ਜਦ ਹਰਿਗੋਬਿੰਦਪੁਰ ਨਿਵਾਸ ਕਰ ਕੇ ਬਸਤੀ ਦੀ ਸੂਰਤ ਕਾਇਮ ਕਰਨ ਲਈ ਗੁਰੂ ਜੀ ਓਥੋਂ ਕੋਟ ਕਢਾਉਣ ਲੱਗੇ ਤਾਂ ਭਗਵਾਨ ਚੰਦ ਭਗਵਾਨ ਚੰਦ ਘੇਰੜ ਨੇ ਮੌਤ ਸਹੇੜੀ ਖੱਤ੍ਰੀ ਓਸ ਪ੍ਰਗਣੇ ਦਾ ਮਾਲਗੁਜ਼ਾਰ, ਸ਼ਾਹੀ ਚੰਦੂ ਦੀਵਾਨ ਦਾ ਸਾਕ, ਸੂਬੇ ਜਲੰਧਰ ਦਾ ਪੱਗ ਵੱਟ ਮਿਤ੍ਰ, ਜੋ ਓਸੇ ਪਿੰਡ ਵਿੱਚ ਵਸਦਾ ਸੀ; ਹੁਣ ਓਹ ਗੁਰੂ ਜੀ ਦੀ ਬਾਦਸ਼ਾਹ ਨਾਲ ਵਿਗੜੀ ਹੋਈ ਸਮਝ ਕੇ, ਸੂਬੇ ਜਲੰਧਰ ਦੇ ਜ਼ੋਰ ਨਾਲ ਗੁਰੂ ਜੀ ਤੋਂ ਉਹ ਪਿੰਡ ਛੁਡਾਉਣ ਦਾ ਮਨਸੂਬਾ ਠਾਨ ਕੇ ਗੁਰੂ ਜੀ
ਨੂੰ ਉਠਾਉਨ ਵਾਸਤੇ ਚਲਾ ਆਇਆ। ਜਿੱਥੇ ਗੁਰੂ ਜੀ ਦੀਵਾਨ ਵਿੱਚ ਬੈ ਠੇ ਕੀਰਤਨ ਸੁਣਾ ਰਹੇ ਸੇ, ਓਥੇ ਆ ਕਰ ਆਖਣ ਲਗਾਹੁਣ ਤੁਸੀਂ ਇੱਜ਼ਤ ਲੈ ਕੇ ਏਥੋਂ ਚਲੇ ਜਾਓ। ਓਹ ਸਮਾਂ ਗਿਆ ਜਦ ਤੁਸੀਂ ਦੀਵਾਨ ਚੰਦੂ ਲਾਲ ਨੂੰ ਮਾਰ ਕੇ ਬਾਦਸ਼ਾਹ ਤੋਂ ਏਹ ਪਿੰਡ ਲਿਖਾ ਲੀਤਾ ਸੀ। ਹੁਣ ਜਦ ਤੈ ਨੂੰ ਆਪਣੇ
ਦਾਦੇ ਲਾਹੀ ਦੇ ਪਿੰਡ ਰਾਮਦਾਸਪੁਰ ਵਿੱਚੋਂ ਕੱਢਿਆ ਗਿਆ, ਤਾਂ ਏਥੇ ਕਿਨ ਬੈ ਠਣ ਦੇਣਾ ਹੈ? ਹੁਣ ਤਾਂ ਮੈ ਤੁਹਾਨੂੰ ਖੱਤ੍ਰੀ ਭਾਈ ਜਾਣ ਕੇ ਭਲੇਮਾਨਸਾਂ ਵਾਂਗੂੰ ਕਹਿ ਚਲਯਾ ਹਾਂ, ਜੇ ਸਵੇਰ ਹੁੰਦੀ ਨੂੰ ਆਪ ਨੇ ਤੰਬੂ ਸਲੀਤੇ ਪੁੱਟ ਕੇ ਨਾ ਤੁਰ ਗਏ, ਤਾਂ ਮੈ ਸਵੇਰੇ ਆਪਣੇ ਪ੍ਰਗਣੇ ਦੇ ਜੱਟਾਂ ਨੂੰ
ਸੱਦ ਕੇ ਬੇਇੱਜ਼ਤੀ ਕਰ ਕੇ ਉਠਾ ਦੇਵਾਂਗਾ।ਏਹੋ ਜੇਹੇ ਬੇਅਦਬੀ ਦੇ ਖੋਟੇ ਬਚਨ ਸੁਣ ਕੇ ਬਿਧੀਚੰਦ ਨੇ ਤਾਂ ਓਦੋਂ ਹੀ ਓਸ ਨੂੰ ਦਾਖ ਦਾਣੇ ਦੇਣੇ ਚਾਹੇ ਸੇ, ਪਰ ਗੁਰੂ ਜੀ ਦਾ ਰੁਖ ਵੇਖ ਕੇ ਚੁੱਪ ਕਰ ਰਿਹਾ। ਦੂਜੇ ਦਿਨ ਜਦ ਓਹ ਆ ਕੇ ਸਵੇਰੇ ਹੀ ਬਕਬਾਦ ਕਰਨ ਲਗਾ ਤੇ ਬੋਲਿਆਤੁਸੀਂ
ਕਿਉਂ ਆਪਣੀ ਜਾਨ ਦਾ ਬੁਰਾ ਮੰਗਦੇ ਹੋ? ਆਹ ਬਯਾਸੀ ਪਿੰਡ ਕੇਵਲ ਮੇਰਾ ਹੁਕਮ ਚਾਹੁੰਦੇ ਹਨ। ਜੇ ਉੱਠ ਪਏ ਤਾਂ ਤੁਸਾਡਾ ਕਿਤੇ ਪਤਾ ਤਾਂ ਲੱਗੂ ਬੋਟੀ ਬੋਟੀ ਵੰਡ ਲੈ ਜਾਣਗੇ।ਫੇਰ ਭੀ ਗੁਰੂ ਜੀ ਨੇ ਓਸ ਨੂੰ ਮੂਰਖ ਸਮਝ ਕੇ ਕੁਛ ਨਾ ਆਖਯਾ। ਪਰ ਓਹ ਸਿਰੇ ਹੀ ਚੜ੍ਹਦਾ ਗਿਆ ਤੇ ਪੰਜ
ਸੱਤ ਸੌ ਆਦਮੀ ਬੁਲਾ ਕੇ ਗੁਰੂ ਜੀ ਦੇ ਨਿਸ਼ਾਨ ਦੀ ਲਾਜ ਖੋਲ੍ਹ ਕੇ ਬੋਲਿਆਦੇਖੋ ਯਾਰੋ! ਸ਼ਰਮ ਨਹੀਂ ਆਉਂਦੀ। ਕੇਡਾ ਲੁਚਪੁਣਾ ਕਰਦੇ ਹਨ! ਅਜੇਹੇ ਢੀਠ ਹਨ, ਸੁਣਦੇ ਹੀ ਨਹੀਂ! ਗੁਰੂ ਸਦਾਉਂਦੇ ਹਨ। ਕੇਡਾ ਪਖੰਡ ਰਚਾਇਆ ਹੈ ! ਅੱਗ ਨੂੰ ਆਈ ਘਰ ਵਾਲੀ ਹੋ ਬੈ ਠੀ। ਉਠਾਓ! ਡਾਂਡਕ ਮਾਂਡਕ, ਨਹੀਂ ਤਾਂ ਹੁਣੇ ਦੂਜਾ
ਦਾਉ ਹੰੁਦਾ ਹੈ । ਗ੍ਰਿਸਤੀ ਖੱਤ੍ਰੀ ਹੋ ਕੇ ਪੁਜਾਰੀ ਬਣ ਬੈ ਠੇ। ਮੱਤ ਮਾਰੀ ਗਈ ਨੇ। ਲੋਕਾਂ ਦੇ ਘਰ ਖੋਂਹਦੇ ਫਿਰਦੇ ਹਨ। ਜਦ ਏਹੋ ਜੇਹੇ ਬਹੁਤ ਕੁਬੋਲ ਕਰਦਾ ਹੀ ਗਿਆ ਤਾਂ ਭਾਈ ਬਿਧੀਚੰਦ ਨੇ ਗਰਦਨੋਂ ਫੜ ਕੇ ਚਾਰ ਚੁਪੇੜਾਂ ਮਾਰੀਆਂ ਤਾਂ ਵੱਡੇ ਗੁਰੂਆਂ ਦੇ ਨਾਮ ਲੈ ਲੈ ਗਾਲ੍ਹੀਂ ਦੇਣ ਲੱਗਾ। ਸਿੱਖ ਕਦੋਂ
ਸਹਾਰਦੇ ਸੇ? ਭੱਲਣ ਦੀ ਇੱਕ ਮੁੱਕੀ ਖਾ ਕੇ ਪੁੱਠਾ ਹੋ ਡਿੱਗ ਪਿਆ। ਜਿਉਂ ਜਿਉਂ ਗਾਲ੍ਹੀਆਂ ਬਕੇ, ਤਿਉਂ ਤਿਉਂ ਮਾਰ ਖਾਂਦਾ ਜਾਵੇ। ਲੱਤ ਮੁੱਕੀ ਅਜੇਹੀ ਬਰਸੀ ਕਿ ਜਿੰਦ ਨਿਕਲਦੀ ਭੀ ਖ਼ਬਰ ਨਾ ਹੋਈ। ਓਸ ਦੁਸਟ ਦਾ ਮਰਨਾ ਹੀ ਸੀ ਕਿ ਜੋ ਗਾਂਢਵੀ ਧਾੜ ਓਸ ਦੇ ਨਾਲ ਆਈ ਸੀ, ਸਭ ਡਰ ਦੇ
ਮਾਰੇ ਦੌੜ ਗਈ। ਗੁਰੂ ਸਾਹਿਬ ਬੋਲੇਚੰਗਾ ਹੋਯਾ ਏਹ ਮਹਿਖਾਸੁਰ ਦੈਂਤ ਨਗਰ ਬਲੀ ਦਿੱਤਾ ਗਿਆ। ਹੁਣ ਨਗਰ ਅਚੱਲ ਬਸੇਗਾ। ਏਸ ਨੂੰ ਬਯਾਸਾ ਦੇਵੀ ਦੀ ਭੇਟ ਕਰ ਦਿਓ।ਜਾਂ ਸਿੱਖਾਂ ਨੇ ਓਸ ਨੂੰ ਘਸੀਟ ਕੇ ਨਦੀ ਵਿੱਚ ਸਿੱਟ ਘੱਤਿਆ ਤੇ ਓਸ ਦੇ ਪੁੱਤ੍ਰ
ਰਤਨ ਚੰਦ ਘੇਰੜ ਸੂਬਾ ਜਲੰਧਰ ਪਾਸ ਫਰਿਆਦੀ ਰਤਨ ਚੰਦ ਨੂੰ ਲੋਕਾਂ ਨੇ ਸਾਰਾ ਹਾਲ ਜਾ ਦੱਸਿਆ, ਤਾਂ ਓਹ ਸਿਰ ਖੋਂਹਦਾ ਰੋਂਦਾ ਪਿਟਦਾ ਬਕਬਾਦ ਕਰਦਾ ਹੋਇਆ ਸੂਬੇ ਜਲੰਧਰ ਵਾਲੇ ਪਾਸ ਫਰਿਆਦ ਕਰਨ ਚੱਲਿਆ। ਓਥੇ ਚੰਦੂ ਸੁਆਹੀ ਦਾ ਭਾਈ ਲਾਲ ਚੰਦ ਅਬਦੁਲੇ ਖਾਂ ਸੂਬੇ ਜਲੰਧਰ ਦਾ ਪੇਸ਼ਕਾਰ ਤੇ ਚੰਦੂ ਦਾ ਪੁੱਤ੍ਰ ਕਰਮ ਚੰਦ (ਮੁਹਾਲਦਾਰ) ਤਸੀਲਦਾਰ ਸੀ। ਪਹਿਲੇ ਉਨ੍ਹਾਂ ਪਾਸ
ਜਾ ਕੇ ਆਪਣੇ ਬਾਪ ਦੀ ਮੌਤ ਦਾ ਸਾਰਾ ਹਾਲ ਦੱਸ ਕੇ ਪਗੜੀ ਉਤਾਰ ਦਿੱਤੀ ਅਤੇ ਸੌਂਹ ਖਾਧੀ ਕਿ ਵੈ ਰ ਲਏ ਬਿਨਾਂ ਮੈ ਪੱਗ ਨਹੀਂ ਬੰਨ੍ਹਣੀ। ਓਹ ਤਾਂ ਪਹਿਲੇ ਹੀ ਚੰਦੂ ਦਾ ਵੈ ਰ ਲੈ ਣਾ ਤੇ ਆਪਣਾ ਪਿੰਡ ਛੁਡਾਉਣਾ ਚਾਹੁੰਦੇ ਸੇ। ਓਸੇ ਘੜੀ ਨਾਜ਼ਮ ਪਾਸ ਉਸ ਨੂੰ ਲੈ ਗਏ। ਗੁਰੂ ਜੀ
ਦੀ ਜਬਰੀ ਤੇ ਆਪਣੀ ਬਕਬਾਦੀ ਦਾ
ਹਾਲ ਦੂਣਾ ਚੌਣਾ ਕਰ ਕੇ ਸੁਣਾਇਆ। ਫੇਰ ਏਹ ਭੀ ਦੱਸਿਆ ਕਿ ਓਹ ਅੰਮ੍ਰਤਸਰੋਂ ਬਾਦਸ਼ਾਹ ਦਾ ਕੱਢਿਆ ਹੋਯਾ ਸ਼ਾਹੀ ਚੋਰ ਹੈ । ਹੁਣ ਓਸ ਪਾਸ ਥੋੜੇ ਹੀ ਜੱਟ ਬੂਟ ਨਿਕੰਮੇ ਜੇਹੇ ਆਦਮੀ ਹਨ। ਬਾਜ਼ ਸਮੇਤ ਫੜ ਕੇ ਬਾਦਸ਼ਾਹ ਪਾਸ ਪੁਚਾਓ, ਜਿਸ ਤੋਂ ਤੁਸਾਂ ਨੂੰ ਹੁੱਦਾ, ਇੱਜ਼ਤ, ਇਨਾਮ, ਛਤਾਬ ਥੋੜੇ ਹੀ ਉੱਦਮ ਨਾਲ
ਮਿਲ ਪਵੇ। ਏਹੋ ਜੇਹੀਆਂ ਮਸਾਲੇਦਾਰ ਗੱਲਾਂ ਮਤਲਬੀ ਖੱਤ੍ਰੀਆਂ ਤੋਂ ਸੁਣ ਕੇ ਬਿਨਾਂ ਸੋਚੇ ਸਮਝੇ ਬੇਅਕਲ ਨਾਜ਼ਮ ਨੇ ਗੁਰੂ ਜੀ ਵਲ ਕੂਚ ਕਰਨਾ ਠਾਲ ਲੀਤਾ। ਪੰਜ ਕੁ ਹਜ਼ਾਰ ਆਪਣੀ ਤੇ ਕੁਛ ਤਾਬੇਦਾਰਾਂ ਜਾਗੀਰਦਾਰਾਂ ਦੀ ਫੌਜ ਲੈ ਕੇ ਚੜ੍ਹ ਬੈ ਠਾ। ਬਾਕੀ ਦੀਨ ਮਜ਼੍ਹਬ ਦੇ ਜੰਗ ਦਾ ਢੰਡੋਰਾ ਫੇਰ ਕੇ ਮੁਲਕੀ ਮੁਸਲਮਾਨ ਕੱਠੇ
ਕਰ ਲੀਤੇ। ਏਹ ਖ਼ਬਰ ਜਦ ਮਾਝੇ ਤੇ ਮਾਲਵੇ ਦੇ ਸਿੱਖਾਂ ਨੂੰ ਹੋਈ, ਤਾਂ ਕਈ ਹਜ਼ਾਰ ਸਿਦਕੀ ਸਿੱਖ ਗੁਰੂ ਨਮਿੱਤ ਸੀਸ ਦੇਣ ਵਾਲੇ ਆਪਣੇ ਆਪਣੇ ਘਰਾਂ ਤੋਂ ਸ਼ਸਤ੍ਰ ਲੈ ਕੇ ਗੁਰੂ ਜੀ ਪਾਸ ਆ ਕੱਠੇ ਹੋਏ। ਗੁਰੂ ਸਾਹਿਬ ਨੇ ਸਭ ਦਾ ਯਥਾ ਯੋਗ ਸਤਕਾਰ ਕਰ ਕੇ ਭਾਈ ਜੱਟੂ, ਪੈ ੜੇ, ਜੇਠੇ,
ਕਲਿਆਣੇ, ਪਰਾਗੇ, ਤੋਤੇ, ਮਥਰੇ, ਜਗਨੇ, ਪਰਸੂ, ਸਕਤੂ, ਭੱਲਣ, ਬਿਧੀਚੰਦ ਆਦਿਕ ਬਹਾਦਰਾਂ ਨੂੰ ਸੌ ਸੌ ਆਦਮੀ ਦਾ ਜਥੇਦਾਰ ਬਣਾ ਦਿੱਤਾ। ਜਿਹਨਾਂ ਲੋਕਾਂ ਨੂੰ ਜਹਾਂਗੀਰ ਦੇ ਸਮੇਂ ਗੁਰੂ ਸਾਹਿਬਾਂ ਜੀ ਤੋਂ ਸੰਸਾਰਕ ਫਾਇਦਾ ਪਹੁੰਚਾ ਸੀ, ਓਹ ਭੀ ਰਾਜਾ ਹਰੀਪੁਰੀਆ, ਬਸੌਲੀ, ਤਾਰਾ ਚੰਦ, ਸਭਾ ਚੰਦ ਨੂਰਪੁਰੀਆ, ਪ੍ਰਤਾਪ ਸਿੰਘ, ਮੰਜ, ਸ਼ੀਹਾਂ ਚੌਧਰੀ ਗਿੱਲ, ਕਰਮਾ ਸਰਾਉ
, ਚੌਧਰੀ ਕਲਾ ਦੁਲਟ, ਫਤੇ ਮੁਹੰਮਦ ਪਠਾਣ ਕੋਟੀਏ ਆਦਿਕ ਆਪਣੀ ਆਪਣੀ ਫੌਜ ਲੈ ਕੇ ਗੁਰੂ ਜੀ ਦੀ ਸੇਵਾ ਕੁਮਕ ਲਈ ਕੱਠਾ ਆ ਪਹੁੰਚੇ। ਏਸ ਪ੍ਰਕਾਰ ਗੁਰੂ ਜੀ ਦੇ ਪਾਸ ਭੀ ਸਤ ਅੱਠ ਹਜ਼ਾਰ ਬਹਾਦਰ ਹੋ ਗਿਆ। ਜਲੰਧਰ ਦੇ ਸੂਬੇ ਅਬਦੁਲੇ ਖਾਂ ਨੇ ਬਿਆਸਾ ਦੇ ਪੱਤਣੋਂ ਲੰਘ ਕੇ ਆਪਣੀ ਫੌਜ ਨੂੰ ਅੱਠ
ਜਗ੍ਹਾ ਵੰਡ ਕੇ ਬੈ ਰਮ ਖਾਂ, ਮੁਹੰਮਦ ਖਾਂ, ਅਲੀ ਬਖ਼ਸ਼, ਇਮਾਮ ਬਖ਼ਸ਼, ਚਰਾਗਦੀਨ, ਅਕਬਰ ਖਾਂ, ਸ਼ੇਰ ਮੁਹੰਮਦ, ਆਦਿ ਅੱਠ ਜਥੇਦਾਰ ਬਣਾ ਕੇ ਏਨ੍ਹਾਂ ਉੱਤੇ ਆਪਣੇ ਦੋਵੇਂ ਪੁੱਤ੍ਰ ਨਬੀ ਬਖ਼ਸ਼ ਤੇ ਕਰੀਮ ਬਖ਼ਸ਼ ਵੱਡੇ ਅਫਸਰ ਕਰ ਦਿੱਤੇ। ੧੭ ਅੱਸੂ ਸੰਮਤ ੧੬੮੫ ਬਿਕ੍ਰਮੀ ਪਿਛਲੇ ਪਹਿਰ ਦੋਹਾਂ ਦਲਾਂ ਦਾ ਭੇੜ ਪਿਆ।
ਜੰਗ ਦਾ ਵੇਰਵਾ ਓਧਰੋਂ ਮੁਹੰਮਦ ਖਾਂ, ਬੈ ਰਮ ਖਾਂ; ਏਧਰੋਂ ਭਾਈ ਜੱਟੂ ਕਲਿਆਣਾਂ ਆਪਣੀ ਆਪਣੀ ਫੌਜ ਲੈ ਕੇ ਬਹੁਤ ਲੜੇ। ਜਦ ਜੱਟੂ ਤੇ ਮੁਹੰਮਦ ਖਾਂ ਨੂੰ ਸ਼ਹੀਦ ਹੋਏ ਦੇਖਿਆ ਤਾਂ ਉਧਰੋਂ ਬਲਵੰਡ ਖਾਂ, ਏਧਰੋਂ ਭਾਈ ਮਥਰਾ ਜਾ ਪਹੁੰਚੇ। ਤੀਰ ਗੋਲੀ ਬਹੁਤ ਬਰਸਿਆ। ਬਲਵੰਤ ਖਾਂ ਨੇ ਹੱਲਾ ਕਰਾ ਕੇ ਕੁਛ ਸਿੱਖ ਪਛਾੜੇ ਤਾਂ ਭਾਈ ਮਥਰਾ
ਬੈ ਰਮ ਖਾਂ ਨਾਲ ਹੱਥੋਂ ਹੱਥੀ ਹੋ ਪਿਆ। ਦੋਹਾਂ ਦੇ ਘੋੜੇ ਮਾਰੇ ਗਏ। ਮਥਰੇ ਨੇ ਬੜੇ ਜ਼ੋਰ ਨਾਲ ਬੇਰਮ ਖਾਂ ਨੂੰ ਤੇਗ ਵਾਹੀ। ਪਰ ਢਾਲ ਉੱਤੇ ਲੱਗ ਕੇ ਟੁੱਟ ਪਈ। ਮੱਥਰੇ ਨੇ ਅੱਖ ਨਾ ਫੁਰਨ ਦਿੱਤੀ। ਜੱਫੀ ਪਾ ਕੇ ਓਸ ਨੂੰ ਢਾਹ ਲੀਤਾ ਤੇ ਸ਼ੀਘਰ ਕਟਾਰੀ ਓਸ ਦੇ ਮੂੰਹ ਵਿੱਚ ਧਸਾ
ਕਰ ਉਸ ਦਾ ਕੰਮ ਪੂਰਾ ਕਰ ਘੱਤਿਆ, ਕਿਉਂਕਿ ਓਹ ਹੋਰ ਸਾਰਾ ਲੋਹੇ ਨਾਲ ਮੜ੍ਹਿਆ ਹੋਯਾ ਸੀ। ਓਸ ਦਾ ਮਰਨਾ ਹੀ ਸੀ ਕਿ ਤੁਰਕੀ ਦਲ ਉੱਛਲ ਪਿਆ। ਓਸ ਹੱਥ ਪੜੱਥੀ ਵਿੱਚ ਮਥਰਾ ਭੀ ਸ਼ਹੀਦ ਹੋ ਗਿਆ। ਤਦੋਂ ਨੂੰ ਰਾਤ ਪੈ ਗਈ। ਦੋਵੇਂ ਲਸ਼ਕਰ ਪਿੱਛੇ ਹੱਟ ਗਏ। ਮਸਾਲਾਂ ਜਗਾ ਕੇ ਜ਼ਖ਼ਮੀ ਆਪੋ
ਆਪਣੇ ਡੇਰੇ ਪੁਚਾਏ ਤੇ ਸ਼ਹੀਦ ਹੋਏ ਬਿਆਸਾ ਵਿੱਚ ਵਹਾਏ। ਦੂਜੇ ਦਿਨ ਦੋਪਹਿਰ ਵੇਲੇ ਅਬਦੁਲੇ ਖਾਂ ਸੂਬੇ ਨੇ ਬਲਵੰਡ ਖਾਂ ਤੇ ਅਲੀ ਬਖ਼ਸ਼ ਅਤੇ ਕਰੀਮ ਬਖ਼ਸ਼ ਨੂੰ ਛੀ ਹਜ਼ਾਰ ਸਪਾਹ ਦੇ ਕੇ ਜੰਗ ਦੇ ਮੈ ਦਾਨ ਵਿੱਚ ਘੱਲਿਆ। ਗੁਰੂ ਜੀ ਵਲੋਂ ਭਾਈ ਅਮੀਆ, ਪਰਾਗਾ, ਤੋਤਾ, ਜਗਨਾ ਫੌਜ ਲੈ ਕੇ ਜਾ ਭਿੜੇ। ਜਗਨੇ
ਨੇ ਇਕੇ ਵਾਰੀ ਹੱਲਾ ਕਰ ਕੇ ਬਲਵੰਡ ਖਾਂ ਨੂੰ ਜਾ ਘੇਰਿਆ। ਭਾਵੇਂ ਓਨ ਬਥੇਰੇ ਹੱਥ ਪੈ ਰ ਮਾਰੇ, ਪਰ ਪਰਾਗੇ ਦੀ ਬੰਦੂਕ ਦਾ ਨਿਸ਼ਾਨਾਂ ਹੋ ਕੇ ਉਡ ਗਿਆ। ਓਸ ਦਾ ਗਿਰਨਾ ਸੀ; ਅਲੀ ਬਖ਼ਸ਼, ਕਰੀਮ ਬਖ਼ਸ਼ ਚਾਰ ਹਜ਼ਾਰ ਮੁਗਲ ਪਠਾਣ ਮੁਨਾਰਿਆਂ ਜੈ ਸੇ ਕੱਦਾਵਰਾਂ ਨੂੰ ਲੈ ਕੇ ਅਲੀ ਅਲੀ ਪੁਕਾਰਦੇ ਹੋਏ ਆ
ਪਏ, ਜਿਨ੍ਹਾਂ ਦਾ ਜ਼ੋਰ ਪਿਆ ਦੇਖ ਕੇ ਗੁਰੂ ਜੀ ਨੇ ਭਾਈ ਪੈ ੜੇ ਓਠੇ ਨੂੰ ਵੰਗਾਰਿਆ। ਓਹ ਤਾਂ ਪਹਿਲੇ ਹੀ
ਕਚੀਚੀਆਂ ਲੈਂਦੇ ਸੇ। ਚਾਰ ਸੋ ਜਵਾਨ; ਜੋ ਕੇਵਲ ਸ਼ਹੀਦ ਹੋਣ ਆਏ ਸੇ, ਉਨ੍ਹਾਂ ਨੂੰ ਲੈ ਕੇ ਸ਼ੇਰਾਂ ਵਾਂਙ ਕੁੱਦ ਪਏ। ਫੇਰ ਤਾਂ ਜ਼ੋਰ ਪੈ ਗਿਆ। ਤੀਰ ਗੋਲੀ ਦੀ ਝੜੀ ਅਜੇਹੀ ਲੱਗੀ ਕਿ ਸੈਂਕੜੇ ਜਵਾਨ ਘੋੜੇ ਲਿਟ ਗਏ। ਅਲੀ ਬਖ਼ਸ਼ ਨੇ ਦਹਿਣੇ ਪਾਸੇ ਸਿੱਖ ਵਧੇ ਦੇਖੇ ਤਾਂ ਏਹ ਚਲਾਕੀ ਕੀਤੀ
ਕਿ ਖੱਬੇ ਪਾਸੇ ਵਲੋਂ ਸਿੱਖਾਂ ਉੱਤੇ ਦੋ ਹਜ਼ਾਰ ਸਵਾਰ ਨਾਲ ਅਚਨਚੇਤ ਐ ਸਾ ਪਿਆ ਕਿ ਸਿੱਖਾਂ ਦੇ ਛੱਕੇ ਛੁਡਾ ਦਿੱਤੇ। ਨੱਠਣ ਵਾਲੇ ਹੋਏ ਹੀ ਸੇ, ਪਰ ਭਾਈ ਨਾਨੋਂ ਤੇ ਬਿਧੀਚੰਦ ਪੰਜ ਸੌ ਜਵਾਨ ਨਾਲ ਓਨ੍ਹਾਂ ਦੀ ਕੁੰਮਕ ਜਾ ਪਹੁੰਚੇ। ਬਹੁਤ ਜਮਾਰ ਜੇਹੀ ਵੱਢੀ। ਅਲੀ ਬਖ਼ਸ਼ ਫ਼ੁਲਾਦ ਨਾਲ ਮੜ੍ਹਿਆ ਹੋਯਾ ਸੀ। ਤੀਰ
ਗੋਲੀ ਕੋਈ ਨਾ ਚੁਬੀ। ਭਾਈ ਨਾਨੋ ਸ਼ਬਦ ਬੇਦ ਬਾਣ ਵਿੱਦਯਾ ਜਾਣਦਾ ਸੀ। ਜਿਉਂ ਹੀ ਓਹ ਮਾਰ ਮਾਰ ਪੁਕਾਰ ਰਿਹਾ ਸੀ, ਨਾਨੋ ਨੇ ਓਸ ਦੇ ਮੂੰਹ ਵਿੱਚ ਬਾਣ ਮਾਰ ਕੇ ਗਿੱਚੀ ਥਾਣੀ ਕੱਟ ਸਿੱਟਿਆ। ਓਸ ਦੇ ਡਿਗੇ ਤੋਂ ਓਸ ਦਾ ਜੱਥਾ ਬੇਦਿਲ ਹੋ ਕੇ ਪਿੱਛੇ ਹਟਣ ਲਗਾ ਤਾਂ ਅਬਦੁੱਲ ਖਾਂ ਨੇ; ਜੋ
ਪਿੱਛੇ ਖੜਾ ਉੱਚੀ ਜਗ੍ਹਾ ਤੋਂ ਦੇਖ ਰਿਹਾ ਸੀ, ਇਮਾਮ ਬਖ਼ਸ਼ ਤੇ ਨਬੀ ਬਖ਼ਸ਼ ਪੁੱਤ੍ਰ ਨੂੰ ਘੱਲਿਆ। ਓਨ੍ਹਾਂ ਦੋ ਹਜ਼ਾਰ ਸਿਪਾਹ ਦੀ ਮਦਦ ਦੇ ਕੇ ਜੰਗ ਨੂੰ ਠੱਲਾ ਪਾਇਆ। ਭਾਰੀ ਘਮਸਾਨ ਪਿਆ। ਭਾਵੇਂ ਭਾਈ ਬਿਧੀਚੰਦ ਨੇ ਅਰਧ ਚੰਦ੍ਰ ਬਾਣ ਮਾਰ ਕੇ ਇਮਾਮ ਬਖ਼ਸ਼ ਦਾ ਢਾਲ ਵਾਲਾ ਹੱਥ ਭੀ ਕੱਟ ਸਿੱਟਿਆ, ਪਰ
ਓਸ ਨੇ ਭੀ ਇੱਕੇ ਹੱਥ ਨਾਲ ਹੱਲੇ ਕਰ ਕਰ ਭਾਈ ਨਾਨੋ ਨੂੰ ਸ਼ਹੀਦ ਕਰ ਦਿੱਤਾ। ਨਾਨੋ ਦਾ ਮਰਨਾ ਵੇਖ ਸਿੱਖਾਂ ਨੂੰ ਤੁਰਕਾਂ ਨੇ ਦਬਾ ਲੀਤਾ। ਬਿਧੀਚੰਦ ਦੂਜੀ ਤਰਫ ਲੜ ਰਿਹਾ ਸੀ। ਗੁਰੂ ਜੀ ਦੇ ਹੁਕਮ ਨਾਲ ਜਗਨੇ, ਕਿਸ਼ਨੇ, ਪਰਾਗੇ ਨੇ ਆਪਣੇ ਆਪਣੇ ਜੱਥੇ ਲੈ ਜਾ ਕਰ ਖੂਬ ਜੰਗ ਮਾਰਿਆ; ਜਿਸ ਵਿੱਚ
ਜਗਨੇ ਦੇ ਹਥੋਂ ਇਮਾਮ ਬਖ਼ਸ਼ ਮਾਰਿਆ ਗਿਆ। ਤਦੋਂ ਨੂੰ ਸੂਰਜ ਨੇ ਕਾਲੀ ਪੁਸ਼ਾਕ ਪਹਿਨ ਲੀਤੀ ਫੇਰ ਫੌਜਾਂ ਆਪੋ ਆਪਣੇ ਡੇਰੇ ਨੂੰ ਹਟ ਗਈਆਂ। ਤੀਜਾ ਦਿਨ ਚੜ੍ਹਿਆ ਤਾਂ ਤੁਰਕੀ ਫੌਜ ਨੇ ਮੈ ਦਾਨ ਵਿੱਚ ਝੰਡਾ ਗੱਡ ਕੇ ਸ਼ਲਕ ਆ ਕੀਤੀ। ਏਧਰੋਂ ਗੁਰੂ ਜੀ ਦੇ ਪਰੇਰੇ ਹੋਏ ਸਕਤੂ, ਪਿਰਾਣਾ, ਭੱਲਣ, ਮੋਲਕ ਜਥੇ ਲੈ
ਕੇ ਜਾ ਲੜੇ। ਸਕਤੂ ਨੇ ਬਹੁਤ ਵਧ ਕੇ ਨਿਸ਼ਾਨ ਜਾ ਗੱਡਿਆ। ਹੁਣ ਦੋਹਾਂ ਧਿਰਾਂ ਦੇ ਬਹਾਦਰ ਆਪਣੇ ਆਪਣੇ ਨਿਸ਼ਾਨਾਂ ਤੋਂ ਪਿੱਛੇ ਹਟਣਾ ਹਰਾਮ ਸਮਝ ਕਰ ਬਹੁਤ ਜ਼ੋਰ ਦੇ ਕੇ ਲੜਨ ਲੱਗੇ। ਜਿਸ ਪ੍ਰਕਾਰ ਮਹੋਦਧੀ ਤੇ ਰਤਨਾਕਰ ਦੋਹਾਂ ਸਮੰੁਦਰਾਂ ਦੀਆਂ ਲਹਿਰਾਂ ਦੋਹਾਂ ਤਰਫਾਂ ਤੋਂ ਆ ਕੇ ਟੱਕਰ ਬਿਲਾ ਜਾਂਦੀਆਂ ਹਨ, ਏਸੇ
ਪ੍ਰਕਾਰ ਦੋਵੇਂ ਫੌਜਾਂ ਝੰਡਿਆਂ ਦੀ ਹੱਦ ਉੱਤੇ ਭਿੜ ਭਿੜ ਕੱਟਣ ਲੱਗੀਆਂ। ਤੀਰ ਤਲਵਾਰ ਗੋਲੀ ਬੇਅੰਤ ਚੱਲੀ। ਪਠਾਨਾਂ ਦਾ ਜ਼ੋਰ ਪਿਆ ਦੇਖ ਕੇ ਭਾਈ ਬਿਧੀਚੰਦ ਭੱਲਣ, ਚੌਧਰੀ ਕਾਲਾ, ਸ਼ੀਹਾ ਆਦਿਕ ਗੁਰੂ ਕੇ ਜੋਧੇ ਆਪਣੇ ਆਪਣੇ ਜਥੇ ਲੈ ਕੇ ਆ ਵੱਜੇ। ਫੇਰ ਤਾਂ ਮਹਾਂਭਾਰਤ ਐ ਸਾ ਮਚਯਾ ਕਿ ਲੋਥ ਪਰ ਲੋਥ, ਲਾਲ ਧਰਤੀ
ਹੋ ਗਈ। ਤੁਰਕਾਂ ਦਾ ਪੈ ਰ ਪਿੱਛੇ ਹਟਦਾ ਤੇ ਸੈਂਕੜੇ ਘੋੜੇ ਜਵਾਨ ਮਰੇ ਦੇਖ ਕੇ ਸੂਬਾ ਬਹੁਤ ਝੁਰਿਆ ਕਿ ਖੱਤ੍ਰੀਆਂ ਦੇ ਆਖੇ ਲੱਗ ਕੇ ਭਾਰੀ ਨੁਕਸਾਨ ਉਠਾਇਆ। ਕਰਮਚੰਦ ਰਤਨ ਚੰਦ ਨੂੰ ਬਹੁਤ ਝਿੜਕਿਆ ਕਿ ਤੁਸੀਂ ਆਖਦੇ ਸੇ ਗੁਰੂ ਪਾਸ ਕੋਈ ਲੜਾਕਾ ਆਦਮੀ ਨਹੀਂ, ਥੋੜੇ ਜੇਹੇ ਜੱਟ ਬੂਟ ਕੱਠੇ ਹੋ ਰਹੇ
ਹਨ। ਆਹ ਬੇਅੰਤ ਸੂਰਬੀਰ ਤੁਹਾਡੇ ਜਵਾਈ ਕਿੱਥੋਂ ਆ ਗਏ? ਏਹ ਕਹਿ ਕੇ ਉਨ੍ਹਾਂ ਸਮੇਤ ਹੋਰ ਸਭ ਸਾਥੀਆਂ ਨੂੰ ਲੈ ਕੇ ਆਪ ਜੰਗ ਵਿੱਚ ਆ ਖੜੋਤਾ। ਏਹ ਖ਼ਬਰ ਸੁਣ ਕੇ ਗੁਰੂ ਸਾਹਿਬ ਭੀ ਆਪਣੇ ਬਹਾਦਰ ਸਾਥੀਆਂ ਨੂੰ ਲੈ ਕੇ ਫੌਜ ਮਾਲਕ ਦੇ ਮੁਕਾਬਲੇ ਪਰ ਫੌਜ ਦੇ ਮਾਲਕ ਰੰਗ ਭੂਮੀ ਵਿੱਚ ਆ
ਗਰਜੇ। ਭਾਈ ਬਿਧੀਏ ਆਦਿਕ ਜਿੱਥੇ ਤੁਰਕਾਂ ਦਾ ਝੰੁਡ ਤੇ ਜ਼ੋਰ ਵੇਖਣ, ਓਧਰੇ ਜਾ ਕੇ ਬਖੇਰ ਦੇਣ। ਤਦੋਂ ਨੂੰ ਇੱਕ ਝੁੰਡ ਮੁਸਲਮਾਨਾਂ ਦਾ ਲੈ ਕੇ ਕਰਮ ਚੰਦ ਭਾਈ ਬਿਧੀਚੰਦ ਨਾਲ ਆ ਜੁਟਿਆ। ਭਾਈ ਜੀ ਦੀ ਤਾਰ ਤਾਂ ਓਧਰੇ ਲੱਗ ਰਹੀ ਸੀ। ਦੂਜੇ ਪਾਸਿਓਂ ਰਤਨ ਚੰਦ ਨੇ ਤੀਰ ਚਲਾਏ। ਇੱਕ ਨਾਲ ਤਾਂ ਘੋੜਾ
ਮਾਰਯਾ, ਦੂਜਾ ਬਿਧੀਏ ਨੂੰ ਲੱਗਾ। ਪਰ ਏਨ ਓਹ ਤੀਰ ਪੁੱਟ ਕੇ ਓਸ ਦਾ ਘੋੜਾ ਮਾਰ ਸੁੱਟਿਆ। ਘੋੜਾ ਡਿੱਗਯਾ ਤਾਂ ਉਸ ਦੀ ਲੱਤ ਹੇਠ ਆ ਗਈ। ਬਿਧੀਏ ਨੇ ਛੇਤੀ ਨਾਲ ਉਹਨੂੰ ਜਾ ਫੜਿਆ। ਬਹੁਤ ਕੁੱਟਿਆ ਤੇ
ਰਤਨ ਚੰਦ ਨੂੰ ਮੁਸ਼ਕਾਂ ਦੇ
ਕੇ ਗੁਰੂ ਜੀ ਦੇ ਹਾਜ਼ਰ ਮੁਸ਼ਕਾਂ ਬੰਨ੍ਹ ਕੇ ਗੁਰੂ ਸਾਹਿਬ ਪਾਸ ਲੈ ਆਂਦਾ। ਪਰ ਓਨ੍ਹਾਂ ਦਇਆ ਕੀਤੀ ਤੇ ਸ਼ਰਮਿੰਦਾ ਕਰ ਕੇ ਛੁਡਵਾ ਦਿੱਤਾ ਪਰ ਓਹ ਢੀਠ ਨੇ ਸੂਬੇ ਪਾਸ ਜਾ ਕੇ ਆਖਿਆ ਕਿ ਮੈ ਆਪਣੀ ਚਤਰਾਈ ਦੇ ਤਾਣ ਛੁੱਟ ਕੇ ਸਾਰਾ ਭੇਦ ਗੁਰੂ ਜੀ ਦੀ ਫੌਜ ਦਾ ਲੈ ਆਇਆ ਹਾਂ। ਬਹੁਤ ਥੋੜੇ ਆਦਮੀ ਗੁਰੂ
ਪਾਸ ਰਹਿ ਗਏ ਹਨ। ਮੈ ਦਾਨ ਵਿੱਚ ਪੰਜ ਸਿੱਖ ਇੱਕ ਮੁਸਲਮਾਨ ਪਏ ਹਨ। ਤੁਸੀਂ ਇੱਕ ਹੱਲਾ ਖੁਦ ਅੱਗੇ ਵਧ ਕੇ ਕਰਾਓ। ਫਤੇ ਹੋਈ ਪਈ ਹੈ । ਭੱਜਿਆਂ ਨੂੰ ਅਸੀਂ ਨਾ ਜਾਣ ਦਿਆਂਗੇ ਕਿਉਂਕਿ ਚੁਫੇਰੇ ਦੇ ਪਿੰਡ ਸਭ ਆਪਣੇ ਹਨ। ਏਹੋ ਗੱਲ ਮੰਨ ਕੇ ਨਵਾਬ ਅਬਦੁੱਲੇ ਖਾਂ ਨੇ ਖੁਦ ਭੀ ਆਪਣਾ ਘੋੜਾ ਅੱਗੇ
ਵਧਾਇਆ ਤੇ ਨਬੀ ਬਖ਼ਸ਼ ਪੁੱਤ੍ਰ ਨੂੰ ਹੱਲਾ ਕਰਨ ਦਾ ਹੁਕਮ ਦਿੱਤਾ। ਓਹ ਬੜੇ ਜ਼ੋਰ ਸ਼ੋਰ ਨਾਲ ਸਿੱਖਾਂ ਉੱਤੇ ਜਾ ਪਿਆ, ਜਿਸ ਨੂੰ ਸਿੱਖਾਂ ਨੇ ਜਾਨ ਹੀਲ ਕੇ ਮਸਾਂ ਮਸਾਂ ਰੋਕਿਆ। ਜਾਂ ਸਿੱਖਾਂ ਦੇ ਪੈ ਰ ਨਾ ਹੱਲੇ ਤਾਂ ਓਸ ਦਾ ਕਰੀਮ ਬਖ਼ਸ਼ ਦੂਜੀ ਤਰਫੋਂ ਆ ਪਿਆ। ਬਡਾ ਭਾਰੀ ਜੰਗ ਦੋਹਾਂ ਪਾਸਿਆਂ
ਤੋਂ ਹੋਯਾ। ਭਾਈ ਪਰਸੇ ਦਾ ਘੋੜਾ ਡਿਗਿਆ, ਤਾਂ ਓਸ ਦੀ ਲੱਤ ਹੇਠ ਆ ਗਈ। ਕਰੀਮ ਬਖ਼ਸ਼ ਘੋੜੇ ਤੋਂ ਉੱਤਰ ਓਸ ਦਾ ਸਿਰ ਕੱਟਣ ਲੱਗਾ ਤਾਂ ਪਿੱਛੋਂ ਭਾਈ ਸਕਤੂ ਆ ਪਹੁੰਚਿਆ। ਓਨ ਓਸੇ ਦਾ ਸਿਰ ਡੰਗ ਲੀਤਾ। ਓਸ ਦੇ ਮਰਨ ਤੇ ਕਰਨੈ ਲ ਹਮੀਦੁਲ ਦੀਨ ਤੇ ਸ੍ਰਦਾਰ ਹਬੀਬੁਲਾ ਇੱਕ ਜਥਾ ਤੁਰਕੀ ਲ
ਕੇ ਆ ਪਏ। ਏਧਰੋਂ ਰਾਣਾ ਪ੍ਰਤਾਪ ਸਿੰਘ ਤੇ ਰਾਇ ਜੀਵਾ, ਫਤੇ ਮੁਹੰਮਦ ਜਾ ਪਹੁੰਚੇ। ਅਤੇ ਗੁਰੂ ਸਾਹਿਬ ਨੇ ਭੀ ਤੀਰਾਂ ਦੀ ਬੁਛਾੜ ਨਾਲ ਕਈ ਸਰਦਾਰ ਪਛਾੜੇ। ਪ੍ਰਤਾਪ ਸਿੰਘ ਨੇ ਹਮੀਦੁਲਦੀਨ ਨੂੰ ਤੇ ਰਸਾਲਦਾਰ ਸ਼ਾਹਬਾਜ਼ ਖਾਂ ਨੂੰ ਰਾਇ ਜੀਵੇ ਨੇ ਥਾਇ ਰੱਖਿਆ। ਭਾਵੇਂ ਓਸ ਹੱਲੇ ਵਿੱਚ ਭਾਈ ਪਰਸੂ, ਸਕਤੂ, ਗੱਜਣ, ਭਾਗਾ
, ਥੱਮਣ, ਤੋਤਾ; ਏਹ ਉੱਘੇ ਜੋਧੇ ਸ਼ਹੀਦ ਹੋ ਗਏ, ਪਰ ਸਿੱਖਾਂ ਨੇ ਆਪਣੇ ਝੰਡੇ ਤੋਂ ਅੱਗੇ ਤੁਰਕ ਨਾ ਵਧਣ ਦਿੱਤੇ। ਭਾਈ ਦਾ ਮਰਨਾ ਸੁਣ ਕੇ ਨਬੀ ਬਖ਼ਸ਼ ਭੀ ਠਹਿਰ ਨਾ ਸਕਿਆ। ਦੋ ਹਜ਼ਾਰ ਚੁਣੇ ਹੋਏ ਲੜਾਕੇ ਪਠਾਣਾਂ ਨੂੰ ਲੈ ਕੇ ਸਿੱਖਾਂ ਦੇ ਉਸ ਪਾਸੇ; ਜਿੱਥੇ ਬਿਧੀਚੰਦ ਭੱਲਣ ਆਦਿਕ ਵਧ ਕੇ ਲੜ
ਰਹੇ ਸੇ, ਆ ਜੁਟਿਆ। ਓਸ ਦੇ ਬਾਪ ਅਬਦੁਲੇ ਨੇ ਓਸ ਨੂੰ ਪਿੱਛੇ ਹਟਾ ਲੈ ਣ ਵਾਸਤੇ ਬਹੁਤ ਹੀ ਜ਼ੋਰ ਮਾਰਿਆ, ਪਰ ਓਸ ਨੂੰ ਭਾਈ ਦਾ ਵੈ ਰ ਲੈ ਣ ਦੀ ਇਛਯਾ ਨੇ ਨਾ ਹੱਟਣ ਦਿੱਤਾ। ਹੁਣ ਓਸ ਦੀ ਸਹਾਇਤਾ ਲਈ ਨਵਾਬ ਨੂੰ ਭੀ ਅੱਗੇ ਆਉਣਾ ਪਿਆ, ਪਰ ਕੁਛ ਪੇਸ਼ ਨਾ ਗਈ। ਨਬੀ
ਬਖ਼ਸ਼ ਨੇ ਆਪਣੇ ਭਾਈ ਦੀ ਲੋਥ ਚੁੱਕਣ ਨੂੰ ਬਡਾ ਜ਼ੋਰ ਮਾਰਿਆ। ਜੋ ਓਥੋਂ ਤੱਕ ਪਹੁੰਚ ਭੀ ਗਿਆ ਪਰ ਸਿੱਖਾਂ ਦੇ ਘੇਰੇ ਵਿੱਚ ਫਸ ਗਿਆ। ਓਸ ਨੇ ਵਧ ਕੇ ਬਿਧੀਚੰਦ ਨੂੰ ਸਾਂਗ ਮਾਰੀ। ਭਾਈ ਜੀ ਤਾਂ ਛੇਤੀ ਨਾਲ ਇੱਕ ਰਕਾਬ ਉੱਤੇ ਆ ਗਏ ਤੇ ਸਾਂਗ ਲਾਠੀ ਖੁਰਗੀਨ ਘੋੜੇ ਨੂੰ ਬੇਧ ਗਈ, ਅਤੇ
ਓਹ ਨਾ ਨਿਕਲੀ। ਜੋ ਦੂਜੇ ਸਾਥੀ ਤੋਂ ਛੇਤੀ ਨਾਲ ਭਾਲਾ ਲੈ ਕੇ ਫੇਰ ਬਿਧੀ ਚੰਦ ਨੂੰ ਵਾਹਿਆ ਜੋ ਭਾਈ ਨੇ ਤਲਵਾਰ ਨਾਲ ਕੱਟ ਕੇ ਓਸ ਨੂੰ ਤੇਗ ਖਿੱਚਣ ਨ ਦਿੱਤੀ ਤੇ ਦੋ ਧੜ ਕਰ ਸੁਟਿਆ। ਓਸ ਦੇ ਡਿਗਣ ਸਾਰ ਤੁਰਕ ਪਿੱਛੇ ਹਟ ਚਲੇ, ਪਰ ਅਬਦੁੱਲੇ ਖਾਂ ਨੇ ਕਰੋਧ ਤੇ ਮੋਹ
ਵਿੱਚ ਰੋਂਦੇ ਅਰ ਖਤ੍ਰੀਆਂ ਨੂੰ ਗਾਲ੍ਹੀਆਂ ਦਿੰਦੇ ਹੋਏ ਜੀਉਣ ਨਾਲੋਂ ਮਰਨਾ ਚੰਗਾ ਸਮਝ ਕੇ ਓਸੇ ਥਾਂ ਤੇ ਹੱਲਾ ਕਰ ਦਿੱਤਾ। ਫੇਰ ਤਾਂ ਓਸ ਦੇ ਨਾਲ ਸਾਰਾ ਦਲ ਉਮੰਡ ਪਿਆ। ਸਾਰ ਦਾ ਮੀਂਹ ਅਸਾਰ ਬਰਸਾ ਦਿੱਤਾ, ਜਿਸ ਵਿੱਚ ਬਹੁਤ ਬਯਾਕੁਲ ਹੋ ਕੇ ਸਿੱਖ ਲੱਗੇ ਗੁਰੂ ਜੀ ਨੂੰ ਅਰਾਧਨ। ਏਧਰੋਂ ਗੁਰੂ ਜੀ
ਨੇ ਭੀ ਹੁਣ ਅਬਦੁੱਲੇ ਨੂੰ ਹੱਥ ਦਿਖਾਉਣ ਲਈ ਧਨੁਖ ਸੰਭਾਲਿਆ ਤੇ ਸਾੜ ਸਾੜ ਬਾਣ ਬਾਹੁਣ ਲੱਗੇ। ਓਧਰੋਂ ਦਿਨ ਡੁੱਬਣ ਲੱਗਾ ਏਧਰੋਂ ਦੋਹਾਂ ਦਲਾਂ ਨੇ ਇੱਕ ਦੀ ਇੱਕ ਕਰਨ ਉੱਤੇ ਜ਼ੋਰ ਦਿੱਤਾ। ਅਜੇਹਾ ਡਾਢਾ ਘੋਰ ਜੁੱਧ ਮੱਚਿਆ ਕਿ ਜਿੱਥੇ ਜਿੱਥੇ ਕੋਈ ਜਥੇਦਾਰ ਸੀ ਓਸੇ ਥਾਂ ਰੁਕ ਗਿਆ। ਕੋਈ ਕਿਸੇ ਦੀ ਕੁਮਕ ਨ
ਕਰਨ ਜੋਗਾ ਰਿਹਾ। ਖੱਤਰੀ ਖਿਸਕੇ ਜਾਂਦੇ ਸੂਬੇ ਦੀ ਨਜ਼ਰ ਪੈ ਗਏ। ਓਨ ਬੁਲਾ ਕੇ ਆਖਿਆਹੁਣ ਮੇਰਾ ਸਰਬੰਸ ਨਾਸ ਕਰ ਕੇ ਤੁਸੀਂ ਕਿੱਥੇ ਚਲੇ ਹੋਓਨ੍ਹਾਂ ਵਲਾਉ ਕੀਤਾ, ਅਸੀਂ ਗੁਰੂ ਜੀ ਨੂੰ ਦੇਖਦੇ ਫਿਰਦੇ ਹਾਂ। ਕਿਤੇ ਕੱਲਾ ਲੱਭ ਜਾਏ ਤਾਂ ਉੱਤਣ ਲਈਏ।ਉਨ੍ਹਾਂ ਦੀ ਸੱਧਰ ਲਾਹੁਣ ਲਈ ਤਦੋਂ ਨੂੰ ਸੂਰਜ
ਚਲਕੋਰਿਆ ਤੇ ਗੁਰੂ ਜੀ
ਦੀ ਜਿਗ੍ਹਾ ਕਲਗ਼ੀ ਤੇ ਹੀਰੇ ਪੰਨੇ ਚਮਕੇ। ਨਵਾਬ ਦੇਖ ਕੇ ਓਨ੍ਹਾਂ ਦੋਹਾਂ ਸਮੇਤ ਘੋੜਾ ਛੇੜ ਕੇ ਓਥੇ ਨੂੰ ਆਇਆ। ਏਹ ਤਿੰਨੇ ਤੀਰੰਦਾਜ਼ ਉੱਘੇ ਸੂਰਬੀਰ ਗੁਰੂ ਜੀ ਦੇ ਪੂਰੇ ਵੈ ਰੀ ਸੇ। ਕਰਮ ਚੰਦ ਨੇ ਗੁਰੂ ਜੀ ਨੂੰ ਕੱਲੇ ਨਿਰਭੈ ਸ਼ੇਰ ਵਾਂਗੂੰ ਖੜੇ ਦੇਖ ਕੇ ਕਹਿਆ, ਅੱਜ ਰੱਬ ਨੇ ਸਾਡੀ ਆਸ
ਪੂਰੀ ਕੀਤੀ। ਤੈ ਨੂੰ ਮਾਰ ਕੇ ਜਾਂ ਫੜ ਕੇ ਬਾਪ ਦਾ ਵੈ ਰ ਲੈ ਕੇ ਛਾਤੀ ਠੰਢੀ ਕਰਾਂਗੇ। ਅੱਗੋਂ ਮਹਾਰਾਜ ਬੋਲੇਹੁਣ ਤੁਸੀਂ ਮਾਰੇ ਜਾਓਗੇ। ਫੇਰ ਤੁਹਾਡਾ ਵੈ ਰ ਕੌਣ ਲਊਓਦੋਂ ਇੱਕ ਲੱਖੇ ਨਗਾਰਚੀ ਤੇ ਤੀਰਾਂ ਦੀ ਲੱਦੀ ਹੋਈ ਖੱਚਰ ਵਾਲੇ ਦੋ ਆਦਮੀਆਂ ਤੋਂ ਬਿਨਾਂ; ਜੋ ਦੂਰ ਖੜੇ ਸਨ, ਹੋਰ ਕੋਈ
ਸਿੱਖ ਸੇਵਕ ਗੁਰੂ ਜੀ ਪਾਸ ਨਹੀਂ ਸੀ। ਸਭ ਆਪੋ ਆਪਣੀ ਥਾਈਂ ਰੁੱਧੇ ਹੋਏ ਸੇ। ਪਰ ਗੁਰੂ ਜੀ ਨਿਰਭੈ ਖੜੇ ਰਹੇ। ਰਤਨ ਚੰਦ ਦਾ ਤੀਰ ਗੁਰੂ ਜੀ ਦੇ ਘੋੜੇ ਦੀ ਗਰਦਨ ਵਿੱਚ ਲਗਾ ਜੋ ਉਨ੍ਹਾਂ ਪੁੱਟ ਸਿਟਿਆ। ਫੇਰ ਤਾਂ ਤਿੰਨੇ ਤੱਕ ਤੱਕ ਤਾਣ ਤਾਣ ਲੱਗੇ ਤੀਰ ਛੱਡਣ। ਪਟੇਬਾਜ਼ ਗੁਰੂ ਜੀ ਢਾਲ
ਉੱਤੇ ਲੈਂਦੇ ਰਹੇ। ਸੱਚ ਹੈ ਅਤਿਰਥੀ ਜੋਧੇ ਬਹੁਤਿਆਂ ਨਾਲ ਕੱਲੇ ਹੀ ਲੜਿਆ ਕਰਦੇ ਹਨ। ਓਨ੍ਹਾਂ ਤਿੰਨਾਂ ਦੇ ਤੀਰ ਗੁਰੂ ਜੀ ਪਟੇ ਦੀ ਵਿੱਦਯਾ ਦੇ ਬਲ ਬਚਾਉਂਦੇ ਰਹੇ। ਜਦ ਦੋਹਾਂ ਪਾਸਿਆਂ ਦੇ ਤੀਰਾਂ ਨੇ ਚਾਰੋਂ ਘੋੜੇ ਮਾਰ ਸਿੱਟੇ ਤਾਂ ਚਾਰੇ ਬਹਾਦਰ ਪੈ ਰ ਪਯਾਦੇ ਹੋ ਖੜੇ। ਜਦ ਉਨ੍ਹਾਂ ਦੇਖਿਆ ਕਿ ਗੁਰੂ ਜੀ
ਤੀਰ ਦੀ ਚੋਟ ਨਹੀਂ ਖਾਂਦੇ, ਤਾਂ ਕਰਮ ਚੰਦ ਨੇ ਖੰਡਾ ਲੈ ਕੇ ਗੁਰੂ ਜੀ ਤੇ ਵਾਰ ਕੀਤਾ। ਗੁਰੂ ਜੀ ਨੇ ਢਾਲ ਉਸ ਦੇ ਸਿਰ ਮਾਰੀ। ਓਹ ਤਾਂ
ਕਰਮਚੰਦ ਮੂਰਛਿਤ ਮੂਰਛਾ ਖਾ ਕੇ ਡਿੱਗਾ। ਦੂਜੇ ਪਾਸਿਓਂ ਰਤਨ ਚੰਦ ਨੇ ਆ ਵਾਹੀ। ਸੋ ਢਾਲ ਉੱਤੇ ਵੱਜ ਕੇ ਟੁੱਟ ਗਈ। ਮੁੜਦੇ ਦਾਅ ਸ਼ਮਸ਼ੇਰ ਨਾਲ ਗੁਰੂ ਜੀ ਨੇ ਢੇਰ ਕਰ ਸੁਟਿਆ। ਹੁਣ ਨਵਾਬ ਨੇ ਦੋਵੇਂ ਸਾਥੀ ਡਿੱਗੇ ਵੇਖੇ, ਤਾਂ ਹਵਾਸ ਉਡ ਗਏ। ਭੱਜਣਾ ਚਾਹਿਆ ਪਰ ਗੁਰੂ ਜੀ ਨੇ ਗੀਦੀਗਾਦੜਕਹਿ ਕੇ ਓਸ
ਨੂੰ ਰੋਕਿਆ ਅਤੇ ਉਸ ਨੂੰ ਭੀ ਸਾਹਮਣੇ ਹੋਣਾ ਪਿਆ। ਬਥੇਰੇ ਦਾਉ ਘਾਉ ਕੀਤੇ, ਕਿਉਂਕਿ ਓਹ ਭੀ ਸਾਰੀ ਸ਼ਾਹੀ ਫੌਜ ਵਿੱਚ ਗਿਣਤੀ ਦਾ ਜੋਧਾ ਸੀ। ਏਧਰ ਓਧਰ ਟੱਪਿਆ, ਪਰ ਓੜਕ
ਨਵਾਬ ਗੁਰੂ ਜੀ ਹੱਥੋਂ ਮਾਰਿਆ ਗਿਆ ਗੁਰੂ ਜੀ ਦੇ ਖੰਡੇ ਨੇ ਖੰਡ ਸਿਟਿਆ। ਓਹ ਅਰੜਾ ਕੇ ਡਿਗਿਆ ਤਾਂ ਕਰਮ ਚੰਦ ਮੂਰਛਾ ਤੋਂ ਜਾਗ ਉੱਠਿਆ। ਜਦ ਤੱਕ ਓਹ ਸਾਵਧਾਨ ਨਾ ਹੋਯਾ, ਗੁਰੂ ਜੀ ਨੇ ਉਸ ਉੱਤੇ ਵਾਰ ਨਾ ਕੀਤਾ। ਓਸ ਨੇ ਤੇਗ ਉਠਾਈ ਤਾਂ ਗੁਰੂ ਜੀ ਬੋਲੇ ਵਾਰ ਕਰ ਲੈ । ਹੌਸਲਾ ਨਾ ਰਹਿ ਜਾਵੀ।ਓਨ ਆਖਿਆ
ਤਦ ਕਰਦਾ ਹਾਂ ਜੇ ਢਾਲ ਸਿੱਟ ਦਿਓ।ਗੁਰੂ ਜੀ ਢਾਲ ਸਿੱਟ ਕੇ ਖ਼ਾਲੀ ਤੇਗ ਲੈ ਖਲੋਤੇ। ਓਨ ਅਜੇਹੀ ਜ਼ੋਰ ਤੇ ਕ੍ਰੋਧ ਨਾਲ ਤੇਗ ਵਾਹੀ ਜੋ ਅੱਗੋਂ ਗੁਰੂ ਜੀ ਨੇ ਖੰਡੇ ਉੱਤੇ ਰੋਕੀ। ਦੋਵੇਂ ਤਲਵਾਰਾਂ ਆਪਸ ਵਿੱਚ ਭਿੜਕੇ ਟੁੱਟ ਪਈਆਂ। ਗੁਰੂ ਜੀ ਨੇ ਦੂਜੀ ਤੇਗ
ਗੁਰੂ ਜੀ ਨੇ ਪੀਰੀ ਦੀ ਤਲਵਾਰ ਨਾ ਚਲਾਈ ਪੀਰੀ ਦੀ ਨਾਲ ਸ਼ਸਤ੍ਰਹੀਨ ਨੂੰ ਸ਼ਸਤ੍ਰ ਸੇਲਾ ਮਾਰਨਾ ਨਾ ਜਾਣ ਕੇ, ਓਸ ਨੂੰ ਗਰਦਨੋਂ ਫੜ ਲੀਤਾ। ਉਸ ਨੇ ਭੀ ਬਥੇਰੇ ਹੱਥ ਪੈ ਰ ਮਾਰੇ, ਪਰ ਕੁਛ ਪੇਸ਼ ਨਾ ਗਈ। ਸਾਹਿਬਾਂ ਨੇ ਧਰਤੀ ਨਾਲ ਪਟਕਾ ਕੇ ਓਸ ਦੀ ਜਾਨ ਕੱਢ ਛੱਡੀ। ਓਸ ਨੂੰ ਮਾਰ ਕੇ ਜਾਂ ਉੱਚੀ ਧੁਨ ਨਾਲ ਗੱਜ ਕੇ ਜ
ਕਾਰਾ ਗਜਾਯਾ ਤੇ ਆਖਿਆ, ਜੰਗ ਫਤਹਿ ਜੈ ਹੋਈ ਸਤਿਗੁਰ ਨਾਨਕ ਦੇਵ ਜੀ ਦੀ! ਨਵਾਬ ਮਾਰਿਆ। ਏਹ ਅਵਾਜ਼ ਜਾਣੋਂ ਤਾਰ ਵਾਂਗੂੰ ਸਾਰੇ ਲਸ਼ਕਰ ਵਿੱਚ ਫਿਰ ਗਈ, ਜਿਸ ਤੋਂ ਤੁਰਕਾਂ ਦੇ ਸਿਰ ਮਸਾਣ ਪੈ ਗਿਆ। ਭਾਵੇਂ ਉਹ ਤਾਂ ਪਹਿਲੇ ਹੀ ਜਾਨ ਬਚਾ ਕੇ ਲੜਦੇ ਸੇ, ਪਰ ਹੁਣ ਸਰਦਾਰ ਬਿਨਾਂ ਕੌਣ ਠਹਿਰੇ? ਸਭ ਨੱਸ ਖੜੋਤੇ। ਥੋੜੇ ਦੂਰ ਤਾਂ ਸਿੱਖਾਂ
ਨੇ ਓਨ੍ਹਾਂ ਦੇ ਪਿੱਛੇ ਪੈ ਕੇ ਚਿੱਤੜ ਵੱਢੇ ਤੇ ਅਨੇਕ ਘੋੜੇ ਖੋਹੇ, ਪਰ ਅੰਧੇਰੇ ਦੇ ਸਬੱਬ ਭਾਈ ਬਿਧੀਏ, ਭੱਲਣ, ਪ੍ਰਤਾਪ, ਸਿੰਘੇ ਆਦਿਕ ਗੁਰੂ ਜੀ ਦੇ ਜੱਥੇਦਾਰਾਂ ਨੇ ਭੱਜਦਿਆਂ ਨੂੰ ਮਾਰਨਾ ਚੰਗਾ ਨਾ ਜਾਣ ਕੇ ਖਾਲਸੇ ਨੂੰ ਪਿੱਛੇ ਹਟਾ ਲੀਤਾ ਤੇ ਗੁਰੂ ਜੀ ਨੂੰ ਵਧਾਈ ਦੇਣ ਲਈ ਲੱਗੇ ਖੋਜਣ। ਪਰ ਹਨੇਰੇ
ਵਿੱਚ ਓਨ੍ਹਾਂ ਦਾ ਪਤਾ ਨਾ ਲਗਣੇ ਕਰ ਬਹੁਤ ਉਦਾਸ ਹੋਏ। ਅਨੇਕ ਕਲਪਣਾਂ ਕਰ ਰਹੇ ਸੇ। ਤਦੋਂ ਨੂੰ ਸ਼ੀਹੇਂ ਚੌਧਰੀ ਨੇ; ਜੋ ਪਿੱਛੇ ਡੇਰੇ ਦਾ ਰਖਵਾਲਾ ਸੀ, ਬਹੁਤ ਅੰਧੇਰਾ ਹੋਯਾ ਜਾਣ ਕੇ ਚਾਰ ਪੰਜ ਮਸਾਲਾਂ ਭੇਜ ਦਿੱਤੀਆਂ। ਗੁਰੂ ਜੀ ਨੇ ਲੱਖੇ ਨੂੰ ਦੌੜਾਯਾ। ਓਹ ਗੁਰੂ ਜੀ ਪਾਸ ਲੈ ਆਯਾ। ਓਨ੍ਹਾਂ ਮਸਾਲਾਂ ਨੂੰ
ਹੀ ਦੇਖ ਕੇ ਭਾਈ ਬਿਧੀਚੰਦ ਆਦਿਕਾਂ ਨੇ ਗੁਰੂ ਜੀ ਦੇ ਪਾਸ ਆ ਕੇ ਬੜੀ ਖ਼ੁਸ਼ੀ ਨਾਲ ਵਧਾਈ ਦਿੱਤੀ। ਗੁਰੂ ਜੀ ਨੇ ਨਵਾਬ ਤੇ ਖੱਤ੍ਰੀ ਮਰੇ ਪਏ ਦੱਸ ਕੇ ਉਨ੍ਹਾਂ ਦੇ ਲੜਨ ਦੀ ਕਥਾ ਸੁਨਾਈ ਤਾਂ ਸਭ ਹੱਕੇ ਬੱਕੇ ਰਹਿ ਗਏ। ਹੁਣ ਗੁਰੂ ਜੀ ਦੇ ਹੁਕਮ ਨਾਲ ਭਾਈ ਬਿਧੀਏ, ਭੱਲਣ, ਰਾਇ ਜੀਵੇ
ਨੇ ਮਸਾਲਾਂ ਦੇ ਚਾਨਣੇ ਨਾਲ ਪਹਿਲੇ ਫੱਟੇ ਪਏ ਸਿੱਖਾਂ ਨੂੰ ਚੁਕਾ ਕੇ ਡੇਰੇ ਪੁਚਾਇਆ। ਤਾਂ ਫਤੇ ਦੇ ਨਗਾਰੇ ਵਜਵਾਉਂਦੇ ਹੋਏ ਗੁਰੂ ਸਾਹਿਬ ਡੇਰੇ ਆਏ। ਸਿੱਖਾਂ ਨੇ ਭਾਰੇ ਜੈ ਕਾਰੇ ਗਜਾਏ। ਜ਼ਖ਼ਮੀਆਂ ਦੀ ਗੁਰੂ ਜੀ ਨੇ ਕਾਰੀ ਕਰਾਈ। ਲੰਗਰ ਤਿਆਰ ਸੀ, ਛਕ ਕੇ ਸਭ ਨੇ ਅਰਾਮ ਕੀਤਾ। ਅੰਮ੍ਰਤ ਵੇਲੇ ਉੱਠੇ। ਨਿੱਤ ਕਰਮ
ਕਰ ਗੁਰੂ ਜੀ ਬਯਾਸਾ ਨਦੀ ਦੇ ਕੰਢੇ ਜਾ ਬੈ ਠੇ ਤੇ ਸ਼ਹੀਦ ਹੋਏ ਸਿੱਖਾਂ ਨੂੰ ਚੁਕਵਾ ਚੁਕਵਾ ਉਨ੍ਹਾਂ ਦੇ ਨਾਮ ਠਾਮ ਸੁਣ ਸੁਣ ਕਮਰ ਦੇ ਦੁਪੱਟੇ ਨਾਲ ਮੂੰਹ ਪੂੰਝ ਪੂੰਝ ਦਰਿਆ ਦੀ ਭੇਟਾ ਕੀਤੇ। ਜੇਹੜੇ ਨਿਸ਼ਕਾਮ ਜੂਝੇ ਸੇ, ਉਨ੍ਹਾਂ ਨੂੰ ਸੱਚਖੰਡ ਦਾ ਨਿਵਾਸ ਅਖੈ ਸੁਖ ਭੋਗਣ ਦਾ ਵਰ ਦਿੱਤਾ ਅਤੇ
ਸਕਾਮੀਆਂ ਨੂੰ ਸੁਵਰਗ ਤੇ ਇਸ ਲੋਕ ਦੀ ਸਰਦਾਰੀ ਬਖ਼ਸ਼ੀ। ਫੇਰ ਅਬਦੁਲੇ ਖਾਂ ਨਾਜ਼ਮ ਦੀ ਲੋਥ ਓਸ ਦੇ ਨਾਮੀ ਨਾਮੀ ਸਰਦਾਰਾਂ ਤੇ ਪੁਤ੍ਰਾਂ ਸਮੇਤ ਇੱਕ ਵੱਡੇ ਟੋਏ ਵਿੱਚ ਦਬਵਾ ਕੇ ਉੱਪਰ ਚੌਤਰਾ ਬਨਵਾਇਆ, ਜਿਸ ਨੂੰ ਹੁਣ ਦਮਦਮਾ ਸਾਹਿਬ ਬੋਲਦੇ ਹਨ। ਓਸ ਉੱਤੇ ਬੈ ਠ ਕਰ ਹੁਕਮ ਕੀਤਾ ਕਿ ਜਿਤਨੇ ਜਵਾਨ ਅਰ ਘੋੜੇ
ਮਰੇ ਹਨ ਸਭ ਨੂੰ ਦਰਿਆ ਵਿੱਚ ਪ੍ਰਵਾਹ ਕਰੋ।