ਗੁਰੂ ਜੀ ਦਾ ਅੰਮ੍ਰਤਸਰ ਜਾਣਾ ਤੇ ਅਟੱਲ ਰਾਇ ਜੀ ਦਾ ਪ੍ਰਸੰਗ

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੨੯ / ੬੦

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਇਸ ਭਾਗ ਵਿਚ ਸੰਮਤ ੧੬੮੫–੧੬੮੬

ਮੁੱਖ ਘਟਨਾਵਾਂ

ਜਦ ਗੁਰੂ ਜੀ ਦੇ ਮਹਿਲਾਂ ਤੇ ਪਰੇਮੀ ਸਿੱਖਾਂ ਦੇ ਅਨੇਕ ਪ੍ਰਾਰਥਨਾ ਪੱਤ੍ਰ ਆਏ, ਤਾਂ ਭਾਈ ਗੁਰਦਾਸ ਆਦਿਕ ਸਿੱਖਾਂ ਦੀ ਅਰਜ਼ ਮੰਨ ਕੇ ਗੁਰੂ ਸਾਹਿਬ ਜੀ ਨੇ ਹਰਗਬਿੰਦਪੁਰੋਂ ਚੱਲ ਕੇ ਰਾਹ ਵਿੱਚ ਅਨੇਕ ਸਿੱਖਾਂ ਦੀ ਕਲਯਾਣ ਕਰਦੇ ਹੋਏ, ੨ ਚੇਤ੍ਰ ਸੰਮਤ ੧੬੮੫ ਬਿਕ੍ਰਮੀ ਨੂੰ ਅੰਮ੍ਰਿਤਸਰ ਜਾ ਰੌਣਕ ਬਖ਼ਸ਼ੀ। ਦਰਬਾਰ ਸਾਹਿਬ ਨਮਸਕਾਰ ਤੇ

ਪ੍ਰਦੱਖਣਾ ਕਰ ਕੇ ਕੜਾਹ ਪ੍ਰਸ਼ਾਦ ਵਰਤਾਯਾ। ਏਸੇ ਤਰ੍ਹਾਂ ਤਖ਼ਤ ਅਕਾਲ ਬੁੰਗੇ ਭੀ। ਗੁਰੂ ਜੀ ਦਾ ਗਮਨ ਸੁਣ ਕੇ ਸ਼ਹਿਰ ਤੇ ਓਸ ਪ੍ਰਗਣੇ ਦੀ ਸੰਗਤ ਜੱਥਾ ਸ਼ਕਤ ਪ੍ਰਸ਼ਾਦ ਤੇ ਭੇਟਾ ਲੈ ਲੈ ਹੁਮ ਹੁਮਾ ਕੇ ਆਉਣ ਲੱਗੀ। ਮਕਾਨ ਜੋ ਤੁਰਕ ਵਿਗਾੜ ਗਏ ਸਨ, ਓਨ੍ਹਾਂ ਦੀ ਮੁਰੰਮਤ ਕਰਾ ਕੇ ਗੋਇੰਦਵਾਲੋਂ ਸਭ ਪ੍ਰਵਾਰ

ਨੂੰ ਬੁਲਾ ਲੀਤਾ। ਗੁਰੂ ਜੀ ਦਾ ਜੰਗ ਜਿੱਤ ਕੇ ਪਰਵਾਰ ਸਮੇਤ ਮੁੜ ਅੰਮ੍ਰਿਤਸਰ ਆ ਵੱਸਣਾ ਸੁਣ ਕੇ ਦੇਸ਼ ਦੇਸ਼ਾਂਤ੍ਰਾਂ ਤੋਂ ਮਸੰਦ ਮੇਵੜੇ ਸੰਗਤਾਂ ਨੂੰ ਲੈ ਕੇ ਸੰਮਤ ੧੬੮੬ ਬਿਕ੍ਰਮੀ ਵਿੱਚ ਵੈ ਸਾਖੀ ਦੇ ਮੇਲੇ ਪਰ ਗੁਰੂ ਜੀ ਦੇ ਦਰਸ਼ਨ ਨੂੰ ਆਏ। ਜਥਾ ਜੋਗ ਭੇਟਾ ਦੇ ਕੇ ਬਾਂਛਤ ਫ਼ਲ ਪਾਏ। ਜੰਗ ਦੇ

ਪ੍ਰਸੰਗ ਸੁਣ ਸਿੱਖ ਬਹੁਤ ਅਨੰਦ ਹੋਏ। ਬੜਾ ਭਾਰੀ ਮੇਲਾ ਹੋਇਆ। ਜਿੰਨਾ ਅਸਬਾਬ ਸਮਾਨ ਗੁਰੂ ਘਰ ਦਾ ਲੁੱਟਿਆ ਗਿਆ ਸੀ, ਓਸ ਥੋਂ ਚੌਗਣਾ ਫੇਰ ਹੋ ਗਿਆ। ਗੁਰੂ ਜੀ ਨੇ ਮਸੰਦਾਂ ਨੂੰ ਸਿਰੋਪਾਉ ਤੇ ਸਿੱਖਾਂ ਨੂੰ ਖ਼ੁਸ਼ੀਆਂ ਦੇ ਕਰ ਵਿਦਾ ਕੀਤਾ। ਓਧਰ ਕੀਰਤਪੁਰੋਂ ਬਾਬੇ ਗੁਰਦਿੱਤੇ ਜੀ ਨੇ ਕਰਤਾਰਪੁਰੇ ਆ ਕਰ ਵਸਾਖੀ ਦਾ

ਮੇਲਾ ਕੀਤਾ। ਦੋਵੇਂ ਸਾਹਬਜ਼ਾਦੇ ਸੰਗਤਾਂ ਨੂੰ ਉਪਦੇਸ਼ ਦਰਸ਼ਨ ਦੇ ਕੇ ਨਿਹਾਲ ਕਰਦੇ ਰਹੇ। ਮੇਲੇ ਪਿੱਛੋਂ ਪੈਂਦੇ ਖਾਂ ਸਮੇਤ ਅੰਮ੍ਰਤਸਰ ਆ ਕਰ ਦਰਬਾਰ ਸਾਹਿਬ ਤੇ ਗੁਰੂ ਪਿਤਾ ਜੀ ਦੇ ਦਰਸ਼ਨ ਪਾਏ, ਮੋਦ ਬਢਾਏ। ਮਾਈਆਂ ਨੂੰ ਮੱਥਾ ਟੇਕਯਾ। ਉਨ੍ਹਾਂ ਅਸੀਸ ਤੇ ਪਿਆਰ ਦਿੱਤੇ ਭਾਈਆਂ ਨੂੰ ਮਿਲੇ ਪਰਸਪਰ ਖ਼ੁਸ਼ੀ ਹੋਏ। ਪੈਂਦੇ ਖਾਂ

ਪੈਂਦੇ ਖਾਂ ਦਾ ਗਿਲਾ ਨੇ ਗੁਰੂ ਜੀ ਦੇ ਚਰਨਾਂ ਪਰ ਸਲਾਮ ਕਰ ਕੇ ਪਸਚਾਤਾਪ (ਅਫ਼ਸੋਸ) ਕੀਤਾ ਕਿ ਮੈ ਨੂੰ ਜੰਗ ਸਮੇਂ ਨਾ ਬੁਲਾਯਾ ਤੇ ਕਰਤਾਰਪੁਰ ਸੰੁਨਾ ਛੱਡ ਕੇ ਆਪੇ ਮੈ ਨਾ ਆ ਸਕਿਆ। ਗੁਰੂ ਜੀ ਨੇ ਫੁਰਮਾਯਾਸਭੋ ਦਸ ਕੁ ਹਜ਼ਾਰ ਤੁਰਕ ਚੜ੍ਹ ਕੇ ਆਏ ਸੇ। ਸੋ ਜਿਹਨਾਂ ਨੂੰ ਤੂੰ ਨਿਕੰਮੇ ਜੱਟ ਬੂਟ ਆਖਦਾ

ਸੈ , ਏਹੋ ਭੁੱਖੇ ਬਾਜਾਂ ਵਾਂਗੂੰ ਓਨ੍ਹਾਂ ਉੱਤੇ ਜਾ ਪਏ। ਭਾਵੇਂ ਜੰਗ ਤਿੰਨ ਦਿਨ ਹੋਯਾ ਤੇ ਸੂਬੇ ਦੀ ਕੁਮਕ ਹੋਰ ਭੀ ਬਹੁਤ ਲੋਗ ਆਏ, ਪਰ ਫਤੇ ਅਕਾਲ ਪੁਰਖ ਨੇ ਇਨ੍ਹਾਂ ਹੀ ਤੱਕੜੀ ਤੋਲਣ ਤੇ ਹਲ ਹਿੱਕਣ ਵਾਲਿਆਂ ਨੂੰ ਦਿਤੀ।ਏਹ ਬਚਨ ਸੁਣ ਕੇ ਪੈਂਦੇ ਖਾਂ ਬਹੁਤ ਸ਼ਰਮਿੰਦਾ ਹੋਯਾ ਤੇ ਹੰਕਾਰ ਜਾਂਦਾ

ਰਿਹਾ। ਗੁਰੂ ਜੀ ਨੂੰ ਸਰਬ ਸ਼ਕਤੀਮਾਨ ਮੰਨ ਕੇ ਭੁੱਲ ਮਾਫ਼ ਕਰਾਈ। ਹੁਣ ਗੁਰੂ ਜੀ ਪਾਸ ਬਹੁਤ ਰੌਣਕ ਸਿੱਖਾਂ ਸੇਵਕਾਂ ਤੇ ਸੂਰਬੀਰਾਂ ਦੀ ਰਹਿਣ ਲੱਗੀ। ਦੋ ਵੇਲੇ ਦੀਵਾਨ ਲੱਗੇ। ਸੰਗਤਾਂ ਆਉਣ ਭੇਟਾ ਚੜ੍ਹਾਉਣ ਉਪਦੇਸ਼ ਤੇ ਮਨੋਕਾਮਨਾ ਪਾਉਣ। ਕਦੇ ਕਦੇ ਗੁਰੂ ਜੀ ਸ਼ਿਕਾਰ ਜਾਣ ਦਾ ਅਭਯਾਸ ਕਰਾਉਣ ਲੱਗੇ।

ਬਾਬਾ ਅਟੱਲ ਰਾਇ ਜੀ ਅਟੱਲ ਰਾਇ ਜੀ ਦੀ ਉਮਰ ਭਾਵੇਂ ਸ਼ਸਤ੍ਰ ਸ਼ਾਸਤ੍ਰ ਵਿਦਿਆ ਸਿੱਖਣ ਦੀ ਸੀ, ਪਰ ਉਹ ਮਸਤ ਸੁਭਾਉ ਮੰੁਡਿਆ ਨਾਲ ਖੇਡਣ ਦਾ ਬਹੁਤ ਪਿਆਰ ਰੱਖਦੇ ਸਨ। ਓਨ੍ਹਾਂ ਵਿੱਚ ਕੁਛ ਕੁਦਰਤੀ ਆਤਮਕ ਸ਼ਕਤੀ ਭੀ ਸੀ। ਜਿਸ ਕਿਸੇ ਦੇ ਬਾਬਤ ਕੁਛ ਕਹਿ ਦੇਂਦੇ, ਓਹ ਪੂਰਾ ਹੋ ਜਾਂਦਾ। ਏਸੇ ਵਾਸਤੇ ਲੋਗ ਉਨ੍ਹਾਂ ਨੂੰ ਬਾਬਾ ਜੀ

ਕਹਿ ਕੇ ਬੁਲਾਉਂਦੇ ਤੇ ਅਦਬ ਰੱਖਦੇ ਸੇ। ਭਾਰੇ ਪ੍ਰਤਾਪੀ ਮਾਲੂਮ ਹੁੰਦੇ ਸੇ, ਪਰ ਓਹ ਛੋਟੀ ਉਮਰ ਵਿੱਚ ਹੀ ਚੋਲਾ ਛੱਡ ਗਏ। ਦੇਹ ਛੱਡਣ ਦਾ ਕਾਰਣ ਇਉਂ ਲਿਖਿਆ ਹੈ : ਇਕ ਦਿਨ ਖੁਦੋ ਖੂੰਡੀ ਖੇਡਦੇ ਹੋਇਆਂ ਹਨੇਰਾ ਹੋ ਗਿਆ। ਮੀਟੀ ਅਰਥਾਤ ਦਾਈ ਇੱਕ ਮੋਹਣ ਨਾਮ ਛੋਕਰੇ ਦੇ ਸਿਰ ਰਹੀ, ਜੋ ਸੋਨੀ ਖੱਤਰੀ

ਗੁਰਮੁਖ ਦਾ ਪੁੱਤ੍ਰ ਸੀ। ਕੁਦਰਤ ਨਾਲ ਓਸ ਨੂੰ ਸੱਪ ਲੜਿਆ ਤੇ ਓਹ ਰਾਤ ਨੂੰ ਮਰ ਗਿਆ। ਅਟਲਰਾਇ ਜੀ ਆਪਣੇ ਰੋਜ਼ ਦੇ ਸੁਭਾਉ ਅਨੁਸਾਰ ਖੇਡਣ ਲਈ ਬਾਹਰ ਆਏ। ਹੋਰ ਮੰੁਡੇ ਤਾਂ ਕੱਠੇ ਹੋ ਗਏ, ਮੋਹਣ ਨਾ ਆਇਆ। ਤਾਂ ਬਾਬਾ ਜੀ ਆਪਣੇ ਹਾਣੀਆਂ ਸਮੇਤ ਓਸ ਦੇ ਘਰ ਚਲੇ ਗਏ। ਅੱਗੇ ਓਸ ਦੀ

ਲੋਥ ਪਾਸ ਉਸ ਦੇ ਸੰਬੰਧੀ ਰੋ ਰਹੇ ਸੇ। ਏਨ੍ਹਾਂ ਜਾਂਦਿਆਂ ਹੀ ਆਪਣੇ ਹੱਥ ਦੀ ਖੂੰਡੀ ਓਸ ਦੀ ਗਰਦਨ ਵਿੱਚ ਪਾ ਕੇ

ਆਖਿਆਉਠ ਭਾਈ! ਆ, ਸਾਡੀ ਮੀਟੀ ਦੇਹ।ਏਨ੍ਹਾਂ ਦੇ ਏਸੇ ਬਚਨ ਰੂਪੀ ਅੰਮ੍ਰਿਤ ਨਾਲ ਓਹ ਇਉਂ ਉੱਠ ਕੇ ਨਾਲ ਤੁਰ ਪਿਆ, ਜਾਣੋਂ ਖ਼ੁਸ਼ੀਂ ਨਾਲ ਪਿਆ ਸੀ। ਦੇਖਣ ਵਾਲੇ ਸਭ ਲੋਗ ਅਚਰਜ ਰਹਿ ਗਏ। ਲੱਗੇ ਧੰਨਧੰਨਕਹਿਣ ਤੇ ਬਾਬੇ ਦੇ ਚਰਨਾਂ ਪਰ ਢਹਿਣ। ਸਾਰੇ ਸ਼ਹਿਰ ਵਿੱਚ ਏਹੋ ਗੱਲ ਧੰੁਮ ਗਈ।

ਹੋਰ ਲੋਕ ਤਾਂ ਖ਼ੁਸ਼ੀ ਹੋਏ, ਪਰ ਗੁਰੂ ਜੀ ਨੇ ਵੱਡਾ ਰੰਜ ਮੰਨਿਆ। ਤਦੋਂ ਨੂੰ ਲੋਕਾਂ ਦੇ ਅਕਾਏ ਹੋਏ ਬਾਬਾ ਜੀ ਭੀ ਅਕਾਲ ਬੁੰਗੇ ਆਪਣੇ ਪਿਤਾ ਗੁਰੂ ਜੀ ਪਾਸ ਮੱਥਾ ਟੇਕ ਕੇ ਜਾ ਬੈ ਠੇ। ਓਨ੍ਹਾਂ ਆਖਿਆਸਾਹਿਬਜ਼ਾਦਿਆ! ਤੂੰ ਬੁਰਾ ਕੰਮ ਕੀਤਾ। ਈਸ਼੍ਵਰ ਦੀ ਆਗਯਾ ਭੰਗ ਕੀਤੀ। ਤੁਸੀਂ ਓਸ ਦੇ ਸ਼ਰੀਕ ਬਣੇ

ਹੋ। ਕਰਾਮਾਤ ਦਿਖਾਓਣੀ ਕੈ ਹਰ ਹੈ । ਤੇਰੇ ਦਾਦੇ ਸਾਹਿਬ ਨੇ ਅਨੇਕ ਕਸ਼ਟ ਸਹਾਰੇ। ਪ੍ਰਾਣ ਦੇ ਦਿੱਤੇ ਪਰ ਅਜ਼ਮਤ ਨਾ ਕੀਤੀ। ਹੁਣ ਤੂੰ ਲੋਕਾਂ ਦੇ ਪੁੱਤ੍ਰ ਜਿਵਾਉਂਣ ਲੱਗ ਪਿਆ। ਤੁਰਕ ਹਾਕਮ ਆਪਣੇ ਮੋਏ ਹੋਏ ਪੁਤ੍ਰਾਂ ਨੂੰ ਗੁਰੂ ਦੇ ਦਰਵਾਜ਼ੇ ਲਿਆ ਰੱਖਿਆ ਕਰਨਗੇ। ਜੇ ਤੁਸੀਂ ਨਾ ਜਿਵਾਉਗੇ ਤਾਂ ਓਹ ਦੁੱਖ ਦੇਣਗੇ। ਜੇ ਜਿਵਾਉਗੇ

ਤਾਂ ਈਸ਼ਵਰ ਦਾ ਕੋਪ; ਜੋ ਲੋਕ ਪ੍ਰਲੋਕ ਦੇ ਸੁਖਾਂ ਦਾ ਨਾਸ ਕਰਨਹਾਰਾ ਹੈ , ਸਹਾਰੋਗੇ। ਤਾਂ ਤੇ ਏਹ ਕੰਮ ਤੁਸਾਂ ਬਿਨਾਂ ਵਿਚਾਰੇ ਵੱਡਾ ਖੋਟਾ ਕੀਤਾ, ਜਿਸ ਤੋਂ ਸਾਨੂੰ ਹੁਣ ਪ੍ਰਾਣ ਛੱਡਣੇ ਪਏ। ਕਿਉਂਕਿ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਸਮਾਉਂਦੀਆਂ।ਏਨ੍ਹਾਂ ਬਚਨਾਂ ਦਾ ਤਾਤਪਰਜ ਸਮਝ ਕੇ ਅਟੱਲ ਰਾਇ ਜੀ ਮੱਥਾ ਟੇਕ

ਕੇ ਚੁੱਪ ਚਾਪ ਉੱਠ ਖੜੋਤੇ। ਓਨ੍ਹਾਂ ਦਾ ਕੌਲਾਂ ਨਾਲ ਬਹੁਤ ਪਿਆਰ ਸੀ। ਓਥੇ ਹੀ ਖੇਡਯਾ ਕਰਦੇ ਸੇ। ਏਸੇ ਕਰ ਕੇ ਕੌਲਸਰ ਦੇ ਪੂਰਬ ਵੱਲ ਖੂਹ ਦੇ ਪਾਸ; ਜਿੱਥੇ ਓਦੋਂ ਜੰਗਲ ਮਦਾਨ ਪਿਆ ਸੀ, ਚਾਦਰ ਤਾਣ ਕੇ ਐ ਸੇ ਸੁਤੇ ਕਿ ਫੇਰ ਪਾਸਾ ਨਾ ਫੇਰਯਾ। ਜੀਕੂੰ ਸੱਪ ਕੰੁਜ ਨੂੰ ਛੱਡ ਕੇ ਚਲਾ

ਜਾਂਦਾ ਹੈ ਐ ਉਂ ਦੇਹ ਤਿਆਗ ਸੱਚਖੰਡ ਨੂੰ ਚਲੇ ਗਏ। ਟਹਿਲ ਵਾਲੇ ਨੇ ਜੋ ਓਨ੍ਹਾਂ ਦੇ ਪਿੱਛੇ ਫਿਰਦਾ ਰਹਿੰਦਾ ਸੀ, ਰੋਂਦੇ ਹੋਯਾਂ ਗੁਰੂ ਜੀ ਪਾਸ ਆ ਹਾਲ ਸੁਣਾਯਾ ਤਾਂ ਜਾਣੋਂ ਤੀਰ ਲਾਯਾ। ਐ ਸੇ ਸ਼ਕਤੀ ਵਾਲੇ ਪੁੱਤ੍ਰਾਂ ਦਾ ਮੋਹ ਕਿਉਂ ਨਾ ਜਾਗੇ? ਨੇਤ੍ਰਾਂ ਤੋਂ ਜਲ ਵਹਾਉਂਦੇ ਹੋਏ ਗੁਰੂ ਸਾਹਿਬ ਸ਼ੀਘ੍ਰ ਓਧਰੇ ਦੌੜ

ਪਏ। ਪਿੱਛੇ ਹੀ ਸਿੱਖ ਗਏ। ਜਾ ਕੇ ਦੇਖਯਾ ਤਾਂ ਅਚਰਜ ਰਹਿ ਗਏ। ਪੁੱਤ੍ਰ ਦੇ ਚੰਦ ਚਿਹਰੇ ਕੁਮਲਾਏ ਹੋਏ ਤੇ ਪਿਆਰ ਦਾ ਹੱਥ ਫੇਰ ਪੁੱਤ੍ਰ! ਪੁੱਤ੍ਰ! ਕਹਿ ਕੇ ਬੁਲਾਯਾ। ਭਲਾ ਕੌਣ ਬੋਲੇ? ਫੇਰ ਤਾਂ ਭਾਵੇਂ ਮਨ ਨੂੰ ਲੱਖ ਸਮਝਾਯਾ ਤੇ ਧੀਰਜ ਧਾਰਯਾ, ਪਰ ਮੋਹ ਦੀ ਹਨੇਰੀ ਨੇ ਦਿਲ ਦਰਯਾ ਉਛਾਲ ਹੀ

ਦਿੱਤਾ। ਕਾਲੇ ਸ਼ਾਹ ਦਾੜੇ ਵਿੱਚ ਦੀ ਹੰਝੂਆਂ ਦੇ ਚਿੱਟੇ ਚਿੱਟੇ ਮੋਤੀ ਟਪਕਣ ਲੱਗੇ। ਰੁਮਾਲ ਭਰ ਗਿਆ। ਸਿੱਖ ਭੀ ਵੈ ਰਾਗ ਕਰ ਰਹੇ ਸੇ। ਤਦੋਂ ਨੂੰ ਮਹਿਲਾਂ ਵਿੱਚ ਭੀ ਖ਼ਬਰ ਜਾ ਪਹੁੰਚੀ ਜੋ ਬਾਣ ਵਾਂਗੂੰ ਸਭ ਦੇ ਕਲੇਜੇ ਨੂੰ ਵੇਧ ਗਈ। ਸਭ ਤੋਂ ਵਧੇਰੇ ਮਾਤਾ ਨਾਨਕੀ ਜੀ ਨੂੰ; ਜਿਸਦਾ ਪੁੱਤ੍ਰ ਸੀ, ਫੱਟ

ਵੱਜਾ ਜੋ ਗ਼ਸ਼ ਖਾ ਕੇ ਡਿੱਗ ਪਈ। ਓੜਕ ਹੋਸ਼ ਆਈ ਤਾਂ ਹੋਰ ਅਨੇਕ ਗੁਵਾਂਢਣਾਂ ਦੇ ਸਮੇਤ ਪੁੱਤ੍ਰ ਦਾ ਮੂੰਹ ਦੇਖਣ ਲਈ ਛੇਤੀ ਹੀ ਚੱਲ ਪਈ। ਸਭੇ ਬੀਬੀਆਂ ਅਜੇਹੇ ਕੀਰਨੇ ਵੈ ਣ ਪਾਉਂਦੀਆਂ ਆਈਆਂ, ਜੋ ਸੁਣ ਕੇ ਬਿਰਛ ਭੀ ਰੋ ਉੱਠੇ। ਬੀਬੀ ਵੀਰੋ ਵੀਰਵੀਰਪੁਕਾਰਦੀ, ਹੰਝੂ ਡਾਰਦੀ, ਚੀਕਾਂ ਮਾਰਦੀ ਆਈ। ਫੇਰ

ਤਾਂ ਬਹੁਤ ਕਰਨਾ ਰਸ ਛਾ ਗਿਆ। ਭਾਈ ਗੁਰਦਾਸ, ਜੀਵਾ, ਜੇਠਾ, ਪੈ ੜਾ ਆਦਿਕ ਬ੍ਰਿਧ ਬ੍ਰਿਧ ਸਿੱਖਾਂ ਨੇ ਆ ਕੇ ਸਭ ਨੂੰ ਧੀਰ ਧਰਾਯਾ ਤੇ ਅਟੱਲ ਰਾਇ ਜੀ ਦੇ ਗੁਣ ਵਰਣਨ ਕੀਤੇ ਤੇ ਦਾਹ ਦੀ ਤਿਆਰੀ ਕਰਵਾਈ। ਚੰਦਨ ਦੇ ਭਾਰ ਮੰਗਾਏ। ਗੁਰੂ ਜੀ ਆਪ ਇਸ਼ਨਾਨ ਕਰਾ ਕੇ ਅਟੱਲ ਰਾਇ ਜੀ ਦੇ ਚੋਲੇ

ਨੂੰ ਚੰਡੀ ਦੀ ਭੇਟਾ ਕਰ ਸਭ ਨੂੰ ਧੀਰ ਧਰਾਯਾ ਤੇ ਬਚਨ ਕੀਤਾਹੋਣਹਾਰ ਦੇਵਗਤੀ ਏਸੇ ਤਰ੍ਹਾਂ ਹੀ ਸੀ। ਏਹ ਮੋਯਾ ਨਹੀਂ ਅਮਰ ਹੋਯਾ। ਏਸ ਦਾ ਪ੍ਰਤਾਪ ਲੰਗਰ ਅਤੁਟ ਰਹੇਗਾ। ਭਲੇ, ਬੁਰੇ, ਸਾਧ, ਚੋਰ, ਹਿੰਦੂ, ਤੁਰਕ, ਏਸ ਨੂੰ ਸਭ ਮੰਨਣਗੇ। ਜਿਉਂ ਜਿਉਂ ਰਾਮਦਾਸਪੁਰ ਵਧੇਗਾ ਤਿਉਂ ਤਿਉਂ ਏਸ ਦਾ ਤੇ ਦਰਬਾਰ ਸਾਹਿਬ

ਦਾ ਪਰਤਾਪ ਬਹੁਤ ਵਧੇਗਾ। ਗੁਰੂ ਰਾਮਦਾਸ ਸੋਢੀ ਪਾਤਸ਼ਾਹ ਦੇ ਸ਼ਹਿਰ ਦਾ ਅਟਲ ਰਾਇ ਕੋਤਵਾਲ ਤੇ ਭਾਈ ਸਾਲੋ; ਜੋ ਪਰਸੋਂ ਗ਼ੁਜ਼ਰੇ ਹਨ, ਠਾਣੇਦਾਰ ਹੋਏ। ਏਨ੍ਹਾਂ ਦੀ ਯਾਤ੍ਰਾ ਕੀਤੇ ਬਿਨਾਂ ਯਾਤ੍ਰੀ ਦੀ ਯਾਤ੍ਰਾ ਪ੍ਰਵਾਣ ਨਾ

ਪਵੇਗੀ।ਏਹ ਵਰ ਦੇ ਕੇ ਗੁਰੂ ਸਾਹਿਬ ਜੀ ਨੇ ਅਟੱਲਦੇਵ ਜੀ ਦੇ ਨਮਿਤ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹਰਿਮੰਦਰ ਦੇ ਅੰਦਰ ਕਰਾਯਾ ਤੇ ਵੱਡਾ ਜੱਗ ਕੀਤਾ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗