ਦਸ ਕੁ ਦਿਨ ਗੁਰੂ ਜੀ ਗੋਇੰਦਵਾਲ ਰਹੇ। ਸੰੁਦਰ ਤੇ ਨੰਦ ਚੰਦ ਆਦਿਕ ਮਸੰਦਾਂ ਨੇ ਸੇਵਾ ਕੀਤੀ ਤੇ ਓਨ੍ਹਾਂ ਅਤੇ ਓਨ੍ਹਾਂ ਦੀਆਂ ਇਸਤ੍ਰੀਆਂ ਦਾ ਬਹੁਤ ਪ੍ਰੇਮ ਦੇਖ ਕੇ ਆਪਣੇ ਪ੍ਰਵਾਰ ਨੂੰ ਓਥੇ ਰਹਿਣ ਦਿੱਤਾ ਤੇ ਆਪ ਕਰਤਾਰਪੁਰ ਜਾ ਠਹਿਰੇ। ਅੱਗੇ ਓਥੇ, ਜਿਸ ਦਿਨ ਤੋਂ ਅੰਮ੍ਰਿਤਸਰੋਂ ਕੌਲਾਂ ਨੂੰ ਭੇਜਿਆ ਸੀ, ਓਹ ਗੁਰੂ ਜੀ
ਦੇ ਬਿਓਗ ਨਾਲ ਹਾਹੁਕੇ ਲੈਂਦੀ ਹੋਈ ਅੰਨ ਜਲ ਛੱਡ ਕੇ ਭਾਵੇਂ ਬਹੁਤ ਹੀ ਬੀਮਾਰ ਪ੍ਰਣਾਂਤ ਸੀ ਪਰ ਗੁਰੂ ਜੀ ਦੇ ਦਰਸ਼ਨ ਕਰ ਕੇ ਓਸ ਦੇ ਨੇਤ੍ਰ ਕੌਲ ਵਾਂਗੂੰ ਖਿੜ ਆਏ। ਗੁਰੂ ਜੀ ਦੇ ਚਰਨਾਂ ਉੱਤੇ ਮੱਥਾ ਟੇਕਣ ਲਗੀ, ਤਾਂ ਨੇਤ੍ਰਾਂ ਦੇ ਜਲ ਨਾਲ ਚਰਨ ਪਖਾਲ ਘੱਤੇ। ਗੁਰੂ ਸਾਹਿਬ ਨੇ ਉਸ
ਨੂੰ ਧੀਰਜ ਦੇ ਕੇ ਗੰਗਸਰ ਨਾਮ ਖੂਹ ਉੱਤੇ ਇਸ਼ਨਾਨ ਕਰਾ ਕੇ ਥੰਮ੍ਹ ਸਾਹਿਬ ਦੀਵਾਨ ਲਾਇਆ। ਸੰਗਤਾਂ ਨੂੰ ਦਰਸ਼ਨ ਉਪਦੇਸ਼ ਦੇ ਕੇ ਨਿਹਾਲ ਕੀਤਾ। ਫੇਰ ਮਹਿਲਾਂ ਵਿਖੇ ਕੌਲਾਂ ਦੇ ਅਤਯੰਤ ਪ੍ਰੇਮ ਕਰਨੇ ਕਰ ਉਸ ਪਾਸ ਗਏ ਅਤੇ ਕੌਲਾਂ ਨੂੰ ਆਖਿਆਹੁਣ ਤੂੰ ਅਕਾਲ ਪੁਰਖ ਦੇ ਚਰਨਾਂ ਵਿੱਚ ਧਿਆਨ ਰਖ। ਤੇਰੀ ਦੇਹ
ਕੱਲ੍ਹ ਪਹਿਰ ਦਿਨ ਚੜ੍ਹੇ ਛੁੱਟੇਗੀ।ਓਨ ਅਰਜ਼ ਕੀਤੀਬੜੀ ਖ਼ੁਸ਼ੀ ਹੋਈ ਜੋ ਅੰਤ ਸਮੇਂ ਆਪ ਦੇ ਦਰਸ਼ਨ ਹੋਏ, ਕਿਉਂਕਿ ਮੈ ਤਾਂ ਅਕਾਲ ਪੁਰਖ ਆਪ ਨੂੰ ਹੀ ਮੰਨਦੀ ਹਾਂ।ਬ੍ਰਹਮ ਤੇ ਪੁਰਖਾਂ ਵਾਲੇ ਬਚਨ ਬਿਲਾਸ ਤੇ ਗੁਰੂ ਕਾ ਦਰਸ਼ਨ ਕਰਦੀ ਹੋਈ ਆਖਦੀ ਰਹੀਹੇ ਭਗਵਾਨ! ਮੇਰਾ ਸੰਬੰਧ ਦੇਹ ਨਾਲ ਪਹਿਲੇ ਹੀ
ਕੋਈ ਨਹੀਂ। ਕਿਉਂਕਿ ਮੈ ਸਤ, ਚਿਤ, ਅਨੰਦ ਰੂਪ; ਅਤੇ ਦੇਹ ਜੜ੍ਹ, ਅਸੱਤ, ਦੁੱਖ ਰੂਪ ਹੈ । ਤਿਸ ਪਰ ਸਾਖਯਾਤ ਆਪ ਬ੍ਰਹਮ; ਜਿਸ ਦਾ ਧਿਆਨ ਜੋਗੀ ਜਨ ਕਰਦੇ ਹਨ, ਓਹ ਮੇਰੇ ਨੇਤ੍ਰਾਂ ਦੇ ਗੋਚਰ ਸਰਗੁਣ ਰੂਪ ਧਾਰ ਕੇ ਬੈ ਠੇ ਹੋਏ ਹੋ। ਏਸ ਅਨਾਤਮ ਦੇਹ ਤੋਂ ਆਤਮਾ ਦਾ ਨਿਆਰੇ ਹੋਣਾ ਅਹੋ ਭਾਗ
ਏਹੋ ਜੇਹੇ ਸੰਤਾਂ ਵਾਲੇ ਬਚਨ ਕਰਦੀ ਹੋਈ ਦੂਜੇ ਦਿਨ ਪਹਿਰ ਦਿਨ ਚੜ੍ਹੇ ਪੰਜ ਸਾਉਣ ਸੰਮਤ ੧੬੮੫ ਬਿਕ੍ਰਮੀ ਨੂੰ ਕੌਲਾਂ ਦਾ ਚਲਾਣਾ ਸਰਪ ਦੇ ਕੰੁਜ ਤਯਾਗਣ ਵਾਂਗੂੰ ਦੇਹ ਛੱਡ ਕੇ ਓਸ ਪਰਮ ਪਦ ਨੂੰ ਪ੍ਰਾਪਤ ਹੋ ਗਈ, ਜਿਸ ਦੇ ਵਾਸਤੇ ਬਡੇ ਬਡੇ ਸਾਧਨ ਰਿਖੀ ਮੁਨੀ ਕਰਦੇ ਹਨ। ਭਾਵੇਂ ਕੌਲਾਂ ਦੇ ਹਿੰਦੂ ਮੁਸਲਮਾਨ ਦਾ ਕੋਈ ਪੱਖ ਨਹੀਂ ਸੀ, ਪਰ ਤੁਰਕਾਨੀ ਰਾਜ ਦਾ ਜ਼ੋਰ ਸਮਝ ਕੇ ਮਰਯਾਦਾ ਪੁਰਸ਼ੋਤਮ ਦੁਰੰਦੇਸ਼ ਗੁਰੂ ਜੀ ਨੇ ਓਸ ਨੂੰ
ਦਫਨ ਕਰ ਕੇ ਓਸ ਦੀ ਕਬਰ ਬਣਵਾ ਦਿੱਤੀ, ਜੋ ਹੁਣ ਤੱਕ ਓਥੇ ਬਾਗ਼ ਵਿੱਚ ਹੈ । ਓਸੇ ਸਮੇਂ ਛੋਟੇ ਮੀਰ ਪਿੰਡ ਪੈਂਦੇ ਖਾਂ ਦੀ ਸ਼ਾਦੀ ਪੈਂਦੇ ਖਾਂ ਦੀ ਸ਼ਾਦੀ ਬੜੀ ਧੂੰਮਧਾਮ ਨਾਲ ਗੁਰੂ ਜੀ ਨੇ ਕਰ ਕੇ ਇੱਕ ਮਕਾਨ ਓਸ ਦੇ ਵੱਸਣ ਲਈ ਬਣਵਾ ਦਿੱਤਾ। ਅਤੇ ਆਪਣੀ ਸਿੱਖ ਪਰਜਾ ਦੀ ਪੁਕਾਰ ਤੇ ਬੇਨਤੀ ਸੁਣ ਕੇ ਦੁਆਬੇ ਦੇਸ ਦਾ ਦੌਰਾ ਕੀਤਾ, ਜਿਸ ਵਿੱਚ ਬਹੁਤ ਨਜ਼ਰ ਭੇਟਾ ਆਈ ਅਤੇ ਬਹੁਤ ਸਾਰੇ ਚੋਰਾਂ ਧਾੜਵੀਆਂ ਨੂੰ ਫੜ ਫੜ ਕੇ ਅਜੇਹੀ ਸਜ਼ਾ ਦਿੱਤੀ, ਜੋ
ਫੇਰ ਚੋਰੀ ਕਰਨ ਜੋਗੇ ਨਾ ਛੱਡੇ। ਬਾਕੀ ਦੇ ਚੋਰ ਧਾੜਵੀ ਡਰਦੇ ਮਾਰੇ ਆਪੇ ਗੁਰੂ ਜੀ ਦੀ ਚਰਨੀ ਆ ਲਗੇ। ਓਨ੍ਹਾਂ ਤੋਂ ਚੋਰੀ ਧਾੜਾ ਛੁਡਾ ਕੇ ਆਪਣੇ ਸਿੱਖ ਬਨਾ ਕੇ ਕਲਿਜੁਗ ਵਿੱਚ ਸਤਜੁਗ ਵਰਤਾ ਦਿੱਤਾ। ਪਰ ਏਸ ਕੰਮੋਂ ਮੁਲਕੀ ਹਾਕਮਾਂ ਨੇ ਖਿਝ ਕੇ ਬਾਦਸ਼ਾਹ ਪਾਸ ਅਰਜ਼ੀਆਂ ਲਿਖ ਭੇਜੀਆਂ ਕਿ ਗੁਰੂ ਹਰਿਗੋਬਿੰਦ ਬਾਦਸ਼ਾਹੀ
ਮੁਲਕ ਵਿੱਚ ਆਪ ਤੋਂ ਆਪ ਫੌਜਦਾਰੀ ਦੇ ਕੰਮ ਪਿਆ ਕਰਦਾ ਹੈ । ਸੈਂਕੜੇ ਚੋਰਾਂ ਧਾੜਵੀਆਂ ਨੂੰ ਸਜ਼ਾ ਦੇ ਕਰ, ਲੁੱਟ ਪੁੱਟ ਕੇ ਆਪਣੇ ਮੁਰੀਦ ਬਣਾ ਲੀਤਾ ਹੈ । ਏਹ ਅਰਜ਼ੀਆਂ ਜਦ ਬਾਦਸ਼ਾਹ ਦੇ ਪੇਸ਼ ਹੋਈਆਂ ਤਾਂ ਵਜ਼ੀਰ ਖਾਨ ਵਜ਼ੀਰ ਨੇ ਆਖਿਆਦੇਖੋ ਹਜ਼ਰਤ! ਗੁਰੂ ਆਪ ਦੇ ਓਹ ਕੰਮ ਸਵਾਰਦਾ ਫਿਰਦਾ ਹ
, ਜੋ ਸ਼ਾਹੀ ਹਾਕਮਾਂ ਤੋਂ; ਜਿਨ੍ਹਾਂ ਨੂੰ ਹਜ਼ੂਰ ਲੱਖਾਂ ਰੁਪਏ ਤਨਖਾਹ ਤੇ ਜਗੀਰਾਂ ਦਿੰਦੇ ਹੋ, ਨਹੀਂ ਹੁੰਦੇ। ਕਿਉਂਕਿ ਓਹ ਚੋਰਾਂ ਧਾੜਵੀਆਂ ਤੋਂ ਵੱਢੀ ਖਾ ਕੇ ਪਰਜਾ ਨੂੰ ਲੁਟਵਾ ਰਹੇ ਸਨ। ਓਨ੍ਹਾਂ ਬਦਮਾਸ਼ਾਂ ਨੂੰ ਸਖ਼ਤ ਸਜ਼ਾ ਦੇ ਕੇ ਗੁਰੂ ਤੁਹਾਡੀ ਰੱਯਤ ਨੂੰ ਅਮਨ ਬਖ਼ਸ਼ ਰਹੇ ਹਨ। ਹਾਕਮਾਂ ਨੂੰ ਰਿਸ਼ਵਤ ਨ ਮਿਲਣੇ ਕਰ
ਓਹ ਦੁਖੀ ਹੋਏ ਅਰਜ਼ੀਆਂ ਕਰਦੇ ਹਨ।ਏਹ ਬਾਤ ਸੁਣ ਕੇ ਬਾਦਸ਼ਾਹ ਬਹੁਤ ਰਾਜ਼ੀ ਹੋਇਆ। ਅਰਜ਼ੀਆਂ ਕਰਨ ਵਾਲਿਆਂ ਨੂੰ ਝਿੜਕਿਆ। ਪਰਜਾ ਨੇ ਭੀ ਖ਼ੁਸ਼ੀ ਹੋ ਕੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ। ਇਕ ਤਾਂ ਇਹ ਜੱਸ; ਦੂਜਾ ਜੰਗ ਜਿੱਤ ਕੇ ਗੁਰੂ ਜੀ ਦਾ ਕਰਤਾਰਪੁਰ ਆਉਣਾ ਸੁਣ ਸੁਣ ਮਾਲਵੇ, ਤਿਹਾੜੇ, ਖਾਦਰ, ਕੰਢੀ, ਆਦਿਕ
ਦੇਸਾਂ ਦੀ ਸੰਗਤ ਨੂੰ ਲੈ ਕੇ ਮਸੰਦ ਆਉਣ ਲੱਗੇ। ਘੋੜੇ ਹਥਿਆਰ ਸ਼ਸਤ੍ਰ ਰੁਪਏ ਨਜ਼ਰ ਭੇਟਾ ਦੇ ਬਹੁਤ ਆਏ। ਜੰਗ ਦੀਆਂ ਬਾਤਾਂ ਸੁਣ ਸੁਣ ਸਿੱਖ ਹੱਕੇ ਬੱਕੇ ਰਹਿ ਜਾਣ। ਤਦੋਂ ਜਾਗੀਰਦਾਰ ਮੁਗਲ ਪਠਾਨ ਦੁਆਬੇ ਵਿੱਚ ਜੋ ਬੜੇ ਬੜੇ ਸੂਰਮੇਂ ਸਦਾਉਂਦੇ ਸੇ, ਓਹ ਭੀ ਗੁਰੂ ਜੀ ਦੇ ਜੰਗ ਕਰਨ ਦੀ ਮਹਿਮਾ ਸੁਣ
ਕੇ ਦਰਸ਼ਨ ਕਰਨ ਆਉਣ, ਤਾਂ ਪੈਂਦੇ ਖਾਂ ਦਾ ਹੰਕਾਰ ਪੈਂਦੇ ਖਾਂ ਆਪਣੀ ਬਹਾਦਰੀ ਤੇ ਤਾਕਤ ਦੀ ਵਡੀਆਈ ਲੜਾਈ ਦੇ ਢੰਗ ਗਿਬ ਗਿਬ ਕੇ ਪਿਆ ਸੁਣਾਵੇ। ਬਲਕਿ ਕਈ ਵਾਰੀ ਏਹ ਭੀ ਆਖਿਆ ਕਿ ਜੰਗ ਦੀ ਫਤੇ ਤਾਂ ਮੇਰੀਆਂ ਬਾਹਾਂ ਦੇ ਅੱਗੇ ਅੱਗੇ ਪਈ ਫਿਰਦੀ ਹੈ, ਕਿਉਂਕਿ ਅਨੇਕਾਂ ਨੂੰ ਤਾਂ ਮੈ ਹੱਥਾਂ ਪੈ ਰਾਂ ਦੀਆਂ ਠੋਕਰਾਂ ਮਾਰ ਕੇ ਪਟਕਾਉਂਦਾ ਰਿਹਾ।
ਕਈ ਘੋੜੇ ਫੜ ਫੜ ਕੇ ਚਲਾਏ, ਜਿਸ ਦੇ ਸਿਰ ਨੂੰ ਤਲਵਾਰ ਮਾਰੀ, ਸਿਰ ਧੜ ਕਾਠੀ ਖੁਰਗੀਨ ਘੋੜੇ ਨੂੰ ਕੱਟ ਕੱਟ ਕੇ ਧਰਤੀ ਵਿੱਚ ਧੱਸਦੀ ਰਹੀ। ਤਾਂ ਹੀ ਬਾਦਸ਼ਾਹੀ ਫੌਜ ਡਰ ਕੇ ਨੱਠ ਗਈ। ਨਹੀਂ ਤਾਂ ਹੋਰ ਆਹ ਜੱਟ ਬੂਟ ਰੋੜੇ, ਖੱਤ੍ਰੀ, ਲੁਹਾਰ, ਤ੍ਰਖਾਣ; ਜੋ ਗੁਰੂ ਜੀ ਦੇ ਪ੍ਰਸ਼ਾਦ ਛਕਣ ਵਾਲੀ ਬੂਨਗਾ
ਕੱਠੀ ਹੋ ਰਹੀ ਹੈ , ਏਨ੍ਹਾਂ ਜੰਗ ਜਿੱਤਣਾ ਸੀ? ਜੇੜ੍ਹੇ ਹਥਯਾਰ ਫੜ ਭੀ ਨਹੀਂ ਜਾਣਦੇ। ਓਸ ਦੇ ਹੰਕਾਰ ਦੀਆਂ ਗੱਲਾਂ ਸੁਣ ਕੇ ਗੁਰੂ ਜੀ ਨੇ ਆਖਿਆਬੁਰਾ ਹੋਇਆ ਪੈਂਦਾ ਹੰਕਾਰੀ ਬਨ ਗਿਆ। ਇਕ ਦਿਨ ਲੋਗਾਂ ਨੇ ਆ ਕੇ ਦੱਸਿਆ ਕਿ ਬੇਲੇ ਵਿੱਚ ਬੜਾ ਭਾਰੀ ਸ਼ੇਰ ਆਯਾ ਹੈ। ਅਨੇਕ ਗਊਆਂ
ਓਨ ਮਾਰ ਸੁਟੀਆਂ ਹਨ। ਗੁਰੂ ਜੀ ਓਸ ਦਾ ਸ਼ਿਕਾਰ ਕਰਨ ਗਏ ਹੁਕਮ ਕੀਤਾ ਤੇਗ ਨਾਲ ਮਾਰੇ। ਪੈਂਦੇ ਖਾਂ ਗਿਆ। ਜਾਂ ਸ਼ੇਰ ਸਾਹਮਣੇ ਹੋਇਆ ਤਾਂ ਪੈਂਦਾ ਨੱਠ ਕੇ ਝਾੜ ਦੇ ਓਲ੍ਹੇ ਹੋ ਗਿਆ, ਪਰ ਜਾਂ ਭੱਲਣ ਨੇ ਜਾ ਕੇ ਖੰਡੇ ਨਾਲ ਦੋ ਖੰਡ ਕਰ ਸਿੱਟਯਾ, ਤਾਂ ਪੈਂਦੇ ਖਾਂ ਬਹੁਤ ਸ਼ਰਮਿੰਦਾ
ਹੋਯਾ। ਏਸੇ ਪ੍ਰਕਾਰ ਜਿਸ ਪਿੰਡ ਦੀ ਜੂਹ ਵਿੱਚ ਗਊਆਂ ਦਾ ਵਿਣਾਹ ਕਰਦਾ ਸ਼ੇਰ ਸੁਣਿਆ, ਓਹੋ ਓਥੋਂ ਜਾ ਮਾਰਯਾ, ਗਊਆਂ ਦੀ ਰੱਖਿਆ ਕੀਤੀ। ਕਿਉਂਕਿ ਓਸ ਸਮੇਂ ਏਸ ਦੇਸ ਵਿੱਚ ਪਹਾੜ ਨੇੜੇ ਸੇ ਅਤੇ ਜੰਗਲ ਬਹੁਤ ਸੰਘਣੇ ਹੁੰਦੇ ਸੇ। ਅਸਾਂ ਆਪਣੀ ਅੱਖੀਂ ਦਸ ਦਸ ਬਘਿਆੜ ਤੇ ਤਿੰਨ ਤਿੰਨ ਸ਼ੇਰ ਇਕੱਠੇ ਫਿਰਦੇ ਦੇਖੇ ਹਨ।
ਘਰਾਂ ਵਿੱਚ ਬਘਿਆੜ ਆ ਕੇ ਬੱਚਿਆਂ ਨੂੰ ਚੁੱਕ ਲਿਜਾਂਦੇ ਸੇ, ਪਰ ਸ਼ੇਰ ਬਗ਼ੈ ਰ ਛੇੜੇ ਆਦਮੀ ਪੁਰ ਵਾਰ ਨਹੀਂ ਕਰਦੇ ਸੇ। ਇਕ ਦਿਨ ਜਦ ਗੁਰੂ ਜੀ ਕਰਤਾਰਪੁਰ ਬਾਗ਼ ਵਿੱਚ ਬੈ ਠੇ ਚੌਂਪੜ ਖੇਲ ਰਹੇ ਸੇ ਤਾਂ
ਅਨਵਰ ਖਾਂ ਗੁਰੂ ਜੀ ਦੀ ਸ਼ਰਨ ਵਿੱਚ ਅਨਵਰ ਖਾਂ ਪਠਾਣ ਬਸੀ ਪਿੰਡ ਦਾ ਰਹਿਣ ਵਾਲਾ; ਜੋ ਪਹਿਲੇ ਬਾਦਸ਼ਾਹ ਦਾ ਦਰਬਾਰੀ ਸੀ, ਜਦ ਸ਼ਾਹ ਨੇ ਜੰਗ ਵਿੱਚੋਂ ਨੱਸ ਆਉਣ ਕਰ ਕੇ ਕੱਢ ਦਿੱਤਾ ਤਾਂ ਗੁਰੂ ਜੀ ਦੀ ਸ਼ਰਣ ਨੂੰ ਆਇਆ। ਪਰ ਜਾਂ ਗੁਰੂ ਜੀ ਨੇ ਓਸ ਵਲ ਨਾ ਤੱਕਿਆ ਤੇ ਓਹ ਦੋ ਘੜੀਆਂ ਖੜੋਤਾ ਰਿਹਾ, ਤਾਂ ਗ਼ੁੱਸੇ ਵਿੱਚ
ਆ ਕੇ ਤਲਵਾਰ ਖਿੱਚਣ ਲੱਗਾ। ਤਦ ਗੁਰੂ ਜੀ ਨੇ ਓਸ ਵਲ ਤੱਕ ਕੇ ਆਖਯਾਅਨਵਰ ਖਾਂ! ਫ਼ਕੀਰ ਏਨ੍ਹੀਂ ਗੱਲੀ ਨਹੀਂ ਜਿੱਤੇ ਜਾਂਦੇ। ਏਸੇ ਹਿੰਮਤ ਤੇ ਅਕਲ ਦੇ ਖਾਵੰਦ ਨੇ ਜੰਗ ਵਿੱਚ ਪਿੱਠ ਦੇਖ ਕੇ ਗੀਦੀ ਬਣ ਅਪਮਾਨ ਕਰਾਯਾ। ਹੁਣ ਜੇ ਫੇਰ ਮਾਨ ਚਾਹੁੰਦਾ ਹੈ ਤਾਂ ਪੀਰਾਂ ਫ਼ਕੀਰਾਂ ਦੀ ਖਿਦਮਤ ਕਰ।
ਓਸ ਨੇ ਗੁਰੂ ਕਿਆਂ ਨੂੰ ਸਰਬੱਗ ਤੇ ਸੱਚੇ ਅਜ਼ਮਤੀ ਸਮਝ ਕੇ ਕਦਮ ਫੜ ਲੀਤੇ। ਦੀਨ ਹੋ ਕੇ ਮਾਫ਼ੀ ਮੰਗੀ ਤੇ ਮਨੋ ਤਨੋ ਗੁਰੂ ਜੀ ਕਾ ਸੇਵਕ ਬਣ ਗਿਆ। ਸਿੱਖਾਂ ਸਾਧਾਂ ਦੀ ਟਹਿਲ ਸੇਵਾ ਸਤਸੰਗ ਕਰਨ ਲੱਗਾ। ਕੁਛ ਦਿਨ ਪਿੱਛੋਂ ਗੁਰੂ ਜੀ ਦੀ ਆਗਿਆ ਲੈ ਕੇ ਘਰ ਜਾ ਰਿਹਾ। ਸੇਵਾ ਕਰਦਾ ਰਿਹਾ।
ਫੇਰ ਆਪੇ ਬਾਦਸ਼ਾਹ ਨੇ ਬੁਲਾ ਕੇ ਓਹੋ ਅਹੁਦਾ ਇੱਜ਼ਤ ਓਸ ਨੂੰ ਬਖ਼ਸ਼ ਦਿੱਤਾ ਪਰ ਓਹ ਕ੍ਰਿਤਘਨ ਨਾ ਹੋਯਾ। ਹਮੇਸ਼ ਗੁਰੂ ਘਰ ਨੂੰ ਮੰਨਦਾ ਰਿਹਾ। ਜਦ ਸਉਣ ਮਾਂਹ ਦੀ ਬਹੁਤ ਵਰਖਾ ਹੋਣੇ ਕਰ ਦੁਆਬੇ ਦੇਸ਼ ਵਿੱਚ
ਚਿੱਕੜ ਤੇ ਜਲੋ ਜਲ ਹੋ ਗਿਆ, ਨਦੀਆਂ ਨਾਲੇ ਚੜ੍ਹ ਆਏ, ਸੈ ਲ ਸ਼ਿਕਾਰ ਦਾ ਆਨੰਦ ਓਥੇ ਚੰਗਾ ਨਾ ਰਿਹਾ ਤਾਂ ਹਰਿਗੋਬਿੰਦਪੁਰ ਬਿਯਾਸ ਦੇ ਬਹੁਤ ਉੱਚੇ ਕਿਨਾਰੇ ਰੇਤਲੀ ਜ਼ਮੀਨ ਵਿੱਚ ਬਾਕੀ ਦੇ ਲਸ਼ਕਰ ਸਮੇਤ ਓਥੇ ਜਾ ਰਹੇ।