ਓਸੇ ਮਾਈ ਵਾਲੇ ਬਸਤ੍ਰ ਦੀ ਇੱਕ ਚਾਦਰ, ਇੱਕ ਜਾਮਾ ਗੁਰੂ ਜੀ ਨੇ ਆਪਣੇ ਵਾਸਤੇ, ਬਾਕੀ ਹੋਰ ਸਿੱਖਾਂ ਨੂੰ ਬਸਤ੍ਰ ਲਿਆ ਕੇ ਜਦ ਨੀਲੇ ਕਰਨ ਵਾਸਤੇ ਭੇਜੇ ਤਾਂ ਲਿਲਾਰੀ ਨੇ ਆਖਯਾਅਜੇ ਨੀਲ ਦਾ ਮੱਟ ਪਰਸੋਂ ਪਾਯਾ ਹੈ। ਪੰਜ ਦਿਨ ਤੱਕ ਉੱਠੇਗਾ।ਏਹ ਜਵਾਬ ਸੁਣ ਕੇ ਗੁਰੂ ਜੀ ਨੇ ਫੁਰਮਾਇਆ ਰੰਗਰੇਜ਼ ਨੂੰ ਆਖੋਮੱਟ ਉੱਠਿਆ ਹੋਯਾ ਹੈ। ਏਸ ਹੁਕਮ ਅਨੁਸਾਰ ਜਦ ਰੰਗਰੇਜ਼ ਨੇ ਮੱਟ ਉੱਠਿਆ ਹੋਯਾ ਵੇਖਿਆ, ਤਾਂ ਓਹ ਅਚਰਜ ਹੋ ਕਰ ਬਸਤ੍ਰ ਰੰਗ ਕੇ ਗੁਰੂ ਜੀ ਪਾਸ ਲੈ ਆਯਾ, ਜਿਸ ਤੋਂ ਖ਼ੁਸ਼ੀ ਹੋ ਕੇ ਗੁਰੂ ਜੀ ਨੇ ਉਸ ਦੀ ਇਛਾ ਅਨੁਸਾਰ ਉਸ ਨੂੰ ਹੁਕਮਨਾਮਾ ਲਿਖ ਦਿੱਤਾ। (ਸੋ ਹੁਣ ਤੱਕ ਉਸ ਦੀ ਸੰਤਾਨ ਪਾਸ ਹੈ) ਗੁਰੂ ਜੀ ਨੇ ਓਸੇ ਘੜੀ ਅਪਨੇ ਸਮੇਤ (ਸਭ ਨੂੰ) ਨੀਲੇ ਬਸਤ੍ਰ ਪਹਿਨਾ ਕੇ ਕੇਸ ਪਿਛਾਂ ਸਿੱਟ ਲਏ ਤੇ ਤਸਬੀਆਂ ਨਬੀ ਖਾਂ ਨੇ ਲਿਆ ਦਿੱਤੀਆਂ। ਗੁਰੂ ਜੀ ਤਾਂ ਮੰਜੇ ਪੁਰ ਹੋ ਬੈਠੇ ਤੇ ਗ਼ਨੀ ਖਾਂ ਨਬੀ ਖਾਂ, ਧਰਮ ਸਿੰਘ, ਮਾਨ ਸਿੰਘ ਚੌਂਹਾਂ ਨੇ ਪਲੰਘ ਉਠਾ ਲੀਤਾ ਤੇ ਭਾਈ ਦਯਾ ਸਿੰਘ ਨੇ ਮੋਰਾਂ ਦੇ ਖੰਭਾਂ ਦਾ ਮੁੱਠਾ ਫੜ
ਲੀਤਾ। ਰਾਹ ਵਿੱਚ ਜੇ ਕਿਨੇ ਪੁੱਛਿਆ ਉੱਚ ਦੇ ਪੀਰ ਤਾਂ ਉੱਚਦੇ ਪੀਰ ਹਾਜੀ ਪੀਰੀ ਮੁਰੀਦੀ ਵਿੱਚ ਫਿਰਦੇ ਹਨਏਹ ਦਸ ਛੱਡਿਆ। ਏਹ ਸੁਣ ਕੇ ਲੋਕ ਸਲਾਮਾਂ ਕਰਦੇ ਤੇ ਨਜ਼ਰਾਂ ਦਿੰਦੇ ਸਨ। ਜਦ ਦਰਵਾਜੇ ਤੋਂ ਬਾਹਰ ਚਲੇ ਤਾਂ ਲਸ਼ਕਰੀ ਸਿਪਾਹੀਆਂ ਦੇ ਪੁੱਛਨ ਪੁਰ ਗ਼ਨੀ ਖਾਂ ਨੇ ਜਵਾਬ ਦਿੱਤਾ ਕਿ ਏਹ ਉੱਚ ਦੇ ਪੀਰ ਹਾਜੀ ਪੀਰੀ ਮੁਰੀਦੀ ਵਿੱਚ ਆਪਣੀ ਕਾਰ ਭੇਟ ਲੈਂਦੇ ਫਿਰਦੇ ਹਨ। ਸਿਪਾਹੀਆਂ ਨੇ ਸ਼ਾਹੀ ਹੁਕਮ ਅਨੁਸਾਰ ਆਪਣੇ ਸਰਦਾਰ ਦਲੇਲ ਖਾਂ ਪਾਸ ਰਪੋਟ ਕੀਤੀ ਤਾਂ ਓਨ ਕਿਹਾ ਕਿ ਮੈਨੂੰ ਦੀਦਾਰ ਦੇ ਕੇ ਜਾਣ। ਸੋ ਜਦ ਉਸ ਦੇ ਤੰਬੂ ਪਾਸ ਗਏ ਤਾਂ ਭਾਵੇਂ ਓਨ ਖੜੇ ਹੋ, ਝੁਕ ਕੇ ਸਲਾਮ ਕੀਤੀ। ਪਰ ਸ਼ੱਕ ਸ਼ੁਬਾ ਹੋਣ ਕਰ ਕੇ ਓਸ ਪੰਜ ਹਜਾਰੀ ਉਮਰਾਵ ਨੇ ਆਖਯਾ ਕਿ ਪੀਰ ਜ਼ਾਦੇ ਹੋਣ ਦੀ ਗਵਾਹੀ ਦਿਓ ਤੇ ਜ਼ਯਾਫਤ ਖਾਂ ਕੇ ਜਾਓ। ਗੁਰੂ ਕੇ ਹੁਕਮਾਨੁਸਾਰ ਗ਼ਨੀ ਖਾਂ ਬੋਲਿਆ ਕਿ ਪੀਰ ਤਾਂ ਰੋਜ਼ੇ ਵਿੱਚ ਹਨ ਤੇ ਮੁਰੀਦ ਖਾਣਾ ਖਾ ਲੈਣਗੇ ਅਤੇ ਪੀਰ ਹੋਣ ਦੀ ਗਵਾਹੀ ਕਾਜ਼ੀ ਪੀਰ ਮੁਹੰਮਦ, ਸੱਯਦ ਅਨਾਇਤ ਅਲੀ ਕਾਜ਼ੀ ਪੀਰ ਮੁਹੰਮਦ ਸਲੋਹ ਵਾਲਾ (ਜਿਸ ਤੋਂ ਗੁਰੂ ਜੀ ਨੇ ਫ਼ਾਰਸੀ ਪੜ੍ਹੀ ਸੀ) ਤੇ ਸੱਯਦ ਅਨਾਯਤ ਅਲੀ ਨੂਰਪੁਰੀਆ, ਸੱਯਦ ਹਸਨ ਅਲੀ ਮੋਠੂ ਮਾਜਰੀਆ ਸੱਦੇ ਗਏ। ਇਨ੍ਹਾਂ ਨੇ ਗੁਰੂ ਇੱਛਾਨੁਸਾਰ ਗਵਾਹੀ ਦੇ ਕੇ ਆਖਯਾ ਕਿ ਉਮਰਾਉ ਜੀ! ਤੁਹਾਡੇ ਭਾਗ ਚੰਗੇ ਹਨ, ਜੋ ਏਸ ਪੀਰਾਨ ਪੀਰ ਨੇ ਹੁਣ ਤੱਕ ਤੁਹਾਨੂੰ ਕੋਈ ਬਦਦੁਆ ਨਹੀਂ ਦਿੱਤੀ। ਏਹ ਪੀਰ ਤਾਂ ਸੈਫ਼ਜ਼ੁਬਾਨ ਹੈ। ਜੋ ਮੂੰਹੋਂ ਕਹਿੰਦਾ ਹੈ, ਸੋਈ ਹੋ ਜਾਂਦਾ ਹੈ। ਜਦ
ਏਹ ਗਵਾਹੀ ਦੇ ਕੇ ਜਾਣ ਲੱਗੇ ਗੁਰੂ ਜੀ ਪਾਸ ਆਏ, ਤਾਂ ਤੁਰਨ ਲੱਗਿਆਂ ਤਿਹਾਂ ਨੂੰ ਗੁਰੂ ਜੀ ਨੇ ਹੁਕਮਨਾਮੇ ਲਿਖ ਦਿੱਤੇ, ਜੋ ਹੁਣ ਤੱਕ ਉਨ੍ਹਾਂ ਦੀਆਂ ਸੰਤਾਨਾਂ ਪਾਸ ਹਨ। ਏਧਰ ਜਦ
ਰਾਤ ਨੂੰ ਖਾਣਾ ਤਿਆਰ ਹੋਇਆ ਤਾਂ ਉਮਰਾਵਾਂ ਨੇ ਏਨ੍ਹਾਂ ਨੂੰ ਬੁਲਾ ਭੇਜਯਾ। ਗੁਰੂ ਜੀ ਦਾ ਹੁਕਮ ਮੰਨ ਕੇ ਤਿਹਾਂ ਸਿੰਘਾਂ ਤੇ ਦੋਹਾਂ ਪਠਾਣਾਂ ਨੇ ਜਾ ਕੇ ਮੁਸਲਮਾਨਾਂ ਨਾਲ ਬੈਠ ਕੇ ਇੱਕ ਜਗ੍ਹਾ ਖੂਬ ਖ਼ੁਸ਼ੀ ਨਾਲ ਰੱਜ ਕੇ ਖਾਣਾ ਖਾਧਾ। ਖਾਣ ਤੋਂ ਪਹਿਲੇ ਭਾਈ ਮਾਨ ਸਿੰਘ ਜੀ ਨੇ ਖਾਣੇ ਵਿੱਚ ਕਰਦ ਫੇਰੀ। ਥੋੜ੍ਹਾ ਸਾ ਪਲਾਉ ਰੁਮਾਲ ਵਿੱਚ ਮਾਨ ਸਿੰਘ ਨੇ ਬੰਨ੍ਹ ਲੀਤਾ। ਖਾਣਾ ਖਾ ਪੀ ਕੇ ਜਦ
ਗੁਰੂ ਜੀ ਦੇ ਪਾਸ ਆਏ ਤੇ ਪ੍ਰਸ਼ਾਦ ਦਿਖਾਯਾ, ਜੋ ਉਨ੍ਹਾਂ ਵਾਸਤੇ ਲਯਾਏ ਸੇ ਤਾਂ ਗੁਰੂ ਜੀ ਨੇ ਆਖਯਾਪਾਸ ਰੱਖੋ। ਜਦ ਅਸੀਂ ਚਾਹਾਂਗੇ ਦੇਣਾ।ਓਹ ਰਾਤ ਤਾਂ ਗੁਰੂ ਜੀ ਨੇ ਸਾਥੀਆਂ ਸਮੇਤ ਓਸੇ ਥਾਂ ਅਰਾਮ ਨਾਲ ਕੱਟੀ। ਦਿਨ ਚੜ੍ਹੇ ਫੌਜਦਾਰ ਤੋਂ ਬਿਦਾਈ ਲੈ ਕੇ ਪਲੰਘ ਦੀ ਸਵਾਰੀ ਓਥੋਂ ਪੰਜ ਕੋਹ ਲੱਲਾਂ ਪਿੰਡ ਇੱਕ ਬੋਹੜ ਹੇਠ ਤਾਲ ਕਿਨਾਰੇ ਦੋ ਪਹਿਰ ਜਾ ਕੱਟੀ। ਓਸੇ ਥਾਂ ਗੁਰੂ ਜੀ ਨੇ ਓਹ ਖਾਣਾ; ਜੋ ਸਿੱਖ ਲਯਾਏ, ਲੈ ਕੇ ਖੋਲ੍ਹ ਕੇ ਦੇਖਿਆ ਤਾਂ ਕੜਾਹ ਉਚ ਪਿੰਡ ਮੁਲਤਾਨ ਤੋਂ ਸੱਤ ਕੋਹ ਪੱਛਮ ਵੱਲ ਹੈ, ਓਥੋਂ ਦੇ ਸੱਯਦ ਮੁਸਲਮਾਨਾਂ ਵਿੱਚ ਸੋਢੀ ਬੇਦੀਆਂ ਵਾਂਙੂੰ ਸ੍ਰੇਸ਼ਟ ਪੂਜਨੀਕ ਹਨ।
( ਪ੍ਰਸ਼ਾਦ ਨਜ਼ਰ ਆਇਆ। ਬਰਤਾ ਕੇ ਸਭ ਨੇ ਛਕ ਛਕਾ ਲੀਤਾ। ਓਥੋਂ ਚੱਲ ਕੇ ਰਾਮਪੁਰ ਕਟਾਣੀ ਰਾਤ ਕੱਟੀ। ਓਸੇ ਥਾਓਂ ਗ਼ਨੀ ਖਾਂ, ਨਬੀ ਖਾਂ ਨੂੰ ਇੱਕ ਹੁਕਮਾਨਾਮਾ (ਜੋ ਹੁਣ ਓਨ੍ਹਾਂ ਦੀ ਸੰਤਾਨ ਪਾਸ ਹੈ) ਗੁਰੂ ਜੀ ਨੇ ਲਿਖ ਕੇ ਦੇ ਕਰ ਬਿਦਾ ਕੀਤਾ। ਓਦੂੰ ਅੱਗੇ ਨੰਬ੍ਰਦਾਰਾਂ ਦੀ ਬਿਗਾਰ ਕਢਾ ਲੀਤੀ। ਇੱਕ ਪਿੰਡ ਵਾਲੇ ਪਲੰਘ ਚੁੱਕ ਕੇ ਦੂਜੇ ਪਿੰਡ ਛੱਡਦੇ ਰਹੇ। ਘੰੁਗਰਾਲੀ ਪਿੰਡ ਜਾ ਕੇ ਨੱਥੂ ਮਿਸਤ੍ਰੀ ਨੂੰ ਜੋ ਬਾਦਸ਼ਾਹੀ ਕਾਰਖਾਨੇ ਦਾ ਮਾਲਕ ਸਰਹੰਦ ਵਿੱਚ ਸ਼ਾਹੀ ਹੱਥਯਾਰ ਬਣਵਾਉਣ ਉੱਤੇ ਸੀ, ਬੁਲਾ ਭੇਜਯਾ। ਓਸ ਨੇ ਪਹਿਲੇ ਬੀ ਕਈ ਵਾਰੀ ਗੁਰੂ ਸਾਹਿਬ ਪਾਸ ਚੰਗੇ ਚੰਗੇ ਹਥਿਆਰ ਭੇਜੇ ਸੇ। ਹੁਣ ਬੀ ੧ ਕਮਾਣ, ੨੨ ਤੀਰ, ੨ ਤਲਵਾਰਾਂ, ੨ ਤਮੰਚੇ ਨਜ਼ਰ ਕੀਤੇ। ਓਥੋਂ ਅੱਗੇ ਤਿੰਨ ਕੋਹ ਕਨੇਚ ਪਿੰਡ ਪਹੁੰਚ ਕੇ ਫੱਤੇ ਨੰਬਰਦਾਰ ਨੂੰ (ਜੋ ਇੱਕ ਦੋ ਵਾਰੀ ਗੁਰੂ ਕਿਆਂ ਨੂੰ ਘੋੜੇ ਦੇ ਆਯਾ ਸੀ) ਬੁਲਾ ਕੇ ਗੁਰੂ ਜੀ ਨੇ ਆਖਯਾਸਾਨੂੰ ਹੇਹਰ ਪਿੰਡ ਤੱਕ ਘੋੜੀ ਦੇਹ।ਓਹ ਘਰ ਜਾ ਕੇ ਨਿੱਕੀ ਜੇਹੀ ਘੋੜੀ ਉੱਤੇ ਕਾਠੀ ਪਾ ਕੇ ਲੈ ਆਯਾ। ਗੁਰੂ ਜੀ ਬੋਲੇਭਾਈ! ਏਹ ਛੋਟੀ ਟਾਇਰ ਸਾਡੀ ਸਵਾਰੀ ਦੀ ਲਾਇਕ ਨਹੀਂ। ਬਡੀ ਘੋੜੀ ਲਿਆ।ਓਹ ਬੋਲਯਾਬਡੀ ਘੋੜੀ ਮੇਰਾ ਜਵਾਈ ਲੈ ਗਿਆ ਹੈ। ਘਰ ਨਹੀਂ।ਏਸ ਝੂਠੇ ਬਹਾਨੇ ਨੂੰ ਸੁਣ ਕੇ ਗੁਰੂ ਸਾਹਿਬ ਜੀ ਬੋਲੇਤੂੰ, ਨਾਲੇ ਤੇਰੀ ਘੋੜੀ, ਦੋਵੇਂ ਨਾ ਹੋਵੋਗੇ। ਇਤਨਾ ਸ੍ਰਾਪ ਦੇ ਕੇ ਗੁਰੂ ਜੀ ਤਾਂ ਓਥੋਂ ਪਲੰਘ ਉਠਵਾ ਕੇ ਹੇਹਰ ਪਿੰਡ ਦੇ ਰਾਹ ਪੈ ਗਏ। ਫੱਤੇ ਨੇ ਜਦ ਜਾ ਕੇ ਘਰ ਦੇਖੀ ਤਾਂ ਘੋੜੀ ਮਰੀ ਪਈ। ਦੂਜੇ ਦਿਨ ਫੱਤਾ ਸੱਪ ਲੜ ਕੇ ਮਰ ਗਿਆ। ਓਧਰ ਗੁਰੂ ਸਾਹਿਬ ਜੀ ਧੀਰੇ ਧੀਰੇ ਪਿੰਡ ਦਰ ਪਿੰਡ ਬਿਗਾਰ ਪੈਂਚਾਂ ਦੀ ਕਢਾਉਂਦੇ ਗਏ। ਦੇਖਣ ਵਾਲੇ ਅਨੇਕ ਲੋਗ ਸੱਚਮੁੱਚ ਦੇ ਪੀਰ ਸਮਝ
ਕੇ ਸਲਾਮਾਂ ਕਰਦੇ। ਨਜ਼ਰਾਂ ਦਿੰਦੇ ਅਤੇ ਦੁੱਧ ਪਿਲਾਉਂਦੇ ਰਹੇ। ਸੰਝ ਹੁੰਦੀ ਨੂੰ ਹੇਹਰੀ ਪਿੰਡ ਹੇਹਰ ਪਿੰਡ ਕ੍ਰਿਪਾਲ ਦਾਸ ਵਲੋਂ ਕਮਜ਼ੋਰੀ ਕ੍ਰਿਪਾਲ ਦਾਸ ਉਦਾਸੀ ਦੇ ਡੇਰੇ ਜਾ ਰਹੇ। ਪਹਿਲੇ ਤਾਂ ਕ੍ਰਿਪਾਲ ਦੇ ਚੇਲੇ ਮਹੰਤ ਨੇ ਆਦਰ ਭਾਉ ਕੀਤਾ। ਸਾਧਾਂ ਨੇ ਗੁਰੂ ਜੀ ਨੂੰ ਮੱਥਾ ਟੇਕਿਆ। ਫੇਰ ਸਾਰਾ ਹਾਲ ਸੁਣ ਕੇ ਮਹੰਤ ਦੇ ਦਿਲ ਵਿੱਚ ਆਈ, ਜੇ ਗੁਰੂ ਜੀ ਏਥੇ ਠਹਿਰ ਗਏ, ਤੁਰਕਾਂ ਨੂੰ ਖ਼ਬਰ ਹੋ ਜਾਊ। ਫੌਜ ਚੜ੍ਹ ਆਊ (ਲੰਡਾ ਚਿੜਾ ਬਘਿਆੜਾਂ ਦਾ ਸਾਥੀ) ਗੁਰੂ ਤਾਂ ਨੱਸ ਕੇ ਮਾਲਵੇ ਜਾ ਵੜੂ, ਮੈਨੂੰ ਫੜ ਕੇ ਤੁਰਕ ਫਾਂਸੀ ਚਾੜ੍ਹ ਦੇਣਗੇ ਤੇ ਡੇਰੇ ਨੂੰ ਲੁੱਟ ਲੈਣਗੇ। ਤਾਂ ਤੇ ਹੁਣੇ ਏਨ੍ਹਾਂ ਨੂੰ ਏਥੋਂ ਤੋਰ ਦੇਣਾ ਚੰਗਾ ਹੈ। ਏਹ ਸੋਚ ਕੇ ਓਸ ਨੇ ਗੁਰੂ ਸਾਹਿਬ ਪਾਸ ਵੱਡੇ ਤੜਕੇ ਆ ਕਰ ਏਹੋ ਬਾਤ ਜੋ ਚਿਤਵੀ ਸੀ, ਸਭ ਸੁਣਾ ਕੇ ਆਖ ਦਿੱਤਾ ਕਿ ਆਪ ਏਥੋਂ ਚਲੇ ਜਾਓ। ਲੰਮੇ ਜੱਟ ਪੁਰੇ ਜਾ ਰਹੋ। ਗੁਰੂ ਸਾਹਿਬ ਗ਼ੁੱਸੇ ਹੋ ਕੇ ਬੋਲੇਭਾਈ ਜੀ! ਤੇਰੀ ਮਨਸ਼ਾ ਤੈਨੂੰ ਫਾਂਸੀ ਚੜਾਵੇਗੀ। ਡੇਰਾ ਬਸਦਾ ਰਹੇਗਾ। ਤਦੋਂ ਨੂੰ ਡੇਰੇ ਦੇ ਭੰਡਾਰੀ ਨੇ ਪੰਜ ਪੈਸੇ ਗੁਰੂ ਜੀ ਅੱਗੇ ਭੇਟਾ ਬਿਦਾਈ ਲਯਾ ਰੱਖੇ। ਮਹਾਰਾਜ ਬੋਲੇਮੁੱਠ ਮੀਟੀ ਰੱਖ। ਖ਼ਜ਼ਾਨਾ ਨਹੀਂ ਖੋਲ੍ਹਣਾ।ਮਹੰਤ ਨੇ ਬੇਨਤੀ ਕੀਤੀਖ਼ਜ਼ਾਨਾ ਖੁੱਲ੍ਹੇਗਾ ਯਾਂ ਨਹੀਂਹੁਕਮ ਹੋਯਾਦਸਮੇਂ ਮਹੰਤ ਦੇ ਸਮੇਂ ਖੁੱਲ੍ਹੇਗਾ।ਜਦ ਓਥੋਂ ਪੈਂਚਾਂ ਦੀ ਬਿਗਾਰ ਕਢਾ ਕੇ ਗੁਰੂ ਜੀ ਅੱਗੇ ਚੱਲੇ ਤਾਂ ਇੱਕ ਜੱਟ ਨੀਵਾਂ ਪਲੰਘ ਨੂੰ ਲੱਗਾ। ਤਿੰਨ ਉੱਚੇ ਸੇ। ਮਹਾਰਾਜ ਬੋਲੇਚੌਥਾ ਪਾਵਾ ਉੱਚਾ ਕਰੋ।ਓਹ ਬੋਲਯਾਸਤੁਗਰੋ! ਮੈਂ ਨੀਵਾਂ ਹਾਂ।ਬਚਨ ਹੋਯਾਤੂੰ ਬੀ ਉੱਚਾ ਹੋ ਜਾਹ।ਓਸੇ ਛਿਨ ਕੂਬਰੀ ਵਾਂਗੂੰ ਓਹ ਉੱਚਾ ਹੋ ਗਿਆ। ਸਭ ਨੇ ਅਚਰਜ ਮੰਨਿਆ। ਇੱਕ ਜੱਟੀ ਇੱਕ ਜੱਟੀ ਨੇ ਗੁਰੂ ਜੀ ਤੋਂ ਪੁਤ੍ਰ ਮੰਗਿਆ ਭੱਟੀ ਨਾਮ ਜੋ ਰਾਹ ਵਿੱਚੋਂ ਰਲੀ ਸੀ, ਏਹ ਕੌਤਕ ਦੇਖ ਕੇ ਆਪ ਹੀ ਇੱਕ ਪਾਸਯੋਂ ਮੰਜਾ ਚੁੱਕ ਕੇ ਤੁਰ ਪਈ। ਗੁਰੂ ਸਾਹਿਬ ਨੇ ਆਖਯਾਮਾਈ! ਤੂੰ ਕੀ ਚਾਹੁੰਦੀ ਹੈਂਓਨ ਹੱਥ ਜੋੜ ਕੇ ਅਰਜ਼ ਕੀਤੀਪੁੱਤ੍ਰ ਬਖ਼ਸ਼ੋ ਜੋ ਜਿਉਂਦਾ ਰਹੇ, ਤੇ ਬਯਾਹਿਆ ਜਾਵੇ।ਗੁਰੂ ਜੀ ਹੱਸ ਕੇ ਬੋਲੇਜਾਹ! ਤੇਰਾ ਪੁੱਤ੍ਰ ਬਯਾਹ ਕਰੇਗਾ। ਬੰਸ ਬਹੁਤ ਵਧੇਗੀ।ਓਹੋ ਬਚਨ ਸਤ ਹੋਯਾ ਹੁਣ ਓਸ ਦੀ ਸੰਤਾਨ ਦਾ ਇੱਕ ਪਿੰਡ ਵਸਦਾ ਹੈ।
ਆਲਮਗੀਰ ਪਿੰਡ ਦੇ ਪਾਸ ਪਹੁੰਚੇ ਤਾਂ ਭਾਈ ਮਨੀ ਸਿੰਘ ਦਾ ਬੜਾ ਭਾਈ ਨਗਾਹੀਆ ਸਿੰਘ ਆਪਣੇ ਪੁੱਤ੍ਰ ਸਮੇਤ ਘੋੜੇ ਬੇਚਣ ਚੱਲਯਾ ਸੀ। ਰਾਹ ਵਿੱਚ ਆਉਂਦੇ ਗੁਰੂ ਜੀ ਦਾ ਦਰਸ਼ਨ ਹੋਯਾ ਤਾਂ ਚਰਨਾਂ ਉੱਤੇ ਸੀਸ ਧਰ ਕੇ ਬੇਨਤੀ ਕੀਤੀਸੱਚੇ ਪਾਤਸ਼ਾਹ! ਘੋੜਾ ਅਸਵਾਰੀ ਵਾਸਤੇ ਹਾਜ਼ਰ ਹੈ।ਇੱਕ ਘੋੜਾ ਕੁਮੈਤ ਮਧਰਾ ਜੇਹਾ ਬਹੁਤ ਬਲੀ ਸੰੁਦਰ, ਚਲਾਕ ਗੁਰੂ ਜੀ ਨੇ ਪਸਿੰਦ ਕੀਤਾ ਤਾਂ ਓਹੋ ਗੁਰੂ ਜੀ ਦੀ ਨਜ਼ਰ ਕਰ ਦਿੱਤਾ। ਬੜੀ ਖ਼ੁਸ਼ੀ ਨਾਲ ਮਹਾਰਾਜ ਮੰਜਾ ਛੱਡ ਕੇ ਓਸ ਉੱਤੇ ਸਵਾਰ ਹੋ ਜੋਧ, ਮੋਹੀ ਆਦਿਕ ਪਿੰਡਾਂ ਵਿੱਚ ਠਹਿਰਦੇ ਹੋਏ, ਜਦ ਸੀਲੋਆਣੀ ਪਿੰਡ ਦੇ ਪਾਸ ਪਹੁੰਚੇ ਤਾਂ ਓਥੇ ਰਾਇਕੱਲਾ, ਰਾਇ ਦੇ ਕੋਟ ਵਾਲਾ ਉੱਤ੍ਰਯਾ ਹੋਯਾ ਸੀ। ਓਨ ਦੂਰੋਂ ਦੇਖ ਕਰ ਗੁਰੂ ਸਾਹਿਬ ਜੀ ਨੂੰ ਹਾਜੀ ਪੀਰ ਸਮਝ ਕੇ ਠਹਿਰਾ ਲੀਤਾ ਅਤੇ ਦਰਸ਼ਨ ਕਰ ਕੇ ਜਦ ਸਾਰਾ ਹਾਲ ਮਾਲੂਮ ਕੀਤਾ, ਤਦ ਬਹੁਤ ਅਫ਼ਸੋਸ ਕਰ ਕਰ ਆਖਣ ਲੱਗਾ ਕਿ ਮਹਾਰਾਜ ਆਪ ਤਾਂ ਸੱਤਪੁਰਖ, ਸਰਬ ਸ਼ਕਤੀਵਾਨ, ਬ੍ਰਹਮ ਗਿਆਨੀ ਹੋ। ਸੰਸਾਰ ਦੇ ਮਾਇਕ ਬਿਹਾਰਾਂ ਨੂੰ ਅਸਾਰ ਸਮਝ ਕੇ ਅਨੰਦ ਰਹਿੰਦੇ ਹੋ। ਵਕਤ ਦੇ ਹਾਕਮਾਂ ਤੇ ਪਹਾੜੀਆਂ ਨੇ ਬਹੁਤ ਜ਼ਬਰ ਜ਼ੁਲਮ ਕੀਤਾ, ਜੋ ਆਪ ਦੇ ਨਾਲ ਨਾ ਹੱਕ ਐਨਾ ਬਾਦ ਚੁੱਕ ਕੇ ਬੇਅੰਤ ਖਲਕਤ ਦਾ ਘਾਤ ਹੋਯਾ ਧੋਹ ਕਮਾਯਾ। ਨੇਮ ਧਰਮ ਕੀਤੇ ਹੋਏ ਤੋੜ ਕੇ ਪਾਪੀ ਬਣੇ। ਐਨਾਂ ਧੋਹ ਪਾਪ ਕਮਾ ਕੇ ਕੇੜ੍ਹਾ ਦੇਸ ਤੇ ਖ਼ਜ਼ਾਨਾ ਤੁਸਾਂ ਤੋਂ ਛੁਡਾ ਲੀਤਾ? ਕੇਵਲ ਬੇਈਮਾਨੀ ਤੋਂ ਬਿਨਾਂ ਹੋਰ ਤਾਂ ਕੁਛ ਨਾ ਖੱਟਿਆ। ਏਹੋ ਜੇਹੀਆਂ ਦਰਦ ਦੀਆਂ ਭਰੀਆਂ ਹੋਈਆਂ ਗੱਲਾਂ ਕਰ ਕੇ ਅਰਜ਼ ਕੀਤੀਮੈਨੂੰ ਕੋਈ ਟਹਿਲ ਦੱਸੋ।ਸ੍ਰੀ ਕਲਗੀਧਰ ਜੀ ਨੇ ਫ਼ੁਰਮਾਯਾਕਿਸੇ ਸਯਾਣੇ ਜੇਹੇ ਆਦਮੀ ਨੂੰ ਸਰਹੰਦ ਭੇਜ ਕੇ ਖ਼ਬਰ ਮੰਗਾ ਦੇਓ, ਕੋਈ ਸੰਬੰਧੀ ਸਾਡਾ ਯਾ ਸਿੱਖ ਫੜਿਆ ਹੋਯਾ ਓਥੇ ਗਿਆ ਹੋਵੇ।ਰਾਇ ਨੇ ਓਸੇ ਘੜੀ ਸਰਹੰਦ ਵੰਨੀ ਮਾਹੀ ਹਲਕਾਰਾ ਤੋਰ ਕੇ ਓਥੇ ਗੁਰੂ ਸਾਹਿਬ ਜੀ ਦਾ ਡੇਰਾ ਤੇ ਲੰਗਰ ਕਰਵਾਯਾ। ਅਨੇਕ ਪ੍ਰਕਾਰ ਦੇ ਪ੍ਰਸੰਗ ਹੁੰਦੇ ਰਹੇ।