ਬਾਬੇ ਬੁੱਢੇ ਜੀ ਦਾ ਚਲਾਣਾ ਕਰਤਾਰਪੁਰ ਗੁਰੂ ਨਾਨਕ ਜੀ ਦੇ ਦੇਹਰੇ ਜਾਣਾ ਸ੍ਰੀ ਚੰਦ ਦਾ ਮਿਲਾਪ

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੨੭ / ੬੦

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਜਦ ਇਸ ਜੰਗ ਦੀ ਖ਼ਬਰ ਸ਼ਾਹਜਹਾਂ ਨੂੰ ਦਿੱਲੀ ਪਹੁੰਚੀ, ਤਾਂ ਹੁਕਮ ਹੋਇਆ ਨਵਾਬ ਅਬਦੁਲੇ ਖਾਂ (ਸੂਬੇ ਜਲੰਧਰ) ਦੀ ਕੁਲ ਜਾਇਦਾਦ ਜ਼ਬਤ ਕੀਤੀ ਜਾਵੇ, ਕਿਉਂਕਿ ਉਸ ਨੇ ਸਾਡੀ ਆਗਯਾ ਬਿਨਾਂ ਪਰਜਾ ਤੇ ਫੌਜ ਦਾ ਨੁਕਸਾਨ ਘਾਤ ਕਰਾਇਆ। ਜਾਂ ਏਹ ਲਿਖਿਆ, ਵਜ਼ੀਰ ਖਾਂ ਦਾ ਗੁਰੂ ਕਿਆਂ ਪਾਸ ਆਇਆ ਤਾਂ ਸਿੱਖਾਂ ਨੇ ਹੋਰ ਭੀ

ਖ਼ੁਸ਼ੀ ਮਨਾਈ। ਇਸ ਜੰਗ ਦੀ ਜਿੱਤ ਹੋਣੇ ਕਰ ਗੁਰੂ ਜੀ ਦਾ ਦਬਦਬਾ ਬਹੁਤ ਹੋਇਆ। ਅਨੇਕ ਪੈਂਚ ਤੇ ਹਾਕਮ ਮਿਲਣ ਆਉਣ ਲੱਗ ਪਏ। ਓਹਨਾਂ ਦੀ ਰਸਾਈ ਤੇ ਗੁਰੂ ਦੀ ਕ੍ਰਿਪਾ ਨਾਲ ਨਗਰ ਬਹੁਤ ਸ਼ੀਘਰ ਵੱਸ ਗਿਆ। ਜਿੱਥੇ ਘੇਰੜ ਭਗਵਾਨ ਚੌਧਰੀ ਦਾ ਘਰ ਸੀ, ਉਥੇ ਮਸੀਤ ਬਣਵਾ ਦਿੱਤੀ। ਜਿਨ੍ਹਾਂ ਸਿੱਖਾਂ ਦੇ ਘੋੜੇ

ਮਾਰੇ ਗਏ ਸੇ, ਉਨ੍ਹਾਂ ਨੂੰ ਤਾਂ ਦੇਸ ਵਿੱਚੋਂ ਮੁੱਲ ਲੈ ਦਿੱਤੇ, ਪਰ ਗੁਰੂ ਜੀ ਦੀ ਅਸਵਾਰੀ ਦੇ ਲਾਇਕ ਓਸੇ ਸੁਹੇਲੇ ਨਾਮ ਕੁਮੈ ਤ ਘੋੜੇ ਜੇਹਾ ਨਾ ਲੱਭਣੇ ਕਰ ਪੱਛਮ ਦੇਸ ਦੇ ਮਸੰਦਾਂ ਨੂੰ ਲਿਖ ਭੇਜਿਆ। ਗੁਰੂ ਜੀ ਦੇ ਜੰਗ ਦੀ ਕਥਾ ਸੁਣ ਸੁਣ ਸੰਗਤਾਂ ਬਹੁਤ ਖ਼ੁਸ਼ੀ ਹੋਈਆਂ ਤੇ ਭੇਟਾ ਲੈ ਲ

ਆਉਣ ਲਗੀਆਂ। ਇੱਕ ਬਡਭਾਗਾ ਭਾਈ ਵਡਭਾਗਾ ਨਾਮ ਸੁਦਾਗਰ ਸਿੱਖ ਧਨੀ ਪੋਠੋਹਾਰ ਦੀ ਸੰਗਤ ਨਾਲ ਪੰਜ ਘੋੜੇ ਬਹੁਤ ਚੰਗੇ ਗੁਰੂ ਜੀ ਲਈ ਤੇ ਹੋਰ ਵੇਚਣ ਨੂੰ ਲੈ ਆਇਆ। ਗੁਰੂ ਜੀ ਨੇ ਬੜੇ ਖ਼ੁਸ਼ੀ ਹੋ ਕੇ ਉਹ ਘੋੜੇ ਲੈ ਕੇ ਬਡਭਾਗੇ ਨੂੰ ਲੋਕ ਪ੍ਰਲੋਕ ਦੀ ਦੌਲਤ ਬਖ਼ਸ਼ੀ। ਸੰਗਤ ਨੇ ਭੀ ਬਹੁਤ ਭੇਟਾ ਚੜ੍ਹਾਈ ਤੇ ਜੰਗ ਦੇ ਪ੍ਰਸੰਗ ਸੁਣ

ਸੁਣ ਬਡੀ ਖ਼ੁਸ਼ੀ ਮਨਾਈ। ਗੁਰੂ ਜੀ ਦੇ ਬਚਨ ਉਪਦੇਸ਼ ਸੁਣ ਕੇ ਨਿਹਾਲ ਹੋਏ। ਤਦੋਂ ਨੂੰ ਟਿੱਕਾ ਗੁਰਦਿੱਤਾ ਜੀ ਭੀ ਜੰਗ ਹੋਣਾ ਸੁਣ ਕੇ ਕੀਰਤਪੁਰੋਂ; ਤੇ ਸੂਰਜਮਲ, ਅਣੀ ਰਾਇ ਗੋਇੰਦਵਾਲੋਂ ਸੇਵਕਾਂ ਸਮੇਤ ਗੁਰੂ ਜੀ ਪਾਸ ਆ ਪਹੁੰਚੇ। ਗੁਰੂ ਜੀ ਨੇ ਉਨ੍ਹਾਂ ਪੰਜਾਂ ਘੋੜਿਆਂ ਵਿੱਚੋਂ ਇੱਕ ਟਿੱਕੇ ਜੀ ਨੂੰ, ਦੂਜਾ ਬਿਧੀਚੰਦ ਨੂੰ ਤੀਜਾ

ਭੱਲਣ ਨੂੰ ਬਖ਼ਸ਼ੇ। ਇੱਕ ਦਿਨ ਸਭਾ ਵਿੱਚ ਬੈ ਠਿਆਂ ਬਾਣੀ ਪੜ੍ਹਣ ਵਾਲੇ ਸਿੱਖਾਂ ਦੇ ਪ੍ਰਸੰਗ ਚੱਲਣੇ ਪਰ ਗੁਰੂ ਸਾਹਿਬ ਜੀ ਨੇ ਫੁਰਮਾਯਾ ਕਿ ਇੱਕ ਮਨ ਹੋ ਕੇ ਪੜ੍ਹੇ ਤਾਂ ਬਾਂਛਿਤ ਫ਼ਲ ਗੁਰੂ ਬਾਣੀ ਤੋਂ ਲੱਭਦਾ ਹੈ। ਜੇਕਰ ਕੋਈ ਸਿੱਖ ਇੱਕ ਮਨ ਹੋ ਕੇ ਜਪੁਜੀ ਸਾਹਿਬ ਦਾ ਸੁਧ ਪਾਠ ਸਾਨੂੰ ਸੁਣਾਵੇ

, ਤਾਂ ਓਸ ਨੂੰ ਮਨ ਇੱਛਤ ਪਦਾਰਥ ਦੇਵਾਂਗੇ। ਭਾਈ ਗੋਪਾਲਾ ਭਾਈ ਗੋਪਾਲੇ ਖੱਤ੍ਰੀ ਹਾਫਜ਼ਾਬਾਦ ਦੇ ਨੇ ਬੇਨਤੀ ਕੀਤੀਆਪ ਦੀ ਕ੍ਰਿਪਾ ਹੋਵੇ ਤਾਂ ਮੈ ਸੁਣਾਵਾਂ।ਗੁਰੂ ਸਾਹਿਬ ਜੀ ਨੇ ਬਹੁਤ ਖ਼ੁਸ਼ ਹੋ ਕੇ ਹੁਕਮ ਦਿੱਤਾ। ਸਭ ਸੰਗਤ ਸਮੇਤ ਗੁਰੂ ਜੀ ਸੁਣਦੇ ਰਹੇ, ਓਹ ਪੜ੍ਹਦਾ ਰਿਹਾ। ਇੱਕ ਚਿੱਤ ਸੁਧ ਪਾਠ ਜਿਉਂ ਜਿਉਂ ਓਹ ਕਰੇ, ਤਿਉਂ ਤਿਉਂ ਸਾਹਿਬ ਪਲੰਘ ਦਾ ਸਿਰ੍ਹਾਣਾ ਛੱਡ

ਕੇ ਪਾਇੰਦ ਵੰਨੀ ਹੁੰਦੇ ਰਹੇ ਤੇ ਮਨ ਵਿੱਚ ਥਾਪਿਆ ਕਿ ਗੁਰੂ ਬਾਣੀ ਦੇ ਬਰਾਬਰ ਹੋਰ ਕੋਈ ਪਦਾਰਥ ਸੰਸਾਰ ਵਿੱਚ ਨਹੀਂ। ਤਾਂ ਤੇ, ਏਸ ਸਿੱਖ ਨੂੰ ਸਿਰ੍ਹਾਣੇ ਬੈ ਠਾ ਕੇ ਗੁਰਿਆਈ ਦਾ ਤਿਲਕ ਦੇਵਾਂਗੇ। ਛੇਕੜ ਜਦ ਅੰਤ ਦੀ ਪੌੜੀ ਪੜ੍ਹਣ ਲੱਗਾ, ਤਾਂ ਫੁਰਨਾ ਫੁਰਿਆ, ਪੰਜਾਂ ਘੋੜਿਆਂ ਵਿੱਚੋਂ ਚੀਨਾ ਘੋੜਾ ਗੁਰੂ ਜੀ ਤੋਂ

ਮੰਗਾਂਗਾ। ਓਨ ਭੋਗ ਪਾਇਆ। ਸੰਗਤ ਅਤਯੰਤ ਖ਼ੁਸ਼ੀ ਹੋਈ। ਸਤਿਗੁਰਾਂ ਨੇ ਓਹੋ ਘੋੜਾ ਕਾਠੀ ਚਾਂਦੀ ਦੀ ਸਮੇਤ ਓਸ ਨੂੰ ਦੇ ਕੇ ਬਚਨ ਕੀਤਾ: ਵਿਣੁ ਕਰਮਾ ਕਿਛੁ ਪਾਈਐ ਨਾਹੀ ਜੇ ਬਹੁਤੇਰਾ ਧਾਵੈ ॥

(ਤਿਲੰਗ, ਮਃ ੧ - ੭੨੨) ਅਸੀਂ ਏਸ ਸਿੱਖ ਨੂੰ ਗੱਦੀ ਗੁਰਿਆਈ ਦੇਣ ਲਈ ਸਿਰ੍ਹਾਣਾ ਛੱਡਿਆ ਸੀ। ਪਰ ਏਸ ਘੋੜਾ ਮੰਗ ਲੀਤਾ।ਏਹ ਗੁਰੂ ਕੀ ਬਾਣੀ ਪੜ੍ਹਨੇ ਦਾ ਮਹਾਤਮ ਪ੍ਰਗਟ ਕੀਤਾ। ਓਸ ਸਮੇਂ ਬਾਬੇ ਬੁੱਢੇ ਜੀ ਸਮੇਤ ਭਾਈ ਗੁਰਦਾਸ ਜੀ ਨੂੰ ਲੈ ਆਉਣ ਵਾਸਤੇ ਜੋ ਸਿੱਖ ਗੁਰੂ ਜੀ ਨੇ ਭੇਜੇ ਸੇ, ਸੋ ਤਪੱਸਯਾ ਕਰਦੇ ਹੋਇਆਂ

ਬਾਸਰਕੇ ਬੀੜ ਵਿੱਚੋਂ ਲੈ ਆਏ। ਉਨ੍ਹਾਂ ਨਾਲ ਹੋਰ ਭੀ ਅਜਿੱਤਾ, ਜੀਵਾ, ਨਿਹਾਲੂ, ਆਦਿਕ ਬਹੁਤ ਪਰੇਮੀ ਪੁਰਖ ਗੁਰੂ ਜੀ ਦੇ ਦਰਸ਼ਨ ਕਰਨ ਆ

ਗਏ। ਗੁਰੂ ਸਾਹਿਬ ਬਾਬੇ ਜੀ ਤੇ ਗੁਰਦਾਸ ਜੀ ਨੂੰ ਉੱਠ ਕੇ ਮਿਲੇ। ਆਪਸ ਵਿੱਚ ਬ੍ਰਹਮ ਵੀਚਾਰ ਦੇ ਪ੍ਰਸੰਗ ਸੁਣੇ ਸੁਣਾਏ, ਜਿਸ ਤੋਂ ਸੰਗਤ ਨੂੰ ਬਹੁਤ ਲਾਭ ਹੋਇਆ। ਬਾਬੇ ਜੀ ਨੇ ਨਗਰ ਦਾ ਨਾਮ ਹਰਿਗੋਬਿੰਦ ਪੁਰ ਰੱਖਿਆ। ਤਦੋਂ ਨੂੰ ਬਾਬੇ ਜੀ ਦਾ ਪਰਵਾਰ ਭਾਈ ਭਾਨਾਂ ਆਦਿਕ ਆਪਣੀ ਸੰਗਤ ਸਮੇਤ ਗੁਰੂ ਜੀ ਦੇ

ਦਰਸ਼ਨ ਨੂੰ ਉਸ ਥਾਂ ਆਏ। ਪੰਜ ਦਿਨ ਬ੍ਰਹਮ ਗਯਾਨ, ਭਗਤੀ, ਉਪਾਸਨਾ ਦੇ ਪ੍ਰਸੰਗ; ਗੁਰੂ ਸਿੱਖੀ ਦੇ ਧਾਰਨ ਦਾ ਉਪਦੇਸ਼ ਹੁੰਦਾ ਰਿਹਾ। ਓਕੜ ਭਾਈ ਭਾਨਾ ਗੁਰੂ ਜੀ ਤੋਂ ਆਗਿਆ ਲੈ ਕੇ ਬਾਬੇ ਜੀ ਨੂੰ ਆਪਣੇ ਘਰ ਨੂੰ ਲੈ ਤੁਰਿਆ। ਭਾਈ ਗੁਰਦਾਸ ਜੀ ਨੂੰ ਗੁਰੂ ਸਾਹਿਬ ਨੇ ਗੋਇੰਦਵਾਲ ਮਹਿਲਾਂ ਪਾਸ ਰਹਿਣ ਲਈ,

ਓਨ੍ਹਾਂ ਦੇ ਖ਼ਰਚ ਵਾਸਤੇ ਮਾਇਆ ਦੇ ਕੇ ਭੇਜਿਆ। ਇੱਕ ਦਿਨ ਬਹੁਤ ਪਿੰਡਾਂ ਦੇ ਹਿੰਦੂਆਂ ਨੇ ਗੁਰੂ ਜੀ ਪਾਸ ਆ ਕੇ ਫਰਿਆਦ ਕੀਤੀ ਕਿ ਛਪਾਰੀ ਪਿੰਡ ਦੇ ਮੁਸਲਮਾਨ ਗੋ ਬਧ ਕਰਦੇ ਹਨ। ਰਾਤ ਬਿਰਾਤ ਵੇਲੇ ਕੁਵੇਲੇ ਸਾਡੀਆਂ ਗਊਆਂ ਨੂੰ ਚੁਰਾ ਕੇ ਲੈ ਜਾਂਦੇ ਹਨ ਤੇ ਬਧ ਕਰਦੇ ਹਨ। ਗੁਰੂ ਜੀ ਨੇ

ਤੁਰਕਾਂ ਨੂੰ ਬਹੁਤ ਸਮਝਾਇਆ। ਜਦ ਓਹ ਏਸ ਕੁਕਰਮ ਤੋਂ ਨਾ ਹਟੇ ਤਾਂ ਗੁਰੂ ਜੀ ਦੇ ਹੁਕਮ ਨਾਲ ਭਾਈ ਬਿਧੀਏ ਭੱਲਣ, ਰਾਇ ਜੀਵੇ ਆਦਿਕ ਜੋਧਿਆਂ ਨੇ ਜਾ ਕੇ ਸਜੰਗ ਓਨ੍ਹਾਂ ਨੂੰ ਮਾਰ ਕੁੱਟ ਲੁੱਟ ਪੁੱਟ ਕੇ ਪਿੰਡ ਦਾ ਥੇਹ ਕਰ ਘਤਿਆ। ਤੁਰਕ ਨੱਸ ਗਏ। ਏਸੇ ਗਲੋਂ ਓਸ ਪ੍ਰਗਣੇ ਦੇ ਸਭ ਹਿੰਦੂ ਗੁਰੂ

ਜੀ ਦੇ ਪਰੇਮੀ ਤੇ ਪੱਖੀ ਬਣ ਗਏ। ਅਜੇ ਬਾਬੇ ਬੁੱਢੇ ਜੀ ਨੂੰ ਦੋ ਮਹੀਨੇ ਭੀ ਨਹੀਂ ਗ਼ੁਜ਼ਰੇ ਸੇ ਕਿ ਓਨ ਬੇਨਤੀ ਕਰ ਭੇਜੀ ਕਿ ਮੇਰਾ ਅੰਤ ਸਮਾਂ ਹੈ । ਗੁਰੂ ਸਾਹਿਬ ਦਰਸ਼ਨ ਦੇ ਜਾਣ ਗੁਰੂ ਜੀ ਨੂੰ ਓਸ ਦਾ ਬਹੁਤ ਪ੍ਰੇਮ ਸੀ। ਏਸ ਵਾਸਤੇ ਹੋਰ ਲਸ਼ਕਰ ਨੂੰ ਛੱਡ ਕੇ, ਸੌ ਕੁ

ਅਸਵਾਰ ਨਾਲ ਲੈ , ਰਾਹ ਵਿੱਚ ਕਈ ਰਾਤਾਂ ਠਹਿਰ ਕੇ, ਸਰਧਾਵਾਨ ਪ੍ਰੇਮੀਆਂ ਨੂੰ ਨਿਹਾਲ ਕਰਦੇ ਹੋਏ, ਰਮਦਾਸ ਪੁਰੇ ਬੁੱਢੇ ਜੀ ਨੂੰ ਜਾ ਦਰਸ਼ਨ ਦਿੱਤੇ। ਤਿੰਨ ਦਿਨ ਆਪਸ ਵਿੱਚ ਹਰਿ ਚਰਚਾ ਕਰਦੇ ਤੇ ਆਦਿ ਗੁਰੂ ਜੀ ਦੇ ਅਦਭੁਤ ਚਰਿੱਤ੍ਰ ਬੁੱਢੇ ਜੀ ਤੋਂ ਸੁਣ ਕੇ ਓਸ ਪ੍ਰਗਣੇ ਦੀ ਸੰਗਤ ਬਹੁਤ ਆਈ। ਦਰਸ਼ਨ ਕਰ

ਕੇ ਭੇਟਾ ਚੜ੍ਹਾਈ। ਚੌਥੇ ਦਿਨ ਬਾਬੇ ਬੁੱਢੇ ਜੀ ਨੇ ਦਰਸ਼ਨ ਕਰਦੇ ਹੋਏ ਬਾਬਾ ਬੁੱਢਾ ਜੀ ਦਾ ਅਕਾਲ ਚਲਾਣਾ ੧੪ ਮੱਘਰ ੧੬੮੫ ਬਿਕ੍ਰਮੀ ਨੂੰ ਸੱਪ ਦੀ ਕੰੁਜ ਵਾਂਗੂੰ ਦੇਹ ਛੱਡ ਦਿੱਤੀ। ਓਸ ਤੋਂ ਚੌਥੇ ਦਿਨ ਬਾਦ ਗੁਰੂ ਜੀ ਗੰ੍ਰਥ ਸਾਹਿਬ ਜੀ ਦਾ ਪਾਠ ਧਰਾ ਕਰ ਸੰਗਤਾਂ ਦੀ ਅਰਜ਼ ਮੰਨ ਕੇ ਓਸ ਦੇਸ ਦੀ ਸੈ ਰ ਕਰਨ ਚਲੇ ਗਏ, ਜਿਸ ਵਿੱਚ ਅਨੰਤ ਸਿੱਖਾਂ ਦੀ ਕਾਮਨਾ ਪੂਰੀ ਕੀਤੀ ਅਤੇ ਬਹੁਤ ਮਾਇਆ ਭੇਟ

ਆਈ। ਬਾਬੇ ਦੀ ਸੱਤਮੀ ਨੂੰ ਮੁੜ ਰਮਦਾਸ ਪੁਰੇ ਆ ਗਏ। ਬਾਬੇ ਦੇ ਪੜੋਤ੍ਰੇ ਭਾਈ ਭਾਨੇ ਨੂੰ; ਜਿਸ ਦੀ ਬਾਂਹ ਬਾਬਾ ਜੀ ਫੜਾ ਗਏ ਸੇ, ਦਸਤਾਰ ਬੰਧਾਈ। ਓਥੋਂ ਵਿਦਾ ਹੋ ਕੇ ਕਰਤਾਰਪੁਰ ਆਦਿ ਗੁਰੂ ਜੀ ਦੀ ਧਰਮਸਾਲਾ ਜਾ ਬਿਰਾਜੇ। ਦਰਸ਼ਨ ਪਾਏ, ਪ੍ਰਸ਼ਾਦ ਕਰਾਏ। ਦੂਜੇ ਦਿਨ ਰਾਵੀ ਨਦੀ ਪਾਰ ਹੋ ਕੇ ਬਾਬੇ

ਨਾਨਕ ਜੀ ਦੇ ਦੇਹੁਰੇ ਦਾ ਦਰਸ਼ਨ ਕਰ ਪ੍ਰਸ਼ਾਦ ਕਰਾਇਆ। ਬੇਦੀ ਧਰਮ ਚੰਦ ਖ਼ਬਰ ਸੁਣ ਕੇ ਗੁਰੂ ਜੀ ਨੂੰ ਆ ਮਿਲਿਆ। ਡੇਰਾ ਕਰਾ ਕੇ ਪ੍ਰਸ਼ਾਦ ਛਕਾਇਆ। ਦਾਣਾ ਘਾਸ ਘੋੜਿਆਂ ਨੂੰ ਦਿੱਤਾ। ਗੁਰੂ ਜੀ ਨੇ ਓਸ ਦੇ ਪੋਤਰੇ ਮੇਹਰ ਚੰਦ, ਮਾਣਕ ਚੰਦ ਨੂੰ ਸੋਇਨੇ ਦੇ ਕੰਗਣ ਪਹਿਨਾਏ। ਰਾਤ ਨੂੰ ਪਰਸਪਰ ਆਦਿ ਗੁਰੂ ਜੀ

ਦੀਆਂ ਤੇ ਜੰਗ ਦੀਆਂ ਬਾਤਾਂ ਪ੍ਰੇਮ ਨਾਲ ਕਰਦੇ ਰਹੇ। ਓਥੋਂ ਚੜ੍ਹ ਕੇ ਬਾਰਠਪਿੰਡ, ਗੁਰਦਾਸ ਪੁਰ ਦੇ ਪ੍ਰਗਣੇ; ਜਿੱਥੇ

ਬਾਬਾ ਸ੍ਰੀ ਚੰਦ ਜੀ ਨਾਲ ਮਿਲਾਪ ਸ੍ਰੀ ਚੰਦ ਜੀ ਤਪੱਸਯਾ ਕਰ ਰਹੇ ਸੇ, ਜਾ ਦਰਸ਼ਨ ਦਿੱਤੇ ਲਿਤੇ। ਆਪਸ ਵਿੱਚ ਮਿਲ ਕੇ ਬਾਤਾਂ ਕਰ ਵੱਡੇ ਖ਼ੁਸ਼ੀ ਹੋਏ। ਅਨੇਕ ਚਮਤਕਾਰੇ ਦੇਖੇ ਦਿਖਾਏ। ਤਿੰਨ ਦਿਨ ਓਥੇ ਰਹੇ। ਸ੍ਰੀ ਚੰਦ ਜੀ ਜੰਗ ਦੇ ਪ੍ਰਸੰਗ ਸੁਣ ਸੁਣ ਹਸਦੇ ਰਹੇ। ਫੇਰ ਗੁਰੂ ਜੀ ਦੇ ਨਾਲ ਟਿੱਕੇ ਗੁਰਦਿੱਤੇ ਤੇ ਸੂਰਜਮਲ ਨੂੰ ਦੇਖ ਕੇ

ਪੁਛਿਆਆਪ ਦੇ ਕਿੰਨੇ ਸਾਹਿਬਜ਼ਾਦੇ ਹਨਏਨ੍ਹਾਂ ਪੰਜ ਦੱਸੇ ਤਾਂ ਓਹ ਬੋਲੇਕੋਈ ਬਾਬੇ ਕਾ ਭੀ ਹੈ ਏਨ੍ਹਾਂ ਆਖਿਆਸਭੇ ਬਾਬੇ ਦੇ ਹਨ। ਜੇੜ੍ਹਾ ਪਸਿੰਦ ਆਵੈ, ਲੈ ਲਓ।ਸ੍ਰੀ ਚੰਦ ਜੀ ਨੇ

ਬਾਬਾ

ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਗੁਰਦਿੱਤੇ ਜੀ ਦੀ ਬਾਂਹ ਫੜ ਕੇ ਬਚਨ ਕੀਤਾਏਹ ਤੁਸਾਡਾ ਭੀ ਟਿੱਕਾ ਤੇ ਸਾਡਾ ਭੀ ਏਹੋ ਟਿੱਕਾ। ਸੋ ਦੀਨ ਦੁਨੀ ਦਾ ਟਿੱਕਾ ਹੋਯਾ। ਆਪਣੀ ਸੇਲੀ ਟੋਪੀ ਗੁਰਦਿੱਤੇ ਜੀ ਨੂੰ ਪਹਿਨਾ ਕੇ ਆਖਿਆਗੁਰੂ ਨਾਨਕ ਜੀ ਦੀ ਦੌਲਤ ਦੋਵੇਂ ਪ੍ਰਕਾਰ ਦੀ ਮੀਰੀ ਪੀਰੀ ਤਾਂ ਪਹਿਲੇ ਹੀ ਤੁਹਾਡੇ ਘਰ ਗਈ ਹੋਈ ਹ

। ਇੱਕ ਫ਼ਕੀਰੀ ਮੇਰੇ ਪਾਸ ਸੀ। ਸੋ ਸਮੰੁਦ੍ਰ ਵਿੱਚ ਨਦੀਆਂ ਦੇ ਪੈ ਣ ਵਾਂਗੂੰ ਏਹ ਭੀ ਤੁਹਾਡੇ ਘਰ ਜਾ ਰਹੀ।ਗੁਰੂ ਜੀ ਨੇ ਆਖਿਆਸਭ ਆਪ ਦੀ ਬਖ਼ਸ਼ੀਸ਼ ਹੈ ।ਓਸੇ ਦਿਨ ਤੋਂ ਗੁਰਦਿੱਤੇ ਜੀ ਨੂੰ ਬਾਬੇ ਦਾ ਵਰ ਹੋਣੇ ਕਰ ਸਿੱਖ ਲੋਕ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾਆਖਣ ਲੱਗ

ਪਏ। ਗੁਰੂ ਸਾਹਿਬ ਨੇ ਸ੍ਰੀ ਚੰਦ ਜੀ ਤੋਂ ਵਿਦਿਆ ਤੇ ਅਸੀਸ ਲੈ ਕੇ ਮਾਘੀ ਹਰਗੋਬਿੰਦ ਪੁਰ ਆ ਕੀਤੀ। ਸੂਰਜਮਲ ਨੂੰ; ਜੋ ਓਦੋਂ ਯਾਰਾਂ ਬਰਸ ਦਾ ਸੀ, ਭਾਈ ਪੈ ੜਾ, ਕਾਲਾ, ਭੱਲਣ, ਭਗਤੂ, ਦਿਆਲਾ ਆਦਕ ਪੰਜਾਹ ਸਿੱਖ ਨਾਲ ਦੇ ਕੇ ਕਰਤਾਪੁਰ; ਤੇ ਗੁਰਦਿੱਤੇ ਜੀ ਨੂੰ ਕੀਰਤਪੁਰ ਵਸੋਂ ਕਰਨ ਲਈ ਭੇਜਿਆ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗