ਮਾਤਾ ਜੀ ਨੂੰ ਚਿੱਠੀ ਦਸਮ ਗੁਰੂ ਜੀ ਨੂੰ ਗੁਰਿਆਈ ਪੀਰ ਦਾ ਸੰ ਬਾਦ

ਸ੍ਰੀ ਗੁਰੂ ਤੇਗ ਬਹਾਦਰ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੨੫ / ੨੭

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਦਿਲਵਾਲੀ ਸਿੱਖਾਂ ਨੇ ਗੁਰੂ ਸਾਹਿਬ ਜੀ ਦਾ ਪਿੰਜਰੇ ਵਿੱਚ ਹੋਣਾ ਸੁਣ, ਬੜਾ ਰੰਜ ਮਨਾਇਆ। ਦਰੋਗ਼ਾ ਸਿੱਖਾਂ ਤੋਂ ਭੀ ਅਧਿਕ ਪ੍ਰੇਮੀ ਬਣ ਰਿਹਾ ਸੀ ਉਸ ਨੇ ਗੁਰੂ ਜੀ ਨੂੰ ਪਿੰਜਰੇ ਤੋਂ ਬਾਹਰ ਕਰ, ਪ੍ਰਸ਼ਾਦ ਲਈ ਰਸਦ ਪੁਜਾਈ। ਸਿੱਖਾਂ ਨੇ ਪਕਾ ਕੇ ਪ੍ਰਸ਼ਾਦ ਛਕਾਇਆ ਛਕਿਆ। ਤਦੋਂ ਨੂੰ ਮਾਤਾ ਨਾਨਕੀ ਜੀ ਦੀ ਚਿੱਠੀ ਲੈ ਕੇ ਇੱਕ ਸਿੱਖ ਜਾ ਪੁੱਜਾ, ਜਿਸ ਨੂੰ ਪੜ੍ਹ ਕੇ ਅਤੇ ਮਾਤਾ ਜੀ ਦੇ ਦੁੱਖ ਨੂੰ ਯਾਦ ਕਰ ਕੇ ਉਸ ਅਚੱਲ ਪੁਰਖ ਸਤਿਗੁਰੂ ਜੀ ਦਾ ਹਿਓ ਨਹੀਂ ਡੋਲਿਆ। ਬੜਾ ਧੀਰਜ ਧਰ ਕੇ ਮਾਤਾ ਨਾਨਕੀ ਜੀ ਦੀ ਪ੍ਰਤੀ ਗੁਰੂ ਜੀ ਵਲੋਂ ਮਾਤਾਵਾਂ ਨੂੰ ਪਤ੍ਰਿਕਾ ਪੱਤ੍ਰਕਾ ਲਿਖੀ: ਮਾਤਾ ਜੀ! ਆਪ ਦੇ ਚਰਨਾਂ ਉੱਤੇ ਆਪ ਦੇ ਇਕਲੌਤੇ ਪੁੱਤ੍ਰ ਦਾ ਅੰਤਮ ਮੱਥਾ ਟੇਕਣਾ ਪੁੱਜੇ। ਤੁਸਾਂ ਮੇਰੇ ਵੱਲੋਂ ਜ਼ਰਾ ਸੰਸਾ ਸ਼ੋਕ ਨਾ ਕਰਨਾ। ਮੈਂ ਹੁਣ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਅਨੁਸਾਰ ਔਰੰਗੇ ਦੇ ਸਿਰ ਠੀਕਰਾ ਭੰਨ ਕੇ ਸੱਚਖੰਡ ਵਿੱਚ ਆਪਣੇ ਪਿਤਾ ਪਿਤਾਮਾ ਸਤਿਗੁਰਾਂ ਦੇ ਦਰਬਾਰ ਵਿੱਚ ਜਾਵਾਂਗਾ। ਤੁਸੀਂ ਭੀ ਜਦ ਪੜੋਤ੍ਰੇ ਖਿਡਾ ਕੇ ਓਥੇ ਆਓਗੇ, ਤਾਂ ਮਿਲਾਂਗਾ। ਦੇਹ ਕਦੇ ਕਿਸੇ ਦੀ ਥਿਰ ਨਹੀਂ ਰਹੀ। ਯਥਾ: ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ ॥ ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ ॥੫੨॥ (ਸਲੋਕ, ਮਃ ੯ - ੧੪੨੯) ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥ ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥੪੯॥ ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥ ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ ॥੫੦॥ ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ ॥ ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ ॥੫੧॥ (ਸਲੋਕ, ਮਃ ੯ - ੧੪੨੯) ਇਤਆਦਿਕ ਅਨੇਕ ਸ਼ਬਦ ਸ਼ਲੋਕ ਲਿਖ ਕੇ ਏਹੁ ਸਿੱਧ ਕਰਾਯਾ ਕਿ ਜਿਸ ਦਾ ਪੁੱਤ੍ਰ ਪਰੋਪਕਾਰ ਤੇ ਧਰਮ ਲਈ ਸੀਸ ਦੇਵੇ, ਉਸ ਦੀ ਮਾਤਾ ਨੂੰ ਸ਼ੋਕ ਕਰਨਾ ਉਚਿਤ ਨਹੀਂ, ਸਗੋਂ ਖ਼ੁਸ਼ੀ ਮਨਾਵੇ। ਤੁਹਾਡਾ ਪੋਤ੍ਰਾ ਸਰਬ ਸ਼ਕਤੀਵਾਨ ਤੇ ਲਾਇਕ ਹੈ। ਸਾਡੀ ਕੁਲ ਉਜਯਾਰੀ ਕਰੇਗਾ। ਸੁਖਮਨੀ ਸਾਹਿਬ, ਆਸਾ ਦੀ ਵਾਰ ਜੋ ਆਪ ਦੇ ਕੰਠ ਹੈ, ਵਿਚਾਰ ਵਿਚਾਰ ਧੀਰੇ ਧੀਰੇ ਪੜ੍ਹਦੇ ਰਹੋ। ਪੋਤ੍ਰੇ ਦੀ ਪਾਲਣਾ ਤੇ ਰੱਖਯਾ ਵਿੱਚ ਤੱਤਪਰ ਰਹਿਣਾ। ਏਸੇ ਪ੍ਰਕਾਰ ਹੋਰ ਸਭ ਨੂੰ ਯਥਾ ਯੋਗ ਧੀਰਜ ਉਪਦੇਸ਼ ਲਿਖ ਕੇ, ਚਿੱਠੀ ਦੇਹ; ਓਸੇ ਸਿੱਖ ਨੂੰ ਜੋ ਲੈ ਕੇ ਗਿਆ ਸੀ, ਪਿੱਛੇ ਨੂੰ ਤੋਰ ਦਿੱਤਾ। ਜਦ

ਏਹ ਪੱਤ੍ਰਕਾ ਮਾਤਾ ਨਾਨਕੀ ਜੀ ਪਾਸ ਪਹੁੰਚੀ ਤਾਂ ਸੁਣ ਕੇ ਨੂੰਹ ਸੱਸ ਨੇ ਬਹੁਤ ਵਿਰਲਾਪ ਕੀਤਾ ਪਰ ਦਸਵੇਂ ਗੁਰੂ ਜੀ ਦੇ ਸਮਝਾਉਣੇ ਤੇ ਗੁਰੂ ਜੀ ਦੇ ਸ਼ਬਦ ਸਲੋਕ ਪੜ੍ਹ ਕੇ ਧੀਰਜ ਆ ਗਿਆ। ਏਸੇ

ਪੱਤ੍ਰਕਾ ਵਿੱਚ ਦਸਮੇਸ਼੍ਵਰ ਦਾ ਨਿਸਚਾ ਪਰਖਣ ਲਈ ਏਹ ਦੋਹਰਾ ਭੀ ਲਿਖਿਆ ਸੀ: ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ ॥ ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ ॥੫੩॥ (ਸਲੋਕ, ਮਃ ੯ - ੧੪੨੯) ਏਸ ਦਾ ਉੱਤਰ: ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ ॥ ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ ॥੫੪॥ (ਸਲੋਕ, ਮਃ ੯ - ੧੪੨੯)

() ਏਹ ਲਿਖ ਕੇ ਦਸਮ ਪਾਤਸ਼ਾਹ ਜੀ ਨੇ ਓਸੇ ਘੜੀ ਸਿੱਖ ਦੇ ਹੱਥ ਨੌਵੇਂ ਪਾਤਸ਼ਾਹ ਪਾਸ ਦਿੱਲੀ ਭੇਜ ਦਿੱਤਾ, ਜਿਸ ਨੂੰ ਪੜ੍ਹ ਕੇ ਓਹ ਬੜੇ ਖ਼ੁਸ਼ੀ ਹੋਏ ਤੇ ਜਾਣ ਲੀਤਾ ਕਿ ਏਹ ਦਸਵਾਂ ਗੁਰੂ ਸਾਡੀ ਤੇ ਅਪਣੀ ਆਤਮਕ ਸ਼ਕਤੀ ਤੋਂ ਬੇਖਬਰ ਨਹੀਂ। ਮਾਤਾ ਜੀ ਨੂੰ ਚਿੱਠੀ ਲਿਖਣ ਤੋਂ ਤੀਜੇ ਦਿਨ ਗੁਰੂ ਸਾਹਿਬ ਜੀ ਨੇ ਦੇਹ ਤਯਾਗ ਦਾ ਸਮਾਂ ਨਿਕਟ ਆਯਾ ਦੇਖ ਕੇ ਗੁਰਤਾ ਦੇਣੀ ਇੱਕ ਨਾਰੀਅਲ ਪੰਜ ਪੈਸੇ ਮੰਗਾ ਕੇ ਗੁਰਿਆਈ ਦੀ ਸ਼ਕਤੀ ਓਸੇ ਵਿੱਚ ਥਾਪ ਕੇ ਬਾਬੇ ਬੁੱਢੇ ਦੀ ਅੰਸ ਭਾਈ ਗੁਰਦਿੱਤੇ ਦੇ ਹੱਥ ਅਨੰਦਪੁਰ ਭੇਜ ਦਿੱਤਾ, ਜਿਸ ਦੇ ਪਹੁੰਚਣੇ ਤੋਂ ਮਾਈਆਂ ਤੇ ਸੰਗਤ ਨੂੰ ਨੌਵੇਂ ਗੁਰੂ ਜੀ ਦੇ ਦਰਸ਼ਨ ਤੋਂ ਨਰਾਸ ਹੋਣੇ ਕਰ ਅਤਯੰਤ ਬਯਾਕੁਲਤਾ ਹੋਈ। ਗੁਰਦਿੱਤੇ ਜੀ ਨੇ ਜੋ ਉਸ ਦੇ ਸਾਹਮਣੇ ਗੁਰੂ ਜੀ ਨੇ ਸਿੱਖਾਂ ਸਮੇਤ ਕਸ਼ਟ ਸਹੇ ਹਨ ਅਰ ਮਤੀਰਾਮ ਤੇ ਭਾਈ ਦਿਆਲੇ ਦੇ ਦੇਹ ਤਯਾਗ ਦਾ ਬ੍ਰਿਤਾਂਤ ਔਰੰਗੇ ਦੇ ਸੰਬਾਦ ਸਮੇਤ ਜਦ

ਸੁਣਾਯਾ ਤਾਂ ਜਾਣੋਂ ਸਭ ਦੇ ਕਲੇਜੇ ਵਿੱਚ ਤੀਰ ਮਾਰੇ। ਸਭ ਦੇ ਅੰਦਰ ਧਮਰੋਲ ਪੈ ਗਿਆ। ਓਧਰ ਔਰੰਗੇ ਦੇ ਮੁਰਸ਼ਦ ਨੇ ਜੋ ਬੜਾ ਉੱਘਾ ਕਰਾਮਾਤੀ ਸੀ ਅਜਮੇਰ ਤੋਂ ਆ ਕੇ ਜਦ ਗੁਰੂ ਸਾਹਿਬ ਜੀ ਦੀ ਸਾਰੀ ਕਥਾ ਸੁਣੀ ਤਾਂ ਓਨ ਆਖਿਆਓਸ ਹਿੰਦੂ ਦੇ ਪੀਰ ਨੂੰ ਤਾਂ ਮੈਂ ਅਪਣੀ ਸ਼ਕਤੀ, ਗਿਆਨ ਨਾਲ ਨਿਰੁਤ੍ਰ ਕਰ ਕੇ ਦੀਨ ਮਨਾ ਸਕਦਾ ਹਾਂ, ਜੇ ਓਸ ਪਿੱਛੇ ਸਾਰੇ ਹਿੰਦੂ ਦੀਨ ਮਨ ਲੈਣ ਤਾਂ।ਬਾਦਸ਼ਾਹ ਨੇ ਖ਼ੁਸ਼ੀ ਮਨਾਈ। ਓਹ ਪੀਰ ਵੱਡੇ ਹੌਸਲੇ ਨਾਲ ਬੀੜਾ ਚੁੱਕ ਕੇ ਪੰਜ ਚਾਰ ਮੌਲਵੀ ਕਾਜ਼ੀਆਂ ਸਮੇਤ ਗੁਰੂ ਸਾਹਿਬ ਜੀ ਪਾਸ ਆਯਾ। ਅੱਗੇ ਗੁਰੂ ਜੀ ਭਾਵੇਂ ਭਾਰੀ ਕਸ਼ਟਦਾਇਕ ਓਸ ਪਿੰਜਰੇ ਵਿੱਚ ਬੈਠੇ ਸਨ ਜਿੱਥੇ ਏਧਰ ਓਧਰ ਅੰਗ ਹਿੱਲੇ ਤਾਂ ਸੂਏ ਖੁਭ ਜਾਣ, ਪਰ ਉਨ੍ਹਾਂ ਦੇ ਅਧਯਾਸਨਾ ਹੋਣੇ ਕਰ ਚਿਹਰੇ ਉੱਤੇ ਜ਼ਰਾ ਭਰ ਭੀ ਦਲਗੀਰੀ ਨਹੀਂ ਸੀ। ਹਿਮਾਲੇ ਵਾਂਙੂੰ ਅਚਲ ਅਰ ਸ਼ਾਂਤਿ ਬ੍ਰਿਤ ਧਾਰੀ ਪ੍ਰਮਾਨੰਦ ਰੂਪ ਆਤਮਾ ਵਿੱਚ ਮਗਨ ਹੋ ਰਹੇ ਸਨ। ਗੁਰੂ ਜੀ ਦੀ ਧਾਰਨਾ ਤੇ ਮੁਖਾਰਬਿੰਦ ਦੇਖ ਕੇ, ਜੋ ਸਹਿਜੇ ਹੀ ਹਸੂ ਹਸੂ ਕਰ ਰਿਹਾ ਸੀ; ਉਹ ਹੱਕੇ ਬੱਕੇ ਰਹਿ ਗਏ। ਤਦੋਂ ਨੂੰ ਭਾਈ ਊਦਾ ਤੇ ਜੈਤਾ ਭੀ ਦੂਜੀ ਕੋਠੜੀ ਵਿੱਚੋਂ ਨਿੱਕਲ ਕੇ ਪ੍ਰਸੰਨ ਬਦਨ, ਤਰ ਨੇਤ੍ਰ ਬ੍ਰਹਮ ਗਯਾਨ ਦੀ ਖੁਮਾਰੀ ਵਿੱਚ ਮਸਤ ਗੁਰੂ ਜੀ ਪਾਸ ਆ ਬੈਠੇ। ਹੁਣ ਜਦ

ਪੀਰ ਨੇ ਅਪਣੀ ਬਰਕਤ ਨਾਲ ਆਪ ਨਾਲੋਂ ਹਜ਼ਾਰ ਹਿੱਸੇ ਅਧਿਕ ਗੁਰੂ ਸਾਹਿਬ ਜੀ ਨੂੰ ਸਿੱਖਾਂ ਸਮੇਤ ਸ਼ਕਤੀ ਦੇ ਸਮੰੁਦਰ ਗੋਦੜੀ ਵਿੱਚ ਲਾਲ ਲਪੇਟੇ ਹੋਏ ਵੇਖਿਆ, ਤਾਂ ਉਸ ਦਾ ਹੰਕਾਰ ਸਭ ਟੁੱਟ ਗਿਆ ਜੋ ਅਜ਼ਮਤ ਨਾਲ ਪਿੱਛੇ ਲਾਉਣਾ ਚਾਹੁੰਦਾ ਸੀ। ਫੇਰ ਮੁਹੰਮਦੀ ਹੋਣ ਦੇ ਲਾਭ ਤੇ ਨਾ ਹੋਣ ਦੇ ਨੁਕਸਾਨ ਸੁਨਾਉਣ ਲੱਗਿਆਂ ਆਪਣੀ ਵੱਲੋਂ ਬਹੁਤ ਚਤੁਰਾਈ ਵਰਤੀ ਤੇ ਲਾਲਚ ਦਿਖਾਏ, ਪਰ ਗੁਰੂ ਜੀ ਨੇ ਉਸ ਨੂੰ ਬਾਲ ਬੁੱਧੀ ਜਾਣ ਕੇ ਹੱਸ ਛੱਡਿਆ। ਇੱਕੋ ਗੱਲ ਪੁੱਛੀਖ਼ੁਦਾ ਦੇ ਘਰੋਂ ਹਿੰਦੂ ਜੰਮਦਾ ਕਿ ਮੁਸਲਮਾਨਪੀਰ ਚੁੱਪ ਹੋ ਗਿਆ। ਗੁਰੂ ਜੀ ਨੇ ਕਿਹਾਜਦ

ਆਧਿ ਬਿਆਧਿ, ਉਪਾਿ ਧ, ਤਿੰਨੇ ਤਾਪ ਤੇ ਭੁੱਖ, ਤ੍ਰਿਖਾ, ਸੀਤ, ਵਾਤ, ਕਾਮ, ਕ੍ਰੋਧਾਦਿ ਵਿਕਾਰ ਤੁਰਕਾਂ ਨੂੰ ਨਾ ਵਿਆਪਣ ਤੇ ਮੌਤ ਨਾ ਮਾਰੇ, ਤਾਂ ਮੁਹੰਮਦੀ ਹੋ ਜਾਈਏ। ਜਦ ਏਹ ਭੀ ਸਿਰੋਂ ਨਹੀਂ ਟਲਦੇ ਅਤੇ ਪਰਲੋਕ ਵਿੱਚ ਸ੍ਵਰਗ, ਨਰਕ ਭੀ ਅਮਲਾਂ ਪਿੱਛੇ ਪ੍ਰਾਪਤ ਹੁੰਦੇ ਹਨ, ਤਾਂ ਫੇਰ ਦੀਨੋਂ ਬੇਦੀਨ, ਧਰਮ ਤੋਂ ਹੀਨ ਹੋਣ ਦਾ ਕੀ ਲਾਭ ਹੈਫੇਰ ਮੌਲਵੀ ਤੇ ਕਾਜ਼ੀ ਨੇ ਬਹੁਤ ਕੁਛ ਆਪਣੇ ਦੀਨ ਦੀ ਵਡਿਆਈ ਕੀਤੀ, ਪਰ ਗੁਰੂ ਜੀ ਸਭ ਰੱਦ ਕਰਦੇ ਰਹੇ। ਹਾਰ ਕੇ ਪੀਰ ਨੇ ਆਪਣੀ ਆਤਮਕ ਸ਼ਕਤੀ ਨਾਲ ਗੁਰੂ ਜੀ ਦਾ ਮਨ

ਖਿੱਚਣ ਲਈ ਦਸਤਪੰਜਾ ਲੈਣ ਦੇ ਬਹਾਨੇ ਗੁਰੂ ਜੀ ਦਾ ਹੱਥ ਫੜਿਆ ਤਾਂ ਉਲਟੀ ਓਸੇ ਦੀ ਸੱਤਾ ਖਿੱਚੀ ਗਈ। ਖ਼ਾਲੀ ਹੋ ਕੇ ਗੁਰੂ ਜੀ ਦੇ ਚਰਨਾਂ ਪੁਰ ਢਹਿ ਪਿਆ। ਔਰੰਗੇ ਪਾਸ ਜਾ ਕੇ ਜਦ

ਹਾਲ ਸੁਣਾਯਾ ਤਾਂ ਉਸ ਨੂੰ ਸਗੋਂ ਚੌਗੁਣੀ ਚਿਪ ਚੜ੍ਹੀ ਕਿ ਮੈਨੂੰ ਕਰਾਮਾਤ ਕਿਉਂ ਨਹੀਂ ਦਿਖਾਉਂਦੇ? ਹੁਕਮ ਦਿੱਤਾ ਕਿ ਕੱਲ੍ਹ ਦੁਪਹਿਰ ਤੱਕ ਸ਼ਕਤੀ ਦਿਖਾਵੇ, ਨਹੀਂ ਤਾਂ ਕਤਲ ਕੀਤਾ ਜਾਵੇਗਾ। ਸਿੱਖਾਂ ਨੂੰ ਛੱਡ ਦੇਵੋ। ਏਹ ਹੁਕਮ ਸੁਣ ਕੇ ਦੋਹਾਂ ਸਿੱਖਾਂ ਤੇ ਦਾਰੋਗੇ ਅਬਦੁੱਲੇ ਨੇ ਤਾਂ ਭਾਵੇਂ

() ਵਿਰਲਾਪ ਕੀਤਾ, ਪਰ ਗੁਰੂ ਜੀ ਇੱਕ ਰਸ ਪ੍ਰਸੰਨ ਬਦਨ ਬੈਠੇ ਰਹੇ ਸਗੋਂ ਓਨ੍ਹਾਂ ਨੂੰ ਦ੍ਰਿੜ੍ਹਤਾ ਬਨ੍ਹਾ ਕੇ ਕਿਹਾ ਕਿ ਜਦ ਅਸੀਂ ਆਏ ਹੀ ਚੰਮ ਚਮਾਰ ਦੇ ਮੱਥੇ ਮਾਰਨ ਹਾਂ, ਤਾਂ ਸ਼ੋਕ ਕਿਉਂ ਕਰਨਾ? ਪ੍ਰਾਣ ਪਿੰਡ ਦਾ ਵਿਯੋਗ ਤਾਂ ਇੱਕ ਦਿਨ ਜ਼ਰੂਰ ਹੋਨਾ ਹੈ। ਗੁਰੂ ਜੀ ਨੇ ਹੋਰ ਕਈ ਬਚਨ ਸੁਣਾ ਸੁਣਾ ਆਪਣੀ ਆਤਮਕ ਸ਼ਕਤੀ ਨਾਲ ਏਨ੍ਹਾਂ ਨੂੰ ਸ਼ੋਕ ਮੋਹ ਤੋਂ ਰਹਿਤ ਕਰ ਦਿੱਤਾ।

()

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗