ਭਗਤੇ ਪਿੰਡ ਦੀ ਕਥਾ

ਸ੍ਰੀ ਗੁਰੂ ਗੋਬਿੰਦ ਸਿੰਘ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੯੫ / ੧੩੫

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਫੇਰ ਇੱਕ ਦਿਨ ਸ਼ਿਕਾਰ ਖੇਡਦੇ ਹੋਏ ਮਾਨਾਂ ਦੇ ਬੁਰਜ ਪਿੰਡ ਝਿੜੀ ਵਿੱਚ ਜਾ ਉੱਤਰੇ। ਲੋਕਾਂ ਨੇ ਖ਼ਬਰ ਸੁਣ ਕੇ ਦੁੱਧ ਦੇ ਘੜੇ ਲੈ ਆਂਦੇ, ਸੇਵਾ ਕੀਤੀ। ਦੂਜੇ ਦਿਨ ਓਥੋਂ ਚੜ੍ਹ ਕੇ ਭਦੌੜ ਜੋ ਭਦਰਸੈਨ ਰਾਜੇ ਦੀ ਨਗਰੀ ਸੀ ਜਾ ਉੱਤਰੇ। ਭਦੌੜੀਏ ਰਾਜਪੂਤਾਂ ਨੇ ਹੰਕਾਰ ਰੱਖ ਕੇ ਸੇਵਾ ਕੁਛ ਨਾ ਕੀਤੀ। ਸਿੱਖਾਂ ਨੇ ਰੋਸ ਮੰਨਿਆ ਤਾਂ ਬਚਨ ਹੋਇਆਭਾਈ ਸਿੱਖੋ! ਏਥੋਂ ਦੇ ਰਾਜੇ ਤੁਸਾਂ ਹੀ ਹੋਣਾ ਹੈ। ਏਹ ਆਪੇ ਖਪ ਜਾਣਗੇ।ਓੜਕ ਓਹੋ ਬਚਨ ਸੱਚਾ ਹੋਇਆ ਦੇਖੀਦਾ ਹੈ। ਏਸੇ ਬਾਂਤ ਵਿਚਰਦੇ ਹੋਏ ਇੱਕ ਦਿਨ ਭਗਤੇ ਦੇ ਖੂਹ ਦੀ ਵਾਰਤਾ ਭਗਤੇ ਪਿੰਡ ਜਾ ਰਹੇ। ਅੱਗੇ ਓਥੇ ਇੱਕ ਖੂਹ ਲੱਗ ਰਿਹਾ ਸੀ। ਸਿੱਖਾਂ ਨੇ ਪੁੱਛਿਆਕਿਸ ਦਾ ਖੂਹ ਲੱਗਦਾ ਹੈਲੋਕਾਂ ਨੇ ਦੱਸਿਆ, ਭਾਈ ਭਗਤੇ ਦਾ।ਗੁਰੂ ਜੀ ਬੋਲੇਦਮ ਲੱਗਣ ਪਾਤਸ਼ਾਹਾਂ ਦੇ, ਸਾਬੂਣਗਰਾਂ ਦਾ ਨਾਉਂ। ਏਤਨਾ ਕਹਿ ਕੇ ਇੱਕ ਪਿੱਪਲ ਹੇਠ ਉੱਤਰ ਬੈਠੇ। ਭਗਤੇ ਦੀ ਉਲਾਦ ਦੇ ਲੋਕ ਸੁਣ ਕੇ ਆ ਮਿਲੇ। ਸਿੱਖਾਂ ਨੇ ਪੁੱਛਿਆਮਹਾਰਾਜ! ਸਾਬੂਣਗਰਾਂ ਦਾ ਨਾਉਂ ਆਪ ਨੇ ਕਿਸ ਕਾਰਨ ਤੋਂ ਆਖਿਆਏਸ ਪਰ ਮਹਾਰਾਜ ਜੀ ਨੇ ਕਥਾ ਸੁਣਾਈ। ਭਾਈ ਸਿੱਖੋ! ਇੱਕ ਰਾਮੂ ਨਾਮ ਦੀਵਾਨ ਲਾਹੌਰ ਰਿਹਾ ਕਰਦਾ। ਓਸ ਦੀ ਬੇਟੀ ਨੂੰ ਦੇਉ ਚਿੰਮੜਿਆ ਹੋਇਆ ਸੀ। ਭਾਈ ਭਗਤੇ ਨੇ ਗੁਰੂ ਕੀ ਅਰਾਧਨਾ ਕਰ ਕੇ ਓਸ ਨੂੰ ਕੱਢ ਕੇ ਕੈਦ ਕਰ ਲੀਤਾ। ਦੀਵਾਨ ਨੇ ਕੁਛ ਸੇਵਾ ਕਰਨੀ ਚਾਹੀ ਤਾਂ ਭਗਤੇ ਨੇ ਇੱਕ ਕੂਏ ਦਾ ਸਮਾਨ ਇੱਟਾਂ ਚੂਨਾ ਓਸ ਪਾਸੋਂ ਲੈ ਕਰ ਓਸੇ ਦੇਉ ਦੀ ਸੈਨਾ ਤੋਂ ਰਾਤ ਸਮੇਂ ਏਥੇ ਸਿਟਵਾ ਲੀਤਾ। ਓਸ ਦੇਉ ਨੂੰ ਕੱਢਣ ਵਿੱਚ ਜ਼ੋਰ ਤਾਂ ਗੁਰੂ ਕਾ ਲੱਗਿਆ। ਏਹ ਸਮਾਨ ਕੂਏ ਦਾ ਗੁਰੂ ਤੋਂ ਡਰ ਕੇ ਦੇਉ ਨੇ ਏਥੇ ਪੁਚਾਇਆ ਤੇ ਨਾਮ ਭਾਈ ਭਗਤੇ ਨੇ ਆਪਣਾ ਪ੍ਰਗਟ ਕਰ ਲੀਤਾ।ਏਹ ਬਚਨ ਸੁਣ ਕੇ ਭਾਈ ਭਗਤੇ ਦੇ ਪੰਜੇ ਪੁੱਤਰ ਪੋਤ੍ਰੇ ਕੋਪ ਹੋਣ ਤੋਂ ਡਰ ਕੇ ਗੁਰੂ ਕੇ ਚਰਨੀ ਆ ਪਏ। ਇੱਕ ਘੋੜੀ ਬਹੁਤ ਚੰਗੀ ਸਿੰਗਾਰ ਕੇ ਗੁਰੂ ਕੀ ਨਜ਼ਰ ਕੀਤੀ ਅਤੇ ਬਹੁਤ ਦੀਨ ਹੋ ਕਰ ਬੇਨਤੀ ਕੀਤੀਸੱਚੇ ਪਾਤਸ਼ਾਹ! ਇੱਕ ਖੂਹ ਕਿਆ, ਸਾਡਾ ਤਾਂ ਮਨ

ਤਨ ਧਨ ਆਪ ਦੇ ਅਰਪਣ ਹੈ ਅਤੇ ਜੋ ਕੁਛ ਇੱਜ਼ਤ, ਦੌਲਤ, ਮਾਨ, ਬਡਾਈ ਸਭ ਆਪ ਦੀ ਬਖ਼ਸ਼ੀ ਹੋਈ ਹੈ।ਓਹਨਾਂ ਦੀ ਬੇਨਤੀ ਮੰਨ ਕੇ ਗੁਰੂ ਜੀ ਨੇ ਓਨ੍ਹਾਂ ਦੇ ਘਰ ਰਾਤ ਨੂੰ ਨਿਵਾਸ ਕੀਤਾ ਅਤੇ ਪ੍ਰਸ਼ਾਦ ਛਕਿਆ। ਓਨ੍ਹਾਂ ਦੀ ਕਾਮਨਾ ਪੂਰੀ ਕੀਤੀ। ਦੂਜੇ ਦਿਨ ਸ਼ਿਕਾਰ ਚੜ੍ਹੇ ਤਿੱਤਰ ਉਧਾਰ ਤਿੱਤ੍ਰ ਬੋਲਯਾ। ਗੁਰੂ ਜੀ ਨੇ ਏਹ ਤੁਕ ਪੜ੍ਹੀ: ਭੂਮੀਆ ਭੂਮਿ ਊਪਰਿ ਨਿਤ ਲੁਝੈ ॥ ਛੋਡਿ ਚਲੈ ਤ੍ਰਿਸਨਾ ਨਹੀ ਬੁਝੈ ॥੨॥ (ਗਉੜੀ, ਮਃ ੫ - ੧੮੮) ਜਾਂ ਸਿੱਖਾਂ ਨੇ ਏਹ ਬਚਨ ਉਚਾਰਨ ਦਾ ਕਾਰਨ ਪੁਛਿਆ, ਤਾਂ ਆਪ ਨੇ ਫੁਰਮਾਯਾਜੋ ਪਿੰਡ ਦੇ ਥੇਹ ਉੱਤੇ ਤਿੱਤ੍ਰ ਬੋਲਦਾ ਹੈ, ਏਥੋਂ ਦਾ ਮਾਲਕ ਸੀ ਵਾਸ਼ਨਾਂ ਬਣੀ ਰਹੀ। ਏਥੇ ਹੀ ਏਸ ਨੇ ਅਨੇਕ ਪ੍ਰਕਾਰ ਦੇ ਬੇਅੰਤ ਜਨਮ

ਪਾਏ ਹਨ ਅਤੇ ਖੱਬੀ ਅੱਖੋਂ ਕਾਣਾਂ ਹੈ। ਏਤਨਾ ਬਚਨ ਸੁਣ ਕੇ ਸਿੱਖਾਂ ਨੇ ਓਸ ਤਿੱਤ੍ਰ ਨੂੰ ਘੇਰ ਕੇ ਫੜ ਲੀਤਾ। ਠੀਕ ਕਾਣਾਂ ਦੇਖਯਾ। ਗੁਰੂ ਜੀ ਦੇ ਪਾਸ ਲੈ ਆਏ। ਦਰਸ਼ਨ ਕਰ ਕੇ ਓਸ ਨੂੰ ਅਪਣੇ ਪਿਛਲੇ ਜਨਮਾਂ ਦੀ ਖ਼ਬਰ ਹੋ ਗਈ। ਓਨ ਬੇਨਤੀ ਕੀਤੀ, ਸੱਚੇ ਪਾਤਸ਼ਾਹ! ਹੁਣ ਮੇਰਾ ਜਨਮ ਮਰਨ ਕੱਟੋ।ਗੁਰੂ ਜੀ ਦੀ ਕ੍ਰਿਪਾ ਨਾਲ ਓਹ ਉਸੇ ਘੜੀ ਦੇਹ ਛੱਡ ਕੇ ਸੱਚਖੰਡ ਨੂੰ ਚਲਾ ਗਿਆ। ਏਸੇ ਭਾਂਤ ਗੁਰੂ ਜੀ ਹੋਰ ਅਨੇਕ ਪਸ਼ੂ ਪੰਛੀਆਂ ਦਾ ਸ਼ਿਕਾਰ ਤੇ ਉਧਾਰ ਕਰ ਕੇ ਮੁੜ ਭਗਤੇ ਪਿੰਡ ਆ ਉੱਤ੍ਰੇ। ਏਥੇ ਦਸਮੇਂ ਪਾਤਸ਼ਾਹ ਜੀ ਦਾ ਪੁਤ੍ਰੈਲਾ ਚਰਨ ਸਿੰਘ ਤੁਰਕਾਂ ਤੋਂ ਡਰ ਕੇ ਚਰਨ ਦਾਸ ਨਾਮ ਸੇ ਬਹੁਤ ਬਰਸ ਰਿਹਾ। ਦੂਜਾ ਪੁਤ੍ਰੈਲਾ ਗੁਰੂ ਕਾ ਪੰਜਾਬ ਸਿੰਘ ਤਾਜੋ ਪਿੰਡ ਪੁੱਜਦਾ ਰਿਹਾ। ਤੀਜਾ ਅਜਪਾਲ ਸਿੰਘ ਨਾਭੇ, ਚੌਥਾ ਜ਼ੋਰਾਵਰ ਸਿੰਘ ਖ੍ਰਿਦਾਵਾਦ। ਏਹ ਸਭ ਕਰਾਮਾਤਾਂ ਦਿਖਾਉਣੇ ਦੇ ਸਬੱਬ ਮੰਨੇ ਦੰਨੇ ਗਏ। ਮੁਕਾਮ ਓਨ੍ਹਾਂ ਦੇ ਹੁਣ ਤੱਕ ਪੂਜੇ ਮੰਨੇ ਜਾਂਦੇ ਹਨ।

( ਪਿਛਲੇ ਪਹਿਰ ਗੁਰੂ ਕੇ ਦੀਵਾਨ ਵਿੱਚ ਇੱਕ ਸਿੱਖ ਆਪਣੇ ਪੁਤ ਦੇ ਸਿਰ ਉੱਤੇ ਛੋਲਿਆਂ ਦੀਆਂ ਘੰੁਗਣੀਆਂ ਦਾ ਟੋਕਰਾ ਚੁਕਾ ਕੇ ਲੈ ਆਇਆ। ਫਤੇ ਗਜਾਈ ਓਹ ਭੇਟਾ ਰੱਖ ਕੇ ਬੈਠ ਗਿਆ। ਗੁਰੂ ਸਾਹਿਬ ਜੀ ਨੇ ਓਸ ਦੇ ਪੁੱਤ੍ਰ ਨੂੰ ਸਿੱਖਾਂ ਦੇ ਨਾਲ ਜੋ ਅੰਮ੍ਰਤ ਛਕ ਰਹੇ ਸੇ ਅੰਮ੍ਰਿਤ ਛਕਵਾ ਕੇ ਓਸ ਦਾ ਨਾਮ ਘੁੰਗਣਾ ਸਿੰਘ ਘੰੁਗਣਾ ਸਿੰਘ ਰੱਖਿਆ। ਓਸ ਦੀ ਸੰਤਾਨ ਹੁਣ ਓਥੇ ਬਹੁਤ ਹੈ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗