ਭਾਈ ਰੂਪੇ ਤੇ ਲਖਮੀਰ ਸਮੀਰ ਦੀ ਕਥਾ

ਸ੍ਰੀ ਗੁਰੂ ਗੋਬਿੰਦ ਸਿੰਘ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੯੦ / ੧੩੫

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਓਸੇ ਸਮੇਂ ਭਾਈ ਰੂਪ ਚੰਦ ਦਾ ਪੋਤ੍ਰਾ ਭਾਈ ਦਿਆਲ ਚੰਦ ਆਪਣੇ ਬੇਟੇ ਬਾਬੇ ਗੁਦੜ ਸਮੇਤ ਚੌਧਰੀ ਸਮੀਰ ਨਾਲ ਮਿਲ ਕੇ ਗੁਰੂ ਜੀ ਦੇ ਦਰਸ਼ਨ ਲਈ ਆਯਾ। ਓਨ੍ਹਾਂ ਦੇ ਨਾਲ ਇੱਕ ਹੋਰ ਤਖਾਣ ਸਿੱਖ ਸੀ। ਓਸ ਨੇ ਇੱਕ ਪੁਸ਼ਾਕੀ ਬਹੁਤ ਬਰੀਕ ਗੁਰੂ ਕਿਆਂ ਦੇ ਅੱਗੇ ਰੱਖ ਕੇ ਮੱਥਾ ਟੇਕ ਦਿੱਤਾ। ਗੁਰੂ ਬੜੇ ਖ਼ੁਸ਼ੀ ਹੋ ਕੇ ਚੌਧਰੀ ਸਮੀਰ ਨੂੰ ਸ਼ਮੀਰ ਨੂੰ ਘੋੜਾ ਫੇਰਨ ਦਾ ਬਚਨ ਆਖਯਾ, ਏਹ ਪੁਸ਼ਾਕੀ ਤੂੰ ਪਹਿਨ ਕੇ ਘੋੜਾ ਫੇਰ ਲੈ। ਜਿੱਥੋਂ ਤੱਕ ਤੂੰ ਘੋੜਾ ਫੇਰ ਲਵੇਂਗਾ, ਓਥੋਂ ਤੱਕ ਤੁਸਾਡਾ ਰਾਜ ਰਹੇਗਾ।ਏਹ ਬਚਨ ਸੁਣ ਕੇ ਜਦ ਘਰ ਆ ਕੇ ਸਲਾਹ ਕੀਤੀ ਤਾਂ ਓਸ ਦੇ ਮਾਮੇ ਜੈਤੋ ਵਾਲੇ ਲੱਖੂ ਨੇ ਆਖਯਾਭਾਈ! ਅਸੀਂ ਤੁਸੀਂ ਪੰਜ ਪੀਰੀਏ ਹਾਂ। ਗੁਰੂ ਦਾ ਭੇਦ ਤੁਸੀਂ ਨਹੀਂ ਜਾਣਦੇ। ਜਦ ਏਹ ਆਪਣਾ ਹੀ ਰਾਜ ਸਾਜ ਨਾ ਰੱਖ ਸਕੇ, ਤਾਂ ਤੁਸਾਂ ਨੂੰ ਰਾਜੇ ਕਿੱਥੋਂ ਬਣਾ ਦੇਣਗੇ? ਐਵੇਂ ਪੀਰਾਂ ਫ਼ਕੀਰਾਂ ਨੂੰ ਵੱਧ ਘੱਟ ਬੋਲਨ ਦਾ ਸੁਭਾਵ ਹੁੰਦਾ ਹੈ, ਸੋ ਕਰਦਾ ਰਹਿੰਦਾ ਹੈ।ਲਖਮੀਰ ਨੇ ਆਖਯਾਏਨ੍ਹਾਂ ਪੀਰਾਂ ਫ਼ਕੀਰਾਂ ਦੀ ਜ਼ੁਬਾਨ ਵਿੱਚ ਤਸੀਰਾਂ ਭੀ ਹੁੰਦੀਆਂ ਹਨ। ਜੇ ਅਸੀਂ ਬਚਨ ਨਾ ਮੰਨਾਂਗੇ ਤਾਂ ਮਤ ਕਿਤੇ ਸਰਾਪ ਦੇ ਬੈਠਣ। ਪੁਸ਼ਾਕਾ ਪਹਿਨ ਕੇ ਘੋੜਾ ਫੇਰਨੇ ਨਾਲ ਸਾਡੇ ਪੱਲਯੋਂ ਕੀ ਜਾਂਦਾ ਹੈ? ਜੇ ਸੱਚ ਹੋ ਜਾਊ ਤਾਂ ਲਾਭ ਹੋਊ। ਨਫ਼ਾ ਹੀ ਨਫ਼ਾ ਹੈ, ਹਾਨੀ ਤਾਂ ਕੁਛ ਨਹੀਂ।ਛੇਕੜ ਏਹੋ ਸਲਾਹ ਪੱਕੀ ਪਕਾ ਕੇ ਲਖਮੀਰ ਨੇ ਪੁਸ਼ਾਕਾ ਪਹਿਨ, ਘੋੜੇ ਪਰ ਸਵਾਰ ਹੋ, ਪਿੰਡ ਦੇ ਚੁਫੇਰੇ ਦੂਰ ਦੂਰ ਤੱਕ ਘੋੜਾ ਫੇਰ ਕੇ ਗੁਰੂ ਜੀ ਨੂੰ ਆ ਮੱਥਾ ਟੇਕਿਆ। ਗੁਰੂ ਜੀ ਨੇ ਫੁਰਮਾਯਾਅਸੀਂ ਤਾਂ ਓਸ ਘੜੀ ਤੇਰੇ ਵਾਸਤੇ ਰਾਜ ਭੋਗਾਉਣ ਦਾ ਸੰਕਲਪ ਕੀਤਾ ਸੀ। ਜੇ ਤੁਰਤ ਮੰਨ ਲੈਂਦੇ ਤਾਂ ਇਛਯਾ ਅਨੁਸਾਰ ਸੁਤੰਤ੍ਰ ਰਾਜ ਕਰਦੋਂ। ਸੋ ਤੇਰੇ ਮਾਮੇ ਨੇ ਖੋਟੀ ਸਲਾਹ ਦੇ ਕੇ ਸਰਧਾ ਵਿੱਚ ਭੰਗਣਾ ਪਾ ਛੱਡੀ। ਪਰ ਹੁਣ ਭੀ ਤੁਸਾਡੀ ਉਲਾਦ ਸਰਦਾਰੀ ਭੋਗੇਗੀ। ਚੌਧਰੀ ਲਖਮੀਰ ਸਮੀਰ ਸੇਵਾ ਗੁਰੂ ਕੀ ਬਹੁਤ ਕਰਦੇ ਰਹੇ। ਇੱਕ ਦਿਨ ਓਸ ਨੇ ਗੁਰੂ ਜੀ ਕੇ ਥਾਲ ਦਾ ਸੀਤ ਪ੍ਰਸਾਦ ਮੰਗਾ ਕੇ ਲੈ ਲੀਤਾ। ਗੁਰੂ ਜੀ ਨੇ ਆਖਯਾ ਕਿ ਏਥੇ ਹੀ ਬੈਠ ਕੇ ਛਕ ਲੈ। ਓਨ ਬੇਨਤੀ ਕੀਤੀਸੱਚੇ ਪਾਤਸ਼ਾਹ! ਘਰ ਲੈ ਜਾਵਾਂਗਾ ਤਾਂ ਸਾਰਾ ਟੱਬਰ ਵੰਡ ਕੇ ਖਾਵੇਗਾ। ਓਨ੍ਹਾਂ ਦੀ ਬੁੱਧ ਸੁੱਧ ਹੋਵੇਗੀ।ਏਹ ਕਹਿ ਕੇ ਥਾਲ ਚੁਕਵਾ ਕਰ ਘਰ ਲੈ ਗਿਆ। ਤਦ

ਝਟਕੇ ਦਾ ਮਹਾਂ ਪ੍ਰਸ਼ਾਦ ਦੇਖਦੇ ਸਾਰ ਸਮੀਰ ਦੇ ਮਾਮੇ ਨੇ ਆਖਯਾਜੇ ਕਿਸੇ ਨੇ ਏਹ ਝਟਕਾ ਖਾ ਲੀਤਾ, ਤਾਂ ਸੁਲਤਾਨ ਪੀਰ ਓਸ ਨੂੰ ਪੀੜ ਕੇ ਮਾਰ ਸੁੱਟੂ। ਅਸੀਂ ਤੁਸੀਂ ਸਭ ਗੁੱਗੇ ਨੂੰ ਸੁਲਤਾਨ ਨੂੰ ਮੰਨਣ ਵਾਲੇ ਸੁਲਤਾਨੀਏ ਹਾਂ।ਸਮੀਰ ਦੀ ਤੀਂਮੀਂ ਨੇ ਅਜੇਹਾ ਭੜਥੂ ਪਾਯਾ ਕਿ ਕਿਸੇ ਨੂੰ ਨਾ ਖਾਣ ਦਿੱਤਾ। ਜੈਤੋ ਵਾਲੇ ਲੱਖੇ ਤੋਂ ਟੋਆ ਪੁਟਵਾ ਕੇ ਧਰਤੀ ਵਿੱਚ ਦਬਵਾ ਦਿੱਤਾ। ਜਦ ਸਵੇਰੇ ਉੱਠ ਕੇ ਸਮੀਰ ਫੇਰ ਗੁਰੂ ਕਿਆਂ ਨੂੰ ਮੱਥਾ ਟੇਕਣ ਗਿਆ ਤੇ ਗੁਰੂ ਜੀ ਨੇ ਸੀਤ ਪ੍ਰਸ਼ਾਦ ਛਕਣ ਦਾ ਹਾਲ ਪੁੱਛਯਾ ਤਾਂ ਓਸ ਨੇ ਡਰਦੇ ਮਾਰੇ ਕੰਬ ਕੰਬ ਕੇ ਅਰਜ਼ ਕੀਤੀਸੱਚੇ ਪਾਤਸ਼ਾਹ, ਓਹ ਪ੍ਰਸ਼ਾਦ ਸਾਡੇ ਮਾਮੇ ਨੇ ਤੇ ਮੇਰੀ ਘਰ ਵਾਲੀ ਨੇ ਕਿਸੇ ਨੂੰ ਨਾ ਛਕਣ ਦਿੱਤਾ। ਓਨ੍ਹਾਂ ਆਖਯਾ, ਜੇ ਝਟਕਾ ਖਾ ਲੀਤਾ ਤਾਂ ਪੀਰ ਕ੍ਰੋਧ ਕਰ ਕੇ ਸਾਡਾ ਧਰਮ ਧਨ ਧਾਮ ਨਸ਼ਟ ਕਰ ਦੇਵੇਗਾ, ਓਨ੍ਹਾਂ ਧਰਤੀ ਵਿੱਚ ਦਬਾ ਦਿੱਤਾ ਤਾਂ ਬੀ ਓਨ੍ਹਾਂ ਤੋਂ ਚੋਰੀ ਸਾਡੀਆਂ ਕੁੜੀਆਂ ਨੇ ਇਆਨ ਮਤ

ਵਿੱਚ ਥੋੜ੍ਹਾ ਬਹੁਤਾ ਛਕ ਹੀ ਲੀਤਾ।ਮਹਾਰਾਜ ਬੋਲੇਤੁਸਾਡੇ ਏਡੇ ਵੱਡੇ ਚੰਗੇ ਭਾਗ ਕਿੱਥੋਂ ਸਨ, ਜੋ ਛਕ ਲੈਂਦੇ? ਹੁਣ ਤੁਸਾਡੀ ਧਰਤੀ ਤੇ ਬੇਟੀਆਂ ਵਰਸਾਈਆਂ, ਗਨਯ ਤੋਂ ਖ਼ਾਲੀ ਧਰਤੀ, ਸੰਤਾਨ ਤੋਂ ਖ਼ਾਲੀ ਤੁਸਾਡੀ ਬੇਟੀ ਕਦੇ ਨਾ ਰਹੂ।ਏਹ ਵਰ ਸੁਣ ਕੇ ਓਥੋਂ ਦੇ ਲੋਕ ਚੌਧਰੀ ਸਮੀਰ ਸਮੇਤ ਬਹੁਤ ਖ਼ੁਸ਼ੀ ਹੋਏ ਤੇ ਸੇਵਾ ਗੁਰੂ ਕੀ ਮਨ

ਤਨ ਧਨ ਕਰ ਕੇ ਲੱਗੇ ਕਰਨ।

( ਅਨੇਕ ਦਿਨ ਜਦ ਸਮੀਰ ਨੂੰ ਸੇਵਾ ਕਰਦਿਆਂ ਗ਼ੁਜ਼ਰੇ ਤਾਂ ਇੱਕ ਦਿਨ ਗੁਰੂ ਜੀ ਨੇ ਬਚਨ ਕੀਤਾ ਚੌਧਰੀ ਸਮੀਰ ਜੋ ਇੱਛਯਾ ਹੋਵੇ ਸੋ ਮੰਗ ਲੈ, ਤੈਨੂੰ ਗੁਰੂ ਨਾਨਕ ਜੀ ਦੇ ਭੰਡਾਰੇ ਵਿੱਚੋਂ ਦੇਵਾਈਏ। ਸਮੀਰ ਨੇ ਗੁਰੂ ਸਾਹਿਬ ਜੀ ਨੂੰ ਖ਼ੁਸ਼ੀ ਵਿੱਚ ਬੈਠਿਆਂ ਦੇਖ ਕੇ ਬੇਨਤੀ ਭਾਈ ਸ਼ਮੀਰ ਦੀ ਚੌਰਾਸੀ ਕੱਟੀ ਕੀਤੀਦੀਨ ਦਿਆਲ ਜੀ! ਮੇਰੀ ਚੌਰਾਸੀ ਕੱਟੋ। ਜਿਸ ਤੋਂ ਫੇਰ ਭਵਜਲ ਵਿੱਚ ਆਉਣਾ ਨਾ ਹੋਵੇ।ਮਹਾਰਾਜ ਹੱਸ ਕੇ ਬੋਲੇਕੁਛ ਹੋਰ ਮੰਗ ਕਯੋਂਕਿ ਅਜੇ ਤੈਂ ਬਹੁਤ ਜਨਮ

ਪਾਉਣੇ ਹਨ।ਓਹ ਬੋਲਯਾਮਹਾਰਾਜ ਗੁਰੂ ਅਰਜਨ ਸਾਹਿਬ ਜੀ ਦਾ ਬਚਨ ਹੈ: ਸਾਧ ਕੈ ਸੰਗਿ ਨਹੀ ਕਛੁ ਘਾਲ ॥ ਦਰਸਨੁ ਭੇਟਤ ਹੋਤ ਨਿਹਾਲ ॥ (ਗਉੜੀ ਸੁਖਮਨੀ, ਮਃ ੫ - ੨੭੨) ਜਿਕੂੰ ਸੂਰਜ ਅੱਗੇ ਅੰਧੇਰਾ ਨਹੀਂ ਅੜਦਾ, ਆਪ ਦੇ ਹੁਕਮ ਅੱਗੇ ਕੋਈ ਪਾਪ, ਸੰਤਾਪ, ਜਨਮ ਮਰਨ ਨਹੀਂ ਠੈਹਰਦਾ। ਆਪ ਏਹੋ ਕ੍ਰਿਪਾ ਕਰੋ, ਮੇਰਾ ਭਵਜਲ ਵਿੱਚ ਫੇਰਾ ਨਾ ਹੋਵੇ।ਏਹੋ ਜੇਹੇ ਬਚਨ ਕਰਦਿਆਂ ਰਾਤ ਪੈ ਗਈ। ਸਮੀਰ ਆਗਯਾ ਲੈ ਕੇ ਆਪਣੇ ਘਰ ਜਾ ਸੁੱਤਾ। ਸੁਪਨੇ ਵਿੱਚ ਕੂਕਰ, ਸੂਕਰ, ਗਧਾ, ਬਿੱਲਾ, ਸਰਪ, ਠੂਹਾਂ, ਬੈਲ, ਘੋੜਾ, ਮ੍ਰਿਗ ਸੈਹਾ ਆਦਿਕ ਅਪਣੇ ਜਨਮ

ਪਾਏ ਦੇਖਦਾ ਤੇ ਵਰਤਦਾ ਭਯਾ। ਓੜਕ ਮਨੁੱਖ ਦੇਹ ਧਾਰੀ, ਪਰ ਚੰਡਾਲ ਦੇ ਘਰ, ਵੱਡੇ ਹੋ ਕੇ ਬਯਾਹ ਕੀਤਾ। ਪੁੱਤ੍ਰ ਧੀਆਂ ਬਹੁਤ ਹੋਏ। ਕੁਦਰਤ ਨਾਲ ਕਾਲ ਪੈ ਗਿਆ। ਸ ਰੇ ਟੱਬਰ ਜੰਗਲਾਂ ਵਿੱਚ ਪੀਲੂੰ ਖਾਣ ਗਏ। ਬਹੁਤ ਪੀਲੂੰ ਖਾਧੀਆਂ। ਇੱਕ ਦਰਖਤ ਉੱਤੋਂ ਡਿਗ ਪਿਆ। ਸੱਟ ਲਗੀ, ਜਾਗ ਆ ਗਈ। ਜਾਂ ਹੋਸ਼ ਆਈ ਤਾਂ ਦਾਹੜਾਂ ਵਿੱਚੋਂ ਪੀਲੂੰ ਦੇ ਛਿੱਲੜ ਬੀਜ ਨਿੱਕਲੇ ਤੇ ਬਾਉ ਪੀਲੂੰ ਦੇ ਸਰੇ। ਸਵੇਰੇ ਸੁਚੇਤੇ ਦੇ ਰਾਹ ਪੀਲੂੰ ਨਿੱਕਲੇ। ਦੇਖ ਕੇ ਹਰਾਨ ਪਰੇਸ਼ਾਨ ਹੋ ਰਿਹਾ। ਸੁਪਨੇ ਦੇ ਜਨਮਾਂ ਨੂੰ ਯਾਦ ਕਰ ਕਰ ਅਚਰਜ ਹੋਣ ਲੱਗਾ। ਓੜਕ ਮੂੰਹ ਹੱਥ ਧੋ ਕੇ ਨਿੰਮੋਝਾਣਾ ਜੇਹਾ ਹੋ, ਗੁਰਾਂ ਦੇ ਚਰਨੀ ਆ ਲੱਗਾ। ਮਹਾਰਾਜ ਹੱਸ ਕੇ ਬੋਲੇ, ਚੌਧਰੀ ਸਮੀਰ! ਕਿਕੂੰ ਦਿਲਗੀਰ ਜੇਹਾ ਹੋ ਰਿਹਾ ਹੈਂਓਨ ਬੇਨਤੀ ਕੀਤੀ, ਸੱਚੇ ਪਾਤਸ਼ਾਹ! ਤੇਰੀਆਂ ਤੂੰਹੇਂ ਜਾਣਦਾ ਹੈਂ। ਸਾਨੂੰ ਤੇਰੀ ਕੁਦਰਤ ਦਾ ਕੋਈ ਪਤਾ ਨਹੀਂ ਲਗਦਾ। ਨਹੀਂ ਮਾਲੂਮ, ਮੈਂ ਏਤਨੀਆਂ ਜੂਨਾਂ ਸ੍ਵਪਨੇ ਵਿੱਚ ਭੋਗੀਆਂ ਹਨ, ਯਾ ਜਗ੍ਰਤ ਮੇਂ? ਸੁਪਨਾ ਹੁੰਦਾ, ਤਾਂ ਓਨ੍ਹਾਂ ਦੇ ਨਿਸ਼ਾਨ ਜਾਗ੍ਰਤ ਹੋਈ ਤੋਂ ਨਾ ਰਹਿੰਦੇ। ਜਾਗ੍ਰਤ ਵਿੱਚ ਏਤਨੇ ਜਨਮ

ਹੋ ਨਹੀਂ ਸਕਦੇ।ਗੁਰੂ ਜੀ ਬੋਲੇਚੌਧਰੀ! ਏਸੇ ਦਾ ਨਾਮ ਈਸ਼੍ਵਰ ਦੀ ਮਾਯਾ ਹੈ, ਜੋ ਅਣਬਣਦੀ ਬਣਾ ਦਿਖਾਵੇ। ਤਾਂ ਹੀ ਸ਼ਾਸਤ੍ਰਾਂ ਵਿੱਚ ਮਾਯਾ ਨੂੰ (ਘਟਨਾ ਘਟਨ ਪਟੀਸੀ) ਲਿਖਯਾ ਹੈ। ਭਾਈ ਸਮੀਰ! ਜਿਤਨੇ ਜਨਮ ਅੱਜ ਰਾਤ ਨੂੰ ਤੈਂ ਸ੍ਵਪਨੇ ਵਿੱਚ ਪਾਏ ਹਨ, ਓਤਨੇ ਤੈਂ ਅੱਗੇ ਨੂੰ ਜਾਗ੍ਰਤ ਵਿੱਚ ਪ੍ਰਤੱਖ ਪਾਉਨੇ ਸੇ। ਅਸਾਂ ਤੇਰੇ ਸਾਰੇ ਜਨਮ ਤੈਨੂੰ ਸ੍ਵਪਨੇ ਵਿੱਚ ਭੁਗਤਾ ਕੇ ਈਸ਼੍ਵਰ ਕੀ ਮਰਯਾਦਾ ਬੀ ਭੰਗ ਨਹੀਂ ਕੀਤੀ ਅਤੇ ਤੇਰੀ ਚੌਰਾਸੀ ਭੀ ਕੱਟ ਦਿੱਤੀ। ਹੁਣ ਤੈਨੂੰ ਅੱਗੇ ਨੂੰ ਜੰਮਣ ਮਰਣ ਨਾ ਹੋਏਗਾ। ਜੇਹੜੀ ਪਦਵੀ ਜੋਗੀ ਜਨਾਂ ਨੂੰ ਦੁਰਲੱਭ ਹੈ ਸੋ ਤੈਨੂੰ ਅਸਾਂ ਬਖ਼ਸ਼ੀ। ਓਸ ਵੇਲੇ ਇੱਕ ਤਖਾਣ ਸਿੱਖ ਦਿਆਲਪੁਰੇ ਦੇ ਨੇ ਬੇਨਤੀ ਕੀਤੀਸੱਚੇ ਪਾਤਸ਼ਾਹ! ਮੇਰੀ ਚੁਰਾਸੀ ਭੀ ਏਸੇ ਪ੍ਰਕਾਰ ਪਰਕਾਰ ਕਰੋ, ਮੁਕਤੀ ਬਖ਼ਸ਼ੋ।ਬਚਨ ਹੋਯਾਤੂੰ ਬੀ ਸਮੀਰੇ ਨਾਲ ਪ੍ਰਾਣ ਤਿਆਗੇਂਗਾ। ਤਾਂ ਜਾਣੀਂ, ਮੈਂ ਮੁਕਤ ਹੋ ਗਿਆ। ਹੁਣ ਤੁਸੀਂ ਦੋਵੇਂ ਏਹ ਦੇਹ ਛੱਡ ਕੇ ਸਾਡੇ ਪਾਸ ਗੁਰੂ ਲੋਕ ਵਿੱਚ ਪਹੁੰਚੋਗੇ।

( (

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗