ਬਾਬਾ ਜੀ ਜੋਧਪੁਰੋਂ ਅੱਗੇ ਹੋਰ ਹੋਰ ਜਗ੍ਹਾ ਸੈ ਰ ਕਰ ਝਾਲਾ ਪਾਟਣ ਜਾ ਰਹੇ, ਏਸ ਦੇਸ਼ ਵਿੱਚ ੧੮ ਰਜਵਾੜੇ ਬੜੇ ਬੜੇ ਤੇ ਬਾਕੀ ਛੋਟੇ ਛੋਟੇ ਬਹੁਤ ਹਨ। ਝਾਲਾ ਵਿੱਚ ਪੀਪਾ ਜੀ ਦੀ ਕਥਾ ਪੀਪਾ ਭਗਤ ਹੋਯਾ ਹੈ । ਓਸ ਦੇ ਸਤਸੰਗੀ ਬਾਬੇ ਜੀ ਪਾਸ ਆਏ ਤਾਂ ਭਾਈ ਮਰਦਾਨੇ ਨੇ ਪੁੱਛਿਆ, ਪੀਪੇ ਭਗਤ ਨੂੰ ਕਿੰਨਾ ਚਿਰ ਹੋਯਾ ਹੈ ਓਨ੍ਹਾਂ ਨੇ ਬੜੀ ਨਿਮਰਤਾ ਨਾਲ ਆਖਿਆਸੰਨ ੧੪੬੨ ਬਿਕ੍ਰਮੀ ਨੂੰ ਝਾਲਾ ਵਿੱਚ ਪੈ ਦਾ ਹੋ ਕੇ ਪਾਟਨ ਵਿੱਚ ਸਾਰੀ ਉਮਰ ਜਪ, ਤਪ, ਭਗਤੀ ਕਰਦਾ ਰਿਹਾ। ਕਈ ਵਾਰੀ
ਦੁਵਾਰਕਾ ਜਗਨਨਾਥ, ਹਰਿਦੁਵਾਰ, ਮਥਰਾ ਗਿਆ। ਓਹ ਸਗੁਨ ਬ੍ਰਹਮ ਦਾ ਉਪਾਸਕ ਸੀ। ਓੜਕ ਸੰਮਤ ੧੫੧੩ ਬਿਕ੍ਰਮੀ ਨੂੰ ਜਦ ਦੁਵਾਰਕਾ ਗਿਆ ਤਾਂ ਬੇਟ ਦੁਵਾਰਕਾ ਸਮੁੰਦ੍ਰ ਵਿੱਚ ਕ੍ਰਿਸ਼ਨ ਜੀ ਦੀ ਮੂਰਤਿ ਤਾਰਨ ਦੇ ਉਛਵ ਸਮੇਂ (ਜੋ ਸਾਲ ਪਿੱਛੋਂ ਨੌਕਾ ਉੱਤੇ ਰੁਕਮਨੀ ਸਣੇ ਬੈ ਠਾ ਕੇ ਤਰਾਇਆ ਕਰਦੇ ਹਨ) ਆਪ ਭੀ ਤਰ ਗਿਆ। ਓਸ ਸਮੇਂ
ਭਗਤ ਜੀ ਏਹ ਸ਼ਬਦ ਗਾਯਨ ਕਰ ਰਹੇ ਸੇ: ਸਾਵਰੇ ਕਿਉ ਨਹੀ ਪਕਰਤ ਹਾਥ ॥ ਕੈ ਰੂਠੇ ਕੈ ਮੂਠੇ ਕਾਹੂੰ ਕੈ ਬੂਢੇ ਭਏ ਗਾਤ ॥ ਕੈ ਧੋਂ ਆਪ ਨਹੀਂ ਤਰ ਜਾਨਤ ਸਕਤ ਨਿਬਾਹਿ ਨ ਸਾਥ ॥ ਬਹਿਯੋ ਜਾਤ ਹੋਂ ਭਵ ਸਾਗਰ ਮੈ ਤੁਮ ਢਿਗ ਖੇਵਟ ਨਾਥ ॥ ਦੀਨ ਦਿਆਲ ਨਾਮ ਹੈ ਤੁਮਾਰਾ
ਮੈ ਹੋਂ ਦੀਨ ਅਨਾਥ ॥ ਦੀਜੈ ਦਰਸ ਸਰਸ ਸੁਖਦਾਇਕ ਜਾਵਤ ਜਨਮ ਅਕਾਥ ॥ ਹਾਥੀ ਵਾਰੇ ਹਾਥ ਸੰਗ ਪ੍ਰਭ ਪਕਰੋ ਮੇਰਾ ਹਾਥ ॥ ਪਾਪੀ ਪੀਪਾ ਪਰਿਯੋ ਦ੍ਵਾਰ ਪੈ ਕੀਜੈ ਮੋਹਿ ਸਨਾਥ ॥ ਤਾਂ ਇੱਕ ਸੰਤ ਨੇ ਪਾਸੋਂ ਕਿਹਾ ਅਰੇ ਪਕਰੋ ਪਕਰੋ ਕਾ ਕਹਿਤ ਹੈ ? ਕੂਦ ਪਰੋ ਏਹ ਸੁਣ ਕੇ ਪੀਪਾ
ਜੀ ਨੇ ਸਮੁੰਦਰ ਵਿੱਚ (ਜੋ ਓਥੋਂ ਬਹੁਤ ਡੂੰਘਾ ਹੈ ) ਛਾਲ ਮਾਰੀ ਤਾਂ ਇੱਕ ਵਾਰੀ ਚਮਤਕਾਰ ਐ ਸਾ ਹੋਇਆ ਜੈ ਸਾ ਸੋਇਨੇ ਦੇ ਮੰਦਰ ਪਰ ਸੂਰਜ ਦੀ ਕਿਰਨ ਪੈਂਦੀ ਹੈ । ਲੋਕ ਕਹਿੰਦੇ ਸੇ, ਏਹ ਓਸ ਦੁਵਾਰਕਾ ਦਾ ਦਰਸ਼ਨ ਹੋਯਾ ਹੈ ਜੋ ਸੋਇਨੇ ਦੀ ਸਮੁੰਦ੍ਰ ਨੇ ਕ੍ਰਿਸ਼ਨ ਜੀ ਦੇ ਬੈ ਕੁੰਠ ਗਏ ਪਿੱਛੋਂ
ਡੁੱਬੋ ਲੀਤੀ ਸੀ। ਏਹ ਪ੍ਰਸੰਗ ਬੜੇ ਪ੍ਰੇਮ ਨਾਲ ਓਸ ਦੇ ਸੰਗਤੀਆਂ ਨੇ ਸੁਣਾਇਆ। ਦੋ ਦਿਨ ਬਾਬੇ ਨੂੰ ਰੱਖਯਾ ਸੰਗਤ ਕੀਤੀ। ਓਨ੍ਹਾਂ ਨੂੰ ਓਨ੍ਹਾਂ ਦੀ ਭਗਤੀ ਮਜੂਰੀ, ਆਤਮਕ ਸ਼ਕਤੀ ਦੇ ਕੇ ਝਾਲਾ ਤੋਂ ਅੱਗੇ ਅਨੇਕ ਪੁਰਸ਼ਾਂ ਨੂੰ ਸੁਮੱਤੇ ਲਾਂਵਦੇ ਹੋਏ ਗੁਢੇ ਸ਼ਹਿਰ ਪਾਸ ਪਹੁੰਚੇ। ਤਾਂ ਇੱਕ
ਹਰਿ ਜੀ ਸਿੱਧ ਹਰਿ ਜੀ ਨਾਮ ਸਿੱਧ ਜੋ ਓਸ ਪਰਬਤ ਵਿੱਚ ਰਹਿੰਦਾ ਸੀ ਆ ਮਿਲਿਆ। ਬਾਬੇ ਜੀ ਨੂੰ ਇੱਕ ਕੰਦ੍ਰਾ ਵਿੱਚ ਲੈ ਗਿਆ। ਅਨੇਕ ਚਮਤਕਾਰੇ ਦੇਖੇ ਦਿਖਾਏ। ਸ੍ਵਾਦੀਕ ਕੰਦ ਮੂਲ ਛਕਾਏ। ਬਾਬੇ ਜੀ ਨੇ ਓਸ ਨੂੰ ਸਿੱਧੀਆਂ ਦੇਖਾਵਣੋਂ ਹਟਾ ਕੇ ਭਜਨ ਭਗਤੀ ਕਰਨ ਲਾਇਆ। ਹੁਣ ਓਸ ਦਾ ਮੇਲਾ ਤੇ ਮੰਨਤ ਬਹੁਤ ਹੁੰਦੀ ਹੈ