ਨਾਥ ਦੁਆਰੇ ਪਹੁੰਚਨਾ

ਸ੍ਰੀ ਗੁਰੂ ਨਾਨਕ ਦੇਵ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੧੦੧ / ੧੫੭

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਇਸ ਭਾਗ ਵਿਚ ਸੰਮਤ ੧੫੬੮–੧੯੧੨

ਮੁੱਖ ਘਟਨਾਵਾਂ

ਅੱਗੇ ਨੌਲਗੜ੍ਹ ਪਾਸ ਓਸ ਲੋਹਾ ਗਰਨਾਮ ਤਲਾਉ ਨੂੰ; ਜਿਸ ਵਿੱਚ ਲੋਹਾ ਸਿੱਟਿਆਂ ਮਿੱਟੀ ਹੋ ਜਾਂਦਾ ਹੈ ਤੇ ਮਦਰੀ ਦੇਵੀ ਦੀ ਮੂਰਤ, ਜਿਸ ਨੂੰ ਸ਼ਰਾਬ ਦਾ ਭੋਗ ਲੱਗਦਾ ਹੈ ; ਦੇਖਦੇ ਹੋਏ ਸਾਬਰ ਖੱਟੂ, (ਜਿੱਥੇ ਕਿਆਰੀਆਂ ਵਿੱਚ ਹਡੀ ਲਕੜੀ ਪੱਥਰ ਸਿੱਟੀ ਹੋਈ ਸਾਂਬਰ ਲੂਣ ਬਣ ਜਾਂਦਾ ਹੈ ) ਜਾ ਦੇਖਿਆ। ਫੇਰ ਪਾਲੀ ਸ਼ਹਿਰ

ਤੇ ਨਾਥਦ੍ਵਾਰੇ ਜੋ ਉਦੇਪੁਰ ਤੋਂ ੧੨ ਕੋਹ ਉੱਤਰ ਵੱਲ ਹੈ ਜਾ ਉੱਤਰੇ। ਓਥੋਂ ਦਾ ਮਹੰਤ ਗੁਸਾਈਂ ਰਤਨ ਜੜਿਤ ਗਹਿਣੇ ਸੁੰਦਰ ਕੱਪੜੇ ਅਤਰ ਧਾਰਨ ਕੀਤੇ ਹੋਏ ਬਾਬੇ ਪਾਸੋਂ ਦੀ ਲੰਘਯਾ ਤਾਂ ਮਰਦਾਨੇ ਨੇ ਕਿਹਾ ਏਹ ਕੇਡੇ ਹੰਕਾਰ ਵਿੱਚ ਹੈ ਤਾਂ ਬਾਬੇ ਜੀ ਨੇ ਸ਼ਬਦ ਬੋਲਿਆ: ਗਉੜੀ ਮਹਲਾ ੧ ॥ ਚੋਆ ਚੰਦਨੁ ਅੰਕਿ ਚੜਾਵਉ

॥ ਪਾਟ ਪਟੰਬਰ ਪਹਿਰਿ ਹਢਾਵਉ ॥ ਬਿਨੁ ਹਰਿ ਨਾਮ ਕਹਾ ਸੁਖੁ ਪਾਵਉ ॥੧॥ ਕਿਆ ਪਹਿਰਉ ਕਿਆ ਓਢਿ ਦਿਖਾਵਉ ॥ ਬਿਨੁ ਜਗਦੀਸ ਕਹਾ ਸੁਖੁ ਪਾਵਉ ॥੧॥ ਰਹਾਉ ॥ ਕਾਨੀ ਕੁੰਡਲ ਗਲਿ ਮੋਤੀਅਨ ਕੀ ਮਾਲਾ ॥ ਲਾਲ ਨਿਹਾਲੀ ਫੂਲ ਗੁਲਾਲਾ ॥

ਏਹ ਨਾਥਦ੍ਵਾਰਾ ਮੰਦਰ ਗੋਕਲੀਏ ਗੁਸਾਈਆਂ ਦਾ ਹੈ , ਏਥੇ ਓਹ ਮੂਰਤਿ ਕ੍ਰਿਸ਼ਨ ਜੀ ਦੀ ਹੈ ਜਿਸ ਨੇ ਗੋਵਰਧਨ ਚੁੱਕਿਆ ਸੀ। ਜਿਸ ਗੜ੍ਹ ਪੁਰ ਓਥੋਂ ਆਈ ਹੈ ਓਹ ਗੜ੍ਹਾ ਭੀ ਓਥੇ ਹੈ । ਛੀਆਂ ਰੁਤਾਂ ਦੇ ਮੇਵੇ ਬਸਤਰ ਭੋਗ ਏਥੇ ਠਾਕੁਰ ਨੂੰ ਵੱਖਰੇ-ਵੱਖਰੇ ਲੱਗਦੇ ਹਨ। ਪਹਿਲਾ ਭੋਗ ਚਾਰ ਘੜੀ ਦੇ ਤੜਕੇ ਮੱਖਣ

ਮਿਸ਼ਰੀ ਦਾ ਲੱਗਦਾ ਹੈ ਜੋ ਪੰਜ ਸੇਰ ਪੱਕੇ ਤੋਂ ਘੱਟ ਨਹੀਂ ਹੁੰਦਾ। ਦੂਜਾ ਭੋਗ ਚਾਰ ਘੜੀ ਦਿਨ ਚੜ੍ਹੇ ਠਾਕੁਰ ਜੀ ਸੁੱਤੇ ਉੱਠਦੇ ਹਨ ਤਾਂ ਇਸ਼ਨਾਨ ਸ਼ਿੰਗਾਰ ਆਰਤੀ ਪੂਜਾ ਝਾਕੀ ਹੋ ਕੇ ਦੁੱਧ ਪੇੜੇ ਪਾਏ ਹੋਏ ਤੇ ਬਦਾਮ ਤੇ ਰੁੱਤ- ਰੁੱਤ ਦੇ ਮੇਵਿਆਂ ਦਾ ਲੱਗਦਾ ਹੈ । ਤੀਜਾ ਭੋਗ ਰਾਜ ਭੋਗ

ਨਾਮੀ ਯਾਰਾਂ ਵਜੇ ਲੱਗਦਾ ਹੈ , ਏਸ ਵਿੱਚ ੫੬ ਪ੍ਰਕਾਰ ਦੇ ਭੋਜਨ ਮਠਿਆਈਆਂ ਐ ਤਨੇ ਕੁ ਬਣਦੇ ਹਨ ਜਿਨ੍ਹਾਂ ਉੱਤੇ ਪੰਜ ਸੌ ਰੁਪਿਆ ਹਰ ਰੋਜ਼ ਖ਼ਰਚ ਹੁੰਦਾ ਹੈ , ਏਹ ਭੋਗ ਲਾ ਕੇ ਠਾਕੁਰ ਜੀ ਸੌਂ ਜਾਂਦੇ ਹਨ। ਕ੍ਰਿਸ਼ਨ ਰਾਧਕਾਂ ਦੀ ਸੇਜਾ ਰਾਜੇ ਰਾਣੀਆਂ ਵਰਗੀ ਵਿਛਦੀ ਹੈ । ੧ ਪਹਿਰ ਦਿਨ ਰਹੇ ਜਾਗਦੇ ਹਨ।

ਫੇਰ ਸੌਚ ਇਸ਼ਨਾਨ ਸ਼ਿੰਗਾਰ ਸਾਰੀ ਕ੍ਰਿਆ ਸੇਵਾ ਬਾਦਸ਼ਾਹਾਂ ਨਾਲੋਂ ਅਧਕ ਅਦਬ ਨਾਲ ਝਾਕੀ ਹੁੰਦੀ ਹੈ । ਪੰਡਿਤ ਕਥਾ ਭਾਗਵਤ ਸੁਣਾਂਵਦਾ ਹੈ ਤਦੋਂ ਓਸ ਕੜ੍ਹੇ ਹੋਏ ਦੁੱਧ ਦਾ ਭੋਗ ਲੱਗਦਾ ਹੈ ਜਿਨ੍ਹਾਂ ਗਊਆਂ ਨੂੰ ਮੇਵੇ ਮਿਠਾਈ ਪੇੜੇ ਦੁੱਧ ਵਿੱਚ ਭਿੱਜੀ ਹੋਈ ਦਾਲ ਛੋਲਿਆਂ ਦੀ ਸੁੰਦਰ ਘਾਸ ਮਨ ਭਾਏ ਖੁਲਾਏ ਜਾਂਦੇ ਹਨ। ਦਿਨ

ਖੜੋਤੇ ਹੀ ਸੁਲ੍ਹਾ ਦਿੰਦੇ ਹਨ। ਠਾਕੁਰ ਜੀ ਦੇ ਨਿਵਾਸ ਜੋਗ ਮੰਦਰ ਦੀ ਦੋਹਰੀ ਕੰਧ ਦੋਹਰੇ ਤੰਬੂ ਵਾਂਗੂੰ ਹੈ । ਗ਼ਰਮੀ ਦੇ ਸਮੇਂ ਓਸ ਥੋਥ ਵਿੱਚ ਰੇਤਾ ਜਲ ਭਰ ਕੇ ਮੰਦਰ ਨੂੰ ਠੰਢਾ ਰੱਖਦੇ ਹਨ ਕਿ ਠਾਕੁਰ ਜੀ ਨੂੰ ਗ਼ਰਮੀ ਨਾ ਲੱਗੇ। ਚੌਹੀਂ ਕੋਣੀ ਚਾਰ ਫੁਹਾਰੇ ਜਲ ਦੇ ਪੰਜਵਾਂ ਚਰਨਾਂ ਅੱਗੇ ਕੇਉੜੇ

ਗੁਲਾਬ ਬੇਦ ਮੁਸ਼ਕ ਦਾ ਚੱਲਦਾ ਹੈ । ਓਸ ਨਾਲ ਜਿਹੜੀ ਮਿੱਟੀ ਭਿੱਜਦੀ ਹੈ ਓਹ ਪਰਸ਼ਾਦ ਸੇਵਕਾਂ ਦੇ ਜਾਂਦਾ ਹੈ । ਗ੍ਰਭਣੀਆਂ ਇਸਤਰੀਆਂ ਖ਼ੁਸ਼ ਹੋ ਕੇ ਖਾਂਦੀਆਂ ਹਨ। ਪੱਖੇ ਅਤਰ ਭਿੰਨੇ ਖੱਸਦੇ ਖੜਦੇ ਭਿੱਜੇ ਹੋਏ ਪਏ ਰਹਿੰਦੇ ਹਨ। ਖਰਬੂਜੇ ਅੰਬ ਕੋਰੇ ਕੁੰਡਾਂ ਵਿੱਚ ਦੋ ਦੋ ਚਾਰ ਚਾਰ ਮਣ ਭਿੱਜੇ ਰਹਿੰਦੇ ਹਨ ਅਤੇ

ਓਥੋਂ ਕੱਢ ਕੇ ਅੰਬ ਕੱਚੇ ਦੁੱਧ ਵਿੱਚ ਭੀ ਭੇਵੇਂ ਜਾਂਦੇ ਹਨ ਫੇਰ ਓਹਨਾਂ ਦਾ ਭੋਗ ਲੱਗਦਾ ਹੈ । ਰਾਤ ਨੂੰ ਬਸੌਧੀ ਨਾਮ ਖੀਰ ਮੇਵੇ ਮਿਸਰੀ ਵਾਲੀ ਓਸ ਦੁੱਧ ਦੀ, ਜੋ ਦੋ ਸੌ ਗਊ ਏਸੇ ਖੀਰ ਵਾਸਤੇ ਪਾਲੀ ਹੋਈ ਦੁੱਧ ਦਿੰਦੀ ਹੈ ; ਪਹਿਲੇ ਅੱਧਾ ਵੱਛੇ ਕੁਛ ਗਵਾਲੇ ਪੀ ਲੈ ਣ ਤਾਂ ਮੰਦਰ ਵਿੱਚ

ਆ ਜਾਂਦਾ ਹੈ । ਏਹ ਖੀਰ ਮਣ ਪੱਕੇ ਦੁੱਧ ਤੋਂ ਘੱਟ ਕਦੇ ਨਹੀਂ ਹੁੰਦੀ। ਮੰਦਰ ਵਿੱਚ ਮੋਮਬੱਤੀ ਝਾੜ ਫਲੂਸ ਨਲੇਰ ਦੇ ਤੇਲ ਦੇ ਜਗਦੇ ਹਨ, ਹੋਰ ਤੇਲ ਨਹੀਂ ਬਾਲਦੇ। ਖ਼ਰਚ ਇੱਕ ਹਜ਼ਾਰ ਰੁਪੱਯੇ ਤੱਕ ਰੋਜ਼ ਹੁੰਦਾ। ਸੋਈ ਆਮਦਨੀ ਪੂਜਾ ਦੀ ਹੈ ਜੋ ਸਭ ਸੇਵਕ ਦਸਵੰਧ ਦਿੰਦੇ ਹਨ। ਬਾਕੀ ਨਾਨਾ ਪ੍ਰਕਾਰ ਦੇ

ਪਦਾਰਥ ਭੋਗ ਲੱਗਦੇ ਹਨ। ਓਹ ਘਿਉ ਵਿੱਚ ਪੱਕੇ ਹੋਏ ਖਸਤਾ ਜੋ ਚਾਰ ਚਾਰ ਮਹੀਨੇ ਤੱਕ ਸੱਜਰੇ ਬਣੇ ਰਹਿੰਦੇ ਹਨ, ਕਹਾਰਾਂ ਦੇ ਕਾਂਧੇ ਸੇਵਕਾਂ ਦੇ ਘਰ ਜਾਂਦੇ ਹਨ ਯਾ ਵਿਕਦੇ ਹਨ। ਵੈਸ਼ਨੋਂ ਸਾਧ ਸੰਤ ਨੂੰ ਇੱਕ ਇੱਕ ਪੱਤਲ ਮੁਫਤ ਤਿੰਨ ਦਿਨ ਦਿੰਦੇ ਹਨ। ਹੋਰ ਪੁਜਾਰੀ ਟਹਿਲੂਏ ਰਸੋਈਏ ਇੱਕ ਇੱਕ ਪੱਤਲ

ਰੋਜ਼ ਕੱਚੀ ਪੱਕੀ ਲੈ ਕੇ ਅੱਗੇ ਵੇਚ ਲੈਂਦੇ ਹਨ। ਠਾਕੁਰ ਜੀ ਦੇ ਜਿਕੂੰ ਗ਼ਰਮੀਆਂ ਵਿੱਚ ਠੰਡੇ ਸਾਮਾਨ ਹੁੰਦੇ ਹਨ ਤੀਕੂੰ ਸਰਦੀਆਂ ਵਿੱਚ ਗ਼ਰਮ ਚੌਹੀਂ ਖੂੰਜੀਂ ਚਾਰ ਅੰਗੀਠੀਆਂ ਕਸਤੂਰੀ ਦੇ ਨਾਪੇ ਰੂੰਈ ਦੇ ਪੜਦੇ ਬਣਦੇ ਹਨ। ਸੇਜ ਪਾਸ ਸੁਇਨੇ ਦਾ ਗੜਵਾ ਦਾਤਣ ਝਾਰੀ ਚੌਂਕੀ ਪਾਖਾਨੇ ਜਾਣ ਦੇ ਸਭ ਸਾਮਾਨ ਰੱਖੇ ਜਾਂਦੇ

ਹਨ। ਪਹਿਲਾਂ ਇੱਕ ਸਖੀ ਟੱਲੀ ਬਜਾ ਕੇ ਅੰਦਰ ਜਾਂਦੀ ਹੈ । ਹੱਥ ਮੰਜਵਾ ਦਾਤਣ ਕਰਾ ਸੁਗੰਧਤ ਵਟਣੇ ਮਲ ਗ਼ਰਮ ਜਲ ਨਾਲ ਇਸ਼ਨਾਨ ਕਰਾ ਸ਼ਿੰਗਾਰ ਰੁਤ ਰੁਤ ਦੇ ਕਰ ਕੇ ਝਾਕੀ ਕਰਾਂਵਦੇ ਹਨ। ਰਤਨ ਜੜਿਤ ਮੁਕਟ ਮੋਤੀ ਮਾਲ, ਬਜੰਤੀ ਮਾਲ, ਬਨ ਮਾਲਾ ਸੁਗੰਧਤ ਫੱਲਾਂ ਦੇ ਹਾਰ ਭਾਂਤ ਭਾਂਤ ਦੇ ਬਸਤਰ ਸਜਾਏ ਜਾਂਦੇ

ਹਨ। ਪੁਸ਼ਾਕੀਆਂ ਰੋਜ਼ ਦੀ ਰੋਜ਼ ਬਦਲ ਕੇ ਰਾਜਿਆਂ ਸੇਠਾਂ ਦੇ ਬਾਲਕਾਂ ਲਈ ਦਿੱਤੀਆਂ ਜਾਂਦੀਆਂ ਹਨ। ਸਭ ਕੰਮ ਬੜੇ ਪ੍ਰੇਮ ਪਵਿੱਤ੍ਰਤਾ ਨਾਲ ਬਣਦਾ ਹੈ । ਰਾਜਿਆਂ ਵੱਲੋਂ ਜਾਗੀਰ ਸੇਠਾਂ ਦੇ ਰੁਪੱਯੇ ਆਂਵਦੇ ਹਨ। ਸ਼ਰਧਾ ਅਤੇ ਲੀਲ੍ਹਾ ਓਥੋਂ ਦੀ ਲਿਖਣ ਤੋਂ ਬਾਹਰ ਹੈ । ਆਪਣੇ ਇਸ਼ਟ ਵਿੱਚ ਸਾਰੇ ਮਤਾਂ ਨੂੰ ਸ਼ਰਧਾ ਐਸੀ ਹੀ

ਚਾਹੀਦੀ ਹੈ । ਮਹੰਤ ਓਥੋਂ ਦਾ ਗੁਸਾਈਂ ਗਿਰਧਰ ਲਾਲ ਜੀ ਸੰਮਤ ੧੮੩੨ ਬਿਕ੍ਰਮੀ ਵਿੱਚ ਸੀ। ਏਹ ਮੰਦਰ ਗੁਸਾਈਆਂ ਦਾ ਬੜਾ ਮਸ਼ਹੂਰ ਹੈ ।

ਬਿਨੁ ਜਗਦੀਸ ਕਹਾ ਸੁਖੁ ਭਾਲਾ ॥੨॥ ਨੈ ਨ ਸਲੋਨੀ ਸੁੰਦਰ ਨਾਰੀ ॥ ਖੋੜ ਸੀਗਾਰ ਕਰੈ ਅਤਿ ਪਿਆਰੀ ॥ ਬਿਨੁ ਜਗਦੀਸ ਭਜੇ ਨਿਤ ਖੁਆਰੀ ॥੩॥ ਦਰ ਘਰ ਮਹਲਾ ਸੇਜ ਸੁਖਾਲੀ ॥ ਅਹਿਨਿਸਿ ਫੂਲ ਬਿਛਾਵੈ ਮਾਲੀ ॥ ਬਿਨੁ ਹਰਿ ਨਾਮ ਸੁ ਦੇਹ ਦੁਖਾਲੀ ॥੪॥ ਹੈ ਵਰ ਗੈ ਵਰ ਨੇਜੇ ਵਾਜੇ ॥ ਲਸਕਰ ਨੇਬ

ਖਵਾਸੀ ਪਾਜੇ ॥ ਬਿਨੁ ਜਗਦੀਸ ਝੂਠੇ ਦਿਵਾਜੇ ॥੫॥ ਸਿਧੁ ਕਹਾਵਉ ਰਿਧਿ ਸਿਧਿ ਬੁਲਾਵਉ ॥ ਤਾਜ ਕੁਲਹ ਸਿਰਿ ਛਤ੍ਰੁ ਬਨਾਵਉ ॥ ਬਿਨੁ ਜਗਦੀਸ ਕਹਾ ਸਚੁ ਪਾਵਉ ॥੬॥ ਖਾਨੁ ਮਲੂਕੁ ਕਹਾਵਉ ਰਾਜਾ ॥ ਅਬੇ ਤਬੇ ਕੂੜੇ ਹੈ ਪਾਜਾ ॥ ਬਿਨੁ ਗੁਰ ਸਬਦ ਨ ਸਵਰਸਿ ਕਾਜਾ ॥੭॥ ਹਉਮੈ ਮਮਤਾ ਗੁਰ ਸਬਦਿ ਵਿਸਾਰੀ ॥

ਗੁਰਮਤਿ ਜਾਨਿਆ ਰਿਦੈ ਮੁਰਾਰੀ ॥ ਪ੍ਰਣਵਤਿ ਨਾਨਕ ਸਰਣਿ ਤੁਮਾਰੀ ॥੮॥੧੦॥

(ਗਉੜੀ, ਮਃ ੧ - ੨੨੫) ਏਹ ਸ਼ਬਦ ਜਦ ਮਾਇਕ ਪਦਾਰਥਾਂ ਦੀ ਨਖੇਧੀ ਤੇ ਪ੍ਰਮੇਸ਼੍ਵਰ ਦੇ ਨਾਮ ਦੀ ਵਡਿਆਈ ਵਿੱਚ ਸੁਰ ਤਾਲ ਲੈ ਯ ਵਿੱਚ ਸੁਣਿਆ ਤਾਂ ਓਹ ਮਹੰਤ ਬਾਬੇ ਦੀ ਚਰਨੀਂ ਆ ਲੱਗਾ। ਬਹੁਤ ਪ੍ਰੇਮ ਨਾਲ ਦੋ ਦਿਨ ਰੱਖ ਕੇ ਸਤਿਸੰਗ ਵਿੱਚ ਆਪਣੇ ਮਨ ਨੂੰ ਰੰਗਿਆ। ਨਾਥਦ੍ਵਾਰੇ ਤੋਂ ਚੱਲ ਕੇ ਉਦੇ ਪੁਰ, ਚਤੌੜ ਗੜ੍ਹ, ਆਦਿਕ ਅਨੇਕਾਂ

ਅਸਥਾਨਾਂ ਵਿੱਚ ਲੋਕਾਂ ਦਾ ਕਲਯਾਣ ਕਰਦੇ ਹੋਏ ੧੪ ਚੇਤ੍ਰ ਸੰਮਤ ੧੫੬੮ ਬਿਕ੍ਰਮੀ ਨੂੰ ਖ੍ਵਾਜੇ ਅਜਮੇਰ ਦੀ ਚਕਰੀਆਂ ਦੇ ਮੇਲੇ ਪਰ ਜਾ ਫਿਰੇ। ਪਹਿਲੇ ਮਹਾਂਦੇਵ ਦੀ ਗੁਫ਼ਾ ਦੇਖੀ ਜਿੱਥੇ ਹਿੰਦੂ ਜਾਂਦੇ ਸੇ। ਫੇਰ ਖ੍ਵਾਜੇ ਮੋਮਨਦੀਨ ਤੇ ਕੁਤਬਦੀਨ ਦੇ ਮਕਬਰੇ

ਪਾਸ ਜਾ ਬੈ ਠੇ। ਸ਼ਬਦ ਗਾਵਿਆ ਤਾਂ ਮਜਾਵਰਾਂ ਨੇ ਆਖਿਆਏਹ ਮੁਸਲਮਾਨਾਂ ਦੀ ਜਗ੍ਹਾ ਹੈ ਏਥੇ ਹਿੰਦੂ ਨੂੰ ਬੈ ਠਣ ਦਾ ਹੁਕਮ ਨਹੀਂ।ਤਾਂ ਬਾਬੇ ਜੀ ਨੇ ਏਹ ਸ਼ਬਦ ਬੋਲਿਆ: ਸਲੋਕੁ ਮਃ ੧ ॥ ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ ॥ ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ

ਮੁਸਾਵੈ ॥ ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ ॥

ਏਹ ਮਕਬਰਾ ਕੁਤਬਦੀਨ ਖ੍ਵਾਜੈ ਹਸਨ ਬਸਰੀ ਚਿਸ਼ਤੀ ਦੇ ਖਾਨਦਾਨ ਵਿੱਚੋਂ ਸੀ ਤੇ ਫਰੀਦ ਭੀ ਏਸੇ ਦਾ ਮੁਰੀਦ ਸੀ। ਜਦ ਕੋਈ ਬਾਦਸ਼ਾਹ ਆਪਣੇ ਪੁੱਤ੍ਰ ਨੂੰ ਤਖ਼ਤ ਉੱਤੇ ਬਿਠਾਉਂਦਾ ਤਾਂ ਝਗੜਾ ਮੇਟਣ ਵਾਸਤੇ ਸਭਨਾਂ ਸ਼ਹਿਜ਼ਾਦਿਆਂ ਦੀਆਂ ਕਮਾਨਾਂ ਏਸ ਮਕਾਨ ਵਿੱਚ ਰਖਵਾ ਦਿੰਦਾ। ਜਿਸ ਦੀ ਕਮਾਨ ਦਾ ਚਿੱਲ੍ਹਾ ਆਪੇ ਪੀਰ ਚਾੜ੍ਹ ਦੇਵੇ ਓਹੋ

ਤਖ਼ਤ ਤੇ ਰਾਜ ਦਾ ਮਾਲਕ ਬਣਦਾ। ਜਦ ਸ਼ਾਹਜਹਾਂ ਨੇ ਆਪਣੇ ਤਿੰਨਾਂ ਸ਼ਹਿਜ਼ਾਦਿਆਂ ਦੀਆਂ ਕਮਾਣਾਂ ਓਥੇ ਰੱਖੀਆਂ ਤੇ ਜਿਸ ਨੂੰ ਸ਼ਾਹਜਹਾਂ ਤਖ਼ਤ ਦੇਣਾ ਚਾਹੁੰਦਾ ਸੀ ਓਸੇ ਦਾ ਰਾਸ ਕੋਹ ਦੀ ਕਮਾਨ ਚੜ੍ਹ ਗਈ ਤਾਂ ਔਰੰਗਜ਼ੇਬ ਜੋ ਬੜਾ ਚਤਰ ਸੀ ਅੰਦਰ ਵੜ ਕੇ ਓਸ ਮਕਾਨ ਨੂੰ ਹਥੌੜੀ ਨਾਲ ਠੋਕਰ-ਠੋਕਰ ਦੇਖਣ ਲੱਗਾ ਤਾਂ

ਇੱਕ ਥਾਉਂ ਪੋਲਾ ਤੇ ਸੁਰੰਗ ਮਜਾਵਰ ਮਹੰਤ ਦੇ ਘਰ ਪਹੁੰਚੀ ਦੇਖੀ। ਸਭ ਮੁਜਾਵਰ ਕੈ ਦ ਕਰ ਪੁੱਛੇ ਤਾਂ ਓਹਨਾਂ ਸੱਚ ਆਖ ਦਿੱਤਾ ਕਿ ਜਿਸ ਵੱਲੋਂ ਸਾਨੂੰ ਵੱਢੀ ਬਹੁਤ ਮਿਲਦੀ ਹੈ , ਸੁਰੰਗ ਵਿੱਚੋਂ ਜਾ ਕੇ ਅਸੀਂ ਕਮਾਣ ਚੜ੍ਹਾ ਆਂਵਦੇ ਹਾਂ। ਏਹ ਪੋਲ ਨਿਕਲਣ ਤੋਂ ਫੇਰ ਕਦੇ ਕਮਾਨ ਨਾ ਰੱਖੀ।

ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ ॥ ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ ॥੧॥

(ਵਾਰ-ਮਾਝ, ਮਃ ੧ - ੧੪੧) ਏਹ ਸ਼ਬਦ ਸੁਣ ਕੇ ਓਨ੍ਹਾਂ ਆਖਿਆ ਮੁਸਲਮਾਨਾਂ ਨੂੰ ਜੋ ਪੰਜ ਕੰਮ ਕਰਨੇ ਦਾ ਹੁਕਮ ਹੈ ਸੋ ਅਸੀਂ ਕਰਦੇ ਹਾਂ। ਕਲਮਾ ੧, ਜ਼ਕਾਤ ੨, ਹੱਜ ੩, ਰੋਜ਼ਾ ੪, ਨਿਮਾਜ਼ ੫, ਪਹਿਲੀ ਸੁਬ੍ਹਾ ਦੀ ਸੂਰਜ ਚੜ੍ਹਨ ਤੋਂ ਪਹਿਲੇ, ਦੂਜੀ ਜ਼ੁਹਰ ਦੀ ਦਿਨ ਚੜ੍ਹੇ, ਤੀਜੀ ਅਸਰ ਦੀ ਦਿਨ ਢਲੇ, ਚੌਥੀ ਮਗ਼ਰਬ ਦੀ ਦਿਨ ਛਿਪੇ

, ਪੰਜਵੀਂ ਇਸ਼ਾ ਦੀ ਸੌਣ ਲੱਗਿਆਂ। ਬਾਬੇ ਜੀ ਨੇ ਆਖਿਆਜੀਕੂੰ ਏਹ (ਲੋਕ ਦਿਖਾਵਾ) ਝੂਠੀਆਂ ਨਿਮਾਜ਼ਾਂ ਤੁਸੀਂ ਪੜ੍ਹਦੇ ਹੋ, ਜੇ ਸੱਚੀਆਂ ਪੜ੍ਹੋ ਤਾਂ ਤਰ ਜਾਓ।ਓਨ੍ਹਾਂ ਸੱਚੀਆਂ ਪੁੱਛੀਆਂ ਤਾਂ ਬਾਬੇ ਜੀ ਦੱਸੀਆਂ: ਮਃ ੧ ॥ ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ ॥ ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ

॥ ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ ॥ ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ ॥ ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ ॥੩॥

(ਵਾਰ-ਮਾਝ, ਮਃ ੧ - ੧੪੧) ਇਹ ਬਚਨ ਸੁਣ ਕੇ ਸਭ ਮਜਾਵਰ ਫ਼ਕੀਰ ਰਾਜ਼ੀ ਹੋਏ। ਭਾਈ ਮਰਦਾਨੇ ਨੇ ਓਥੇ ਬੜੀਆਂ ਬੜੀਆਂ ਦੇਗਾਂ (ਜਿਨ੍ਹਾਂ ਜੇਡੀਆਂ ਹੋਰ ਕਿਤੇ ਨਹੀਂ) ਤੇ ਮਕਬਰੇ ਉੱਤੇ ਲੱਖਾਂ ਰੁਪਏ ਲੱਗੇ ਹੋਏ ਦੇਖ ਕੇ ਆਖਿਆਏਸ ਫ਼ਕੀਰ ਪੀਰ ਨੇ ਐ ਡਾ ਅਡੰਬਰ ਕਰ ਕੇ ਢਾਈ ਦਿਨ ਦਾ ਝੂਠਾ ਨਾਮ ਕਿਉਂ ਰੱਖਿਆ ਤਾਂ ਬਾਬੇ ਜੀ ਨੇ

ਸ਼ਬਦ ਬੋਲਿਆ: ਬੋਲਹਿ ਕੂੜ ਪਤਾਵਹਿ ਲੋਇ ॥ ਲੋਕ ਪਤੀਣੇ ਕਛੂ ਨ ਹੋਇ ॥ ਪਾਖੰਡ ਕਰ ਕਰ ਜਨਮ ਗਵਾਏ ॥ ਜਮ ਦਰਿ ਬਧੇ ਚੋਟਾ ਖਾਏ ॥ ਨਾਨਕ ਜਿੰਨ ਗੁਰ ਪੂਰਾ ਪਾਇਆ ॥ ਸਚ ਕਮਾਇਆ ਸਚੁ ਦਿਖਾਇਆ ॥

(ਇਹ ਗੁਰਬਾਣੀ ਨਹੀਂ) ਏਹ ਬਚਨ ਸੁਣ ਕੇ ਓਨ੍ਹਾਂ ਆਖਿਆਤੁਸਾਂ ਪੀਰ ਨੂੰ ਪਖੰਡੀ ਕਿਉਂ ਦੱਸਿਆ ਤਾਂ ਬਾਬੇ ਆਖਿਆ: ਸਲੋਕੁ ਮਃ ੨ ॥ ਜਿਨੀ ਚਲਣੁ ਜਾਣਿਆ ਸੇ ਕਿਉ ਕਰਹਿ ਵਿਥਾਰ ॥ ਚਲਣ ਸਾਰ ਨ ਜਾਣਨੀ ਕਾਜ ਸਵਾਰਣਹਾਰ ॥੧॥

(ਵਾਰ-ਸੂਹੀ, ਮਃ ੨ - ੭੮੭) (ਇਹ ਗੁਰੂ ਅੰਗਦ ਦੇਵ ਜੀ ਦੀ ਬਾਣੀ ਹੈ) ਓਨ੍ਹਾਂ ਕ੍ਰੋਧ ਕੀਤਾ ਤਾਂ ਬਾਬੇ ਆਖਿਆਨਫ਼ਸ ਸ਼ੈ ਤਾਨ, ਗ਼ੁੱਸਾ ਹਰਾਮ, ਕੱਚ ਦੁਨੀਆਂ, ਸੱਚ ਦਰਵੇਸ਼, ਅਦਲ ਬਾਦਸ਼ਾਹ, ਫਜ਼ਲ ਫ਼ਕੀਰਾਂ, ਮਜ਼ਲ ਮੁਸਾਫ਼ਿਰਾਂ, ਕਜਬ ਕਾਫਰਾਂ, ਮਿਹਰ ਪੀਰਾਂ ਸਿਹਰ ਕੀਰਾਂ, ਫ਼ਕੀਰੀ ਸਬੂਰੀ, ਨਾ ਸਬੂਰੀ ਤਾਂ ਮਕਰ। ਏਹ ਉਪਦੇਸ਼ ਸੁਣ ਕੇ ਮਜਾਵਰ ਤਾਂ ਫੱਕ ਹੋ ਗਏ। ਓਨ੍ਹਾਂ ਨੂੰ ਸੱਚੀ ਫ਼ਕੀਰੀ ਦਾ ਰਾਹ ਦੱਸ ਕੇ

ਬਾਬਾ ਜੀ ਨੇ ਪੁਸ਼ਕਰ ਪੁਸ਼ਕਰ ਤੀਰਥ ਪਰ, ਜੋ ਓਥੋਂ ੪ ਕੋਹ ਹੈ ; ਬੈਸਾਖੀ ਦਾ ਮੇਲਾ ਜਾ ਦੇਖਿਆ। ਬੇਅੰਤ ਸੰਤ ਭਗਤ ਸ਼ਬਦ ਸੁਣ ਦਰਸ਼ਨ ਕਰ ਮੁਕਤਿ ਦੇ ਅਧਿਕਾਰੀ ਹੋਏ ਜਿਸ ਕਰ ਕੇ ਬਾਬਾ ਜੀ ਦਾ ਨਾਮ ਸਾਰੇ ਦੇਸ਼ ਵਿੱਚ ਉਜਾਗਰ ਹੋਇ ਗਿਆ। ਓਸ ਤੀਰਥ ਪਰ ਬਾਬੇ ਦੀ ਜਗ੍ਹਾ ਹੁਣ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ । ਰਾਮ ਸਿੰਘ ਬ੍ਰਾਹਮਣ ਪੁਜਾਰੀ ਹੈ । ਜਿੱਥੇ ਬਾਬਾ ਜੀ ਉੱਤਰੇ ਸੇ, ਓਸੇ ਥਾਂ ਫੇਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੱਖਨ ਨੂੰ ਜਾਂਦੇ ਹੋਏ ਠਹਿਰੇ ਸੇ। ਗਾਯਤ੍ਰੀ, ਸਾਵਿੱਤ੍ਰੀ ਸਮੇਤ ਬ੍ਰਹਮਾਂ ਦੀ ਮੂਰਤਿ ਭੀ ਏਸੇ ਥਾਂ ਹੈ , ਹੋਰ ਕਿਤੇ ਨਹੀਂ। ਏਹ ਤੀਰਥ ੪ ਕੋਹ

ਲੰਬਾ ਡੇਢ ਕੋਹ ਚੌੜਾ ਬੇਅਥਾਹ ਜਲ ਵਾਲਾ ਹੈ । ਮਗਰਮੱਛ ਬੜੇ ਬੜੇ ਰਹਿੰਦੇ ਹਨ। ਤੀਰਥ ਵਿੱਚ ਕੋਈ ਵੜੇ ਓਹ ਮਾਰ ਲੈਂਦੇ ਹਨ। ਕੰਢੇ ਖੜੋ ਕੇ ਇਸ਼ਨਾਨ ਕਰੀਦਾ ਹੈ । ਪੁਸ਼ਕਰ ਤੋਂ ਸ਼ਰੋਹੀ ਸ਼ੈ ਹਰ, ਜਿੱਥੋਂ ਦੀ ਸਰੋਹੀ ਤਲਵਾਰ ਉੱਘੀ ਹੈ ; ਨਸੀਰਾਬਾਦ, ਜਿੱਥੇ ਹੁਣ ਅੰਗ੍ਰੇਜ਼ੀ ਛਾਵਣੀ ਹੈ ; ਸੈ ਰ ਕਰਦੇ ਹੋਏ ਆਭੂਤਰਾਜ ਪਰਬਤ

ਨੂੰ, ਜਿੱਥੇ ਓਸ ਸਮੇਂ ਬੜੇ ਸੰਤ ਰਹਿੰਦੇ ਸਨ; ਜਾ ਦੇਖਯਾ। ਬਹੁਤ ਸੰਤ ਮਿਲੇ, ਬਾਬੇ ਦੇ ਦਰਸ਼ਨ ਕਰ ਸ਼ਬਦ ਸੁਣ ਨਿਹਾਲ ਹੋਏ। ਜੈ ਨ ਧਰਮ ਦੇ ਮੰਦਰ ਓਥੇ ਬਹੁਤ ਹਨ। ਝੁਬਕਾ, ਆਸਨ, ਦੱਤਾ ਤ੍ਰੇਯ ਦੀ ਚਰਨ ਪਾਦਕਾ, ਨੀਲ ਕੰਠ ਮਹਾਂਦੇਵ ਦੀ, ਤੇ ਗੋਰਖ ਦੀ ਗੁਫਾ; ਏਹ ਅਸਥਾਨ ਉਥੇ ਬਹੁਤ ਮਸ਼ਹੂਰ ਹਨ। ਉਸ

ਸਮੇਂ ਏਥੇ ਸੰਤ ਬਹੁਤ ਰਹਿੰਦੇ ਸੇ। ਰਿਖੀਕੇਸ਼ ਵਾਂਗੂੰ ਸ਼ਾਹੂਕਾਰਾਂ ਦੇ ਸਦਾ ਬਰਤ ਅਤੇ ਕੰਦ ਮੂਲ ਮਿਲਦਾ ਸੀ। ਇਹ ਪਹਾੜ ਠੰਢਾ ਬਹੁਤ ਹੈ , ਰਾਜਪੂਤਾਨੇ ਦੇ ਹਾਕਮ ਅੰਗ੍ਰੇਜ਼ ਗ਼ਰਮੀਆਂ ਵਿੱਚ ਓਥੇ ਬਹੁਤ ਜਾ ਰਹਿੰਦੇ ਹਨ। ਆਭੂ ਤੋਂ ਉੱਤਰ ਕੇ ਨਖੀ ਤੀਰਥ, ਜਿੱਥੇ ਬੈ ਸ਼ਨੋਂ ਸੰਤ ਵਸ਼ਿਸ਼ਟ ਜੀ ਦੇ ਆਸ਼੍ਰਮ ਤੱਕ ਬਹੁਤ ਰਹਿੰਦੇ ਸੇ

; ਅਚਲੇਸ਼ਰ ਮਹਾਂਦੇਵ ਦਾ ਅਸਥਾਨ ਦੇਖ ਕੇ ਭੀਲਾਂ ਦੇ ਦੇਸ਼ ਥਾਣੀਂ ਸੈ ਰ ਕਰਦੇ, ਜੀਵਾਂ ਨੂੰ ਦਰਸ਼ਨ ਉਪਦੇਸ਼ ਦੇ ਕੇ ਕ੍ਰਿਤਾਰਥ ਕਰਦੇ ਹੋਏ ਧਾਰਾ ਨਗਰੀ ਧਾਰਾਨਗਰੀ ਦੇ ਬਾਗ਼ ਵਿੱਚ, ਜਿੱਥੇ ਜਗਦੇਉ ਪਵਾਰ ਜੱਗਦੇਉ ਪਵਾਰ ਤੇ ਗੋਪੀਚੰਦ ਬੜੇ ਉੱਘੇ ਧਰਮੀ ਰਾਜੇ ਹੋਏ ਹਨ; ਜਾ ਉੱਤਰੇ। ਜਦ ਬਾਬੇ ਜੀ ਪਾਸ ਬਹੁਤ ਲੋਕ ਆਉਣ ਲੱਗੇ ਤਾਂ ਕੰਨ ਪਾਟੇ ਜੋਗੀ ਖੁਣਸਾਏ। ਚਰਚਾ ਕਰਨ ਆ ਲੱਗੇ, ਤਾਂ ਬਾਬੇ ਜੀ ਨੇ ਏਹ ਸ਼ਬਦ ਬੋਲਿਆ: ਰਾਮਕਲੀ ਮਹਲਾ ੧ ॥ ਛਾਦਨੁ ਭੋਜਨੁ ਮਾਗਤੁ ਭਾਗੈ ॥ ਖੁਧਿਆ ਦੁਸਟ ਜਲੈ ਦੁਖੁ

ਆਗੈ ॥ ਗੁਰਮਤਿ ਨਹੀ ਲੀਨੀ ਦੁਰਮਤਿ ਪਤਿ ਖੋਈ ॥ ਗੁਰਮਤਿ ਭਗਤਿ ਪਾਵੈ ਜਨੁ ਕੋਈ ॥੧॥ ਉਨ੍ਹਾਂ ਆਖਿਆਤੁਸਾਂ ਆਪ ਭੀ ਧਾਰਣ ਕੀਤਾ ਕਿ ਦੂਜਿਆਂ ਨੂੰ ਹੀ ਉਪਦੇਸ਼ ਕਰਨ ਸਿੱਖੇ ਹੋਤਾਂ ਬਾਬੇ ਬਾਕੀ ਸਾਰਾ ਸ਼ਬਦ ਬੋਲਿਆ: ਜੋਗੀ ਜੁਗਤਿ ਸਹਜ ਘਰਿ ਵਾਸੈ ॥ ਏਕ ਦ੍ਰਿਸਟਿ ਏਕੋ ਕਰਿ ਦੇਖਿਆ ਭੀਖਿਆ ਭਾਇ

ਸਬਦਿ ਤ੍ਰਿਪਤਾਸੈ ॥੧॥ ਰਹਾਉ ॥ ਪੰਚ ਬੈ ਲ ਗਡੀਆ ਦੇਹ ਧਾਰੀ ॥ ਰਾਮ ਕਲਾ ਨਿਬਹੈ ਪਤਿ ਸਾਰੀ ॥ ਧਰ ਤੂਟੀ ਗਾਡੋ ਸਿਰ ਭਾਰਿ ॥ ਲਕਰੀ ਬਿਖਰਿ ਜਰੀ ਮੰਝ ਭਾਰਿ ॥੨॥ ਗੁਰ ਕਾ ਸਬਦੁ ਵੀਚਾਰਿ ਜੋਗੀ ॥ ਦੁਖੁ ਸੁਖੁ ਸਮ ਕਰਣਾ ਸੋਗ ਬਿਓਗੀ ॥ ਭੁਗਤਿ ਨਾਮੁ ਗੁਰ ਸਬਦਿ ਬੀਚਾਰੀ ॥ ਅਸਥਿਰੁ

ਕੰਧੁ ਜਪੈ ਨਿਰੰਕਾਰੀ ॥੩॥ ਸਹਜ ਜਗੋਟਾ ਬੰਧਨ ਤੇ ਛੂਟਾ ॥ ਕਾਮੁ ਕ੍ਰੋਧੁ ਗੁਰ ਸਬਦੀ ਲੂਟਾ ॥

ਮਨ ਮਹਿ ਮੁੰਦ੍ਰਾ ਹਰਿ ਗੁਰ ਸਰਣਾ ॥ ਨਾਨਕ ਰਾਮ ਭਗਤਿ ਜਨ ਤਰਣਾ ॥੪॥੧੧॥

(ਰਾਮਕਲੀ, ਮਃ ੧ - ੮੭੯) ਏਹ ਸੁਣ ਕੇ ਓਨ੍ਹਾਂ ਦੇ ਮਨ ਧੀਰਜ ਆਯਾ ਤਾਂ ਬਾਬੇ ਜੀ ਨੇ ਕਿਹਾਤੁਹਾਨੂੰ ਏਤਨੀ ਲੱਜਾ ਨਹੀਂ ਆਂਵਦੀ ਕਿ ਜਿਸ ਦੇ ਤੁਸੀਂ ਮਕਾਨ ਵਿੱਚ ਰਹਿੰਦੇ ਹੋ ਅਤੇ ਜਿਸ ਦੀਆਂ ਦਿੱਤੀਆਂ ਜਾਗੀਰਾਂ ਖਾਂਦੇ ਹੋ, ਓਸ ਨੇ ਤਾਂ ਤੁਹਾਡੇ ਵਾਸਤੇ ਰਾਜ ਦਾ ਭੀ ਤਯਾਗ ਕਰ ਦਿੱਤਾ। ਪਰ ਤੁਸੀਂ ਆਏ ਫ਼ਕੀਰ ਨੂੰ ਦੋ ਮੰਨੀਆਂ

ਭੀ ਨਹੀਂ ਦੇ ਸਕਦੇ ਤੇ ਸਗੋਂ ਆਏ ਸਾਧ ਨਾਲ ਝਗੜਾ ਕਰਨ ਨੂੰ ਤਿਆਰ ਹੋ ਜਾਂਦੇ ਹੋ। ਤੁਸੀਂ ਸ਼ਰਮ ਕਰੋ! ਅਤੇ ਹੋਰ ਕੁੱਝ ਨਹੀਂ ਤਾਂ ਮਾਣ ਤਾਂ ਤਿਆਗ ਛੱਡੋ।ਬਾਬੇ ਦੇ ਬਚਨ ਸੁਣ ਕੇ ਓਨ੍ਹਾਂ ਚਰਨ ਫੜ ਲਏ। ਮਰਦਾਨੇ ਨੇ ਪੁੱਛਯਾਮਹਾਰਾਜ! ਗੋਪੀਚੰਦ ਨੇ ਰਾਜ ਕਿਸ ਤਰ੍ਹਾਂ ਤਿਆਗਿਆ ਸੀਬਾਬੇ ਜੀ

ਆਖਿਆਭਾਈ! ਗੋਪੀਚੰਦ ਦੀ ਕਥਾ ਓਹ ਏਥੋਂ ਦਾ ਰਾਜਾ ਬੀਰਸੈ ਨ ਦਾ ਬੇਟਾ ਗੰਧ੍ਰਬ ਸੈ ਨ ਦਾ ਦੋਹਤਾ ਸੀ। ਉਸ ਦੀ ਮਾਂ ਮੈ ਨਾਵੰਤੀ ਜੋਗੀਆਂ ਦੀ ਸਤਸੰਗਣ ਸੀ। ਉਸ ਨੂੰ ਉਪਦੇਸ਼ ਦੇ ਕੇ ਓਸ ਨੇ ਫ਼ਕੀਰ ਕਰ ਦਿੱਤਾ ਤੇ ਏਸੇ ਕਾਲੇ ਬਾਗ਼ ਵਿੱਚ ਜਿੱਥੇ ਅਸੀਂ ਬੈ ਠੇ ਹਾਂ ਜਲੰਧਰੀ ਨਾਥ ਪਾਸੋਂ ਕੰਨ ਪੜਵਾਏ ਸੇ। ਏਸ ਰਾਜੇ ਨੇ

ਹਠ ਜੋਗ ਸਾਧਿਆ ਸੀ, ਗਿਆਨ ਜੋਗ ਨਹੀਂ ਸਾਧਿਆ। ਏਹ ਰਾਜਾ ਰਾਜੇ ਬਿਕ੍ਰਮਾਜੀਤ ਤੋਂ ੮੦ ਵਰ੍ਹੇ ਪਹਿਲਾਂ ਹੋਯਾ ਹੈ । ਮਰਦਾਨੇ ਪੁੱਛਿਆਜੀ! ਲੋਗ ਆਖਦੇ ਹਨ ਕਿ ਗੋਪੀਚੰਦ, ਭਰਥਰੀ ਅਮਰ ਹਨ।ਤਾਂ ਬਾਬੇ ਆਖਿਆਭਾਈ! ਜਿਨ੍ਹਾਂ ਭਲੇ ਲੋਕਾਂ ਦੇ ਨਾਮ ਪੋਥੀਆਂ ਗ੍ਰੰਥਾਂ ਵਿੱਚ ਲਿਖੇ ਗਏ, ਓਹ ਸਦਾ ਹੀ ਅਮਰ ਹਨ। ਬਾਕੀ ਸਰੀਰ

ਕਰ ਕੇ ਕੋਈ ਥਿਰ ਨਹੀਂ ਰਿਹਾ। ਏਸੇ ਤਰ੍ਹਾਂ ਜਿਹੜੇ ਸੰਤ ਚਿਰੰਜੀਵ ਮਸ਼ਹੂਰ ਹਨ ਓਹਨਾਂ ਦਾ ਨਾਮ ਭੀ ਚਿਰ ਤੱਕ ਜੀਵਣ ਕਰ ਕੇ ਚਿਰੰਜੀਵ ਪੈ ਗਿਆ। ਇਸ ਪ੍ਰਕਾਰ ਦੀਆਂ ਗੱਲਾਂ ਕਥਾਂ ਕਰਦੇ ਹੋਏ ਮਾਲਵਾ ਦੇਸ਼, ਦੇਵ ਗੜ੍ਹ, ਲੋਧੀ ਪੁਰ, ਪਟਨ ਅਹਿਮਦ ਨਗਰ, ਬਾਂਸਵਾੜੇ ਪਾਸੋਂ ਮਹੀ ਨਦੀ ਪਾਰ ਹੋ ਜਾਵੜੇ ਸ਼ਹਿਰ ਵਿੱਚ

ਜਾ ਵੜੇ। ਉਸ ਦੇਸ਼ ਦੇ ਲੋਕ ਬਹੁਤ ਕਰ ਕੇ ਬਾਲਾ ਸੁੰਦਰ, ਸੁਰ ਸੁੰਦਰੀ; ਏਨ੍ਹਾਂ ਦੇਵੀਆਂ ਦੇ ਸੇਵਕ ਸੇ। ਬਾਬੇ ਜੀ ਦਾ ਉਪਦੇਸ਼ ਸੁਣ ਕੇ ਉਹ ਸੱਚੇ ਮਤ ਦੇ ਸਿੱਖਯਾਕਾਰ ਬਣੇ। ਏਥੋਂ ਅੱਗੇ ਅਨੇਕ ਜਗ੍ਹਾ ਜੰਗਲਾਂ, ਨਗਰਾਂ ਦਾ ਸੈ ਲ ਕਰਦੇ ਹੋਏ ਮਹਿਦਪੁਰ ਪਾਸੋਂ ਚੰਬਲ ਨਦੀ ਪਾਰ ਹੋ ੨੮ ਹਾੜ ਸੰਮਤ ੧੫੬੮

ਬਿਕ੍ਰਮੀ ਨੂੰ ਉਜੈ ਨ ਸਪਰਾ ਗੰਗਾ ਦੇ ਇਸ਼ਨਾਨ ਜਾ ਕੀਤੇ। ਰਬਾਬ

ਉਜੈ ਨ ਦੇ ਰਾਜੇ ਗੰਧ੍ਰਬ ਸੈ ਨ ਦੇ ਦੋ ਪੁੱਤ੍ਰ (ਵੱਡਾ ਹਰਭਰਤ ਛੋਟਾ ਬਿਕ੍ਰਮਾਜੀਤ) ਤੇ ਇੱਕ ਪੁੱਤ੍ਰੀ ਮੈ ਨਾਵੰਤੀ ਸੀ। ਗੰਧਰਬ ਸੈ ਨ ਪਿੱਛੋਂ ਹਰਿਭਰਥ ਗੱਦੀ ਪਰ ਬੈ ਠਾ। ਏਸ ਦਾ ਪਯਾਰ ਆਪਣੀ ਰਾਣੀ ਪਿੰਗਲਾ ਨਾਮੀ ਨਾਲ ਬਹੁਤ ਸੀ। ਆਖਦੇ ਹਨ ਇੱਕ ਬ੍ਰਾਹਮਣ ਨੇ ਪਾਰਬਤੀ ਦੀ ਸੇਵਾ ਕਰ ਕੇ ਕਿਸੇ ਤਰ੍ਹਾਂ ਅਮਰ ਫ਼ਲ

ਪਾਯਾ। ਪਰ ਜਦ ਓਹ ਖਾਣ ਲੱਗਾ ਤਾਂ ਜੀ ਵਿੱਚ ਵਿਚਾਰਿਓਸ ਕਿ ਮੈ ਜੇਕਰ ਜਵਾਨ ਭੀ ਹੋ ਗਿਆ ਤਾਂ ਭੀ ਦਰ-ਦਰ ਏਸੇ ਤਰ੍ਹਾਂ ਪੱਤਰੀ ਸੁਣਾ ਕੇ ਮੰਗਦਾ ਰਹੂੰ। ਏਸ ਤੋਂ ਏਹ ਉੱਚਿਤ ਹੈ ਕਿ ਏਹ ਫ਼ਲ ਰਾਜੇ ਹਰ ਭਰਥ ਨੂੰ ਦੇਈਏ। ਸੋ ਓਹ ਧਰਮੀ ਹੈ ਤੇ ਸਦਾ ਅਮਰ ਹੋ ਕੇ

ਧਰਮ ਕਰਦਾ ਰਹੂ। ਨਾਲੇ ਮੈ ਨੂੰ ਭੀ ਜਾਗੀਰ ਧਨ ਦੇਵੇਗਾ। ਏਹ ਸੋਚ ਕੇ ਫ਼ਲ ਰਾਜੇ ਨੂੰ ਦੇ ਕੇ ਓਸ ਤੋਂ ਬਹੁਤ ਦਰਬ ਲੈ ਗਿਆ। ਰਾਜੇ ਨੇ ਓਹ ਫ਼ਲ ਆਪਣੀ ਪ੍ਰਿਯ ਰਾਣੀ ਪਿੰਗੁਲਾ ਨੂੰ ਦਿੱਤਾ, ਇਹ ਵਿਚਾਰ ਕੇ ਜੋ ਓਹ ਸੋਲ੍ਹਾਂ ਬਰਸ ਦੀ ਜਵਾਨ ਬਣੀ ਰਹੇਗੀ ਤਾਂ ਮੈ ਨੂੰ ਖ਼ੁਸ਼ੀ ਰਹੇਗੀ। ਪਰ ਰਾਣੀ

ਦੀ ਪ੍ਰੀਤੀ ਇੱਕ ਦਰੋਗੇ ਨਾਲ ਸੀ ਓਸ ਨੇ ਰਾਜੇ ਵਾਲੀ ਗੱਲ ਸੋਚ ਕੇ ਓਹ ਫ਼ਲ ਓਸ ਦਰੋਗੇ ਨੂੰ ਦੇ ਦਿੱਤਾ। ਦਰੋਗੇ ਦੀ ਪਰੀਤ ਕੰਜਰੀ ਨਾਲ ਸੀ। ਏਸ ਲਈ ਓਹ ਫ਼ਲ ਕੰਜਰੀ ਨੂੰ ਦਿੱਤਾ। ਕੰਜਰੀ ਨੇ ਸਾਰੀ ਗੱਲ ਸਮਝ ਕੇ ਏਹੋ ਨਤੀਜਾ ਨਿਕਾਲਿਆ ਕਿ ਏਹ ਫ਼ਲ ਧਰਮੀ ਰਾਜਾ ਦੇ ਦੇਣ ਜੋਗ

ਹੈ। ਮੈ ਤਾਂ ਖਾ ਕੇ ਹਮੇਸ਼ਾ ਪਾਪ ਹੀ ਕਰਾਂਗੀ ਪਰ ਰਾਜਾ ਤਾਂ ਧਰਮ ਹੀ ਕਰੇਗਾ। ਏਸ ਲਈ ਓਹੋ ਫ਼ਲ ਓਸ ਨੇ ਰਾਜਾ ਹਰਭਰਥ ਨੂੰ ਜਾ ਦਿੱਤਾ। ਰਾਜਾ ਨੇ ਓਸ ਤੋਂ ਸਾਰਾ ਹਾਲ ਪੁੱਛਿਆ ਤਾਂ ਹੌਲੀ-ਹੌਲੀ ਸਭ ਪਤਾ ਲੱਗ ਗਿਆ। ਏਸ ਬਾਤ ਪਰ ਰਾਜਾ ਨੂੰ ਵੈ ਰਾਗ ਹੋਯਾ ਕਿ ਓ

! ਹੋ! ਜਿਸ ਰਾਣੀ ਨੂੰ ਮੈਂ ਆਪਣੀ ਜਾਨ ਨਾਲੋਂ ਚੰਗਾ ਸਮਝਦਾ ਸੀ ਓਹੋ ਮੇਰੀ ਨਾ ਬਣੀ ਤਾਂ ਰਾਜ ਬਿਭੂਤੀ ਮੇਰੀ ਕਦ ਬਣ ਸਕਦੀ ਹੈ। ਏਹ ਸੋਚ ਕੇ ਰਾਜਾ ਹਰ ਭਰਥਰੀ ਜੋਗੀ ਹੋ ਗਿਆ, ਜਿਸ ਦਾ ਨਾਮ ਭਰਥਰੀ ਭੀ ਮਸ਼ਹੂਰ ਹੈ । ਗੋਪੀਚੰਦ ਭੀ ਏਸੇ ਦੀ ਸੰਗਤ ਕਰਦਾ ਰਿਹਾ। ਭਰਥਰੀ ਨੇ

ਪਹਿਲੇ ਨੀਤੀ ਸ਼ੱਤਕ ਬਣਾਯਾ। ਏਸ ਦੇ ਸੰਤ ਹੋਏ ਬਿੱਛੋਂ ਏਸ ਦਾ ਛੋਟਾ ਭਾਈ ਬਿਕ੍ਰਮਾ ਜੀਤ ਗੱਦੀ ਪਰ ਬੈਠਾ ਅਤੇ ਏਹ ਐਡਾ ਪ੍ਰਤਾਪੀ ਤੇ ਉਪਕਾਰੀ ਹੋਯਾ ਜੋ ਸਾਰਾ ਭਾਰਤਵਰਸ਼ ਏਸੇ ਦੇ ਹੱਥ ਆ ਗਿਆ ਤੇ ਏਸੇ ਨੇ ਇੰਦ੍ਰਪਰੱਸਥ, ਜਿਸ ਨੂੰ ਹੁਣ ਦਿੱਲੀ ਸ਼ਹਿਰ

ਦੀ ਅਵਾਜ਼ ਨਾਲ ਅਨੇਕ ਪ੍ਰਕਾਰ ਦੇ ਲੋਕ ਤੇ ਸਾਧੂ ਬੈ ਰਾਗੀ ਫ਼ਕੀਰ ਇਕੱਠੇ ਆ ਗਏ ਤਾਂ ਬਾਬੇ ਸ਼ਬਦ ਬੋਲਿਆ: ਸਿਰੀਰਾਗੁ ਮਹਲਾ ੧ ॥ ਆਵਹੁ ਭੈ ਣੇ ਗਲਿ ਮਿਲਹ ਅੰਕਿ ਸਹੇਲੜੀਆਹ ॥ ਮਿਲਿ ਕੈ ਕਰਹ ਕਹਾਣੀਆ ਸੰਮ੍ਰਥ ਕੰਤ ਕੀਆਹ ॥ ਸਾਚੇ ਸਾਹਿਬ ਸਭਿ ਗੁਣ ਅਉਗਣ ਸਭਿ ਅਸਾਹ ॥੧॥ ਕਰਤਾ ਸਭੁ ਕੋ ਤੇਰੈ

ਜੋਰਿ ॥ ਏਕੁ ਸਬਦੁ ਬੀਚਾਰੀਐ ਜਾ ਤੂ ਤਾ ਕਿਆ ਹੋਰਿ ॥੧॥ ਰਹਾਉ ॥ ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣਂ ॥ ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ ॥ ਪਿਰੁ ਰੀਸਾਲੂ ਤਾ ਮਿਲੈ ਜਾ ਗੁਰ ਕਾ ਸਬਦੁ ਸੁਣੀ ॥੨॥ ਕੇਤੀਆ ਤੇਰੀਆ ਕੁਦਰਤੀ ਕੇਵਡ ਤੇਰੀ ਦਾਤਿ ॥ ਕੇਤੇ ਤੇਰੇ ਜੀਅ ਜੰਤ ਸਿਫਤਿ

ਕਰਹਿ ਦਿਨੁ ਰਾਤਿ ॥ ਕੇਤੇ ਤੇਰੇ ਰੂਪ ਰੰਗ ਕੇਤੇ ਜਾਤਿ ਅਜਾਤਿ ॥੩॥ ਸਚੁ ਮਿਲੈ ਸਚੁ ਊਪਜੈ ਸਚ ਮਹਿ ਸਾਚਿ ਸਮਾਇ ॥ ਸੁਰਤਿ ਹੋਵੈ ਪਤਿ ਊਗਵੈ ਗੁਰਬਚਨੀ ਭਉ ਖਾਇ ॥ ਨਾਨਕ ਸਚਾ ਪਾਤਿਸਾਹੁ ਆਪੇ ਲਏ ਮਿਲਾਇ ॥੪॥੧੦॥

(ਸਿਰੀਰਾਗੁ, ਮਃ ੧ ੧੭੧੮) ਇਤਯਾਦਿਕ ਏਹ ਸ਼ਬਦ ਸੁਣ ਕੇ ਸਭ ਲੋਕ ਖ਼ੁਸ਼ ਹੋਏ ਤੇ ਬੜੀ ਸ਼ਰਧਾ ਨਾਲ ਤਿੰਨ ਦਿਨ ਬਾਬੇ ਜੀ ਨੂੰ ਆਪਣੇ ਪਾਸ ਰੱਖਯਾ। ਫੇਰ ਓਥੋਂ ਚੱਲ ਕਾਲੇਸ਼੍ਵਰ, ਮਹਾਂਦੇਵ, ਜੋਤੀ ਲਿੰਗ, ਮਹਾਂਕਾਲ ਦੇਵਤਾ, ਹਰਸ ਦੀ ਦੇਵੀ, ਜਿਸ ਦੀ ਉਪਾਸਨਾ ਪੂਜਾ ਬਿਕ੍ਰਮਾਜੀਤ ਕਰਦਾ ਹੁੰਦਾ ਸੀ; ਏਹ ਨਾਮੀ ਨਾਮੀ ਅਸਥਾਨ ਦੇਖ ਕੇ ਸੂਰਜ ਕੁੰਡ ਜਾ ਉੱਤਰੇ।

ਓਥੇ ਜੋਗੀ ਬੈ ਰਾਗੀ ਸਾਧੂ ਹੁਣ ਵਾਂਗੂੰ ਓਦੋਂ ਭੀ ਬਹੁਤ ਰਿਹਾ ਕਰਦੇ ਸੇ। ਬਾਬੇ ਜੀ ਨੇ ਸ਼ਬਦ ਗਾਵਿਆ: ਰਾਮਕਲੀ ਮਹਲਾ ੧ ਬੈ ਰਾਗੀ ਸੋ ਜੋ ਬੈ ਮਹਿ ਆਵੈ ॥ ਸਿਵ ਕੇ ਆਗੇ ਸਕਤਿ ਨਿਵਾਵੈ ॥ ਸਿਵ ਸ਼ਕਤੀ ਦੇ ਕਰਮ ਕਰੇ ॥ ਅਜਰ ਵਸਤ ਅਗੋਚਰ ਜਰੇ ॥ ਗੁਰੂ ਕੈ ਸਬਦ ਬਿਲਾਈ

ਭਾਗੀ ॥ ਨਾਨਕ ਕਹੇ ਸੋਈ ਬੈ ਰਾਗੀ ॥

(ਇਹ ਗੁਰਬਾਣੀ ਨਹੀਂ) ਏਹ ਬਚਨ ਸੁਣ ਕੇ ਬੈ ਰਾਗੀ ਬੋਲੇਜੋਗੀਆਂ ਦੇ ਲੱਖਣ ਭੀ ਦੱਸੋਤਾਂ ਏਹ ਸ਼ਬਦ ਉਚਾਰਿਆ: ਪੂਰਬ ਚੜੈ ਪਛਮ ਕੋ ਆਵੈ ॥ ਰਵਿ ਸਸਿ ਦੁਹਾ ਇਕਤ੍ਰ ਮਿਲਾਵੈ ॥ ਹਾਟ ਪਟਣ ਕੀ ਚੀਨੈ ਬਾਟ ॥ ਤਾ ਫਿਰ ਦੇਖੇ ਅਉਘਟ ਘਾਟ ॥ ਸਤ ਪੰਜ ਨਉ ਲਗਾ ਰਖਣ ॥

ਆਖਦੇ ਹਨ; ਏਸ ਦੇ ਤਖ਼ਤ ਉੱਪਰ ਬੈਠ ਕੇ ਆਪਣੇ ਨਾਮ ਦਾ ਸੰਮਤ ਚਲਾਇਆ ਜੋ ਹੁਣ ੧੯੫੩ ਬਿਕ੍ਰਮੀ ਕਹੀਦਾ ਹੈ । ਏਸ ਤੋਂ ਪਹਿਲੇ ਮਹਾਰਾਜੇ ਜੁਧਿਸ਼ਟਰ ਦਾ ਸਾਲ ਲਿਖਿਆ ਜਾਂਦਾ ਸੀ ਸੋ ਹੁਣ ੪੯੯੭ ਹੈ , ਓਦੋਂ ੩੦੪੪ ਸੀ।

ਨਾਨਕ ਕਹੈ ਜੋਗ ਕੇ ਲਖਣ ॥ (ਇਹ ਗੁਰਬਾਣੀ ਨਹੀਂ) ਏਹ ਸ਼ਬਦ ਸੁਣ ਕੇ ਜੋਗੀਆਂ ਦੀ ਭੀ ਧੁਰ ਠਿਕਾਣੇ ਹੋ ਗਈ ਤਾਂ ਸਭੇ ਈਸ਼੍ਵਰ ਦੀ ਅਨਿੰਨਯ ਭਗਤੀ ਕਰਨ ਲੱਗੇ। ਬਾਬਾ ਜੀ ਓਥੋਂ ਅੱਗੇ ਓਅੰਕਾਰਿ,

ਓਅੰਕਾਰੇਸ਼੍ਵਰ ਜੋ ਬੜਾ ਉੱਘਾ ਅਸਥਾਨ ਸ਼ਿਵ ਜੀ ਦਾ ਨਰਬਦਾ ਨਦੀ ਕਨਾਰੇ ਸੀ; ਜਾ ਪਹੁੰਚੇ। ਏਥੇ ਨਰਬਦੇਸ਼੍ਵਰ ਮਹਾਂਦੇਵ ਗੌਰੀ ਕੁੰਡ ਵਿੱਚੋਂ ਸੋਹਣੇ ਸੋਹਣੇ ਨਿਕਲਦੇ ਹਨ। ਸੰਝ ਨੂੰ ਜਦ ਆਰਤੀ ਪਰਿਕ੍ਰਮਾ ਕਰ ਸਭ ਨੇ ਮੂਧੇ ਪੈ ਕੇ ਦੰਡਵਤ ਕੀਤੀ ਤਾਂ ਬਾਬਾ ਜੀ ਓਨ੍ਹਾਂ ਦਾ ਬਾਲ ਲੀਲਾ ਬੈ ਠੇ ਦੇਖਦੇ ਰਹੇ। ਓਨ੍ਹਾਂ ਆਖਿਆ, ਤੁਸਾਂ

ਓਅੰਕਾਰ ਨੂੰ ਦੰਡਵਤ ਪ੍ਰਣਾਮ ਕਿਉਂ ਨਹੀਂ ਕੀਤਾਤਾਂ ਬਾਬਾ ਬੋਲਿਆ: ਹਮਰਾ ਓਅੰਕਾਰ ਨਿਰਾਲਾ ॥ ਘਟ ਘਟ ਮੇਂ ਜਿਸਕਾ ਉਜੀਆਲਾ ॥ ਬ੍ਰਹਮਾ ਬਿਸਨੁ ਮਹਾਂਦੇਉ ਸੰਤ ॥ ਤਾ ਕੇ ਦੁਆਰੇ ਖੜੇ ਬਿਅੰਤ ॥ ਜਿਸ ਕੀ ਭਜਤ ਕਰਤ ਇਹ ਸਾਰੇ ॥ ਤਿਸਕਾ ਧਯਾਨ ਰਿਦੇ ਹਮ ਧਾਰੇ ॥ ਕਾਣ ਔਰ ਕੀ ਨਾ ਹਮ ਮਾਨੈ

॥ ਸਬ ਕੋ ਜੀਵ ਏਕ ਸਮ ਜਾਨੈ ॥ (ਇਹ ਗੁਰਬਾਣੀ ਨਹੀਂ) ਏਹ ਸ਼ਬਦ ਸੁਣ ਕੇ ਓਨ੍ਹਾਂ ਤਮਕ ਨਾਲ ਆਖਯਾਬ੍ਰਹਮਾਦਿਕ ਤੀਨੋਂ ਦੇਵਤਾ ਜੋ ਸ੍ਰਿਸ਼ਟੀ ਦੇ ਕਰਤਾ ਹਰਤਾ ਹਨ, ਤੁਸਾਂ ਓਨ੍ਹਾਂ ਨੂੰ ਕਿਸ ਪ੍ਰਕਾਰ ਜੀਵ ਹੀ ਮੰਨ ਲਿਆਤਾਂ ਗੁਰੂ ਜੀ ਬੋਲੇ: ਰਾਮਕਲੀ ਮਹਲਾ ੧ ਦਖਣੀ ਓਅੰਕਾਰੁ ੴ ਸਤਿਗੁਰ ਪ੍ਰਸਾਦਿ ॥ ਓਅੰਕਾਰਿ ਬ੍ਰਹਮਾ ਉਤਪਤਿ ॥ ਓਅੰਕਾਰੁ ਕੀਆ ਜਿਨਿ ਚਿਤਿ ॥ ਓਅੰਕਾਰਿ ਸੈ

ਲ ਜੁਗ ਭਏ ॥ ਓਅੰਕਾਰਿ ਬੇਦ ਨਿਰਮਏ ॥

(ਰਾਮਕਲੀ ਦਖਣੀ, ਮਃ ੧ - ੯੨੯) ਭਾਵ ਏਹ ਕਿ ਜੋ ਪੈ ਦਾ ਹੋਇਆ ਹੈ ਸੋ ਮਰੇਗਾ ਅਤੇ ਜੋ ਜੋ ਹੋਏ, ਸੋ ਸੋ ਮਰ ਗਏ। ਫੇਰ ਓਨ੍ਹਾਂ ਨੇ ਕਈ ਪ੍ਰਕਾਰ ਦੇ ਹੋਰ ਭੀ ਵਿਕਲਪ ਕੀਤੇ ਜਿਨ੍ਹਾਂ ਦਾ ਉੱਤਰ ਗੁਰੂ ਸਾਹਿਬ ਜੀ ਨੇ ਏਸੇ ਓਅੰਕਾਰ ਵਿੱਚ ਦਿੱਤਾ ਜੋ ਦੱਖਣ ਦੇਸ਼ ਵਿੱਚ ਓਅੰਕਾਰ ਦੇ ਅਸਥਾਨ ਪਰ ਉਚਾਰਨ ਕਰ ਕੇ

ਦੱਖਣੀ ਓਅੰਕਾਰ ਦੱਖਣੀ ਓਅੰਕਾਰ ਲਿਖਿਆ ਹੈ । ਗੁਰੂ ਸਾਹਿਬ ਜੀ ਦੀ ਬਾਣੀ ਸ੍ਰਵਣ ਕਰ ਕੇ ਸਭ ਲੋਕ ਅਨੁਯਾਈ ਹੋਏ। ਏਥੋਂ ਅੱਗੇ ਇੰਦੌਰ ਸ਼ਹਿਰ; ਜਿੱਥੇ ਹੁਣ ਹੁਲਕਰ ਗੋਤ ਦੇ ਮਰਹੱਟਿਆਂ ਦੀ ਰਾਜਧਾਨੀ ਹੈ , ਜਾ ਠਹਿਰੇ ਤੇ ਓਥੋਂ ਦੇ ਲੋਗਾਂ ਨੂੰ ਜੋ ਕੇਵਲ ਸ਼ਿਵਲਿੰਗ ਦੇ ਉਪਾਸਕ ਸੇ ਓਸ ਤੋਂ ਹਟਾ ਕੇ ਅਕਾਲ ਪੁਰਖ ਦੀ ਸੇਵਾ

ਵਿੱਚ ਲਗਾਯਾ। ਤੇ ਫੇਰ ਓਥੋਂ ਚੱਲ ਹੁਸ਼ੰਗਾਬਾਦ ਇੱਕ ਬਾਗ਼ ਵਿੱਚ ਜਾ ਬੈ ਠੇ (ਜਿਥੇ ਹੁਣ ਉਦਾਸੀ ਸੰਤ ਰਹਿੰਦੇ ਹਨ) ਤੇ ਸ਼ਬਦ ਪੜ੍ਹਿਆ। ਬਾਬੇ ਦਾ ਸ਼ਬਦ ਤੇ ਰਬਾਬ ਦੀ ਤਾਰ, ਜੋ ਕਰਤਾਰਕਰਤਾਰਹੀ ਕਰਦੀ ਸੀ; ਸੁਣ ਕੇ ਸਭ ਲੋਕ ਆਨੰਦ ਹੋਏ। ਸ਼ਹਿਰ ਵਿੱਚੋਂ ਸੇਠ ਸ਼ਾਹੂਕਾਰ ਭੀ ਰਾਜੇ ਸਮੇਤ ਆਉਣ ਲੱਗੇ।

ਤਦ ਓਨ੍ਹਾਂ ਨੂੰ ਬਪਾਰੀ ਸਮਝ ਕੇ ਗੁਰੂ ਸਾਹਿਬ ਜੀ ਨੇ ਇਸ ਪ੍ਰਕਾਰ ਉਪਦੇਸ਼ ਕੀਤਾ: ਸਿਰੀਰਾਗੁ ਮਹਲਾ ੧ ॥ ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ ॥ ਤੈ ਸੀ ਵਸਤੁ ਵਿਸਾਹੀਐ ਜੈ ਸੀ ਨਿਬਹੈ ਨਾਲਿ ॥ ਅਗੈ ਸਾਹੁ ਸੁਜਾਣੁ ਹੈ ਲੈ ਸੀ ਵਸਤੁ ਸਮਾਲਿ ॥੧॥ ਭਾਈ ਰੇ ਰਾਮੁ ਕਹਹੁ ਚਿਤੁ ਲਾਇ ॥ ਹਰਿ

ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ ॥੧॥ ਰਹਾਉ ॥

ਜਿਨਾ ਰਾਸਿ ਨ ਸਚੁ ਹੈ ਕਿਉ ਤਿਨਾ ਸੁਖੁ ਹੋਇ ॥ ਖੋਟੈ ਵਣਜਿ ਵਣੰਜਿਐ ਮਨੁ ਤਨੁ ਖੋਟਾ ਹੋਇ ॥ ਫਾਹੀ ਫਾਥੇ ਮਿਰਗ ਜਿਉ ਦੂਖੁ ਘਣੋ ਨਿਤ ਰੋਇ ॥੨॥ ਖੋਟੇ ਪੋਤੈ ਨਾ ਪਵਹਿ ਤਿਨ ਹਰਿ ਗੁਰ ਦਰਸੁ ਨ ਹੋਇ ॥ ਖੋਟੇ ਜਾਤਿ ਨ ਪਤਿ ਹੈ ਖੋਟਿ ਨ ਸੀਝਸਿ ਕੋਇ ॥ ਖੋਟੇ ਖੋਟੁ

ਕਮਾਵਣਾ ਆਇ ਗਇਆ ਪਤਿ ਖੋਇ ॥੩॥ ਨਾਨਕ ਮਨੁ ਸਮਝਾਈਐ ਗੁਰ ਕੈ ਸਬਦਿ ਸਾਲਾਹ ॥ ਰਾਮ ਨਾਮ ਰੰਗਿ ਰਤਿਆ ਭਾਰੁ ਨ ਭਰਮੁ ਤਿਨਾਹ ॥ ਹਰਿ ਜਪਿ ਲਾਹਾ ਅਗਲਾ ਨਿਰਭਉ ਹਰਿ ਮਨ ਮਾਹ ॥੪॥੨੩॥

(ਸਿਰੀਰਾਗੁ, ਮਃ ੧ ੨੨੨੩) ਇਸ ਪ੍ਰਕਾਰ ਦਾ ਉਪਦੇਸ਼ ਸੁਣ ਕੇ ਸਭ ਲੋਕ ਪਾਖਾਣ ਪੂਜਾ ਨੂੰ ਨਿਸਫ਼ਲ ਸਮਝ ਕੇ ਛੱਡ ਬੈ ਠੇ ਤੇ ਕਰਤਾਰ ਕਰਤਾਰ ਜਪਣ ਲੱਗੇ। ਫੇਰ ਓਥੋਂ ਦੇ ਰਾਜੇ ਇੰਦੌਰ ਦਾ ਰਾਜਾ ਲੱਛਮੀ ਰਾਉ ਨੇ ਆਖਿਆਜੀ! ਅਸਾਂ ਸੁਣਿਆ ਹੈ ਜੋ ਸ੍ਰੀ ਕ੍ਰਿਸ਼ਨ ਜੀ ਬੰਧਨ ਵਿੱਚ ਨਹੀਂ ਆਏ ਅਤੇ ਓਹ ਇੱਛਯਾਚਾਰੀ ਸੇ। ਸੋ ਠੀਕ ਹੈ ਯਾ ਨਹੀਂਤਦ ਬਾਬੇ ਜੀ ਨੇ ਆਖਿਆਭਾਈ ਰਾਜਾ!

ਪੰਜ ਪ੍ਰਕਾਰ ਦੇ ਜੀਵ ਜੀਵ ਪੰਜ ਪ੍ਰਕਾਰ ਦੇ ਹਨ। ਨਕਿਸ੍ਵ ੧. ਅਧਮ ੨. ਸਮ ੩. ਉੱਤਮ ੪. ਕਾਰਕ ੫. ਇੱਕ ਚੌਰਾਸੀ ਲੱਖ ਜੋਨੀ ਵਿੱਚ ਜਥਾ ਕਰਮ ਤਥਾ ਫ਼ਲ ਦੁਖੁ ਸੁਖੁ ਭੋਗਦੇ ਹੋਏ ਹਰਟ ਦੀਆਂ ਟਿੰਡਾਂ ਵਾਂਗੂੰ ਪਏ ਭੌਂਦੇ ਹਨ, ਓਹ ਅਗਯਾਨੀ ਨਕਿਸ਼੍ਵ ਹਨ। ਦੂਜੇ ਸਭ ਕਰਮ ਕਾਮਨਾ ਸਾਥ ਕਰਨ ਵਾਲੇ ਸ੍ਵਰਗ ਵਿੱਚ ਜਾਂਦੇ ਹਨ

ਪਰ ਤਿੰਨ ਪ੍ਰਕਾਰ ਦੇ ਦੁੱਖ ਓਨ੍ਹਾਂ ਨੂੰ ਬਯਾਪੇ ਰਹਿੰਦੇ ਹਨ (੧) ਆਪ ਤੋਂ ਉੱਚੇ ਪਦ ਵਾਲਿਆਂ ਨੂੰ ਅਧਿਕ ਸੁਖ ਦੇਖ ਕੇ ਮਸਤਰ ਨਾਲ ਜਲਦੇ ਹਨ (੨) ਜਿਉਂ ਜਿਉਂ ਪੁੰਨ ਹੀਣ ਹੁੰਦੇ ਹਨ ਤਿਉਂ ਤਿਉਂ ਝੁਰਦੇ ਹਨ, ਕਿਉਂਕਿ ਜਦ ਪ੍ਰਾਣੀ ਕਰਮਾਂ ਦਾ ਫ਼ਲ ਭੋਗ ਲੈਂਦਾ ਹੈ ਤਾਂ ਓਥੋਂ ਸਿੱਟਿਆ ਜਾਂਦਾ ਹੈ

। (੩) ਰਾਖਸ਼ਾਂ ਦਾ ਡਰ ਰਹਿੰਦਾ ਹੈ , ਓੜਕ ਓਹ ਆਪਣੇ ਕਰਮਾਂ ਦਾ ਫ਼ਲ ਭੋਗ ਕੇ ਫੇਰ ਜੰਮਣ ਮਰਣ ਵਿੱਚ ਆ ਪੈਂਦੇ ਹਨ, ਸੋ ਏਹ ਅਧਮ ਕਹਾਉਂਦੇ ਹਨ। ਤੀਜੇ ਸ਼ੁਭ ਕਰਮ ਭਗਤੀ ਕਾਮਨਾ ਸਾਥ ਕਰਨ ਵਾਲੇ ਬੈ ਕੁੰਠ ਵਿੱਚ ਜਾਂਦੇ ਹਨ। ਭਾਵੇਂ ਓਹਨਾਂ ਨੂੰ ਬਾਂਛਤ ਭੋਗ ਲੱਭਦੇ ਹਨ ਪਰ ਬਿਖਮ ਦ੍ਰਿਸ਼ਟੀ ਤੋਂ

ਈਰਖਾ ਬਣੀਂ ਰਹਿੰਦੀ ਹੈ ਕਿਉਂਕਿ ਸਾਲੋਕ, ਸਾਮੀਪ, ਸਾਯੁਧ, ਸਾਰੂਪ ਏਹ ਚਾਰ ਦਰਜੇ ਹਨ। ਨਾਲੇ ਕਲਪ ਪ੍ਰਯੰਤ ਓਥੇ ਰਹਿ ਕੇ ਫੇਰ ਸੰਸਾਰ ਵਿੱਚ ਆ ਜਾਂਦੇ ਹਨ, ਓਹ ਸਮ ਪੁਰਖ ਕਹਾਂਵਦੇ ਹਨ। ਚੌਥੇ ਉੱਤਮ ਪੁਰਖ ਓਹ ਹਨ ਜੇਹੜੇ ਨਿਸ਼ਕਾਮ ਸੁਕ੍ਰਿਤ ਭਜਨ ਭਗਤੀ ਕਰਦੇ ਹਨ। ਓਹਨਾਂ ਨੂੰ ਏਸੇ ਦੇਹ ਵਿੱਚ ਬ੍ਰਹਮਗਯਾਨ ਹੋ ਕੇ

ਕੈਵੱਲਯ ਮੁਕਤ ਪ੍ਰਾਪਤ ਹੁੰਦੀ ਹੈ । ਨਹੀਂ ਤਾਂ ਸੱਚ ਵਿੱਚ ਕਲਪ ਪ੍ਰਯੰਤ ਸੁਖ ਭੋਗ ਕੇ ਅੰਤ ਨੂੰ ਬ੍ਰਹਮਗਯਾਨ ਸ੍ਵਤੇ ਸਿੱਧ ਹੋ ਕਰ ਕੇ ਕੈ ਵੱਲਯ ਮੁਕਤਿ ਪ੍ਰਾਪਤ ਹੋ ਜਾਂਦੀ ਹੈ । ਅਰਥਾਤ ਜਿੱਕੂੰ ਸਮੁੰਦ੍ਰ ਨੂੰ ਨਦੀ ਮਿਲ ਕੇ ਸਮੁੰਦ੍ਰ ਹੋ ਜਾਂਦੀ ਹੈ ਤੈ ਸੇ ਹੀ ਓਹ ਬ੍ਰਹਮ ਸਾਥ ਅਭੇਦ ਹੋ ਕੇ ਫੇਰ

ਕਦੇ ਨਹੀਂ ਵਿਛੜਦੇ। ਪੰਜਵੇਂ ਕਾਰਕ ਪੁਰਖ ਹਨ, ਓਹ ਹਮੇਸ਼ਾ ਸੱਚਖੰਡ ਵਿੱਚ ਨਿਵਾਸ ਕਰਦੇ ਹਨ ਤੇ ਜਦ ਕਦੇ ਸੰਸਾਰ ਵਿੱਚ ਧਰਮ ਦੀ ਹਾਨੀ ਹੁੰਦੀ ਹੈ ਤਾਂ ਈਸ਼੍ਵਰ ਓਨ੍ਹਾਂ ਵਿੱਚੋਂ ਕਿਸੇ ਇੱਕ ਨੂੰ ਯਥਾ ਯੋਗ ਸ਼ਕਤੀ ਦੇ ਕੇ, ਜੈ ਸੇ ਬਾਦਸ਼ਾਹ ਕਿਸੇ ਵਿਗੜੇ ਹੋਏ ਮੁਲਕ ਦੇ ਸੁਧਾਰ ਵਾਸਤੇ ਆਪਣੀ ਫ਼ੌਜ ਤੇ ਦੌਲਤ ਦੇ

ਕੇ ਕਿਸੇ ਮੁਸਾਹਬ ਨੂੰ ਭੇਜਦਾ ਹੈ ; ਤੈ ਸੇ ਈਸ਼੍ਵਰ ਧਰਮ ਮ੍ਰਯਾਦਾ ਦੇ ਸੁਧਾਰ ਵਾਸਤੇ ਕਿਸੇ ਕਾਰਕ ਨੂੰ ਸੰਸਾਰ ਵਿੱਚ ਭੇਜਦਾ ਹੈ । ਓਹ ਕਾਰਕ ਜੈ ਸਾ ਸਮਾਂ ਵੇਖਦੇ ਹਨ ਓਸੇ ਪ੍ਰਕਾਰ ਧਰਮ ਦਾ ਪ੍ਰਚਾਰ, ਦੁਸ਼ਟਾਂ ਨੂੰ ਮਾਰ ਸੁਧਾਰ ਕੇ ਈਸ਼੍ਵਰ ਦੇ ਹੁਕਮ ਅਨੁਸਾਰ ਫੇਰ ਸੱਚਖੰਡ ਵਿਖੇ ਚਲੇ ਜਾਂਦੇ ਹਨ। ਕਾਰਕ ਪਰੋਪਕਾਰ ਵਾਸਤੇ

ਆਉਂਦੇ ਹਨ ਜੰਮਣ ਮਰਨ ਵਿੱਚ ਨਹੀਂ ਹੁੰਦੇ। ਨਿਤ ਮੁਕਤਿ ਹੁੰਦੇ

ਹਨ। ਕ੍ਰਿਤ ਭੌਤਕ ਨਹੀਂ ਹੁੰਦੇ, ਬਲਕਿ ਅਪਚੀ ਕ੍ਰਿਤ ਮਾਯਕ ਹੁੰਦੇ ਹਨ, ਏਸੇ ਕਰ ਕੇ ਓਹ ਬੰਧਨ ਵਿੱਚ ਨਹੀਂ ਆਉਂਦੇ। ਦੇਖਣ ਨੂੰ ਤਾਂ ਦੀਵੇ ਦੇ ਅਕਾਰ ਵਾਂਗੂੰ ਅਕਾਰ ਵਾਲੇ ਨਜ਼ਰ ਆਉਂਦੇ ਹਨ ਪਰ ਵਾਸਤਵ ਵਿੱਚ ਅਕਾਰ ਨਹੀਂ ਹੁੰਦਾ। ਜਿੱਥੇ ਚਾਹੁੰਦੇ ਹਨ ਓਥੇ ਚਲੇ ਜਾਂਦੇ ਹਨ। ਚਾਰੇ ਤੱਤ ਓਨ੍ਹਾਂ ਨੂੰ ਰੋਕ ਨਹੀਂ ਸਕਦੇ। ਰਾਮ ਕ੍ਰਿਸ਼ਨਾਦਿਕ

ਭੀ ਓਨ੍ਹਾਂ ਵਿੱਚੋਂ ਹੀ ਸਨ। ਭਾਵੇਂ ਕਵੀਸ਼ਰਾਂ ਨੇ ਓਹ ਈਸ਼੍ਵਰ ਦੇ ਅਵਤਾਰ ਲਿਖ ਦਿੱਤੇ ਹਨ ਪਰ ਈਸ਼੍ਵਰ ਅਵਤਾਰ ਨਹੀਂ ਧਾਰਦਾ। ਜਿਕੁਰ ਪ੍ਰਮੇਸ਼੍ਵਰ ਦੇ ਬ੍ਰਹਮਾਂਡ ਮੁਲਕ ਅਨੇਕ ਹਨ, ਤੈ ਸੇ ਹੀ ਕਾਰਕ ਭੀ ਅਨੰਤ ਹਨ। ਜੇਹੜਾ ਕਾਰਕ ਈਸ਼੍ਵਰ ਦੇ ਹੁਕਮ ਤੋਂ ਬਿਪ੍ਰਜੇ ਕੁਛ ਕਾਰਜ ਕਰਦਾ ਹੈ ਯਾ ਪ੍ਰਮੇਸ਼੍ਵਰ ਦੇ ਨਾਮ ਨਾਲ ਆਪਣਾ

ਨਾਮ ਯਾ ਨਿਰਾ ਆਪਣਾ ਨਾਮ ਜਪਾਉਂਦਾ ਹੈ ਓਸ ਨੂੰ ਪ੍ਰਮੇਸ਼੍ਵਰ ਫੇਰ ਨਹੀਂ ਭੇਜਦਾ ਅਤੇ ਕਲਪ ਪ੍ਰਯੰਤ ਦਰਵਾਜੇ ਅੱਗੇ ਖੜਾ ਰੱਖਦਾ ਹੈ । ਯਥਾ ਮਹਾਰਾਜ ਦਾ ਵਾਕ ਹੈ : ਜਿਤ ਦਰ ਲਖ ਮੁਹੰਮਦਾ ਲਖ ਬ੍ਰਹਮਾ ਬਿਸਨ ਮਹੇਸ ॥ ਲਖ ਲਖ ਰਾਮ ਵਡੀਰੀਅਹਿ ਲਖ ਰਾਹੀ ਲਖ ਵੇਸ ॥ ਲਖ ਲਖ ਓਥੇ ਜਤੀ ਹੈ ਸਤੀਅਹੁ

ਤੇ ਸੰਨਯਾਸ ॥ ਲਖ ਲਖ ਓਥੇ ਗੋਰਖਾ ਲਖ ਲਖ ਨਾਥਾ ਨਾਥ ॥ ਲਖ ਲਖ ਓਥੇ ਆਸਨਾ ਗੁਰੂ ਚੇਲੇ ਰਹਰਾਸ ॥ ਲਖ ਲਖ ਦੇਵੀ ਦੇਵਤੇ ਦਾਨੂੰ ਲਖ ਨਿਵਾਸ ॥ ਲਖ ਪੀਰ ਪੈਕਾਂਬਰ ਅਉਲੀਏ ਲਖ ਕਾਜ਼ੀ ਮੁਲਾ ਸੇਖ ॥ ਕਿਸੇ ਸਾਤਿ ਨ ਆਈਆ ਬਿਨ ਸਤਗੁਰ ਕੇ ਉਪਦੇਸ ॥ ਸਾਧਿਕ ਸਿਧ ਅਗਿਣਤ ਹ

ਕੇਤੇ ਲਖ ਅਪਾਰ ॥ ਏਤੜਿਆ ਅਪਵਿਤ੍ਰ ਹੈ ਬਿਨ ਸਤਿਗੁਰ ਸਬਦ ਬੀਚਾਰ ॥ ਸਿਰ ਨਾਥਾ ਕੇ ਏਕ ਨਾਥ ਸਚ ਨਾਮ ਕਰਤਾਰ ॥ ਨਾਨਕ ਤਾਕੀ ਕੀਮਤਿ ਨਾ ਪਵੈ ਬੇਅੰਤ ਬੇਸੁਮਾਰ ॥੧॥

(ਇਹ ਸ਼ਬਦ ਭਾਈ ਬੰਨੋ ਵਾਲੀ ਬੀੜ ਦਾ ਹੈ ) ਜਿਸ ਤੋਂ ਓਹ ਕਾਰਕ ਅਤਯੰਤ ਦੁਖੀ ਤੇ ਸ਼ਰਮਿੰਦਾ ਹੁੰਦਾ ਰਹਿੰਦਾ ਹੈ । ਸੋ ਕ੍ਰਿਸ਼ਨ ਜੀ ਹੈ ਗੇ ਤਾਂ ਕਾਰਕ ਪੁਰਖ ਸਨ, ਪਰ ਇਨ੍ਹਾਂ ਨੇ ਜਗਤ ਪਰ ਆ ਕੇ ਕਈ ਅਜਿਹੇ ਕੰਮ ਕੀਤੇ ਜੋ ਕਰਨੇ ਯੋਗ ਨਹੀਂ ਸਨ ਪਰ ਪ੍ਰਮੇਸ਼੍ਵਰ ਦੀ ਮਰਜ਼ੀ ਉਲਟ ਸਨ। ਇਸ ਲਈ ਓਹ ਭੀ ਦਰਵਾਜ਼ੇ ਅੱਗੇ ਖੜੇ ਹੋਣ ਵਾਲਿਆਂ

ਵਿੱਚ ਦਾਖ਼ਲ ਕੀਤੇ ਗਏ। ਏਹ ਪ੍ਰਸੰਗ ਸੁਣ ਕੇ ਓਹ ਲੋਕ ਰਾਜੇ ਸਮੇਤ ਪਰਮੇਸ਼੍ਵਰ ਦੀ ਭਗਤੀ ਵਿੱਚ ਤਤਪਰ ਹੋ ਕੇ ਕਲਯਾਨ ਦੇ ਅਧਿਕਾਰੀ ਹੋਏ। ਬਾਬਾ ਜੀ ਓਥੋਂ ਅੱਗੇ ਨਰਬਦਾ ਨਦੀ ਪਾਰ ਹੋ ਮਹਾਂਰਾਸ਼ਟਰ ਦੇਸ ਵਿੱਚ ਜਾ ਫਿਰੇ। ਨਰਸਿੰਘ ਪੁਰ, ਬਾਲਾਘਾਟ ਆਦਿਕ ਸ਼ਹਿਰ ਜੰਗਲ ਦੇਖਦੇ ਹੋਏ ਤਮਸਾ ਨਦੀ ਪਾਰ ਹੋ

ਬੁਰਹਾਨਪੁਰ ਬੁਰਹਾਨਪੁਰ ਜਾ ਰਹੇ (ਜਿੱਥੇ ਹੁਣ ਹਠੀ ਸਿੰਘ ਦਾ ਦੇਹੁਰਾ ਤੇ ਗੁਰਸਿੱਖੀ ਬਹੁਤ ਹੈ ) ਓਥੋਂ ਤਾਪੀ ਨਦੀ ਪਾਰ ਹੋ ਗੌਡ ਦੇਸ਼ ਜਾ ਦੇਖਿਆ ਤੇ ਇੱਕ ਵਣਜਾਰਿਆਂ ਦੇ ਨਗਰ ਨਰਸਿੰਘਪੁਰੇ ਵਿਖੇ ਜਾ

ਜਿਤਨੇ ਦੇਹ ਧਾਰੀ ਹਨ ਸੋ ਸਭ ਪੰਜਾਂ ਤੱਤਾਂ ਤੇ ਪੰਝੀ ਪ੍ਰਕਿਰਤਾਂ ਦੇ ਬਣੇ ਹੋਏ ਹਨ।ਅਕਾਸ਼ ੧ ਪਉਣ ੨ ਅਗਨੀ ੩ ਜਲ ੪ ਪ੍ਰਿਥਵੀ ੫ ਏਹ ਪੰਜੇ ਤੱਤ ਹਨ। ਕਾਮ, ਕ੍ਰੋਧ, ਲੋਭ, ਮੋਹ, ਮਤਸਰ; ਏਹ ਪੰਜੇ ਪ੍ਰਕਿਰਤਾਂ ਕਹੀਏ ਸੁਭਾਵ ਸਰੀਰ ਵਿੱਚ ਅਕਾਸ਼ ਦੇ ਵਰਤਦੇ ਹਨ ॥੧॥ ਧਾਵਨ, ਪਸਰਨ, ਉੱਛਲਨ, ਚੰਚਲਤਾ, ਸੰਕੋਚ

; ਏਹ ਪੰਜੇ ਪੌਣ ਦੇ ਸੁਭਾਵ ਹਨ ॥੨॥ ਛੁਧਾ, ਪਿਆਸਾ, ਆਲਸ, ਨਿੰਦ੍ਰਾ, ਕਾਂਤਿ; ਏਹ ਪੰਜੇ ਸੁਭਾਵ ਅਗਨੀ ਦੇ ਹਨ ॥੩॥ ਰੇਤ, ਪਿਤ, ਸਵੇਦ, ਲਾਲਾਂ, ਰਕਤ; ਏਹ ਪੰਜੇ ਜਲ ਦੀ ਅੰਸ ਹਨ ॥੪॥ ਅਸਥ, ਮਾਸ, ਨਾੜੀ, ਤੁਚਾ, ਰੋਮ; ਏਹ ਪੰਜੇ ਅੰਸ ਪ੍ਰਿਥਵੀ ਦੇ ਹਨ ॥੫॥ ਏਹ ਸਭ ਮਿਲ ਕੇ ੨੫ ਹੋਏ। ਕਾਰਕਾਂ

ਦੇ ਸਰੀਰ ਤੱਤਾਂ ਦੇ ਨਹੀਂ ਹੁੰਦੇ, ਮਾਇਕ ਹੁੰਦੇ ਹਨ। ਏਸੇ ਕਰ ਕੇ ਓਨ੍ਹਾਂ ਵਿੱਚ ਪ੍ਰਕਿਰਤਾਂ ਭੀ ਮਾਇਕ ਹੁੰਦੀਆਂ ਹਨ, ਜਿਸ ਕਰ ਕੇ ਓਹ ਬੰਧਨ ਵਿੱਚ ਨਹੀਂ ਆਉਂਦੇ। ਰਾਜੇ ਨੇ ਕਿਹਾ ਅਸੀਂ ਕੀਕੂੰ ਜਾਣੀਏ? ਤਾਂ ਬਾਬਾ ਜੀ ਨੇ ਹੋਰ ਪ੍ਰਸੰਗ ਚਲਾ ਦਿੱਤਾ। ਲਿਖਿਆ ਹੈ ਜਦ ਓਥੋਂ ਤੁਰੇ ਤੇ ਰਾਜਾ ਪਰਜਾ ਬਿਦਾ ਕਰਨ

ਆਏ ਤਾਂ ਬਾਬੇ ਆਖਿਆ ਅਸੀਂ ਕੁਪੀਨ ਭੁੱਲ ਆਏ ਹਾਂ, ਰਾਜੇ ਨੇ ਆਦਮੀ ਦੌੜਾਯਾ ਜੋ ਲੈ ਆਇਆ। ਓਸ ਵੇਲੇ ਬਾਬਾ ਜੀ ਦੇ ਦੋਵੇਂ ਹੱਥ ਰੁਕੇ ਹੋਏ ਸੇ ਸੋ ਉਤਾਹਾਂ ਬਾਹਾਂ ਕਰ ਕੇ ਆਖਿਆ ਕਿ ਲੱਕ ਨੂੰ ਬੰਨ੍ਹ ਦਿਓ। ਜਾਂ ਓਹ ਬੰਨ੍ਹਣ ਤਾਂ ਓਹਨਾਂ ਦੇ ਹੱਥ ਵਿੱਚ ਕੁਛ ਨਾ ਆਵੇ ਅਰਥਾਤ ਕੋਈ

ਸਰੂਪ ਨ ਬੱਧਾ ਜਾਵੇ। ਏਹ ਦੇਖ ਰਾਜੇ ਨੇ ਚਰਨ ਫੜ ਲਏ।

ਉੱਤਰੇ। ਓਥੇ ਓਨ੍ਹਾਂ ਦੇ ਨਾਇਕ ਦਾ ਇਕਲੌਤਾ ਪੁੱਤ੍ਰ ਮਰ ਜਾਣੇ ਕਰ ਕੇ ਸਭ ਲੋਕ ਰੁਦਨ ਕਰ ਰਹੇ ਸੇ। ਬਾਬੇ ਨੇ ਰਬਾਬ ਵਜਾਇ ਕੇ ਏਹ ਸ਼ਬਦ ਪੜ੍ਹਿਆ: ੴ ਸਤਿਗੁਰ ਪ੍ਰਸਾਦਿ ॥ ਸਿਰੀਰਾਗੁ ਮਹਲਾ ੧ ਪਹਰੇ ਘਰੁ ੧ ॥ ਪਹਿਲੈ ਪਹਰੈ ਰੈ ਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ ॥ ਉਰਧ ਤਪੁ

ਅੰਤਰਿ ਕਰੇ ਵਣਜਾਰਿਆ ਮਿਤ੍ਰਾ ਖਸਮ ਸੇਤੀ ਅਰਦਾਸਿ ॥ ਖਸਮ ਸੇਤੀ ਅਰਦਾਸਿ ਵਖਾਣੈ ਉਰਧ ਧਿਆਨਿ ਲਿਵ ਲਾਗਾ ॥ ਨਾ ਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ ॥ ਜੈ ਸੀ ਕਲਮ ਵੁੜੀ ਹੈ ਮਸਤਕਿ ਤੈ ਸੀ ਜੀਅੜੇ ਪਾਸਿ ॥ ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹੁਕਮਿ ਪਇਆ ਗਰਭਾਸਿ ॥੧॥ ਦੂਜੈ ਪਹਰੈ ਰੈ

ਣਿ ਕੈ ਵਣਜਾਰਿਆ ਮਿਤ੍ਰਾ ਵਿਸਰਿ ਗਇਆ ਧਿਆਨੁ ॥ ਹਥੋ ਹਥਿ ਨਚਾਈਐ ਵਣਜਾਰਿਆ ਮਿਤ੍ਰਾ ਜਿਉ ਜਸੁਦਾ ਘਰਿ ਕਾਨੁ ॥ ਹਥੋ ਹਥਿ ਨਚਾਈਐ ਪ੍ਰਾਣੀ ਮਾਤ ਕਹੈ ਸੁਤੁ ਮੇਰਾ ॥ ਚੇਤਿ ਅਚੇਤ ਮੂੜ ਮਨ ਮੇਰੇ ਅੰਤਿ ਨਹੀ ਕਛੁ ਤੇਰਾ ॥ ਜਿਨਿ ਰਚਿ ਰਚਿਆ ਤਿਸਹਿ ਨ ਜਾਣੈ ਮਨ ਭੀਤਰਿ ਧਰਿ ਗਿਆਨੁ ॥ ਕਹੁ

ਨਾਨਕ ਪ੍ਰਾਣੀ ਦੂਜੈ ਪਹਰੈ ਵਿਸਰਿ ਗਇਆ ਧਿਆਨੁ ॥੨॥ ਤੀਜੈ ਪਹਰੈ ਰੈ ਣਿ ਕੈ ਵਣਜਾਰਿਆ ਮਿਤ੍ਰਾ ਧਨ ਜੋਬਨ ਸਿਉ ਚਿਤੁ ॥ ਹਰਿ ਕਾ ਨਾਮੁ ਨ ਚੇਤਹੀ ਵਣਜਾਰਿਆ ਮਿਤ੍ਰਾ ਬਧਾ ਛੁਟਹਿ ਜਿਤੁ ॥ ਹਰਿ ਕਾ ਨਾਮੁ ਨ ਚੇਤੈ ਪ੍ਰਾਣੀ ਬਿਕਲੁ ਭਇਆ ਸੰਗਿ ਮਾਇਆ ॥ ਧਨ ਸਿਉ ਰਤਾ ਜੋਬਨਿ ਮਤਾ ਅਹਿਲਾ

ਜਨਮੁ ਗਵਾਇਆ ॥ ਧਰਮ ਸੇਤੀ ਵਾਪਾਰੁ ਨ ਕੀਤੋ ਕਰਮੁ ਨ ਕੀਤੋ ਮਿਤੁ ॥ ਕਹੁ ਨਾਨਕ ਤੀਜੈ ਪਹਰੈ ਪ੍ਰਾਣੀ ਧਨ ਜੋਬਨ ਸਿਉ ਚਿਤੁ ॥੩॥ ਚਉਥੈ ਪਹਰੈ ਰੈ ਣਿ ਕੈ ਵਣਜਾਰਿਆ ਮਿਤ੍ਰਾ ਲਾਵੀ ਆਇਆ ਖੇਤੁ ॥ ਜਾ ਜਮਿ ਪਕੜਿ ਚਲਾਇਆ ਵਣਜਾਰਿਆ ਮਿਤ੍ਰਾ ਕਿਸੈ ਨ ਮਿਲਿਆ ਭੇਤੁ ॥ ਭੇਤੁ ਚੇਤੁ ਹਰਿ ਕਿਸ

ਨ ਮਿਲਿਓ ਜਾ ਜਮਿ ਪਕੜਿ ਚਲਾਇਆ ॥ ਝੂਠਾ ਰੁਦਨੁ ਹੋਆ ਦੁੋਆਲੈ ਖਿਨ ਮਹਿ ਭਇਆ ਪਰਾਇਆ ॥ ਸਾਈ ਵਸਤੁ ਪਰਾਪਤਿ ਹੋਈ ਜਿਸੁ ਸਿਉ ਲਾਇਆ ਹੇਤੁ ॥ ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਲਾਵੀ ਲੁਣਿਆ ਖੇਤੁ ॥੪॥੧॥

(ਸਿਰੀਰਾਗੁ, ਮਃ ੧ ੭੪੭੫) ਏਹ ਸੁਣ ਕੇ ਓਨ੍ਹਾਂ ਵਣਜਾਰਿਆਂ ਦੇ ਮਨ ਨੂੰ ਸ਼ਾਂਤੀ ਪ੍ਰਾਪਤ ਹੋਈ ਤੇ ਸਭ ਲੋਕ ਸਤਿਨਾਮ ਦੇ ਉਪਦੇਸ਼ੀ ਹੋ ਕੇ ਗੁਰੂ ਕੇ ਸਿੱਖ ਬਣੇ ਅਤੇ ਮੜ੍ਹੀ, ਮਸਾਣੀ, ਪੱਥਰ, ਪਾਣੀ ਦਾ ਮੰਨਣਾ ਛੱਡ ਕੇ ਇੱਕ ਕਰਤਾਰ ਪਰ ਭਰੋਸਾ ਰੱਖ ਬੈ ਠੇ। ਅਜੇ ਤੱਕ ਓਸ ਦੇਸ ਦੇ ਵਣਜਾਰੇ ਸਿੱਖ ਮਸ਼ਹੂਰ ਹਨ। ਓਨ੍ਹਾਂ ਨੇ ਧਰਮਸਾਲਾ

ਬਣਵਾ ਰੱਖੀ ਹੈ ਤੇ ਆਏ ਗਏ ਸਾਧ ਸੰਤ ਦੀ ਸੇਵਾ ਕਰਦੇ ਹਨ। ਗੁਰੂ ਸਾਹਿਬ ਗੌਂਡ ਦੇਸ ਦੇ ਜੰਗਲ ਪਹਾੜ ਦੇਖਦੇ ਹੋਏ ਮਹਾਂ ਦੇਵੀ ਦੁਰਗਾ ਦੇ ਪਰਬਤ ਨੂੰ ਲੰਘ ਕੇ ਸੇਵਾਨੀ ਸ਼ਹਿਰ ਤੋਂ ਤਿੰਨ ਕੋਹ ਰਾਮ ਟੇਕਰੀ ਨਾਮੇ ਅਤਿ ਉੱਚੀ ਪਹਾੜੀ ਪਰ ਹਾੜ ਸੰਮਤ ੧੫੬੯ ਬਿਕ੍ਰਮੀ ਨੂੰ ਬਰਖਾ ਦੇ ਸਮੇਂ ਜਾ ਠਹਿਰੇ

ਅਰ ਕਈ ਪ੍ਰਕਾਰ ਦੇ ਰਬਾਬ ਨਾਲ ਸ਼ਬਦ ਗਾਇਨ ਕਰਦੇ ਰਹੇ। ਰਬਾਬ ਅਰ ਸ਼ਬਦਾਂ ਦੀ ਅਵਾਜ਼ ਸੁਣ ਕੇ ਓਥੋਂ ਦੇ ਪੁਜਾਰੀ ਤੇ ਪਿੰਡਾਂ ਵਾਲੇ ਲੋਕ ਬਾਬੇ ਪਾਸ ਇਉਂ ਚਲੇ ਆਏ ਜਿਕੁੰ ਘੰਡਾਹੇੜਾ ਦਾ ਸ਼ਬਦ ਸੁਣ ਕੇ ਮ੍ਰਿਗ ਆ ਜਾਂਦੇ ਹਨ। ਓਨ੍ਹਾਂ ਲੋਗਾਂ ਦੇ ਗਲਾਂ ਵਿੱਚ ਪੱਥਰ ਦੀਆਂ ਚਰਨ ਪਾਦਕਾਂ ਪੰਜ ਪੰਜ

ਸੇਰ ਦੀਆਂ; ਤੇ ਮੱਥੇ, ਭੁਜਾ, ਛਾਤੀ ਪਰ ਚੰਨਣ ਨਾਲ

ਚਰਨਾਂ ਦੇ ਚਿਹਨ ਕੀਤੇ ਹੋਏ ਦੇਖ ਕੇ ਭਾਈ ਮਰਦਾਨੇ ਨੇ ਪੁੱਛਿਆ ਜੋ ਏਹ ਕੀ ਕਾਰਨ ਹੈ ? ਤਾਂ ਓਨ੍ਹਾਂ ਆਖਯਾਜੀ! ਏਹ ਰਾਮਚੰਦ੍ਰ ਜੀ ਦੀਆਂ ਚਰਨ ਪਾਦਕਾ ਹਨ। ਏਸ ਚਿੰਨ੍ਹ ਵਾਲੇ ਦੇ ਨੇੜੇ ਜਮ ਨਹੀਂ ਆਉਂਦਾ।ਬਾਬੇ ਨੇ ਕਿਹਾਜਮ ਅਸਥੂਲ ਸਰੀਰ ਨੂੰ ਨਹੀਂ ਲੈ ਜਾਂਦਾ, ਬਲਕਿ ਜੀਵ ਨੂੰ ਲੈ ਜਾਂਦਾ ਹ

। ਸੋ ਸਥੂਲ ਸਰੀਰ ਜਿਸ ਪਰ ਏਹ ਚਿੰਨ੍ਹ ਹਨ, ਓਹ ਤਾਂ ਏਥੇ ਹੀ ਰਹਿ ਜਾਂਦਾ ਹੈ । ਜੀਵ ਦੇ ਨਾਲ ਨਹੀਂ ਜਾਂਦਾ। ਇਸ ਲਈ ਏਹ ਨਿਸ਼ਾਨ ਜੀਵ ਦੀ ਕੁਛ ਸਹਾਇਤਾ ਨਹੀਂ ਕਰ ਸਕਦੇ। ਪ੍ਰਤੱਖ ਹੀ ਜੀਵ ਦੀ ਭੁੱਖ, ਤ੍ਰਿਖਾ, ਬੀਮਾਰੀ ਦੂਰ ਨਹੀਂ ਕਰ ਸਕਦੇ। ਤਾਂ ਤੇ ਨਾਮ, ਦਾਨ, ਦਇਆ, ਖਿਮਾ, ਤਪ,

ਜਪ, ਸਤ, ਸੰਤੋਖ, ਧਰਮ, ਭਗਤੀ, ਭਜਨ ਜੋ ਸੂਖਮ ਜੀਵ ਨਾਲ ਜਾਂਦੇ ਹਨ ਤੇ ਸਹਾਇਤਾ ਕਰਦੇ ਹਨ; ਸੋ ਧਾਰਨ ਕਰੋ ਅਤੇ ਏਹ ਕੂੜੇ ਚਿੰਨ੍ਹ ਛੱਡੋ। ਏਹ ਬਚਨ ਸੁਣ ਕੇ ਓਨ੍ਹਾਂ ਦੇ ਪਟੈਲ ਰਾਮਭਜ ਨੇ ਤੁਰਤ ਪੱਥਰ ਉਤਾਰ ਕੇ ਉਪਦੇਸ਼ ਗ੍ਰਹਿਣ ਕੀਤਾ ਤੇ ਓਸ ਨੂੰ ਦੇਖ ਕੇ ਬਾਕੀ ਸਭ ਲੋਕਾਂ ਨੇ ਭੀ

ਪੱਥਰ ਉਤਾਰ ਦਿੱਤੇ ਅਤੇ ਕਰਤਾਰਕਰਤਾਰਜਪਣ ਲੱਗੇ। ਫੇਰ ਗੁਰੂ ਸਾਹਿਬ ਨੇ ਰਾਜੇ ਅਮਰੀਕ ਦੀ ਜੱਗਯ ਭੂਮੀ ਤੇ ਕਿਲ੍ਹਾ ਅਤੇ ਓਹ ਮੂਰਤ ਬਣੀ ਹੋਈ ਦੇਖੀ ਜਿੱਥੇ ਦੁਰਬਾਸਾ ਰਿਖੀ ਓਸ ਦੀ ਸ਼ਰਨ ਆ ਕੇ ਪਿਆ ਸੀ ਤੇ ਸੁਦ੍ਰਸ਼ਨ ਚੱਕ੍ਰ ਤੋਂ ਓਸ ਦੀ ਜਾਨ ਬਚੀ ਸੀ ਅਤੇ ਜਿਸ ਦੇ ਪ੍ਰਥਾਇ ਭਾਈ ਗੁਰਦਾਸ

ਜੀ ਨੇ ਭਗਤਾਵਲੀ ਦੀ ਵਾਰ ਵਿੱਚ ਇੱਕ ਪੌੜੀ ਉਚਾਰੀ ਹੈ । ਯਥਾ: ਅੰਬਰੀਕ ਮੁਹਿ ਵਰਤੁ ਹੈ ਰਾਤਿ ਪਈ ਦੁਰਬਾਸਾ ਆਇਆ। ਭੀੜਾ ਓਸੁ ਉਪਾਰਣਾ ਓਹੁ ਉਠਿ ਨ੍ਹਾਵਣਿ ਨਦੀ ਸਿਧਾਇਆ। ਚਰਣੋਦਕੁ ਲੈ ਪੋਖਿਆ ਓਹੁ ਸਰਾਪੁ ਦੇਣ ਨੋ ਧਾਇਆ। ਚਕ੍ਰ ਸੁਦਰਸਨੁ ਕਾਲ ਰੂਪ ਹੋਇ ਭੀਹਾਵਲੁ ਗਰਬੁ ਗਵਾਇਆ। ਬਾਮ੍ਹਣੁ ਭੰਨਾ ਜੀਉ ਲੈ ਰਖਿ ਨ

ਹੰਘਨਿ ਦੇਵ ਸਬਾਇਆ। ਇੰਦ੍ਰ ਲੋਕੁ ਸਿਵ ਲੋਕੁ ਤਜਿ ਬ੍ਰਹਮ ਲੋਕੁ ਬੈ ਕੁੰਠ ਤਜਾਇਆ। ਦੇਵਤਿਆਂ ਭਗਵਾਨੁ ਸਣੁ ਸਿਖਿ ਦੇਇ ਸਭਨਾਂ ਸਮਝਾਇਆ। ਆਇ ਪਇਆ ਸਰਣਾਗਤੀ ਮਾਰੀਦਾ ਅੰਬਰੀਕ ਛੁਡਾਇਆ। ਭਗਤਿ ਵਛਲੁ ਜਗਿ ਬਿਰਦੁ ਸਦਾਇਆ ॥੪॥

(ਭਾ. ਗੁਰਦਾਸ ਜੀ: ਵਾਰ ੧੦ ਪਉੜੀ ੪) ਓਥੋਂ ਤੁਰ ਗੰਟੂਰ ਦੇ ਪਰਬਤ ਵਿੱਚ ਅਨੇਕ ਸੰਤਾਂ ਨੂੰ ਜਾ ਮਿਲੇ। (ਏਥੇ ਹੁਣ ਭੀ ਬਹੁਤ ਸੰਤ ਜਪੀ ਤਪੀ ਫ਼ਲ ਫ਼ੁੱਲ ਖਾ ਕੇ ਗ਼ੁਜ਼ਾਰਾ ਕਰਨ ਵਾਲੇ ਮੈ ਆਪਣੀ ਅੱਖੀਂ ਦੇਖ ਆਇਆ ਹਾਂ) ਅਤੇ ਏਥੇ ਏਹ ਸ਼ਬਦ ਬੋਲਿਆ: ਗਉੜੀ ਮਹਲਾ ੧ ॥ ਐ ਸੋ ਦਾਸੁ ਮਿਲੈ ਸੁਖੁ ਹੋਈ ॥ ਦੁਖੁ ਵਿਸਰੈ ਪਾਵ

ਸਚੁ ਸੋਈ ॥੧॥ ਦਰਸਨੁ ਦੇਖਿ ਭਈ ਮਤਿ ਪੂਰੀ ॥ ਅਠਸਠਿ ਮਜਨੁ ਚਰਨਹ ਧੂਰੀ ॥੧॥ ਰਹਾਉ ॥ ਨੇਤ੍ਰ ਸੰਤੋਖੇ ਏਕ ਲਿਵ ਤਾਰਾ ॥ ਜਿਹਵਾ ਸੂਚੀ ਹਰਿ ਰਸ ਸਾਰਾ ॥੨॥ ਸਚੁ ਕਰਣੀ ਅਭ ਅੰਤਰਿ ਸੇਵਾ ॥ ਮਨੁ ਤ੍ਰਿਪਤਾਸਿਆ ਅਲਖ ਅਭੇਵਾ ॥੩॥ ਜਹ ਜਹ ਦੇਖਉ ਤਹ ਤਹ ਸਾਚਾ ॥ ਬਿਨੁ ਬੂਝੇ ਝਗਰਤ ਜਗੁ

ਕਾਚਾ ॥੪॥

ਗੁਰੁ ਸਮਝਾਵੈ ਸੋਝੀ ਹੋਈ ॥ ਗੁਰਮੁਖਿ ਵਿਰਲਾ ਬੂਝੈ ਕੋਈ ॥੫॥ ਕਰਿ ਕਿਰਪਾ ਰਾਖਹੁ ਰਖਵਾਲੇ ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥ ਗੁਰਿ ਕਹਿਆ ਅਵਰੁ ਨਹੀ ਦੂਜਾ ॥ ਕਿਸੁ ਕਹੁ ਦੇਖਿ ਕਰਉ ਅਨ ਪੂਜਾ ॥੭॥ ਸੰਤ ਹੇਤਿ ਪ੍ਰਭਿ ਤ੍ਰਿਭਵਣ ਧਾਰੇ ॥ ਆਤਮੁ ਚੀਨੈ ਸੁ ਤਤੁ ਬੀਚਾਰੇ ॥੮॥ ਸਾਚੁ ਰਿਦੈ ਸਚੁ

ਪ੍ਰੇਮ ਨਿਵਾਸ ॥ ਪ੍ਰਣਵਤਿ ਨਾਨਕ ਹਮ ਤਾ ਕੇ ਦਾਸ ॥੯॥੮॥

(ਗਉੜੀ, ਮਃ ੧ - ੨੨੪) ਏਹ ਸ਼ਬਦ ਸੁਣ ਕੇ ਸੰਤ ਸਭ ਨਿਹਾਲ ਹੋ ਗਏ। ਫੇਰ ਗੋਸ਼ਟ ਕਰ ਕੇ ਬਾਬੇ ਜੀ ਨੇ ਓਨ੍ਹਾਂ ਨੂੰ ਹਠ ਜੋਗ ਤੋਂ ਛੁਡਾ ਕੇ ਸਹਿਜ ਜੋਗ ਵਿੱਚ ਲਗਾਯਾ ਤੇ ਬਾਬਾ ਜੀ ਅਪਲੂਰ ਬਜਵਾੜੇ ਨੂੰ ਹੁੰਦੇ ਹੋਏ ਪੰਨੇ ਨਰਸਿੰਘ ਜਾ ਠਹਿਰੇ। ਪੰਨੇ ਨਰਸਿੰਘ ਦਾ ਦਰਸ਼ਨ ਕਰ ਅੱਗੇ ਹੋਰ ਅਨੇਕ ਸ਼ਹਿਰ ਜੰਗਲ ਦੇਖਦੇ ਹੋਏ

ਕ੍ਰਿਸ਼ਨਾ ਨਦੀ ਪਾਰ ਹੋ ਆਂਉਡੇ ਨਗਰ ਔਂਡਾ ਸ਼ਹਿਰ ਪਹੁੰਚੇ ਨਾਮਦੇਵ ਭਗਤ ਦੇ ਓਸ ਮੰਦਰ ਪਾਸ ਜਾ ਠਹਿਰੇ। ਜਿਸ ਦਾ ਮੂੰਹ ਨਾਮਦੇਉ ਦੀ ਭਗਤੀ ਦਾ ਪ੍ਰੇਰਯਾ ਹੋਯਾ ਹੁਣ ਤੱਕ ਪੱਛੋਂ ਵੰਨੀ ਹੈ । ਏਹ ਨਗਰ ਅਬਚਲਾ ਨਗਰ ਤੋਂ ੩੦ ਕੋਹ ਹੈ ਤੇ ਨਾਗਨਾਥ ਜੋਤੀ ਲਿੰਗ ਭੀ ਉਥੇ ਹੀ ਹੈ । ਨਾਮਦੇਵ ਨੇ ਸ੍ਰੀ ਗੁਰੂ ਨਾਨਕ ਜੀ ਦੇ ਦਰਸ਼ਨ ਕਾਂਸ਼ੀ ਵਿੱਚ ਕੀਤੇ

ਸੇ। ਏਸ ਲਈ ਏਥੇ ਆਪਣੇ ਨਾਲ ਅਨੇਕ ਸੰਗੀਆਂ ਨੂੰ ਲੈ ਕੇ ਆਇਆ ਨਾਮਦੇਵ ਜੀ ਦਾ ਮਿਲਾਪ ਤੇ ਬਾਬੇ ਜੀ ਨੂੰ ਮੱਥਾ ਟੇਕਿਆ ਤੇ ਪੁੱਛਿਆਮਹਾਰਾਜ! ਆਪ ਤਾਂ ਸਾਖਯਾਤ ਬਿਸ਼ਨੂੰ ਦੇ ਸ੍ਵਰੂਪ ਹੋ।ਤਾਂ ਬਾਬੇ ਆਖਿਆਏਹ ਭਾਵਨਾ ਦਾ ਫ਼ਲ ਹੈ । ਪਰਮੇਸ਼ਰ ਦੇ ਦਰ ਅੱਗੇ ਕਈ ਬਿਸ਼ਨੂੰ ਹਨ। ਤਾਂ ਨਾਮਦੇਵ ਨੇ ਪੁੱਛਿਆ ਕਿ ਬਿਸ਼ਨੂੰ ਜੀ ਦੇ ਪਰ੍ਹੇ ਕੋਈ ਹੋਰ ਈਸ਼੍ਵਰ ਭੀ ਹੈ ? ਤਾਂ ਬਾਬੇ ਜੀ ਨੇ ਹੱਸ

ਕੇ ਕਿਹਾਈਸ਼੍ਵਰ ਰਚਿਤ ਅਨੰਤ ਬ੍ਰਹਿਮੰਡ ਹਨ ਤੇ ਓਨ੍ਹਾਂ ਦੀ ਰਖਵਾਲੀ ਵਾਸਤੇ ਅਨੰਤ ਬਿਸ਼ਨੂੰ ਈਸ਼੍ਵਰ ਦੇ ਹੁਕਮ ਵਿੱਚ ਹਨ।ਏਹ ਗੱਲ ਸੁਣ ਕੇ ਨਾਮਦੇਵ ਨੇ ਬਾਬੇ ਦੇ ਚਰਨ ਫੜ ਲਏ। ਨਾਮਦੇਵ ਨਾਲ ਦੋ ਦਿਨ ਚਰਚਾ ਕਰ ਕੇ ਦੀਪਮਾਲਾ ਦੇ ਮੇਲੇ ਪਰ ਕੜਪ ਨਾਮੀ ਸ਼ਹਿਰ ਵਿੱਚ ਜਾ ਪਹੁੰਚੇ। ਓਥੇ ਪੰਦ੍ਰਾਂ ਦਿਨ

ਰਹਿ ਕੇ ਬਹੁਤ ਲੋਕਾਂ ਨੂੰ ਸੁਮਤੇ ਲਾਯਾ, ਹੁਣ ਭੀ ਏਥੇ ਗੁਰੂ ਜੀ ਦੀ ਧਰਮਸਾਲਾ ਹੈ । ਫੇਰ ਕਰਨੂਰ ਪਹੁੰਚ ਕੇ ਦੇਖਿਆ ਤਾਂ ਗਣੇਸ਼ ਦੇ ਉਪਾਸਕ ਗਣੇਸ਼ ਦੀਆਂ ਮੂਰਤਾਂ ਚੌਂਕੀ ਵਾਂਗੂੰ ਛਾਤੀ ਪਰ ਲਟਕਾਈ ਫਿਰਦੇ ਸਨ। ਜਦ ਪੁੱਛਿਆ ਤਾਂ ਓਨ੍ਹਾਂ ਆਖਿਆ ਧਨ, ਪੁੱਤ੍ਰ, ਰਿਧੀ, ਸਿਧੀ ਦੇਣ ਵਾਲਾ ਸਰਬ ਕਾਰਜ ਸਿੱਧ ਕਰਤਾ ਗਣੇਸ਼

ਹੈ । ਤਾਂ ਹੀ ਸਭ ਮਨੁੱਖ, ਦੇਵਤਾ ਕਾਰਜ ਦੇ ਅਰੰਭ ਸਮੇਂ ਗਣੇਸ਼ ਦੀ ਪੂਜਾ ਕਰਦੇ ਹਨ ਬਲਕਿ ਤ੍ਰਿਪੁਰ ਰਾਖਸ਼ ਨੂੰ ਸ਼ਿਵਜੀ ਨੇ ਗਣੇਸ਼ ਦੀ ਹੀ ਪੂਜਾ ਕਰ ਕੇ ਮਾਰਿਆ ਸੀ, ਐ ਵੇਂ ਨਹੀਂ ਸੀ ਮਰਿਆ। ਏਹ ਬਚਨ ਸੁਣ ਕੇ ਬਾਬੇ ਜੀ ਨੇ ਸ਼ਬਦ ਉਚਾਰਿਆ: ਸਿਰੀਰਾਗੁ ਮਹਲਾ ੧ ਘਰੁ ੪ ॥ ਕੀਤਾ ਕਹਾ

ਕਰੇ ਮਨਿ ਮਾਨੁ ॥ ਦੇਵਣਹਾਰੇ ਕੈ ਹਥਿ ਦਾਨੁ ॥ ਭਾਵੈ ਦੇਇ ਨ ਦੇਈ ਸੋਇ ॥ ਕੀਤੇ ਕੈ ਕਹਿਐ ਕਿਆ ਹੋਇ ॥੧॥ ਆਪੇ ਸਚੁ ਭਾਵੈ ਤਿਸੁ ਸਚੁ ॥ ਅੰਧਾ ਕਚਾ ਕਚੁ ਨਿਕਚੁ ॥੧॥ ਰਹਾਉ ॥ ਜਾ ਕੇ ਰੁਖ ਬਿਰਖ ਆਰਾਉ ॥ ਜੇਹੀ ਧਾਤੁ ਤੇਹਾ ਤਿਨ ਨਾਉ ॥ ਫੁਲੁ ਭਾਉ ਫਲੁ

ਲਿਖਿਆ ਪਾਇ ॥ ਆਪਿ ਬੀਜਿ ਆਪੇ ਹੀ ਖਾਇ ॥੨॥ ਕਚੀ ਕੰਧ ਕਚਾ ਵਿਚਿ ਰਾਜੁ ॥ ਮਤਿ ਅਲੂਣੀ ਫਿਕਾ ਸਾਦੁ ॥

ਨਾਨਕ ਆਣੇ ਆਵੈ ਰਾਸਿ ॥ ਵਿਣੁ ਨਾਵੈ ਨਾਹੀ ਸਾਬਾਸਿ ॥੩॥੩੨॥ (ਸਿਰੀਰਾਗੁ, ਮਃ ੧ - ੨੫) ਏਹ ਸ਼ਬਦ ਸੁਣ ਕੇ ਓਨ੍ਹਾਂ ਦੇ ਮਨ ਫਿਰ ਗਏ। ਬਾਬੇ ਜੀ ਨੇ ਆਖਿਆ ਓਸ ਈਸ਼੍ਵਰ ਨੂੰ ਮੰਨੋ ਜਿਸ ਦੇ ਰਚੇ ਹੋਏ ਅਨੰਤ ਬ੍ਰਹਮੰਡ ਤੇ ਅਨੰਤ ਹੀ ਬਿਸ਼ਨ, ਸ਼ਿਵ, ਗਣੇਸ਼ ਹਨ। ਬਾਬੇ ਦੇ ਬਚਨ ਸੂਰਜ ਦੀ ਕਿਰਨ ਵਾਂਗੂੰ ਅਗਯਾਨ ਅੰਧੇਰੇ ਦੇ ਨਾਸ਼ਕ ਗਯਾਨ ਪ੍ਰਕਾਸ਼ ਕਰਨ ਵਾਲੇ ਸਨ। ਓਹ ਗਣੇਸ਼ ਦੀਆਂ ਚੌਂਕੀਆਂ ਉਤਾਰ

ਕੇ ਈਸ਼੍ਵਰ ਦੇ ਭਗਤ ਬਣ ਗਏ। ਓਥੋਂ ਬਿਦਰ ਸ਼ਹਿਰ ਜਾ ਰਹੇ। ਏਥੇ ਕੰਨ ਪਾਟੇ ਜੋਗੀਆਂ ਨੇ ਸਭ ਦੇ ਗਲ੍ਹ ਵਿੱਚ ਸਿੰਙੀ ਪਵਾ ਰੱਖੀ ਸੀ। ਸਭ ਜੋਗੀ ਮਿਲ ਕੇ ਆਏ। ਆਖਣ ਲੱਗੇਜੈ ਸੇ ਤੁਸੀਂ ਪ੍ਰਤਾਪੀ ਹੋ, ਜੇ ਗੋਰਖ ਜੀ ਦਾ ਭੇਖ ਧਾਰੋ ਤਾਂ ਸੋਨੇ ਦੀ ਅੰਗੂਠੀ ਹੀਰੇ ਜੜ੍ਹਤ ਹੋ ਜਾਵੇ।ਤਾਂ

ਬਾਬੇ ਬਚਨ ਕੀਤਾ: ਮੁੰਦ੍ਰਾ ਦੋਇ ਬਬੇਕ ਬੈ ਰਾਗ ॥ ਖਿੰਥਾ ਖ਼ਿਮਾ ਧਰੀ ਬਡ ਭਾਗ ॥ ਡੰਡਾ ਗਿਆਨ ਫਹਿਮ ਕਾ ਫਰੂਆ ॥ ਸੇਲੀ ਸਿਮਰਨ ਹਰਿ ਕਾ ਧਰੂਆ ॥ ਧਿਆਨ ਬਿਭੂਤ ਮਲੀ ਮਨ ਤਾਈ ॥ ਝੋਲੀ ਦਿੜ ਵੀਚਾਰ ਰਖਾਈ ॥ ਏਕੰਕਾਰ ਸਤਗੁਰੂ ਕੀਆ ॥ ਭੇਖ ਨਿਰੰਕਾਰੀ ਇੱਕ ਲੀਆ ॥ ਜਿਸ ਆਗੈ ਛੂਛੇ

ਸਭ ਭੇਖ ॥ ਨਾਨਕ ਪਾਯੋ ਅਮਰ ਅਲੇਖ ॥ ਬਾਰਾ ਵੰਨੀ ਮਨ ਭਇਆ ਕੰਚਨ ॥ ਸੁਭ ਗੁਣ ਰਤਨ ਕਰੇ ਹੈ ਸੰਚਨ ॥

(ਇਹ ਗੁਰਬਾਣੀ ਨਹੀਂ) ਏਹ ਸ਼ਬਦ ਸੁਣ ਕੇ ਕੰਨ ਪਾਟੇ ਚੁੱਪ ਕਰ ਗਏ ਤੇ ਬਹੁਤ ਲੋਕ ਸਿੰਗੀ ਸੇਲੀ ਛੱਡ ਕੇ ਪ੍ਰਮੇਸ਼੍ਵਰ ਦੀ ਭਗਤੀ ਕਰਨ ਲੱਗ ਪਏ ਅਰਥਾਤ ਬਾਬੇ ਦੀ ਕ੍ਰਿਪਾ ਦ੍ਰਿਸ਼ਟੀ ਨਾਲ ਓਨ੍ਹਾਂ ਦੀ ਕਲਿਆਨ ਹੋਈ। ਬਿਦਰ ਸ਼ਹਿਰ

ਤੋਂ ਚੱਲ ਨਾਨਕ ਝੀਰਾ ਨਾਨਕ ਝੇਰੇ ਦੇ ਪਰਬਤ ਪਰ ਜਾ ਪਹੁੰਚੇ। ਓਥੇ ਯਾਕੂਬ ਤੇ ਜਲਾਲਦੀਨ, ਦੋ ਸੱਯਦ ਜੋ ਪੀਰ ਕਹਾਉਂਦੇ ਸੇ ਤੇ ਜਿਨ੍ਹਾਂ ਦੀ ਦਰਗਾਹ ਹੁਣ ਤੱਕ ਓਥੇ ਹੈ ; ਬਹੁਤ ਸਾਰੇ ਸੱਯਦਾਂ ਸਮੇਤ ਬਾਬੇ ਨਾਲ ਚਰਚਾ ਕਰਨ ਆ ਲੱਗੇ। ਤਦ ਬਾਬੇ ਜੀ ਨੇ ਸ਼ਬਦ ਉਚਾਰਿਆ: ਸਲੋਕ ਮਃ ੧ ॥ ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ

ਕਰਹਿ ਬੀਚਾਰੁ ॥ ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰੁ ॥

(ਵਾਰ-ਆਸਾ, ਮਃ ੧ - ੪੬੫) ਪੁਨਾ: ਕਲਮਾ ਕਰਮ ਨਿਮਾਜ ਨਿਆਉ ਰੋਜ਼ਾ ਰਹਿਮ ਖੁਦਾਇ ॥ ਹਜ ਹਜ਼ੂਰ ਖੁਦਾਇ ਪਿਖ ਜਿਕਰ ਜਿਕਾਤ ਕਢਾਇ ॥

(ਇਹ ਗੁਰਬਾਣੀ ਨਹੀਂ) ਏਹ ਸ਼ਬਦ ਸੁਣ ਹੋਰ ਅਨੇਕ ਪ੍ਰਕਾਰ ਦੀ ਚਰਚਾ ਕਰ ਪੀਰ ਸਲਾਮ ਕਰ ਗਏ। ਪਏ ਕਬੂਲ ਜਕਾਤ ਸੋ ਦੇਵੇ ਆਪ ਕਮਾਇ ॥ ਛੱਡੇ ਆਸ ਰਸੂਲ ਦੀ ਸੇਵੇ ਇੱਕ ਖੁਦਾਇ ॥ ਨਾਨਕ ਰੱਖ ਈਮਾਨ ਦ੍ਰਿੜ ਤਾ ਮੁਸਲਮਾਨ ਸਦਾਇ ॥

(ਇਹ ਗੁਰਬਾਣੀ ਨਹੀਂ) ਓਥੋਂ ਅੱਗੇ ਸ਼ਹਿਰ ਬਲਦਾਨੇ, ਮਲਕਾਪੁਰ ਨੂੰ ਦੇਖ ਕੇ ਗੋਦਾਵਰੀ ਗੰਗਾ ਪਾਰ ਹੋ ਫਤਿਆਬਾਦ, ਰੋਗਰ, ਮੈ ਨਡੰਕ, ਗੋਲਕੁੰਡਾ ਆਦਿਕ ਤਿਲੰਗ ਦੇਸ਼ ਦੇ ਸ਼ਹਿਰ ਜੰਗਲ ਨਿਵਾਸੀ ਲੋਕਾਂ ਨੂੰ ਰੱਬ ਦੇ ਰਾਹ ਪਾਉਂਦੇ

ਜਦ ਸੰਮਤ ੧੭੬੩ ਬਿਕ੍ਰਮੀ ਨੂੰ ਗੁਰੂ ਗੋਬਿੰਦ ਸਿੰਘ ਜੀ ਅਬਚਲ ਨਗਰ ਜੀ ਜੋਤੀ ਜੋਤ ਸਮਾਏ ਤਾਂ ਮਾਈ ਭਾਗੋ ਜੋ ਸਦਾ ਆਪਣੇ ਆਪ ਨੂੰ ਚੰਡਕਾ ਆਖਿਆ ਕਰਦੀ ਸੀ ਤੇ ਬਰਛੀ ਫੜ ਕੇ ਜੰਗ ਵਿੱਚ ਸਭ ਤੋਂ ਅੱਗੇ ਰਹਿੰਦੀ ਸੀ ਓਹ ਬਿਦਰ ਸ਼ਹਿਰ ਜਾ ਰਹੀ ਸੀ ਤੇ ਓਸ ਨੇ ਆਪਣੀ ਅਕਲ ਕਰਾਮਾਤ ਨਾਲ

ਸਾਰਾ ਸ਼ਹਿਰ ਗੁਰੂ ਕਾ ਸਿੱਖ ਬਣਾ ਛੱਡਯਾ ਸੀ। ਓਹ ਸਿੱਖੀ ਦਾ ਬੀਜ ਜੋ ਬਾਬੇ ਨਾਨਕ ਜੀ ਨੇ ਬੀਜਿਆ ਸੀ ਏਸ ਮਾਈ ਨੇ ਜਾ ਹਰਾ ਭਰਾ ਕੀਤਾ, ਜਿੱਥੋਂ ਹੁਣ ਹਜ਼ਾਰਾਂ ਰੁਪਏ ਨਜ਼ਰ ਭੇਟਾ ਦੇ ਅਬਚਲ ਨਗਰ ਜੀ ਵਿਖੇ ਆਉਂਦੇ ਹਨ।

ਹੋਏ ਪਾਗਲਪੁਰ ਦੇ ਪਰਬਤ ਉੱਤੇ ਜਾ ਬੈ ਠੇ। ਤਾਂ ਜੋਗੀਆਂ ਨੇ ਜੋਗੀਆਂ ਵਲੋਂ ਤਿਲ ਭੇਟਾ ਇੱਕ ਤਿਲ ਬਾਬੇ ਦੀ ਭੇਟਾ ਆਣ ਧਰਿਆ ਤੇ ਮਨ ਵਿੱਚ ਏਹ ਧਾਰਿਆ ਕਿ ਦੇਖੀਏ ਇਸ ਨੂੰ ਕਿਕੂੰ ਬਰਤਾਂਵਦੇ ਹਨ? ਬਾਬੇ ਨੇ ਉਹ ਤਿਲ ਘੁਟਵਾ ਕੇ ਪਾਣੀ ਪਾ ਕੇ ਸਭ ਨੂੰ ਵਰਤਾ ਦਿੱਤਾ। ਫੇਰ ਜੋਗੀਆਂ ਬਚਨ ਕੀਤਾ, ਤਪਾ ਜੀ! ਕੁੱਝ ਜੋਗ ਦੀ ਜੁਗਤ ਜਾਣਦੇ ਹੋਤਾਂ ਬਾਬੇ ਜੀ ਨੇ ਸ਼ਬਦ ਬੋਲਿਆ

: ਮਾਰੂ ਮਹਲਾ ੧ ॥ ਸੂਰ ਸਰੁ ਸੋਸਿ ਲੈ ਸੋਮ ਸਰੁ ਪੋਖਿ ਲੈ ਜੁਗਤਿ ਕਰਿ ਮਰਤੁ ਸੁ ਸਨਬੰਧੁ ਕੀਜੈ ॥ ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਉਡੈ ਨਹ ਹੰਸੁ ਨਹ ਕੰਧੁ ਛੀਜੈ ॥੧॥ ਮੂੜੇ ਕਾਇਚੇ ਭਰਮਿ ਭੁਲਾ ॥ ਨਹ ਚੀਨਿਆ ਪਰਮਾਨੰਦੁ ਬੈ ਰਾਗੀ ॥੧॥ ਰਹਾਉ ॥ ਅਜਰ ਗਹੁ ਜਾਰਿ

ਲੈ ਅਮਰ ਗਹੁ ਮਾਰਿ ਲੈ ਭ੍ਰਾਤਿ ਤਜਿ ਛੋਡਿ ਤਉ ਅਪਿਉ ਪੀਜੈ ॥ ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਉਡੈ ਨਹ ਹੰਸੁ ਨਹ ਕੰਧੁ ਛੀਜੈ ॥੨॥ ਭਣਤਿ ਨਾਨਕੁ ਜਨੋ ਰਵੈ ਜੇ ਹਰਿ ਮਨੋ ਮਨ ਪਵਨ ਸਿਉ ਅੰਮ੍ਰਿਤੁ ਪੀਜੈ ॥ ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਉਡ

ਨਹ ਹੰਸੁ ਨਹ ਕੰਧੁ ਛੀਜੈ ॥੩॥੯॥ (ਮਾਰੂ, ਮਃ ੧ ੯੯੧੯੨) ਏਹ ਸ਼ਬਦ ਸੁਣ ਕੇ ਜੋਗੀ ਤਾਂ ਹੈ ਰਾਨ ਰਹਿ ਗਏ ਤੇ ਬਾਬੇ ਨੂੰ ਸੱਚਾ ਸੰਤ ਸਮਝ ਕੇ ਆਦੇਸ਼ ਕਰ ਗਏ। ਹੁਣ ਓਸ ਜਗ੍ਹਾ ਬਾਬੇ ਦੇ ਕੂੰਡੇ ਡੰਡੇ ਦਾ ਦਰਸ਼ਨ ਹੁੰਦਾ ਹੈ , ਤੇ ਚੇਤ ਦੀ ਪੰੁਨਯਾਂ ਨੂੰ ਮੇਲਾ ਲੱਗਦਾ ਹੈ । ਪੋਥੀਆਂ ਵਿੱਚ ਓਸ ਥਾਉਂ ਦਾ ਨਾਉਂ ਤਿਲਜੰਗੀ ਲਿਖਯਾ ਹੈ ਤੇ ਓਸ ਦੇਸ਼

ਵਿੱਚ ਕੂੰਡੀ ਕਤਾਲ ਬੋਲਦੇ ਹਨ। ਲੌਂਗਾਂ ਦੇ ਰੁੱਖ, ਅੰਮ੍ਰਿਤ ਫਲ, ਸੰਗਤਰੇ ਵਰਗੇ ਹੋਰ ਕਿਤੇ ਸ੍ਵਾਦੀਕ ਫ਼ਲ ਨਹੀਂ ਹੁੰਦੇ। ਓਥੋਂ ਅੱਗੇ ਕੇਰਲ, ਤ੍ਰਿਆ ਰਾਜ, ਕਜਲੀ ਬਨ ਜਾ ਦੇਖਯਾ। ਏਹ ਦੇਸ ਰਾਵਣ ਨੇ ਸੂਪਨਖਾ ਨੂੰ ਦੇ ਰੱਖਯਾ ਸੀ। ਔਰਤ ਦਾ ਰਾਜ ਹੋਣੇ ਕਰ ਤ੍ਰਿਆ ਰਾਜ ਬੋਲੀ ਦਾ ਹੈ । ਏਸੇ ਦੇਸ ਵਿੱਚੋਂ ਰਾਜਾ

ਰਾਵਣ ਸੀਤਾ ਨੂੰ ਲੈ ਗਿਆ ਸੀ। ਏਥੋਂ ਅੱਗੇ ਜਦ ਕ੍ਰਿਸ਼ਨਾਂ ਨਾਮ ਨਦੀ ਲੰਘੇ ਤਾਂ ਮਾਣਕ ਪ੍ਰਭੂ ਨਾਮ ਸਿੱਧ ਮਿਲਿਆ ਜੋ ਅੱਗੇ ਏਮਨਾਬਾਦ ਬਾਬੇ ਦੇ ਦਰਸ਼ਨ ਕਰ ਗਿਆ ਸੀ। ਓਸ ਨੇ ਬਾਬੇ ਨੂੰ ਸਾਰੇ ਦੇਸ ਦਾ ਸੈ ਲ ਬੜੀ ਸ਼੍ਰਧਾ ਨਾਲ ਕਰਾਯਾ ਤੇ ਅਨੇਕ ਮਹਾਤਮਾ ਦੇ ਦਰਸ਼ਨ ਪਰਸ਼ਨ ਭੀ ਕਰਾਏ। ਓਥੋਂ ਅੱਗੇ

ਪੰਛੀ ਤੀਰਥ ਪਰਬਤ ਜਾ ਦੇਖਿਆ। ਏਥੇ ਮਹਾਂਦੇਵ ਦਾ ਵੱਡਾ ਭਾਰੀ ਮੰਦਰ ਹੈ ਤੇ ਏਥੇ ਖੀਰ ਖੰਡ ਦਾ ਭੋਗ ਲਗਾ ਕੇ ਬਾਹਰ ਰੱਖ ਦੇਂਦੇ ਹਨ, ਜੋ ਚੀਲ੍ਹਾਂ ਆ ਕੇ ਛੱਕ ਜਾਂਦੀਆਂ ਹਨ। ਅੱਗੇ ਪੰਪਾਸਰ ਅੰਜਨੀ ਦਾ ਪਰਬਤ ਲੰਘ ਕੇ ਕਸਕਿੰਧਾ ਵਿੱਚ ਪਰਵੇਸ਼ ਕੀਤਾ। ਏਥੇ ਕਈ ਪ੍ਰਕਾਰ ਦੇ ਬੰਦ੍ਰ ਦੇਖੇ ਅਰਥਾਤ (੧)

ਲੰਬੇ ਮੂੰਹ ਵਾਲੇ (੨) ਚਿੱਤੜਾਂ ਹੇਠ ਪਾਥੀਆਂ ਜੇਹੀਆਂ ਰੱਖਣ ਵਾਲੇ (੩) ਲਾਲ ਧਾਰੀ ਲੱਕ ਗਿਰਦੇ ਬੰਨ੍ਹਣ ਵਾਲੇ (ਇਨ੍ਹਾਂ ਨੂੰ ਹਨੂਮਾਨ ਦੀ ਔਲਾਦ ਆਖਦੇ ਹਨ, ਕਿਉਂਕਿ ਏਥੇ ਹੀ ਰਾਮਚੰਦ੍ਰ ਜੀ ਨੂੰ ਹਨੂਮਾਨ ਮਿਲਿਆ ਸੀ) (੪) ਕਾਲੇ ਬੰਦ੍ਰ ਪੂਛ ਤੋਂ ਬਿਨਾਂ ਦੇਖੇ। ਲੰਗੂਰਾਂ ਦੇ ਕੱਦ ਤੇ ਜ਼ੋਰ ਏਸ ਦੇਸ ਜੇਡੇ ਹੋਰ ਕਿਤੇ

ਨਹੀਂ। ਅੰਜਨੀ ਨਦੀ ਕਿਨਾਰੇ ਸੰਖ ਬ੍ਰਣ ਨਾਮ ਪਰਬਤ, ਫਟਕਸਿਲਾ, ਗਾਲਬ ਰਿਖੀ ਦੀ ਗੁਫਾ, ਜਿੱਥੇ ਸੁਗ੍ਰੀਵ ਰਿਹਾ ਕਰਦਾ ਸੀ, ਬਾਲੀ ਦੇ ਮਰਣ ਦਾ ਸਥਾਨ ਤੇ ਓਸ ਦੇ ਹੱਡ ਗੋਡੇ, ਜੋ ਹਾਥੀ ਦੇ ਗੋਡਿਆਂ ਨਾਲੋਂ ਭੀ ਵੱਡੇ ਸੇ; ਦੇਖੇ। ਏਥੇ ਹੀ ਰਾਮਚੰਦ੍ਰ ਨੇ ਲੁਕ ਕੇ

ਬਾਲੀ ਨੂੰ ਬਾਣ ਮਾਰਯਾ ਸੀ। ਏਥੋਂ ਦੋ ਮੀਲ ਕਸਕਿੰਧਾ ਦਾ ਕਿਲ੍ਹਾ ਤੇ ਬਸਤੀ ਹੈ । ਏਸ ਤੋਂ ਅੱਗੇ ਸ੍ਰੀ ਬਾਬਾ ਜੀ ਸਿੰਧਰਾ ਨਦੀ ਪਾਰ ਹੋ ਦਰਾਵੜ ਸ਼ਹਿਰ ਜਾ ਵੜੇ। ਓਹ ਪਰਬਤ ਤੇ ਤੀਰਥ ਭੀ ਏਸੇ ਦੇਸ ਵਿੱਚ ਹੈ ਜਿੱਥੇ ਸ੍ਵਾਮੀ ਕਾਰਤਕ ਤੇ ਪਾਰਬਤੀ ਅਰਥਾਤ ਮਾਂ ਪੁੱਤ੍ਰ ਲੜ ਪਏ ਸੀ। ਮਾਂ ਆਖਦੀ

ਸੀ ਵਿਆਹ ਕਰਾ ਲੈ ਓਹ ਮੰਨਦਾ ਨਹੀਂ ਸੀ। ਇਤਯਾਦਿਕ ਪਹਾੜਾਂ ਦਾ ਸੈ ਲ ਕਰਦੇ ਹੋਏ ਗੁਰੂ ਸਾਹਿਬ ਜੀ ਨੇ ਬਲਾਹਰੀ ਸ਼ਹਿਰ, ਤ੍ਰਿਪਤਾ ਸ਼ਹਿਰ, ਬਾਬਾ ਜੀ ਦਾ ਮੰਦਰ, ਹਾਥੀਰਾਮ, ਬੈ ਰਾਗੀ ਸਿੱਧ ਦੀ ਜਗ੍ਹਾ ਜਾ ਦੇਖੀ। ਏਹ ਡੇਢ ਮੀਲ ਦੀ ਚੜ੍ਹਾਈ ਪਰ ਹੈ ਤੇ ਏਸ ਮੰਦ੍ਰ ਦੀ ਆਮਦਨੀ ਵੀ ਬਥੇਰੀ ਹੈ । ਸ੍ਰੀ

ਅੰਮ੍ਰਿਤਸਰ ਸ਼ਹਿਰ ਵਾਂਗੂੰ ਲੋਕਾਂ ਦੀ ਆਵਾਜਾਈ ਸਾਰਾ ਦਿਨ ਰਹਿੰਦੀ ਹੈ । ਏਥੋਂ ਦੇ ਲੋਕ ਜੋ ਓਸੇ ਨੂੰ ਰੱਬ ਮੰਨੀ ਬੈ ਠੇ ਸੇ, ਬਾਬੇ ਦੇ ਬਚਨ ਸੁਣ ਕੇ ਸੱਚੇ ਰੱਬ ਨੂੰ ਮੰਨਣ ਲੱਗੇ। ਹੁਣ ਭੀ ਓਥੇ ਉਦਾਸੀ ਸੰਤਾਂ ਦਾ ਡੇਰਾ ਹੈ , ਜਿੱਥੇ ਜਾਗੀਰ ਭੀ ਹੈ । ਏਥੋਂ ੧੫ ਕੋਹ ਪੁਰ ਅਨੰਤਪੁਰ ਸ਼ਹਿਰ ਹ

। ਜਿੱਥੇ ਅਨੰਤ ਅਵਤਾਰ ਸ਼ੇਸ਼ਦਾ ਹੋਇਆ ਹੈ ਜਿਸ ਦੀ ਸ਼ਕਲ ਦਾ ਇੱਕ ਕੰਗਣ ਚਾਂਦੀ ਯਾ ਸੁਇਨੇ ਯਾ ਸੂਤ੍ਰ ਦਾ ਬਣਾ ਕੇ ਡੌਲੇ ਉੱਤੇ ਖੱਤ੍ਰੀ, ਬ੍ਰਾਹਮਣ ਰੱਖਦੇ ਹਨ ਤੇ ਓਸ ਦੇਸ ਵਿੱਚ ਅਨੰਤ ਦੀ ਗੋਲ ਮੋਲ ਜੇਹੀ ਸ਼ਕਲ ਬਣਾ ਕੇ ਲੋਗ ਪੂਜਦੇ ਹਨ। ਓਥੋਂ ਅੱਗੇ ਪਾਰਸ ਦਰੀਆਇ ਪਾਰ ਪੰਡਰਪੁਰ, ਜਿੱਥੇ ਪੁੰਡਰੀ ਭਗਤ

ਦੇ ਘਰ ਬੀਠੁਲ ਅਵਤਾਰ ਹੋਏ ਹਨ ਤੇ ਗੁਸਾਈਆਂ ਦਾ ਬਡਾ ਭਾਰੀ ਮੰਦਰ ਹੈ; ਜਾ ਦੇਖਿਆ। ਫੇਰ ਸ਼ਿਵਕਾਂਚੀ, ਬਿਸ਼ਨਕਾਂਚੀ, ਚੰਦੀ, ਚੰਦੋਲ ਆਦਿਕ ਸ਼ਹਿਰਾਂ ਦਾ ਸੈ ਲ ਕਰਦੇ ਹੋਏ ਅਰੁਣਾਚਲ

ਪਰ ਜਾ ਫਿਰੇ। ਓਥੋਂ ਤ੍ਰਿਚਨਾਪਲੀ, ਪਾਲਮਕੋਟਾ, ਜਿੱਥੇ ਗਣੇਸ਼ ਦਾ ਜਨਮ ਪਲਣੀ ਦੇਵੀ ਦੇ ਅਸਥਾਨ ਵਿੱਚ ਹੋਇਆ ਹੈ ; ਜਾ ਦੇਖਯਾ। ਏਥੋਂ ਦੇ ਲੋਗਾਂ ਨੂੰ ਸ਼ੁਭ ਮਾਰਗ ਲਗਾ ਕੇ ਅਲਗਰਜ ਸ੍ਵਾਮੀ ਦੀ ਜਾਤ੍ਰਾ ਜਾ ਦੇਖੀ। ਓਥੋਂ ਅੱਗੇ ਪੁਨਪੁਨਾ, ਪਾਪ ਨਾਸਨੀ ਗੰਗਾ ਲੰਘ ਕੇ ਤੋਤਾ ਦਰਿਆ ਚਾਰੀ ਸੰਤਾਂ ਦੀ ਗੱਦੀ ਜਾ ਦੇਖੀ। ਏਥੇ

ਹੁਣ ਭੀ ਡੇਢ ਲੱਖ ਦੀ ਜਾਗੀਰ ਹੈ । ਏਸ ਗੱਦੀ ਦਾ ਸੇਵਕ ਰਾਜੇ ਸਮੇਤ ਸਭ ਦੇਸ ਹੈ । ਏਥੇ ਵਿਸ਼ਨੂੰ ਦੀ ਮੂਰਤ ਰੋਜ਼ ਇਰੰਡ ਦੇ ਤੇਲ ਨਾਲ ਨੁਹਾਈ ਜਾਂਦੀ ਹੈ ਤੇ ਉਹ ਤੇਲ ਕੁੰਡ ਵਿੱਚੋਂ ਬੀਮਾਰ ਲੋਕ ਲੈ ਜਾਂਦੇ ਹਨ। ਏਥੇ ਹੀ ਰਾਮਾਨੰਦ ਸ੍ਵਾਮੀ ਦਾ ਜਨਮ ਇੰਬਲੀ ਦੇ ਬ੍ਰਿਛ ਹੇਠ ਹੋਇਆ

ਸੀ। ਏਸ ਇੰਬਲੀ ਨੂੰ ਰਾਮਾਨੰਦ ਦੀ ਮਾਂ ਕਰ ਧੋਖਦੇ ਹਨ।

ਪੂਨੇ ਤੋਂ ੩੦ ਕੋਹ ਪੂਰਬ ਵੱਲ ਪੰਡਰ ਪੁਰ ਸ਼ਹਿਰ ਚੰਦ੍ਰਭਾਗਾ ਨਦੀ ਤੀਰੇ ਹੈ । ਆਖਦੇ ਹਨ ਇੱਕ ਵਾਰੀ ਰੁਕਮਨੀ ਰੁੱਸ ਕੇ ਦੁਆਰਕਾ ਤੋਂ ਚਲੀ ਆਈ। ਜਦ ਪੰਡਰਪੁਰ ਪਾਸ ਨਦੀ ਕੰਢੇ ਪਹੁੰਚੀ ਤਾਂ ਕ੍ਰਿਸ਼ਨ ਜੀ ਢੰਢਊੜੇ ਭੀ ਆ ਗਏ। ਏਥੇ ਪੁੰਡਰੀ ਨਾਮ ਸੰਨਯਾਸੀ ਆਪਣੇ ਮਾਤਾ ਪਿਤਾ ਦੀ ਟਹਿਲ ਕਰਦਾ ਹੁੰਦਾ ਸੀ ਓਸ

ਨੇ ਏਨ੍ਹਾਂ ਦੀ ਭੀ ਬਹੁਤ ਸੇਵਾ ਕੀਤੀ, ਕ੍ਰਿਸ਼ਨ ਜੀ ਨੇ ਖ਼ੁਸ਼ੀ ਹੋ ਕੇ ਆਖਿਆ ਕੁਛ ਮੰਗ ਲੈ । ਤਾਂ ਓਸ ਨੇ ਸੰਤਾਨ ਮੰਗੀ। ਤਦ ਕ੍ਰਿਸ਼ਨ ਜੀ ਨੇ ਕਿਹਾ ਤੂੰ ਬਯਾਹ ਕਰਵਾ ਲੈ । ਮੈ ਆਗਯਾ ਪਾ ਕੇ ਤੇਰੇ ਘਰ ਜੰਮਾਂਗਾ। ਪੁੰਡਰੀ ਨੇ ਕਾਂਸ਼ੀ ਜਾ ਕੇ ਬਯਾਹ ਕੀਤਾ ਤਾਂ ਓਸ ਦੇ ਬਿੱਠਲ

ਨਾਮ ਪੁੱਤ੍ਰ ਪੈ ਦਾ ਹੋਇਆ। ਓਸੇ ਦਾ ਨਾਮ ਦੱਖਣੀ ਲੋਕ ਬਿਠਲਬਿਠਲਕਰ ਕੇ ਜਪਦੇ ਹਨ ਤੇ ਛੈ ਣੇ ਵਜਾ ਕੇ ਭਜਨ ਗਾਉਂਦੇ ਹਨ ਤੇ ਅਕਸਰ ਕਰ ਕੇ ਏਹ ਤੁਕ ਬਾਰ ਬਾਰ ਗਾਉਂਦੇ ਹਨ ਬਿਠਲ ਭਜਲੇ ਬਿਟਵਾ ਜਮੂਆ ਮਾਰੇਗਾ ਚੁਟਵਾ।ਓਸੇ ਬਿਠੁਲ ਦੇ ਸੱਤ ਪੁੱਤ੍ਰ ਭਲ, ਬਾਚਾ, ਹਯ, ਆਦਿਕ ਹੋਏ। ਓਨ੍ਹਾਂ

ਵਿੱਚੋਂ ਵੱਡੀ ਗੱਦੀ ਗੋਕਲ ਵਿੱਚ ਹੈ । ਤਾਹੀਏਂ ਏਹ ਗੋਕਲੀਏ ਗੁਸਾਈਂ ਸਦਾਉਂਦੇ ਹਨ ਅਤੇ ਦੂਜੀ ਗੱਦੀ ਮੰਦਰ ਨਾਥਦਵਾਰਾ ਰਾਜਪੂਤਾਨੇ ਵਿੱਚ ਹੈ । ਹੋਰ ਬੰਬਈ ਆਦਿਕ ਸਾਰੇ ਸ਼ਹਿਰਾਂ ਵਿੱਚ ਏਨ੍ਹਾਂ ਦੀ ਸਿੱਖੀ ਸੇਵਕੀ ਅਤੇ ਮੰਦਰ ਹਨ। ਪ੍ਰਤੇਕ ਮੰਦਰ ਵਿੱਚ ਰਾਧਾ ਕ੍ਰਿਸ਼ਨ ਦੀ ਮੂਰਤਿ ਹੈ । ਪੰਜ ਵੇਲੇ ਭੋਗ, ਦੋ ਵੇਲੇ ਝਾਕੀ ਤੇ ਸ਼ਿੰਗਾਰ

ਹੁੰਦਾ ਹੈ। ਠਾਕੁਰਦੁਆਰੇ ਦੇ ਭੋਗ ਵਾਸਤੇ ੩੬ ਜਾਂ ੫੬ ਪ੍ਰਕਾਰ ਦੇ ਭੋਜਨ ਰੋਜ਼ ਬਣਦੇ ਹਨ। ਓਹੋ ਸੇਵਕਾਂ ਦੇ ਘਰ ਜਾਂਦੇ ਹਨ ਯਾਂ ਵੇਚੇ ਜਾਂਦੇ ਹਨ। ਏਨ੍ਹਾਂ ਦੇ ਸੇਵਕਾਂ ਦਾ ਨਿਸ਼ਚਾ ਐ ਥੋਂ ਤੱਕ ਹੈ ਕਿ ਬੇਟੀ, ਬਹੂ, ਤਨ, ਮਨ, ਧਨ ਸਭ ਗੁਰੂ ਦੇ ਅਰਪਣ ਕਰ ਰੱਖਦੇ ਹਨ। ਮੰਦਰ ਦੇਣ ਸਮੇਂ

ਇਸ਼ਨਾਨ ਕਰ ਕੇ ਇੱਕ ਬਸਤ੍ਰ ਵਿੱਚ ਕਤਾਰ ਦੀਏ ਕਤਾਰ ਬੈ ਠ ਕੇ ਕੰਨ ਵਿੱਚ (ਓਅੰ ਕ੍ਰਿਸ਼ਨਾ ਯਨਮਹ) ਏਹ ਸੁਣਾਉਂਦੇ ਹਨ ਤੇ ਏਸੇ ਨੂੰ ਸਾਮਾਸ੍ਰਿਤ ਹੋਣ ਆਖਦੇ ਹਨ। ਸਾਮਾਸ੍ਰਿਤ ਹੋਏ ਬਿਨਾਂ ਪੁਰਖ ਇਸਤ੍ਰੀ ਦੇ ਹੱਥੋਂ ਅੰਨ ਜਲ ਨਹੀਂ ਲੈਂਦੇ। ਤਿਲਕ ਦੀਪ ਸਿਖਾ ਸਮ ਲਾਲ ਰੰਗ ਯਾ ਚਿੱਟਾ ਲਾਉਂਦੇ ਹਨ।

ਇਸ ਪਰਬਤ ਪਰ ਸ਼ਿਵ ਤੇ ਪਾਰਬਤੀ ਬੈ ਠੇ ਰਹੇ ਸੇ ਅਤੇ ਸਭ ਦੇਵਤਾ ਤੇ ਸ਼ਿਵਗਣ ਏਸ ਦੀ ਪ੍ਰਕਰਮਾ ਕਰਨ ਗਏ ਸੇ ਜੋ ੪ ਕੋਹ ਦੀ ਹੈ । ਪਰ ਗਣੇਸ਼ ਨੇ ਆਪਣੇ ਵਿੱਚ ਛੇਤੀ ਮੁੜ ਆਵਣ ਦੀ ਤਾਕਤ ਨਾ ਦੇਖ ਕੇ ਓਅੰ ਮੰਤ੍ਰ ਲਿਖ ਕੇ ਓਸ ਦੇ ਗਿਰਦੇ ਫਿਰ ਕੇ ਮੱਥਾ ਟੇਕ ਲਿਆ।

ਓਸ ਦੀ ਪ੍ਰਕਰਮਾ ਪੂਰੀ ਹੋਈ। ਹੁਣ ਭੀ ਯਾਤ੍ਰੀ ਲੋਕ ਏਸ ਪਰਬਤ ਦੀ ਪਰਕ੍ਰਮਾ ਕਰਦੇ ਹਨ ਅਤੇ ਜਟਾਊ ਭੀ ਏਥੇ ਹੀ ਲੜ ਕੇ ਮੋਯਾ ਸੀ।

ਓਥੋਂ ਪਲਾਰ ਨਾਮ ਦਰਯਾ ਪਾਰ ਹੋ ਮਲੇਵਾਰ ਦੇਸ ਵਿੱਚ ਅਰਕਾਟ, ਬਲੂਰ, ਫੁਲਚਰੀ, ਪਾਂਡੂਚਰੀ ਜਾ ਦੇਖੇ। ਏਥੇ ਹੁਣ ਫਰਾਂਸੀਸਾਂ ਦਾ ਰਾਜ ਹੈ । ਫੇਰ ਪੰਨਾਰ ਨਦੀ ਉੱਤਰ ਕੇ ਚੇਲਮਪੁਰ ਆਦਿਕ ਸ਼ਹਿਰਾਂ ਦੇ ਸੈ ਲ ਕਰਦੇ ਹੋਏ ਮਹਾਂਦੇਵ ਜੀ ਦਾ ਸੁੰਦਰ ਬਨ ਜਾ ਦੇਖਿਆ। ਏਥੇ ਤਿੰਨ ਮਹੀਨੇ ਠਹਿਰ ਕੇ ਰਾਮਚੰਦ੍ਰ ਜੀ ਨੇ ਫ਼ੁੱਲ ਤਿਆਰ

ਕਰਾਯਾ ਸੀ। ਏਸੇ ਲਈ ਓਥੋਂ ਦੀ ਕਥਾ ਦਾ ਨਾਮ ਰਾਮਾਯਣ ਵਿੱਚ ਸੁੰਦਰ ਕਾਂਡ ਹੈ । ਪਾਪਨਾ ਪੁਰ ਜੋ ਰਾਮ ਰਾਜੇ ਦੀ ਪੁਰਾਣੀ ਰਾਜਧਾਨੀ ਹੈ , ਏਸੇ ਸੁੰਦਰ ਬਨ ਵਿੱਚ ਹੈ । ਏਸੇ ਰਾਜੇ ਦੀ ਬੇਟੀ ਪਦਮਣੀ ਸੀ। ਓਸ ਕੁਵਾਰੀ ਕੰਨਯਾਂ ਨੇ ਰਾਮਚੰਦ੍ਰ ਸਾਥ ਬਯਾਹ ਕਰਨਾ ਚਾਹਿਆ। ਪਰ ਰਾਮ ਜੀ ਨੇ ਆਖਿਆਲੰਕਾ

ਜਿੱਤ ਕੇ ਫੇਰ ਬਯਾਹ ਕਰਾਂਗੇ।ਓਹ ਕੁੜੀ ਰਾਮਚੰਦ੍ਰ ਜੀ ਦੀ ਫੌਜ ਵਾਸਤੇ ਚਾਉਲ ਛੜ ਛੜ ਰੱਖਦੀ ਤੇ ਹੋਰ ਚੀਜ਼ਾਂ ਜਮ੍ਹਾਂ ਕਰਾਉਂਦੀ ਰਹੀ। ਜਦ ਰਾਮਚੰਦ੍ਰ ਜੀ ਲੰਕਾ ਫਤੇ ਕਰ ਸੀਤਾ ਲੈ ਕੇ ਅਜੁਧਯਾ ਨੂੰ ਚਲੇ ਤਾਂ ਓਸ ਨੂੰ ਬਚਨ ਕੀਤਾ ਕਿ ਹੁਣ ਫੇਰ ਕਦੀ ਅਵਤਾਰ ਧਾਰ ਕੇ ਤੈ ਨੂੰ ਵਯਾਹਵਾਂਗੇ। ਓਹ ਗ਼ਮ

ਨਾਲ ਹਹੁਕੇ ਲੈਂਦੀ ਮਰ ਗਈ। ਓਸ ਨੂੰ ਦੇਖਣ ਲੋਕੀਂ ਜਾਂਦੇ ਹਨ ਤੇ ਓਸ ਦੀ ਮੂਰਤ ਚਉਲ, ਉੱਖਲੀਆਂ, ਆਦਿਕ ਸਭ ਪੱਥਰ ਦੇ ਬਣਾ ਕੇ ਰੱਖੇ ਹੋਏ ਹਨ। ਓਥੋਂ ਅੱਗੇ ਸ੍ਰੀ ਰੰਗ ਪਟਨ

ਚੀਨਾ ਪਟਨ ਜਾ ਦੇਖੇ। ਏਹ ਸ਼ਹਿਰ ਤੇ ਪਟਨ ਟੀਪੂ ਸੁਲਤਾਨ ਦੇ ਬਹੁਤ ਮਸ਼ਹੂਰ ਸ਼ਹਿਰ ਹਨ। ਓਥੋਂ ਤੁਰ ਮਧਰੇ ਸ਼ਹਿਰ ਜਿੱਥੇ ਇੱਕ ਰੌਣਕ ਵਾਲਾ ਮੰਦ੍ਰ ਦੇਵੀ ਦਾ ਹੁਣ ਮੌਜੂਦ ਹੈ , ਓਸ ਪਰ ਨਜ਼ਰ ਪਾਉਂਦੇ ਹੋਏ ਹਰਿ ਬੋਲੇ ਦੀ ਖਾਡੀ ਜਾ ਲੰਘੇ। ਫੇਰ ਦਰਬ ਸੈਨ ਠਹਿਰੇ। ਏਥੇ ਸੇਧ ਸਾਈਂ ਠੀਕਰ ਨਾਥ ਦੀ ਉਪਾਸਨਾ ਭਗਤੀ ਹੁੰਦੀ ਹੈ । ਇਸੇ ਥਾਓਂ ਬਿੰਦੂਸਰ ਤੀਰਥ ਪਰ ਬੈ ਠ ਕੇ ਰਾਮਚੰਦ੍ਰ ਜੀ ਨੇ ਫ਼ੁੱਲ ਦੀ ਨੀਉਂ ਰੱਖਾਈ ਸੀ। ਏਥੇ ਦੱਖਣ ਵਲੋਂ ਰਤਨਾਕੁਰ, ਉੱਤਰ ਵੰਨੀਓਂ ਮਹੋਦਧੀ, ਦੋਹਾਂ ਸਮੁੰਦ੍ਰਾਂ ਦੀਆਂ ਛੱਲਾਂ ਵੱਜ ਵੱਜ ਕੇ ਮਿੱਟੀ ਇਕੱਠੀ ਹੋ

ਹੋ ਵੱਡੇ ਵੱਡੇ ਤੋਦੇ ਲੱਗੇ ਹੋਏ ਸੇ, ਜਿਸ ਕਰ ਕੇ ਕੋਈ ਜਹਾਜ਼ ਭੀ ਏਧਰ ਓਧਰ ਨਹੀਂ ਜਾ ਸਕਦਾ ਸੀ। ਜਦ ਤੋਂ ਸਰਕਾਰ ਅੰਗ੍ਰੇਜ਼ੀ ਨੇ ਖਾੜੀ ਪਟਵਾਈ ਹੈ ਤਦ ਤੋਂ ਜਹਾਜ਼ ਅਗਨ ਬੋਟ ਜਾਣ ਲੱਗੇ ਹਨ ਤੇ ਜਦ ਰਾਮਚੰਦ੍ਰ ਜੀ ਨੇ ਫ਼ੁੱਲ ਤਿਆਰ ਕਰਵਾਇਆ ਤਾਂ ਹੁਕਮ ਦਿੱਤਾ ਕਿ ਕੋਈ ਰਿੱਛ, ਲੰਗੂਰ, ਇੱਟ

, ਪੱਥਰ ਨਾ ਲਿਆਵੇ। ਏਹ ਹੁਕਮ ਸੁਣ ਕੇ ਸਭ ਬਾਂਦਰ, ਰਿੱਛ ਜੋ ਪੱਥਰ ਆਦਿਕ ਚੱਕੀ ਲਿਆਉਂਦੇ ਸਨ, ਓਥੇ ਦੇ ਓਥੇ ਸਿੱਟ ਕੇ ਖ਼ਾਲੀ ਆ ਗਏ। ਓਹ ਪੱਥਰ ਹੁਣ ਥਾਂ ਪਰ ਥਾਂ ਉੱਪਰ ਥੱਲੀ ਤਿਲੰਗ ਦੇਸ਼ ਤੱਕ ਪਏ ਹੋਏ ਹਨ। ਏਸੇ ਖਾੜੀ ਕਿਨਾਰੇ ਪਾਵਨ ਰਾਮ ਬਸਤੀ ਤੇ ਭੈ ਰੋਂ ਨਾਮ ਤੀਰਥ ਅਜਿਹਾ ਹ

ਜੋ ਜਿਤਨਾ ਜਲ ਸਾਗਰ ਦਾ ਛੱਲ ਨਾਲ ਓਸ ਵਿੱਚ ਪੈਂਦਾ ਹੈ ਅਗਲੇ ਨਾਲ ਰਲ ਕੇ ਓਹ ਭੀ ਮਿੱਠਾ ਹੋ ਜਾਂਦਾ ਹੈ । ਬਿੰਦੂਸਾਰ ਤੋਂ ੬ ਮੀਲ ਪਰ ਰਾਮੇਸ਼੍ਵਰ ਦੇ ਮੰਦਰ ਦੇ ਪੰਡਿਆਂ ਨੂੰ ਧਰਮ ਦਾ ਉਪਦੇਸ਼ ਦੇ ਕੇ ਪਰਮੇਸ਼੍ਵਰ ਦੀ ਭਗਤੀ ਕਰਨ ਲਾਯਾ, ਤੇ ਭਾਈ ਮਰਦਾਨੇ ਦੇ ਪੁੱਛਣੇ ਪਰ

ਸਾਰੀ ਕਥਾ ਰਾਮਾਇਣ ਦੀ ਬਾਬੇ ਜੀ ਨੇ ਸੁਣਾਈ।

ਸ੍ਰੀ ਰੰਗ ਜੀ ਦਾ ਮੰਦਰ ਬਹੁਤ ਵੱਡਾ ਸੈਂਕੜੇ ਰੁਪਏ ਦੀ ਲਾਗਤ ਨਾਲ ਟੀਪੂ ਸੁਲਤਾਨ ਨੇ ਬਣਵਾਇਆ ਹੈ। ਏਹ ਮਰਹੱਟੇ ਛੱਤ੍ਰੀ ਸੇ ਕਈ ਬਰਸ ਅੰਗ੍ਰੇਜ਼ਾਂ ਨਾਲ ਲੜਦੇ ਰਹੇ ਤੇ ਮਸੂਰ ਸ਼ਹਿਰ ਏਨ੍ਹਾਂ ਦੀ ਰਾਜਧਾਨੀ ਸੀ। ਕਹਿੰਦੇ ਹਨ ਓਥੇ ਸਵਾ ਲੱਖ ਗੋਰੇ ਦੀ ਕਬਰ ਹੈ ਜਦ ਏਹ ਦੋਵੇਂ ਬਾਪ ਬੇਟਾ ਸ਼ਹੀਦ

ਹੋ ਗਏ ਤਾਂ ਟੀਪੂ ਦੀ ਰਾਣੀ ਲੜੀ ਤੇ ਓਸ ਦੇ ਮਰ ਜਾਣ ਮਗਰੋਂ ਓਸ ਦੀ ਨੂੰਹ ਭੀ ਲੜਾਈ ਕਰ ਕੇ ਸ਼ਹੀਦ ਹੋ ਗਈ। ਏਨ੍ਹਾਂ ਚੌਹਾਂ ਦੀਆਂ ਸਮਾਧਾਂ ਕਸਵਟੀ ਦੇ ਪੱਥਰ ਦੀਆਂ ਬਣੀਆਂ ਹੋਈਆਂ ਹਨ। ਮਧਰੇ ਸ਼ਹਿਰ ਮੀਨਾਚੀ ਦੇਵੀ ਦਾ ਵੱਡਾ ਭਾਰੀ ਰੌਣਕ ਤੇ ਮੰਨਤ ਵਾਲਾ ਮੰਦਰ ਹੈ। ਓਹ ਦੇਵੀ ਓਥੋਂ ਦੇ ਰਾਜੇ ਸੀਸਪਾਲ ਦੀ ਰਾਣੀ ਸੀ ਤੇ ਈਸ਼੍ਵਰ ਦੀ ਬੰਦਗ਼ੀ ਕਰਨ ਵਾਲੀ ਸੀ। ਜਦ ਏਸ ਦਾ ਵਜ਼ੀਰ ਉਡਿਯਾਰਾ ਨਾਮ ਨੌ ਲੱਖ ਰੁਪਏ ਦੇ ਦੁਸ਼ਾਲੇ ਤੇ ਘੋੜੇ ਖ਼ਰੀਦ ਕਰਨ ਕਾਗਾਨ (ਕਾਬਲ) ਵੱਲ ਚੱਲਿਆ ਤਾਂ

ਰਸਤੇ ਵਿੱਚ ਸੰਤ ਮਿਲੇ। ਓਨ੍ਹਾਂ ਨਾਲ ਸਤਸੰਗ ਕਰ ਕੇ ਸਭ ਰੁਪੱਯਾ ਸਾਧੂਆਂ ਨੂੰ ਖੁਆ ਦਿੱਤਾ ਤੇ ਫੇਰ ਰਾਜਾ ਤੋਂ ਡਰ ਕੇ ਇੱਕ ਮੰਦਰ ਵਿੱਚ ਲੁਕ ਬੈ ਠਾ। ਈਸ਼੍ਵਰ ਦਾ ਭਜਨ ਧਿਆਨ ਕਰਨੇ ਕਰ ਇੱਕ ਮਹਾਤਮਾ ਜੀ ਪਰਤੱਖ ਹੋ ਗਏ ਤਾਂ ਓਨ੍ਹਾਂ ਤੋਂ ਏਸ ਨੇ ਸਵਾਏ ਭਗਤੀ ਭਜਨ ਦੇ ਹੋਰ ਕੁਛ ਨਾ

ਮੰਗਿਆ। ਓਸੇ ਕਰ ਕੇ ਏਹ ਪਰਸਿੱਧ ਹੋ ਗਿਆ ਤੇ ਫੇਰ ਏਸ ਨੂੰ ਰਾਣੀ ਨੇ ਮੰਗਵਾ ਲਿਆ, ਜਿਸ ਕਰ ਕੇ ਓਹ ਭੀ ਉਪਕਾਰਨ ਮੰਨੀ ਗਈ।

ਹਰਿ ਬੋਲਾ ਨਾਮੀ ਇੱਕ ਰਾਕਸ਼ ਸੀ ਜੋ ਰਾਮਚੰਦ੍ਰ ਜੀ ਦਾ ਫ਼ੁੱਲ ਤੋੜ ਜਾਂਦਾ ਹੁੰਦਾ ਸੀ। ਓਸ ਨੂੰ ਰਾਮ ਜੀ ਨੇ ਏਥੇ ਮਾਰ ਕੇ ਮੁਕਤ ਕੀਤਾ ਸੀ।

ਓਥੋਂ ਅੱਗੇ ਰਾਸ ਕੁਮਾਰੀ ਦੇਵੀ ਅਤੇ ਪਰਬਤ ਤੋਂ ਹੁੰਦੇ ਹੋਏ ਮਰਦਾਨੇ ਦੀ ਇੱਛਾ ਅਨੁਸਾਰ ਜੀਵਾਂ ਦੇ ਉਧਾਰ ਕਰਨ ਵਾਸਤੇ ਸਮੰੁਦ੍ਰੋਂ ਪਾਰ ਸੰਗਲਾਦੀਪ ਸੰਗਲਾਦੀਪ ਵਿੱਚ ਜਾ ਫਿਰੇ। ਏਸੇ ਟਾਪੂ ਨੂੰ ਸੀਲੋਨ ਤੇ ਲੰਕਾ ਭੀ ਆਖਦੇ ਹਨ। ਟਾਪੂ ਦਾ ਸੈ ਲ ਕਰਦੇ ਹੋਏ ਤ੍ਰਿਕਨਾਮਲੇ ਸ਼ਹਿਰ ਜਾ ਉੱਤਰੇ। ਓਥੋਂ ਦੇ ਲੋਗ ਏਨ੍ਹਾਂ ਨੂੰ ਦੇਖਣ ਵਾਸਤੇ ਬਹੁਤ ਇਕੱਠੇ ਹੋ ਗਏ। ਓਸ ਸਮੇਂ ਓਥੋਂ ਦੇ ਲੋਗ ਪੰਜਾਂ ਤੱਤਾਂ ਨੂੰ ਹੀ ਰੱਬ ਮੰਨਦੇ ਸੇ, ਓਥੇ ਬਾਬੇ ਜੀ ਨੇ ਏਹ

ਸ਼ਬਦ ਉਚਾਰਿਆ: ਸਲੋਕ ਮਃ ੧ ॥ ਭੈ ਵਿਚਿ ਪਵਣੁ ਵਹੈ ਸਦਵਾਉ ॥ ਭੈ ਵਿਚਿ ਚਲਹਿ ਲਖ ਦਰੀਆਉ ॥ ਭੈ ਵਿਚਿ ਅਗਨਿ ਕਢੈ ਵੇਗਾਰਿ ॥ ਭੈ ਵਿਚਿ ਧਰਤੀ ਦਬੀ ਭਾਰਿ ॥ ਭੈ ਵਿਚਿ ਇੰਦੁ ਫਿਰੈ ਸਿਰ ਭਾਰਿ ॥ ਭੈ ਵਿਚਿ ਰਾਜਾ ਧਰਮ ਦੁਆਰੁ ॥ ਭੈ ਵਿਚਿ ਸੂਰਜੁ ਭੈ

ਵਿਚਿ ਚੰਦੁ ॥ ਕੋਹ ਕਰੋੜੀ ਚਲਤ ਨ ਅੰਤੁ ॥ ਭੈ ਵਿਚਿ ਸਿਧ ਬੁਧ ਸੁਰ ਨਾਥ ॥ ਭੈ ਵਿਚਿ ਆਡਾਣੇ ਆਕਾਸ ॥ ਭੈ ਵਿਚਿ ਜੋਧ ਮਹਾਬਲ ਸੂਰ ॥ ਭੈ ਵਿਚਿ ਆਵਹਿ ਜਾਵਹਿ ਪੂਰ ॥ ਸਗਲਿਆ ਭਉ ਲਿਖਿਆ ਸਿਰਿ ਲੇਖੁ ॥ ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ ॥੧॥

(ਵਾਰ-ਆਸਾ, ਮਃ ੧ - ੪੬੪) ਬਾਬੇ ਜੀ ਦਾ ਸ਼ਬਦ ਸੁਣ ਕੇ ਸਭ ਨੂੰ ਨਿਸਚਾ ਆਇਆ ਤੇ ਪਰਮੇਸ਼੍ਵਰ ਦੀ ਭਗਤੀ ਕਰਨ ਲੱਗੇ ਤੇ ਰਾਮੇਸ਼੍ਵਰ ਦੇ ਪੰਡਿਆਂ ਵਾਂਗੂੰ ਏਥੋਂ ਦੇ ਲੋਗ ਭੀ ਸਾਰੇ ਸੁਧਰ ਗਏ। ਏਸ ਤ੍ਰਿਕਨਾਮਲੇ ਨਾਮ ਸ਼ਹਿਰ ਪਾਸ ਇੱਕ ਵੱਡਾ ਭਾਰੀ ਕਿਲ੍ਹਾ ਰਾਵਣ ਦਾ ਹੈ , ਜਿਸ ਦੇ ਇੱਕ ਪਾਸੇ ਸਮੁੰਦ੍ਰ ਤੇ ਤਿੰਨੀਂ ਪਾਸੀਂ ਨਦੀਆਂ ਹਨ। ਏਸ ਤਰ੍ਹਾਂ ਦੇ ਸੱਤ ਕਿਲ੍ਹੇ ਰਾਵਣ ਦੇ ਰਚੇ ਹੋਏ ਹਨ। (ਲੰਕਾ

ਏਹ ਰਾਮੇਸ਼ਵਰ ਦਾ ਮੰਦਰ ਇੱਕ ਕੋਸ ਭਰ ਮੁਰੱਬਾ ਹੈ ਰਾਮਚੰਦ੍ਰ ਜੀ ਨੇ ਫ਼ੁੱਲ ਬੰਨ੍ਹਣ ਸਮੇਂ ਏਥੇ ਮਹਾਂਦੇਵ ਦੀ ਪਿੰਡੀ ਥਾਪੀ ਸੀ ਜੋ ਕਾਲੇ ਪੱਥਰ ਦੀ ੧੬ ਉਂਗਲ ਉੱਚੀ ਤੇ ਮੋਟੀ ਹੈ । ਏਸ ਮੰਦਰ ਦੀਆਂ ੭ ਪਰਕਰਮਾ ਹਨ ਜਿਨ੍ਹਾਂ ਵਿੱਚੋਂ ਤਿਨ ਪ੍ਰਕਰਮਾ ਵੱਡੀਆਂ, ਚਾਰ ਛੋਟੀਆਂ ਹਨ ੪ ਦਰਵਾਜ਼ਿਆਂ ਅੱਗੇ ੪ ਤਾਲਾਬ

ਹਨ। ਸਭਨਾਂ ਪ੍ਰਕਰਮਾਂ ਵਿੱਚ ਅਨੇਕ ਦੇਵਤਯਾਂ ਦੇ ਮੰਦਰ ਸ਼ਿਵਲਿੰਗ ਹਨ। ਪੂਰਬੀ ਦਰਵਾਜ਼ੇ ਅੱਗੇ ਹਨੂਮਾਨ, ਪੱਛਮ ਗਣੇਸ਼ ਦੱਖਣ ਸ੍ਵਾਮਿਕਾਰਤਕ ਏਹ ਵੱਡੀਆਂ ਵੱਡੀਆਂ ਮੂਰਤਾਂ ਹਨ, ਉੱਤਰ ਵੰਨੀ ਦਰਵਾਜ਼ੇ ਨਾਲ ਮਸੀਤ ਹੋਣੇ ਕਰ ਦਰਵਾਜ਼ਾ ਬੰਦ ਰਹਿੰਦਾ ਹੈ । ਪੂਰਬੀ ਦਰਵਾਜ਼ੇ ਅੱਗੇ ਅਗਨਿ ਕੁੰਡ ੨੮ ਗਜ਼ ਲੰਬਾ ਪੰਜ ਗਜ਼ ਚੌੜਾ ਸਵਾ ਗਜ਼ ਡੂੰਘਾ ਹੈ । ਚੇਤ੍ਰ

ਸੁਦੀ ਪੰਚਮੀ ਨੂੰ ਓਸ ਦੀ ਯਾਤ੍ਰਾ ਹੁੰਦੀ ਹੈ । ਦੂਜੀ ਯਾਤ੍ਰਾ ਤੀਆਂ ਦੀ ਸਾਉਣ ਵਿੱਚ ਪਾਰਬਤੀ ਦੇ ਵਿਆਹ ਦਾ ਦਿਨ ਸਮਝ ਕੇ ਹੁੰਦੀ ਹੈ। ਮੰਦਰ ਦੇ ਉੱਤਰ ਵੰਨੀ ਬ੍ਰਹਮਕੁੰਡ ਤੀਰਥ ਹੈ ਏਥੇ ਬ੍ਰਹਮਾ ਨੇ ਤਪ ਕੀਤਾ ਸੀ। ਕਈ ਕੋਸ ਵਿੱਚ (ਸ੍ਵਾਹ) ਰਾਖ ਪਈ ਹੈ । ਓਹੋ ਪਰਸ਼ਾਦ ਰਾਮੇਸ਼੍ਵਰ ਤੋਂ ਯਾਤਰੀਆਂ

ਨੂੰ ਮਿਲਦਾ ਹੈ , ਬ੍ਰਹਮਕੁੰਡ ਦੇ ਪਾਸ ਹੀ ਰਾਮ ਝਰੋਖਾ ਮਕਾਨ ਹੈ ਜਿੱਥੇ ਬੈਠ ਕੇ ਰਾਮਚੰਦ੍ਰ ਨੇ ਸੈ ਨਾ ਦੀ ਹਾਜ਼ਰੀ ਲੀਤੀ ਸੀ। ਚਰਨ ਪਾਦਕਾ ਓਥੇ ਪੂਜਯ ਹੈ ਨ। ਰਾਮ ਤੀਰਥ, ਲੱਛਮਨ ਤੀਰਥ, ਚੌਹਾਂ ਕੋਨਿਆਂ ਪਰ ਚਾਰ ਮੰਦਰ ਹਨ। ਪੱਛੋਂ ਵੰਨੀ ਗੁਰੂ ਨਾਨਕ ਜੀ ਦੀ ਚਰਨ ਪਾਦਕਾ ਉਦਾਸੀ ਸੰਤਾਂ ਦਾ ਮਕਾਨ

ਤੇ ਬਾਗ਼ ਹੈ । ਪਹਿਲੇ ਰਾਜੇ ਚੰਦੂ ਲਾਲ ਤੇ ਰਾਜਾਰਾਮ ਵੱਲੋਂ ਦੋ ਹਜ਼ਾਰ ਦੀ ਜਗੀਰ ਸੀ। ਗੁਰ ਮੰਦਰ ਦੇ ਤਲਾਬ, ਕੂਇਆਂ ਦਾ ਪਾਣੀ ਮਿੱਠਾ ਤੇ ਬਾਹਰ ਖਾਰਾ ਹੈ । ਮੰਦਰ ਫ਼ੁੱਲ ਦੇ ਉੱਪਰ ਹੈ । ਮਹਾਂਦੇਵ ਦੀ ਪਿੰਡੀ ਅੱਗੇ ਨਾਦੀਆ ੯ ਹੱਥ ਉੱਚਾ ਢਾਈ ਗਜ਼ ਚੌੜਾ ਪੱਥਰ ਦਾ ਹੈ। ਏਥੋਂ ਦੇ

ਮਾਲਕ ਪੰਡਾ ਰਾਮ ਲੱਖਾਂ ਪਤੀ ਹੈ ਨ। ਪੁਜਾਰੀ ਸੇਵਕ ਸਭ ਨੌਕਰ ਹਨ। ਸੈਂਕੜੇ ਰਾਜੇ ਸੇਠ ਕਰੋੜਾਂਪਤੀ ਸੇਵਕ ਹਨ। ਅਤੇ ਸਵਾ ਲੱਖ ਦੀ ਜਾਗੀਰ ਹੈ । ਭੇਟ ਪੂਜਾ ਬਹੁਤ ਆਉਂਦੀ ਹੈ । ਭੋਗ ਅਨੇਕ ਵਾਰ ਲੱਗਦਾ ਹੈ । ਮੰਦਰ ਬਹੁਤ ਵੱਡਾ ਹੋਣੇ ਕਰ ਦਰਸ਼ਨ ਦੀਵੇ ਨਾਲ ਹੁੰਦਾ ਹੈ । ਜਾਤ੍ਰੀ ਗੰਗੋਤ੍ਰੀ ਦਾ ਜਲ

ਮੁੱਲ ਲੈ ਕੇ ਚੜ੍ਹਾਉਂਦੇ ਹਨ ਭਾਵੇਂ ਕੈ ਸਾ ਹੀ ਮਹਿੰਗਾ ਮਿਲੇ। ਪੰਡਯਾਂ ਦੀ ਠੱਗੀ ਐਡੀ ਹੈ ਕਿ ਯਾਤ੍ਰੀ ਨੂੰ ਧਨੀ ਵੇਖ ਕੇ ਪੰਡੇ ਆਖਦੇ ਹਨ ਜੇ ਬੇਦ ਮੰਤਰ ਪੜ੍ਹ ਕੇ ਅਸੀਂ ਮਹਾਂਦੇਵ ਨੂੰ ਖ਼ੁਸ਼ ਕਰੀਏ ਤੇਰੀ ਭੇਟਾ ਜਲ ਲੈ ਕੇ ਪ੍ਰਫੁਲਤ ਹੋਵੇ ਤਾਂ ਤੂੰ ਸਾਨੂੰ ਕੀ ਦੇਵੇਂ? ਸੇਠ ਅਗਿਆਨੀ ਏਹੋ

ਗੱਲ ਮੰਨ ਕੇ ਸੈਂਕੜੇ ਰੁਪੱਯੇ ਦੇਣੇ ਕਰਦੇ ਹਨ। ਜਾਤ੍ਰੀ ਕੋਈ ਮੰਦਰ ਵਿੱਚ ਨਹੀਂ ਜਾਂਦਾ ਪੰਡੇ ਜਾਂਦੇ ਹਨ ਉਸ ਨੂੰ ਦੂਰ ਖੜਾ ਕਰ ਕੇ ਮੰਤ੍ਰ ਉਚਾਰ ਕੇ ਓਸ ਵੱਲੋਂ ਜਲ ਚੜ੍ਹਾਉਣ ਲੱਗੇ ਛੇਤੀ ਨਾਲ ਦੂਜਾ ਪੰਡਾ ਦੀਵੇ ਨੂੰ ਨੀਚੇ ਕਰ ਦਿੰਦਾ ਹੈ । ਓਸ ਦੀ ਛਾਂਉਂ ਜਦ ਉੱਪਰ ਨੂੰ ਫੈ ਲਦੀ

ਹੈ ਤਾਂ ਪਾਸ ਦੇ ਪੰਡੇ ਬੀ ਮਹਾਂਦੇਵਮਹਾਂਦੇਵਕਰ ਕੇ ਰੌਲਾ ਪਾ ਕਰ ਧੰਨ ਜਜਮਾਨਧੰਨ ਜਜਮਾਨ ਬੋਲਦੇ ਓਸ ਦੇ ਜੈ ਕਾਰੇ ਬੁਲਾਂਵਦੇ ਹੋਏ ਫ਼ੁੱਲਾਂ ਦੀ ਬਰਖਾ ਕਰਨ ਲੱਗ ਜਾਂਦੇ ਹਨ। ਓਸ ਨੂੰ ਧੰਨਯ ਭਾਗੀ ਧੰਨਯ ਭਗਤ ਕਹਿ ਕਹਿ ਰੁਪਏ ਕਰਾਰ ਦੇ ਤੇ ਬਖ਼ਸ਼ੀਸ਼ ਲੈਂਦੇ ਹਨ ਅਤੇ ਓਹ ਅਗਿਆਨੀ

ਜਾਤ੍ਰ ਭੀ ਏਸੇ ਸ਼ੇਖੀ ਵਿੱਚ ਫ਼ੁੱਲ ਜਾਂਦਾ ਹੈ ਕਿ ਮੇਰੇ ਉੱਤੇ ਸ਼ਿਵਜੀ ਖ਼ੁਸ਼ੀ ਹੈ । ਮੇਰਾ ਜਲ ਮਨਜ਼ੂਰ ਕਰ ਕੇ ਪ੍ਰਫੁੱਲਤ ਹੋ ਗਿਆ ਹੈ । ਏਸੇ ਤਰ੍ਹਾਂ ਭੋਲੇ ਭਾਲੇ ਸੇਠਾਂ ਨੂੰ ਪੰਡੇ ਠੱਗਦੇ ਰਹਿੰਦੇ ਹਨ। ਹੋਰ ਭੀ ਮੰਦਰਾਂ ਦੇ ਪੁਜਾਰੀ ਲੋਭ ਦੇ ਵੱਸ ਹੋ ਕੇ ਅਨੇਕ ਪ੍ਰਕਾਰ ਦੇ ਛਲ ਪਏ ਕਰਦੇ ਹਨ।

ਪੁਜਾਰੀਆਂ ਦੇ ਛਲ ਤਾਂ ਹੋਰ ਭੀ ਅਨੇਕ ਦੇਖੇ ਪਰ ਅਧਕ ਕਲਈ ਖੋਲ੍ਹਣੀ ਮੈ ਨਹੀਂ ਚਾਹੁੰਦਾ।

ਸੰਗਲਾਦੀਪ) ਤ੍ਰਿਕਨਾਮਲੇ ਸ਼ਹਿਰ ਤੋਂ ਤਿੰਨ ਮੰਜ਼ਲ ਮੱਟੀਆ ਕਲਮ ਨਾਮ ਸ਼ਹਿਰ, ਜੋ ਰਾਜਾ ਸ਼ਿਵਨਾਭ ਸ਼ਿਵਨਾਭ ਰਾਜੇ ਦਾ ਹੈ ; ਗੁਰੂ ਜੀ ਓਸ ਦੇ ਬਾਗ਼ ਵਿੱਚ (ਜੇਹੜਾ ਵੈ ਰਾਨ ਪਿਆ ਸੀ) ਮਾਘ ਸੰਮਤ ੧੫੬੯ ਬਿਕ੍ਰਮੀ ਨੂੰ ਜਾ ਬਿਰਾਜੇ ਤੇ ਸ਼ਬਦ ਗਾਵਿਆ। ਏਸ ਤੋਂ ਪਹਿਲੇ ਏਸ ਬਾਗ਼ ਵਿੱਚ ਕਈ ਕੰਨਫਟੇ, ਬੈ ਰਾਗੀ, ਜੈ ਨੀ ਅਨੇਕ ਜਾ ਆਏ ਸੇ ਤੇ ਏਥੋਂ ਦਾ ਰਾਜਾ ਓਨ੍ਹਾਂ ਦੀ ਪ੍ਰੀਖਿਆ ਕਰਨ ਵਾਸਤੇ ਪਦਾਰਥ ਦੇ ਕੇ

ਮੋਹਣੀਆਂ ਨੂੰ ਘੱਲ ਦਿੰਦਾ ਸੀ ਜਿਸ ਕਰ ਕੇ ਕਈ ਪਾਖੰਡੀ ਸਾਧੂ ਅਪਨਾ ਅਪਮਾਨ ਕਰਾ ਕੇ ਵਾਪਸ ਆਏ ਸੇ। ਰਾਜਾ ਨੇ ਗੁਰੂ ਸਾਹਿਬ ਪਾਸ ਭੀ ਓਹੋ ਮੋਹਣੀਆਂ ਭੇਜੀਆਂ ਓਹਨਾਂ ਨੇ ਅਪਨੇ ਹਾਵ ਭਾਵ ਤੇ ਫੰਧ ਫਰੇਬ ਬਥੇਰੇ ਕੀਤੇ ਪਰ ਕੁੱਛ ਨਾ ਕਰ ਸਕੀਆਂ। ਓਥੇ ਗੁਰੂ ਸਾਹਿਬ ਨੇ ਏਹ ਸ਼ਬਦ ਉਚਾਰਿਆ: ਗਾਛਹੁ

ਪੁਤ੍ਰੀ ਰਾਜ ਕੁਆਰਿ ॥ ਨਾਮੁ ਭਣਹੁ ਸਚੁ ਦੋਤੁ ਸਵਾਰਿ ॥ ਪ੍ਰਿਉ ਸੇਵਹੁ ਪ੍ਰਭ ਪ੍ਰੇਮ ਅਧਾਰਿ ॥ ਗੁਰ ਸਬਦੀ ਬਿਖੁ ਤਿਆਸ ਨਿਵਾਰਿ ॥੭॥

(ਬਸੰਤੁ, ਮਃ ੧ - ੧੧੮੭) ਏਹ ਸ਼ਬਦ ਸੁਣ ਕੇ ਮੋਹਣੀਆਂ ਦੇ ਮਨ ਸ਼ਾਂਤ ਹੋ ਗਏ ਤੇ ਸ਼ਰਮਿੰਦੀਆਂ ਹੋ ਕੇ ਮੁੜ ਗਈਆਂ। ਦੂਸਰੇ ਦਿਨ ਰਾਜਾ ਸ਼ਿਵਨਾਭ ਬਾਬੇ ਦੇ ਚਰਣੀਂ ਆ ਲੱਗਾ। ਬਾਬੇ ਜੀ ਦੀ ਕ੍ਰਿਪਾ ਨਾਲ ਓਸ ਦਾ ਬਾਗ਼ ਪਰਿਵਾਰ ਸਭ ਹਰਿਆ ਭਰਿਆ ਹੋਇਆ। ਇਕ ਦਿਨ ਓਸ ਦੀ ਰਾਣੀ ਨੇ ਬੇਨਤੀ ਕੀਤੀ ਸੀਕੋਈ ਐ ਸਾ ਗੰਡਾ

ਤਾਵੀਤ ਕਰ ਦਿਓ ਜੋ ਮੇਰਾ ਪਤੀ ਮੇਰੇ ਵੱਸ ਹੋਵੇ।ਤਾਂ ਬਾਬੇ ਜੀ ਨੇ ਸ਼ਬਦ ਬੋਲਿਆ: ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ ॥ ਏ ਤ੍ਰੈ ਭੈ ਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ ॥੧੨੭॥

(ਸਲੋਕ, ਸੇਖ ਫਰੀਦ ਜੀ - ੧੩੮੪) (ਇਹ ਫਰੀਦ ਜੀ ਦਾ ਸਲੋਕ ਹੈ )

ਬਿਕ੍ਰਮਾਜੀਤ ਤੋਂ ਤਿੰਨ ਸੌ ਬਰਸ ਪਹਿਲੇ ਮਹਾਰਾਜਾ ਰਣਜੀਤ ਸਿੰਘ ਕਾਸ਼ੀ ਵਾਲਾ ਰਾਮੇਸ਼੍ਵਰ ਦੇ ਦਰਸ਼ਨ ਨੂੰ ਗਿਆ। ਜਦ ਓਥੋਂ ਮੁੜਿਆ ਤਾਂ ਮਦਰੇ ਸ਼ਹਿਰ ਦਾ ਰਾਜਾ ਬੇਉਲਾਦ ਮਰ ਗਿਆ ਸੀ। ਓਸ ਦੇ ਵਜ਼ੀਰਾਂ ਵਿੱਚ ਝਗੜਾ ਪੈ ਗਿਆ। ਮਦਰਾ ਰਾਮੇਸ਼ਵਰ ਤੋਂ ੮ ਮੰਜ਼ਲ ਉੱਤਰ ਵੰਨੀ ਹੈ, ਦੋ ਵਜ਼ੀਰ ਰਾਜੇ ਰਣਜੀਤ ਸਿੰਘ ਨੂੰ ਆ

ਮਿਲੇ। ਚੜ੍ਹਾ ਕੇ ਲੈ ਗਏ। ਏਸ ਨੇ ਮਦਰਾ ਫਤੇ ਕਰ ਆਪਣੀ ਰਾਜਧਾਨੀ ਬਣਾ ਲੀਤਾ। ਏਸੇ ਸ਼ਹਿਰ ਦੇ ਨਾਮ ਉੱਤੇ ਹੁਣ ਮਦਰਾਸ ਹਾਤਾ ਹੈ। ਰਣਜੀਤ ਸਿੰਘ ਦੇ ੯ ਪੁੱਤਰ ਸੇ। ਇੱਕ ਬੱਡਾ ਕਾਂਸ਼ੀ ਦਾ ਰਾਜਾ ਰਿਹਾ ਓਸੇ ਦੀ ਸੰਤਾਨ ਹੁਣ ਕਾਂਸ਼ੀ ਨਰੇਸ਼ ਹੈ । ਇੱਕ ਨੂੰ ਮਦਰੇ ਦਾ ਰਾਜ ਦੇ ਕੇ

ਸੱਤਾਂ ਨੂੰ ਨਾਲ ਲੈ ਕੇ ਸੰਗਲਾਦੀਪ ਜਾ ਫਤੇ ਕੀਤਾ ਅਤੇ ਛੇ ਪੁੱਤ੍ਰਾਂ ਨੂੰ ਓਥੋਂ ਦੇ ਰਾਜੇ ਬਣਾ ਕੇ ਮੁਲਕ ਜੁਦਾ ਜੁਦਾ ਦੇ ਕੇ ਆਪ ਸੋਭਾਪੁਰ ਨਾਮ ਸ਼ਹਿਰ ਵਿੱਚ ਇੱਕ ਪੁੱਤਰ ਸਮੇਤ ਜਾ ਰਿਹਾ। ਪਹਿਲੇ ਤਾਂ ਬੱਡੀ ਗੱਦੀ ਸੋਭਾਪੁਰ ਨੂੰ ਦੂਜੇ ਛੀ ਰਾਜੇ ਮੰਨ ਕੇ ਤਾਬੇ ਬਣੇ ਰਹੇ। ਜਦ ਬਾਬਾ ਨਾਨਕ ਜੀ

ਸੰਗਲਾਦੀਪ ਵਿੱਚ ਗਏ ਤਦੋਂ ਓਥੋਂ ਦੇ ਸ਼ਿਵਨਾਭ ਦੇ ਤਾਬੇ ਹੋ ਗਏ ਅਤੇ ਸੰਤਾਨ ਭੀ ਸ਼ਿਵਨਾਭ ਦੇ ਰਾਜੇ ਨਾਲ ਓਹ ਬਿਗੜੇ ਗੋਏ ਸਨ। ਗੁਰੂ ਕੀ ਕਿਰਪਾ ਨਾਲ ਓਹ ਬੀ ਸ਼ਿਵਨਾਭ ਦੇ ਤਾਬੇ ਹੋ ਗਈ। ੨ ਮਹੀਨੇ ਓਥੇ ਅਤੇ ੧੦ ਮਹੀਨੇ ਓਸ ਦੇਸ ਵਿੱਚ ਬਾਬਾ ਜੀ ਰਹੇ! ਸ਼ਿਵ ਨਾਭ ਤੋਂ ਸੱਤਵੀਂ ਪੀੜੀ

ਧਰਮ ਨਾਭ ਰਾਜੇ ਨੇ ਆਪਣੇ ਵਜੀਰ ਬ੍ਰਾਹਮਣ ਦੀ ਬੇਟੀ ਜੋ ਪਦਮਣੀ ਸੀ ਜ਼ੋਰ ਨਾਲ ਲੈਣੀ ਚਾਹੀ। ਵਜ਼ੀਰ ਬੇਟੀ ਨੂੰ ਕਤਲ ਕਰ ਕੇ ਮਦਰੇ ਵਿੱਚ ਲਾਟ ਸਾਹਿਬ ਪਾਸ ਚਲਾ ਗਿਆ ਤੇ ਸੰਮਤ ੧੮੬੨ ਈ. ਨੂੰ ਅੰਗਰੇਜ਼ਾਂ ਦੀ ਫੌਜ ਲੈ ਜਾ ਕਰ ਧਰਮ ਨਾਭ ਨੂੰ ਫੜਾ ਦਿੱਤਾ। ਦੇਸ ਅੰਗ੍ਰੇਜ਼ਾਂ ਦੇ ਹੱਥ ਆ

ਗਿਆ। ਧਰਮ ਨਾਭ ਦੀ ਸੰਤਾਨ ਹੁਣ ਇੱਕ ਬਜਰ ਸ਼ਹਿਰ ਜਾਗੀਰ ਖਾਂਦੀ ਹੈ ਅਤੇ ਵਜ਼ੀਰ ਦੀ ਉਲਾਦ ਪਾਸ ਖੰਡੀ ਸ਼ਹਿਰ ਵਿੱਚ ਤਿੰਨ ਲੱਖ ਦੀ ਰਿਆਸਤ ਹੈ । ਸੋਭਾਪੁਰ ਲੈ ਣੇ ਕਰ ਧੀਰੇ ਧੀਰੇ ਸਾਰਾ ਹੀ ਸੀਲੋਨ ਅੰਗ੍ਰੇਜ਼ਾਂ ਪਾਸ ਆ ਗਿਆ, ਜਿਸ ਮੁਲਕ ਵਿੱਚ ਲੰਕਾ ਭੀ ਹੈ । ਸੰਗਲਾਦੀਪ ਦੇ ਲੋਕ ਸੰਗਲ ਬੋਲੇ ਜਾਂਦੇ

ਹਨ। ਬੰਗਾਲੀਆਂ ਵਾਂਗੂੰ ਅੰਗ੍ਰੇਜ਼ੀ ਪੜ੍ਹੇ ਹੋਏ ਛੋਟੇ ਵੱਡੇ ਕੰਮਾਂ ਉੱਤੇ ਓਹੋ ਨੌਕਰ ਸਰਕਾਰੀ ਹਨ। ਸਰਕਾਰ ਓਨ੍ਹਾਂ ਦਾ ਮਾਨ ਚੰਗਾ ਰੱਖਦੀ ਹੈ । ਸੰਗਲਾ ਅਖਰ ਅਤੇ ਅੰਗ੍ਰੇਜ਼ੀ ਦੋਵੇਂ ਹੀ ਦਫਤਰਾਂ ਵਿੱਚ ਓਥੇ ਹਨ। ਪਹਿਰਾਵਾ ਮਰਦ ਇਸਤ੍ਰੀ ਦਾ ਇੱਕੋ ਜਿਹਾ। ਚਾਦਰ ਦੀ ਚੀਣ ਕਰ ਕੇ ਤੇੜ ਘਗਰੀ ਜੇਹੀ ਗਲ ਕੁੜਤੀ ਤਣੀਆਂ ਵਾਲੀ ਸਿਰੋਂ

ਨੰਗੇ ਰਹਿੰਦੇ ਹਨ। ਇਸਤ੍ਰੀ ਸੁੰਦਰ ਬਹੁਤ, ਬਿਭਚਾਰ ਦਾ ਪਰਹੇਜ਼ ਸ਼ਰਮ ਨਹੀਂ। ਮਾਸ ਸਭ ਤਰ੍ਹਾਂ ਦਾ ਖਾ ਲੈਂਦੇ ਹਨ। ਚੰਗਾ ਖਾਣਾ, ਗਾਉਣਾ, ਵਜਾਉਣਾ, ਸੈ ਰ ਕਰਦੇ ਮੇਲੇ ਵੇਖਦੇ ਫਿਰਨਾ, ਵਿਸ਼ੇ ਭੋਗ ਵਿੱਚ ਲੰਪਟ, ਭਜਨ ਪਾਠ ਬਹੁਤ ਹੈ। ਤਾਂ ਹੀ ਲੋਗਾਂ ਦੀ ਕਹਾਵਤ ਹੈ ਦੱਖਣ ਭੋਗੀ, ਪੂਰਬ ਰੋਗੀ, ਉੱਤਰ ਜੋਗੀ ਪੱਛਮ

ਸੋਗੀ।ਇਸਤ੍ਰੀ ਬਹੁਤ, ਆਦਮੀ ਥੋੜ੍ਹਾ। ਚਿਤ੍ਰਨੀ ਬਹੁਤ, ਸੰਖਣੀ ਥੋੜ੍ਹੀ, ਹਸਤਨੀ ਕੋਈ ਨਹੀਂ, ਪਦਮਨੀ ਕਿਤੇ ਕਿਤੇ ਹੈ । ਏਸ ਦੇਸ ਦਾ ਓਥੇ ਆਦਮੀ ਜਾਵੇ ਤਾਂ ਮੁੜ ਨਹੀਂ ਆਉਂਦਾ, ਕਹਾਵਤ ਹੈ ਦੱਖਣ ਗਏ ਨਾ ਬਾਹੁੜੇ ਲਏ ਸਹੇਲੀ ਫਾਹਿ।

ਅਰਥਾਤ ਨਿਵ ਕੇ ਚੱਲਣਾ ਏਹ ਅੱਖਰ ਜੰਤ੍ਰ ਵਿੱਚ ਲਿਖ, ਖ਼ਿਮਾ ਦਾ ਗੰਡਾ ਪਾਓ, ਮਿਠਾ ਬੋਲਣਾ ਮੋਹਣੀ ਮੰਤ੍ਰ ਪੜ੍ਹ, ਇਹ ਤਿੰਨ ਸੁਭਾਵ ਦ੍ਰਿੜ੍ਹ ਅੰਗੀਕਾਰ ਕਰ ਤਾਂ ਏਹ ਕੰਤ ਭੀ ਤੇ ਪ੍ਰਮਾਤਮਾ ਭੀ ਤੇਰੇ ਉੱਪਰ ਪ੍ਰਸੰਨ ਰਹਿਣਗੇ। ਰਾਣੀ ਰਾਜਾ ਦੋਹਾਂ ਨੇ ਪ੍ਰੇਮ ਨਾਲ ਸੇਵਾ ਕੀਤੀ ਜਿਸ ਦਾ ਫ਼ਲ ਮਿੱਠੀ ਮੁਰਾਦ ਭੀ ਮਿਲੀ ਤੇ

ਜਿਹੜੇ ੧੮ ਰਾਜੇ ਸੁਧ੍ਰਸੈ ਨ ਆਦਿਕ ਓਸ ਵਲਾਇਤ ਵਿੱਚ ਰਾਜ ਕਰਦੇ ਸੇ ਸਭ ਏਸ ਦੇ ਮਾਤੈ ਹਤ ਹੋਏ। ਸ਼ਿਵਨਾਭ ਤੋਂ ਬਿਦਾ ਹੋ ਕੇ ਬਾਬਾ ਜੀ ਦੀਵਰ ਨਾਮੀ ਨਗਰ ਜੋ ਮਟੀਆ ਕਲਮ ਤੋਂ ਉੱਤਰ ੮ ਮੀਲ ਹੈ ਜਾ ਉੱਤਰੇ। ਏਥੇ ਚੰਗਾਨਾਮੀ ਭਾਟੜਾ ਪਖੰਡੀ ਸਿੱਧ ਬਣਿਆ ਹੋਇਆ ਸੀ, ਜੋ ਆਪ ਨੂੰ ਪ੍ਰਮੇਸ਼੍ਵਰ

ਸਦਾਉਂਦਾ ਸੀ। ਓਸ ਨੂੰ ਸੱਚੇ ਸ਼ਬਦ ਦੇ ਜ਼ੋਰ ਜਿੱਤ ਕੇ ਬਾਬੇ ਜੀ ਨੇ ਈਸ਼੍ਵਰ ਦੀ ਭਗਤੀ ਵਿੱਚ ਲਾਇਆ, ਹੰਕਾਰ ਤੋੜਿਆ ਜਿਸ ਕਰ ਕੇ ਓਹ ਭਾਟੜਾ ਆਪਣੀ ਸਾਰੀ ਸੰਗਤ ਸਮੇਤ ਬਾਬੇ ਦਾ ਸੇਵਕ ਬਣਿਆ। ਓਥੋਂ ਅੱਠ ਮੰਜ਼ਲਾਂ ਸ੍ਵਾਮਿਕਾਰਤਕ ਜੀ ਦਾ ਬਣ ਕਤਲੇਸ਼ ਨਾਮ, ਜੋ ਖੰਡੀ ਸ਼ਹਿਰ

ਦੇ ਪਾਸ ਹੈ ਤੇ ਮਾਣਕ ਗੰਗਾ ਨਾਮ ਨਦੀ ਦੇ ਕਿਨਾਰੇ ਪਰ ਹੈ ; ਓਥੇ ਜਾ ਠਹਿਰੇ। (ਏਸੇ ਨਦੀ ਵਿੱਚੋਂ ਕਈ

ਏਸ ਭਾਟੜੇ ਦੇ ਲੰਗਰ ਵਿੱਚ ਹਰ ਰੋਜ਼ ਬੀਸ ਮਣ ਲੂਣ ਪੈਣਾ ਲਿਖਿਆ ਹੈ । ਪਰ ਏਥੋਂ ਦੇ ਵਤਨ ਦਾ ਚੱਲਣ ਬਹੁਤ ਥੋੜ੍ਹਾ ਹੈ। ਅਰਥਾਤ ਛੇ ਰੁਪਏ ਭਰ ਦਾ ਇੱਕ ਰਤਲ ਅਤੇ ੧੪ ਰਤਲ ਦਾ ਇੱਕ ਮਣ ਹੁੰਦਾ ਹੈ । ਏਸ ਹਿਸਾਬ ਵੀਹ ਮਣ ਲੂਣ ਓਥੇ ਹਰ ਰੋਜ਼ ਲੱਗਦਾ ਹੈ ।

ਚਟਨੀਆਂ ਖਟਾਈਆਂ ਓਥੇ ਬਹੁਤ ਖਾਂਦੇ ਹਨ। ਨਿੰਬੂ ਟਕੇ ਸੈਂਕੜਾ ਬਾਰਾਂ ਮਹੀਨੇ ਮਿਲਦਾ ਹੈ। ਇਸ ਜਗ੍ਹਾ ਸੀਲੋਨ ਹਾਤੇ ਸੰਗਲਾਦੀਪ ਵਿੱਚ ਬਾਬੇ ਦਾ ਨਾਮ ਨਿਰੰਕਾਰੀ ਸਿੱਧ ਹੈ। ਏਸ ਜਗ੍ਹਾ ਪਰ ਭਾਰਤ ਖੰਡੇ ਜੰਬੂ ਦੀਪੇ ਦੀ ਤਰ੍ਹਾਂ ਸੰਗਲਾ ਦੀਪ ਲੰਕਾ ਖੰਡੇ ਸੰਕਲਪ ਪੜ੍ਹਿਆ ਜਾਂਦਾ ਹੈ । ਹੁਣ ਓਸ ਜਗ੍ਹਾ ਪਰ ਉਦਾਸੀ ਮਠ

ਨਾਮੀ ਧਰਮਸਾਲਾ ਬਣੀ ਹੋਈ ਹੈ ਤੇ ਗੁਰੂ ਜੀ ਦੀ ਚਰਨ ਪਾਦਕਾ ਦੀ ਪੂਜਾ ਮੰਨਤ ਹੁੰਦੀ ਹੈ । ਇੱਕ ਥੰਭੇ ਉੱਪਰ ਸਾਰਾ ਜਪੁਜੀ ਸਾਹਿਬ ਸੰਗਲੀ ਅੱਖਰਾਂ ਵਿੱਚ ਉਕਰਿਆ ਹੋਯਾ ਹੈ । ਤਿੰਨ ਸੌ ਘੁਮਾ ਜ਼ਮੀਨ ਤੇ ਇੱਕ ਬਾਗ਼ ਮਾਫੀ ਹੈ । ਫੱਗਨ ਵਿੱਚ ਮਹੀਨਾ ਭਰ ਹਰ ਰੋਜ਼ ਮੇਲਾ ਰਹਿੰਦਾ ਹੈ । ਚਾਉਲ ਮਟਰ

ਦੀ ਖਿਚੜੀ ਇੱਕ ਥਾਂ ਰਿਝਦੀ ਹੈ ਤੇ ਜਗਨਨਾਥ ਵਾਂਗੂੰ ਇਕੇ ਥਾਂ ਬੈਠ ਕੇ ਸਭ ਲੋਕ ਖਾਂਦੇ ਹਨ। ਜੂਠ ਸੁੱਚ ਦਾ ਕੋਈ ਪ੍ਰਹੇਜ਼ ਨਹੀਂ। ਖੰਡੀ ਸ਼ਹਿਰ ਮਾਣਕ ਗੰਗਾ ਦੇ ਕੰਢੇ ਉੱਤੇ ਬਸਦਾ ਹੈ ਚਮਤਕਾਰਾ ਏਹ ਹੈ , ਸਾਂਉਣ ਦੀ ਏਕਮ ਨੂੰ ਇੱਕ ਭੂਰਾ ਹਾਥੀ ਜੰਗਲੀ ਕਹਿੰਦੇ ਹਨ ਆਪ ਪਰ ਅਸਲ ਵਿੱਚ ਸਿਖਾਇਆ ਹੋਇਆ ਹੁੰਦਾ ਹੈ ਆ ਕੇ ਸ੍ਵਾਮਕਾਰਤਕ ਸ੍ਵਾਮੀ ਦੇ ਮੰਦਰ ਅੱਗੇ ਖੜ੍ਹਾ ਹੋ ਜਾਂਦਾ ਹੈ। ਲੋਗ ਓਸ ਨੂੰ ਮਿਠਾਈ ਬਹੁਤ ਖਾਣ ਨੂੰ ਦਿੰਦੇ

ਤੇ ਪ੍ਰਕਰਮਾਂ ਲੈਂਦੇ ਪੂਜਾ ਕਰਦੇ ਹਨ। ਏਥੇ ਸਵਾਮੀਕਾਰਤਕ ਸੈ ਨਾਨੀ ਦਾ ਮੰਦਰ ਸੈਂਕੜੇ ਰੁਪੱਯਾਂ ਦੀ ਲਾਗਤ ਦਾ ਹੈ । ਸਭ ਲੋਗ ਦਸਵੰਧ ਦਿੰਦੇ ਹਨ। ਸਾਉਣ ਦੀ ਏਕਮ ਤੋਂ ਭਾਦਰੋਂ ਦੀ ਤੀਜ ਤੱਕ ਮੇਲਾ ਰਹਿੰਦਾ ਹੈ । ਭੂਰੇ ਹਾਥੀ ਉੱਤੇ ਸੈ ਨਾਨੀ ਦਾ ਮੁਕਟ ਜੜਾਊ ਸਵਾ ਗਜ਼ ਉੱਚਾ ਢਾਈ ਗਜ਼ ਮੁਰੱਬਾ ਧਰ ਕੇ

ਪੁਜਾਰੀ ਮੂੰਹ ਬੰਨ੍ਹ ਕੇ ਪਾਸ ਬੈਠ ਜਾਂਦਾ ਹੈ ਇੱਕ ਹਾਥੀ ਅੱਗੇ ਨਗਾਰੇ ਵਾਲਾ ਦੂਜਾ ਪਿੱਛੇ ਚੌਰ ਵਾਲਾ ਦੋ ਚੌਰ ਵਾਲੇ ਦੋਹੀਂ ਪਾਸੀਂ, ਬੱਡੇ-ਬੱਡੇ ਕੱਦਾਵਰ ਹੌਜ਼ ਲਾਏ ਜਾਂਦੇ ਹਨ। ਓਨ੍ਹਾਂ ਉੱਤੇ ਬੈ ਠਣ ਵਾਲੇ ਚੰਦੋਆ ਫੜ ਰੱਖਦੇ ਹਨ, ਜਿਸ ਨੂੰ ਮੋਤੀਆਂ ਦੀਆਂ ਲੜੀਆਂ ਤੇ ਝਾਲਰ ਸੂਰਜ ਵਾਂਗੂੰ ਚਮਕਦੀ ਹੁੰਦੀ ਹ

। ਕਈ ਟੋਲੀਆਂ ਇਸਤ੍ਰੀ ਪੁਰਖ ਭਜਨ ਗਾਉਂਦੇ ਬਾਜੇ ਬਜਾਉਂਦੇ ਅੱਗੇ ਪਿੱਛੇ ਬਾਏਂ ਦਹਿਣੇ ਚੱਲਦੇ ਹਨ। ਬੇਅੰਤ ਖਲਕਤ ਦਰਸ਼ਨ ਨੂੰ ਵੇਖਣ ਲਈ ਹੁੰਦੀ ਹੈ। ਪੰਜ ਸੌ ਕਦਮ ਅੱਗੇ ਮੈਦਾਨ ਵਿੱਚ ਇੱਕ ਮੰਦਰ ਬਿਸ਼ਨ ਜੀ ਦਾ ਹੈ । ਓਦੂੰ ਅੱਗੇ ਗਣੇਸ਼ ਦਾ, ਸ਼ਿਵ ਦਾ, ਵਲੀ ਅੰਮਾਂ ਦਾ, ਦੀਵਾਨੀ ਅੰਮਾ ਦਾ, ਬੁੱਧ

ਦਾ; ਏਹ ਸਤ ਮੰਦਰ ਪਾਲੋ ਪਾਲ ਹਨ। ਜਦ ਸੇਨਾਨੀ ਦਾ ਹਾਥੀ ਬਿਸ਼ਨ ਦੇ ਮੰਦਰ ਪਾਸ ਜਾਂਦਾ ਹੈ ਤਾਂ ਉਥੋਂ ਦੇ ਪੁਜਾਰੀ ਬਿਸ਼ਨੂੰ ਦੇ ਮੁਕਟ ਨੂੰ ਇੱਕ ਹਾਥੀ ਉੱਤੇ ਅਸਵਾਰੇ ਕਰਾ ਕੇ ਚਾਰ ਹਾਥੀ ਹੋਰ ਲਾਂਮ ਲਾ ਕੇ ਗਾਉਂਦੇ ਵਜਾਉਂਦੇ ਸੈ ਨਾਨੀ ਦੇ ਮੁਕਟ ਅੱਗੇ ਹੋ ਤੁਰਦੇ ਹਨ। ਏਸੇ ਪ੍ਰਕਾਰ ਪ੍ਰਤੇਕ ਮੰਦਰ

ਵਾਲੇ ਆਪਣੇ ਆਪਣੇ ਇਸ਼ਟਦੇਵ ਦਾ ਮੁਕਟ ਮੰਦਰ ਵਿੱਚੋਂ ਹਾਥੀ ਉੱਤੇ ਚੜ੍ਹ ਕੇ ਅੱਗੇ ਅੱਗੇ ਵੱਡੇ ਵੱਡੇ ਮਾਇਆ ਦੇ ਚਮਤਕਾਰ ਨਾਲ ਗਾਉਂਦੇ ਨੱਚਦੇ ਟੱਪਦੇ ਚੱਲ ਪੈਂਦੇ ਹਨ। ਪਰ ਸਭ ਤੋਂ ਅਧਕ ਮਾਇਆ ਦੇ ਚਮਤਕਾਰੇ ਵਾਲਾ ਹਾਥੀ ਸਮਾਜ ਬੁੱਧ ਦੇ ਮੰਦਰ ਦਾ ਹੁੰਦਾ ਹੈ। ਓਸ ਸ਼ਾਹੀ ਨੂੰ ਦੇਖ ਕੇ ਏਹੋ ਮਲੂਮ

ਹੁੰਦਾ ਹੈ ਜਾਣੋਂ ਸਾਰੇ ਸੰਸਾਰ ਦੀ ਮਾਇਆ, ਹੀਰਾ, ਮੋਤੀ, ਨੀਲਮ, ਲਸਨੀਆਂ, ਤਾਮੜਾ, ਫੀਰੋਜ਼ਾ, ਚੂਨੀਆਂ, ਪੁਖਰਾਜ, ਸੁੱਚੇ ਹਕੀਕ, ਏਸੇ ਥਾਂ ਇਕੱਠੇ ਹੋਏ ਹਨ। ਜਾਣੋ ਕੁਬੇਰ ਦਾ ਘਰ ਹੈ । ਏਸੇ ਪ੍ਰਕਾਰ ਧੀਰੇ ਧੀਰੇ ਸਾਰੇ ਨਗਰ ਦੀ ਪ੍ਰਕਰਮਾ ਕਰ ਮੁੜ ਮਾਣਕ ਗੰਗਾ ਦੇ ਇਸ਼ਨਾਨ ਕਰ ਕੇ ਸੈਨਾਨੀ ਦੇ ਮੰਦਰ ਵਿੱਚ ਸੈ ਨਾਨੀ ਦਾ

ਮੁਕਟ ਪੁਚਾ ਕੇ ਫ਼ੁੱਲ ਬਰਸਾ ਕੇ ਫੇਰ ਆਪੋ ਆਪਣੇ ਮੰਦਰਾਂ ਵਿੱਚ ਚਲੇ ਜਾਂਦੇ ਹਨ। ਕਈ ਲੱਖ ਰੁਪਏ ਦੀ ਪੂਜਾ ਮੰਦਰਾਂ ਵਿੱਚ ਆ ਜਾਂਦੀ ਹੈ ਭੋਜਨ ਖਿਚੜੀ ਪੁਲਾਓ ਪੂੜੇ ਤਿੰਨੇ ਤਰ੍ਹਾਂ ਦੇ ਦੁਕਾਨਾਂ ਉੱਤੋਂ ਅਠ ਦਿਨ ਸਾਰੇ ਮਹੀਨੇ ਵਿੱਚ ਸਭ ਨੂੰ ਪੰਡਿਆਂ ਵਲੋਂ ਮਿਲਦਾ ਹੈ। ਫੇਰ ਆਪਣਾ ਆਪਣਾ ਮੁੱਲ ਲੈ

ਕੇ ਬਣਾ ਬਣਾਤਾ ਹੱਟੀਆਂ ਤੋਂ ਲੈ ਕੇ ਖਾਂਦੇ ਰਹਿੰਦੇ ਹਨ। ਸੁੱਚ ਜੂਠ ਨਹੀਂ ਮੰਨਦੇ। ਏਥੇ ਸ੍ਵਾਮਿਕਾਰਤਕ ਨੇ ਦੋ ਬਿਆਹ ਭੀਲਾਂ ਦੇ ਘਰ ਕੀਤੇ ਸਨ ਜਿਨ੍ਹਾਂ ਦੇ ਨਾਉਂ ਦਿਵਾਨੀ ਅੰਮਾਂ ਤੇ ਵਲੀ ਅੰਮਾਂ ਹਨ। ਏਹ ਉਛਵਹਰ ਅਠੀਂ ਦਿਨੀਂ ਮਹੀਨੇ ਵਿੱਚ ਚਾਰ ਵਾਰ ਹੁੰਦਾ ਹੈ। ਓਸ ਦੇਸ ਵਿੱਚ ਮੂਰਤੀ ਕਿਸੇ ਦੇਵਤਾ

ਦੀ ਕੋਈ ਨਹੀਂ ਪੂਜਦਾ। ਆਪਣੇ-ਆਪਣੇ ਇਸ਼ਟ ਦੇ ਮੁਕਟਾਂ ਦੀ ਪੂਜਾ ਕਰਦੇ ਹਨ। ਚੋਰੀ, ਝੂਠ, ਠੱਗੀ, ਛਲ ਘੱਟ, ਬਿਭਚਾਰ ਬਹੁਤ; ਇਸਤ੍ਰੀਆਂ ਅਤਿ ਸੁੰਦਰ ਹਨ ਆਦਮੀ ਓਤਨੇ ਸੋਹਣੇ ਨਹੀਂ। ਨਰ ਥੋੜੇ, ਨਾਰੀਆਂ ਬਹੁਤ। ਇੱਕ ਮਨੁੱਖ ਪੰਜ ਪੰਜ, ਸੱਤ ਸੱਤ ਇਸਤ੍ਰੀਆਂ ਬਿਆਹ ਰੱਖਦਾ ਹੈ । ਕੰਮ ਜ਼ਰੂਰੀ ਸਭ ਨਾਰੀਆਂ ਕਰਦੀਆਂ ਹਨ। ਪੜਦਾਦੇ ਦਾਦੇ

ਦੀ ਪੀੜ੍ਹੀ ਛੱਡ ਕੇ ਵਿਆਹ ਲੈਂਦੇ ਹਨ। ਜਾਤ ਗੋਤ ਦਾ ਕੋਈ ਬਚਾਉ ਨਹੀਂ ਕਰਦਾ। ਪਦਮਨੀ ਕਿਤੇ ਕਿਤੇ, ਚਿਤਰਨੀ ਬਹੁਤ, ਸੰਖਣੀ ਥੋੜੀ, ਹਸਤਨੀ ਕੋਈ ਨਹੀਂ। ਹੁਣ ਓਸ ਦੀਪ ਵਿੱਚ ਸਾਰੇ ਅੰਗ੍ਰੇਜ਼ਾਂ ਦਾ ਰਾਜ ਹੈ।

ਪ੍ਰਕਾਰ ਦੇ ਮਾਣਕ ਨਿਕਲਦੇ ਹਨ ਜੋ ਵਪਾਰੀ ਲੋਕ ਲਿਆਉਂਦੇ ਹਨ।) ਏਨ੍ਹਾਂ ਨੇ ਓਥੇ ਬੈ ਠ ਕੇ ਸ਼ਬਦ ਗਾਵਿਆ ਜਿਸ ਨੂੰ ਲੋਕ ਅਚੰਭੇ ਨਾਲ ਸੁਣਨ ਆਏ। ਓਹ ਲੋਕ ਸ੍ਵਾਮਿਕਾਰਤਕ ਨੂੰ ਈਸ਼੍ਵਰ ਮੰਨਦੇ ਸੇ। ਗੁਰੂ ਸਾਹਿਬ ਨੇ ਓਨ੍ਹਾਂ ਨੂੰ ਸੱਚਾ ਉਪਦੇਸ਼ ਦੇ ਕੇ ਈਸ਼੍ਵਰ ਦੀ ਭਗਤੀ ਕਰਨ ਲਾਇਆ ਤੇ ਸ੍ਵਾਮੀ ਕਾਰਤਕ ਦੀ ਪੂਜਾ

ਛੁਡਾਈ। ਏਥੋਂ ਹੀ ਅੰਗਦ ਲੰਕਾ ਨੂੰ ਵਕੀਲ ਬਣ ਕੇ ਗਿਆ ਸੀ। ਏਥੋਂ ਅੱਗੇ ਨੌਂ ਮੰਜ਼ਲ ਪਰ ਬਡੁੱਲੇ ਨਾਮੀ ਸ਼ਹਿਰ ਜਾ ਫਿਰੇ ਜੋ ਹੁਣ ਅੰਗ੍ਰੇਜ਼ੀ ਜ਼ਿਲਾ ਹੈ । ਓਸ ਦੇਸ ਵਿੱਚ ਮੇਕਚਰ ੧, ਈਸਾਈ ੨, ਸੰਗਲ ੩, ਸ਼ੈ ਵ ੪, ਬੋਧ

੫, ਏਹ ਪੰਜ ਮਤ ਬਹੁਤ ਹਨ। ਵੈ ਸ਼ਨੋ ਥੋੜੇ ਹਨ। ਖਾਣੇ ਦਾ ਪ੍ਰਹੇਜ਼ ਓਨ੍ਹਾਂ ਵਿੱਚ ਭੀ ਨਹੀਂ। ਸਭ ਪ੍ਰਕਾਰ ਦਾ ਮਾਸ ਖਾ ਲੈਂਦੇ ਹਨ। ਓਥੇ ਸਤਿਨਾਮ ਦਾ ਉਪਦੇਸ਼ ਕਰ ਕੇ ਤਿੰਨ ਮੰਜ਼ਲ ਅੱਗੇ ਨੂਰਮਲੀ ਬਸਤੀ ਅਸ਼ੋਕ ਬਣੀ ਜਾ ਦੇਖੀ। (ਹੁਣ ਭੀ ਦੋ ਮੰਜ਼ਲ ਅਸ਼ੋਕ ਬ੍ਰਿਛਾਂ ਦਾ ਜੰਗਲ ਹੈ ।) ਫੇਰ

ਪੁਸ਼ਾਲਾਪੁਰ ਸ਼ਹਿਰ ਵਿਖੇ ਨਦੀ ਲੰਕਾਗੜ੍ਹ ਤੋਂ ਸੌ ਮੀਲ ਦੱਖਣ ਵੰਨੀ ਅਨਾਰਪੁਰ ਸ਼ਹਿਰ ਪਾਸ ਜਿੱਥੇ ਹੁਣ ਸੁਫ਼ੈ ਦ ਪੱਤ੍ਰਾਂ ਵਾਲਾ ਪਿੱਪਲ ਬੁੱਧ ਦੇ ਤਪ ਕਰਨ ਦੀ ਜਗ੍ਹਾ ਬਡਾ ਮੰਦਰ ਹੈ । ਓਸ ਸਮੇਂ ਸੰਗਲ ਲੋਗ ਓਸ ਦੇ ਸੇਵਕ ਬੋਧ ਹੋ ਗਏ। ਦੂਜੇ ਮਤ ਵਾਲੇ ਲੋਗ, ਜਿਨ੍ਹਾਂ ਨੂੰ ਬੋਧਾਂ ਨੇ ਆਪਣੀਆਂ ਪੋਥੀਆਂ ਵਿੱਚ ਰਾਖਸ਼ ਲਿਖਿਆ ਹੋਇਆ ਹੈ ; ਬੋਧਾਂ

ਨੂੰ ਮਾਰਨ ਲਗੇ। ਕਈ ਬਰਸ ਜੰਗ ਹੰੁਦੇ ਰਹੇ। ਬੋਧਾਂ ਹਾਰ ਕੇ ਸ੍ਵਾਮਿਕਾਰਤਕ, ਜੋ ਓਸ ਦੇਸ ਵਿੱਚ ਸਭ ਤੋਂ ਬਡਾ ਪੂਜਯ ਮੰਨਿਆ ਹੋਯਾ ਹੈ ; ਸੇਵਨ ਕੀਤਾ। ਸ੍ਵਾਮਿ ਕਾਰਤਕ ਜੀ ਨੇ ਦੇਵਤਿਆਂ ਦੀ ਫ਼ੌਜ ਲੈ ਕਰ ਰਾਖਸ਼ਾਂ ਨੂੰ ਜਿੱਤ ਕੇ ਬੋਧਾਂ ਦਾ ਰਾਜ ਜ਼ੋਰ ਕਰ ਦਿੱਤਾ। ਪੰਜ ਸੌ ਤਿਰਾਸੀ ਬਰਸ ਬੋਧਾਂ ਦਾ

ਰਾਜ ਰਿਹਾ। ਇਹ ਕਥਾ ਓਸ ਮੰਦਰ ਦੇ ਅੱਗੇ ਪੱਥਰ ਉੱਤੇ ਉਕਰੀ ਹੋਈ ਹੈ । ਓਸ ਦੇਸ ਦੇ ਬੋਧ ਆਪ ਜੀਵ ਨਹੀਂ ਮਾਰਦੇ ਤੇ ਮਰੇ ਹੋਏ ਕਿਸੇ ਜੀਵ ਦਾ ਮਾਸ ਨਹੀਂ ਛੱਡਦੇ। ਬੋਧ, ਲੰਕੀ, ਮੰਗਲ, ਸ਼ੈ ਵ, ਸੈ ਨੀ; ਏਹ ਕੌਮਾਂ ਪੰਜਾਬ ਦੇ ਜੱਟਾਂ ਵਾਂਗੂੰ ਓਧਰ ਬਹੁਤ ਹਨ। ਪਹਿਰਾਵਾ ਸਭ ਦਾ ਇਕੋ ਹੈ

। ਆਦਮੀ ਦੋ ਜੂੜੇ ਦੋਹਾਂ ਕੰਨਾਂ ਪਾਸ ਕਰ ਰੱਖਦੇ ਹਨ। ਬਾਲ ਕਟਾਉਂਦੇ ਨਹੀਂ, ਇੱਕ ਕੰਘਾ ਜੂੜਿਆਂ ਵਿੱਚ ਹੱਥ ਰੱਖੇ ਵਾਲਾ ਟੰਗ ਛੱਡਦੇ ਹਨ। ਖ਼ਬਰ ਨਹੀਂ ਉਨ੍ਹਾਂ ਨੂੰ ਹੀ ਸਿੰਙਾਂ ਵਾਲੇ ਰਾਖਸ਼ ਲਿਖਿਆ ਹੈ । ਇਸਤ੍ਰੀਆਂ ਇੱਕ ਜੂੜਾ ਚੌੜਾ ਜੇਹਾ ਸਿਰ ਦੇ ਵਿਚਕਾਰ ਕਰ ਕੇ ਓਸ ਵਿੱਚ ਸੁਇਨੇ ਦੇ ਪੰਜ ਪੰਜ, ਸੱਤ

ਸੱਤ ਸੂਏ ਲਾ ਰਖਦੀਆਂ ਹਨ। ਕੋਈ ਜੜਾਊ, ਕੋਈ ਸਾਦਾ ਫ਼ੁੱਲਾਂ ਦੀਆਂ ਛਟੀਆਂ ਗਿੱਠ ੨ ਉਚੀਆਂ; ਜੂੜੇ ਵਿੱਚ ਟੰਗ ਰਖਦੀਆਂ ਹਨ। ਸਿਰ ਉੱਤੇ ਕਪੜਾ ਕਦੇ ਕੋਈ ਇਸਤ੍ਰੀ ਮਰਦ ਨਹੀਂ ਲੈਂਦਾ। ਬਿਨਾਂ ਸਿਰ ਉੱਤੇ ਸੂਏ ਫ਼ੁੱਲ ਜੜਾਊ ਜੰਜੀਰੀਆਂ ਦੇ, ਹੋਰ ਕਿਸੇ ਪ੍ਰਕਾਰ ਦਾ ਗਹਿਣਾ ਕੋਈ ਇਸਤਰੀ ਨਹੀਂ ਰਖਦੀ। ਪੜਦਾ ਕਿਸੇ ਤੋਂ ਨਹੀਂ

ਕਰਨਾ। ਕੋਈ ਦੇਸ਼ ਨਹੀਂ ਜਿੱਥੇ ਮਾਰਵਾੜੀ ਨਹੀਂ। ਪੁਸ਼ਾਲੇ ਸ਼ਹਿਰ ਪਾਸ ਤ੍ਰਿਕੋਣਾਂ ਪ੍ਰਬਤ ਰਾਵਨ ਦੇ ਨਗਾਰ ਖਾਨੇ ਦੀ ਜਗ੍ਹਾ ਹੈ। ਏਥੇ ਸੀਤਾ ਰਹੀ ਸੀ, ਸੀਤਾਕੁੰਡ ਤੀਰਥ ਏਥੇ ਹੈ । ਦੋ ਪਰਬਤ ਐ ਨ ਬੈ ਨ ਨਗਾਰਯਾਂ ਦੀ ਸ਼ਕਲ ਮੂਧੇ ਮਾਰੇ ਪਏ ਹਨ,।ਪੌਨ ਹਰ ਰੋਜ਼ ਸਵੇਰੇ ਇੱਕ ਪਹਿਰ ਏਥੇ ਅਤਿ ਤੇਜ਼ ਚੱਲਦੀ ਹੈ । ਏਸੇ ਨਾਮ ਪੌਣ ਦਾ ਬੁਹਾਰੀ ਦੇਣਾ

ਹੈ । ਅਸ਼ੋਕ ਬ੍ਰਿਛਾਂ ਦੇ ਪੱਤੇ ਕੋਮਲ ਚੌੜੇ ਹਥੇਲੀ ਜਿਤਨੇ ਲਾਲ ਫ਼ੁੱਲ ਖਰਬੂਜੇ ਵਾਂਗੂੰ ਥੋੜ੍ਹੀ ਗੰਧੀ ਵਾਲੇ ਹਨ। ਲੰਕਾ ਇੱਕ ਗੜ੍ਹ ਦਾ ਨਾਮ ਹੈ । ਓਸ ਤੋਂ ਉੱਤਰ ਪੰਜ ਮੀਲ ਲਾਲ ਮਿੱਟੀ ਦਾ ਮੈਦਾਨ ਹੈ, ਨੂਰਮਲੀ ਸ਼ਹਿਰ ਛਾਉਣੀ ਅੰਗਰੇਜ਼ੀ ਹੈ । ਦੋ ਨਦੀਆਂ ਦੋਹੀਂ ਪਾਸੀਂ ਹਨ। ਸੀਤਾ ਦੀ ਗੁਫ਼ਾ ਨਦੀ

ਕੰਢੇ ਹੈ। ਨਦੀਆਂ ਦਾ ਸੰਗਮ ਸੀਤਾ ਕੁੰਡ ਹੈ। ਦੁੱਧ ਦੇ ਉਬਾਲ ਜੈ ਸਾ ਚਿੱਟਾ ਜਲ ਓਸ ਕੁੰਡ ਵਿੱਚੋਂ ਉੱਛਲ ਕੇ ਨਿੱਕਲਦਾ ਹੈ । ਹਰ ਸੰਕਰਾਂਤ ਨੂੰ ਮੇਲਾ ਹੁੰਦਾ ਹੈ। ਕੁੰਡ ਦੇ ਪੂਰਬ ਵੰਨੀ ਤੀਤਲ ਬਿਰਛ ਬਹੁਤ ਹਨ। ਕੇਲੇ ਦੀ ਘੜ ਜੈ ਸਾ ਚਾਰ ਪੰਜ ਹੱਥ ਲੰਬਾ ਸੁਪਾਰੀ ਰੰਗ ਦਾ

ਫ਼ੁੱਲ ਲੱਗਦਾ ਹੈ । ਪੱਕੇ ਨੂੰ ਕੱਟਦੇ ਹਨ ਤਾਂ ਰਸ ਦੀ ਧਾਰ ਚੋਂਦੀ ਹੈ , ਓਸ ਦਾ ਗੁੜ ਬਣਦਾ ਹੈ। ਓਸੇ ਫ਼ੁੱਲ ਪਰ ਕਲੀ ਚੂਨਾ ਲੇਪ ਕੇ ਰਸ ਚੁਵਾ ਲੈ ਣ ਤਾਂ ਓਹ ਸ਼ਰਾਬ ਬਣਦੀ ਹੈ । ਏਹੋ ਖਸਲਤ ਓਥੇ ਤਾੜ ਨਰੇਲ ਛੁਹਾਰੇ ਖਜੂਰ ਦੀ ਹੈ । ਓਸੇ ਕੁੰਡ ਦੇ ਦੱਖਣ ਵੰਨੀ ਕੁਨ

ਨ ਦਾ ਬਾਗ਼ ਅੰਗ੍ਰੇਜ਼ਾਂ ਲਾਯਾ ਹੋਯਾ ਹੈ , ਜੋ ਕਨੇਰ ਜੈ ਸੇ ਬ੍ਰਿਛ ਹਨ। ਏਥੇ ਬਾਰਾਂ ਮਹੀਨੇ ਸਰਦੀ ਪੋਹ ਮਾਘ ਜੈਸੀ ਰਹਿੰਦੀ ਹੈ। ਓਸੇ ਕੁੰਡ ਕਨਾਰੇ ਅਸ਼ੋਕ ਬ੍ਰਿਛ ਹੇਠ ਹਨੂਮਾਨ ਨੇ ਮੁੰਦਰਾ ਦਿੱਤੀ ਸੀ। ਓਸ ਕੁੰਡ ਤੋਂ ਤੇ ਤ੍ਰਿਕੋਣੇ ਪਹਾੜ ਤੋਂ ਦੱਖਣ ਪਾਸੇ ੩ ਮੀਲ ਲੰਕਾ ਗੜ੍ਹ ਇੱਕ ਪਰਬਤ ੪

ਮੀਲ ਉੱਚਾ ਹੈ । ਛੀ ਛੀ ਸੌ ਗਜ਼ ਚੌੜੀ ਓਸ ਗੜ੍ਹ ਦੀ ਕੰਧ ਹੈ । ੨੨ ਮੀਲ ਉੱਤਰ ਵੱਲੋਂ, ੨੪ ਮੀਲ ਦੱਖਣੋਂ, ੨੭ ਮੀਲ ਪੂਰਬ ਵੱਲੋਂ ਹੈ। ਹੁਣ ਓਸ ਦੇ ਤਿੰਨ ਪਾਸੇ ਸਮੁੰਦਰ ਦਾ ਪਾਣੀ ਹੈ । ਓਸ ਨੂੰ ਪਾਣੀ ਗਲ ਲੰਕਾਗੜ੍ਹ ਬੋਲਦੇ ਹਨ। ਨਾਗਲ ਪੱਟੀ ਤੋਂ ਜਿੱਥੋਂ ਓਸ ਉੱਤੇ ਚੜ੍ਹੀ

ਦਾ ਹੈ। ਮੇਘ ਅਡੰਬਰ ਤੱਕ ਪੱਛਮ ਦੀ ੩੧ ਮੀਲ ਬਾਹੀ ਹੈ । ਅਸ਼ੋਕ ਬਣ ਵੱਲੋਂ ਅੰਦਰ ਜਾਣ ਨੂੰ ਇੱਕ ਰਸਤਾ ਹੈ । ਹੋਰ ਕਿਸੇ ਤਰਫੋਂ ਨਹੀਂ ਜਾ ਸਕਦਾ। ਕਿਤੇ ਕਿਤੇ ਤਿੰਨ ਤਿੰਨ, ਚਾਰ ਚਾਰ ਕੋਹ ਗੜ੍ਹ ਵਿੱਚ ਕਾਲੀ ਮਿੱਟੀ ਦਾ ਮੈ ਦਾਨ ਭੀ ਆ ਜਾਂਦਾ ਹੈ। ਓਹ ਪਰਬਤ ਉੱਤੋਂ ਭੂਸਲੇ

ਰੰਗ ਦਾ ਜਲਿਆ ਜਿਹਾ ਵਿੱਚੋਂ ਕੱਟਨੇ ਤੇ ਲਾਲ ਰੰਗ ਨਿੱਕਲਦਾ ਹੈ । ਓਥੋਂ ਦੇ ਲੋਕ ਆਖਦੇ ਹਨ ਕਿ ਹਨੂੰਮਾਨ ਦੇ ਜਲਾਉਣੇ ਕਰ ਏਹੋ ਜਿਹਾ ਹੋ ਗਿਆ। ਪਹਿਲੇ ਵਰਕੀ ਹੜਤਾਲ ਦੇ ਰੰਗ ਜੈ ਸਾ ਸੀ। ਏਸ ਪਰਬਤ ਵਿੱਚੋਂ ਚਾਰ ਨਦੀਆਂ ਨਿੱਕਲ ਕੇ ਗੜ੍ਹ ਦੇ ਚੁਫੇਰੇ ਘੁੰਮ ਕੇ ਸਮੁੰਦਰ ਨਾਲ ਰਲ ਜਾਂਦੀਆਂ ਹਨ। ਅਸ਼ੋਕ

ਬਣ ਤੋਂ ਦੋ ਮੀਲ ਚੜ੍ਹਾਈ ੧੦ ਮੀਲ ਉੱਤਰਾਈ ਰਾਮੜਾ ਪਿੜਾਉ ਰਾਵਣ ਦੇ ਇਸ਼ਨਾਨ ਕਰਨ ਦੀ ਜਗ੍ਹਾ ਹੈ । ਏਥੇ ਹਾਥੀ ਦੇ ਪੈਰ ਵਰਗੀ ਜਲ ਦੀ ਧਾਰ ਉੱਤੋਂ ਪੈਂਦੀ ਹੈ। ਨਾਂਗਲ ਪੱਟੀ ਨਗਰ ਜੋ ਲੰਕਾਗੜ੍ਹ ਦੇ ਸਾਥ ਸਾਥ ਪੱਛਯੋਂ ਵੰਨੀ ਦੋ ਪੜਾ ਲੰਬਾ ਹੈ । ਏਥੇ ਕਾਫੀ ਦੇ ਬਾਗ਼ ਤੇ

ਅੰਗ੍ਰੇਜ਼ਾਂ ਦੇ ਬੰਗਲੇ ਬਹੁਤ ਹਨ। ਓਥੋਂ ਚਾਰ ਪੜਾਅ ਰਤਨਪੁਰ ਹੈ । ਏਥੇ ਸੌ ਕੋਸ ਮੁਰੱਬਾ ਮੈਦਾਨ ਲੰਕਾਗੜ੍ਹ ਤੋਂ ਦੱਖਣ ਵੰਨੀ ਰੰਗ ਭੂਮੀ ਵਿੱਚ ਹੁਣ ਅਮਰੂਦ, ਸੰਗਤਰੇ, ਨਰੰਗੀ, ਗਰਨੇ, ਕਰੌਂਦੇ, ਨਾਸ਼ਪਾਤੀ, ਅਨਾਰ, ਲੀਚੀ, ਸੀਮੇ ਆਦਿਕ ਬਹੁਤ ਮੇਵੇ ਹਨ। ਇੱਕ ਅਨਾਨਾਸ ਫ਼ਲ ਘੁਲਾੜੀ ਦੇ ਬੇਲਣੇ ਵਰਗਾ ਖਟਤੁਰਸ਼ ਬਹੁਤ ਹੁੰਦਾ ਹੈ । ਲਛਮਣ

ਜੀ ਦੇ ਸੈਹਬੀ ਖਾ ਕੇ ਗਿਰਨੇ ਦੀ ਜਗ੍ਹਾ ਹੁਣ ਮੰਦਰ ਬਣਿਆ ਹੋਯਾ ਹੈ। ਸੰਗਲ ਲੋਗ ਪੁਜਾਰੀ ਹਨ। ੬ ਹਜ਼ਾਰ ਦੀ ਜਗੀਰ ਅੰਗ੍ਰੇਜ਼ਾਂ ਵੱਲੋਂ ਓਸ ਮੰਦਰ ਦੇ ਨਾਮ ਹੈ । ਓਥੋਂ ੫ ਮੀਲ ਇੱਕ ਟੇਕਰੀ ਜੇਹੀ ਵਿੱਚੋਂ ਪਹਿਰ ਦਿਨ ਚੜ੍ਹਦੇ ਤੱਕ ਹਮੇਸ਼ਾ ਧੂਆਂ ਨਿੱਕਲਦਾ ਰਹਿੰਦਾ ਹੈ । ਓਸ ਨੂੰ ਰਾਵਣ ਦਾ

ਸਿਵਾ ਆਖਦੇ ਹਨ। ਇੱਕ ਤਲਾਬ ੧ ਮੀਲ ਮੁਰੱਬਾ ਹੈ । ਨਿਰਨੈ ਨਹੀਂ ਹੁੰਦਾ ਕਿ ਕਿਸੇ ਪੱਥਰ ਧਾਤੂ ਦਾ ਹੈ ਯਾ ਮਿੱਟੀ ਦਾ ਹੈ । ਓਸ ਨੂੰ ਕੁੰਭਕਰਨ ਦੀ ਖੋਪਰੀ

ਕਿਨਾਰੇ ਜਾ ਬੈ ਠੇ। (ਪੁਸ਼ਾਲਪੁਰ ਚੰਪੀ ਨਦੀ ਏਹ ਲੰਕਾਗੜ੍ਹ ਦੀ ਪਹਿਲੀ ਡੇਉਢੀ ਹੈ । ਏਥੇ ਓਹ ਬਾਗ਼ ਹੈ ਜਿੱਥੇ ਸੀਤਾ ਰਹੀ ਸੀ।) ਏਸ ਤੋਂ ਅੱਗੇ ਬਾਬਾ ਜੀ ਲੰਕਾ ਗੜ੍ਹ ਵਿੱਚ ਜਾ ਫਿਰੇ, ਫੇਰ ਬਿਜੈ ਗੜ੍ਹ (ਜਿੱਥੇ ਰਾਮ ਜੀ ਰਾਵਣ ਨੂੰ ਜਿੱਤ ਕੇ ਬੈ ਠੇ ਸੇ) ਜਾ ਬੈ ਠੇ। ਏਸ ਜਗ੍ਹਾ ਪਰ ਭਬੀਖਨ ਤੇ

ਹਨੂਮਾਨ ਗੁਰੂ ਜੀ ਨੂੰ ਆ ਕੇ ਮਿਲੇ। ਦਰਸ਼ਨ ਕਰ ਕੇ ਓਹ ਅਨੰਦ ਹੋਏ। ਪਹਿਲੇ ਓਥੋਂ ਦੇ ਸਭ ਲੋਗ ਮੂਰਤੀ ਪੂਜਾ ਕਰਦੇ ਹੁੰਦੇ ਸੇ। ਬਾਬੇ ਜੀ ਨੇ ਮੂਰਤੀ ਪੂਜਾ ਹਟਾ ਕੇ ਪ੍ਰਮੇਸ਼੍ਵਰ ਦੀ ਭਗਤੀ ਕਰਨ ਲਗਾਯਾ ਤੇ ਏਹ ਸ਼ਬਦ ਬੋਲਿਆ: ਸਤਜੁਗ ਸਤ ਸਤ ਸਤ ਬੋਲੇ ॥ ਪੌਣਾਹਾਰੀ ਮਨ ਨਹੀ ਡੋਲੇ ॥ ਤ੍ਰੇਤ

ਤ੍ਰੈ ਜੁਗ ਭਗਤਿ ਕਮਾਈ ॥ ਜਪ ਤਪ ਸੰਜਮ ਤਾੜੀ ਲਾਈ ॥ ਦ੍ਵਾਪਰ ਭਗਤਾ ਪੂਜਾ ਚਾਰ ॥ ਕਲਿਜੁਗ ਕੀਰਤਨ ਨਾਮ ਅਧਾਰ ॥

(ਇਹ ਗੁਰਬਾਣੀ ਨਹੀਂ) ਪੁਨ: ਸਤਜੁਗਿ ਸਤੁ ਤੇਤਾ ਜਗੀ ਦੁਆਪਰਿ ਪੂਜਾਚਾਰ ॥ ਤੀਨੌ ਜੁਗ ਤੀਨੌ ਦਿੜੇ ਕਲਿ ਕੇਵਲ ਨਾਮ ਅਧਾਰ ॥੧॥

(ਗਉੜੀ ਬੈ ਰਾਗਣਿ, ਭਗਤ ਰਵਿਦਾਸ ਜੀ - ੩੪੬) (ਇਹ ਭਗਤ ਰਵਿਦਾਸ ਜੀ ਦੀ ਬਾਣੀ ਹੈ) ਏਹ ਬਚਨ ਮੰਨ ਕੇ ਸਭ ਨੇ ਪ੍ਰਮਾਤਮਾ ਦਾ ਭਜਨ ਕਰਨਾ ਅਰੰਭ ਕੀਤਾ। ਏਸ ਦੇਸ ਵਿੱਚ ਜਿੱਥੇ ਜਿੱਥੇ ਬਾਬਾ ਜੀ ਬੈ ਠੇ ਤੇ ਉਪਦੇਸ ਕੀਤਾ ਹੈ, ਓਸ ਓਸ ਜਗ੍ਹਾ ਦਾ ਨਾਮ ਨਿਰੰਕਾਰੀ ਸਿੱਧ ਦੀ ਜਗ੍ਹਾ ਮਸ਼ਹੂਰ ਹੈ ।

ਆਖਦੇ ਹਨ। ਓਸ ਰੰਗਭੂਮੀ ਦੇ ਵਿਚਕਾਰ ਮਾਨਕ ਨਾਮ ਨਦੀ ਹਮੇਸ਼ਾਂ ਕੰਢਿਆਂ ਤੱਕ ਭਰੀ ਰਹਿੰਦੀ ਹੈ । ਜਲ ਚੱਲਦਾ ਮਲੂਮ ਨਹੀਂ ਹੁੰਦਾ। ਆਖਦੇ ਹਨ ਜੰਗ ਕਰਨ ਸਮੇਂ ਲੜਨ ਵਾਲਿਆਂ ਦੇ ਪਾਣੀ ਪੀਣ ਲਈ ਏਹ ਨਹਿਰ ਰਾਵਣ ਨੇ ਚਲਾਈ ਸੀ। ਏਸੇ ਰੰਗਭੂਮੀ ਵਿੱਚ ਆਖਦੇ ਹਨ ਬਭੀਖਨ ਨੇ ਰਾਮ ਜੀ ਦੀ ਸੈ ਨਾ ਨੂੰ

ਇਨਾਮ ਦੇਣ ਵਾਸਤੇ ਬਿਬਾਣਾਂ ਉੱਤੇ ਚੜ੍ਹ ਕੇ ਰਤਨਾਂ ਦੀ ਵਰਖਾ ਕਰੀ ਕਰਾਈ ਸੀ। ਤਾਹੀਂ ਹੁਣ ਸੌਦਾਗਰ ਲੋਕ ਪੰਜ ਰੁਪਏ ਗਜ਼ ਜ਼ਮੀਨ ਸਰਕਾਰ ਅੰਗ੍ਰੇਜ਼ੀ ਤੋਂ ਲੈ ਕੇ ਪੁਟਾਉਂਦੇ ਰਹਿੰਦੇ ਹਨ, ਪੰਦਰਾਂ ਬੀਸ ਹੱਥ ਨੀਚੇ ਜ਼ਮੀਨ ਪੁੱਟੇ ਤੋਂ ਸਭ ਪਰਕਾਰ ਦੇ ਰਤਨ ਨਿਕਲਦੇ ਹਨ। ਸੰਮਤ ੧੯੧੨ ਬਿਕ੍ਰਮੀ ਨੂੰ ਇੱਕ ਨੀਲਮ ਓਥੋਂ ੭੮

ਰੁਪਏ ਭਰ ਨਿਕਲੀ ਸੀ, ਜੋ ਸਾਢੇ ਅੱਠ ਲੱਖ ਰੁਪਏ ਨੂੰ ਫਰਾਂਸ ਵਿੱਚ ਜਾ ਕੇ ਬਿਕੀ। ੧੮੪੪ ਬਿਕ੍ਰਮੀ ਨੂੰ ਇੱਕ ਨੀਲਮ ਏਥੋਂ ਸੁਨਾਰੇ ਸੌਦਾਗਰ ਨੇ ਲੈ ਜਾ ਕਰ ਰਾਜੇ ਚੰਦ੍ਰਲਾਲ ਨੂੰ ੩੨ ਲੱਖ ਰੁਪਏ ਨੂੰ ਦਿੱਤੀ ਜਿਸ ਦੇ ਦੋ ਭਵੱਟੇ ਇੱਕ ਜਿਗਾ ਬਣੀ। ਹੁਣ ਓਹੋ ਜਿਗਾ ਭਵੱਟੇ ਜਦ ਮੁਹੱਰਮ ਦੇ ਮਹੀਨੇ ਨਜ਼ਾਮ

ਹੈਦਰਾਬਾਦ ਦਾ ਨਵਾਬ ਪਹਿਨ ਕੇ ਬਾਹਰ ਨਿੱਕਲਦਾ ਹੈ ਤਾਂ ਓਸ ਦੇ ਝਲਕਾਰੇ ਨਾਲ ਬੀਸ ਬੀਸ ਗਜ਼ ਤੱਕ ਲੋਗ ਤੇ ਮੰਦਰ ਸਬਜ਼ ਹੋ ਜਾਂਦੇ ਹਨ। ਏਸੇ ਤਰ੍ਹਾਂ ਓਥੋਂ ਨਿੱਕਲੇ ਹੋਏ ਰਤਨਾਂ ਦੀਆਂ ਬਹੁਤ ਕਥਾਂ ਹੈਨ। ਓਸ ਭੂਮੀ ਤੋਂ ੭ ਮੰਜ਼ਲ ਉੱਚਾ ਮੇਘਾਡੰਬਰ ਪਰਬਤ ਦਾ ਬੁਰਜ ਹੈ ਜਿੱਥੇ ਬੈ ਠ

ਕੇ ਰਾਵਣ ਜੰਗ ਅਖਾੜੇ ਤੇ ਇੰਦਰ ਦੇ ਅਖਾੜੇ ਵਿੱਚ ਨੱਚਦੀਆਂ ਹੋਈਆਂ ਪਰੀਆਂ ਦਾ ਨਜ਼ਾਰਾ ਲੈਂਦਾ ਹੁੰਦਾ ਸੀ। ਓਸ ਉੱਤੇ ਸੱਤ ਦਿਨ ਵਿੱਚ ਜਾਣਾ ਅਤੇ ਤਿੰਨੀ ਦਿਨੀਂ ਆਉਣਾ ਹੁੰਦਾ ਹੈ । ਰਸਤੇ ਵਿੱਚ ਅੰਗ੍ਰੇਜ਼ਾਂ ਦੇ ਬੰਗਲੇ ਹਨ ਉੱਪਰ ਕਿਸੇ ਨੂੰ ਤਾਉਣ ਤੇ ਸਰਦੀ ਠਹਿਰਨ ਦੇਂਦੀ। ਏਥੇ ਹਮੇਸ਼ ਪਾਣੀ ਟਪਕਦਾ ਤੇ ਚੱਲਦਾ ਰਹਿੰਦਾ

ਹੈ । ਜੋਕਾਂ ਬੇਅੰਤ ਹਨ। ਚੂਨਾ ਤੇ ਵਿਖਯਾ ਮਲ ਕੇ ਆਦਮੀ ਫਿਰ ਸਕਦਾ ਹੈ। ਗਊਆਂ, ਭੈਸਾਂ, ਹਾਥੀ, ਘੋੜੇ ਬਹੁਤ; ਬੱਕਰੀ, ਭੇਡ, ਗਧਾ ਨਹੀਂ। ਜਿਸ ਪਸ਼ੂ ਦੇ ਪਾਣੀ ਪੀਣ ਲੱਗੇ ਨਾਸਾਂ ਵਿੱਚ ਜੋਕ ਵੜ ਜਾਂਦੀ ਹੈ , ਬਿਖਯਾ ਤੇ ਚੂਨੇ ਦੀ ਨਸਵਾਰ ਦੇਣੇ ਕਰ ਕੇ ਗਿਰ ਪੈਂਦੀ ਹੈ । ਓਸ ਮੇਘਾ

ਡੰਬਰ ਪਰ ਖੱਬੇ ਪੈਰ ਦਾ ਚਿੰਨਯ ਸਵਾ ਗਜ਼ ਚੌੜਾ ਸਾਢੇ ਤਿੰਨ ਗਜ਼ ਲੰਬਾ ਹੈ । ਪਛੋਂ ਵੰਨੀ ਪੰਜਾ ਪੂਰਬ ਵੱਲ ਅੱਡੀ ਹੈ । ਮੁਸਲਮਾਨ ਆਦਮ ਦਾ ਤੇ ਸ਼ੈ ਵ ਸ਼ਿਵਜੀ ਦਾ, ਬੈ ਸ਼ਨੋ ਬਿਸ਼ਨੂੰ ਦਾ, ਬੋਧ ਬੁੱਧ ਦਾ ਪੈਰ ਆਖਦੇ ਹਨ। ਅਨੇਕ ਲੋਗ ਹਲਦੀ ਲਗਾ ਕੇ ਕੱਪੜਾ ਛਾਪ ਲਿਆਉਂਦੇ ਹਨ,

ਲੋਗਾਂ ਨੂੰ ਦੇਖਾ ਕੇ ਪੂਜਾ ਲੈਂਦੇ ਹਨ। ਅਸ਼ੋਕ ਬਣੀ ਤੋਂ ਉੱਤਰ ਪਾਸੇ ਗਰੜ ਗੰਗਾ ਨਦੀ ਕਿਨਾਰੇ ਜ਼ਹਿਰ ਮੋਹਰਾ ਪਹਾੜੀ ਚਾਰ ਮੀਲ ਲੰਬੀ, ਅੱਧ ਮੀਲ ਚੌੜੀ, ਗਰੜ ਦੇ ਖੰਭਾਂ ਜੈ ਸੀ ਹੈ। ਆਖਦੇ ਹਨ ਜੰਗ ਸਮੇਂ ਗਰੜ ਰਾਮ ਜੀ ਦੀ ਸਹਾਇਤਾ ਵਾਸਤੇ ਗਿਆ ਸੀ। ਓਹ ਜ਼ਹਿਰ ਮੋਹਰਾ ਬਣਿਆ ਹੈ । ਘਸਾ

ਕੇ ਸਰਪ ਡੰਗ ਪਰ ਲਾਓ ਤੁਰਤ ਚੰਗਾ ਹੁੰਦਾ ਹੈ ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗