ਗੁਲਾਬੇ ਮਸੰਦ ਤੇ ਮਾਛੀਵਾੜੇ ਦਾ ਪ੍ਰਸੰਗ ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੮੬ / ੧੩੫

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਓਸੇ ਸਮੇਂ ਗੁਲਾਬਾ ਮਸੰਦ ਆਪਣੇ ਆਦਮੀ ਤੇ ਗੁਰੂ ਕਾ ਆਉਣਾ ਸੁਣ ਕੇ ਪ੍ਰਸ਼ਾਦ ਲੈ ਕੇ ਗੁਰੂ ਕੇ ਚਰਨੀ ਆ ਲੱਗਾ। ਗੁਰੂ ਕੀ ਦਸ਼ਾ ਦੇਖ, ਸੁਣ ਕੇ ਨੇਤ੍ਰ ਭਰ ਆਯਾ। ਗੁਰੂ ਜੀ ਨੇ ਓਸ ਦਵਾਰਾ ਗਯਾਨ ਉਪਦੇਸ਼ ਕਰ ਸਭ ਨੂੰ ਵੇਰਾਗਯ, ਵਿਵੇਕ ਦੇ ਅਧਿਕਾਰੀ ਕਰ ਦਿੱਤਾ। ਜਦ ਗੁਰੂ ਜੀ ਗੁਲਾਬੇ ਮਸੰਦ ਦੇ ਘਰ ਗ਼ਨੀ ਖਾਂ ਨੇ ਗੁਰੂ ਜੀ ਨੂੰ ਆਪਣੇ ਘਰ ਲੈ ਜਾਣਾ ਚਾਹਿਆ, ਤਾਂ ਗੁਲਾਬੇ ਨੇ ਆਖਯਾ, ਮੇਰਾ ਘਰ ਬੀ ਆਪ ਦਾ ਤੇ ਗੁਰੂ ਕਾ ਹੈ। ਮੇਰੇ ਕੋਠੇ ਉੱਤੇ ਚੁਬਾਰਾ ਹੈ। ਓਸ ਵਿੱਚ ਗੁਰੂ ਜੀ ਨਿਵਾਸ ਕਰਨ ਅਤੇ ਤੁਸੀਂ ਸਹਾਇਕ ਬਣੇ ਰਹੋ।ਏਹੋ ਠੀਕ ਠਹਿਰਾ ਕੇ ਗੁਰੂ ਸਾਹਿਬ ਨੂੰ ਗੁਲਾਬੇ ਨੇ ਆਪਣੇ ਚੁਬਾਰੇ ਵਿੱਚ ਜਾ ਉਤਾਰਿਆ। ਪਲੰਘ ਵਿਛਾ ਦਿੱਤਾ। ਗ਼ਰਮ ਜਲ ਨਾਲ ਗੁਰੂ ਜੀ ਇਸ਼ਨਾਨ ਕਰ ਕੇ ਸ਼ਸਤ੍ਰ ਬਸਤ੍ਰ ਸਜਾ, ਪਲੰਘ ਪੁਰ ਹੋ ਬੈਠੇ। ਪ੍ਰਸ਼ਾਦ ਵਾਸਤੇ ਬੱਕਰਾ ਬੰਦੂਕ ਨਾਲ ਝਟਕਾਯਾ। ਖੜਾਕ ਸੁਣ ਕੇ ਇੱਕ ਬ੍ਰਾਹਮਣ ਅਤੇ ਕਾਜ਼ੀ ਦਾ ਈਮਾਨ ਪਰਖਿਆ ਬ੍ਰਾਹਮਨ ਨੇ; ਜਿਸ ਦਾ ਘਰ ਨੇੜੇ ਸੀ ਅਰ ਅੱਗੇ ਗੁਰੂ ਜੀ ਦਾ ਦਰਸ਼ਨ ਅਨੰਦਪੁਰ ਕਰ ਆਯਾ ਸੀ, ਗੁਲਾਬੇ ਦੇ ਘਰ ਆ ਕੇ ਗੁਰੂ ਜੀ ਨੂੰ ਪਛਾਣ ਕੇ ਪਤਾਸਯਾਂ ਦੇ ਥਾਲ ਵਿੱਚ ਇੱਕ ਜਨੇਊ ਰੱਖ ਕੇ ਅੱਗੇ ਲਿਆ ਧਰਿਆ ਤੇ ਅਸ਼ੀਰਬਾਦ ਦੇ ਕੇ ਪਾਸ ਬੈਠ ਗਿਆ। ਗੁਰੂ ਜੀ ਨੇ ਪੰਜ ਮੋਹਰਾਂ ਥਾਲ ਵਿੱਚ ਪਾ ਦਿੱਤੀਆਂ, ਜਿਸ ਤੋਂ ਉਹ ਅਸੀਸਾਂ ਦਿੰਦਾ ਘਰ ਨੂੰ ਚਲਾ ਗਿਆ। ਗੁਰੂ ਜੀ ਨੇ ਬੱਕਰੇ ਦਾ ਸਿਰ ਖੁਰ ਸਭ ਖਲੜੀ ਵਿੱਚ ਪਵਾ ਕੇ ਰਖਾ ਛੱਡੇ। ਤਦੋਂ ਨੂੰ ਪ੍ਰਸ਼ਾਦ ਤਿਆਰ ਹੋ ਗਿਆ। ਮਹਾਂ ਪ੍ਰਸ਼ਾਦ ਛਕ ਕੇ ਸੰਖੀਆਂ ਸੱਯਦਾਂ ਦੇ ਘਰ; ਜੋ ਗੁਲਾਬੇ ਪੰਜਾਬੇ ਦਾ ਗਵਾਂਢ ਸੀ, ਸਿੱਟ ਘੱਤੀਆਂ। ਜਦ ਸੱਯਦ ਗੁਲਾਬੇ ਨਾਲ ਦੂਰੋਂ ਦੂਰੀ ਹੋ ਕੇ ਆਖਣ ਲੱਗੇ ਕਿ ਤੁਸੀਂ ਆਪਣੇ ਘਰ ਕੌਨ ਉਤਾਰ ਰੱਖੇ ਹਨ, ਜਿਨ੍ਹਾਂ ਸਾਡੇ ਘਰ ਸੰਖੀਆਂ ਸੁਟੀਆਂ ਹਨ। ਅਸੀਂ ਹੁਣੇ ਹਾਕਮ ਨੂੰ ਚੜ੍ਹਾ ਕੇ ਲਯਾਉਂਦੇ ਹਾਂ ਤਾਂ ਗੁਰੂ ਜੀ ਨੇ ਓਨ੍ਹਾਂ ਦਾ ਈਮਾਨ ਪਰਖਣ ਲਈ ਇੱਕ ਮੁੱਠ ਮੁਹਰਾਂ ਦੀ ਸੱਯਦਾਂ ਦੇ ਘਰ ਸਿੱਟ ਦਿੱਤੀ। ਓਹ ਸੱਭੇ ਦੌੜ ਦੌੜ ਕੇ ਚੁਗਣ ਲਗ ਪਏ ਤੇ ਚੁੱਪ ਕਰ ਗਏ। ਤਾਂ ਭੀ ਗੁਲਾਬਾ, ਪੰਜਾਬਾ ਦੋਵੇਂ ਭਾਈ ਗੁਰੂ ਕੀ ਏਸ ਕਸੌਟੀ ਨੂੰ ਨਾ ਸਹਾਰ ਸਕੇ ਤੇ ਆਪਣੀਆਂ ਇਸਤ੍ਰੀਆਂ ਸਮੇਤ ਏਹੋ ਮਤਾ ਮਤਾਵਣ ਲੱਗੇ ਕਿ ਕਿਵੇਂ ਗੁਰੂ ਜੀ ਨੂੰ ਛੇਤੀ ਆਪਣੇ ਘਰੋਂ ਕੁੱਝ ਨਜ਼ਰ ਭੇਟਾ ਦੇ ਕੇ ਤੋਰ ਦੇਈਏ। ਜੇ ਤੁਰਕਾਂ ਨੂੰ ਖ਼ਬਰ ਹੋ ਗਈ ਤਾਂ ਏਨ੍ਹਾਂ ਸਮੇਤ ਸਾਨੂੰ ਭੀ ਫੜ ਲੈ ਜਾਨਗੇ ਤੇ ਘਰ ਬਾਰ ਸਾਡਾ ਸਭ ਲੁੱਟਿਆ ਜਾਊ। ਭਾਵੇਂ ਓਨ੍ਹਾਂ ਨੇ ਏਹ ਸਲਾਹ ਕੀਤੀ, ਪਰ ਗੁਰੂ ਜੀ ਦੇ ਸਾਮ੍ਹਣੇ ਕੁੱਝ ਨਾ ਬੋਲ ਸਕੇ। ਤਦੋਂ ਨੂੰ ਸੰਝ ਹੋ ਗਈ। ਗੁਰੂ ਕੌਤਕੀ ਨੇ ਹੋਰ ਕੌਤਕ ਕਰ ਦਿਖਾਯਾ। ਇੱਕ ਸਿੱਖ ਨੇ ਜ਼ਰਾ ਭਰ ਕਿਸੇ ਦਾ ਡਰ ਨਾ ਕੀਤਾ। ਗੁਲਾਬੇ ਦੇ ਘਰ ਦੇ ਨੇੜੇ ਮਸੀਤ ਵਿੱਚ ਜਦ ਕਾਜੀ ਬਾਂਗ਼ ਦੇਣ ਲੱਗਾ ਤਾਂ ਓਹੋ ਖਲੜੀ ਬੱਕਰੇ ਦੀ ਥੋੜੇ ਜੇਹੇ ਮਾਸ ਤੇ ਸਿਰੀ, ਖਰੌੜਿਆਂ ਸਮੇਤ ਲੈ ਜਾ ਕੇ ਕੋਠਿਆਂ ਉੱਤੋਂ ਦੀ ਬਾਂਗ ਦੇਣ ਵਾਲੇ ਦੇ ਸਿਰ ਪੁਰ ਮਾਰ ਕੇ ਪਿਛਾਂਹ ਮੁੜ ਆਏ। ਕਾਜ਼ੀ ਦੀ ਪੱਗ ਉੱਤਰ ਗਈ। ਏਧਰ ਓਧਰ ਕੋਈ ਨਜ਼ਰ ਨਾ ਆਯਾ ਤਾਂ ਹੈਰਾਨ ਹੋ ਕੇ ਨਿਮਾਜ਼ੀਆਂ ਨੂੰ ਸੁਣਾ ਕੇ ਆਖਣ ਲੱਗਾ ਕਿ ਏਹ ਚੀਜ਼ ਫ਼ਰੇਸ਼ਤੇ ਬਖ਼ਸ਼ ਗਏ ਹਨ, ਕਯੋਂਕਿ ਆਦਮੀ ਕਿਸੇ ਦੀ ਕੀ ਮਜਾਲ ਹੈ ਜੋ ਇਜੇਹੀ ਚੀਜ਼ ਮਸੀਤ ਵਿੱਚ ਡੇਗੇ। ਤਾਂ ਤੇ ਏਸ ਨੂੰ ਅਸਮਾਨੀ ਚੀਜ਼ (ਤ੍ਰਬਰਕ ਪ੍ਰਸ਼ਾਦ) ਪਵਿੱਤ੍ਰ ਸਮਝ

ਕੇ ਵਰਤ ਲੈਣਾ ਸਵਾਬ ਹੈ। ਏਧਰ ਗੁਰੂ ਜੀ ਮਾਛੀਵਾੜੇ ਵਿੱਚ ਅਜੇਹੀ ਨਿਰਭੈਤਾ ਦੀ ਚੇਸ਼ਾ ਕਰ ਰਹੇ ਸੇ ਜੋ ਦੀਨ ਦੁਨੀਆਂ ਦੇ ਸੁਤੰਤ੍ਰ ਬਾਦਸ਼ਾਹ ਕਰਦੇ ਹਨ ਤੇ ਓਧਰ ਬਾਕੀ ਪੰਜ ਸਿੰਘ ਚਮਕੌਰ ਵਿੱਚ ਸ਼ਹੀਦ ਚਮਕੌਰ ਦੀ ਗੜ੍ਹੀ ਵਿੱਚ ਸੰਗਤ ਸਿੰਘ ਨੂੰ ਗੁਰੂ ਜੀ ਅਪਣੀ ਜਿਗਾ ਕਲਗੀ ਪੁਸ਼ਾਕ ਪਹਿਨਾ ਕੇ ਗੱਦੀ ਪੁਰ ਬੈਠਾ ਆਏ ਸੇ। ਰਾਤ ਭਰ ਤਾਂ ਓਹ ਬੰਦੂਕਾਂ ਦੇ ਭੜਾਕੇ ਤੇ ਨਗਾਰੇ ਦੇ ਕੜਾਕੇ ਮਾਰੇ ਬੁਕਾਰੇ ਕਰਦੇ ਰਹੇ। ਜਦ

ਦਿਨ ਚੜ੍ਹੇ ਤੁਰਕਾਨੀ ਦਲ ਪੌੜੀਆਂ ਲਾ ਕੇ ਚੁਫੇਰਯੋਂ ਗੜ੍ਹੀ ਵਿੱਚ ਆ ਵੜਿਆ। ਤਦੋਂ ਜਿਤਨੇ ਤੀਰ, ਗੋਲੀਆਂ ਸਿੰਘਾਂ ਪਾਸ ਸੇ ਓਦੂੰ ਚੌਗੁਣੇ ਤੁਰਕਾਂ ਨੂੰ ਮਾਰ ਕੇ ਫੇਰ ਪੰਜੇ ਸਿੰਘ,

( ਤਲਵਾਰਾਂ ਸੂਤ ਕੇ ਸ਼ਹੀਦ ਹੋਣ ਵਾਸਤੇ ਤੁਰਕਾਨੀ ਦਲ ਵਿੱਚ ਧਸ ਗਏ। ਲੋਥ ਉੱਤੇ ਲੋਥ ਚੜ੍ਹਾ ਦਿੱਤੀ। ਬਹੁਤੇ ਚੜ੍ਹਦੇ ਹੋਏ ਮਾਰੇ। ਬਥੇਰੇ ਰੰੁਡ ਮੰੁਡ ਬਿਥਾਰੇ। ਓੜਕ ਨੂੰ ਸਾਮ੍ਹਣੇ ਮੱਥੇ ਪੁਰਜੇ ਪੁਰਜੇ ਹੋ ਕਰ ਸਭ ਸ਼ਹੀਦ ਹੋ ਗਏ। ਦਿਲਾਵਰ ਖਾਂ ਤੇ ਖ੍ਵਾਜੇ ਖਿਜ਼ਰ ਖਾਨ ਪਾਸ ਜਦ ਏਸ ਫਤੇ ਦੀ ਖ਼ੁਸ਼ਖਬਰੀ ਸੁਣਾਈ ਤੇ ਓਨ੍ਹਾਂ ਨੇ ਗੜ੍ਹੀ ਵਿੱਚ ਆ ਕੇ ਦੇਖਿਆ ਤਾਂ ਬੇਅੰਤ ਮੁਹੰਮਦੀ ਟੋਕਾ ਕੀਤੀ ਹੋਏ ਨਜ਼ਰ ਆਏ, ਤਾਂ ਬਹੁਤ ਪਛਤਾਏ। ਭਾਈ ਸੰਗਤ ਸਿੰਘ ਤੇ ਸੰਤ ਸਿੰਘ (ਗੁਰੂ ਜੀ ਦੇ ਸਰੂਪ ਨਾਲ ਮਿਲਦੀ ਜੁਲਦੀ ਸ਼ਕਲ ਹੋਣੇ ਕਰ) ਦੋਹਾਂ ਦੇ ਸਿਰ ਵੱਢ ਲੀਤੇ ਭਾਵੇਂ ਬਹੁਤਿਆਂ ਅਫਸਰਾਂ ਤੇ ਸਪਾਹੀਆਂ ਨੇ ਤਾਂ ਏਹੋ ਵੱਜ ਵਜਾ ਕੇ ਰੌਲਾ ਪਾ ਦਿੱਤਾ ਸੀ ਕਿ ਏਨ੍ਹਾਂ ਦੋਹਾਂ ਵਿੱਚੋਂ ਇੱਕ ਸਿਰ ਠੀਕ ਗੁਰੂ ਗੋਬਿੰਦ ਸਿੰਘ ਦਾ ਹੈ। ਪਰ ਜਦ ਓਹ ਨਾਜ਼ਮ ਖਾਂ ਵਜ਼ੀਦ ਖਾਂ ਨੇ ਦੇਖੇ ਤਾਂ ਫੇਰ ਫੌਜੀ ਅਫਸਰਾਂ ਨੂੰ ਹੁਕਮ ਦਿੱਤਾ ਗਿਆ ਕਿ ਗੁਰੂ ਕਿਧਰੇ ਨਿੱਕਲ ਗਿਆ। ਓਸ ਦੀ ਢੂੰਡ ਭਾਲ ਕਰੋ। ਏਸ ਹੁਕਮ ਦੇ ਅਨੁਸਾਰ ਅਪਾਰ ਫੌਜ ਫੇਰ ਚੁਫੇਰੇ ਚੜ੍ਹ ਪਈ। ਓਸੇ ਵਿੱਚੋਂ ਇੱਕ ਤੂੰਮਾਲ ਪੰਜ ਕੁ ਹਜਾਰ ਦਾ ਮਾਛੀਵਾੜੇ ਦੇ ਬਾਹਰ ਆ ਉੱਤਰਿਆ, ਜਿਸ ਨੂੰ ਦੇਖ ਸੁਣ ਕੇ ਸ਼ਹਿਰ ਵਿੱਚ ਹਲਚਲ ਜੇਹੀ ਹੋਣੇ ਕਰ ਗੁਲਾਬਾ ਮਸੰਦ ਗੁਲਾਬੇ ਨੇ ਕਮਜ਼ੋਰੀ ਦਿਖਾਈ ਬਹੁਤ ਡਰ ਗਿਆ। ਔਰਤ ਦੇ ਸਿਖਾਏ ਨੇ ਕਾਰ ਭੇਟ ਗੁਰੂ ਕੀ ਜੋ ਓਸ ਨੇ ਚੁਫੇਰੇ ਦੀ ਸੰਗਤ ਪਾਸੋਂ ਲੈ ਰਖੀ ਸੀ, ਓਹ ਮੁਹਰਾਂ, ਕੁਛ ਰੁਪਏ, ਇੱਕ ਥਾਨ ਉੱਤੇ ਧਰ ਕੇ ਗੁਰੂ ਜੀ ਦੇ ਅੱਗੇ ਲਿਆ ਧਰੇ ਤੇ ਹੱਥ ਜੋੜ ਕੇ ਆਖਣ ਲੱਗਾਮਹਾਰਾਜ ਜੀ! ਹੁਣ ਆਪ ਕਿਰਪਾ ਕਰੋ, ਬਾਹਰ ਵੈਰੀਆਂ ਦੀ ਫੌਜ ਤੁਹਾਡੀ ਢੂੰਡ ਵਿੱਚ ਆ ਉੱਤਰੀ ਹੈ। ਮਤ

ਕੋਈ ਚੁਗਲ ਏਥੇ ਲੈ ਆਵੇ, ਤੁਸੀਂ ਫੜੇ ਜਾਵੋ। ਨਾਲੇ ਮੈਂ ਮਾਰਿਆ ਜਾਵਾਂ। ਤਾਂ ਤੇ ਸ਼ੀਘ੍ਰ ਮਾਲਵੇ ਨੂੰ ਚਲੇ ਜਾਣਾ ਚੰਗਾ ਹੈ।ਗੁਰੂ ਜੀ ਬੋਲੇਭਾਈ! ਤੂੰ ਡਰ ਨਾ। ਸਾਨੂੰ ਅਕਾਲ ਪੁਰਖ ਜਿਸ ਤਰ੍ਹਾਂ ਚਲਾਉਂਦਾ ਹੈ, ਚੱਲਦੇ ਹਾਂ। ਓਸ ਦਾ ਭਾਣਾ ਭਾਵੇਂ ਮੰਨਣਾ ਤਾਂ ਸਭ ਨੂੰ ਪੈਂਦਾ ਹੈ, ਪਰ ਮਿੱਠਾ ਕਰ ਕੇ ਖ਼ੁਸ਼ੀ ਨਾਲ ਮੰਨਣਾ ਔਖਾ ਹੈ। ਸੋ ਅਸੀਂ ਮੰਨ ਰਹੇ ਹਾਂ। ਜਦ

ਓਹ ਸਾਡਾ ਰੱਖਕ ਹੈ, ਤਾਂ ਹੋਰ ਕੋਈ ਸਾਨੂੰ ਨਹੀਂ ਫੜ ਸਕਦਾ। ਤੂੰ ਅਕਾਲ ਪੁਰਖ ਉੱਤੇ ਭਰੋਸਾ ਰੱਖ।ਓਹ ਬੋਲਯਾਮਹਾਰਾਜ! ਤੁਸੀਂ ਸਮ੍ਰਥ ਹੋ। ਸਮੰੁਦ੍ਰ ਵਤ ਗੰਭੀਰ ਤੇ ਨਿਰਹੱਲ। ਅਸੀਂ ਤੁੱਛ ਬੁੱਧੀ ਜੀਵ, ਛੇਤੀ ਡਰ ਕੇ ਛੱਪੜੀ ਦੇ ਜਲ ਵਾਂਙੂੰ ਛਲਕ ਉਠਦੇ ਹਾਂ। ਧੀਰਜ ਨਹੀਂ ਹੁੰਦਾ। ਪੁਨਾ ਕਲਗੀਧਰ ਜੀ ਨੇ ਫ਼ੁਰਮਾਯਾ ਕਿ ਜਿਕੂੰ ਤੂੰ ਰਾਜ਼ੀ ਹੈਂ ਅਸੀਂ ਓਸੇ ਤਰ੍ਹਾਂ ਕਰਾਂਗੇ। ਹੁਣ ਤੂੰ ਜਾਹ! ਨਿਹਾਲੇ ਖੱਤ੍ਰੀ ਦੀ ਨਿਹਾਲਾ ਖਤ੍ਰੀ, ਮਾਤਾ ਗੁਰਦੇਈ ਮਾਈ ਗੁਰਦੇਈ ਨੂੰ ਬੁਲਾ ਲਿਆ ਕਯੋਂਕਿ ਓਹ ਅਤਯੰਤ ਬ੍ਰਿਧ ਹੈ। ਰਾਤੇ ਦਿਨੇ ਸਾਡੇ ਦਰਸ਼ਨ ਕਰਨ ਲਈ ਸਾਨੂੰ ਧਿਆਉਂਦੀ ਰਹਿੰਦੀ ਹੈ। ਓਸ ਨੂੰ ਬੁਲਾ। ਨਾਲੇ ਜੇਹੜਾ ਬਸਤ੍ਰ ਓਨ ਆਪ ਕੱਤ ਕੇ ਸਾਡੇ ਨਮਿੱਤ ਬਣਾ ਰੱਖਯਾ ਹੈ, ਲੈਂਦੀ ਆਵੇ। ਏਹ ਬਾਤ ਸੁਣ ਕੇ ਗੁਲਾਬਾ ਅਚਰਜ ਮੰਨ ਗਿਆ। ਜਾ ਕੇ ਓਸ ਮਾਈ ਨੂੰ ਬੁਲਾ ਲਿਆਯਾ। ਜਦ ਓਸ ਮਾਈ ਨੇ ਗੁਰੂ ਕਾ ਆਗਮਨ ਸੁਣਿਆ, ਜਾਣੋ ਚੰਦ ਚੜ੍ਹ ਗਿਆ। ਨੇਤ੍ਰ ਬੰਦ ਹੋ ਰਹੇ ਸਨ, ਓਸੇ ਘੜੀ ਖੁੱਲ੍ਹ ਪਏ। ਸਭੋ ਕੁਛ ਨਜ਼ਰ ਆਉਣ ਲਗਾ। ਆਪਣੇ ਪੁੱਤ੍ਰ ਨਿਹਾਲੇ ਨੂੰ ਨਾਲ ਲੈ ਕੇ ਉਡੀ ਚਲੀ ਆਈ। ਜੇਹੜਾ ਬਸਤ੍ਰ ਓਨ ਆਪ ਕੱਤ, ਉਣਾ ਧੁਆ ਕੇ ਰੱਖ ਛਡਯਾ ਸੀ, ਗੁਰੂ ਅੱਗੇ ਧਰ ਕੇ ਮੱਥਾ ਟੇਕਿਆ। ਦਰਸ਼ਨ ਕਰ ਕੇ ਨਿਹਾਲ ਹੋ ਗਈ। ਗੁਰੂ ਜੀ ਨੇ ਫੁਰਮਾਇਆਮਾਈ! ਤੂੰ ਹਰ ਵੇਲੇ ਸਾਨੂੰ ਯਾਦ ਕਰਦੀ ਸੀ ਹੁਣ ਤੂੰ ਜੋ ਚਾਹੁੰਦੀ ਏਂ, ਸੋ ਮੰਗ। ਪੰਦ੍ਰਾਂ ਦਿਨ ਤੇਰੀ ਉਮਰਾ ਹੋਰ ਹੈ।ਉਸ ਨੇ ਬੇਨਤੀ ਕੀਤੀਸੱਚੇ ਪਾਤਸ਼ਾਹ! ਹੁਣ ਤੁਸਾਡੇ ਦਰਸ਼ਨ ਕਰ ਕੇ ਸਭ ਇਛਾਂ ਪੂਰੀਆਂ ਹੋ ਗਈਆਂ।ਗੁਰੂ ਜੀ ਨੇ ਓਸ ਨੂੰ ਸੱਚਖੰਡ ਦਾ ਨਿਵਾਸ ਦਿੱਤਾ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗