ਜ਼ਫਰਨਾਮਾ ਲਿਖ ਣਾ

ਸ੍ਰੀ ਗੁਰੂ ਗੋਬਿੰਦ ਸਿੰਘ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੯੩ / ੧੩੫

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਇਸ ਭਾਗ ਵਿਚ ਸੰਮਤ ੧੫੧੧

ਮੁੱਖ ਘਟਨਾਵਾਂ

ਤਦੋਂ ਗੁਰੂ ਜੀ ਨੇ ਭੀ ਬਹੁਤ ਸਾਰੇ ਸਵਾਰ ਪਿਆਦੇ ਨੌਕਰ ਰੱਖ ਲਏ ਸੇ ਅਤੇ ਚਾਰ ਕੁ ਸੌ ਸਿੱਖ ਭੀ ਜੰਗੀ ਸੂਰਬੀਰ ਅਪਣੇ ਅਪਣੇ ਘਰਾਂ ਤੋਂ ਘੋੜੇ ਹੱਥਿਆਰ ਲੈ ਕੇ ਗੁਰੂ ਜੀ ਪਾਸ ਆ ਰਿਹਾ ਸੀ। ਇੱਕ ਦਿਨ ਗੁਰੂ ਜੀ ਅਪਣੇ ਖਯਾਲ ਵਿੱਚ ਕੁਛ ਸ਼ਬਦ ਬੋਲਦੇ ਹੋਏ ਕਾਚੂ ਅਪਣੇ ਹੱਥ ਦੀਆਂ ਉਂਗਲਾਂ ਉੱਤੇ ਫੇਰ ਰਹੇ ਸੇ, ਸਮੀਰ ਨੇ ਉਂਗਲੀਆਂ ਪਰ ਕਾਚੂ ਫੇਰਨ ਦਾ ਕਾਰਨ ਪੁੱਛਯਾ ਤਾਂ ਬਚਨ ਹੋਯਾਤੁਰਕਾਂ ਦੀਆਂ ਜੜ੍ਹਾਂ ਤਰਾਸ਼ ਰਹੇ ਹਾਂ।ਭਾਈ ਮਾਨ ਸਿੰਘ ਬੋਲਯਾਪਹਿਲੇ ਔਰੰਗੇ ਦਾ ਕਾਟਲਾ ਕਰੋ। ਬਾਕੀ ਦੇ ਤੁਰਕ ਨਿਰਬਲ ਹੋ ਕੇ ਆਪੇ ਮਰ ਜਾਣਗੇ।ਹੁਕਮ ਹੋਯਾਭਾਈ ਮਾਨ ਸਿੰਘਾ! ਔਰੰਗੇ ਨੂੰ ਜੁੱਧ ਵਿੱਚ ਮਾਰਨਾ ਸੀ, ਪਰ ਦੂਰ ਜਾ ਰਿਹਾ। ਲਓ ਹੁਣ ਬਚਨ ਨਾਲ ਹੀ ਅਸੀਂ ਓਸ ਨੂੰ ਮਾਰਦੇ ਹਾਂ, ਤੇ ਬਜੀਦੇ ਗੀਦੀ ਨੂੰ ਤਾਂ ਸਾਡੇ ਸਿੰਘ ਹੀ ਕਾਫਰ ਕਰ ਕੇ ਮਾਰ ਛੱਡਣਗੇ।ਏਤਨਾ ਬਚਨ ਕਹਿ ਕੇ ਗੁਰੂ ਜੀ ਕਾਗ਼ਜ਼ ਕਲਮ ਦੁਵਾਤ ਲੈ ਕਰ ਚੁਬਾਰੇ ਦੇ ਅੰਦਰ ਜਾ ਬੈਠੇ। ਪਹਿਲੇ ਅਕਾਲ ਪੁਰਖ ਦੀ ਮਹਿਮਾ ਲਿਖ ਕੇ ਫੇਰ ਔਰੰਗੇ ਨੂੰ ਉਲਾਂਭੇ ਬੜੇ ਜ਼ੋਰ ਜ਼ੋਰ ਦੇ ਲਿਖੇ, ਜੋ ਓਸ ਦੇ ਉਮਰਾਵਾਂ ਵੱਲੋਂ ਨੇਮ ਧਰਮ ਹੋ ਕੇ ਖੰਡਨ ਹੋਏ ਸੇ। ਓਹ ਓਨ੍ਹਾਂ ਦੀ ਬੇਈਮਾਨੀ ਤੇ ਕੂੜੀ ਸੌਂਹ ਖਾ ਕੇ ਦਗਾ ਹੋਯਾ ਦੇਖ ਕਰ, ਪੁਨਾ ਬਾਰਾਂ ਹਕਾਯਤਾਂ ਅਰਥਾਤ ਕਹਾਣੀਆਂ ਲਿਖੀਆਂ, ਜਿਨ੍ਹਾਂ ਤੋਂ ਏਹ ਸਹੀ ਹੋ ਜਾਏ ਕਿ ਅਕਾਲ ਪੁਰਖ ਦੀ ਸ਼ਰਨ ਲੈ ਕੇ ਕੋਈ ਕਦੇ ਨਹੀਂ ਹਾਰਿਆ ਅਤੇ ਧਰਮ ਹੇਤ ਤੇਗ ਉਠਾਣ ਵਾਲਿਆਂ ਦੀ ਸਹਾਇਤਾ ਤੇ ਹੰਕਾਰੀਆਂ ਦਾ ਨਾਸ਼ ਹਮੇਸ਼ਾਂ ਅਕਾਲ ਪੁਰਖ ਕਰਦਾ ਰਿਹਾ ਹੈ, ਕਯੋਂਕਿ ਓਸ ਦੇ ਘਰੋਂ ਸਭ ਨੂੰ ਇਨਸਾਫ਼ ਮਿਲਦਾ ਹੈ। ਤੇਰੇ ਜੇਹੇ ਦਗੇਬਾਜ਼ਾਂ ਨੂੰ ਗਹਿਰੇ ਦੋਜ਼ਖ ਵਿੱਚ ਪਾਯਾ ਜਾਂਦਾ ਹੈ। ਤੁਸਾਂ ਕੁਰਾਨ ਦੀ ਤੇ ਪਹਾੜੀ ਰਾਜਿਆਂ ਨੇ ਗਊ ਦੀ ਸੌਂਹ ਖਾ ਕੇ ਫੇਰ ਅਜੇਹੀ ਬੇਈਮਾਨੀ ਕੀਤੀ, ਓਸ ਕਸਮ ਨੂੰ ਖੂਹ ਵਿੱਚ ਸਿੱਟ ਕੇ ਸਾਰੇ ਲਸ਼ਕਰ ਦਾ ਹੱਲਾ; ਜੋ ਦਸ ਲਖ ਦੇ ਲਗਭਗ ਸੀ, ਸਾਡੇ ਉੱਤੇ ਕਰਾ ਦਿੱਤਾ। ਏਦੂੰ ਪਰੇ ਵੱਡਾ ਪਾਪ ਹੋਰ ਕੀ ਹੋਣਾ ਹੈ? ਫੇਰ ਸਾਡੇ ਬੱਚੇ ਭਾਵੇਂ ਧਰਮ ਉੱਤੇ ਕੁਰਬਾਨ ਹੋ ਗਏ, ਪਰ ਤੁਸਾਂ ਤਾਂ ਅਧਮ ਦੇ ਗੱਡੇ ਪਾਪ ਰੂਪ ਪੱਥਰਾਂ ਨਾਲ ਲੱਦ ਲੀਤੇ, ਜਿਨ੍ਹਾਂ ਦੇ ਬਦਲੇ ਅਗਲੀ ਦਰਗਾਹੇ ਤੁਸਾਨੂੰ ਦੋਜ਼ਖ ਵਿੱਚ ਘੱਤਯਾ ਜਾਏਗਾ। ਏਹੋ ਜਿਹੇ ਬਹੁਤ ਸਾਰੇ ਸੱਚੇ ਤਾਂਨੇ ਤੇ ਬ੍ਰਿਤਾਂਤ ਠੇਠ ਫ਼ਾਰਸੀ ਜ਼ੁਬਾਨ ਵਿੱਚ ਲਿਖ ਕੇ ਗੁਰੂ ਸਾਹਿਬ ਜੀ ਨੇ ਓਸ ਲਿਖਤ ਦਾ ਨਾਮ ਜ਼ਫਰਨਾਮਾ ਰੱਖ ਕਰ ਦੱਖਣ ਦੇਸ ਔਰੰਗਾਬਾਦ ਵਿੱਚ ਜਿੱਥੇ ਔਰੰਗਾ ਮ੍ਰਹੱਟਿਆਂ ਨਾਲ ਲੜ ਰਿਹਾ ਸੀ, ਓਸ ਵੱਲ ਭਾਈ ਦਯਾ ਸਿੰਘ ਨੂੰ ਸਰਬ ਸ਼ਕਤੀ ਸੰਪਨ ਕਰ ਕੇ ਤੋਰ ਦਿੱਤਾ। ਓਸ ਦੇ ਨਾਲ ਚਾਰ ਸਿੰਘ ਹੋਰ ਤੋਰੇ ਅਤੇ ਹੁਕਮ ਦਿੱਤਾ ਜਿਕੂੰ ਔਰੰਗੇ ਨੇ ਗੁਰੂ ਕੇ ਘਰ ਉੱਤੇ ਅਹਿਦੀਆ ਭੇਜਯਾ, ਓਸੇ ਤਰ੍ਹਾਂ ਓਸ ਦੇ ਪ੍ਰਾਣ ਲੈਣ ਵਾਲੇ ਤੁਸੀਂ ਬੀ ਆਪ ਨੂੰ ਗੁਰੂ ਕੇ ਅਹਿਦੀਏ ਸਮਝੋ। ਤੁਸਾਂ ਕਿਸੇ ਤੋਂ ਡਰਣਾਂ ਨਹੀਂ। ਅਸੀਂ ਸਦੀਵ ਤੁਸਾਡੇ ਅੰਗ ਸੰਗ ਹਾਂ। ਕੋਈ ਬਿਘਨ ਤੁਸਾਡੇ ਨੇੜੇ ਨਾ ਆਵੇਗਾ। ਤੁਸੀਂ ਵੈਰੀ ਉੱਤੇ ਫਤੇ ਪਾਓਗੇ। ਗੁਰੂ ਕਾ ਬਚਨ ਮੰਨ ਕੇ ਭਾਈ ਦਯਾ ਸਿੰਘ ਤਾਂ ਜ਼ਫਰਨਾਮਾਂ ਲੈ ਕਰ ਦੀਨੇ ਪਿੰਡ ਤੋਂ ਦੱਖਣ ਵੰਨੀ ਤੁਰ ਗਿਆ ਤੇ ਗੁਰੂ ਸਾਹਿਬ ਦੀਨੇ ਪਿੰਡ ਟਿਕੇ ਰਹੇ। ਤਦੋਂ ਨੂੰ ਸਮੀਰ ਲਖਮੀਰ ਦਾ ਭੇਜਯਾ ਹੋਯਾ ਆਦਮੀ (ਜੋ ਚਿੱਠੀ ਲੈ ਕੇ ਸਰਹੰਦ ਗਿਆ ਸੀ) ਆ ਗਿਆ। ਓਨ ਖ਼ਬਰ ਦਿੱਤੀ ਕਿ ਤੁਰਕਾਨੀ ਫੌਜ ਦੀ ਏਧਰ ਨੂੰ ਚੜ੍ਹਾਈ ਵਾਸਤੇ ਵਜ਼ੀਦ ਖਾਂ ਸੂਬਾ ਤੇ ਹਸਨ ਖਾਂ ਫੌਜ ਦਾਰ ਤਿਆਰੀ ਕਰਾ ਰਹੇ ਹਨ। ਏਹ ਬ੍ਰਿਤਾਂਤ ਸੁਣ ਕੇ ਗੁਰੂ ਸਾਹਿਬ ਜੀ ਨੂੰ ਤਾਂ ਬੀਰ ਰਸ ਨੇ ਅਜੇਹੀ ਉਮੰਗ ਦਿੱਤੀ, ਜੋ ਓਸੇ ਦਿਨ ਤੋਂ ਜੰਗ ਦੀ ਤਿਆਰੀ ਕਰਾਉਣ ਲਗ ਪਏ। ਜੰਗ ਵਾਸਤੇ ਕੋਈ ਕਿਲ੍ਹਾ ਖੋਜਨ ਤੇ ਸ਼ਿਕਾਰ ਖੇਲਣ ਲਗੇ। ਇੱਕ ਦਿਨ ਸ਼ਿਕਾਰ ਖੇਡਦੇ ਹੋਏ ਗੁਰੂ ਜੀ ਰੁਖਾਂ ਵਾਲੇ ਪਿੰਡ; ਜੋ ਦੀਨੇ ਤੋਂ ਡੇਢ ਕੋਸ ਹੈ, ਜਾ ਉੱਤਰੇ। ਲੋਕਾਂ ਨੇ ਬਹੁਤ ਸੇਵਾ ਕੀਤੀ। ਗੁਰੂ ਸਾਹਿਬ ਜੀ ਨੇ ਓਸ ਪਿੰਡ ਦਾ ਨਾਮ ਰਖਵਾਲਾ, ਡੋਡ ਅਤੇ

( ਬਾਂਦਰ ਨਗਰ ਰਖਵਾਲਾ ਰੱਖਯਾ। ਓਥੇ ਹੀ ਜਲਾਲ ਕੇ ਪਿੰਡ ਵਾਲੇ ਚੌਧਰੀ ਗੁਰੂ ਜੀ ਦੇ ਪਾਸ ਆਏ। ਗੁੜ ਦੀ ਭੇਲੀ ਦੋ ਘੜੇ ਦੁੱਧ ਦੇ ਇੱਕ ਬਰਛੀ ਗੁਰੂ ਜੀ ਦੀ ਨਜ਼ਰ ਕੀਤੇ। ਬਰਛੀ ਬਹੁਤ ਕੀਮਤੀ ਸੀ। ਦੇਖ ਕੇ ਮਹਾਰਾਜ ਜੀ ਪ੍ਰਸੰਨ ਹੋ ਗਏ, ਓਨ੍ਹਾਂ ਨੇ ਗੁਰੂ ਜੀ ਨੂੰ ਖ਼ੁਸ਼ੀ ਵੇਖ ਕੇ ਬੇਨਤੀ ਕੀਤੀਸੱਚੇ ਪਾਤਸ਼ਾਹ! ਇੱਕ ਪਿੰਡ ਨਾਲ ਸਾਡਾ ਵੈਰ ਹੈ। ਬਚਨ ਕਰੋ, ਸਾਡੀ ਫਤੇ ਹੋਵੇ।ਮਹਾਰਾਜ ਜੀ ਨੇ ਵਰ ਦਿੱਤਾਤੁਸਾਡੀ ਫਤੇ ਹੋਵੇਗੀ। ਗੁਰੂ ਕੇ ਸਿੱਖ ਇੱਕ ਮੁੱਠੀ ਬਣੇ ਰਹਿਣਾ। ਤੁਸਾਂ ਪੁਰ ਜੋ ਕੋਈ ਚੜ੍ਹ ਕੇ ਆਵੇਗਾ ਇੱਜ਼ਤ ਲਹਾ ਕੇ ਜਾਵੇਗਾ।ਓਥੋਂ ਦੇ ਕਈ ਜ੍ਵਾਨ ਸੂਰਬੀਰ ਗੁਰੂ ਜੀ ਪਾਸ ਓਸੇ ਸਮੇਂ ਨੌਕਰ ਹੋਏ। ਏਸੇ ਭਾਂਤ ਇੱਕ ਦਿਨ ਸ਼ਿਕਾਰ ਖੇਡਦੇ ਹੋਏ ਸੱਤ ਕੋਸ ਡੋਡ ਗਾਂਮ ਜਾ ਰਹੇ। ਪਿੰਡ ਦੇ ਲੋਕਾਂ ਨੇ ਸੇਵਾ ਕੀਤੀ, ਗੁਰੂ ਜੀ ਨੇ ਧਰਮ ਜੁੱਧ ਕਰਨ ਦਾ ਉਪਦੇਸ਼ ਦੇ ਕੇ ਕਈ ਆਦਮੀ ਚੁਣੇ ਹੋਏ ਜੋਧੇ ਓਥੋਂ ਭੀ ਨੌਕਰ ਰੱਖ ਕੇ ਲੈ ਆਂਦੇ। ਡੋਡ ਤੋਂ ਦੋ ਕੋਸ ਬਾਂਦਰ ਪਿੰਡ ਉੱਤ੍ਰੇ, ਦੋਪਹਿਰ ਕਟੀ। ਬਾਂਦਰ ਗੋਤ ਦੇ ਜੱਟਾਂ ਨੇ ਚੰਗੀ ਸੇਵਾ ਕੀਤੀ। ਓਥੋਂ ਚੱਲ ਕੇ ਤਿੰਨੇ ਕੋਹ ਬਰਗਾੜੀ ਪਿੰਡ ਰਾਤ੍ਰੀ ਨਿਵਾਸ ਕੀਤਾ। ਕਪੂਰੇ ਦੇ ਭਾਈ ਚੌਧਰੀ ਨੰਦੇ ਨੇ ਸਰਬ ਭਾਂਤ ਦੀ ਸੇਵਾ ਕੀਤੀ। ਬਚਨ ਹੋਯਾਤੇਰੇ ਘਰ ਸੂਰਬੀਰਤਾ ਉਦਾਰਤਾ ਵਾਲੇ ਪੁਰਖ ਪੈਦਾ ਹੁੰਦੇ ਰਹਿਣਗੇ।ਦੂਜੇ ਦਿਨ ਬਰਗਾੜੀ ਤੋਂ ਚੱਲ ਕੇ ਤਿੰਨ ਕੋਹ ਬਹਿਬਲ ਪਿੰਡ ਆਏ, ਤਾਂ ਲੋਕਾਂ ਨੇ ਪ੍ਰੇਮ ਨਾਲ ਗੁਰੂ ਜੀ ਨੂੰ ਸੈਨਾਂ ਸਮੇਤ ਠਹਿਰਾ ਕਰ ਦਰਸ਼ਨ ਕੀਤੇ। ਪੰਜਾਹ ਸਿੱਖਾਂ ਨੇ ਖੰਡੇ ਦਾ ਅੰਮ੍ਰਿਤ ਛਕਿਆ। ਧਰਮ ਜੁੱਧ ਵਾਸਤੇ ਸ਼ਸਤ੍ਰ ਧਾਰੇ। ਏਥੇ ਗੁਰੂ ਕੇ ਪਾਸ ਬਹੁਤ ਸੰਗਤ ਓਸ ਦੇਸ ਦੀ ਕੱਠੀ ਹੋ ਗਈ। ਜਿਸ ਕਰ ਕੇ ਓਥੋਂ ਦੇ ਸਿੱਖਾਂ ਨੂੰ ਗੁਰੂ ਜੀ ਨੇ ਹੁਕਮ ਦਿੱਤਾ, ਪੰਜਾਂ ਪੰਜਾਂ ਸਿੱਖਾਂ ਨੂੰ ਅਪਣੇ ਅਪਣੇ ਘਰ ਲੈ ਜਾ ਕੇ ਪ੍ਰਸ਼ਾਦ ਛਕਾਓ। ਹੋਰ ਸਿੱਖਾਂ ਨੇ ਤਾਂ ਸੱਤ ਬਚਨਕਹਿ ਕੇ ਮੰਨ ਲੀਤਾ, ਚਾਰ ਸਿੱਖ ਬੋਲੇ ਅਸੀਂ ਆਪਣੀਆਂ ਸਿੱਖਣੀਆਂ ਨੂੰ ਪੁੱਛ ਕੇ ਨਿਉਤਾ ਦੇਵਾਂਗੇ। ਦੂਸਰੇ ਸਿੱਖ ਓਨ੍ਹਾਂ ਨੂੰ ਠੱਠਾ ਮਾਰ ਕੇ ਆਖਣ ਲੱਗੇ, ਵਾਹ ਭਾਈ! ਤੁਸੀਂ ਸਿੱਖਣੀਆਂ ਦੇ ਸਿੱਖ ਹੋਏ, ਗੁਰੂ ਕੇ ਨਾ ਹੋਏ।ਉਨ੍ਹਾਂ ਆਖਯਾਜੀ! ਪਰਮਾਰਥ ਕਰ ਕੇ ਅਸੀਂ ਗੁਰੂ ਕੇ ਸਿੱਖ ਹਾਂ ਤੇ ਵਿਹਾਰ ਵਿੱਚ ਸਿੱਖਣੀਆਂ ਦੇ।ਏਸ ਬਾਤ ਪੁਰ ਹੱਸ ਹੱਸ ਕੇ ਫੇਰ ਓਨ੍ਹਾਂ ਆਖਯਾਭਾਈ! ਅਸੀਂ ਤਾਂ ਇਸਤ੍ਰੀ (ਔਰਤ) ਨੂੰ ਆਪਣੇ ਪੈਰ ਦੀ ਜੁੱਤੀ ਸਮਝਦੇ ਹਾਂ। ਸਿੱਖ ਗੁਰੂ ਕੇ ਹਾਂ, ਇਸਤ੍ਰੀਆਂ ਦੇ ਨਹੀਂ।ਏਸੇ ਬਾਤ ਪੁਰ ਬਹਿਸ ਹੁੰਦੀ ਰਹੀ। ਓੜਕ ਸਿੱਖਣੀਆਂ ਦੇ ਸਿੱਖਾਂ ਨੇ ਜਦ ਆਪਣੇ ਆਪਣੇ ਘਰ ਜਾ ਕੇ ਸਭ ਕਥਾ ਸੁਨਾਈ ਤਾਂ ਸਿੱਖਣੀਆਂ ਨੇ ਬੜੀ ਖ਼ੁਸ਼ੀ ਨਾਲ ਪ੍ਰਸ਼ਾਦ ਤਿਆਰ ਕੀਤਾ ਅਤੇ ਓਹ ਸਿੱਖ ਪੰਜਾਂ ਪੰਜਾਂ ਸਿੱਖਾਂ ਨੂੰ ਪ੍ਰਸ਼ਾਦ ਛਕਾ ਲਿਆਏ। ਬਾਕੀ ਜਿਨ੍ਹਾਂ ਨੂੰ ਦੂਜੇ ਸਿੱਖ ਨਿਉਤਾ ਦੇ ਗਏ ਸੇ, ਓਹ ਭੁੱਖੇ ਹੀ ਬੈਠੇ ਰਹੇ ਕਿਉਂਕਿ ਜਦ ਓਨ੍ਹਾਂ ਨੇ ਆਪਣੇ ਘਰ ਜਾ ਕੇ ਸਿੱਖਣੀਆਂ ਨੂੰ ਆਖਯਾ ਤਾਂ ਓਹ ਅੱਗੋਂ ਪੰਜ ਪੱਥਰ ਲੈ ਕੇ ਪਈਆਂ। ਬੋਲੀਆਂ ਕਿ ਆਪੇ ਪੀਹੋ, ਪਕਾਓ, ਛਕਾਓ। ਸਾਥੋਂ ਏਹ ਨਿਕੰਮੇ ਕੰਮ ਨਹੀਂ ਹੁੰਦੇ। ਬਥੇਰੇ ਵੇਲੇ੍ਹ ਢੱਟੇ ਸਿੱਖ ਟੁੱਕੜ ਗਦਾਈ ਫਿਰਦੇ ਹਨ। ਅਸੀਂ ਕਿਸ ਕਿਸ ਨੂੰ ਛਕਾਵਾਂਗੇ? ਓਹ ਟਕੇ ਜਿਹਾ ਜਵਾਬ ਲੈ ਕੇ ਸ਼ਰਮਿੰਦੇ ਹੋਏ ਮੁੜ ਗੁਰੂ ਜੀ ਪਾਸ ਭੀ ਨਾ ਆਏ ਅਤੇ ਓਨ੍ਹਾਂ ਦੇ ਨਿਉਤੇ ਵਾਲੇ ਸਿੱਖ ਭੁੱਖੇ ਪਿੰਡ ਵੱਲ ਪਏ ਝਾਕਣ। ਛੇਕੜ ਜਦ

ਓਹ ਨਾ ਆਏ ਤੇ ਸੰਗਤ ਓਨ੍ਹਾਂ ਨੂੰ ਬਦਨਾਮ ਕਰਨ ਲੱਗੀ ਤਾਂ ਓਹੋ ਸਿੱਖ ਘਰੋਂ ਪੁੱਛ ਕੇ ਦਸਾਂ ਦਸਾਂ ਨੂੰ ਆਪਣੇ ਘਰੋਂ ਪ੍ਰਸ਼ਾਦ ਛਕਵਾ ਲਯਾਏ, ਜਿਸ ਤੋਂ ਓਨ੍ਹਾਂ ਦਾ ਸੁਜੱਸ ਤੇ ਦੂਸਰਿਆਂ ਅਭਿਮਾਨੀਆਂ ਦਾ ਅਪਜਸ ਬਹੁਤ ਹੋਯਾ। ਏਸ ਸਾਖੀ ਤੋਂ ਸੰਬੰਧੀਆਂ ਨਾਲ ਪਯਾਰ ਏਸੇ ਪਿੰਡ ਦੇ ਲੋਕਾਂ ਨੇ ਸੰਮਤ ੧੫੧੧ ਬਿਕ੍ਰਮੀ ਨੂੰ ਖਾਲਸੇ ਦਾ ਦਲ ਜਦ ਏਥੇ ਆ ਕੇ ਉੱਤਰਿਆ ਤਾਂ ਅਨੇਕ ਘੋੜੇ ਸਿੰਘਾਂ ਦੇ ਚੁਰਾ ਲੀਤੇ। ਅਗਲੇ ਦਿਨ ਖਾਲਸੇ ਨੇ ਹੱਲਾ ਕਰ ਕੇ ਜਲਾਲ ਪਿੰਡ ਲੁਟ ਮਾਰ ਕੇ ਉਜਾੜ ਛੱਡਿਆ। ਫੇਰ ਜਦ ਜਲਾਲ ਕਿਆਂ ਨੇ ਗੁਰੂ ਕਾ ਵਰ ਦੇਣਾ ਸੁਣਾ ਕੇ ਕੜਾਹ ਪ੍ਰਸ਼ਾਦਿ ਕਰਾਯਾ ਤੇ ਗ਼ੁਨਾਹ ਬਖ਼ਸ਼ਾਯਾ ਤਾਂ ਪੰਥ ਖਾਲਸੇ ਨੇ ਸਹਾਯਤਾ ਮਦਦ ਦੇ ਕਰ ਜਿੱਥੇ ਗੁਰੂ ਜੀ ਉੱਤਰੇ ਸੇ, ਓਸ ਜਗ੍ਹਾ ਦੇ ਨੇੜੇ ਓਨ੍ਹਾਂ ਦਾ ਪਿੰਡ ਬਸਵਾ ਕਰ ਗੁਰੂ ਥਲ ਦਾ ਨਾਮ ਰੱਖਿਆ।

( ਤੇ ਇਤਫਾਕ ਰੱਖ ਕੇ ਸਭ ਕੰਮ (ਜੋ ਆਪਣੇ ਮਤ ਦੇ ਵਿਰੁੱਧ ਨਾ ਹੋਵੇ) ਕਰਨ ਦੀ ਸਿੱਖਿਆ ਲੈਣੀ ਸਭ ਨੂੰ ਯੋਗ ਹੈ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗