ਸਵਾਲ ਜੀਵਣ ਸੂਰਾ

ਸ੍ਰੀ ਗੁਰੂ ਨਾਨਕ ਦੇਵ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੧੧੫ / ੧੫੭

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਹਮਦ ਸਨਾਈ ਰੱਬ ਨੋਂ ਦੋਇਮ ਨਬੀ ਰਸੂਲ। ਸੋਇਮ ਚਾਰੇ ਯਾਰ ਹੈ ਪੜ੍ਹ ਕਲਮਾਂ ਪਵੇ ਕਬੂਲ। ਲਿਖਿਆ ਧੁਰ ਦਰਗਾਹ ਦਾ ਇਕੋ ਪਾਕ ਅਲਾਹਿ। ਦੂਜਾ ਕਲਮਾਂ ਨਬੀ ਦਾ ਪੜ ਹੋ ਕੇ ਪਾਕ ਰਵਾਹਿ। ਅਜ਼ਰਾਈਲ ਫਰੇਸ਼ਤਾ ਜਦ ਫੂਕੇਸੀ ਕਰਨਾਇ। ਰਾਜੀ ਹੋਸੀ ਰੱਬ ਤਦ ਪੈ ਗੰਬਰ ਸਾਹਾਇ। ਉਤਮ ਛੁਟੂ ਨਬੀ ਦੀ ਦੋਜ਼ਕ ਕਾਫਰ ਪਾਹਿ। ਲਿਖਿਆ

ਵਿੱਚ ਕਿਤਾਬ ਦੇ ਏਹੋ ਆਪ ਅਲਾਹਿ।

ਬ੍ਰਹਮਚਰਯ ਧਾਰ ਲੈਂਦੇ ਹਨ। ਅਦਬ ਨਾਲ ਭਜਨ ਕਰਦੇ ਮੱਕੇ ਵਿੱਚ ਪਹੰੁਚ ਕੇ ਆਪਣੇ ਆਪਣੇ ਮੁਲਕਾਂ ਦੀ ਤਰਫ ਦੇ ਦਾਲਾਨਾ ਵਿੱਚ ਖੜੇ ਹੋ ਕੇ ਨਿਮਾਜ਼ ਪੜ੍ਹ ਕੇ ਕਾਬੇ ਦੀ ਪਰਕਰਮਾਂ ਲੈਂਦੇ ਹਨ। ਫੇਰ ਆਬੇ ਜਮਜਮ ਦਾ ਜਲ ਪੀ ਕੇ ਕਾਬੇ ਦੀ ਕੰਧ ਨਾਲ ਰਲ ਮਿਲ ਕੇ ਸੰਗ ਅਸਵਦ ਨੂੰ ਚੰੁਮਦੇ

ਹਨ। ਕੋਈ ਕੋਈ ਮਜਾਵਰਾਂ ਨੂੰ ਲਾਲਚ ਦੇ ਕੇ ਕਾਬੇ ਦੇ ਅੰਦਰ ਭੀ ਜਾਂਦੇ ਹਨ। ਪਰ ਮਜਾਵਰ ਉਹਨਾਂ ਨੂੰ ਏਧਰ ਓਧਰ ਤੇ ਉੱਪਰ ਵੇਖਣ ਨਹੀਂ ਦੇਂਦੇ ਹੇਠਾਂ ਮੂੰਹ ਰਖਾਂਵਦੇ ਹਨ। ਥੰਮ੍ਹ ਨੂੰ ਜੱਫੀ ਪਵਾ ਕੇ ਬਾਹਰ ਕਰ ਦਿੰਦੇ ਹਨ। ਕੋਈ ਕੋਈ ਛੇਤੀ ਨਿਮਾਜ਼ ਭੀ ਅੰਦਰ ਪੜ੍ਹ ਆਂਵਦੇ ਹਨ। ਭਾਵੇਂ ਨਾਨਕ ਕਲੰਦਰ ਦੇ

ਮਕਾਨ ਤਾਂ ਉਹਨਾਂ ਦੇਸਾਂ ਵਿੱਚ ਬਹੁਤ ਹਨ ਪਰ ਪੰਜ ਮਕਾਨ ਬੜੇ ਉੱਘੇ ਹਨ। ਅਦਨ ਵਿੱਚ ੧, ਜੱਦੇ ਵਿੱਚ ੨, ਮੱਕੇ ਵਿੱਚ ੩, ਮਦੀਨੇ ਵਿੱਚ ੪, ਬਗਦਾਦ ਵਿੱਚ ੫। ਏਹ ਸਭ ਮਕਾਨ ਮਸੀਤਾਂ ਦੇ ਢੰਗ ਪਰ ਇਕੋ ਨਮੂਨੇ ਦੇ ਬਣੇ ਹੋਏ ਤੇ ਸੋਨੇ ਦੇ ਕਲਸ ਵਾਲੇ ਹਨ। ਸਭਨਾਂ ਵਿੱਚ ਇੱਕ ਇੱਕ

ਥੜਾ ਹੈ । ਅੱਦਨ ਤੋਂ ਬਿਨਾਂ ਹੋਰ ਚੌਹਾਂ ਵਿੱਚ ਸ਼ਾਹਰੂਮ ਦੀ ਵੱਲੋਂ ਪੰੁਨਯ ਦੇ ਲੰਗਰ ਲੱਗੇ ਹੋਏ ਹਨ। ਮਜਾਵਰਾਂ ਨੂੰ ਨੌਕਰੀ ਮਿਲਦੀ ਹੈ । ਲਿਬਾਸ ਓਹਨਾਂ ਦੀ ਮੋਟੀ ਪਿੰਨੀ ਤੋਂ ਉੱਪਰ ਗੋਡੇ ਤੋਂ ਹੇਠਾਂ ਤਾਈਂ ਕੱਛ ਜੈਸੀ ਰੰਗ ਨੀਲਾ ਯਾ ਕਬੀਲੀ ਹੁੰਦੀ ਹੈ । ਏਹ ਕਥਾ (੧) ਹਾਜੀ ਗ਼ੁਲਾਮ ਅਲੀ ਰੰਗਪੁਰੇ

ਵਾਲੇ ਦੀ ਜ਼ਬਾਨੀ, (੨) ਹਾਜੀ ਗ਼ੁਲਾਮ ਮੁਹਯੱਦੀਨ ਦੀਨ ਮੌਲਵੀ ਤੋਂ, (੩) ਇਲਾਹੀ ਬਖ਼ਸ਼ ਦੇ ਬੇਟੇ ਗ਼ੁਲਾਮ ਮੁਹੰਮਦ ਸਯਾਲਕੋਟੀਏ ਤੋਂ, (੪) ਹਾਜੀ ਫਤੇ ਖਾਂ ਜਹਾਜ਼ਾਂ ਦੇ ਦਲਾਲ ਬੰਬਈ ਰਹਿਣ ਵਾਲੇ ਤੋਂ, (੫) ਸ਼ਹਬਾਜ਼ ਖਾਂ ਸ਼ਾਹਜ਼ਾਦਾ ਕਾਬਲ ਤੋਂ, (੬) ਹਾਜੀ ਕੁਤਬਦੀਨ ਲਾਹੌਰੀ ਤੋਂ, (੭) ਹਾਜੀ ਇਮਾਮ ਬਖ਼ਸ਼ ਦੇਲ੍ਹਵੀ ਤੋਂ ਸੁਣੀ ਹੈ। ਏਹੋ

ਜੇਹੇ ਹੋਰ ਬੀ ਅਨੇਕ ਲੋਕ ਦੱਸਦੇ ਹਨ ਕਿ ਜੋ ਤੁਸਾਂ ਲਿਖਿਆ ਹੈ ਸਭ ਸੱਚ ਹੈ ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗