ਅੱਵਲਿ ਫ਼ਕੀਰੀ ਚੀਸਤ ਆਖਰ ਫ਼ਕੀਰੀ ਚੀਸਤ? ਇਸੇ ਪ੍ਰਕਾਰ ਬਹੁਤ ਸਾਰੇ ਸਵਾਲ ਕੀਤੇ ਤਾਂ ਗੁਰੂ ਜੀ ਨੇ ਸਭਨਾਂ ਦੇ (ਫਾਰਸੀ ਜ਼ਬਾਨ ਵਿੱਚ) ਏਹ ਉੱਤਰ ਦਿੱਤੇ: ਇਸ ਦੇ ਅਰਥ ਏਹ ਕਿ ਤੁਹਾਡੀ ਪਹਿਲਾਂ ਫ਼ਕੀਰੀ ਕਿਆ ਹੈ , ਅੰਤ ਫ਼ਕੀਰੀ ਕਿਆ ਹੈ ? ਉੱਤਰ: ਆਦ ਫ਼ਕੀਰੀ ਏਹੋ ਹੈ ਜੋ ਦੁਨੀਆਂ ਨੂੰ ਫਨਾਹ ਸਮਝਣਾਂ, ਅੰਤ ਫ਼ਕੀਰੀ ਦਾ
ਪ੍ਰਲੋਕ ਖ਼ੁਦਾ ਹੈ । ਏਸੇ ਪ੍ਰਕਾਰ ਲਿਖੀਏ ਤਾਂ ਬਿਸਥਾਰ ਬਹੁਤ ਹੁੰਦਾ ਹੈ । ਤਾਂ ਤੇ ਫ਼ਾਰਸੀ ਪਸ਼ਤੋ ਛੱਡ ਕੇ ਪੰਜਾਬੀ ਵਿੱਚ ਲਿਖਦੇ ਹਾਂ। ਸੋ ਪਹਿਲਾ ਸਵਾਲ ਤੇ ਦੂਜਾ ਜਵਾਬ ਸਮਝੋ। ਫ਼ਕੀਰੀ ਚੀਸਤ ਅਰਥਾਤ ਫ਼ਕੀਰੀ ਕਿਆ ਹੈ , ਏਹ ਪਦ ਸਭਨਾਂ ਸਵਾਲਾਂ ਨਾਲ ਤੇ ਫ਼ਕੀਰੀ ਅਸਤ ਏਹ ਪਦ ਸਭਨਾਂ ਉੱਤਰਾਂ ਨਾਲ ਜੋੜ ਲੈ
ਣਾ। ਆਦ ਫ਼ਕੀਰੀ ਕਿਆ ਹੈ ? ਫਨਾਹ ਹੈ । ਅੰਤ ਫ਼ਕੀਰੀ ਕਿਆ ਹੈ ? ਮੁਕਤੀ ਹੈ । ਕੁੰਜੀ ਕਿਆ ਹੈ ? ਅਭਯਾਸ। ਜੰਜੀਰ ਕਿਆ ਹੈ ? ਬੰਦਗ਼ੀ। ਮਕਬਰਾ ਕਿਆ ਹੈ ? ਹਲੇਮੀ। ਗੰਜ ਕਿਆ ਹੈ ? ਸਤਸੰਗ। ਚਾਨਣ ਕਿਆ ਹੈ ? ਗਯਾਨ। ਫੈ ਲਾਉ ਕਿਆ ਹੈ ? ਅਕਲ, ਇਲਮ। ਖ਼ੁਸ਼ੀ ਕਿਆ ਹੈ ? ਦੀਦਾਰ। ਭੋਜਨ ਕਿਆ ਹੈ ? ਸਬੂਰੀ। ਜਾਮਾ ਕਿਆ ਹੈ
? ਸਚਾਈ। ਖਫਨੀ ਕਿਆ ਹੈ ? ਜਿਉਂਦੇ ਮ੍ਰਿਤ।
ਧੂਆਂ ਕਿਆ ਹੈ ? ਦ੍ਰਿੜ੍ਹ ਬੁਧੀ, ਦ੍ਰਿੜ੍ਹ ਆਸਨ। ਨਫ਼ਾ ਕਿਆ ਹੈ ? ਕੈ ਵੱਲਯ। ਫਹੌੜੀ ਕਿਆ ਹੈ ? ਸਫਾਈ। ਟੋਪੀ ਕਿਆ ਹੈ ? ਰਜਾ ਵਿੱਚ ਰਾਜ਼ੀ ਰਹਿਣਾ। ਘਰ ਕਿਆ ਹੈ ? ਬੇਫਿਕਰੀ। ਸੁਖਨ ਕਿਆ ਹੈ ? ਸੱਚ। ਕਿਸਤੀ ਕਿਆ ਹੈ ? ਗੁਣ ਗ੍ਰਾਹਕਤਾ। ਲੰਗੋਟ ਕਿਆ ਹੈ ? ਜਤ। ਮੁਕਤੀ ਕਿਆ ਹੈ ? ਸਿਰਰ। ਜਿੰਦ ਕਿਆ ਹੈ ? ਹੱਕ। ਵਜੂਦ ਕਿਆ ਹ
? ਸੁਲਹਕੁਲ। ਬਾਹਾ ਕਿਆ ਹੈ ? ਮੈ ਤ੍ਰੀ ਆਦਿਕ। ਆਸਣ ਕਿਆ ਹੈ ? ਲੋਹੇ ਦੀ ਖੰੂਟੀ ਹੋਣਾ। ਸਫਰ ਕਿਆ ਹੈ ? ਪੌਣ ਕੀ ਮੂਠੀ। ਏਸੇ ਪ੍ਰਕਾਰ ਦੇ ਹੋਰ ਅਨੇਕ ਸਵਾਲ ਕੀਤੇ, ਸਭ ਦੇ ਜਵਾਬ ਬਾਬੇ ਜੀ ਨੇ ਦਿੱਤੇ ਤਾਂ ਓਨ ਸਲਾਮ ਕੀਤੀ। ਫੇਰ ਪੁੱਛਿਆਬਸਤੁ ਫ਼ਕੀਰੀ ਦੇ ਕਿਆ ਕਿਆ ਉਪਦੇਸ਼ ਕਰਦੇ ਹਨ ਉੱਤਰ (ਨਾਨਕ
ਸ਼ਾਹ ਸੂਰਾ): ਟੋਪੀ ਆਖਦੀ ਹੈ ਟੋਪੀ ਪਹਿਰਨੀ ਮੂੰਡ ਮੰੁਡਾਉਣਾ ਬਾਲਕਾਂ ਦਾ ਧਰਮ ਹੈ । ਜੋ ਬਾਲਕ ਦੇ ਸੁਭਾਵ ਧਾਰੇ ਰਾਗ ਦਵੈ ਖ ਹੀਨ ਹੋਵੇ, ਤਾਂ ਮੂੰਡ ਮੰੁਡਾਵੇ ਤਾਂ ਟੋਪੀ ਪਾਵੇ। ਨਹੀਂ ਤਾਂ ਕੇਸ ਰੱਖੇ, ਪੱਗ ਬੰਨ੍ਹੇਂ। ਖਫਨੀ ਆਖਦੀ ਹੈ , ਮੈ ਮੁਰਦੇ ਦਾ ਬਸਤ੍ਰ ਹਾਂ। ਮੁਰਦਾ ਹੋ ਰਹੇ, ਤਾਂ ਪਹਿਨੇ; ਜੇ ਦੁਨੀਆਂ
ਦੀ ਕੋਈ ਹਿਰਸ ਹੈ ਤਾਂ ਨਾ ਪਹਿਨੇ। ਫਹੌੜੀ ਆਖਦੀ ਹੈ ਜਿਕੂੰ ਮੈ ਕੂੜਾ ਹੂੰਝ ਕੇ ਜਗ੍ਹਾ ਸਾਫ਼ ਕਰਦੀ ਹਾਂ, ਤੂੰ ਵੀ ਜੇ ਦਿਲ ਵਿੱਚੋਂ ਬਿਕਾਰਾਂ ਨੂੰ ਹੂੰਝ ਕੇ ਸਾਫ਼ ਕਰੇਂ, ਤਾਂ ਮੈ ਨੂੰ ਫੜ; ਨਹੀਂ ਤਾਂ ਨਾ ਫੜ। ਧੂੰਆਂ ਆਖਦਾ ਹੈ ਜਿਕੂੰ ਮੈ ਕੂੜੇ ਨੂੰ ਜਲਾ ਕੇ ਨਿਰ ਧੂੰ ਕਰਦਾ
ਹਾਂ, ਤੂੰ ਵਿਸ਼ੇ ਵਾਸ਼ਨਾ ਤੇ ਬਿਕਾਰਾਂ ਨੂੰ ਜਲਾ ਕੇ ਮਨ ਨੂੰ ਨਿਰਵਾਸ ਕਰੇਂ ਤਾਂ ਮੈਨੂੰ ਜਲਾ; ਨਹੀਂ ਤਾਂ ਨਾ ਜਲਾ। ਝੋਲੀ ਆਖਦੀ ਹੈ ਜਿਕੂੰ ਮੈ ਆਪਣੇ ਵਾਸਤੇ ਕੁਛ ਨਹੀਂ ਰੱਖਦੀ, ਸੰਗ੍ਰਹ ਸਭ ਕੁਛ ਕਰਦੀ ਹਾਂ; ਤੂੰ ਮੇਰਾ ਸੁਭਾਵ ਧਾਰੇਂ ਤਾਂ ਮੈ ਨੂੰ ਫੜ। ਏਸੇ ਪ੍ਰਕਾਰ ਤੂੰਬਾ, ਆਸਾ, ਲੰਗੋਟੀ, ਖੜਾਵਾਂ, ਖ਼ਾਕ
ਦੇ ਗੁਣ ਧਾਰੇ ਤਾਂ ਰੱਖੇ ਨਹੀਂ ਤਾਂ ਗ੍ਰਿਸਤੀ ਰਹੇ। ਕ੍ਰਿਤ ਕਰ ਖਾਏ ਖੁਲਾਏ ਤੇ ਭਿਸ਼ਤ ਪਾਏ। ਓਨ੍ਹਾਂ ਹਾਜੀਆਂ ਆਖਯਾਤੁਸੀਂ ਹਿੰਦੂ ਹੋ ਅਰਬੀ ਖੁਦਾਈ ਲੋਗ ਤੁਸਾਨੂੰ ਮਾਰ ਦੇਣਗੇ। ਸਾਨੂੰ ਵੀ ਦੁੱਖ ਦੇਣਗੇ, ਆਖਣਗੇ ਹਿੰਦੂ ਨੂੰ ਕਿਉਂ ਲਿਆਏ ਹੋ? ਤੁਸੀਂ ਸਾਥੋਂ ਵੱਖਰੇ ਹੋ ਜਾਓ।ਬਾਬੇ ਜੀ ਨੇ ਆਖਯਾਤੁਸੀਂ ਸੱਚੇ ਹਾਜੀ
ਨਹੀਂ। ਏਸ ਰਾਹ ਵਿੱਚ ਮੇਹਰ ਮੁਹੱਬਤ ਖਿਜਮਤ ਖੈ ਰਾਤ ਕਰਦੇ ਜਾਈਏ ਤਾਂ ਫੈ ਜ਼ ਪਾਈਦਾ ਹੈ । ਜੇ ਹੁੱਜਤ ਹਾਸਾ ਮਸਖਰੀ ਰੰਜ ਮਤਸਰ ਕਰਦਿਆਂ ਜਾਈਏ ਤਾਂ ਹਾਜੀ ਨਹੀਂ ਹੋਈਦਾ।ਇਹ ਕਹਿ ਕੇ ਬਾਬਾ ਜੀ ਨੇ ਹਾਜ਼ਰਨਾਮਾ ਉਚਾਰਿਆ।