ਸਿੱਖਾਂ ਦੇ ਸਤ ਸੰਤੋਖ

ਸ੍ਰੀ ਗੁਰੂ ਗੋਬਿੰਦ ਸਿੰਘ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੯੪ / ੧੩੫

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਬਹਿਬਲ ਤੋਂ ਚੱਲ ਕੇ ਕੋਹ ਭਰ ਸਿਉ ਰਾਮ ਪਿੰਡ ਜਦ ਗੁਰੂ ਜੀ ਆਏ, ਤਾਂ ਪੈਂਚਾਂ ਨੇ ਪ੍ਰੇਮ ਨਾਲ ਮਹਾਰਾਜ ਜੀ ਨੂੰ ਉਤਾਰ ਲੀਤਾ। ਪਰ ਬਰਖਾ ਨਾ ਹੋਣੇ ਕਰ ਕਾਲ ਪੈ ਰਿਹਾ ਸੀ। ਨੰਬਰਦਾਰਾਂ ਨੇ ਇੱਕ ਜਗ੍ਹਾ ਸਾਰੇ ਲਸ਼ਕਰ ਨੂੰ ਲੰਗਰ ਦੇਣ ਦੀ ਪਹੁੰਚ ਨ ਦੇਖ ਕੇ ਖ਼ਾਸ ਗੁਰੂ ਕੇ ਪ੍ਰਸ਼ਾਦ ਵਾਸਤੇ ਰਸਤ ਦੇ ਕਰ, ਹੋਰ ਸਭ ਸਿੱਖ ਇੱਕ ਦੋ ਦੋ ਘਰ ਪ੍ਰਤੀ ਵੰਡ ਦਿੱਤੇ। ਓਸੇ ਭਾਂਤ ਜੱਟਾਂ ਨੇ ਗੁਰੂ ਕੇ ਸਾਥੀ ਸਿੱਖਾਂ ਨੂੰ ਘਰ ਲੈ ਜਾ ਕਰ ਜਥਾ ਸ਼ਕਤ ਪ੍ਰਸ਼ਾਦ ਛਕਾ ਦਿੱਤੇ। ਜਦ ਛਕ ਕੇ ਆਇਆਂ ਨੂੰ ਗੁਰੂ ਕਿਆਂ ਨੇ ਪੁੱਛਿਆਭਾਈ ਸਿੱਖੋ! ਕਿਸ ਕਿਸ ਪ੍ਰਕਾਰ ਦੇ ਭੋਜਨ ਛਕ ਆਏ ਹੋ? ਤਾਂ ਕਿਸੇ ਨੇ ਘਾਠ ਦੀ, ਕਿਨੇ ਬਾਜਰੇ ਦੀ ਕਿਨੇ ਜੁਵਾਰ ਦੀ, ਕਿਸੇ ਨੇ ਛੋਲਿਆਂ ਦੀ, ਕਿਸੇ ਨੇ ਬੋਦੇ ਅੰਨਯ ਦੀ ਰੋਟੀ, ਮੋਠਾਂ ਦੀ ਦਾਲ, ਕਿਸੇ ਨੇ ਅਲੂਣਾ ਦਲੀਆ, ਖਿਚੜੀ, ਕਿਸੇ ਨੇ ਸਾਗ ਕਿਨੇ ਡੇਲੇ; ਏਸੇ ਭਾਂਤ ਸਭ ਨੇ ਬੇ ਪਸਿੰਦੀ ਨਾਲ ਨੱਕ ਚੜ੍ਹਾ ਚੜ੍ਹਾ ਦਸੇ। ਇੱਕ ਭਾਈ ਗੱਜਾ ਸਿੰਘ ਤੇ ਮੈਲਾਗਰ ਸਿੰਘ ਦਾ ਸੰਤੋਖ ਭਾਈ ਗੱਜਾ ਸਿੰਘ ਤੇ ਮੈਲਾਗਰ ਸਿੰਘ ਨੇ ਆਖਿਆ, ਅਸੀਂ ਤਾਂ ਅਤਿ ਉੱਤਮ ਐਸੇ ਸ੍ਵਾਦੀਕ ਪਦਾਰਥ ਛਕੇ ਹਨ, ਜੋ ਕਦੇ ਨਹੀਂ ਛਕੇ ਸੇ।ਏਹ ਬਾਤ ਪਿੰਡ ਦੇ ਲੋਕਾਂ ਨੇ ਸੁਣ ਕੇ ਆਖਿਆਮਹਾਰਾਜ! ਏਹ ਦੋਵੇਂ ਸਿੱਖ ਝੂਠ ਬੋਲਦੇ ਹਨ। ਜਿਨ੍ਹਾਂ ਦੇ ਏਹ ਛਕਣ ਗਏ ਸੇ, ਓਹਨਾਂ ਦੇ ਘਰ ਵਿੱਚ ਤਾਂ ਕੋਈ ਵਸਤੂ ਹੈ ਨਹੀਂ। ਜਦ

ਓਨ੍ਹਾਂ ਨੂੰ ਆਪ ਹੀ ਫਾਕੇ ਉੱਤੇ ਫਾਕਾ ਜਾਂਦਾ ਹੈ, ਤਾਂ ਏਨ੍ਹਾਂ ਨੂੰ ਕੀ ਛਕਾਯਾ ਹੋਊ? ਗੁਰੂ ਜੀ ਨੇ ਛਕਾਉਣ ਵਾਲੇ ਬੁਲਾ ਕੇ ਪੁੱਛੇ, ਤਾਂ ਓਨ੍ਹਾਂ ਸੁਦਾਮੇ ਜੈਸੇ ਪ੍ਰੇਮੀਆਂ ਵਾਂਙੂੰ ਨੇਤ੍ਰ ਭਰ ਕਰ ਅਤਿ ਸ਼ਰਮਿੰਦੇ ਤੇ ਨਿੰਮੋਝਾਣੇ ਹੋ ਕਰ ਬੇਨਤੀ ਕੀਤੀਸੱਚੇ ਪਾਤਸ਼ਾਹ! ਤੁਸੀਂ ਘਟ ਘਟ ਦੀ ਜਾਨਣਹਾਰੇ ਹੋ। ਸਾਥੋਂ ਕਾਈ ਸੇਵਾ ਨਹੀਂ ਹੋਈ ਕਯੋਂਕਿ ਸਾਡੇ ਘਰ ਹੋਰ ਕੋਈ ਵਸਤੂ ਛਕਾਉਣ ਵਾਲੀ ਨਹੀਂ ਸੀ। ਕੇਵਲ ਸੁਕੀਆਂ ਪੀਲੂ ਤੇ ਜੰਡ ਫਲੀਆਂ ਸਨ। ਓਹੇ ਕੋਰੇ ਠੀਕਰਯਾਂ ਵਿੱਚ ਭਿਗੋ ਕੇ ਏਨ੍ਹਾਂ ਸੰਤੋਖੀਆਂ ਸਿੱਖਾਂ ਅੱਗੇ ਰੱਖ ਦਿੱਤੀਆਂ। ਏਹ ਛਕ ਕੇ ਅਸੀਸ ਦੇ ਕਰ ਚਲੇ ਆਏ।ਏਹ ਬਾਤ ਸੁਣ ਕੇ ਸਭ ਸੰਗਤ ਅਤੇ ਨਗਰ ਨਿਵਾਸੀ ਲੋਕ ਹੱਕੇ ਬੱਕੇ ਰਹਿ ਗਏ। ਗੁਰੂ ਜੀ ਨੇ ਨੇਤ੍ਰ ਭਰ ਕੇ ਧੰਨ ਸਿੱਖੀ! ਧੰਨਯ ਸਿੱਖੀਤਿੰਨ ਵਾਰੀ ਕਹਿ ਕੇ ਬਚਨ ਕੀਤੇ: ਸਤੀ ਦੇ ਸੰਤੋਖੀ ਖਾਇ। ਤਉ ਨਾਨਕ ਦਰ ਦੀਦਾਰ ਸਮਾਇ। ਭਾਈ ਸਿੱਖੋ! ਏਸੇ ਦਾ ਨਾਮ ਖੰਡਯੋਂ ਤਿੱਖੀ, ਵਾਲੋਂ ਨਿੱਕੀ, ਗੁਰੂ ਕੀ ਸਿੱਖੀ ਹੈ। ਸੱਚ ਹੈ: ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ ॥੯॥ ਸ੍ਰੀ ਦਸਮ ਗ੍ਰੰਥ - ਅਕਾਲ ਉਸਤਤਿ ਜੋ ਕੋਈ ਪਦਾਰਥ ਹੁੰਦੇ ਸੰੁਦੇ ਬਹਿੰਗਮਾਂ ਸਿੱਖਾਂ ਸਾਧਾਂ ਨੂੰ ਚੰਗੇ ਚੋਖੇ ਭੋਜਨ ਦਾ ਛਕਾਵੇ, ਓਸ ਨੂੰ ਅਤੇ ਗ਼ਰੀਬ ਤੋਂ ਚਿਕਣਾ ਚੋਖਾ ਚਾਹੁਣ ਵਾਲੇ ਨੂੰ ਬਾਰੰਬਾਰ ਧਿਕਾਰ ਹੈ। ਸੱਚਾ ਸਖੀ ਮਰਦ ਓਹੋ ਹੈ, ਜੋ ਅਪਣੇ ਵਿਤ ਅਨੁਸਾਰ ਛਕਾਵੇ ਅਤੇ ਸੰਤੋਖੀ ਸੱਤਪੁਰਖ ਓਹ ਹੈ, ਜੋ ਮਿੱਸੇ ਰੁਖੇ ਨੂੰ ਅੰਮ੍ਰਿਤ ਕਰ ਮੰਨੇ। ਏਹੋ ਜੇਹੇ ਸੱਚੇ ਧਰਮੀ ਸਤੀਆਂ ਸੰਤੋਖੀਆਂ ਦੇ ਆਸਰੇ ਹੀ ਜ਼ਿਮੀਂ ਅਸਮਾਨ ਖੜੇ ਹਨ। ਏਹੋ ਧਰਮ ਧੌਲ ਦਯਾ ਕਾ ਪੁੱਤ੍ਰ ਪ੍ਰਿਥੀ ਨੂੰ ਚੁੱਕੀ ਖੜਾ ਹੈ। ਏਹੋ ਜੇਹੇ ਆਤਮ ਸੰਤੋਖੀਆਂ ਤੋਂ ਹੀ ਸਾਡਾ ਨਿਰਮਲ ਪੰਥ ਪ੍ਰਸਿੱਧ ਹੋਵੇਗਾ। ਏਹ ਵਰ ਦੇ ਕੇ ਜੋ ਛੰਦ ਗੁਰੂ ਜੀ ਨੇ ਉਚਾਰੇ ਸੋ ਸਰਬ ਲੋਹ ਪ੍ਰਕਾਸ਼ ਵਿੱਚ ਹਨ। ਗੁਰੂ ਸਾਹਿਬ ਜੀ ਨੇ ਓਸ ਪਿੰਡ ਦੇ ਤੇ ਬਹਿਬਲ ਲੋਕਾਂ ਨੂੰ ਚੰਗੇ ਜ੍ਵਾਨ ਲੜਾਕੇ ਬਣੇ ਠਣੇ ਦੇਖ ਕੇ ਆਖਯਾਬੈਰਾੜੋ! ਸੂਰਬੀਰ ਬਣੋ, ਤੁਰਕਾਂ ਨੂੰ ਸੰਘਾਰੋ। ਨੌਕਰੀ ਗੁਰੂ ਕੇ ਘਰੋਂ ਲਓ। ਓਹ ਬੋਲੇ ਅਸੀਂ ਹਜ਼ਾਰਾਂ ਰੁਪਏ ਧਾੜੇ ਮਾਰ ਕੇ ਲੈ ਆਉਂਦੇ ਹਾਂ, ਨੌਕਰੀ ਕਿਕੂੰ ਕਰੀਏਮਹਾਰਾਜ ਨਮੂਨਾ ਏਹ ਹੈ ਗਰਟੀ ਛੰਦ। ਸੁਨ ਗੱਜਹਰਿ ਭਵ ਭਵ ਭਵ ਬਰਸੁਨ ਧਰ ਕਰ ਧਾਰੋ॥ ਤੁਸ਼ਟ ਤੁਸ਼ਟ ਮੈ ਤੁਸ਼ਟ ਤੋਹਿ ਪਰ ਤੁਸ਼ਤਿ ਆਦਿ ਗੁਨ ਧਾਰੋ॥ ਭਵ ਭਵ ਭੇਖ ਰੇਖ ਗੁਨ ਧਰਨੀ ਧਰਨੀ ਨਿਰਮਲ ਨਾਮਾ॥ ਨਿਰਮਲ ਬਾਨੀ ਪਠਤ ਰਹਿਤ ਸਦ ਨਿਰਮਲ ਪਟ ਗੁਨ ਧਾਮਾ॥

( ਨੇ ਆਖਯਾਧਾੜੇ ਬੀ ਮਾਰੋ ਤੇ ਘਰ ਭੀ ਰਹੋ। ਘਰ ਗੁਰੂ ਕੇ ਬਚਨ ਵਿੱਚ ਵਰਤੋ।ਓਨ੍ਹਾਂ ਮਨਜ਼ੂਰ ਕੀਤਾ। ਜੰਗ ਵੇਲੇ ਅਸੀਂ ਸਭੇ ਹਾਜ਼ਰ ਹੋਵਾਂਗੇ। ਓਸੇ ਪਿੰਡ ਇੱਕ ਦੋਦੇ ਨਾਮ ਤਲਾਉ ਉੱਤੇ ਗੁਰੂ ਜੀ ਸੁਚੇਤ ਹੋਣ ਗਏ ਤਾਂ ਇੱਕ ਸ਼ਹੀਦ ਚਿੱਟੀ ਪੁਸ਼ਾਕ ਚਿੱਟੀ ਦਾੜੀ ਮਿਲਿਆ। ਗੁਰੂ ਜੀ ਨੇ ਆਖਿਆਪੁਰਸ਼ਾ ਰਾਜ਼ੀ ਹੈਂਓਨ ਚਰਨ ਫੜ ਕੇ ਆਖਯਾਅੱਜ ਰਾਜ਼ੀ ਹੋਇਆ। ਆਪ ਦੇ ਦਿਦਾਰ, ਖ਼ੁਦਾ ਦੇ ਦਿਦਾਰ ਪਾਏ। ਹੁਣ ਮੇਰੀ ਮੁਕਤੀ ਹੋਈ।ਏਤਨਾ ਕਹਿ ਕੇ ਛਾਈਂ ਮਾਈਂ ਹੋ ਗਿਆ। ਸਿ

ਖਾਂ ਦੇ ਪੁੱਛਨੇ ਪੁਰ ਗੁਰੂ ਜੀ ਨੇ ਦੱਸਿਆ ਏਹ ਸ਼ਹੀਦ ਏਸ ਸ਼ਰੀਂਹ ਦੇ ਬ੍ਰਿਛ ਵਿੱਚ ਰਹਿੰਦਾ ਸੀ। ਜੰਗ ਵਿੱਚ ਮਾਰਿਆ ਸੀ। ਵਾਸ਼ਨਾ ਦੇ ਅਧੀਨ ਮੁਕਤ ਨਾ ਹੋਯਾ। ਹੁਣ ਸਾਡਾ ਦਰਸ਼ਨ ਪਰਸ਼ਨ ਕਰ ਕੇ ਮੁਕਤਿ ਹੋ ਗਿਆ।

ਓਥੋਂ ਹਟ ਕੇ ਗੁਰੂ ਜੀ ਫ਼ੇਰ ਦੀਨੇ ਪਿੰਡ ਆ ਠਹਿਰੇ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗