ਸਿੱਖਾਂ ਦਾ ਛਲ ਕਣਾਂ ਮਾਈਆਂ ਨੂੰ ਧੀਰਜ ਦੇਣਾ ਔਰੰਗੇ ਤੇ ਗੁਰੂ ਜੀ ਦਾ ਸੰ ਬਾਦ

ਸ੍ਰੀ ਗੁਰੂ ਤੇਗ ਬਹਾਦਰ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੨੩ / ੨੭

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਗੁਰੂ ਸਾਹਿਬ ਜੀ ਪਾਸ ਅਬਦੁੱਲੇ ਦਰੋਗੇ ਦਾ ਸਿਦਕ ਅਬਦੁੱਲੇ ਦਰੋਗੇ ਨੇ ਬੇਨਤੀ ਕੀਤੀ ਕਿ ਜੇ ਆਪਣੀ ਮਰਜ਼ੀ ਹੋਵੇ ਤਾਂ ਮੇਰੇ ਸਮੇਤ ਪੰਜੇ ਸਿਪਾਹੀ ਹਜ਼ੂਰ ਦੇ ਨਾਲ ਚੱਲਣ ਨੂੰ ਤਯਾਰ ਬੈਠੇ ਹਨ। ਪਹਾੜ ਦੀ ਕੰਦਰਾਂ ਵਿੱਚ ਚੱਲ ਬੈਠੋ। ਅਸੀਂ ਭੀ ਆਪ ਦੀ ਟਹਿਲ ਕਰ ਕੇ ਜਨਮ ਸੁਧਾਰ ਲਵਾਂਗੇ। ਏਸ ਦੁਸ਼ਟ ਕੁਪੱਤੇ ਚੁਗੱਤੇ ਦਾ ਮੂੰਹ ਤਾਂ ਨਾ ਵੇਖਾਂਗੇ। ਗੁਰੂ ਜੀ ਬੋਲੇਛੱਤ੍ਰੀ ਦਾ ਧਰਮ ਭੱਜ ਜਾਣਾ ਨਹੀਂ। ਅਸੀਂ ਤਾਂ ਕੇਵਲ ਏਸੇ ਧਰਮ ਯੁੱਧ ਵਿੱਚ ਜੂਝਣ ਆਏ ਹਾਂ। ਫੇਰ ਅਸੀ ਦੂਜ ਦੇ ਚੰਦ ਵਾਂਙੂੰ ਜਗਤ ਪੂਜ ਹੋ ਕੇ ਕਲੰਕ ਕੁਲ ਨੂੰ ਕਿਉਂ ਲਾਈਏ। ਜੇ ਜਾਨ ਬਚਾਵਣ ਦੀ ਇੱਛਯਾ ਹੁੰਦੀ ਤਾਂ ਏਥੇ ਆਂਵਦੇ ਹੀ ਕਿਉਂ? ਹੁਣ ਤਾਂ ਅੱਠ ਨੌਂ ਦਿਨ ਹੋਰ ਹਨ। ਮੁਗ਼ਲ ਕੁਲ ਕਲੰਕੀ ਦੇ ਜੰੁਮੇ ਕਲੰਕ ਦੇ ਕੇ ਆਪਣੇ ਸੱਚਖੰਡ ਵਿੱਚ ਜਾ ਨਿਵਾਸ ਕਰਾਂਗੇ। ਜੇ ਤੁਹਾਡੀ ਮਰਜ਼ੀ ਹੋਵੇ ਤਾਂ ਅਨੰਦਪੁਰ ਸਾਡੇ ਸਾਹਿਬਜ਼ਾਦੇ ਪਾਸ ਜਾ ਰਹਿਣਾ, ਜਿੱਥੋਂ ਭੋਗ ਮੋਖ ਲੱਭਦੇ ਹਨ।ਜਦ ਦਰੋਗ਼ਾ ਮੱਥਾ ਟੇਕ ਕੇ ਨੇਤ੍ਰਾਂ ਤੋਂ ਜਲ ਵਹਾਉਂਦਾ ਚਲਾ ਗਿਆ ਤਾਂ ਬੁੱਢੇ ਕੇ ਗੁਰਦਿੱਤੇ ਨੇ ਬੇਨਤੀ ਕੀਤੀਜੀ ਸੱਚੇ ਪਾਤਸ਼ਾਹ! ਦੁਸ਼ਟ ਔਰੰਗੇ ਨੇ ਕੱਲ੍ਹ ਨੂੰ ਸਾਨੂੰ ਭੀ ਏਸੇ ਤਰ੍ਹਾਂ ਮਾਰਨਾ ਹੈ, ਜੀਕੂੰ ਸਾਡੇ ਦੋ ਭਾਈ ਮਾਰੇ ਗਏ।ਗੁਰੂ ਜੀ ਵੱਡੇ ਧੀਰਜ ਨਾਲ ਬੋਲੇ, ਅਸੀਂ ਤਾਂ ਪਹਿਲੇ ਹੀ ਤੁਹਾਨੂੰ ਕਹਿ ਦਿੱਤਾ ਸੀ, ਸਾਡੇ ਨਾਲ ਉਹ ਚੱਲੇ ਜਿਸ ਨੇ ਕਸ਼ਟ ਸਹਾਰ ਕੇ ਵੀ ਧਰਮ ਉੱਤੇ ਕੁਰਬਾਨ ਹੋਣਾ ਹੋਵੇ। ਸੋ ਹੁਣ ਭੀ ਜੇ ਤੁਸੀਂ ਜਾਣਾ ਚਾਹੁੰਦੇ ਹੋ, ਤਾਂ ਚਲੇ ਜਾਓ।ਉਨ੍ਹਾਂ ਆਖਿਆਬੇੜੀਆਂ ਸੰਗਲ ਪਏ, ਪਹਿਰੇ ਖੜੇ, ਜੰਦ੍ਰੇ ਲੱਗੇ ਹੋਇਆਂ ਕੀਕੂੰ ਜਾਈਏਬਚਨ ਹੋਯਾ ਏਹ ਸ਼ਬਦ ਪੜ੍ਹੋ: ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ ॥੧॥ (ਮਾਰੂ, ਮਃ ੫ - ੧੦੦੨) ਤਦ

ਓਨ੍ਹਾਂ ਦੇ ਬੰਧਨ ਏਸ ਤੁਕ ਪੜ੍ਹਨੇ ਕਰ ਟੁੱਟ ਗਏ ਤੇ ਪਹਿਰੂ ਸੌਂ ਗਏ। ਦਰਵਾਜ਼ਾ ਖੁੱਲ੍ਹ ਗਿਆ। ਸਿੱਖ ਤੁਰੇ ਤਾਂ ਗੁਰੂ ਜੀ ਨੇ ਏਹ ਸਲੋਕ ਉਚਾਰਯਾ: ਸੰਗ ਸਖਾ ਸਭਿ ਤਜਿ ਗਏ ਕੋਊ ਨ ਨਿਬਹਿਓ ਸਾਥਿ ॥ ਕਹੁ ਨਾਨਕ ਇਹ ਬਿਪਤਿ ਮੈ ਟੇਕ ਏਕ ਰਘੁਨਾਥ ॥੫੫॥ (ਸਲੋਕ, ਮਃ ੯ - ੧੪੨੯) ਏਹ ਬਚਨ ਸੁਣ ਕੇ ਸਿੱਖਾਂ ਦੇ ਨੇਤ੍ਰ ਵਹਿ ਗਏ ਤੇ ਧੀਰਜ ਆ ਗਿਆ। ਮੁੜ ਗੁਰੂ ਜੀ ਪਾਸ ਆ ਬੈਠੇ। ਫੇਰ ਗੁਰੂ ਸਾਹਿਬ ਜੀ ਬਥੇਰਾ ਆਖ ਰਹੇ ਪਰ ਓਹ ਨਾ ਗਏ। ਹਰ ਵੇਲੇ ਮਨੋਂ ਤਨੋਂ ਸੇਵਾ ਵਿੱਚ ਹਾਜ਼ਰ ਰਹੇ। ਜੋ ਰਸਦ ਦਰੋਗੇ ਦੇ ਹਥੀਂ ਦਿਲਵਾਲੀ ਸਿੱਖ ਦੇ ਜਾਂਦੇ, ਅਠੀਂ ਪਹਿਰੀਂ ਪ੍ਰੇਮ ਨਾਲ ਪ੍ਰਸ਼ਾਦ ਤਿਆਰ ਕਰ ਪਹਿਲਾਂ ਗੁਰੂ ਜੀ ਨੂੰ ਛਕਾ ਪਿੱਛੇ ਆਪ ਛਕਦੇ ਰਹੇ। ਓਧਰ ਜਦ ਸਿੱਖਾਂ ਨੇ ਮਤੀਰਾਮ ਤੇ ਭਾਈ ਦਿਆਲੇ ਦੀ ਖ਼ਬਰ ਅਨੰਦਪੁਰ ਮਾਤਾ ਜੀ ਪਾਸ ਪੁਚਾਈ ਅਰ ਔਰੰਗੇ ਤੇ ਗੁਰੂ ਜੀ ਦੇ ਸੰਬਾਦ ਦਾ ਵਰਣਨ ਕੀਤਾ। ਦਸਮ ਪਾਤਸ਼ਾਹ ਜੀ ਨੇ ਸੰਗਤ ਨੂੰ ਬਹੁਤ ਧੀਰਜ ਤੇ ਗਿਆਨ ਦ੍ਰਿੜਾ ਕੇ ਆਖਿਆਜਦ

ਸਾਡੇ ਸਤਿਗੁਰੂ ਪਿਤਾ ਸਰਬ ਸ਼ਕਤੀਵਾਨ ਜਾਨ ਬੁਝ ਕੇ ਭਾਣਾ ਵਰਤਾਉਣ ਗਏ ਹਨ ਤਾਂ ਫੇਰ ਕਿਉਂ ਵਿਖਾਦ ਕਰੀਏ ਦਸਵੇਂ ਗੁਰੂ ਜੀ ਦੀ ਉਮਰ ਤਾਂ ਓਦੋਂ ਭਾਵੇਂ ਛੋਟੀ ਸੀ, ਪਰ ਅਕਲ ਤੇ ਹੌਂਸਲੇ ਦਾ ਉਮਰ ਨਾਲ ਸੰਬੰਧ ਨਹੀਂ, ਦਿਲ ਨਾਲ ਹੈ। ਓਨ੍ਹਾਂ ਨੇ ਚੰਗੀ ਤਰ੍ਹਾਂ ਜਾਣ ਰੱਖਿਆ ਸੀ ਕਿ ਈਸ਼੍ਵਰ ਦੀ ਭਾਵੀ ਅਮੇਟ ਹੈ। ਸਰੀਰ ਪੀਰ, ਪੈਕੰਬਰ ਅਵਤਾਰਾਂ ਦੇ ਭੀ ਥਿਰ ਨਹੀਂ ਰਹੇ। ਇਸ ਤਰ੍ਹਾਂ ਭਾਵੇਂ ਮਾਈਆਂ ਨੂੰ ਦਸਵੇਂ ਪਾਤਸ਼ਾਹ ਜੀ ਨੇ ਬਹੁਤ ਧੀਰਜ ਬਨ੍ਹਾਯਾ ਤੇ ਦਾਸ ਦਾਸੀਆਂ ਨੇ ਭੀ ਅਨੇਕਾਂ ਪ੍ਰਸੰਗ ਚਲਾ ਚਲਾ ਪਰਚਾਯਾ। ਪਰ ਮਾਤਾ ਨਾਨਕੀ ਜੀ ਜੋ ਬਹੁਤ ਬ੍ਰਿਧਾ ਸੀ, ਜਿਸ ਨੇ ਸਾਰੀ ਉਮਰ ਆਪਣੇ ਲਾਲ ਨੂੰ ਅੱਖਾਂ ਦੀ ਪੁਤਲੀ ਵਾਂਙ ਰੱਖਿਆ ਸੀ, ਹੁਣ ਓਸ ਆਪਣੇ ਲਾਡਲੇ ਇਕਲੌਤੇ ਪਰਮ ਪਿਆਰੇ ਪੁੱਤ੍ਰ ਦੀ ਦਸ਼ਾ ਨੂੰ ਯਾਦ ਕਰ ਕਰ ਮੱਛੀ ਵਾਂਗ ਪਈ ਤੜਫੇ। ਕਦੇ ਅੰਦਰ ਜਾਏ, ਕਦੇ

() ਬਾਹਰ ਆਏ। ਦਸਵੇਂ ਪਾਤਸ਼ਾਹ ਜੀ ਨੇ ਬ੍ਰਿਧ ਮਾਤਾ ਦੇ ਪ੍ਰਚਾਉਣ ਲਈ ਫੇਰ ਸਿੱਖਾਂ ਨੂੰ ਦਿੱਲੀ ਵਲ ਤੋਰ ਕੇ ਆਖਿਆਬਹੁਤ ਸ਼ੀਘ੍ਰ ਜਾਓ। ਗੁਰੂ ਜੀ ਦੇ ਹੱਥਾਂ ਦੀ ਪੱਤ੍ਰਕਾ ਮਾਤਾ ਜੀ ਨੂੰ ਲਿਆ ਦਿਓ। ਓਧਰ ਗੁਰੂ ਸਾਹਿਬ ਜੀ ਕੇਸੀ ਇਸ਼ਨਾਨ ਕਰ ਹਵੇਲੀ ਤੇ ਕੇਸ ਹਰੇ ਕਰਦੇ ਭਾਈ ਗੁਰਦਿੱਤੇ ਨਾਲ ਰਾਗ ਰੋਖ ਤੋਂ ਬਿਨਾਂ ਪ੍ਰਸੰਨ ਬਦਨ ਬ੍ਰਹਮ ਗਿਆਨ ਦੇ ਬਚਨ ਕਰ ਰਹੇ ਸੇ। ਦੋ ਤਿੰਨ ਕਾਜ਼ੀ ਮੁਲਾਣੇ ਦੁਸ਼ਟਾਂ ਨੇ ਔਰੰਗੇ ਨੂੰ ਜਾ ਆਖਿਆ ਕਿ ਹਿੰਦੂ ਪੀਰ ਇੱਕ ਸਿੱਖ ਸਮੇਤ ਹਵੇਲੀ ਉੱਤੇ ਫਿਰਦਾ ਲੋਕਾਂ ਦੇ ਸਤਰ ਵੇਖਦਾ ਹੈ। ਉਸ ਨੂੰ ਪੁੱਛਣਾ ਤੇ ਅੱਗੇ ਨੂੰ ਪਿੰਜਰੇ ਵਿੱਚ ਪਾ ਕੇ ਰੱਖਣਾ ਚਾਹੀਏ ਜਿਸ ਤੋਂ ਕਸ਼ਟ ਪਾ ਕੇ ਆਪੇ ਦੀਨ ਮੰਨ ਲਏ। ਔਰੰਗੇ ਲਾਈ ਲੱਗ ਨੇ ਓਸੇ ਘੜੀ ਗੁਰੂ ਜੀ ਨੂੰ ਸਿੱਖਾਂ ਸਮੇਤ ਬੁਲਾ ਕੇ ਪੁੱਛਿਆ ਕਿ ਆਪ ਪੀਰ ਹੋ ਕੇ ਜਦ ਕੈਦ ਵਿੱਚ ਬੈਠੇ ਭੀ ਪਰਾਏ ਸਤਰ ਵੇਖਣੋਂ ਨਹੀਂ ਟਲਦੇ ਤਾਂ ਖੁਲ੍ਹੇ ਫਿਰਦੇ ਕੀ ਨਾ ਕਰਦੇ ਹੋਵੋਗੇ? ਗੁਰੂ ਜੀ ਗੁਰੂ ਜੀ ਵਲੋਂ ਭਵਿੱਖ ਬਚਨ ਬੋਲੇਹਵੇਲੀ ਉੱਤੋਂ ਅਸੀਂ ਕਿਸੇ ਦੇ ਸਤਰ ਪੜਦੇ ਨਹੀਂ ਦੇਖਦੇ ਹਾਂ, ਅਸੀਂ ਉਸ ਨੂੰ ਵੇਖਦੇ ਸਾਂ ਜਿਸ ਨੇ ਇਥੇ ਰਾਜ ਕਰਨ ਆਉਣਾ ਹੈ।ਔਰੰਗਾ ਇਨ੍ਹਾਂ ਨੂੰ ਸੱਚੇ ਤੇ ਅੰਤ੍ਰਯਾਮੀ ਤਾਂ ਸਮਝਦਾ ਹੀ ਸੀ। ਇਸ ਲਈ ਸੱਚ ਮੰਨ ਕੇ ਆਖਣ ਲੱਗਾਓਹ ਕੌਣ ਹੈ ਤੇ ਕਿਧਰੋਂ ਆਉਂਦਾ ਹੈ? ਬਚਨ ਕੀਤਾ: ਉਡਗ ਨਾਥ ਪਿਤ ਧਾਮ ਤੇ ਧਰ ਜੋ ਆਵੇ ਟੋਪ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗