ਗੁਰੂ ਕਿਆਂ ਦੀ ਖ਼ਬਰ ਜਯੋਂ ਜਯੋਂ ਦੇਸ ਵਿੱਚ ਫੈਲਦੀ ਗਈ, ਤਯੋਂ ਤਯੋਂ ਸੰਗਤਾਂ ਦੀਨੇ ਪਿੰਡ ਗੁਰੂ ਜੀ ਪਾਸ ਆਉਣ ਲੱਗੀਆਂ। ਇੱਕ ਸਾਧੂ ਸੀਤਲਪੁਰੀ ਦਾ ਚੇਲਾ ਦਿਆਲਪੁਰੀ ਸਰਹੰਦ ਦੇ ਰਹਿਣ ਵਾਲਾ, ਜੋ ਬੜਾ ਕਰਾਮਾਤੀ ਉਜਾਗਰ ਸੀ, ਗੁਰੂ ਕੇ ਪਾਸ ਆਯਾ ਅਤੇ ਦੀਨਤਾਈ ਨਾਲ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਪ ਨੇ ਜੋ ਸ਼ਹਿਰ ਦਿਆਲਪੁਰੀ ਸਰਹੰਦੀ ਨੂੰ ਬਚਾਅ ਦਾ ਵਚਨ ਸਰਹੰਦ ਨੂੰ ਸਰਾਪ ਦਿੱਤਾ ਹੈ ਉਹ ਜ਼ਰੂਰ ਏਸ ਸ਼ਹਿਰ ਦਾ ਸਤਯਾਨਾਸ ਕਰ ਛੱਡੇਗਾ। ਕਿਉਂਕਿ ਓਥੇ ਸ਼ੀਰਖੋਰ ਬੇਗ਼ੁਨਾਹ ਆਪ ਦੇ ਸਾਹਿਬਜ਼ਾਦਿਆਂ ਨੂੰ ਕਤਲ ਕੀਤਾ ਗਿਆ ਹੈ। ਏਹ ਬੜਾ ਭਾਰੀ ਅਨਰਥ ਤੁਰਕਾਂ ਨੇ ਕੀਤਾ, ਜਿਸ ਕਰ ਕੇ ਬੇਸ਼ਕ ਓਨ੍ਹਾਂ ਦੇ ਮਹਿਲ ਮਾੜੀਆਂ ਮਲੀਆਮੇਟ ਹੋ ਜਾਣਗੇ। ਪਰ ਮੇਰੇ ਵਾਸਤੇ ਕੀ ਹੁਕਮ ਹੈ? ਮੈਂ ਭੀ ਓਸੇ ਸ਼ੈਹਰ ਵਿੱਚ ਵੱਸਦਾ ਹਾਂ। ਗੁਰੂ ਸਾਹਿਬ ਜੀ ਨੇ ਆਖਯਾ ਸਾਧੂ ਰਾਮ! ਤੈਨੂੰ ਅਸਾਂ ਬਖ਼ਸ਼ਯਾ ਤੂੰ ਆਪਣੇ ਕੋਠੇ ਉੱਤੇ ਚੜ੍ਹ ਕੇ ਸੰਖ ਬਜਾਵੀਂ ਜੋ ਕੋਈ ਅਵਾਜ਼ ਸੁਣੇਗਾ, ਸੋ ਨਹੀਂ ਉਜੜੇਗਾ। ਬਾਕੀ ਦਿਆਂ ਨੂੰ ਮੇਰੇ ਸਿੰਘ ਖ਼ਾਕ ਨਾਲ ਮਿਲਾ ਛੱਡਣਗੇ। ਏਹੋ ਬਚਨ ਮੰਨ ਕੇ ਨਮੋ ਨਾਰਾਇਣ ਕਰ, ਦਿਆਲਪੁਰੀ ਨੇ ਸਰਹੰਦ ਆ ਕਰ ਸੰਖ ਬਜਾਯਾ। ਜਿਨ੍ਹਾਂ ਨੇ ਅਵਾਜ਼ ਸੁਣੀ, ਉਨ੍ਹਾਂ ਦੇ ਘਰ ਉਸ ਮਹੱਲੇ ਵਿੱਚ ਅਜੇ ਤੋੜੀ ਵੱਸਦੇ ਹਨ।
ਪਾਃ ੧੦ ੧੧੩ ਦੀਨੇ ਪਿੰਡ ਦੀ ਕਥਾ
ਸ੍ਰੀ ਗੁਰੂ ਗੋਬਿੰਦ ਸਿੰਘ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੯੧ / ੧੩੫
ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।
ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗