ਗੁਰੂ ਸਾਹਿਬ ਦੇ ਪਾਸ ਇੱਕ ਖ੍ਵਾਜਾ ਰੋਸ਼ਨ ਨਾਮ ਕਸ਼ਮੀਰੀ ਬਹੁਤ ਚਿਰ ਤੋਂ ਘੋੜੇ ਦੀ ਟਹਿਲ ਪ੍ਰੇਮ ਨਾਲ ਕਰਦਾ ਹੁੰਦਾ ਸੀ, ਜਿਸ ਕਰ ਕੇ ਗੁਰੂ ਜੀ ਓਸ ਤੇ ਬਹੁਤ ਖ਼ੁਸ਼ੀ ਸੇ। ਇੱਕ ਦਿਨ ਕਈ ਕੋਹ ਗੁਰੂ ਜੀ ਦੇ ਘੋੜੇ ਅੱਗੇ ਦੌੜਿਆ। ਜਿਸ ਤੋਂ ਗੁਰੂ ਜੀ ਨੇ ਖ਼ੁਸ਼ੀ ਹੋ ਕੇ ਓਸ ਦੀ ਇੱਛਾਨੁਸਾਰ
ਓਸ ਨੂੰ ਨੰਦ ਲਾਲਾ ਸੋਹਣਾ ਨੰਦ ਲਾਲ ਸੋਹਣੇ ਤੋਂ ਗੁਰਮੰਤ੍ਰ ਦਿਵਾ ਕੇ ਦੀਨ ਦੁਨੀਆਂ ਦੀ ਦੌਲਤ ਬਖ਼ਸ਼ ਕੇ ਨਿਹਾਲ ਕਰ ਦਿੱਤਾ, ਜਿਸ ਕਰ ਕੇ ਓਹ ਜਗਤ ਵਿੱਚ ਪੀਰ ਮੰਨਿਆ ਗਿਆ ਤੇ ਹੁਣ ਤੱਕ ਉਸ ਦੀ ਕਬਰ ਮਊ ਪਿੰਡ, ਪ੍ਰਗਣੇ ਫਲੌਰ ਮੰਨੀ ਪੂਜੀ ਜਾਂਦੀ ਹੈ । ਮੇਲਾ ਭਰਦਾ ਹੈ ਓਸ ਦੇ ਮੁਰਸ਼ਦ ਨੰਦ ਲਾਲ ਸੋਹਣੇ ਦੀ ਸਮਾਧ
ਫਰਾਲੇ ਪਿੰਡ ਪ੍ਰਗਣੇ ਬੰਗੇ ਪੂਜੀ ਜਾਂਦੀ ਹੈ । ਓਸ ਸਮੇਂ ਇੱਕ ਸੱਯਦ ਜਾਨੀ ਸ਼ਾਹ ਫ਼ਕੀਰ; ਜੋ ਬਹੁਤ ਚਿਰ ਤੋਂ ਅਨੇਕ ਹਿੰਦੂ ਤੁਰਕ ਫ਼ਕੀਰਾਂ ਪਾਸ ਫਿਰਦਾ ਹੋਯਾ ਸੱਚੇ ਸਤਿਗੁਰੂ ਦੀ ਢੂੰਢ ਵਿੱਚ ਸੀ, ਸੋ ਹਰਗੁਬਿੰਦ ਪੁਰ ਗੁਰੂਕਿਆਂ ਪਾਸ ਆਯਾ ਤੇ ਦਰਸ਼ਨ ਪਾਏ। ਖਵਾਜੇ ਕਸ਼ਮੀਰੀ ਨੂੰ ਰੰਗਤ ਚੜ੍ਹੀ ਹੋਈ ਵੇਖ ਕੇ ਆਪਣਾ ਕਾਰਜ
ਭੀ ਓਥੋਂ ਹੋਣ ਦਾ ਭਰੋਸਾ ਕਰ ਕੇ ਗੁਰੂ ਕੇ ਦਰਬਾਰ ਦੇ ਸਾਹਮਣੇ ਧੂਆ ਸੱਥਰ ਪਾ ਬੈ ਠਾ ਅਤੇ ਜਾਨੀ ਕੋ ਜਾਨੀ ਮਿਲਾ ਦੋ ਜਾਨੀ ਨੂੰ ਜਾਨੀ ਮਿਲਾ ਦੋਜਾਂ ਜਾਨੀ ਨੂੰ ਜਾਨੀ ਦਿਖਾ ਦੋਏਹੋ ਅਵਾਜ਼ ਹਰ ਵੇਲੇ ਕਰਨ ਲੱਗਾ। ਭਾਵੇਂ ਗੁਰੂ ਜੀ ਨੇ ਓਹਦਾ ਸਿਦਕ ਪਰਖਨ ਲਈ ਅਨੇਕ ਪਦਾਰਥ ਦੇਣੇ ਚਾਹੇ ਤੇ ਓਸ ਵਲੋਂ ਪੜਦਾ ਭੀ ਕਰਾ ਲਿਆ, ਪਰ ਓਹ ਓਸੇ ਤਰ੍ਹਾਂ ਆਵਾਜ਼ ਕਰਦਾ ਰਿਹਾ। ਫੇਰ ਇੱਕ ਦਿਨ ਗੁਰੂ ਜੀ ਨੇ
ਓਸ ਦੀ ਡਾਢੀ ਕਰੜੀ ਪ੍ਰੀਖਯਾ ਕਰਨ ਲਈ ਬਚਨ ਕੀਤਾ, ਜੇਕਰ ਛੇਤੀ ਜਾਨੀ ਨੂੰ ਮਿਲਣਾ ਹੈ ਤਾਂ ਦਰਿਆ ਵਿੱਚ ਕੁੱਦ ਪਓ।ਓਸ ਨੇ ਤੁਰਤ ਬਯਾਸਾ ਵਿੱਚ ਛਾਲ ਮਾਰ ਦਿੱਤੀ। ਸਰਬ ਸ਼ਕਤੀਵਾਨ ਈਸ਼ਵਰ ਨੇ ਪ੍ਰਹਲਾਦ, ਨਾਮਦੇਉ ਵਾਂਙੂੰ ਓਹੋ ਗੁਰੂ ਰੂਪ ਧਾਰ ਕੇ; ਜੋ ਕੰਢੇ ਪਰ ਖੜੇ ਦੇਖ ਰਹੇ ਸੇ, ਓਸ ਦੀ ਬਾਂਹ
ਫੜ ਲਈ। ਤਦੋਂ ਨੂੰ ਗੁਰੂ ਜੀ ਦੇ ਹੁਕਮ ਨਾਲ ਤਾਰੂ ਸਿੱਖ ਓਸ ਨੂੰ ਕੱਢ ਕੇ ਬਾਹਰ ਲੈ ਆਏ। ਤਾਂ ਓਨ ਗੁਰੂ ਕੇ ਚਰਨ ਚੰੁਮੇ ਤੇ ਜਾਨੀ ਨੂੰ ਜਾਨੀ ਮਿਲ ਪਿਆਜਾਨੀ ਨੂੰ ਜਾਨੀ ਮਿਲ ਪਿਆਫੇਰ ਏਹ ਅਵਾਜ਼ ਕਰਨ ਲੱਗਾ। ਗੁਰੂ ਸਾਹਿਬ ਦਾ ਉਪਦੇਸ਼ ਪਾ ਕੇ ਜੀਵਨ ਮੁਕਤ ਦੀ ਦਸ਼ਾ
ਪਈ। ਫੇਰ ਤਾਂ ਖਵਾਜੇ ਤੇ ਜਾਨੀ ਸ਼ਾਹ ਨੂੰ ਇੱਕ ਅਦਭੁਤ ਅਨੋਖੀ ਆਤਮਕ ਸ਼ਕਤੀ ਤੇ ਬ੍ਰਹਮ ਗਿਆਨ ਦੀ ਪ੍ਰਾਪਤੀ ਗੁਰੂ ਜੀ ਪਾਸੋਂ ਹੋਈ ਦੇਖ ਕੇ ਹਿੰਦੂ, ਮੁਸਲਮਾਨ ਫ਼ਕੀਰ ਗੁਰੂ ਜੀ ਪਾਸ ਬਹੁਤ ਆਵਣ ਲਗੇ। ਹਰ ਵੇਲੇ ਸਤਸੰਗ ਆਤਮਾ, ਅਨਾਤਮਾ, ਪ੍ਰਮਾਤਮਾ ਦੀ ਵੀਚਾਰ ਹੁੰਦੀ ਰਹੇ ਜਿਸ ਕਰ ਕੇ ਓਸ ਸੱਚੀ ਟਕਸਾਲ ਵਿੱਚੋਂ ਸ
ਕੜੇ ਸਿੱਖ ਸਾਧ ਹਿੰਦੂ ਮੁਸਲਮਾਨ ਪਰਮ ਪਦ ਦੇ ਅਧਿਕਾਰੀ ਤੇ ਜਗਤ ਦੇ ਪੂਜਯ ਹੋ ਗਏ। ਓਨ੍ਹਾਂ ਵਿੱਚੋਂ ਭਗਵਾਨ ਦਾਸ ਗੁਮਟਾਲੇ ਵਾਲਾ, ਨਰੈ ਣ ਦਾਸ ਪੰਡੋਰੀ ਵਾਲਾ, ਗੁਰੂ ਚੇਲਾ ਅਤੇ ਲਾਲ ਦਾਸ ਧਯਾਨਪੁਰ ਵਾਲੇ ਆਦਿਕ ਬੈ ਰਾਗੀ ਜੋਗੀ ਬਹੁਤ ਵਰਸਾਏ।