ਰਾਇ ਵਾਲਾਬ ਚਨ ਪੂਰਾ ਹੋ ਣਾ ਲਖਮੀਰ ਸਮੀਰ ਨੇ ਸੇਵਾ ਕਰਨੀ

ਸ੍ਰੀ ਗੁਰੂ ਗੋਬਿੰਦ ਸਿੰਘ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੮੯ / ੧੩੫

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਇਸ ਭਾਗ ਵਿਚ ਸੰਮਤ ੧੮੬੪

ਮੁੱਖ ਘਟਨਾਵਾਂ

ਕੱਲੇ ਰਾਇ ਪਾਸੋਂ ਬਿਦਾ ਹੋ ਕੇ ਗੁਰੂ ਜੀ ਤਾਂ ਅਨੇਕ ਪਿੰਡਾਂ ਵਿੱਚ ਠਹਿਰਦੇ ਤੇ ਲੋਕਾਂ ਨੂੰ ਸੁਮੱਤੇ ਲਾਉਂਦੇ ਹੋਏ ਦੀਨੇ ਪਿੰਡ ਜਾ ਉੱਤਰੇ। ਏਧਰ ਕੱਲੇ ਰਾਇ ਦੇ ਮਰੇ ਪਿੱਛੋਂ ਓਸ ਦਾ ਪੋਤਾ ਰਾਇ ਅਲਿਆਸ ਗੱਦੀ ਤੇ ਬੈਠ ਕੇ ਮੌਲਵੀ ਤੇ ਕਾਜ਼ੀ ਦੇ ਬਹਿਕਾਏ ਹੋਏ, ਗੁਰੂ ਕੀ ਬਖ਼ਸ਼ੀ ਹੋਈ ਸ਼ਮਸ਼ੇਰ ਆਪ ਪਹਿਰਨ ਲਗ ਪਿਆ। ਇੱਕ ਦਿਨ ਸ਼ਿਕਾਰ ਵਿੱਚ ਇੱਕ ਫੱਟੇ ਹੋਏ ਮ੍ਰਿਗ ਦੇ ਪਿੱਛੇ ਘੋੜਾ ਛੇੜ ਕੇ ਜਦ ਓਸ ਦੇ ਨੇੜੇ ਢੁਕ ਕੇ ਓਹੋ ਤਲਵਾਰ ਮਾਰਨ ਲੱਗਾ, ਤਾਂ ਘੋੜੇ ਨੇ ਚਿਰਕੀ ਖਾਧੀ। ਓਸੇ ਦੇ ਪੱਟ ਨੂੰ ਤੇਗ ਕਤਲ ਕਰ ਗਈ। ਇਸ ਜ਼ਖ਼ਮ ਦੇ ਸਬੱਬ ਓੜਕ ਨੂੰ ਓਹ ਬੇਉਲਾਦ ਮਰ ਗਿਆ। ਪਹਿਲੇ ਤਾਂ ਓਸ ਦਾ ਰਾਜ ਕੁਛ ਗਰੇਵਾਲੀਏ ਸਰਦਾਰਾਂ ਨੇ, ਕੁਛ ਤਾਰਾ ਸਿੰਘ ਗੈਬੋ ਨੇ ਅਰ ਨਿਸ਼ਾਨਾਂ ਵਾਲੀ ਮਿਸਲ ਨੇ ਦਬਾ ਲੀਤਾ ਸੀ। ਫੇਰ ਜਦ ਸੰਮਤ ੧੮੬੪ ਬਿਕ੍ਰਮੀ ਨੂੰ ਦੇਸ ਵਿੱਚ ਮਹਾਰਾਜੇ ਰਣਜੀਤ ਸਿੰਘ ਦਾ ਦੌਰਾ ਹੋਯਾ, ਤਦੋਂ ਓਹ ਪੰਜ ਪਿੰਡ ਓਸ ਦੀ ਰਾਣੀ ਪਾਸ ਗ਼ੁਜ਼ਾਰੇ ਵਾਸਤੇ ਛੱਡ ਕੇ ਹੋਰ ਸਭ ਰਾਜ ਓਸ ਦਾ ਜ਼ਬਤ ਕਰ ਕੇ ਅਨੇਕ ਸਿਖਾਂ, ਸਰਦਾਰਾਂ, ਤੇ ਰਾਜੇ ਨਾਭੇ ਜੀਂਦ ਵਾਲੇ ਨੂੰ ਦੇ ਗਿਆ। ਗੁਰੂ ਕਾ ਬਚਨ ਸਫ਼ਲਾ ਹੋਯਾ। ਓਧਰ ਸ੍ਰੀ ਕਲਗੀਧਰ ਜੀ ਮਾਲਵੇ ਦੇਸ ਵਿੱਚ ਵਿਚਰਦੇ ਹੋਏ ਦੀਨਾ ਕਾਂਗੜ ਦੀਨੇ ਪਿੰਡ (ਜੋ ਕਾਂਗੜੇ ਵਿੱਚੋਂ ਨਿੱਕਲ ਕੇ ਬਸਿਆ ਸੀ) ਪਹੁੰਚੇ ਤਾਂ ਓਥੋਂ ਦੇ ਚੌਧ੍ਰੀ ਲਖਮੀਰ, ਸਮੀਰ ਤਖ਼ਤ ਮਲ, ਰਾਇਜੋਧ ਦੇ ਪੋਤਰੇ (ਜਿਸ ਰਾਇ ਜੋਧ ਨੇ ਗੁਰੂ ਹਰਿਗੋਬਿੰਦ ਜੀ ਦੀ ਬਹੁਤ ਸੇਵਾ ਕਰ ਕੇ ਵਰ ਪਾਇਆ ਸੀ, ਤੇ ਗੁਰੂਸਰ ਵਾਲੇ ਜੁੱਧ ਵਿੱਚ ਆਪਣੀ ਫੌਜ ਸਮੇਤ ਆਪ ਜਾ ਕਰ ਗੁਰੂ ਕੇ ਸ਼ਤ੍ਰੂਆਂ ਨੂੰ, ਜੋ ਲਲਾਬੇਗ ਤੇ ਕਮਰਬੇਗ ਖਾਂ ਬਾਈ ਹਜ਼ਾਰ ਫੌਜ ਲਯਾ ਕੇ ਛੀਵੇਂ ਗੁਰੂ ਨਾਲ ਲੜੇ ਸੇ) ਮਾਰ ਕੇ ਫਤੇ ਦੇ ਸਾਂਝੀ ਹੋਏ ਸਨ। ਏਹ ਸਾਰੀ ਕਥਾ ਜੰਗ ਦੀ ਗੁਰੂ ਜੀ ਨੂੰ ਓਸ ਦੇਸ ਦੇ ਸਿੱਖਾਂ ਨੇ ਸੁਣਾਈ ਤੇ ਗੁਰੂ ਕਯਾਂ ਨੇ ਪ੍ਰੇਮ ਨਾਲ ਸੁਣੀ। ਤਦੋਂ ਨੂੰ ਚੌਧਰੀ ਲਖਮੀਰ, ਸਮੀਰ ਗੁਰੂ ਜੀ ਨੂੰ ਆਪਣੇ ਪਿੰਡ ਦੇ ਨੇੜੇ ਆਏ ਸੁਣ ਕੇ ਇੱਕ ਰੁਪਯਾ ਭੇਲੀ ਗੁੜ ਦੀ ਲੈ ਕੇ ਅੱਗੇ ਜਾ ਮਿਲੇ। ਗੁਰੂ ਜੀ ਨੇ ਉਨ੍ਹਾਂ ਦੀ ਨਜ਼ਰ ਮਨਜ਼ੂਰ ਕਰ ਕੇ ਪਰਸ਼ਾਦ ਵੰਡਵਾ ਦਿੱਤਾ। ਚੌਧ੍ਰੀਆਂ ਨੇ ਬੇਨਤੀ ਕੀਤੀਮਹਾਰਾਜ! ਅਸੀਂ ਤਾਂ ਤੁਸਾਡੇ ਕਈ ਪੀੜ੍ਹੀਆਂ ਤੋਂ ਸੇਵਕ ਹਾਂ। ਸਾਡੇ ਘਰ ਉੱਤਰੋ। ਨਗਰੀ ਨੂੰ ਪਵਿੱਤ੍ਰ ਕਰੋ।ਓਨ੍ਹਾਂ ਦੀ ਬੇਨਤੀ ਮੰਨ ਕੇ ਗੁਰੂ ਸਾਹਿਬ ਜੀ ਬੋਲੇ, ਅਸੀਂ ਤਾਂ ਤੁਰਕਾਂ ਨਾਲ ਜੰਗ ਕਰਨੇ ਹਨ। ਤੁਸੀਂ ਓਨ੍ਹਾਂ ਤੋਂ ਡਰੋਗੇ।ਓਹ ਬੋਲੇ, ਮਹਾਰਾਜ! ਸ਼ੇਰ ਦੀ ਪੈੜ ਦਾ ਆਸਰਾ ਲੈ ਕੇ ਬੱਕਰੀ ਬਚ ਰਹੀ ਸੀ। ਅਸੀਂ ਤੁਸਾਡੇ ਚਰਨੀ ਲੱਗੇ ਕਿਓ ਡਰਾਂਗੇ? ਬਰਾਬਰ ਜੰਗ ਕਰਾਂਗੇ। ਜੇ ਸਮਾਂ ਆ ਬਣਿਆ ਤਾਂ ਬੈਰੀਆਂ ਦੀ ਬੰਬ ਬੁਲਾ ਕੇ ਛੱਡਾਂਗੇ। ਆਪ ਦੀ ਕ੍ਰਿਪਾ ਨਾਲ ਅਸੀਂ ਓਨ੍ਹਾਂ ਤੋਂ ਕਦੇ ਨਾ ਡਰਾਂਗੇ।ਓਨ੍ਹਾਂ ਦੀ ਏਹ ਸਰਧਾ ਤੇ ਦਮਕ ਦੇਖ ਕੇ ਗੁਰੂ ਜੀ ਬਹੁਤ ਖ਼ੁਸ਼ ਹੋਏ ਅਰ ਓਨ੍ਹਾਂ ਦੇ ਨਗਰ ਵਿੱਚ ਚਲੇ ਗਏ। ਓਸ ਸਮੇਂ ਹੋਰ ਕਿਸੇ ਦੇ ਚੁਬਾਰਾ ਨਹੀਂ ਸੀ ਇੱਕ ਭਾਈ ਦੇਸੂ ਨਾਮ ਤ੍ਰਖਾਣ ਦੇ ਚੁਬਾਰੇ ਨੂੰ; ਜੋ ਓਨ੍ਹਾਂ ਨੇ ਲਿਪ ਪੋਚ ਰੱਖਯਾ ਸੀ, ਪਸਿੰਦ ਕਰ ਕੇ ਗੁਰੂ ਜੀ ਓਸ ਵਿੱਚ ਜਾ ਉੱਤਰੇ। ਚੌਧ੍ਰੀਆਂ ਨੇ ਸਰਬ ਭਾਂਤ ਚੰਗੀ ਸੇਵਾ ਕੀਤੀ। ਜਦ

ਏਹ ਖ਼ਬਰ ਦੇਸ ਵਿੱਚ ਫੈਲੀ ਕਿ ਗੁਰੂ ਕੇ ਦੀਨੇ ਪਿੰਡ ਉੱਤਰੇ ਹੋਏ ਹਨ, ਬੜੇ ਉਤਸ਼ਾਹ ਨਾਲ ਜਥਾ ਜੋਗ ਨਜ਼ਰ ਭੇਟਾ ਲੈ ਕੇ ਮਾਲਵੇ ਦੀ ਸੰਗਤ ਆਉਣ ਲਗ ਪਈ। ਫੇਰ ਤਾਂ ਦੁੱਧ, ਦਹੀਂ, ਮੱਖਣ, ਘੀ, ਮਿੱਠਾ, ਬਸਤ੍ਰ ਸ਼ਸਤ੍ਰ, ਨਕਦੀ ਮਾਯਾ ਬਹੁਤ ਆਵੇ ਅਤੇ ਹਰ ਵੇਲੇ ਗੁਰੂ ਜੀ ਪਾਸ ਮੇਲਾ ਹੀ ਲੱਗਾ ਰਹੇ। ਅੱਠੇ ਪਹਿਰ ਲੰਗਰ ਤੇ ਉਪਦੇਸ਼ ਸਭ ਨੂੰ ਮਿਲਦਾ ਰਹੇ, ਜਿਸ ਤੋਂ ਲੋਕਾਂ ਨੇ ਆਪ ਨੂੰ ਬਡਭਾਗੀ ਮੰਨ ਕੇ ਬਹੁਤ ਖ਼ੁਸ਼ੀ ਮਨਾਈ। ਜਦ

ਏਸੇ ਭਾਂਤ ਦਿਨ ਦਿਨ ਬਹੁਤ ਮਾਯਾ ਤੇ ਸੰਗਤ ਆਉਣ ਲੱਗੀ ਤਾਂ ਭਾਈ ਰੂਪੇ ਕਿਆਂ ਵਲੋਂ ਸ਼ੋਕ ਅਤੇ ਗੁਰੂ ਦਾ ਉੱਤਰ ਭਾਈ ਰੂਪ ਚੰਦ ਦੀ ਸੰਤਾਨ ਧਰਮ ਸਿੰਘ, ਪਰਮ ਸਿੰਘ; ਜਿਨ੍ਹਾਂ ਦੇ ਵੱਡਿਆਂ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਸਿੱਖੀ ਧਰਮ ਤੇ ਆਪਣੇ ਸ਼ਸਤ੍ਰ ਬਸਤ੍ਰ ਬਖ਼ਸ਼ ਗਏ ਸੇ, ਓਹ ਸਭ

( ਆਪਣੇ ਪਰਿਵਾਰ ਤੇ ਗਿਰਦਨਵਾਈ ਦੀ ਸੰਗਤ ਨੂੰ ਨਾਲ ਲੈ ਕੇ ਗੁਰੂ ਕੇ ਦਰਸ਼ਨ ਵਾਸਤੇ ਜੋਟੀਆਂ ਦੇ ਸ਼ਬਦ ਗਾਉਂਦੇ ਹੋਏ ਜਦ ਗੁਰੂ ਕੇ ਨਜ਼ੀਕ ਆਏ, ਤਾਂ ਜੋ ਸਿੱਖ ਗੁਰੂ ਕੇ ਪਾਸ ਬੈਠੇ ਸੇ, ਅੱਗੋਂ ਜਾ ਕੇ ਸ਼ਬਦ ਪੜ੍ਹਦੇ ਹੋਏ ਸੰਗਤ ਨੂੰ ਲੈ ਆਏ। ਮਾਲਵੇ ਦੇ ਸਿੱਖਾਂ ਦੀ ਏਹ ਉੱਤਮ ਮ੍ਰਯਾਦਾ ਤੇ ਸਰਧਾ ਦੇਖ ਕੇ ਗੁਰੂ ਸਾਹਿਬ ਜੀ ਬਹੁਤ ਖ਼ੁਸ਼ੀ ਹੋਏ। ਗੁਰੂ ਕੇ ਚਰਨਾਂ ਵਿੱਚ ਸਭ ਨੇ ਆ ਕੇ ਮੱਥਾ ਟੇਕਿਆ ਤੇ ਯਥਾ ਸ਼ਕਤਿ ਕਾਰ ਭੇਟਾ ਚੜ੍ਹਾਈ। ਕਈ ਸਿੱਖਾਂ ਨੇ ਸ਼ਸਤ੍ਰ ਘੋੜੇ ਭੀ ਅਰਪਣ ਕੀਤੇ। ਭਾਈ ਧਰਮ ਸਿੰਘ ਨੇ ਇੱਕ ਘੋੜਾ ਬਹੁਤ ਚੰਗਾ, ਹਥਯਾਰ, ਨਕਦੀ ਨਜ਼ਰ ਕਰ ਕੇ ਫੇਰ ਓਹ ਹਥਯਾਰ ਤੇ ਪੁਸ਼ਾਕਾ; ਜੋ ਛੀਵੇਂ ਗੁਰੂ ਦੀ ਬਖ਼ਸ਼ੀਸ ਸਿਰ ਪਰ ਚੁੱਕ ਕੇ ਲਯਾਏ ਸੇ, ਗੁਰੂ ਜੀ ਅੱਗੇ ਅਦਬ ਨਾਲ ਰੱਖ ਦਿੱਤੇ। ਗੁਰੂ ਸਾਹਿਬ ਜੀ ਦਾ ਹਾਜੀਆਂ ਵਾਲਾ ਪਹਿਰਾਵਾ ਦੇਖ ਕੇ ਅਤੇ ਅਨੰਦਪੁਰ ਦੀ ਬਿਭੂਤੀ ਨਸ਼ਟ ਹੋਈ ਸਮਝ

ਕਰ, ਸਾਹਿਬਜ਼ਾਦਿਆਂ ਨੂੰ ਚਿਤਾਰ ਕੇ ਸਭ ਸੰਗਤ ਦੇ ਨੇਤ੍ਰਾਂ ਤੋਂ ਜਲ ਬਹਿ ਤੁਰਿਆ ਅਤੇ ਆਖਣ ਲੱਗੇਹੋਣੀ ਨੇ ਇੱਕੋ ਵਾਰੀ ਭਾਰੀ ਕੰਮ ਖ਼ਰਾਬ ਕਰ ਸਿੱਟਿਆ।ਗੁਰੂ ਜੀ ਨੇ ਓਨ੍ਹਾਂ ਨੂੰ ਦੁਖੀ ਦੇਖ ਕੇ ਉਪਦੇਸ਼ ਕੀਤਾਭਾਈ ਸਿੱਖੋ! ਕਿਉਂ ਸੁਪਨੇ ਦੀ ਸਮੱਗ੍ਰੀ ਬਦਲੇ ਬਿਖਾਦ ਕਰਦੇ ਹੋ? ਏਹ ਸਭ ਦੁਨੀਆਂ, ਦੌਲਤ ਮਿਥਿਆ ਹੈ। ਜੋ ਜੰਮਯਾ ਹੈ, ਓਹ ਅਵੱਸ਼ਯ ਨਾਸ਼ ਹੋਵੇਗਾ।ਜਦ ਫੇਰ ਬੀ ਓਨ੍ਹਾਂ ਨੇ ਧੀਰਜ ਨਾ ਕੀਤਾ ਗੁਰੂ ਜੀ ਨੇ ਭਾਈ ਧਰਮ ਸਿੰਘ ਤੋਂ ਧਰਤੀ ਪੁਰ ਲੀਕਾਂ ਕਢਵਾਕੇ ਫੇਰ ਮਿਟਵਾ ਕਰ ਪੁੱਛਯਾਏਨ੍ਹਾਂ ਦੇ ਬਨਣੇ ਮਿਟਣੇ ਨਾਲ ਤੁਸਾਂ ਨੂੰ ਕੁਛ ਹਰਖ ਸ਼ੋਕ ਹੋਯਾ ਹੈ ਕਿ ਨਹੀਂਓਨ੍ਹਾਂ ਆਖਯਾਜੀ! ਸਾਨੂੰ ਕੁੱਝ ਹਰਖ ਸ਼ੋਕ ਨਹੀਂ ਹੋਯਾ।ਗੁਰੂ ਜੀ ਬੋਲੇ, ਏਸੇ ਪ੍ਰਕਾਰ ਸਾਨੂੰ ਸਾਰੇ ਪਰਵਾਰ ਤੇ ਸੰਸਾਰ ਦੇ ਪਦਾਰਥਾਂ ਦਾ ਹੋਣੇ ਨਾ ਹੋਣੇ ਕਰ ਜ਼ਰਾ ਭਰ ਹਰਖ ਸ਼ੋਕ ਨਹੀਂ।ਏਹ ਬਚਨ ਸੁਣ ਕੇ ਸਭ ਨੂੰ ਧੀਰਜ ਆ ਗਿਆ। ਓਨ੍ਹਾਂ ਬੇਨਤੀ ਕੀਤੀ, ਸੱਚੇ ਪਾਤਸ਼ਾਹ! ਹੁਣ ਤੁਸੀਂ ਇਹ ਕਾਲੇ ਕੱਪੜੇ ਉਤਾਰ ਕੇ ਸੁਫ਼ੈਦ ਪੁਸ਼ਾਕ ਧਾਰਨ ਕਰ ਲਓਗੁਰੂ ਜੀ ਨੇ ਜਵਾਬ ਦਿੱਤਾਏਨ੍ਹਾਂ ਦੇ ਉਤਾਰਨ ਦਾ ਸਮਾਂ ਭੀ ਹੁਣੇ ਆਉਣ ਵਾਲਾ ਹੈ।ਏਹ ਉੱਤ੍ਰ ਸੁਣ ਕੇ ਸਿੱਖ ਚੁੱਪ ਰਹਿ ਗਏ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗