ਹਾਜਰਾਂ ਕੋ ਸਿਹਰ ਹੈ ॥ ਬੇ ਹਾਜਰਾਂ ਕੋ ਬੇ ਮਿਹਰ ਹੈ ॥ ਈਮਾਨ ਦੋਸਤ ਹੈ ॥ ਬੇਈਮਾਨ ਕਾਫਰ ਹੈ ॥ ਗੁਮਾਨ ਲਾਨਤ ਹੈ ॥ ਪਸਗੈ ਬਤ ਦਾ ਮੰੂਹ ਕਾਲਾ ਹੈ ॥ ਦਿਆਨਤਦਾਰ ਸੁਰਖਰੂ ਹੈ ॥ ਕਿਰਤਘਨ ਜ਼ਰਦ ਰੂਹ ਹੈ ॥ ਦਰੋਗ ਦੋਜ਼ਖ ਹੈ ॥ ਸੱਚ ਬਹਿਸ਼ਤ ਹੈ ॥ ਹਿਰਸੀ ਹਰਾਨ ਹੈ
॥ ਬੇ ਹਿਰਸੀ ਔਲੀਆ ਹੈ ॥ ਇਲਮ ਹਲੇਮੀ ਹੈ ॥ ਤਵੱਜਾ ਬੁਲੰਦੀ ਹੈ ॥ ਫ਼ਕੀਰੀ ਸਬੂਰੀ ਹੈ ॥ ਨਾ ਸਬੂਰੀ ਮਕਰੂ ਹੈ ॥ ਜ਼ੋਰ ਜ਼ੁਲਮ ਹੈ ॥ ਬੇ ਜ਼ੋਰ ਪਾਕ ਹੈ ॥ ਦੁਆਇ ਦੌਲਤ ਹੈ ॥ ਬਦ ਦੁਆਇ ਕਹਿਰ ਹੈ ॥ ਇਨਸਾਫ਼ ਸਾਫ਼ ਹੈ ॥ ਚੋਰੀ ਲਾਲਚ ਹੈ ॥ ਕਰਾਮਾਤ
ਕੁਦਰਤ ਹੈ ॥ ਰਾਹ ਪੀਰਾਂ ਹੈ ॥ ਬੇਰਾਹ ਬੇਪੀਰਾਂ ਹੈ ॥ ਦਰਦ ਵੰਦ ਦਰਵੇਸ਼ ਹੈ ॥ ਬੇ ਦਰਦ ਕਸਾਈ ਹੈ ॥ ਰੋਜ਼ੀ ਬਖ਼ਸ਼ ਰਹੀਮ ਹੈ ॥ ਦੇਗ ਤੇਗ ਮਰਦਾਂ ਦਾ ਹੈ ॥ ਅਦਲ ਬਾਦਸ਼ਾਹਾਂ ਹੈ ॥ ਏਤਨੇ ਟੋਲ ਜੋ ਜਾਣ ਜਣਾਵੇ ॥ ਤਾਂ ਨਾਨਕ ਦਾਨਸ਼ਵੰਦ ਕਹਾਵੇ ॥ ਏਹ ਸੁਣ ਕੇ
ਓਹ ਬੋਲੇਸ਼ਾਹ ਜੀ! ਅਸੀਂ ਖੁਦਾਈਆਂ ਤੋਂ ਡਰਦੇ ਹਾਂ ਓਹ ਬਾਦੀ ਹਨ ਖੋਜੀ ਨਹੀਂ। ਬਾਬਾ ਜੀ ਓਨ੍ਹਾਂ ਤੋਂ ਨਿੱਖੜ ਕੇ ਸਭ ਤੋਂ ਪਹਿਲਾਂ ਮੱਕੇ ਜਾ ਪੁੱਜੇ। ਰਾਤ ਨੂੰ ਕਾਬੇ ਵੱਲ ਪੈ ਰ ਕਰ
ਕਾਬਾ ਅਰਬ ਦੇਸ ਮੱਕੇ ਸ਼ਹਿਰ ਦੇ ਵਿਚਕਾਰ ਮੁਸਲਮਾਨਾਂ ਦਾ ਪੂਜਯ ਮੰਦਰ ਹੈ। ਇਬਰਾਹੀਮ ਦਾ ਬਾਪ ਕੁਰੇਸ਼ੀ ਤਰਖਾਣ ਆਜਰ ਨਾਮ ਏਸ ਕੋਠੇ ਵਿੱਚ ਪੱਥਰ ਦੀਆਂ ਮੂਰਤਾਂ ਘੜ ਘੜ ਵੇਚਦਾ ਹੁੰਦਾ ਸੀ। ਇਬਰਾਹੀਮ ਕਿਸੇ ਬ੍ਰਹਮ ਗਿਆਨੀ ਦੀ ਸੰਗਤ ਹੋਣੇ ਕਰ ਮੂਰਤ ਪੂਜਾ ਦਾ ਨਿਖੇਧ ਕਰਦਾ ਰਹਿੰਦਾ। ਇੱਕ ਦਿਨ ਮੌਕਾ ਪਾ ਕੇ ਰਾਤ
ਨੂੰ ਇਬਰਾਹੀਮ ਨੇ ਸਭ ਮੂਰਤਾਂ ਤੋੜ ਫੋੜ ਕੇ ਇੱਕ ਵੱਡੀ ਮੂਰਤ ਦੇ ਮੋਢੇ ਕੁਹਾੜਾ ਰੱਖ ਦਿੱਤਾ ਤੇ ਚਲਾ ਗਿਆ। ਪੁਜਾਰੀ ਆਏ, ਦੇਖ ਕੇ ਬਿਸਮਾਏ। ਲੱਗੇ ਆਖਣਕੌਣ ਤੋੜ ਗਿਆਇਬਰਾਹੀਮ ਬੋਲਿਆ ਆਪਸ ਵਿੱਚ ਲੜੇ ਹੋਵਣਗੇ। ਵੱਡੇ ਬੁਤ ਨੇ ਖਿਝ ਕੇ ਵੱਢ ਘੱਤੇ। ਤਾਹੀਂ ਮੋਢੇ ਕੁਹਾੜਾ ਚੁੱਕੀ ਖੜਾ ਹੈ । ਲੋਕਾਂ ਆਖਿਆ
ਏਹ ਤਾਂ ਪੱਥਰ ਦੇ ਜੜ੍ਹ ਬੁਤ ਕੁੱਝ ਨਹੀਂ ਕਰ ਸਕਦੇ। ਓਨ ਕਿਹਾ ਫੇਰ ਪੂਜਣ ਵਾਲਿਆਂ ਨੂੰ ਕੀ ਲਾਭ ਹੈ ? ਸੱਚੇ ਰੱਬ ਦੀ ਭਗਤੀ ਕਰੋ ਜੋ ਸਾਰੀ ਦੁਨੀਆਂ ਨੂੰ ਪੈਦਾ ਕਰ ਕੇ ਪਾਲਣਾ ਤੇ ਸੰਘਾਰ ਕਰ ਰਿਹਾ ਹੈ । ਬਹੁਤ ਲੋਕ ਓਸ ਦੇ ਅਨੁਸਾਰੀ ਹੋ ਕੇ ਮੂਰਤੀ ਪੂਜਾ ਛੱਡ ਪਰਮੇਸ਼ਰ ਦੀ
ਭਗਤੀ ਕਰਨ ਲੱਗੇ। ਹੌਲੀ ਹੌਲੀ ਇਬਰਾਹੀਮ ਪੈਗੰਬਰ ਮਸ਼ਹੂਰ ਹੋ ਗਿਆ। ਏਸੇ ਕੋਠੇ ਵਿੱਚ (ਜੋ ਹੁਣ ਕਾਬਾ ਹੈ) ਇਬਰਾਹੀਮ ਭਜਨ ਕਰਦਾ ਹੁੰਦਾ ਸੀ। ਲੋਕ ਬਾਹਰੋਂ ਉਸ ਨੂੰ ਮੱਥਾ ਟੇਕ ਕੇ ਚਲੇ ਜਾਂਦੇ। ਉਸ ਦੇ ਮੋਏ ਤੋਂ ਭੀ ਉਹੋ ਚਾਲ ਰਹੀ ਜੋ ਹੁਣ ਤੱਕ ਹੈ । ਏਹ ਕੋਠਾ ੧੨ ਗਜ਼ ਲੰਮਾ
੧੦ ਗਜ਼ ਚੌੜਾ, ਵਿੱਚ ੩ ਥੰਮ੍ਹ, ਇੱਕ ਕੋਠੜੀ ਅੰਮਾ ਹਵਾ ਦੀ, ਇੱਕ ਥੜਾ ਬਾਵੇ ਆਦਮ ਦਾ ਹੈ । ਪੂਰਬ ਵੱਲੋਂ ਇਕੋ ਦਰਵਾਜ਼ਾ ਹੈ । ਬੂਹੇ ਦੇ ਖੱਬੇ ਸੰਗ ਅਸਵਦ ਨਾਲ ਕਾਲਾ ਪੱਥਰ ੪ ਫੁੱਟ ਉਚਾ ਤੇ ਅੱਗੇ ਸੰਗ ਮਨਾਤ ਨਾਮ ੬ ਫੁੱਟ ਉੱਚਾ ਹੈ । ਏਹਨਾਂ ਦੋਹਾਂ ਦੇ ਗਿਰਦੇ ਜੰਗਲਾ ਹੈ । ਏਹਨਾਂ
ਪੱਥਰਾਂ ਤੇ ਕੋਠੇ ਉੱਤੇ ਰੇਸ਼ਮੀ ਗਲਾਫ ਸ਼ਾਹ ਰੂਮ ਦੀ ਤਰਫੋਂ ਚੜ੍ਹੇ ਰਹਿੰਦੇ ਹਨ ਜੋ ਹਰ ਸਾਲ ਬਦਲੇ ਜਾਂਦੇ ਹਨ। ਓਹੋ ਕੱਪੜਾ ਪੱਵਿਤ੍ਰ ਮੰਨ ਕੇ ਪ੍ਰਸ਼ਾਦ ਵਜੋਂ ਹਾਜੀ ਲੈ ਆਂਵਦੇ ਹਨ। ਜੋ ਮੁਰਦੇ ਉੱਤੇ ਪਾ ਕੇ ਦੱਬਣ ਲੱਗੇ ਲਾਹ ਲੈਂਦੇ ਹਨ। ਏਸੇ ਤਰ੍ਹਾਂ ਹਿੰਦੂ ਜਗਨ ਨਾਥ ਦੇ ਚੋਲੇ ਦਾ ਕੱਪੜਾ ਲ
ਆਂਵਦੇ ਹਨ। ਕਾਬੇ ਦੇ ਬੂਹੇ ਤੋਂ ਸੱਜੇ ਪਾਸੇ ਆਬੇ ਜਮਜਮ ਖੂਹ ਹੈ। ਜਿਸ ਦੀ ਕਥਾ ਇਉਂ ਉਸ ਦੇ ਮੁਰੀਦਾਂ ਪਾਸੋਂ ਸੁਣਨ ਵਿੱਚ ਆਈ ਹੈ ਕਿ ਜਦ ਇਬਰਾਹੀਮ ਥੋੜ੍ਹੇ ਦਿਨਾਂ ਦਾ ਖੇਡ ਰਿਹਾ ਸੀ। ਓਦੋਂ ਮੱਕੇ ਵਿੱਚ ਪਾਣੀ ਘੱਟ ਸੀ। ਇਸ ਦੀ ਮਾਈ ਤਿਹਾਈ ਹੋਈ, ਤਾਂ ਬਾਲਕ ਦੇ ਅੱਡੀ ਘਿਸਾਵਣੇ
ਨਾਲ ਜੋ ਟੋਆ ਹੋਯਾ ਓਥੋਂ ਚਸ਼ਮਾ ਨਿੱਕਲ ਪਿਆ ਜੋ ਫੇਰ ਵੱਡਾ ਚੌੜਾ ਖੂਹ ਬਣਾਇਆ ਗਿਆ। ਓਸ ਨੂੰ ਆਬੇ ਜਮਜਮ ਆਖਦੇ ਹਨ। ਹਾਜੀ ਲੋਕ ਇਸ ਨੂੰ ਗੰਗਾ ਜਲ ਵਾਂਗੂੰ ਵਰਤਦੇ ਹਨ। ਹੱਜ ਦੀ ਜਗ੍ਹਾ ਹਿਕ ਪਹਾੜੀ ਅਰਨਾਤ ਨਾਮੀ ਮੱਕੇ ਸ਼ਹਿਰ ਤੋਂ ੯ ਕੋਹ ਦੱਖਣ ਵੱਲ ਹੈ । ਈਦ ਤੋਂ ਇੱਕ ਦਿਨ ਪਹਿਲੇ
ਸਭ ਹਾਜੀ ਓਥੇ ਕੱਠੇ ਹੁੰਦੇ ਹੈ ਨ ਤੇ ਰੂਮ ਸ਼ਾਮ ਦੇ ਰਸਤੇ ਵੱਲ ਤੱਕਦੇ ਰਹਿੰਦੇ ਹਨ। ਓਸੇ ਦਿਨ ਦੋ ਕਾਜ਼ੀ ਊਠਣੀਆਂ ਉੱਤੇ ਚੜ੍ਹੇ ਹੋਏ ਇੱਕ ਸ਼ਾਹ ਰੂਮ ਵੱਲੋਂ ਦੂਜਾ ਸ਼ਾਹ ਸ਼ਾਮ ਦੀ ਤਰਫੋਂ ਪੈ ਗੰਬਰਾਂ ਦੀਆਂ ਚੀਜ਼ਾਂ ਵਾਲੇ ਸੰਦੂਕ ਲੈ ਕੇ ਆਂਵਦੇ ਹਨ। ਓਹਨਾਂ ਦੇ ਦੇਖਣ ਨੂੰ ਹੱਜ ਆਖਦੇ ਹਨ। ਓਹ ਕਾਜ਼ੀ
ਚੜ੍ਹੇ ਚੜ੍ਹਾਏ ਮੁੜ ਜਾਂਦੇ ਹਨ ਉੱਤਰਦੇ ਨਹੀਂ। ਓਸੇ ਪਹਾੜੀ ਪਰ ਇੱਕ ਮਸੀਤ ਹੈ । ਆਖਦੇ ਹਨ ਏਥੇ ਮੁਹੰਮਦ ਸਾਹਿਬ ਨੇ ਯਹੂਦੀਆਂ ਨੂੰ ਚੰਦ ਦੇ ਦੋ ਟੁਕੜੇ ਕਰ ਕੇ ਦਿਖਾਏ ਸੇ। ਇੱਕ ਟੁਕੜਾ ਪੈ ਗੰਬਰ ਦੀ ਆਸਤੀਨ ਵਿੱਚ ਆ ਕੇ ਮਸੀਤ ਦੇ ਬੂਹੇ ਨਿੱਕਲ ਗਿਆ। ਦੂਜਾ ਮਸੀਤ ਦੀ ਕੰਧ ਪਾੜ ਕੇ ਨਿੱਕਲ
ਗਿਆ। ਓਸ ਮੋਰੀ ਦਾ ਦਰਸ਼ਨ ਭੀ ਹਾਜੀ ਕਰਦੇ ਹਨ। ਜੱਦੇ ਵਿੱਚ ਅੰਮਾ ਹਵਾ ਦੀ ਕਬਰ ਦੀ ਜਯਾਰਤ ਹੰੁਦੀ ਹੈ । ਬਾਬੇ ਆਦਮ ਦੀ ਕਬਰ ਸੰਗਲਾ ਦੀਪ ਵਿੱਚ ਹੈ । ਜੱਦ ਤੋਂ ੪੦ ਕੋਸ ਮੱਕਾ ਹੈ। ਹਾਜੀ ਏਥੋਂ ਹੀ
ਕੇ ਪੱਛਮੀ ਦਲਾਨ ਵਿੱਚ ਬੇਫਿਕਰ ਬਿਰਾਜ ਰਹੇ। ਅੰਮ੍ਰਿਤ ਵੇਲੇ ਸਫ਼ਾਈ ਦੇ ਦਰੋਗੇ ਜੀਵਣ ਨੇ ਦੇਖ ਕੇ ਗ਼ੁੱਸੇ ਨਾਲ ਆਖਿਆਤੁਸੀਂ ਕੇਹੇ ਮੁਸਾਫ਼ਿਰ ਬੇਸਮਝ ਕਾਫਰ ਹੋ? ਖ਼ੁਦਾ ਦੇ ਘਰ ਵੱਲ ਪੈ ਰ ਪਸਾਰ ਪਏ ਹੋ। ਗੁਰੂ ਜੀ ਬੋਲੇਮੀਆਂ! ਜਿੱਧਰ ਖ਼ੁਦਾ ਦਾ ਘਰ ਨਹੀਂ ਓਧਰ ਸਾਡੇ ਪੈ ਰ ਕਰ ਦੇਹ।ਜਾਂ ਮੁੱਲਾਂ
ਨੇ ਬਾਬੇ ਦੇ ਚਰਨ ਫੜ ਕੇ ਦੂਜੀ ਤਰਫ ਕੀਤੇ ਤਾਂ ਮੱਕਾ ਫੇਰਿਆ ਕਾਬਾ ਓਧਰ ਹੀ ਦਿੱਸਯਾ। ਤੀਜੀ ਵਲ ਕਰੇ ਤਾਂ ਫੇਰ ਕਾਬਾ ਅੱਗੇ ਖੜਾ ਨਜ਼ਰ ਆਯਾ। ਜਿੱਧਰ ਬਾਬੇ ਦੇ ਚਰਨ ਕਰੇ ਕਾਬਾ ਓਧਰੇ ਦਿੱਸੇ। ਓੜਕ ਬਾਬੇ ਜੀ ਨੇ ਪੁਛਿਆਭਾਈ ਜੀਵਣਾਂ! ਖੁਦਾਇ ਤਾਂ ਹਰ ਪਾਸੇ ਹੈ ।ਏਤਨਾ ਹੀ ਬਚਨ ਸੁਣ ਕੇ ਓਸ ਨੂੰ ਹਰ ਪਾਸੇ ਖ਼ੁਦਾ ਦ੍ਰਿਸ਼ਟੀ ਆਵਣ ਲੱਗਾ। ਕਾਜ਼ੀ, ਹਾਜੀ, ਮੌਲਵੀ
, ਮਜਾਵਰ ਆ ਕੱਠੇ ਹੋਏ। ਓਸ ਨੇ ਕਸਮ ਈਮਾਨ ਕੁਰਾਨ ਖਾ ਕੇ ਆਖਿਆਮੈ ਏਨ੍ਹਾਂ ਦੇ ਕਦਮਾਂ ਸਾਥ ਕਾਬਾ ਫਿਰਦਾ ਦੇਖਿਆ ਹੈ ।ਏਹ ਗੱਲ ਸਾਰੇ ਧੰੁਮ ਗਈ। ਟਾਂਵੇਂ ਟਾਂਵੇਂ ਲੋਕ ਆਖਦੇ ਹਨ ਕਿ ਕਾਬੇ ਦਾ ਕੋਠਾ ਨਹੀਂ ਫਿਰਯਾ, ਓਸ ਨੂੰ ਚੁਫੇਰੇ ਖ਼ੁਦਾ ਤੇ ਖ਼ੁਦਾ ਦਾ ਘਰ ਕਾਬਾ ਨਜ਼ਰ ਆਵਣ ਲਗ
ਗਿਆ। ਏਸ ਦਾ ਆਖ਼ਰੀ ਉੱਤਰ ਏਹ ਹੈ ਕਿ ਜੇਕਰ ਮੁਹੰਮਦ ਦਾ ਚੰਦ ਤੋੜਨਾ, ਮੂਸਾ ਦਾ ਸਮੰੁਦਰ ਤੋਂ ਰਾਹ ਲੈ ਣਾ, ਈਸਾ ਦਾ ਅੰਨ੍ਹਯਾਂ ਪਿੰਗਲਯਾਂ ਦੇ ਅੰਗ ਸਾਬਤ ਕਰ ਕੇ ਮੁਰਦੇ ਜਿਵਾ ਦੇਣੇ, ਕ੍ਰਿਸ਼ਨ ਦਾ ਗੋਵਰਧਨ ਚੁੱਕਣਾ, ਰਾਮਚੰਦ੍ਰ ਜੀ ਦੇ ਪੱਥਰ ਤਾਰਨੇ ਮੰਨਦੇ ਹੋ ਤਾਂ ਗੁਰੂ ਜੀ ਦਾ ਕਾਬਾ ਫੇਰਨਾ ਮੰਨੋਂ। ਜੇ
ਹੋਰ ਕਿਸੇ ਦੀ ਕਰਾਮਾਤ ਨਹੀਂ ਮੰਨਦੇ ਹੋ ਤਾਂ ਗੁਰੂ ਨਾਨਕ ਜੀ ਦੇ ਬਚਨ ਤੋਂ ਓਸ ਨੂੰ ਖ਼ੁਦਾ ਦਾ ਗਯਾਨ ਹੋਣਾ ਮੰਨੋਂ। ਸਾਧਕ ਬਾਧਕਤਾ ਤੁੱਲਯ ਹੈ । ਸਾਡੇ ਧਿਆਨ ਵਿੱਚ ਦੋਵੇਂ ਬਾਤਾਂ ਸਹੀ ਹਨ। ਕਿਉਂਕਿ ਉਥੋਂ ਦੇ ਲੋਕ ਜੋ ਬਾਬੇ ਨੂੰ ਵਲੀ ਆਰਫ ਸਮਝ ਕੇ ਸੇਵਾ ਸੰਗਤ ਕਰਦੇ ਰਹੇ ਕੁਛ ਦੇਖੇ ਬਿਨਾਂ
ਤਾਂ ਨਹੀਂ ਪਤੀਜੇ ਹੋਣਗੇ। ਮੱਕੇ ਦੀ ਗੋਸਟ