ਨਾਨਕ ਆਖੇ ਰੁਕਨਲਾ! ਮੁਖ ਤੇ ਸਮਝ ਅਲਾਇ। ਜਿੱਥੇ ਸਾਇਰ ਆਤਸ਼ੀ ਬੇੜਾ ਨਾਮ ਖੁਦਾਇ। ਮੁਰਸ਼ਦ ਆਰਫ ਦਾ ਤਹਾਂ ਇਕੋ ਸ਼ਬਦ ਮਲਾਹਿ। ਬੇ ਪੀਰਾਂ ਬੇ ਮੁਰਸ਼ਦਾਂ ਢੋਈ ਨਾ ਦਰਗਾਹਿ। ਰਾਹੇ ਵਿੱਚ ਫਰੇਸ਼ਤੇ ਮਾਲ ਜ਼ਕਾਤੀ ਲੇਹ। ਅਮਲਾਂ ਉੱਤੇ ਨਿੱਬੜੇ ਸੱਚਾ ਕਲਮਾਂ ਏਹ। ਕਲਮਾ ਕਿਸੇ ਨ ਰੱਖਸੀ ਆਸ ਮਹੰਮਦ ਕੂਰ। ਉਥੇ ਮੁਹੰਮਦ ਜੇਵਹੇ ਜਲ ਦਲ
ਹੋਵਨ ਧੂਰਿ। ਪਾਉਂਦੇ ਵਿੱਚ ਗੜਾੜ ਦੇ ਬੰੂਦ ਤਵੇ ਤਪਤਾਇ। ਤਲੇ ਬਲਨ ਤਿਨ੍ਹਾਂ ਹੱਡੀਆਂ ਜੋ ਬੇਅਦਲੀ ਸ਼ਾਹਿ। ਕਾਜ਼ੀ ਮੁਫਤੀ ਕਾਰਕੁਨ ਹਾਕਮ ਚੋਰ ਜੁਆਰ। ਮੁਲਾਂ ਪੁਜਾਰੀ ਬਾਣੀਏਂ ਛਲ ਦਾ ਕਰਨ ਬਪਾਰ। ਖਾਨ ਗ਼ਰੀਬਾਂ ਲੁੱਟ ਕੇ ਕਰ ਕਰ ਜ਼ੋਰ ਅਫਾਰ। ਕੁੱਟਣੀਆਂ ਅਰ ਗਸ਼ਤੀਆਂ ਜੋ ਘਰੀਂ ਬਿਰਾਨੀ ਜਾਣ। ਲੂਣ ਹਰਾਮੀ ਵਿਸ੍ਵਾਸ ਘਾਤ ਨਿੰਦਕ ਚੁਗਲ
ਤਕਾਨ। ਸਰ ਪਰ ਦੋਜ਼ਕ ਪੈ ਸਨੀ ਰੱਖ ਨ ਸਕੈ ਕੋਇ।
ਖਾਵਨ ਕੀੜੇ ਮਾਸ ਤਿਨ ਜਿਨ੍ਹਾਂ ਖੋਟੀ ਖੋਇ। ਜਲਦੇ ਦੋਜ਼ਖ ਹਾਵੀਏ ਦੇਨ ਗਵਾਹੀ ਕੂਰ। ਮਾਰ ਵੰਙਾਇਨ ਦੁਖਤਰਾਂ ਜਲਦੇ ਡਿੱਠੇ ਪੂਰ। ਸੁਣ ਹੋ ਕਾਜ਼ੀ ਰੁਕਨਦੀਨ ਪੰਜ ਨਸੀਹਤਾਂ ਲੇਹ। ਅੱਲਾਂ ਦੀ ਕਰ ਬੰਦਗ਼ੀ ਸੱਚ ਬੋਲੀਂ ਨਿਸ ਦੇਹ। ਖਾਹੁ ਖਵਾਵੋ ਖੱਟ ਕੇ ਕਰੋ ਮਸੱਕਤਿ ਕਾਰਿ। ਨਖ ਸਿੱਖ ਪਵੇ ਪਸੀਨੜਾ ਓਹੋ ਖਾਣਾਂ ਸਾਰ। ਦਸਵਾਂ ਹਿੱਸਾ ਓਸ
ਥੀਂ ਰਾਹਿ ਰੱਬ ਦੇ ਦੇਹ। ਅਣ ਪੁੱਛੇ ਭਿਸ਼ਤ ਸੋ ਸੱਚ ਹਕੀਕਤ ਏਹ।