ਸਾਹਿਬ ਜ਼ਾਦਿਆਂ ਦੀ ਖ਼ਬਰ ਸਰਹਿੰ ਦੋਂ ਆਵਣੀ

ਸ੍ਰੀ ਗੁਰੂ ਗੋਬਿੰਦ ਸਿੰਘ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੮੮ / ੧੩੫

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਦੂਜੇ ਦਿਨ ਹਲਕਾਰੇ ਨੇ ਆ ਕਰ ਸਾਰੀਆਂ ਖਬਰਾਂ ਦਿੱਤੀਆਂ ਤਾਂ ਮਲੂਮ ਹੋਯਾ ਕਿ ਖੇੜੀ ਵਾਲਾ ਗੰਗਾ ਰਾਮ ਬ੍ਰਾਹਮਣ ਘਰ ਦਾ ਰਸੋਈਆ ਪਹਿਲੇ ਤਾਂ ਮਾਤਾ ਜੀ ਨੂੰ ਸਾਹਿਬਜ਼ਾਦਿਆਂ ਸਮੇਤ ਆਪਣੇ ਘਰ ਲੈ ਗਿਆ। ਫੇਰ ਆਪੇ ਪਦਾਰਥ ਲੁਕਾ ਕੇ ਚੋਰ ਚੋਰ ਪੁਕਾਰ ਦਿੱਤਾ। ਜਦ ਮਾਤਾ ਜੀ ਨੇ ਆਖਯਾ ਕਿ ਚੋਰ ਤਾਂ ਕੋਈ ਨਹੀਂ ਆਯਾ ਤਾਂ ਓਹ ਦੁਸ਼ਟ ਝਿੜਕ ਕੇ ਮੌਰੰਡੇ ਵਾਲੇ ਰੰਘੜਾ ਨੂੰ ਬੁਲਾ ਲਿਆਯਾ। ਮਾਈ ਜੀ ਨੂੰ ਸਾਹਿਬਜ਼ਾਦਿਆਂ ਸਮੇਤ ਫੜ ਕੇ ਲੈ ਗਏ। ਸਰਹੰਦ ਵਾਲੇ ਬਜੀਦ ਖਾਂ ਨਾਜ਼ਮ ਨੇ ਸਾਹਿਬਜ਼ਾਦਿਆਂ ਨੂੰ ਦੀਨ ਵਿੱਚ ਲਿਔਣ ਵਾਸਤੇ ਬਥੇਰੇ ਡਰਾਵੇ ਤੇ ਲਾਲਚ ਦਿਖਾਏ, ਪਰ ਓਨ੍ਹਾਂ ਇੱਕ ਨਾ ਮੰਨੀ। ਆਪਣਾ ਧਰਮ ਨਾ ਛੱਡਿਆ, ਦੇਹ ਛੱਡ ਦਿੱਤੀ। ਜਦ

ਓਸ ਜ਼ਾਲਮ ਨੇ ਸਾਹਿਬਜ਼ਾਦਯਾਂ ਦੇ ਕਤਲ ਦਾ ਹੁਕਮ ਸੁਨਾਇਆ, ਤਾਂ ਨਵਾਬ ਸ਼ੇਰ ਮੁਹੰਮਦ ਖਾਂ ਮਲੇਰਕੋਟਲੇ ਵਾਲੇ ਨੇ ਆਖਯਾਏਨ੍ਹਾਂ ਸ਼ੀਰ ਖੋਰ ਬੇਗ਼ੁਨਾਹਾਂ ਬੱਚਿਆਂ ਨੂੰ ਮਾਰਨਾ ਵੱਡਾ ਭਾਰੀ ਗ਼ੁਨਾਹ ਹੈ। ਫੇਰ ਏਨ੍ਹਾਂ ਮਸੂਮਾਂ ਦੇ ਮਾਰੇ ਤੇਰੀ ਨੇਕ ਨਾਮੀ ਨਹੀਂ, ਨੇਕੀ ਓਸੇ ਬਬਰ ਸ਼ੇਰ (ਗੁਰੂ) ਗੋਬਿੰਦ ਸਿੰਘ ਦੇ ਮਾਰਨ ਤੋਂ ਹੈ। ਜੇ ਮਾਰ ਸਕਦਾ ਹੈਂ, ਤਾਂ ਓਸ ਸ਼ੇਰ ਖ਼ੁਦਾ ਦੇ ਨੂੰ ਮਾਰ। ਏਨ੍ਹਾਂ ਦਾ ਬੁਰਾ ਨਾ ਚਿਤਵ।ਏਹ ਬਾਤ ਸੁਨ ਕੇ ਹੋਰ ਤਾਂ ਸਭ ਲੋਗ ਚੁੱਪ ਹੋ ਰਹੇ, ਪਰ ਸੁਚਾ ਨੰਦ ਖਤ੍ਰੀ ਦਿਵਾਨ ਬੋਲਯਾਸੱਪ ਦੇ ਬੱਚਯਾਂ ਨੂੰ ਬੀ ਛਡਨਾਂ ਚੰਗਾ ਨਹੀਂ।ਏਹੋ ਬਾਤ ਮੰਨ ਕੇ ਓਸ ਦੁਸ਼ਟ ਬਜੀਦ ਖਾਨ ਪੱਥਰ ਦਿਲ ਨੇ ਪਹਿਲੇ ਓਨ੍ਹਾਂ ਗੁਲਾਬ ਦੇ ਫ਼ੁੱਲਾਂ ਵਰਗੇ ਇਆਣਿਆਂ ਮਾਸੂਮਾਂ ਨੂੰ ਕੰਧ ਵਿੱਚ ਚਿਣਾਯਾ। ਜਦ ਓਹ ਕੰਧ ਫਟ ਗਈ, ਤਾਂ ਕਤਲ ਕਰਾ ਦਿੱਤਾ। ਪਰ ਸ਼ਾਬਾਸ਼ੇ ਓਨ੍ਹਾਂ ਬੱਚਿਆਂ ਦੇ! ਜਿਨ੍ਹਾਂ ਨੇ ਧਰਮ ਨਾ ਛੱਡਿਆ, ਤਨ

ਛੱਡ ਦਿੱਤਾ। ਓਨ੍ਹਾਂ ਦਾ ਕਤਲ ਹੋਣਾ ਸੁਣਦੇ ਸਾਰ ਮਾਤਾ ਗੁਜਰੀ ਜੀ ਓਸੇ ਬੁਰਜ ਉੱਤੋਂ (ਜਿਸ ਵਿੱਚ ਕੈਦ ਸਨ

) ਬੇਹੋਸ਼ ਹੋ ਕੇ ਡਿਗ ਪਈ ਤੇ ਪ੍ਰਾਣ ਤਯਾਗ ਦਿੱਤੇ। ਏਹ ਪ੍ਰਸੰਗ ਸੁਣਨ ਵਾਲੇ ਸਭ ਦੇ ਨੇਤ੍ਰਾਂ ਤੋਂ ਜਲ ਬਹਿ ਗਿਆ। ਜਿਤਨਾ ਚਿਰ ਮਾਹੀ ਹਲਕਾਰਾਂ ਬਾਤਾਂ ਸੁਣਾਉਂਦਾ ਰਿਹਾ ਉਤਨਾ ਚਿਰ ਗੁਰੂ ਜੀ ਨੀਵੀਂ ਗਰਦਨ ਕਰ ਕੇ ਸੁਣਦੇ ਹੋਏ ਕਿ ਕਾਹੀ ਦੇ ਬੂਟੇ ਨੂੰ ਕਰਦ ਦੀ ਨੋਕ ਨਾਲ ਖੋਦਦੇ ਰਹੇ। ਸਾਰੀ ਬਾਤ ਸੁਣ ਕੇ ਗੁਰੂ ਜੀ ਨੇ ਬਚਨ ਮਲੇਰੀਏ ਨੇ ਜੜ੍ਹ ਰੱਖੀ ਦਾ ਬਚਨ ਕੀਤਾਮਲੇਰੀਆਂ ਨੇ ਹਾਹ ਦਾ ਨਾਹਰਾ ਮਾਰ ਕੇ ਆਪਣੀ ਜੜ

ਰੱਖ ਲਈ। ਹੋਰ ਕਿਸੇ ਨਗਾਰਬੰਦ ਮੁਸਲਮਾਨ ਦੀ ਜੜ ਨਾ ਰਹੇਗੀ। ਆਹ ਤੁਰਕਾਂ ਦੀ ਜੜ ਪੁਟੀ ਗਈ। ਏਤਨਾ ਕਹਿ ਕੇ ਓਸ ਕਾਹੀ ਦੇ ਬੂਟੇ ਨੂੰ ਪੁੱਟ ਕੇ ਸੁੱਟ ਘੱਤਿਆ ਤੇ ਨਾਲ ਹੀ ਸਰਹੰਦ ਦੀ ਜੜ

ਪੁੱਟੀਕਹਿ ਕੇ ਫੁਰਮਾਯਾ ਕਿ ਇਹ ਸ਼ੈਹਰ ਕਦੇ ਸੁਖੀ ਨਾ ਵੱਸੇਗਾ, ਜਿੱਥੇ ਐਡਾ ਵੱਡਾ ਭਾਰੀ ਪਾਪ ਹੋਇਆ ਹੈ। ਮੇਰੇ ਸਿੰਘ ਲੁੱਟ ਪੁੱਟ ਕੇ ਉਜਾੜ ਛੱਡਣਗੇ। ਏਸ ਦੀ ਇੱਟ ਏਥੋਂ ਲੈ ਜਾ ਕੇ ਹਰ ਇੱਕ ਸਿੱਖ ਸਤਲੁਜ ਵਿੱਚ ਸਿੱਟੇਗਾ। ਏਹ ਸਰਾਪ ਤੁਰਕਾਂ ਦੀ ਕੌਮ ਨੂੰ ਹੋਯਾ ਸੁਣ ਕੇ ਰਾਇ ਕੱਲੇ ਨੇ ਗੁਰੂ ਜੀ ਦੇ ਚਰਨ ਫੜ ਲੀਤੇ ਕਿ ਮੇਰਾ ਕੀ ਗ਼ੁਨਾਹ ਹੈ? ਮੈਨੂੰ ਓਨ੍ਹਾਂ ਪਾਪੀਆਂ ਨਾਲ ਨਾ ਮਿਲਾਓ। ਓਸ ਦੀ ਬੇਨਤੀ ਸੁਣ ਕੇ ਗੁਰੂ ਸਾਹਿਬ ਨੇ ਰਾਇ ਕੱਲ੍ਹੇ ਨੂੰ ਬਚਨ ਆਪਣੇ ਗਾਤਰੇ ਦੀ ਤਲਵਾਰ ਉਤਾਰ ਕੇ ਉਸ ਨੂੰ ਬਖ਼ਸ਼ੀ ਅਤੇ ਬਚਨ ਕੀਤਾਤੁਸਾਡੀ ਜੜ੍ਹ ਦੀ ਰਖਵਾਲੀ ਏਹ ਸਾਡੀ ਤੇਗ ਰਹੇਗੀ। ਪਰ ਜਿਨ੍ਹਾਂ ਚਿਰ ਤੁਸੀਂ ਏਸ ਤਲਵਾਰ ਦੀ ਬਿਅਦਬੀ ਨਾ ਕਰੋਗੇ, ਮੰਨਦੇ ਪੂਜਦੇ ਰਹੋਗੇ। ਜਦ

ਤੇਰਾ ਪੁੱਤ੍ਰ ਪੋਤਰਾ ਕੋਈ ਏਸ ਨੂੰ ਪਹਿਰ ਲਏਗਾ ਯਾ ਬੇ ਅਦਬੀ ਦੀ ਜਗ੍ਹਾ ਰੱਖੇਗਾ, ਓਸੇ ਦਿਨ ਤੁਸਾਡੀ ਜੜ ਜਾਂਦੀ ਰਹੂ।ਏਹ ਵਰ ਤੇ ਸਰਾਪ ਦੋਵੇਂ ਸੁਣ ਕੇ ਰਾਇ ਕੱਲੇ ਨੂੰ ਖ਼ੁਸ਼ੀ ਤੇ ਰੰਜ ਦੋਵੇਂ ਪ੍ਰਾਪਤ ਹੋ ਗਏ। ਤਾਂ ਬੀ ਗੁਰੂ ਦੀ ਬਖ਼ਸ਼ੀਸ਼ ਨੂੰ ਬੜੇ ਅਦਬ ਨਾਲ ਮਖ਼ਮਲ ਦੇ ਬਿਛੌਨੇ ਤੇ ਚੌਕੀ ਪੁਰ ਰੱਖ ਕੇ ਧੂਪ ਦੀਪ ਰੋਜ਼ ਕਰਨ ਦਾ ਹੁਕਮ ਦੇ ਦਿੱਤਾ ਕਯੋਂਕਿ ਓਹ ਹਿੰਦੂ ਰਾਜਪੂਤਾਂ ਤੋਂ ਮੁਸਲਮਾਨ ਹੋਏ ਸੇ। ਇੱਕ ਘੋੜਾ ਬਹੁਤ ਚੰਗਾ, ਇੱਕ ਢਾਲ, ਤਲਵਾਰ, ਪੇਸ਼ ਕਬਜ਼, ਜੜਾਊ ਮੁੱਠ ਦੇ, ਸੋ ਅਸ਼ਰਫੀ ਗੁਰੂ ਜੀ ਦੀ ਨਜ਼ਰ ਕੀਤੀ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗