ਰੁਕਨਲ ਆਖੇ ਨਾਨਕਾ! ਤੁਧ ਵਿੱਚ ਵਡ ਕਰਾਮਾਤ। ਕੀਤੇ ਸਭ ਮਨਸੂਖ ਤੋਂ ਬਾਝਹੁ ਅੱਲਾ ਪਾਕ। ਜੇਤੇ ਪੜਦੇ ਦੁਨੀ ਦੇ ਦਿੱਤੇ ਸਭ ਉਠਾਇ। ਤੰੂ ਨਹਿਂ ਮੰਨੇ ਕਿਸੇ ਨੂੰ ਅੱਲਾ ਪਾਕ ਬਿਨਾਇ। ਜੋ ਤੂੰ ਆਖੇਂ ਸੱਚ ਸਭ ਜਾਨਿਓਂ ਮੈ ਤਹਕੀਕ। ਪੂਰਾ ਮੁਰਸ਼ਦ ਮੇਲ ਹੈ ਪੂਰਾ ਯਾਰ ਹਕੀਕ। ਪੁਛੇ ਪੰਡਿਤ ਜੋਤਸ਼ੀ ਕਾਜ਼ੀ ਬਨ ਉਲਮਾਇ।
ਖਾਤਰ ਨਿਸ਼ਾ ਨ ਕਰ ਸਕੇ ਤਦਬੀਰਾਂ ਮੇਲਾਇ। ਕਿਉਂ ਕਰ ਪੈ ਦਾ ਜਗ ਕਰਿਓ ਅਰਥਾ ਨਾਸਰ ਰੂਹ। ਕਿਉਂ ਕਰ ਹੋਇ ਮਿਲਾਵੜਾ ਕਿਉਂ ਕਰ ਮਿਟਸੀ ਲੂਹ। ਕਿਉਂ ਕਰ ਹੋਇ ਨਜਾਤ ਇਹੁ ਸੱਭੇ ਭੇਦ ਬਤਾਇ। ਅਕੇ ਤੇ ਜਾਣਨ ਫਕਰ ਕੁਛ ਅਕੇ ਤਾਂ ਆਪ ਖੁਦਾਇ।