ਮਤੀਰਾਮ ਤੇ ਭਾਈ ਦਿਆਲੇ ਦਾ ਸ਼ਹੀਦ ਹੋਣਾ

ਸ੍ਰੀ ਗੁਰੂ ਤੇਗ ਬਹਾਦਰ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੨੨ / ੨੭

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਤੀਜੇ ਕੁ ਦਿਨ ਫੇਰ ਗੁਰੂ ਜੀ ਨੂੰ ਸਿੱਖਾਂ ਸਮੇਤ ਬੁਲਾ ਕੇ ਔਰੰਗਾ ਆਖਣ ਲੱਗਾ ਏਹ ਰੋਜ਼ ਰੋਜ਼ ਦਾ ਖਰਖਸਾ ਰੱਖਣਾ ਚੰਗਾ ਨਹੀਂ। ਕਰਾਮਾਤ ਦਿਖਾਓ, ਯਾ ਮੁਸਲਮਾਨ ਬਣੋ। ਗੁਰੂ ਜੀ ਬੋਲੇ, ਕਰਾਮਾਤ ਦੇਣ ਕਮਾਈ ਗੁਆਉਣੀ ਹੈ। ਮੁਸਲਮਾਨ ਹੋਣਾ ਈਮਾਨ ਖੋਣਾ ਹੈ।ਏਹ ਬਚਨ ਉਸ ਨੂੰ ਗੋਲੀ ਵਾਂਗ ਵੱਜਾ। ਬੋਲਿਆਕਿਆ ਮੁਸਲਮਾਨ ਬੇਈਮਾਨ ਹਨਦੀਵਾਨ ਮਤੀ ਰਾਮ ਨੇ ਆਖਿਆਜੇਹੜੇ ਲੋਕ ਕਿਸੇ ਲਾਲਚ ਨੂੰ ਯਾ ਜਾਨ ਦੇ ਬਚਾਉ ਵਾਸਤੇ ਅਪਣਾ ਦੀਨ ਈਮਾਨ ਛੱਡ ਕੇ ਮੁਸਲਮਾਨ ਹੁੰਦੇ ਹਨ, ਓਦੂੰ ਪਰੇ ਹੋਰ ਬੇਈਮਾਨ ਕੌਣ ਹੈਔਰੰਗੇ ਨੇ ਆਖਿਆ ਕਿ ਮੁਸਲਮਾਨੀ ਮਜ਼੍ਹਬ ਬੁਰਾ ਹੈ? ਓਹ ਬੋਲਿਆਜੇ ਮੁਸਲਮਾਨੀ ਦੀਨ ਇਹ ਹੀ, ਜਿਸ ਦਾ ਨਮੂਨਾ ਤੂੰ ਦਿਖਾਉਂਦਾ ਹੈਂ ਕਿ ਨਿਰਅਪ੍ਰਾਧ ਨੂੰ ਮਾਰਿਆ ਜਾਵੇ ਤੇ ਲੁੱਟਿਆ ਜਾਵੇ; ਤਦ ਮੁਸਲਮਾਨੀ ਦੀਨ ਨੂੰ ਕੌਣ ਚੰਗਾ ਕੈਹ ਸਕਦਾ ਹੈ। ਮੁਹੰਮਦੀ ਮਜ਼ਹਬ ਓਸ ਦਾ ਨਹੀਂ ਬਨਾਵਟੀ ਹੋਣ ਕਰ ਪਯਾਰਾ ਭੀ ਨਹੀਂ।ਏਹ ਗੱਲ ਸੁਣ ਕੇ ਔਰੰਗੇ ਦੇ ਅੰਦਰ ਭਾਂਬੜ ਮਚ ਉੱਠਿਆ ਤੇ ਆਖਣ ਲੱਗਾਤੂੰ ਹੀ ਆਖਦਾ ਸੈਂ ਕਿ ਕਿਲ੍ਹੇ ਦੀ ਕੰਧ ਨਾਲ ਕੰਧ ਭਿੜਾ ਕੇ ਮੁਗ਼ਲਾਂ ਦਾ ਸੱਤਯਾਨਾਸ ਕਰ ਦੇਵਾਂ ਯਾ ਔਰੰਗੇ ਨੂੰ ਪਰਵਾਰ ਸਮੇਤ ਮਾਰ ਸੁਟਾਂ। ਸੋ ਹੁਣ ਕੰਧ ਨਾਲ ਕੰਧ ਭਿੜਾ ਕੇ ਦਿਖਾ। ਯਾਂ ਮੈਨੂੰ ਪਰਵਾਰ ਸਮੇਤ ਮਾਰ। ਜੇ ਹੁਣ ਕੁੱਝ ਨਾ ਦਿਖਾਵੇਂਗਾ, ਤਾਂ ਤੈਨੂੰ ਆਰੇ ਨਾਲ ਚਿਰਾ ਕੇ ਮਰਵਾ ਦੇਵਾਂਗਾ।ਮਤੀ ਰਾਮ ਜੀ ਬੋਲੇਕੀ ਕਰਾਂ? ਮੇਰਾ ਸਤਿਗੁਰੂ ਮੈਨੂੰ ਰੋਕਦਾ ਹੈ। ਨਹੀਂ ਤਾਂ ਹੁਣੇ ਤੇਰੇ ਕਰਮ ਦਾ ਫ਼ਲ ਤੈਨੂੰ ਚਖਾ ਕੇ ਤੇਰਾ ਕੰਮ ਕਰ ਛੱਡਦਾ, ਪਰ ਗੁਰੂ ਜੀ ਨਹੀਂ ਕਰਨ ਦਿੰਦੇ, ਕਿਉਂਕਿ ਏਹ ਠੀਕਰਾ ਤੇਰੇ ਸਿਰ ਭੰਨਣ ਵਾਸਤੇ ਅਸੀਂ ਦਿੱਲੀ ਆਏ ਹਾਂ। ਸੋ ਏਸ ਅਸਥੂਲ ਸ੍ਰੀਰ ਨੂੰ ਤੂੰ ਚੀਰ ਸਕਦਾ ਹੈਂ। ਮੇਰੇ ਆਤਮੇ ਨੂੰ ਜੋ ਕੋਠੇ ਵਿੱਚ ਵੱਸਣ ਵਾਲੇ ਵਾਂਙੂੰ ਏਸ ਦੇਹ ਤੋਂ ਵੱਖਰਾ ਹੈ, ਤੂੰ ਛੋਹ ਭੀ ਨਹੀਂ ਸਕਦਾ। ਔਰੰਗਜ਼ੇਬ ਬੋਲਿਆਤੇਰੇ ਵਾਂਗੂੰ ਸਰਮਦ ਭੀ ਬਕਦਾ ਸੀ। ਪਰ ਅੰਤ ਨੂੰ ਦੇਹੋਂ ਵੱਖ ਹੋ ਕੇ ਉਸ ਦੇ ਆਤਮਾ ਨੇ ਕੋਈ ਗੱਲ ਨਾ ਕੀਤੀ। ਹੁਣ ਤੂੰ ਕਰਾਮਾਤ ਦਿਖਾ ਯਾ ਕਲਮਾ ਪੜ੍ਹ। ਨਹੀਂ ਤਾਂ ਹੁਣੇ ਦੋ ਧੜ ਕੀਤਾ ਜਾਏਂਗਾ।ਏਨ ਆਖਿਆਕਲਮਾਂ ਸਤਿਨਾਮ ਦਾ ਹਰ ਦਮ ਪੜ੍ਹਦਾ ਹਾਂ। ਏਸ ਅੱਗੇ ਹੋਰ ਕਲਮੇ ਤੇ ਮੰਤ੍ਰ ਮੈਨੂੰ ਐਉਂ ਦਿਸਦੇ ਹਨ, ਜੀਕੂੰ ਖੀਰ ਨਾਲ ਰਜੇ ਹੋਏ ਨੂੰ ਬਦਬੋ ਭਰੀ ਖਲ ਹੁੰਦੀ ਹੈ।ਏਨ੍ਹਾਂ ਸੁਣਦਿਆਂ ਹੀ ਔਰੰਗੇ ਨੇ ਅੱਖਾਂ ਲਾਲ ਕਰ ਕੇ ਆਖਿਆ, ਪੜ੍ਹ ਕਲਮਾ, ਲਾਇਲਾ ਇਲਲਿੱਲਾ ਮੁਹੰਮਦੁ ਰਸੂਲਿੱਲਾ।ਮਤੀਰਾਮ ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁਏਹ ਪੜ੍ਹਨ ਲੱਗ ਪਿਆ ਤਾਂ ਔਰੰਗੇ ਨੇ ਕਾਜ਼ੀ ਤੋਂ ਸ਼ਰ੍ਹਾ ਦਾ ਹੁਕਮ (ਫਤਵਾ) ਲੈ ਕੇ ਮਤੀਰਾਮ ਨੂੰ ਕਲਮਾ ਨਾ ਪੜ੍ਹਨ ਬਦਲੇ ਦੋਹੁੰ ਫੱਟਾਂ ਵਿੱਚ ਬੰਧਵਾ ਸਾਰੀ ਕਚੈਹਰੀ ਦੇ ਰੂਬਰੂ ਸ਼ਹੀਦੀ ਮਤੀਰਾਮ ਆਰੇ ਨਾਲ ਚਿਰਵਾ ਦਿੱਤਾ। ਪਰ ਸਿਦਕੀ ਸਿੱਖ ਹਾਇ ਯਾ ਸੀ ਕਰਨ ਦੀ ਥਾਂ ਗੁਰੁ ਮੰਤ੍ਰ ਹੀ ਪੜ੍ਹਦਾ ਰਿਹਾ, ਜਿਸ ਨੂੰ ਦੇਖ ਕੇ ਇੱਕ ਔਰੰਗੇ ਤੋਂ ਬਿਨਾਂ ਹੋਰ ਸਭ ਦੇ ਨੇਤ੍ਰ ਟਪਕ ਪਏ। ਆਹ ਦੇ ਧੂੰਏਂ ਨਾਲ ਆਕਾਸ਼ ਭਰ ਦਿੱਤਾ। ਹੋਰ ਤਾਂ ਸਭ ਚੁੱਪ ਕਰ ਰਹੇ ਪਰ ਭਾਈ ਦਿਆਲੇ ਦਾ ਕੜਕਣਾ ਅਤੇ ਸ਼ਹੀਦੀ ਭਾਈ ਦਿਆਲਾ ਬੋਲਿਆਏਹ ਤੂੰ ਬੇਗ਼ੁਨਾਹ ਸਿੱਖ ਨਹੀਂ ਚਿਰਵਾਇਆ, ਬਾਬਰ ਦੀ ਬੰਸ ਤੇ ਬਾਦਸ਼ਾਹੀ ਚਿਰਵਾ ਸਿੱਟੀ। ਸੱਚ ਕਹਾਵਤ ਹੈਵਿਨਾਸ਼ ਕਾਲੇ ਵਿਪ੍ਰੀਤ ਬੁੱਧੀਨਿਸਚੇ ਜਾਣੋ ਹੁਣ ਤੁਹਾਡੇ ਜਾਣ ਪੈੜੇ ਆਏ। ਨਦਰੀ ਨਦਰਿ ਨਿਹਾਲਸਤਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਨੂੰ ਬਾਦਸ਼ਾਹੀ ਭਾਰਤ ਭੂਮੀ ਦੀ ਬਖ਼ਸ਼ ਦਿੱਤੀ ਸੀ, ਸੋ ਤੁਹਾਡੇ ਪਾਸੋਂ ਜਰੀ ਨਾ ਗਈ। ਏਨੀ ਸੁਣ ਔਰੰਗਾ ਸਣੇ ਕਪੜੀਂ ਮੱਚ ਉੱਠਿਆ ਕਿ ਪੜ੍ਹ ਕਲਮਾ, ਨਹੀਂ ਤਾਂ ਤੂੰ ਭੀ ਓਸ ਦਾ ਸਾਥੀ ਕੀਤਾ ਜਾਏਂਗਾ। ਭਾਈ ਜੀ ਨੇ ਬੜੇ ਧੀਰਜ ਦੀ ਅਵਾਜ਼ ਨਾਲ ਵਾਹਿਗੁਰੂ ਵਾਹਿਗੁਰੂ ਉਚਾਰ ਕੇ ਆਖਿਆਅਹੋ ਭਾਗ! ਜੇ ਮੈਂ ਗ਼ਰੀਬ ਹਿੰਦੂ ਧਰਮ ਉੱਤੇ ਕੁਰਬਾਨ ਹੋ ਕੇ ਆਪ ਨੇ ਗੁਰਭਾਈ ਦਾ ਸਾਥੀ ਹੋਵਾਂ ਤੇ ਰੱਬ

() ਦੀ ਦਰਗਾਹ ਵਿੱਚ ਤੇਰੇ ਪੈਗੰਬਰ ਨੂੰ ਲਾਨ੍ਹਤਾਂ ਦਿਵਾਵਾਂ ਕਿ ਜਿਸ ਨੇ ਅਜੇਹੇ ਜ਼ੁਲਮ ਕਰਨ ਦੀ ਸਿਖਯਾ ਆਪਣੇ ਚੇਲਿਆਂ ਨੂੰ ਦਿੱਤੀ ਹੈ ਜੋ ਸਤੀਆਂ ਦਾ ਸਤ ਹੀਨ, ਧਰਮੀਆਂ ਦਾ ਧਰਮ ਛੀਨ ਕਰ ਜ਼ੋਰ ਜ਼ੁਲਮ ਨਾਲ ਆਪਣਾ ਦੀਨ ਮਨਾਵਣ ਲਈ ਲੋਕਾਂ ਨੂੰ ਤਰਸਾ ਤਰਸਾ ਕੇ ਮਾਰਦੇ ਹਨ।ਏਹ ਸੱਚੀਆਂ ਗੱਲਾਂ ਔਰੰਗੇ ਤੇ ਕਾਜ਼ੀਆਂ ਨੂੰ ਜ਼ਖ਼ਮਾਂ ਉੱਤੇ ਲੂਣ ਮਿਰਚਾਂ ਵਾਂਙੂੰ

ਲੱਗੀਆਂ, ਜਿਸ ਤੋਂ ਜਲ ਬਲ ਕੇ ਕਾਜ਼ੀ ਤੋਂ ਫ਼ਤਵਾ ਲੈ ਕੇ ਔਰੰਗੇ ਨੇ ਭਾਈ ਦਿਆਲੇ ਦੇ ਹੱਥ ਪੈਰ ਬਨ੍ਹਾ ਕੇ ਉੱਬਲਦੇ ਪਾਣੀ ਦੇ ਕੜਾਹੇ ਵਿੱਚ ਸੁਟਾ ਕੇ ਹੇਠਾਂ ਹੋਰ ਅੱਗ ਬਾਲ ਦਿੱਤੀ। ਭਾਵੇਂ ਉਸ ਧਰਮੀ ਸੱਤਪੁਰਖ ਨੂੰ ਬਥੇਰਾ ਕਸ਼ਟ ਹੋਯਾ ਤੇ ਓਨ੍ਹਾਂ ਦੁਸ਼ਟਾਂ ਨੇ ਕਈ ਵਾਰ ਕਿਹਾ ਦੀਨ ਮੰਨੋ ਤਾਂ ਛੁੱਟਦੇ ਹੋ, ਪਰ ਓਸ ਸੱਚੇ ਬ੍ਰਹਮ ਗਿਆਨੀ ਸਿੱਖ ਨੇ ਜਪੁਜੀ ਸਾਹਿਬ ਜੀ ਦੇ ਪਾਠ ਦੇ ਬਿਨਾਂ ਹੋਰ ਕੋਈ ਅਵਾਜ਼ ਮੂੰਹੋਂ ਨਾ ਕੱਢੀ। ਓੜਕ ਸੱਪ ਕੰੁਜ ਦੀ ਤਰ੍ਹਾਂ ਅਕਾਲ ਪੁਰਖ ਦੇ ਭਾਣੇ ਵਿੱਚ ਨਾਮ ਜਪਦਾ ਹੋਇਆ, ਦੇਹ ਤਯਾਗ ਕਨਾਰੇ ਹੋ ਗਿਆ। ਦੀਵਾਨ ਮਤੀਰਾਮ ਸਮੇਤ ਦੋਹਾਂ ਨੂੰ ਦੇਵਤੇ ਬਿਬਾਨ ਉੱਤੇ ਚੜ੍ਹਾ ਕੇ ਗੁਰੂ ਜੀ ਦੀ ਜੈ ਜੈ ਕਾਰ ਕਰਦੇ ਹੋਏ ਸੱਚਖੰਡ ਵਿੱਚ ਲੈ ਗਏ। ਇਸ ਤਰ੍ਹਾਂ ਗੁਰੂ ਜੀ ਦੇ ਸਾਹਮਨੇ ਸਾਰੀ ਕਚੈਹਰੀ ਰੂਬਰੂ ਦੋਹਾਂ ਸਿੱਖਾਂ ਨੂੰ ਮਾਰ ਕੇ ਔਰੰਗੇ ਨੇ ਗੁਰੂ ਜੀ ਵੱਲ ਤੱਕ ਕੇ ਕਿਹਾ ਕਿ ਤੁਸੀਂ ਓਸੇ ਪੰਡਤ ਖਾਨੇ ਜਾਓ। ਜੇ ਦੀਨ ਨਾ ਮੰਨੋਗੇ ਤਾਂ ਏਹੋ ਹਾਲ ਤੁਹਾਡਾ ਕਰਾਂਗਾ। ਗੁਰੂ ਜੀ ਬੋਲੇਅਸੀਂ ਲੱਕ ਬੰਨ੍ਹੇ ਤਿਆਰ ਬੈਠੇ ਹਾਂ। ਚਾਹੇ ਏਦੂੰ ਭੀ ਅਧਕ ਖੋਟੇ ਰਾਹ ਚਲਾਣ ਕਰ। ਪਰ ਤੇਰਾ ਭੀ ਓਦੂੰ ਵਧੇਰੇ ਖੋਟੇ ਰਾਹ ਚਲਾਣ ਹੋਵੇਗਾ। ਗੁਰੂ ਜੀ ਨੂੰ ਤਿੰਨਾਂ ਸਿੱਖਾਂ ਸਮੇਤ ਫੇਰ ਓਸੇ ਹਵੇਲੀ ਵਿੱਚ ਘੱਲ ਦਿੱਤਾ ਗਿਆ।

()

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗