ਰਿਧ ਮਾਤਾ ਦਾ ਬਚਨ ਮੰਨ ਕੇ ਗੁਰੂ ਜੀ ਦੇ ਸੀਸ ਨੂੰ ਇਸ਼ਨਾਨ ਕਰਾ ਸੁਗੰਧੀ ਸਣੇ ਪਟੰਬਰ ਉਢਾ, ਬਿਬਾਨ ਵਿੱਚ ਪੌਢਾ, ਅੱਗੇ ਪਿੱਛੇ ਕੀਰਤਨ ਕਰਦੇ ਹੋਏ ਵਾਜੇ ਗਾਜੇ ਨਾਲ ਅਨੰਦਪੁਰ; ਜਿੱਥੇ ਹੁਨ ਨੌਵੇਂ ਗੁਰੂ ਜੀ ਦਾ ਦੇਹੁਰਾ ਹੈ, ਲੈ ਆਏ। ਸੂਰਜ ਮੱਲ ਜੀ ਭੀ ਸਾਰੇ ਪਰਵਾਰ ਸਣੇ ਨਾਲ ਆਏ। ਚੰਨਣ ਦੇ ਭਾਰ ਉੱਤੇ ਸੀਸ ਰੱਖ, ਸਸਕਾਰ ਕਰ ਦਿੱਤਾ। ਨੌਵੇਂ ਗੁਰੂ ਜੀ ਦੀ ਕਰਨੀ ਤੇ ਧਰਮ ਧੁਰੰਧਰਤਾ ਨੂੰ ਵਰਨਣ ਕਰਦੇ, ਨੇਤ੍ਰ ਵਗਦੇ ਹੋਏ ਸਭ ਨੇ ਜਾ ਕੇ ਸਤਲੁਜ ਵਿੱਚ ਸਚੈਲ ਇਸ਼ਨਾਨ ਕੀਤੇ। ਤਦੋਂ ਨੂੰ ਕੜਾਹ ਪ੍ਰਸ਼ਾਦ ਤਿਆਰ ਕਰ ਕੇ ਲਾਂਗਰੀ ਲੈ ਆਇਆ। ਅਰਦਾਸਾ ਹੋ ਵਰਤਾਇਆ ਗਿਆ। ਸ਼ਹਿਰ ਦੀਆਂ ਇਸਤ੍ਰੀਆਂ ਸੋਢਾਣੀਆਂ ਨੇ ਤਾਂ ਬਹੁਤ ਚਾਹਿਆ ਕਿ ਅਸੀਂ ਪਿੱਟੀਏ ਤੇ ਸਿਆਪਾ ਕਰੀਏ। ਪਰ ਦਸਮੇਂ ਗੁਰੂ ਜੀ ਨੇ ਆਖਯਾ ਕਿ ਓਹ ਸੱਤਪੁਰਖ ਧਰਮ ਉੱਤੇ ਕੁਰਬਾਨ ਹੋਣ ਵਾਲੇ ਪਿੱਟਣ ਯੋਗ ਨਹੀਂ। ਜਿਸ ਨੇ ਮਾਤਾ, ਪਿਤਾ ਗੁਰੂ ਦੀ ਆਗਯਾ ਨਾ ਮੰਨੀ, ਨਾ ਸੇਵਾ ਕੀਤੀ ਹੋਵੇ ਓਹ ਪਿੱਟਣ ਯੋਗ ਹੁੰਦਾ ਹੈ। ਜੋ ਪਰ ਤਨ
, ਪਰ ਧਨ ਤੱਕਣ ਵਾਲੇ ਯਾਰ, ਚੋਰ, ਜਵਾਰ, ਬਖ਼ੀਲ, ਨਿੰਦਕ ਹੋਣ ਓਨ੍ਹਾਂ ਨੂੰ ਪਿੱਟੀਏ। ਜਿਨ੍ਹਾਂ ਨੇ ਇੱਕ ਅਕਾਲ ਪੁਰਖ ਨੂੰ ਛੱਡ ਕੇ ਹੋਰ ਦੇਵੀ, ਦੇਉਤਾ, ਮੜੀ, ਮਸਾਣੀ, ਪੁਤਲੀ, ਪੱਥਰ, ਗੁੱਗਾ, ਸੁਲਤਾਨ, ਕਬਰ, ਸਮਾਧ ਪੂਜੀ ਮੰਨੀ ਹੋਵੇ ਓਹ ਲੋਕ ਪ੍ਰਮੇਸ਼੍ਵਰ ਤੋਂ ਬਿਮੁਖ ਪਿੱਟਣ ਜੋਗ ਹੁੰਦੇ ਹਨ। ਜੇਹੜੇ ਲੋਕ ਧਨ ਸੰਗ੍ਰਹਿ ਕਰ, ਖਾਏ ਖੁਲਾਏ ਦੱਸੇ ਬਿਨਾਂ ਮਰ ਗਏ ਹੋਣ, ਓਹ ਰੋਣ ਪਿੱਟਣ ਦੇ ਜੋਗ ਹਨ। ਜੋ ਗੁਰਮੰਤ੍ਰ ਹੀਣ ਭਾਵ ਭਗਤੀ ਵਿੱਚ ਲੀਣ ਨਹੀਂ ਹੋਏ, ਓਹ ਸੋਗ ਕਰਨੇ ਯੋਗ ਹੁੰਦੇ ਹਨ। ਮਿਤ੍ਰ ਧ੍ਰੋਹੀ, ਸੰਤ ਦ੍ਰੋਹੀ, ਅਕਾਰਨ ਕੋਹੀ, ਸ੍ਵੈਤੀਅ ਤਿਆਗੀ, ਪਰ ਤੀਅ ਅਨੁਰਾਗੀ ਪਿੱਟਣ ਯੋਗ ਹੁੰਦੇ ਹਨ। ਪਰੋਪਕਾਰੀ, ਧਰਮਾਤਮਾ, ਜਪੀ, ਤਪੀ, ਸੱਤ ਪ੍ਰਤੱਗਯ, ਸਤਬ੍ਰਹਮ ਬੇਤਾ, ਸਤਸੰਗੀ, ਬਿਬੇਕੀ ਪੁਰਖ ਰੋਣ ਪਿੱਟਣ ਯੋਗ ਨਹੀਂ ਹੁੰਦੇ। ਯਥਾ: ਕਬੀਰ ਸੰਤ ਮੂਏ ਕਿਆ ਰੋਈਐ ਜੋ ਅਪੁਨੇ ਗ੍ਰਿਹਿ ਜਾਇ ॥ ਰੋਵਹੁ ਸਾਕਤ ਬਾਪੁਰੇ ਜੁ ਹਾਟੈ ਹਾਟ ਬਿਕਾਇ ॥੧੬॥ (ਸਲੋਕ, ਭਗਤ ਕਬੀਰ ਜੀ - ੧੩੬੫) ਗਿਆਨ ਧਰਮ, ਨੀਤਿ ਧਰਮ, ਯੁੱਧ ਧਰਮ, ਭਗਤੀ ਧਰਮ, ਦਾਨ ਧਰਮ ਏਨ੍ਹਾਂ ਦੇ ਧਾਰਨ ਵਾਲੇ ਸਭ ਪੁਰਖ ਪ੍ਰਸੰਸਨੀਯ ਹੁੰਦੇ ਹਨ। ਤਾਂ ਤੇ ਸਾਡੇ ਪਿਤਾ ਸਤਗੁਰੂ ਜੋ ਸਰਬਥਾ ਧੰਨਯਤਾ ਦੇ ਜੋਗ ਹੋਏ ਹਨ, ਓਨ੍ਹਾਂ ਨੂੰ ਰੋਣਾ ਯੋਗ ਨਹੀਂ। ਓਨ੍ਹਾਂ ਦੇ ਨਮਿੱਤ ਭਜਨ, ਪਾਠ, ਜਪ, ਤਪ ਕਰਨਾ ਯੋਗ ਹੈ। ਭਾਵੇਂ ਦਸਮ
ਪਾਤਸ਼ਾਹ ਜੀ ਦੀ ਉਮਰ ਛੋਟੀ ਸੀ, ਪਰ ਓਨ੍ਹਾਂ ਦੇ ਏਸ ਉਪਦੇਸ਼ ਨੇ ਸਭ ਦੇ ਦਿਲ ਵਿੱਚ ਅਜੇਹਾ ਪ੍ਰਵੇਸ਼ ਕੀਤਾ ਜੁ ਕਈ ਸਿੱਖਾਂ ਨੇ ਗੁਰੂ ਨਮਿੱਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਆਰੰਭ ਦਿੱਤੇ। ਕੋਈ ਜਪ, ਤਪ, ਦਾਨ ਦਾ ਸੰਕੇਤ ਕਰ ਬੈਠੇ। ਸੱਤਮੀ ਵਾਲੇ ਦਿਨ ਸਭ ਨੇ ਉਤਸ਼ਾਹ ਮਨ
ਯਾ। ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਪਵਾਏ। ਵੱਡਾ ਭਾਰੀ ਜੱਗਯ ਹੋਯਾ। ਦਸਮ ਪਾਤਸ਼ਾਹ ਜੀ ਨੂੰ ਗੁਰਿਆਈ ਦੀ ਪੱਗ ਹੋਈ। ਗੁਰੂ ਘਰ ਦਾ ਕਾਰ ਬਾਰ ਉਸੇ ਪ੍ਰਕਾਰ ਚੱਲਣ ਲਗਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤਿ ਸੰੁਦਰ, ਗੌਰ ਵਰਨ, ਮੋਟੇ ਨਕਸ਼, ਆਹੂ ਨੇਤ੍ਰ ਰਤਨਾਰੇ, ਸੁਮਿਲ ਕੱਦ, ਚੌੜੀ ਛਾਤੀ, ਉੱਚੇ ਕੰਧੇ, ਭੁਜਾਂ ਪ੍ਰਲੰਬ, ਸਿੱਧੀ ਚੁਗਿਰਦ ਦਾਹੜੀ, ਗੋਲ ਚਿਹਰਾ, ਮੱਥਾ ਉੱਚਾ, ਬਹੁਤ ਧੀਰਜੀ, ਸੰਤੋਖੀ, ਜਤੀ, ਸਤੀ, ਦੂਰ ਅੰਦੇਸ਼ੀ, ਸੱਚੇ ਧਰਮ ਵੈਰਾਗ ਦੀ ਮੂਰਤਿ, ਬ੍ਰਹਮਗਯਾਨ ਦੀ ਸੂਰਤ, ਸਿੱਧੇ ਸਾਦੇ ਸੁਭਾਵ, ਭੋਲੇ ਭਾਲੇ ਸੱਤਪੁਰਖ ਸਨ। ਏਹ ਗੁਰੂ ੧੯ ਮੱਘਰ ਸੁਦੀ ੨ ਸੰਮਤ ੧੬੭੮ ਬਿਕ੍ਰਮੀ ਨੂੰ ਸ਼ੁਕ੍ਰਵਾਦ ਡੇਢ ਪਹਿਰ ਰਾਤ ਰਹੀ ਮਾਤਾ ਨਾਨਕੀ ਜੀ ਤੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਘਰ ਅੰਮ੍ਰਿਤਸਰ ਪ੍ਰਗਟ ਹੋਏ। ਸੰਮਤ ੧੬੮੬ ਬਿਕ੍ਰਮੀ ਅੱਸੂ ਸੁਦੀ ਪੰਚਮੀ ਨੂੰ ਕਰਤਾਰਪੁਰ ਵਿਵਾਹ ਹੋਇਆ। ੮ ਵੈਸਾਖ ਵਦੀ ੧੩
() ੧ ੨੧ ੪੩ ੫ ੧੨ । ੫੪ ੪ , ੧੩ ੫ ੧ ੩੨ ॥ ; , । । : । । --------------------------