ਬੀ ਕਾਨੇਰ ਪਹੁੰਚਨਾ

ਸ੍ਰੀ ਗੁਰੂ ਨਾਨਕ ਦੇਵ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੯੯ / ੧੫੭

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਬੀਕਾਨੇਰ ਪਹੁੰਚ ਜੈ ਨੀਆਂ ਦਾ ਆਚਰਣ ਜੈ ਨ ਧਰਮ ਦੇ ਢੂੰਢੀਏ ਨਾਸਤਕ ਫ਼ਕੀਰਾਂ ਨਾਲ ਚਰਚਾ ਵਿੱਚ ਬਾਬੇ ਜੀ ਨੇ ਏਹ ਸ਼ਬਦ ਬੋਲਿਆ: ਸਲੋਕੁ ਮਃ ੧ ॥ ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ ਮੰਗਿ ਮੰਗਿ ਖਾਹੀ ॥ ਫੋਲਿ ਫਦੀਹਤਿ ਮੁਹਿ ਲੈ ਨਿ ਭੜਾਸਾ ਪਾਣੀ ਦੇਖਿ ਸਗਾਹੀ ॥ ਭੇਡਾ ਵਾਗੀ ਸਿਰੁ ਖੋਹਾਇਨਿ ਭਰੀਅਨਿ ਹਥ ਸੁਆਹੀ ॥ ਮਾਊ ਪੀਊ ਕਿਰਤੁ ਗਵਾਇਨਿ ਟਬਰ ਰੋਵਨਿ ਧਾਹੀ ॥ ਓਨਾ

ਪਿੰਡੁ ਨ ਪਤਲਿ ਕਿਰਿਆ ਨ ਦੀਵਾ ਮੁਏ ਕਿਥਾਊ ਪਾਹੀ ॥ ਅਠਸਠਿ ਤੀਰਥ ਦੇਨਿ ਨ ਢੋਈ ਬ੍ਰਹਮਣ ਅੰਨੁ ਨ ਖਾਹੀ ॥ ਸਦਾ ਕੁਚੀਲ ਰਹਹਿ ਦਿਨੁ ਰਾਤੀ ਮਥੈ ਟਿਕੇ ਨਾਹੀ ॥ ਝੁੰਡੀ ਪਾਇ ਬਹਨਿ ਨਿਤਿ ਮਰਣੈ ਦੜਿ ਦੀਬਾਣਿ ਨ ਜਾਹੀ ॥ ਲਕੀ ਕਾਸੇ ਹਥੀ ਫੁੰਮਣ ਅਗੋ ਪਿਛੀ ਜਾਹੀ ॥ ਨਾ ਓਇ

ਜੋਗੀ ਨਾ ਓਇ ਜੰਗਮ ਨਾ ਓਇ ਕਾਜੀ ਮੁੰਲਾ ॥ ਦਯਿ ਵਿਗੋਏ ਫਿਰਹਿ ਵਿਗੁਤੇ ਫਿਟਾ ਵਤੈ ਗਲਾ ॥ ਓਹੁ ਬੋਲੇ ਮੂੰਹ ਅੱਗੇ ਪੱਟੀ ਨਾ ਰੱਖਣ ਤੋਂ ਸ੍ਵਾਸ ਦੀ ਗ਼ਰਮਾਈ ਨਾਲ ਅਕਾਸ਼ਚਾਰੀ, ਤੇ ਇਸ਼ਨਾਨ ਕਰਨ ਤੋਂ ਪਿੰਡੇ ਦੀ ਗ਼ਰਮਾਈ ਨਾਲ ਜਲਚਰ, ਤੇ ਪਿਸ਼ਾਬ ਝਾੜਾ ਨਾ ਬਿਖੇਰਣ ਤੋਂ ਥਲਚਰ ਸੂਖਮ ਜੀਵ ਅਨੰਤ ਮਰ

ਜਾਂਦੇ ਹਨ। ਸੋ ਓਸ ਮਹਾਂ ਪਾਪ ਤੋਂ ਸਾਥੋਂ ਬਿਨਾਂ ਹੋਰ ਕੋਈ ਨਹੀਂ ਬੱਚਦਾ। ਸਭ ਮਹਾਂ ਪਾਪੀ ਹੋ ਕੇ ਨਰਗ ਭੋਗਣਗੇ। ਤਾਂ ਬਾਬਾ ਜੀ ਬੋਲੇ: ਜੀਆ ਮਾਰਿ ਜੀਵਾਲੇ ਸੋਈ ਅਵਰੁ ਨ ਕੋਈ ਰਖੈ ॥ ਦਾਨਹੁ ਤੈ ਇਸਨਾਨਹੁ ਵੰਜੇ ਭਸੁ ਪਈ ਸਿਰਿ ਖੁਥੈ ॥ ਪਾਣੀ ਵਿਚਹੁ ਰਤਨ ਉਪੰਨੇ ਮੇਰੁ ਕੀਆ ਮਾਧਾਣੀ ॥

ਅਠਸਠਿ ਤੀਰਥ ਦੇਵੀ ਥਾਪੇ ਪੁਰਬੀ ਲਗੈ ਬਾਣੀ ॥ ਨਾਇ ਨਿਵਾਜਾ ਨਾਤੈ ਪੂਜਾ ਨਾਵਨਿ ਸਦਾ ਸੁਜਾਣੀ ॥ ਮੁਇਆ ਜੀਵਦਿਆ ਗਤਿ ਹੋਵੈ ਜਾਂ ਸਿਰਿ ਪਾਈਐ ਪਾਣੀ ॥ ਨਾਨਕ ਸਿਰਖੁਥੇ ਸੈ ਤਾਨੀ ਏਨਾ ਗਲ ਨ ਭਾਣੀ ॥ ਵੁਠੈ ਹੋਇਐ ਹੋਇ ਬਿਲਾਵਲੁ ਜੀਆ ਜੁਗਤਿ ਸਮਾਣੀ ॥ ਵੁਠੈ ਅੰਨੁ ਕਮਾਦੁ ਕਪਾਹਾ ਸਭਸੈ

ਪੜਦਾ ਹੋਵੈ ॥ ਵੁਠੈ ਘਾਹੁ ਚਰਹਿ ਨਿਤਿ ਸੁਰਹੀ ਸਾ ਧਨ ਦਹੀ ਵਿਲੋਵੈ ॥ ਤਿਤੁ ਘਿਇ ਹੋਮ ਜਗ ਸਦ ਪੂਜਾ ਪਇਐ ਕਾਰਜੁ ਸੋਹੈ ॥ ਗੁਰੂ ਸਮੁੰਦੁ ਨਦੀ ਸਭਿ ਸਿੱਖੀ ਨਾਤੈ ਜਿਤੁ ਵਡਿਆਈ ॥

ਢੂੰਢੀਏ ਲੋਕ ਅਤੀ ਸੂਖਮ ਜੀਵ ਅਕਾਸ਼ ਵਿੱਚ ਤੇ ਜਲ ਵਿੱਚ ਭਰੇ ਹੋਏ ਮੰਨ ਕੇ ਸੁਆਸ ਤੇ ਪਿੰਡੇ ਦੀ ਭੜਾਸ ਨਾਲ ਮਰਨ ਤੋਂ ਡਰਦੇ ਮੂੰਹ ਅੱਗੇ ਪੱਟੀ ਰੱਖਦੇ ਹਨ ਤੇ ਇਸ਼ਨਾਨ ਨਹੀਂ ਕਰਦੇ। ਸੁਚੇਤੇ ਹੋ ਕੇ ਚਿੱਤੜ ਭੀ ਨਹੀਂ ਧੋਂਦੇ ਸਗੋਂ ਝਾੜੇ ਫਿਰ ਕੇ ਓਸ ਮੈ ਲੇ ਨੂੰ ਲੱਕੜੀ ਨਾਲ ਏਸ ਲਈ

ਮਿੱਟੀ ਵਿੱਚ ਮਿਲਾ ਦਿੰਦੇ ਹਨ ਕਿ ਏਸ ਵਿੱਚ ਜੀਵ ਪੈ ਕੇ ਜੋ ਮਰਨਗੇ ਓਹ ਪਾਪ ਸਾਨੂੰ ਲੱਗੂ। ਏਸੇ ਤਰ੍ਹਾਂ ਮੂਤਰ ਹੱਥ ਉੱਪਰ ਲੈ ਕੇ ਛਿੜਕ ਦਿੰਦੇ ਹਨ। ਜਿਸ ਤਰ੍ਹਾਂ ਜੀਵ ਦੀ ਰੱਖਿਆ ਤੇ ਸੰਜਮ, ਬਰਤ, ਨੇਮ ਏਸ ਮੱਤ ਵਿੱਚ ਬਹੁਤ ਚੰਗਾ ਹੈ । ਓਸੇ ਤਰ੍ਹਾਂ ਏਸ ਤੋਂ ਵਧ ਕੇ ਕੁਚੀਲ ਰਹਿਣਾ

, ਸੰਤਾਂ ਦੀ ਸੰਗਤ ਨਾ ਕਰਨੀ, ਪ੍ਰਮੇਸ਼੍ਵਰ ਨੂੰ ਨਾ ਮੰਨਣਾ ਏਹ ਭੈ ੜੀਆਂ ਗੱਲਾਂ ਭੀ ਏਨ੍ਹਾਂ ਵਿੱਚ ਰੱਜ ਕੇ ਹਨ। ਫੇਰ ਆਖਦੇ ਹਨ ਕਿ ਜਿਸ ਦੇ ਦੰਦਾਂ ਉੱਤੇ ਕੌਡੀ ਕੌਡੀ ਭਰ ਮੈ ਲ ਜੰਮ ਜਾਏ, ਨੇਤਰ ਸਰਹੋਂ ਦੇ ਫ਼ੁੱਲਾਂ ਜਿਹੇ ਪੀਲੇ ਹੋਣ ਓਹ ਮੁਕਤ ਪੁਰਖਾਂ ਦੀ ਪੰਗਤੀ ਵਿੱਚ ਰਲ ਜਾਂਦਾ ਹੈ । ਜੋ

ਓਦੂੰ ਵਧ ਕੇ ਕੁਚੀਲ ੨੧ ਦੋਖਾਂ ਤੋਂ ਰਹਿਤ ਹੋ ਜਾਵੇ ਓਹ ਮੁਕਤ ਹੋ ਜਾਂਦਾ ਹੈ । ਓਹ ਮੁਕਤੀ ਏਸ ਤਰ੍ਹਾਂ ਦੀ ਹੈ। ਅਕਾਸ਼ ਉੱਤੇ ਇੱਕ ਆਰੋਹਣ ਨਾਮ ਸਿਲਾ ਅੱਗੇ ਵਾਂਗੂੰ ਤਪੀ ਰਹਿੰਦੀ ਹੈ ਜੀਕੂੰ ਬੜੇ ਤੱਤੇ ਤਵੇ ਉੱਤੇ ਜਲ ਬੂੰਦ ਡਿੱਗ ਕੇ ਵਿੱਚੇ ਲੈ ਹੋ ਜਾਂਦੀ ਹੈ ਏਦਾਂ ਮੁਕਤ ਹੋਣ

ਵਾਲਾ ਜੀਵ ਓਸ ਸਿਲਾ ਵਿੱਚ ਲੈ ਯ ਹੋ ਜਾਂਦਾ ਹੈ ।

ਨਾਨਕ ਜੇ ਸਿਰਖੁਥੇ ਨਾਵਨਿ ਨਾਹੀ ਤਾ ਸਤ ਚਟੇ ਸਿਰਿ ਛਾਈ ॥੧॥ (ਵਾਰ-ਮਾਝ, ਮਃ ੧ ੧੪੯੫੦) ਏਹ ਸ਼ਬਦ ਸੁਣ ਕੇ ਢੂੰਢੀਏ ਤਾਂ ਸ਼ਰਮਿੰਦੇ ਹੋਏ ਚੁੱਪ ਕਰ ਗਏ ਤੇ ਓਥੋਂ ਦੇ ਲੋਕ ਰਾਜੇ ਸਮੇਤ ਓਨ੍ਹਾਂ ਦੀ ਸੇਵਕੀ ਛੱਡ ਕੇ ਬਾਬੇ ਦੇ ਸਿੱਖ ਹੋਏ। ਈਸ਼੍ਵਰ ਦੀ ਭਗਤੀ ਇਸ਼ਨਾਨ ਦਾਨ ਕਰਨ ਲੱਗੇ। ਬੀਕਾਨੇਰੋਂ ਅੱਗੇ ਥਲੀ ਮਾਰਵਾੜ ਦੇਸ਼ ਦਾ ਸੈ ਲ ਕਰਦੇ ਜੈ ਸਲਮੇਰ ਰਾਜਧਾਨੀ ਭੱਟੀ ਰਾਜਪੂਤਾਂ ਦੀ ਜਾ ਦੇਖੀ (ਏਸੇ ਰਯਾਸਤ

ਵਿੱਚੋਂ ਪਟਿਆਲਾ, ਨਾਭਾ, ਜੀਂਦ, ਫਰੀਦਕੋਟ ਦਾ ਨਿਕਾਸ ਹੈ । ਹੁਣ ਕਪੂਰਥਲੇ ਵਾਲੇ ਕਲਾਲ ਭੀ ਜੈ ਸਲਮੇਰ ਵੱਲ ਹੀ ਆਪਣੀ ਲੜੀ ਖਿੱਚਦੇ ਹਨ) ਓਥੋਂ ਅੱਗੇ ਹੰਸਗਤਿ ਸੈ ਲ ਕਰਦੇ ਮਰਦਾਨੇ ਨੂੰ ਗੁੱਗੇ

ਦੀ ਮੜ੍ਹੀ ਜਾ ਦਿਖਾਈ, ਗੁੱਗੇ ਦੀ ਕਥਾ ਗੁੱਗੇ ਚੌਹਾਨ ਦੀ ਕਥਾ ਸੁਣੀ ਸੁਣਾਈ। ਬਾਬੇ ਆਖਿਆਦੇਖ ਮਰਦਾਨਿਆ! ਪੀਰਾਂ ਨੂੰ ਮੁਰੀਦ ਕੀਕੂੰ ਉਡਾਂਵਦੇ ਹਨ।ਓਥੋਂ ਅੱਗੇ ਅਨੇਕ ਜਗ੍ਹਾ ਦਾ ਸੈ ਲ ਕਰ ਅਮੋੜਆਮੇਰ) ਜਾ ਦੇਖੀ, ਜੋ ਪਹਿਲੇ ਜੈ ਪੁਰ ਦੀ ਰਾਜਧਾਨੀ ਸੀ। ਜੈ ਪੁਰ ਰਾਜੇ ਜੈ ਸਿੰਘ ਨੇ ਬਸਾ ਕੇ ਰਾਜਧਾਨੀ ਬਣਾਈ ਹੈ । ਏਦੂੰ ਅੱਗੇ (ਸੰਗਮਰਮਰ) ਚਿੱਟੇ ਪੱਥਰ ਦੇ ਪਹਾੜ ਕਿਰਾਣਾਂ

ਧੌਲ ਨਾਮ, ਜੋ ਜੋਧਪੁਰ ਦੇ ਰਾਜ ਵਿੱਚ ਹਨ; ਦੇਖਦੇ ਹੋਏ ਜੋਧਪੁਰ ਤੋਂ ਬਾਹਰ ਤਲਾਉ ਕਿਨਾਰੇ ਜਾ ਬੈ ਠੇ। ਓਦੋਂ ਓਥੇ ਕੋਈ ਵੱਡਾ ਆਦਮੀ ਮਰ ਗਿਆ ਸੀ। ਲੋਕਾਂ ਨੂੰ ਰੋਂਦੇ ਪਿੱਟਦੇ ਦੇਖ ਕੇ ਬਾਬਾ ਜੀ ਸ਼ਬਦ ਬੋਲੇ: ਆਸਾ ਮਹਲਾ ੧ ॥ ਏਕੁ ਮਰੈ ਪੰਚੇ ਮਿਲਿ ਰੋਵਹਿ ॥ ਹਉਮੈ ਜਾਇ ਸਬਦਿ ਮਲੁ

ਧੋਵਹਿ ॥ ਸਮਝਿ ਸੂਝਿ ਸਹਜ ਘਰਿ ਹੋਵਹਿ ॥ ਬਿਨੁ ਬੂਝੇ ਸਗਲੀ ਪਤਿ ਖੋਵਹਿ ॥੧॥ ਕਉਣੁ ਮਰੈ ਕਉਣੁ ਰੋਵੈ ਓਹੀ ॥ ਕਰਣ ਕਾਰਣ ਸਭਸੈ ਸਿਰਿ ਤੋਹੀ ॥੧॥ ਰਹਾਉ ॥ ਮੂਏ ਕਉ ਰੋਵੈ ਦੁਖੁ ਕੋਇ ॥ ਸੋ ਰੋਵੈ ਜਿਸੁ ਬੇਦਨ ਹੋਇ ॥

ਗੁੱਗਾ ਚੁਹਾਣ ਰਾਜਪੂਤ ਜਾਗੀਰਦਾਰ ਦਾ ਪੁੱਤ ਸੀ ਏਸ ਦੀਆਂ ਦੋ ਮਾਈਆਂ ਸਕੀਆਂ ਭੈ ਣਾਂ ਕਾਛਲ ਬਾਛਲ, ਨਾਮੇ ਸਨ। ਬਾਛਲ ਦਾ ਗੁੱਗਾ ਸੀ। ਕਾਛਲ ਦੇ ਜੌਰਾ ਭੌਰਾ ਦੋ ਪੁੱਤਰ ਸੇ। ਗੁੱਗਾ ਮਸਤ ਜੇਹਾ ਫ਼ਕੀਰਾਂ ਪਾਸ ਬੈ ਠਾ ਸੱਪਾਂ ਨਾਲ ਖੇਡਦਾ ਰਹਿੰਦਾ ਸੀ। ਏਸ ਦੀ ਮੰਗ ਸਿਰੀਅਲ ਨਾਮ ਬੜੀ ਸੁੰਦਰ ਸੀ। ਜੌਰਾ ਭੌਰਾ ਬੜੇ

ਚਲਾਕ ਸੇ। ਸਿਰੀਅਲ ਦੇ ਬਾਪ ਨਾਲ ਬਾਨਣੂੰ ਬੰਨ੍ਹ ਕੇ ਵਿਆਹੁਣ ਚਲੇ ਗਏ। ਬਾਛਲ ਨੂੰ ਖ਼ਬਰ ਹੋਈ ਤਾਂ ਫ਼ਕੀਰਾਂ ਪਾਸ ਜਾ ਪਿੱਟੀ ਕਿ ਤੁਹਾਡੇ ਪਾਸ ਬੈ ਠਣ ਦਾ ਏਹ ਫ਼ਲ ਹੋਇਆ ਜੋ ਮੇਰੇ ਪੁੱਤ ਦੀ ਮੰਗ ਮੇਰੀ ਸੌਂਕਣ ਦੇ ਪੁੱਤ੍ਰ ਵਿਆਹੁਣ ਗਏ। ਗੁੱਗਾ ਤਾਂ ਨਹੀਂ ਚਾਹੁੰਦਾ ਸੀ ਪਰ ਜੋਗੀ ਫ਼ਕੀਰ ਬਹੁਤ ਕੱਠੇ

ਹੋ ਕੇ ਗੁੱਗੇ ਦੇ ਨਾਨੇ ਤੇ ਮਾਮੇ ਦੀ ਸਹਾਇਤਾ ਸਲਾਹ ਲੈ ਕੇ ਗੁੱਗੇ ਨੂੰ ਬਯਾਹੁਣ ਲੈ ਗਏ। ਜੌਰੇ, ਭੌਰੇ ਨਾਲ ਇਨ੍ਹਾਂ ਦਾ ਜੰਗ ਹੋਇਆ, ਜਿਸ ਵਿੱਚ ਉਹ ਮਾਰੇ ਗਏ। ਗੁੱਗਾ ਸਿਰੀਅਲ ਰਾਣੀ ਨੂੰ ਵਿਯਾਹ ਲਿਆਯਾ। ਘਰ ਆਯਾ ਤਾਂ ਬਾਛਲ ਨੇ ਆਪਣੀ ਭੈਣ ਦੇ ਪਿੱਟਣੇ ਰੋਣ ਕਰ ਭਣੇਵਿਆਂ ਦੇ ਮਾਰਨ

ਦੇ ਰੰਜ ਵਿੱਚ ਗੁੱਗੇ ਨੂੰ ਆਖਿਆਤੂੰ ਭੀ ਮਰ ਜਾਹ, ਮੇਰੇ ਮੂੰਹ ਨਾ ਲੱਗੀਂ।ਉਹ ਆਪਣੀ ਰਾਣੀ ਨੂੰ ਆਪਣੇ ਮਹਿਲ ਵਿੱਚ ਛੱਡ ਕੇ ਆਖ ਗਿਆ ਕਿ ਤੇਰੇ ਪਾਸ ਮੈ ਰਾਤ ਨੂੰ ਰੋਜ਼ ਆਵਾਂਗਾ। ਨਾ ਰੋਈਂ ਪਿੱਟੀਂ, ਨਾ ਸੋਗ ਕਰੀਂ। ਆਪ ਜੰਗਲ ਵਿੱਚ ਜਾ ਕੇ ਮਰ ਗਿਆ। ਆਖਦੇ ਹਨ ਕਿ ਘੋੜੇ,

ਬਰਛੀ ਸਮੇਤ ਧਰਤੀ ਵਿੱਚ ਧਸ ਗਿਆ। ਘੋੜੇ ਦੇ ਕੰਨ ਬਰਛੀ ਦੀ ਘਣੀ ਨੰਗੇ ਰਹੇ। ਸੁਣਿਆ ਹੈ ਚਿੰਨ੍ਹ ਹੁਣ ਭੀ ਹਨ। ਬਾਛਲ ਨੇ ਸਿਰੀਅਲ ਨੂੰ ਪੁੱਛਿਆ ਤੂੰ ਸ਼ਿੰਗਾਰ ਕਿਉਂ ਕਰਦੀ ਹੈ ? ਓਨ ਆਖਿਆਤੇਰਾ ਪੁੱਤ੍ਰ ਹਮੇਸ਼ਾ ਮੇਰੇ ਪਾਸ ਆਉਂਦਾ ਹੈ । ਤਾਂ ਬਾਛਲ ਦੇਖਣ ਵਾਸਤੇ ਛਿਪ ਕੇ ਬੈ ਠ ਰਹੀ। ਜਾਂ ਗੁੱਗਾ

ਆਇਆ ਤਾਂ ਜੱਫੀ ਪਾ ਲਈ, ਰੋਣ ਲੱਗੀ। ਓਸ ਦਿਨ ਤੋਂ ਫੇਰ ਨਾ ਆਇਆ। ਏਹੋ ਜਿਹੀਆਂ ਫਜ਼ੂਲ ਕਰਾਮਾਤਾਂ ਗੁੱਗੇ ਦੀਆਂ ਦੱਸ-ਦੱਸ ਕੇ ਨਾਈ, ਝੀਵਰ, ਚੂਹੜੇ, ਜੋ ਓਸ ਦੇ ਬਹੁਤ ਸੇਵਕ ਭਗਤ ਹਨ; ਗੁੱਗੇ ਦੇ ਗੀਤ ਗਾਂਵਦੇ ਹਨ। ਡੌਰੂ ਵਜਾ ਵਜਾ ਅਤੇ ਛੜੀਆਂ ਕੱਢਦੇ ਹਨ ਤੇ ਹਾਲ ਖੇਡਦੇ ਹਨ। ਐ ਸਾ ਕੋਈ

ਪਿੰਡ ਨਹੀਂ, ਜਿੱਥੇ ਗੁੱਗੇ ਦੀ ਮੜ੍ਹੀ ਨਹੀਂ। ਆਖਦੇ ਹਨ ਗੁੱਗੇ ਦੀ ਮੰਨਤ ਕਰਨ ਵਾਲੇ ਨੂੰ ਸੱਪ ਨਹੀਂ ਲੜਦਾ, ਜੇ ਲੜੇ ਤਾਂ ਜ਼ਹਿਰ ਨਹੀਂ ਚੜ੍ਹਦੀ। ਤਦੇ ਹੀ ਭਾਦਰੋਂ ਵਦੀ ਨੌਮੀ ਨੂੰ ਜਿੱਦਨ ਓਹ ਸਮਾਯਾ ਸੀ ਗੁੱਗੇ ਦੇ ਨਾਉਂ ਦੀਆਂ ਸੇਵੀਆਂ ਸੱਪ ਜੇਹੇ ਕਰ ਕੇ ਤੇ ਕੱਚੀ ਲੱਸੀ ਦੁੱਧ ਮਾਈਆਂ ਬਹੁਤ ਚੜ੍ਹਾਂਵਦੀਆਂ ਹਨ।

ਨੋਟ: ਇੱਕ ਮਾਈ ਨੌਮੀ ਵਾਲੇ ਦਿਨ ਸੇਵੀਆਂ ਚੜੌਣ ਗਈ, ਜਾਂ ਗੁੱਗੇ (ਸੱਪ) ਦੀ ਮੜ੍ਹੀ ਤੇ ਮੱਥਾ ਟੇਕਿਆ ਤਾਂ ਮੱਥੇ ਵਿੱਚ ਗੁੱਗੇ ਡੰਗ ਮਾਰਿਆ, ਥੋੜ੍ਹੇ ਚਿਰ ਪਿੱਛੋਂ ਉਹ ਮਰ ਗਈ। ਏਹ ਐਵੇਂ ਖ਼ਿਆਲੀ ਪੁਲਾਉ ਹਨ, ਜਿਸ ਨੂੰ ਸੱਪ ਲੜ ਜਾਊ ਭਲਾ ਫੇਰ ਉਸ ਨੂੰ ਜ਼ਹਿਰ ਕਿਸ ਤਰ੍ਹਾਂ ਨਾ ਚੜੂ? ਪ੍ਰਮੇਸ਼੍ਵਰ

ਦੀ ਮਰਜ਼ੀ ਵੱਖਰੀ ਗੱਲ ਹੈ ਕਿ ਓਹ ਉਸ ਨੂੰ ਜ਼ਹਿਰ ਚੜ੍ਹਨ ਤੋਂ ਬਚਾ ਲਵੇ ਪਰ ਗੁੱਗਾ ਪੂਜਣ ਨਾਲ ਕੁੱਝ ਨਹੀਂ ਹੋ ਸਕਦਾ।

ਜਿਸੁ ਬੀਤੀ ਜਾਣੈ ਪ੍ਰਭ ਸੋਇ ॥ ਆਪੇ ਕਰਤਾ ਕਰੇ ਸੁ ਹੋਇ ॥੨॥ ਜੀਵਤ ਮਰਣਾ ਤਾਰੇ ਤਰਣਾ ॥ ਜੈ ਜਗਦੀਸ ਪਰਮ ਗਤਿ ਸਰਣਾ ॥ ਹਉ ਬਲਿਹਾਰੀ ਸਤਿਗੁਰ ਚਰਣਾ ॥ ਗੁਰੁ ਬੋਹਿਥੁ ਸਬਦਿ ਭੈ ਤਰਣਾ ॥੩॥ ਨਿਰਭਉ ਆਪਿ ਨਿਰੰਤਰਿ ਜੋਤਿ ॥ ਬਿਨੁ ਨਾਵੈ ਸੂਤਕੁ ਜਗਿ ਛੋਤਿ ॥ ਦੁਰਮਤਿ ਬਿਨਸੈ ਕਿਆ ਕਹਿ

ਰੋਤਿ ॥ ਜਨਮਿ ਮੂਏ ਬਿਨੁ ਭਗਤਿ ਸਰੋਤਿ ॥੪॥ ਮੂਏ ਕਉ ਸਚੁ ਰੋਵਹਿ ਮੀਤ ॥ ਤ੍ਰੈ ਗੁਣ ਰੋਵਹਿ ਨੀਤਾ ਨੀਤ ॥ ਦੁਖੁ ਸੁਖੁ ਪਰਹਰਿ ਸਹਜਿ ਸੁਚੀਤ ॥ ਤਨੁ ਮਨੁ ਸਉਪਉ ਕ੍ਰਿਸਨ ਪਰੀਤਿ ॥੫॥ ਭੀਤਰਿ ਏਕੁ ਅਨੇਕ ਅਸੰਖ ॥ ਕਰਮ ਧਰਮ ਬਹੁ ਸੰਖ ਅਸੰਖ ॥ ਬਿਨੁ ਭੈ ਭਗਤੀ ਜਨਮੁ ਬਿਰੰਥ ॥ ਹਰਿ

ਗੁਣ ਗਾਵਹਿ ਮਿਲਿ ਪਰਮਾਰੰਥ ॥੬॥ ਆਪਿ ਮਰੈ ਮਾਰੇ ਭੀ ਆਪਿ ॥ ਆਪਿ ਉਪਾਏ ਥਾਪਿ ਉਥਾਪਿ ॥ ਸ੍ਰਿਸਟਿ ਉਪਾਈ ਜੋਤੀ ਤੂ ਜਾਤਿ ॥ ਸਬਦੁ ਵੀਚਾਰਿ ਮਿਲਣੁ ਨਹੀ ਭ੍ਰਾਤਿ ॥੭॥ ਸੂਤਕੁ ਅਗਨਿ ਭਖੈ ਜਗੁ ਖਾਇ ॥ ਸੂਤਕੁ ਜਲਿ ਥਲਿ ਸਭ ਹੀ ਥਾਇ ॥ ਨਾਨਕ ਸੂਤਕਿ ਜਨਮਿ ਮਰੀਜੈ ॥ ਗੁਰ ਪਰਸਾਦੀ ਹਰਿ

ਰਸੁ ਪੀਜੈ ॥੮॥੪॥ (ਆਸਾ, ਮਃ ੧ - ੪੧੩) ਏਹ ਸ਼ਬਦ ਅਤੇ ਰਬਾਬ ਵੱਜਦਾ ਸੁਣ ਕੇ ਬਹੁਤ ਲੋਕ ਬਾਬੇ ਪਾਸ ਆ ਬੈ ਠੇ। ਕੰਨ ਪਾਟੇ ਜੋਗੀ ਤੇ ਬੈ ਰਾਗੀ ਫ਼ਕੀਰ ਆਏ। ਓਨ੍ਹਾਂ ਪੁੱਛਿਆਤੁਸੀਂ ਜੋਗੀ ਹੋ ਕੇ ਬੈ ਰਾਗੀਤਾਂ ਬਾਬੇ ਜੀ ਨੇ ਸ਼ਬਦ ਬੋਲਿਆ: ਮੇਰੇ ਰਾਜਨ ਮੈ ਬੈ ਰਾਗੀ ਜੋਗੀ ॥ ਮਰਤ ਨ ਸੋਗ ਬਿਓਗੀ ॥੧॥ ਰਹਾਉ ॥ ਖੰਡ ਬ੍ਰਹਮੰਡ ਮਹਿ

ਸਿੰਙੀ ਮੇਰਾ ਬਟੂਆ ਸਭੁ ਜਗੁ ਭਸਮਾਧਾਰੀ ॥ ਤਾੜੀ ਲਾਗੀ ਤ੍ਰਿਪਲੁ ਪਲਟੀਐ ਛੂਟੈ ਹੋਇ ਪਸਾਰੀ ॥੨॥ ਮਨੁ ਪਵਨੁ ਦੁਇ ਤੂੰਬਾ ਕਰੀ ਹੈ ਜੁਗ ਜੁਗ ਸਾਰਦ ਸਾਜੀ ॥ ਥਿਰੁ ਭਈ ਤੰਤੀ ਤੂਟਸਿ ਨਾਹੀ ਅਨਹਦ ਕਿੰਗੁਰੀ ਬਾਜੀ ॥੩॥ ਸੁਨਿ ਮਨ ਮਗਨ ਭਏ ਹੈ ਪੂਰੇ ਮਾਇਆ ਡੋਲ ਨ ਲਾਗੀ ॥ ਕਹੁ ਕਬੀਰ ਤਾ

ਕਉ ਪੁਨਰਪਿ ਜਨਮੁ ਨਹੀ ਖੇਲਿ ਗਇਓ ਬੈ ਰਾਗੀ ॥੪॥੨॥੫੩॥

(ਗਉੜੀ, ਭਗਤ ਕਬੀਰ ਜੀ ੩੩੪੩੫) (ਇਹ ਸ਼ਬਦ ਕਬੀਰ ਜੀ ਦਾ ਹੈ )

ਏਹ ਸਾਰਾ ਸ਼ਬਦ ਸੁਣ ਕੇ ਹੋਰ ਤਾਂ ਉੱਤਰ ਨਾ ਦਿੱਤਾ ਪਰ ਇੱਕ ਸਿੱਧ ਪਾਣੀ ਉੱਤੇ ਚੌਕੜੀ ਮਾਰ ਕੇ ਬੈ ਠ ਗਿਆ। ਤਾਂ ਬਾਬੇ ਜੀ ਨੇ ਕੂੰਡਾ ਪੱਥਰ ਦਾ, ਜੋ ਓਥੇ ਪਿਆ ਸੀ; ਤਲਾਬ ਦੇ ਜਲ ਪਰ ਮੁਰਗਾਈ ਵਾਂਗੂੰ ਤਰਾ ਦਿੱਤਾ ਜੋ ਹੁਣ ਤੱਕ ਤਰਦਾ ਹੈ ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗