ਝਗਰ ਕਰੇਗੋ ਖਾਲਸੇ ਤੋਹਿ ਘਟਾਵੈ ਓਪ।

ਸ੍ਰੀ ਗੁਰੂ ਤੇਗ ਬਹਾਦਰ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੨੪ / ੨੭

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਇਸ ਭਾਗ ਵਿਚ ਸੰਮਤ ੧੯੧੪

ਮੁੱਖ ਘਟਨਾਵਾਂ

ਅਰਥ: ਏਹ ਸਮੰੁਦਰ ਵਿੱਚੋਂ ਆਉਂਦਾ ਹੈ, ਟੋਪੀ ਵਾਲਾ ਅਤੇ ਤੁਹਾਡੀ ਕੌਮ ਤੋਂ ਭੀ ਰਾਜ ਖੁਸ ਜਾਵੇਗਾ। ਏਹ ਬਚਨ ਸੁਣ ਕੇ ਔਰੰਗੇ ਨੇ ਕ੍ਰੋਧ ਨਾਲ ਗੁਰੂ ਜੀ ਨੂੰ ਲੋਹੇ ਦੇ ਪਿੰਜਰੇ ਵਿੱਚ ਰੱਖਣ ਦਾ ਹੁਕਮ ਦੇ ਕੇ ਆਖਿਆਅੱਠਾਂ ਦਿਨਾਂ ਵਿੱਚ ਦੀਨ: ਨਹੀਂ ਤਾਂ ਕਤਲ ਕੀਤੇ ਜਾਓਗੇ। ਕਿਉਂ ਤੁਸੀਂ ਆਪਣੀ ਜਾਨ ਦੇ ਵੈਰੀ ਬਣ ਕੇ ਪਰਾਈ ਅੱਗ ਵਿੱਚ ਸੜਦੇ ਹੋ? ਜਿਨ੍ਹਾਂ ਹਿੰਦੂ ਕਾਫ਼ਰਾਂ ਦੀ ਰੱਖਿਆ ਵਾਸਤੇ ਤੁਸੀਂ ਢਾਲ ਬਣ ਚੋਟਾਂ ਖਾਂਦੇ ਐਡੇ ਔਖ ਸਹਿ ਰਹੇ ਹੋ, ਏਹ ਪੱਥਰਾਂ ਦੇ ਪੂਜਕ ਜੜ੍ਹ ਬੁੱਧੀ ਤੁਹਾਡੇ ਅਰ ਤੁਹਾਡੀ ਉੱਮਤ ਦੇ ਕਦੇ ਮਿੱਤ੍ਰ ਨਹੀਂ ਹੋਣਗੇ ਕਿਉਂਕਿ ਏਹਨਾਂ ਦਾ ਆਸ਼ਾ, ਇਸ਼ਟ, ਉਪਾਸ਼ਨਾ ਤਿੰਨੇ ਤੁਹਾਡੇ ਨਾਲ ਨਹੀਂਂ ਰਲਦੇ। ਸਾਡੇ ਨਾਲ ਬਰਾਬਰ ਮਿਲਦੇ ਹਨ। ਬਾਕੀ ਖਾਨ, ਪਾਨ, ਪਹਿਰਾਨ ਜਿਉਂ ਏਹਨਾਂ ਦੇ ਤੁਸਾਂ ਨਾਲ ਨਹੀਂ ਮਿਲਦੇ; ਤਿਉਂ ਸਾਥੋਂ ਵੱਖਰੇ ਹਨ। ਏਹ ਛੀ ਚਿੰਨ੍ਹ; ਜੋ ਮੇਲਦੇ ਹਨ, ਹਿੰਦੂਆਂ ਨਾਲ ਤਾਂ ਇੱਕ ਭੀ ਤੁਹਾਡਾ ਨਹੀਂ ਮਿਲਦਾ। ਸਾਡੇ ਨਾਲ ਅੱਧੇ ਮਿਲਦੇ ਹਨ। ਤਾਂ ਤੇ ਤੁਸਾਨੂੰ ਚਾਹੀਦਾ ਹੈ ਪੂਰੀ ਤਰ੍ਹਾਂ ਸਾਡੇ ਨਾਲ ਤੁਸੀਂ ਮਿਲ ਜਾਓ। ਫੇਰ ਅਸੀਂ ਤਾਂ ਮਨੋਂ ਤਨੋਂ ਤੁਹਾਡੇ ਮੁਰੀਦ ਹੋ ਜਾਵਾਂਗੇ। ਪਰ ਏਹਨਾਂ ਪੁਤਲੀ ਪੂਜਕ ਪੰਜਪੀਰੀਆਂ ਦਾ ਪੱਖ ਛੱਡ ਕੇ ਸਾਡੇ ਪੱਖ ਵਿੱਚ ਆ ਜਾਓ। ਗੁਰੂ ਜੀ ਨੇ ਬਚਨ ਕੀਤਾਏਹ ਜਵਾਬ ਤੈਨੂੰ ਅਸੀਂ ਮਿਰਚਾਂ ਸੜਵਾ ਕੇ ਦੇ ਚੁੱਕੇ ਹਾਂ। ਸਾਡਾ ਪੰਥ ਦੋਹਾਂ ਤੋਂ ਵੱਖ੍ਰਾ ਹੋਵੇਗਾ ਤੇ ਬਿਨਾਂ ਇੱਕ ਅਕਾਲ ਪੁਰਖ ਦੇ ਹੋਰ ਕਿਸੇ ਅਵਤਾਰ, ਪੈਗੰਬਰ, ਦੇਵੀ, ਦੇਵਤਾ, ਪੀਰ, ਫ਼ਕੀਰ, ਗੋਰ, ਮੜੀ, ਮੱਠ, ਪਾਣੀ, ਪੱਥਰ ਆਦਿਕਾਂ ਨੂੰ ਨਹੀਂ ਮੰਨੇਗਾ। ਏਹ ਬਚਨ ਗੁਰੂ ਜੀ ਦਾ ਐਸਾ ਫੈਲਿਆ ਕਿ ਸੰਮਤ ੧੯੧੪ ਬਿਕ੍ਰਮੀ ਵਿੱਚ ਜਦ

ਗਦਰ ਸਮੇਂ ਦਿੱਲੀ ਫਤੇ ਹੋਈ ਤੇ ਪਿੱਛੋਂ ਕਿਲ੍ਹੇ ਦੇ ਵਿੱਚ ਤੇ ਨੇੜੇ ਤੇੜੇ ਜਿੰਨੇ ਘਰ ਸ਼ਾਹਜ਼ਾਦਿਆਂ ਦੇ ਤੇ ਕਾਜ਼ੀਆਂ, ਅਮੀਰਾਂ ਦੇ ਸਨ ਸਭ ਲੁੱਟ ਪੁੱਟ ਕੇ ਅੰਗ੍ਰੇਜ਼ਾਂ ਨੇ ਉਜਾੜ ਛੱਡੇ, ਕਿਉਂਕਿ ਉਨਾਂ ਨੇ ਬਹੁਤ ਅੰਗ੍ਰੇਜ਼ ਮੇਮਾਂ ਤੇ ਅੰਗ੍ਰੇਜ਼ਾਂ ਦੇ ਬੱਚੇ ਜਿਸ ਤਰ੍ਹਾਂ ਮਾਰੇ ਸੇ, ਓਸੇ ਦੁਰਦਸ਼ਾ ਨਾਲ ਸ਼ਾਹਜ਼ਾਦੇ, ਕਾਜ਼ੀ, ਮੌਲਵੀ ਆਦਿ ਬੇਅੰਤ ਅਮੀਰ ਜਮਨਾ ਕਿਨਾਰੇ ਫੜੇ ਹੋਏ ਨਿਤ ਆਉਣ। ਸਫਰ ਸੈਨਾਂ ਦੇ ਸਿਪਾਹੀ ਗੋਲੀ ਮਾਰ ਕੇ ਸਿੱਟ ਦੇਣ। ਜੋ ਦੂਜੇ ਆਉਣ, ਓਨਾਂ ਤੋਂ ਅਗਲੇ ਮੁਰਦੇ ਖਿਚਵਾ ਕੇ ਖਾਤੇ ਵਿੱਚ ਸਿਟਵਾ ਫੇਰ। ਓਨ੍ਹਾਂ ਨੂੰ ਮਾਰ ਦੇਣ। ਐਉਂ ਭੇਡ ਬੱਕਰੀ ਵਾਂਗੂੰ ਇੱਕ ਮਹੀਨਾ ਓਹ ਜ਼ਾਲਮ ਤੁਰਕ ਮਰੀਂਦੇ ਰਹੇ। ਓਹਨਾਂ ਦੀਆਂ ਤੀਵੀਆਂ ਦੀ ਬੇਪੜਦੀ ਭੀ ਹੋਈ। ਸਾਹਸਣਾਂ ਗੰਧੀਲੀਆਂ ਭੰਗਣਾਂ ਨਾਲੋਂ ਭੀ ਭੈੜੀ ਦੁਰਦਸ਼ਾ ਵਿੱਚ ਬੇਪੜਦ ਰੁਲੀਆਂ। ਮਜ਼ਹਬੀ ਸਿੱਖਾਂ ਦੇ ਘਰ ਓਹਨਾਂ ਮੁਗ਼ਲਾਣੀਆਂ ਪਠਾਣੀਆਂ ਨੇ ਅੰਮ੍ਰਤ ਛਕ ਛਕ ਮਜ਼ਬਾਣੀਆਂ ਬਣ ਕੇ ਦਿਨ ਕੱਟੇ, ਜਿਨ੍ਹਾਂ ਬਦਲੇ ਗੁਰੂ ਜੀ ਨੂੰ ਬੁਰਾ ਆਖਦੇ ਸੇ। ਇੱਕ ਔਰੰਗੇ ਪਾਪੀ ਜ਼ਾਲਮ ਦੀ ਕਰਤੂਤ ਨੇ ਸਾਰੀ ਦਿੱਲੀ ਨੂੰ ਇਹਨਾਂ ਦੁਖਾਂ ਦੇ ਮੂੰਹ ਪਾਯਾਸੰਗ ਕੁਸੰਗੀ ਬੈਸਤੇ ਤਬ ਪੂਛੇ ਧ੍ਰਮਰਾਇ॥

() ਔਰੰਗੇ ਨੇ ਆਖਿਆਏਹ ਗੱਲ ਤਾਂ ਤੁਸਾਂ ਸੱਚ ਆਖੀ, ਪਰ ਜਗਤ ਦੇ ਵਿਹਾਰ ਤਾਂ ਆਦਮੀਆਂ ਦੀ ਮਿਲਤ, ਸਹਾਇਤਾ ਬਿਨਾਂ ਨਹੀਂ ਚਲਦੇ।ਇਸ ਪੁਰ ਗੁਰੂ ਜੀ ਬੋਲੇ: ਇਹੁ ਜਗੁ ਧੂਏ ਕਾ ਪਹਾਰ ॥ ਤੈ ਸਾਚਾ ਮਾਨਿਆ ਕਿਹ ਬਿਚਾਰਿ ॥੧॥ ਧਨੁ ਦਾਰਾ ਸੰਪਤਿ ਗ੍ਰੇਹ ॥ ਕਛੁ ਸੰਗਿ ਨ ਚਾਲੈ ਸਮਝ ਲੇਹ ॥੨॥ ਇਕ ਭਗਤਿ ਨਾਰਾਇਨ ਹੋਇ ਸੰਗਿ ॥ ਕਹੁ ਨਾਨਕ ਭਜੁ ਤਿਹ ਏਕ ਰੰਗਿ ॥੩॥੪॥ (ਬਸੰਤੁ, ਮਃ ੯ ੧੧੮੬੮੭) ਆਦਿਕ। ਔਰੰਗਾ ਔਰੰਗੇ ਵਲੋਂ ਆਖਰੀ ਜਤਨ ਬੋਲਿਆਜੇ ਤੁਸੀਂ ਅਜੇਹਾ ਭਰੋਸਾ ਪ੍ਰਮੇਸ਼੍ਵਰ ਉੱਤੇ ਰੱਖਦੇ ਹੋ ਤਾਂ ਹਿੰਦੂਆਂ ਦੇ ਧੜੇ ਕਿਉਂ ਚੜਦੇ ਹੋਗੁਰੂ ਜੀ ਨੇ ਕਿਹਾਅਸੀਂ ਸੱਚ ਦੇ ਹਾਮੀ ਤੇ ਗ਼ਰੀਬਾਂ ਦੇ ਸਾਥੀ ਹਾਂ। ਹਿੰਦੂਆਂ ਤੇ ਤੁਸੀਂ ਅਨਿਆਏ ਤੇ ਜ਼ੁਲਮ ਕਰ ਰਹੇ ਹੋ। ਓਹ ਸਾਡੀ ਸ਼ਰਨ ਆ ਪਏ ਹਨ। ਅਸੀਂ ਓਨ੍ਹਾਂ ਦੀ ਬਾਂਹ ਫੜ

ਚੁੱਕੇ ਹਾਂ। ਹੁਣ ਭਾਵੇਂ ਸਿਰ ਜਾਏ, ਪਰ ਬਾਂਹ ਨਹੀਂ ਛਡਾਂਗੇ ਕਿਉਂਕਿ ਬਾਂਹ ਛੱਡਿਆਂ ਧਰਮ ਨਹੀਂ ਰਹਿੰਦਾ। ਏਹ ਬਚਨ ਸੁਣ ਔਰੰਗਾ ਬੋਲਿਆਏਹ ਗੱਲ ਮੈਂ ਚੰਗੀ ਤਰ੍ਹਾਂ ਜਾਣ ਚੁੱਕਾ ਹਾਂ ਕਿ ਤੁਸੀਂ ਪੂਰਾ ਦਾਈਆ ਪੁਗਾਉਗੇ। ਮਰਦਾਂ ਦੇ ਮੁੱਦੇ ਸਿਰਾਂ ਤੱਕ ਹੁੰਦੇ ਹਨ। ਸੋ ਸਿਰ ਦੇ ਦਿਓਗੇ, ਸਿਰੜ ਨਾ ਦਿਉਗੇ। ਪਰ ਏਨ੍ਹਾਂ ਬੁਤਪ੍ਰਸਤ ਮਤਲਬੀ ਕਾਫਰਾਂ ਨੇ ਫੇਰ ਭੀ ਤੁਹਾਡਾ ਹਸਾਨ ਨਹੀਂ ਮੰਨਣਾ ਤੇ ਨਾ ਤੁਹਾਡੇ ਬਣਨਾਂ ਹੈ। ਅਸੀਂ ਅਹਿਸਾਨ ਭੀ ਮੰਨਾਂਗੇ ਤੇ ਮੁਰੀਦ ਭੀ ਸੱਚੇ ਦਿਲੋਂ ਬਣੇ ਰਹਾਂਗੇ। ਅੱਗੇ ਤੁਹਾਡੀ ਮਰਜ਼ੀ। ਏਸੇ ਹਾਣ ਲਾਭ ਸਮਝਣ ਲਈ ਅੱਠ ਦਿਨ ਤੁਹਾਨੂੰ ਹੋਰ ਦਿੱਤੇ ਹਨ।ਏਨ੍ਹਾਂ ਕਹਿ ਕੇ ਔਰੰਗਾ ਉੱਠ ਖਲੋਤਾ ਅਤੇ ਜ਼ਾਲਮਾਂ ਨੇ ਗੁਰੂ ਜੀ ਨੂੰ ਓਸੇ ਹਵੇਲੀ ਅੰਦਰ ਲਿਆ ਕੇ ਲੋਹੇ ਦੇ ਪਿੰਜਰੇ ਵਿੱਚ ਡਾਢੇ ਕਸ਼ਟ ਦੇ ਥਾਂ ਪੁਰ ਬਿਠਾ ਦਿੱਤਾ। ਔਰੰਗਜ਼ੇਬ ਦਾ ਕਹਿਣਾ ਐਨ ਸੱਚਾ ਹੋਇਆ, ਕਿਉਂਕਿ ਹਿੰਦੂਆਂ ਨੇ ਭੀ ਸਿੰਘਾਂ ਨਾਲ ਤੁਰਕਾਂ ਨਾਲੋਂ ਕੁਛ ਘਟ ਬੁਰਿਆਈ ਨਹੀਂ ਕੀਤੀ, ਦੇਖੋ ਤਵਾਰੀਖ ਖਾਲਸਾ ਹਿੱਸਾ ਦੂਸਰਾ ਅਤੇ ਮੌਜੂਦਾ ਵਰਤਾਵ॥

()

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗