ਏਸ ਜੰਗ ਹੁੰਦੇ ਨੂੰ ਸੰਝ ਪੈ ਗਈ। ਗੁਰੂ ਜੀ ਪਾਸ ਗੜ੍ਹੀ ਵਿੱਚ ਸਭੋ ਸਤ ਅਠ ਸਿੰਘ ਰਹਿ ਗਏ, ਹੋਰ ਸ਼ਹੀਦ ਹੋ ਗਏ, ਓਸ ਸਮੇਂ ਭਾਈ ਦਯਾ ਸਿੰਘ, ਧਰਮ ਸਿੰਘ ਆਦਿਕਾਂ ਨੇ ਹੱਥ ਜੋੜ ਗੁਰੂ ਜੀ ਪਾਸ ਬੇਨਤੀ ਕੀਤੀਸੱਚੇ ਪਾਤਸ਼ਾਹ! ਐਸ ਵੇਲੇ ਕਿਸੇ ਭਾਂਤ ਆਪ ਏਥੋਂ ਨਿਕਲੀਏ? ਆਪ ਸਲਾਮਤ ਹੋ, ਤਾਂ ਖਾਲਸਾ ਹੋਰ ਬਹੁਤ ਸਜ
ਜਾਏਗਾ।ਗੁਰੂ ਜੀ ਨੇ ਹੱਸ ਕੇ ਆਖਯਾ, ਪਯਾਰਿਓ! ਸਾਡਾ ਰਾਖਾ ਅਕਾਲ ਪੁਰਖ ਹੈ। ਏਹ ਸਾਡੀ ਸਹਿਜ ਖੇਲ ਹੈ। ਸਾਨੂੰ ਫੜਨੇ ਮਾਰਨੇ ਵਾਲਾ ਅਕਾਲ ਤੋਂ ਬਿਨਾਂ ਹੋਰ ਕੋਈ ਨਹੀਂ। ਓਸ ਐਸੇ ਡਾਢੇ ਸਖ਼ਤ ਵਖਤ ਵਿੱਚ ਗੁਰੂ ਜੀ ਦੇ ਚਿਹਰੇ ਚੰਦ ਪਰ ਜ਼ਰਾ ਭਰ ਸੰਸੇ ਸ਼ੋਕ ਦਾ ਚਿੰਨਯ ਨਹੀਂ ਸੀ, ਸਗੋਂ ਪੁਤਰਾਂ ਦੀ ਲੜਾਈ ਤੇ ਸ਼ਹੀਦੀ ਨੂੰ ਦੇਖ ਕੇ ਅਜੇਹੇ ਨੂਰ ਦਾ ਜ਼ਹੂਰ ਮੱਥੇ ਪੁਰ ਚਮਕ ਉੱਠਿਆ ਸੀ, ਜੋ ਸਿੱਖ ਓਧਰ ਤੱਕਣੋਂ ਰਹਿ ਗਏ। ਏਨੇ ਨੂੰ ਖ੍ਵਾਜਾ ਖਿਜ਼ਰ ਖਾਂ ਮਲੇਰੀ, ਨਜੀਬ ਖਾਂ ਜਲੰਧਰੀ, ਉਸਮਾਨ ਖਾਂ ਕਸੂਰੀ, ਦਿਲਾਵਰ ਖਾਂ ਲਹੌਰੀ, ਸਮੰੁਦ ਖਾਂ, ਮੁਹੰਮਦ ਖਾਂ ਬਿਜਵਾੜੀਏ ਬਹੁਤ ਸਾਰੀ ਫ਼ੌਜ ਨੂੰ ਲੈ ਕੇ ਗੜੀ ਤੋੜਨ ਵਾਸਤੇ ਹੱਲਾ ਕਰ ਕੇ ਆ ਪਏ। ਓਸੇ ਸਮੇਂ ਗੁਰੂ ਜੀ ਨੇ ਆਪਣੇ ਧਨੁਖ ਨੂੰ ਸੰਭਾਲ ਕੇ ਖਿੱਚ ਖਿੱਚ ਅਜੇਹੇ ਤੀਰ ਸਰਦਾਰਾਂ ਨੂੰ ਤੱਕ ਤਕ ਕੇ ਮਾਰੇ, ਜੋ ਦਸਾਂ ਦਸਾਂ ਵਿੱਚ ਦੀ ਪਾਰ ਹੁੰਦਾ ਰਿਹਾ। ਇੱਕ ਤਾਂ ਬਹੁਤ ਅਫ਼ਸਰ ਮਾਰੇ ਗਏ। ਦੂਜੇ, ਕੁਛ ਕੁਦਰਤੀ ਭੈ ਤੁਰਕਾਂ ਨੂੰ ਹੋਯਾ। ਤੀਜੇ, ਦਿਨ ਛਿਪ ਗਿਆ। ਏਸ ਕਰ ਕੇ ਸਭ ਦੂਰ ਦੂਰ ਹਟ ਖੜੋਤੇ। ਆਖਣ ਲੱਗੇ, ਹੁਣ ਕਿਉਂ ਮਰਣਾਂ ਹੈ ਸਵੇਰੇ ਪੌੜੀਆਂ ਨਾਲ ਗੜ੍ਹੀ ਵਿੱਚ ਵੜ ਕੇ ਸਭ ਨੂੰ ਕਤਲ ਕਰ ਦੇਵਾਂਗੇ ਯਾ ਫੜ
ਕੇ ਬਾਦਸ਼ਾਹ ਪਾਸ ਪੁਚਾ ਕੇ ਇਨਾਮ ਤੇ ਨੇਕਨਾਮੀ ਪਾਵਾਂਗੇ। ਏਹੋ ਸਲਾਹ ਠੀਕ ਠਹਿਰਾ ਕਰ, ਗੜ੍ਹੀ ਦੇ ਚੁਫੇਰੇ ਦੂਰ ਦੂਰ ਤੱਕ ਫ਼ੌਜ ਉਤਾਰ ਕੇ ਚੇਹਰੇ ਚੌਹਰੇ ਪਹਿਰੇ ਤੇ ਬਿਕਟਾਂ ਵਾਲੇ ਖੜੇ ਕਰ ਦਿੱਤੇ। ਬਾਕੀ ਲਸ਼ਕਰ ਰੋਟੀਆਂ ਖਾਣ ਪਕਾਉਣ ਲਗ ਪਿਆ। ਤਾਂ ਬਜੀਦ ਖਾਂ ਜ਼ਬਰਦਸਤ ਖਾਂ ਆਦਿਕ ਪਾਸ ਆਖਣ ਲਗਾਦੇਖੋ ਭਾਈ! ਅਸੀਂ ਤੁਸੀਂ ਸਭੇ ਪੁੱਤਰਾਂ ਮਿੱਤਰਾਂ ਵਾਲੇ ਹਾਂ ਪਰ ਕੋਈ ਐਸਾ ਬੀ ਹੈ ਜੋ ਆਪਣੇ ਪ੍ਰਾਣ ਪਿਆਰੇ, ਚੜ੍ਹਦੀ ਜਵਾਨੀ, ਆਗਯਾਕਾਰੀ, ਗੁਲਾਬ ਦੇ ਫ਼ੁੱਲਾਂ ਵਰਗੇ ਲਾਇਕ ਪੁਤਰਾਂ ਨੂੰ, ਗੋਲੀਆਂ ਤੀਰਾਂ ਦੀ ਵਰਖਾ ਹੁੰਦੀ ਦੇ ਸਾਮ੍ਹਣੇ ਗੁਰੂ ਗੋਬਿੰਦ ਸਿੰਘ ਦੀ ਤਰ੍ਹਾਂ ਭੇਜੇ ਤੇ ਸ਼ਹੀਦ ਹੁੰਦਿਆਂ ਨੂੰ ਵੇਖ ਕੇ ਵਾਹ! ਵਾਹ! ਉਚਾਰੇ, ਬਯਾਕੁਲ ਨਾ ਹੋਵੇ, ਸਗੋਂ ਓਨ੍ਹਾਂ ਦੀ ਕੁਰਬਾਨੀ ਪੁਰ ਸ਼ਾਬਾਸ਼ ਦੇਵੇ। ਫੇਰ ਐਸੀ ਲੜਾਈ ਲੜੇ ਤੇ ਲੜਾਵੇ ਤੇ ਜਿਸ ਵਿੱਚ ਉਸ ਦਾ ਕੋਈ ਲਾਲਚ ਜ਼ਰ, ਜ਼ੋਰੂ ਜ਼ਮੀਨ ਦਾ ਨਾ ਹੋਵੇ। ਕੇਵਲ ਮਜ਼ਬੀ ਧਰਮ ਤੇ ਆਪਣਾ ਜਾਨ, ਮਾਲ, ਸਰਵੰਸ ਕੁਰਬਾਨ ਕਰ ਦੇਵੇ। ਖਾਂ ਸਾਹਿਬ! ਐਸਾ ਸ਼ਖਸ ਇੱਕ ਏਹੋ ਹਿੰਦ ਦਾ ਪੀਰ ਗੁਰੂ ਗੋਬਿੰਦ ਸਿੰਘ ਹੈ, ਜਿਸ ਨੇ ਖ਼ਾਸ ਹਿੰਦਵਾਯਣ ਦੇ ਰੱਖਣ ਵਾਸਤੇ ਸਾਰੇ ਤਰੱਦਦ ਕੀਤੇ ਹਨ। ਆਪਣੇ ਪਿਤਾ, ਪੁੱਤਰਾਂ ਨੂੰ ਅੱਖਾਂ ਦੇ ਸਾਮ੍ਹਣੇ ਪ੍ਰੇਰ ਪ੍ਰੇਰ ਕੇ ਸ਼ਹੀਦ ਕਰਾ ਛੱਡਿਆ। ਐਡਾ ਹੀਆ ਕਰਨ ਵਾਲਾ ਏਸ ਤੋਂ ਬਿਨਾਂ ਹੋਰ ਕੌਣ ਹੈ? ਏਹੋ ਜੇਹੀ ਤਾਕਤ, ਧੀਰਜਤਾ, ਅਵਤਾਰਾਂ ਪੈਗੰਬਰਾਂ ਵਿੱਚ ਭੀ ਨਹੀਂ ਹੋਈ। ਲਿਖਯਾ ਹੈ ਕਿ ਰਾਮਚੰਦ ਜੀ ਨੇ ਆਪਣੇ ਭਾਈ ਲਛਮਣ ਦਾ ਵਿਓਗ ਨਾ ਸਹਾਰ ਕੇ ਸਰਜੂ ਨਦੀ ਵਿੱਚ ਦੇਹ ਜਾ ਤਯਾਗੀ ਤੇ ਕ੍ਰਿਸ਼ਨ ਜੀ ਨੇ ਆਪਣੇ ਪਰਵਾਰ ਦੇ ਕੱਟ ਮਰਨ ਤੋਂ ਦੁਖੀ ਹੋ ਕੇ ਆਪ ਬੱਧਕ ਦੇ ਹੱਥੋਂ ਪ੍ਰਾਣ ਦੇ ਦਿੱਤੇ। ਵਸ਼ਿਸ਼ਟ ਵੱਡਾ ਬ੍ਰਹਮ ਗਯਾਨੀ ਪੁੱਤਰਾਂ ਦੇ ਮਰਨ ਕਰ ਕੇ ਗਲ ਵਿੱਚ ਪੱਥਰ ਬੰਨ੍ਹ ਕੇ ਡੁੱਬਣ ਲੱਗਾ ਸੀ। ਪੁੱਤਰ ਦੇ ਵਿਓਗ ਜਰਨੇ ਬੜੇ ਔਖੇ ਹਨ। ਏਹ ਤਾਕਤ ਏਸੇ ਪੁਰਸ਼ ਵਿੱਚ ਦਿੱਸਦੀ ਹੈ ਜੋ ਸ਼ਹਿਨਸ਼ਾਹੀ ਬਿਭੌ, ਇਸਤਰੀਆਂ, ਪੁਤਰ, ਸਿੱਖੀ ਸੇਵਕੀ ਦੇ ਸਮਾਜ ਸਭ ਛਪਨ ਹੋਵਣ ਪੁਰ ਵੈਰੀਆਂ ਦਾ ਘੇਰਿਆ ਹੋਯਾ, ਮੌਤ ਦੇ ਮੂੰਹ ਵਿੱਚ ਬੈਠਾ ਭੀ ਲੱਖਾਂ ਦੁਸ਼ਮਣਾਂ ਨੂੰ ਤੁੱਛ ਸਮਝ ਕੇ ਬਾਣ ਸਾਮ੍ਹਣੇ ਵਾਹ ਰਿਹਾ ਹੈ। ਜ਼ਰਾ ਭਰ ਧੀਰਜ ਤੇ ਹੌਸਲਾ ਨਹੀਂ ਹਾਰਿਆ। ਏਹ ਬ੍ਰਹਮ ਗਿਆਨ ਦਾ ਪ੍ਰਤੱਖ ਫ਼ਲ ਏਸੇ ਗੁਰੂ ਵਿੱਚ ਪ੍ਰਕਾਸ਼ ਰਿਹਾ ਹੈ। ਏਸ ਵਾਸਤੇ ਹੁਣ
( ਬਹੁਤ ਤਕੜਾਈ ਰੱਖੋ। ਏਹ ਗੁਰੂ ਬੜੇ ਹੌਸਲੇ ਵਾਲਾ ਹੈ, ਕਿਤੇ ਰਾਤ ਨੂੰ ਨੱਸ ਨਾ ਜਾਵੇ। ਸਵੇਰੇ ਫੜ ਕੇ ਬਾਦਸ਼ਾਹ ਪਾਸ ਪੁਚਾ ਕੇ ਨੇਕਨਾਮੀ ਪਾਵਾਂਗੇ। ਓਧਰ ਬਾਹਰ ਤਾਂ ਮੁਹੰਮਦੀ ਲਸ਼ਕਰ ਵਿੱਚ ਗੁਰੂ ਜੀ ਨੂੰ ਰੋਕਣ ਦੇ ਉਪਾਇ ਹੋ ਰਹੇ ਸੇ ਤੇ ਏਧਰ ਭਾਈ ਦਯਾ ਸਿੰਘ, ਧਰਮ ਸਿੰਘ, ਮਾਨ ਸਿੰਘ, ਸੰਗਤ ਸਿੰਘ ਸੰਤ ਸਿੰਘ ਨੇ ਜਦ
ਗੁਰੂ ਜੀ ਪਾਸ ਬਹੁਤ ਵਾਰੀ ਏਹੋ ਬੇਨਤੀ ਕੀਤੀ ਕਿ ਮਹਾਰਾਜ! ਮਰਦਾਂ ਦੇ ਅਨੇਕ ਹੱਥ ਹੁੰਦੇ ਹਨ। ਜੇਹੜਾ ਚੱਲ ਪਿਆ, ਸੋਈ ਕੰਮ ਸਵਾਰ ਗਿਆ। ਹੁਣ ਆਪ ਏਥੋਂ ਬਾਹਰ ਹੋਣ ਵਾਲਾ ਕੰਮ ਕਰੋ। ਆਪ ਦੀ ਸਲਾਮਤੀ ਨਾਲ ਪੰਥ ਦੀ ਸਲਾਮਤੀ ਹੈ। ਜਦ ਓਨ੍ਹਾਂ ਨੇ ਬਹੁਤ ਹਠ ਕੀਤਾ, ਤਦੋਂ ਗੁਰੂ ਜੀ ਨੇ ਭਾਈ ਸੰਗਤ ਸਿੰਘ ਭਾਈ ਸੰਗਤ ਸਿੰਘ ਨੂੰ (ਜੋ ਐਨ ਹੂਬਹੂ ਗੁਰੂ ਕੇ ਸਰੁਪ ਸਮ
ਸਰੂਪ ਵਾਲਾ ਸੀ) ਆਪਣੀ ਜਗ੍ਹਾ ਬੈਠਾ ਕੇ ਆਪਣਾ ਸਾਰਾ ਪੁਸ਼ਾਕਾ ਜਿਗਾ ਸਮੇਤ ਪਹਿਨਾ ਦਿੱਤਾ ਅਤੇ ਅਰਦਾਸਾ ਸੋਧ ਕੇ ਏਹ ਬਚਨ ਕੀਤਾ ਗੁਰੂ ਖਾਲਸਾ, ਖਾਲਸਾ ਗੁਰੂਭਾਈ ਸਿੱਖੋ! ਅੱਜ ਤੋਂ ਮੈਂ ਖਾਲਸੇ ਨੂੰ ਗੁਰਿਆਈ ਦੀ ਪਦਵੀ ਦਿੱਤੀ। ਮੈਨੂੰ ਪੰਜਾਂ ਵਿੱਚ ਪਰਤੱਖ ਸਮਝੋ। ਪੰਜਾਂ ਸਿੰਘਾਂ ਦਾ ਨਾਮ ਖਾਲਸੇ ਨੂੰ ਗੁਰਿਆਈ ਗੁਰੂ ਖਾਲਸਾ ਹੈ। ਪੰਚ ਪਰਵਾਣ ਪੰਚ ਪਰਧਾਨੁ ॥ ਪੰਚੇ ਪਾਵਹਿ ਦਰਗਹਿ ਮਾਨੁ ॥ (ਜਪੁ, ਮਃ ੧ - ੩) ਪੰਜਾਂ ਤੋਂ ਘੱਟ ਨਾ ਹੋਣ, ਵੱਧ ਭਾਵੇਂ ਹੋਣ। ਪੰਜ ਸਿੰਘ ਪੀਰਾਂ ਦੇ ਪੀਰ, ਗੁਰੂਆਂ ਸਿਰ ਗੁਰੂ ਹੁੰਦੇ ਹਨ। ਏਸੇ ਵਾਸਤੇ ਅਸਾਂ ਪੰਜਾਂ ਨੂੰ ਅੰਮ੍ਰਿਤ ਛਕਾ ਕੇ ਆਪਣੇ ਨਾਲ ਅਭੇਦ ਕੀਤਾ ਹੈ। ਪੰਜ ਸਿੰਘ ਮਿਲ ਕੇ ਸੁੱਧ ਮਨ
ਨਾਲ ਅਰਦਾਸਾ ਸੋਧ ਕੇ ਜੇਹਾ ਕਾਰਜ ਕਰਨਾ ਚਾਹੁਣਗੇ, ਓਹੋ ਸਿੱਧ ਹੋ ਜਾਯਾ ਕਰੇਗਾ।ਏਹ ਬਚਨ ਸੁਣ ਕੇ ਸਿੰਘਾਂ ਨੇ ਅਤਿ ਨਿੰਮ੍ਰ ਹੋ ਕੇ ਆਖਯਾਸਤਗੁਰੋ! ਏਹ ਤਾਂ ਆਪ ਦਾ ਬਿਰਦ ਸਨਾਤਨ ਤੇ ਨਾਮ ਭਗਤ ਵਸਤ ਲਹੈ ਭਗਤਾਂ ਦੀ ਵਡਿਆਈ ਆਪਣੇ ਨਾਲੋਂ ਭੀ ਵਧੇਰੇ ਵਧਾਉਣੀ; ਜੀਕੂੰ ਰਾਮਚੰਦ ਜੀ ਨੇ ਬਾਂਦਰਾਂ ਭਾਲੂਆਂ ਨੂੰ, ਤੇ ਕ੍ਰਿਸ਼ਨ ਜੀ ਨੇ ਪਾਂਡਵਾਂ ਨੂੰ ਵਡਿਆਈ ਬਖ਼ਸ਼ੀ ਸੀ, ਓਸੇ ਤਰ੍ਹਾਂ ਤੁਸੀ ਸਾਨੂੰ ਵਡਿਆਈ ਦੇਂਦੇ ਹੋ।ਗੁਰੂ ਸਾਹਿਬ ਜੀ ਨੇ ਭਾਈ ਸੰਗਤ ਸਿੰਘ ਤੇ ਸੰਤ ਸਿੰਘ ਨੂੰ ਆਪਣੇ ਧਨੁਖ, ਤੀਰ (ਜੋ ਕਈ ਸੌ ਸੀ) ਸੌਂਪ ਕੇ ਹੁਕਮ ਕੀਤਾ ਕਿ ਤੁਸੀਂ ਏਥੇ ਬੈਠੇ ਏਹ ਤੀਰ ਦੁਸ਼ਮਨਾਂ ਵੱਲ ਚੁਫੇਰੇ ਹੌਲੀ ਹੌਲੀ ਤਕਾ ਤਕਾ ਛੱਡਦੇ ਰਹਿਣਾ। ਹੋਰ ਭਾਈ ਰਾਮ ਸਿੰਘ, ਕੇਹਰ ਸਿੰਘ, ਸੰਤੋਖ ਸਿੰਘ, ਦੇਵਾ ਸਿੰਘ ਏਨ੍ਹਾਂ ਚੌਹਾਂ ਨੂੰ ਚੌਹਾਂ ਬੁਰਜਾਂ ਵਿੱਚ ਬਿਠਾ ਕੇ ਧੀਰੇ ਧੀਰੇ ਬੰਦੂਕਾਂ ਚਲਾਉਂਦੇ ਤੇ ਜੀਵਨ ਸਿੰਘ ਮਜ਼ਬੀ, ਕਾਠਾ ਸਿੰਘ ਰਵਦਾਸੀਏ ਨੂੰ ਨਗਾਰਾ ਵਜਾਉਣ ਦਾ ਹੁਕਮ ਦਿੱਤਾ। ਭਾਈ ਦਯਾ ਸਿੰਘ, ਧਰਮ ਸਿੰਘ, ਮਾਨ ਸਿੰਘ ਏਨ੍ਹਾਂ ਤਿੰਨਾਂ ਨੂੰ ਸਨੱਧਬੱਧ ਆਪਣੇ ਨਾਲ ਲੈ ਕਰ ਗੁਰੂ ਜੀ ਨੇ ਗੜ੍ਹੀ ਛੱਡਣੀ ਇੱਕ ਰਸਤੇ ਚਾਰੇ ਗੜ੍ਹੀ ਤੋਂ ਬਾਹਰ ਹੋ, ਸ਼ਾਹੀ ਲਸ਼ਕਰ ਵਿੱਚ ਵੜ ਗਏ। ਅੰਧੇਰ ਘੁੱਪ ਹੋ ਰਿਹਾ ਸੀ। ਗੁਰੂ ਜੀ ਨੇ ਚੋਰੀ ਜਾਣਾ ਚੰਗਾ ਨਾ ਸਮਝਿਆ। ਗੁਰੂ ਜੀ ਦੇ ਹੁਕਮ ਨਾਲ ਨਾਲ ਦੇ ਸਿੱਖ ਨੇ ਉੱਚੇ ਉੱਚੇ ਸੁਰ ਨਾਲ ਬੋਲਣਾ ਸ਼ੁਰੂ ਕਰ ਦਿੱਤਾ ਕਿ ਹਿੰਦ ਦਾ ਪੀਰ, ਸਿੱਖਾਂ ਦਾ ਗੁਰੂ ਜਾਂਦਾ ਜੇਇਹ ਅਵਾਜ਼ ਸੁਣ ਕੇ ਲਸ਼ਕਰ ਵਿੱਚ ਰੌਲਾ ਪੈ ਗਿਆ। ਹਰੇਕ ਆਦਮੀ ਏਸੇ ਭਾਂਤ ਬੋਲਦਾ ਹੋਯਾ ਏਧਰ ਓਧਰ ਉੱਠ ਦੌੜਿਆ। ਮਾਰੋਫੜੋਏਹ ਰੌਲਾ ਪੈ ਗਿਆ। ਅੰਧੇਰੀ ਰਾਤ ਦੇ ਸਬੱਬ ਬਿਨਾਂ ਪਛਾਣੇ ਇੱਕ ਨੇ ਦੂਸਰੇ ਨੂੰ ਸਿੱਖ ਜਾਣ ਕੇ ਗੋਲੀਆਂ ਤੀਰ ਬਰਸਾਏ। ਸਰਦਾਰ ਸਿਪਾਹੀ ਨੂੰ, ਸਪਾਹੀ ਨੇ ਅਫਸਰ ਨੂੰ ਮਾਰਿਆ। ਓਸ ਅਤਯੰਤ ਅਧਕ ਹੱਲੇ ਗੁੱਲੇ ਦੇ ਰੌਲੇ ਵਿੱਚ ਕਿਸੇ ਨੂੰ ਕਿਸੇ ਦਾ ਪਤਾ ਨਾ ਲੱਗਾ। ਅੰਨ੍ਹੇ ਵਾਹ ਵੱਢਣ ਡਹਿ ਪਏ, ਆਹੂ ਲਾਹ ਸਿੱਟੇ, ਹਾਲ ਹਾਲ ਹੋ ਗਈ। ਐਸਾ ਭਾਣਾ ਗੁਰੂ ਕਾ ਵਰਤਯਾ, ਤੁਰਕਾਂ ਦੀ ਮੱਤ ਮਾਰੀ ਗਈ। ਦਿਨ ਚੜ੍ਹਦੇ ਤੱਕ ਆਪਸ ਵਿੱਚ ਲੜਦੇ ਰਹੇ। ਲੋਥ ਉੱਤੇ ਲੋਥ ਚੜ੍ਹਾ ਛੱਡੀ। ਲੁਹਾਰਾਂ ਠਿਠਾਰਾਂ ਵਾਂਙੂੰ ਲੋਹੇ ਪਰ ਲੋਹਾ ਵੱਜਿਆ। ਪਹਾੜੀ ਭੀ ਬਹੁਤ ਮਾਰੇ ਗਏ। ਗੁਰੂ ਸਾਹਿਬ
( ਤੇ ਸਿੰਘ ਸਾਰੇ ਦਲ ਦੀ ਅੱਖੀਂ ਘੱਟਾ ਪਾ ਕੇ ਨਿੱਕਲ ਗਏ। ਸਿੰਘ ਹੋਰ ਪਾਸੇ ਚਲੇ ਗਏ, ਤੇ ਗੁਰੂ ਜੀ ਏਕਾ ਏਕੀ ਹੋਰ ਪਾਸੇ। ਜਦ ਗੁਰੂ ਜੀ ਕਿੜੀ ਕਿੜੀ ਪਿੰਡ ਦੇ ਅਲਫੂ ਗਾਮੂ ਨੂੰ ਕੀਤੇ ਦਾ ਫਲ ਪਿੰਡ ਦੇ ਨੇੜੇ ਪਹੁ ਫੁਟਦੀ ਨੂੰ ਗਏ, ਤਾਂ ਓਥੇ ਅਲਫੂ ਤੇ ਗਾਮੂ ਗੁੱਜਰ ਮ੍ਹੈਸਾਂ ਉਛੇਰ ਚਾਰ ਰਹੇ ਸੇ। ਗੁਰੂ ਜੀ ਨੂੰ ਸਿਆਣ ਕੇ ਰੌਲਾ ਪਾਉਣ ਲੱਗੇ। ਗੁਰੂ ਜੀ ਨੇ ਪੰਜ ਪੰਜ ਮੋਹਰਾਂ ਦੇ ਕੇ ਆਖਯਾਚੁੱਪ ਕਰ ਰਹੋ।ਉਹ ਬੇਈਮਾਨ ਚੁੱਪ ਨਾ ਰਹੇ। ਫੇਰ ਰੌਲਾ ਪਾਉਣ ਲੱਗ ਪਏ ਤਾਂ ਮਹਾਰਾਜ ਜੀ ਨੇ ਅਲਫੂ ਦੇ ਦੋ ਟੁਕੜੇ ਤਲਵਾਰ ਨਾਲ ਕਰ ਸਿੱਟੇ। ਗਾਮੂ ਨੱਸ ਚੱਲਿਆ। ਗੁਰੂ ਜੀ ਨੇ ਝੱਟ ਕਰ ਕੇ ਓਸ ਨੂੰ ਬੀ ਝਟਕਾ ਸਿੱਟਯਾ। ਅਗੇ ਦੋ ਕੋਸ ਗਏ ਤਾਂ ਦਿਨ ਚੜ੍ਹ ਪਿਆ। ਓਥੇ ਬਹਿਲੋਲਪੁਰ ਆਦਿਕ ਪਿੰਡ ਜਾਗੀਰਦਾਰ ਤੁਰਕਾਂ ਦੇ ਬਹੁਤ ਸੇ। ਓਨ੍ਹਾਂ ਦੇ ਆਦਮੀ ਫਿਰਦੇ ਗੁਰੂ ਜੀ ਨੇ ਦੇਖੇ ਤਾਂ ਸੰਗਣੇ ਬ੍ਰਿਛਾਂ ਵਿੱਚ ਇੱਕ ਜੰਡ ਹੇਠ ਬੈਠ ਗਏ। ਕਦੇ ਨੰਗੇ ਪੈਰ ਧਰਤੀ ਪਰ ਨਹੀਂ ਧਰੇ ਸੇ ਤੇ ਨਾ ਪੈਰ ਪਿਆਦੇ ਚਲੇ ਸੇ। ਜੋੜਾ ਚਮਕੌਰ ਰਹਿ ਗਿਆ। ਓਹ ਤਿੰਨੇ ਸਿੰਘ ਵਿਛੜ ਗਏ ਸੇ। ਉਨੀਂਦਰੇ ਤੇ ਥਕੇਵੇਂ ਦੇ ਸਬੱਬ ਨੀਂਦ ਆ ਗਈ। ਦਿਨ ਢਲੇ ਚੱਲਣ ਦੀ ਇਛਯਾ ਕੀਤੀ, ਪਰ ਛਾਲਿਆਂ ਤੇ ਕੰਡਿਆਂ ਨੇ ਚੱਲਣ ਨਾ ਦਿੱਤਾ। ਥੋੜ੍ਹੀ ਕੁ ਦੂਰ ਜਾ ਕੇ ਇੱਕ ਝੰਗੀ ਬੇਰੀਆਂ ਦੀ ਦੇਖ ਕਰ ਓਸੇ ਥਾਂ ਠਹਿਰ ਗਏ। ਭੁੱਖ ਨੂੰ ਅੜੂਹਾ ਦਿੱਤਾ। ਮਲ੍ਹਿਆਂ ਦੇ ਬੇਰ ਛਕੇ। ਓਹ ਭੀ ਅੱਛੇ ਨਾ ਲਗੇ, ਭੁੱਖੇ ਤਿਹਾਏ ਪੈ ਰਹੇ। ਦੇਖੋ! ਕੁਦਰਤ ਕਾਦਰ ਦੇ ਰੰਗ, ਜਿਨ੍ਹਾਂ ਦੇ ਘੋੜੇ, ਹਾਥੀ, ਪਾਲਕੀਆਂ, ਰਥ, ਆਦਿਕ ਅਸਵਾਰੀਆਂ, ਭਾਂਤ ਭਾਂਤ ਦੇ ਜੋੜੇ, ਜੁਰਾਬਾਂ ਮਖ਼ਮਲੀ ਬਿਛੌਨੇ, ਸਿੱਖ ਸੇਵਕ ਜਾਨ ਕੁਰਬਾਨ ਕਰਨ ਵਾਲੇ, ਛੱਤੀ ਪ੍ਰਕਾਰ ਦੇ ਭੋਜਨ, ਸਭ ਸਾਮਾਨ ਸੁੱਖ ਦੇ ਤਿਆਰ ਰਹਿੰਦੇ ਸੇ; ਓਸ ਤ੍ਰਿਕਾਲ ਦ੍ਰਸ਼ੀ ਬ੍ਰਹਮ ਗਿਆਨੀ ਸਤਗੁਰੂ ਨੇ ਐਸਾ ਭਾਣਾ ਵਰਤਾਇਆ, ਜਿਸ ਨੂੰ ਯਾਦ ਕੀਤੇ ਛਾਤੀ ਫਟਦੀ ਹੈ। ਲਿਖਣ ਲੱਗਿਆਂ ਹੱਥ ਕੰਬਦਾ ਹੈ। ਨੇਤ੍ਰ ਮੇਘ ਦੀ ਤਰ੍ਹਾਂ ਬਰਸ ਪੈਂਦੇ ਹਨ। ਏਸ ਦਸਾ ਵਿੱਚ ਭੀ ਗੁਰੂ ਜੀ ਨੇ ਕਰਤਾਰ ਦੇ ਭਾਣੇ ਨੂੰ ਅਨੰਦ ਨਾਲ ਮਿੱਠਾ ਕਰ ਕੇ ਮੰਨਿਆ। ਜ਼ਰਾ ਭਰ ਸ਼ੋਕ ਮਨ
ਵਿੱਚ ਨਹੀਂ ਧਸਣ ਦਿੱਤਾ। ਪ੍ਰਭੂ ਦੇ ਗੁਣ ਗਾਉਂਦੇ ਹੋਯਾਂ ਰਾਤ ਗ਼ੁਜ਼ਾਰੀ ਸਗੋਂ: ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾ ਦਾ ਕਹਣਾ ॥ ਤੁਧੁ ਬਿਨੁ ਰੋਗੁ ਰਜਾਇਯਾ ਦਾ ਓਢਣੁ ਨਾਗ ਨਿਵਾਸਾ ਦਾ ਰਹਣਾ ॥ ਸੂਲ ਸੁਰਾਹੀ ਖੰਜਰ ਪਿਯਾਲਾ ਬਿੰਗੁ ਕਸਾਇਯਾ ਦਾ ਸਹਣਾ ॥ ਯਾਰੜੇ ਦਾ ਸਾਨੂੰ ਸਥਰ ਚੰਗਾ ਭਠ ਖੇੜਿਆਂ ਦਾ ਰਹਣਾ ॥੧॥੧॥੬॥ ਸ੍ਰੀ ਦਸਮ ਗ੍ਰੰਥ - ਸ਼ਬਦ ਹਜ਼ਾਰੇ ਏਹੋ ਜੇਹੇ ਅਨੇਕ ਸ਼ਬਦ ਉਚਾਰਦੇ ਤੇ ਅਕਾਲ ਪੁਰਖ ਨਾਲ ਬਾਤਾਂ ਕਰਦੇ ਹੋਯਾਂ ਨੂੰ ਜਦ
ਪਹਿਰ ਕੁ ਦਾ ਤੜਕਾ ਰਿਹਾ, ਤਾਂ ਤਾਰੇ ਦੀ ਸੇਧ ਕਰ ਕੇ ਮਾਲਵੇ ਵੱਲ ਜਾਣ ਦੀ ਇੱਛਾ ਕਰ ਕੇ ਤੁਰ ਪਏ। ਤਿੰਨ ਚਾਰ ਕੋਹ ਉਜਾੜ ਹੀ ਉਜਾੜ ਚਲੇ ਗਏ। ਮਾਛੀਵਾੜੇ ਮਾਛੀਵਾੜੇ ਪਹੁੰਚੇ ਪਿੰਡ ਦੇ ਪਾਸ ਪਹੁੰਚੇ ਤਾਂ ਦਿਨ ਚੜ੍ਹ ਗਿਆ। ਨਾਲੇ ਚੱਲਣ ਦੀ ਸ਼ਕਤੀ ਨਾ ਵੇਖ ਕੇ ਇੱਕ ਸੰਘਣੇ ਬਾਗ਼ ਵਿੱਚ (ਜੋ ਨੇੜੇ ਸੀ) ਜਾ ਬਿਰਾਜੇ। ਤਦੋਂ ਭਾਈ ਮਾਨ ਸਿੰਘ, ਧਰਮ ਸਿੰਘ ਗੁਰੂ ਜੀ ਦੀ ਭਾਲ ਵਿੱਚ ਕੁਦਰਤ ਨਾਲ ਓਸੇ ਬਾਗ਼ ਵਿੱਚ ਆ ਪਹੁੰਚੇ ਤੇ ਖੂਹ ਪੁਰੋਂ ਜਲ ਛੱਕਣ ਲੱਗੇ ਤਾਂ ਗੁਲਾਬੇ ਮਸੰਦ ਦਾ ਸੰਬੰਧੀ ਜੋ ਬਾਗ਼ ਵਿੱਚ ਕੰਮ ਕਰਦਾ ਸੀ ਸਿੱਖਾਂ ਨੂੰ ਵੇਖ ਕੇ ਆਖਣ ਲੱਗਾ ਕਿ ਇੱਕ ਤੁਸਾਂ ਵਰਗਾ ਸਿੱਖ ਅੱਜ ਸਵੇਰ ਦਾ ਬਾਗ਼ ਵਿੱਚ ਆਯਾ ਹੈ। ਉਸ ਦੇ ਉਸ ਹੱਥ ਵਿੱਚ ਕੁਛ ਚਮਕਦਾ ਹੈ ਜੋ ਸਿਰ ਹੇਠਾਂ ਰੱਖਯਾ ਹੈ। (ਓਹ ਗੁਲਿਤ੍ਰਾਣ ਜੜਾਊ ਸੀ, ਜੋ ਤੀਰ ਚਲਾਵਣ ਸਮੇਂ ਅੰਗੂਠੇ ਏਥੇ ਹੁਣ ਜੰਡ ਸਾਹਿਬ ਨਾਮ ਗੁਰਦੁਆਰਾ ਹਜ਼ਾਰ ਬਿਘੇ ਜ਼ਮੀਨ ਮਾਫੀ ਆਇਮੇ ਵਾਲਾ ਹੈ, ਪਰ ਲੰਗਰ ਦੇ ਥਾਂ ਭੰਗ ਭੁਜਦੀ ਹੈ। ਏਥੇ ਝਾੜ ਸਾਹਿਬ ਨਾਮ ਗੁਰ ਅਸਥਾਨ ਪੱਚੀਸ ਬਿਘੇ ਜ਼ਮੀਨ ਮਾਫੀ ਵਾਲਾ ਚੰਗੀ ਰੌਣਕ ਪਰ ਹੈ।
( ਨੂੰ ਸਹਾਰਾ ਦਿੰਦਾ ਸੀ।) ਏਹ ਸੁਣ, ਮਾਨ ਸਿੰਘ ਵੇਖਣ ਗਿਆ ਤਾਂ ਦੇਖ ਕੇ ਬੜਾ ਖ਼ੁਸ਼ ਹੋਯਾ। ਦਯਾ ਸਿੰਘ ਨੂੰ ਸੈਨਤ ਨਾਲ ਦੱਸਿਆ ਅਤਿ ਅਨੰਦ ਹੋ, ਚਰਨਾਂ ਪੁਰ ਸੀਸ ਨਿਵਾਏ। ਪ੍ਰੇਮ ਨਾਲ ਧੀਰੇ ਧੀਰੇ ਚਰਨ ਚਾਪਣ ਲੱਗ ਪਏ। ਗੁਰੂ ਜੀ ਨੇ ਸ਼ੀਘ੍ਰ ਉੱਠ ਕੇ ਧਨੁਖ ਸੰਭਾਲਯਾ ਤਾਂ ਆਪਣੇ ਪਯਾਰੇ ਨਜ਼ਰ ਆਏ। ਜਿਨ੍ਹਾਂ ਨੂੰ ਦੇਖ ਕੇ ਅਤਿ ਪ੍ਰਸੰਨ ਹੋਏ। ਭਾਈ ਦਯਾ ਸਿੰਘ ਜੀ ਨੇ ਬੇਨਤੀ ਕੀਤੀਸਤਗੁਰੋ! ਏਥੇ ਠਹਿਰਣਾਂ ਚੰਗਾ ਨਹੀਂ। ਕਿਸੇ ਟਿਕਾਣੇ ਪਰ ਚੱਲ ਕੇ ਠਹਿਰੋ ਕਯੋਂਕਿ ਦੁਸ਼ਮਨਾਂ ਦਾ ਦਲ ਥੋੜ੍ਹੇ ਚਿਰ ਤੱਕ ਏਥੇ ਆ ਫਿਰੇਗਾ। ਫੇਰ ਜਾਣਾ ਔਖਾ ਹੋਊ।ਗੁਰੂ ਜੀ ਦੇ ਚਰਨਾਂ ਦੇ ਛਾਲੇ ਵੇਖ ਕੇ ਮਾਨ ਸਿੰਘ ਨੇ ਆਪਣੇ ਕੰਧੇ ਪੁਰ ਚੁੱਕ ਕੇ ਗੁਰੂ ਜੀ ਨੂੰ ਖੂਹ ਪੁਰ ਲੈ ਆਂਦਾ। ਜਲ ਛਕਾ ਕੇ ਸੁਚੇਤੇ ਫਿਰਾਉਣ ਲੈ ਗਿਆ। ਓਥੋਂ ਲਯਾ ਕੇ ਖੂਹ ਪੁਰ ਹੱਥ ਸਾਫ਼ ਕੀਤੇ। ਓਸੇ ਵੇਲੇ ਭਾਈ ਮਾਨ ਸਿੰਘ ਵੱਲ ਤੱਕ ਕੇ ਖ਼ੁਸ਼ੀ ਨਾਲ ਬਚਨ ਕੀਤਾਜੇਹੀ ਕੁ ਐਸ ਵੇਲੇ ਦਸਤਾਰ ਉੱਚੀ ਤੇ ਖੁਥੀ ਜੈਸੀ ਹੈ, ਏਹੋ ਜੇਹਾ ਤੇਰੇ ਵਰਗਾ ਤੇਰਾ ਪੰਥ ਚੱਲੇਗਾ। ਤਦੋਂ ਓਸ ਬਾਗ਼ ਦੇ ਮਾਲਕ ਗ਼ਨੀ ਖਾਂ ਨਬੀ ਖਾਂ ਰੁਹੇਲੇ ਪਠਾਣ ਦੋਵੇਂ ਭਾਈ ਸੁਦਾਗਰ ਜਿਨ੍ਹਾਂ ਪਾਸੋਂ ਅਨੇਕ ਵਾਰੀ ਗੁਰੂ ਜੀ ਨੇ ਘੋੜੇ ਖਰੀਦੇ ਸੇ ਆ ਨਿੱਕਲੇ। ਗੁਰੂ ਜੀ ਨੂੰ ਪਛਾਣ ਕੇ ਝੁਕ ਝੁਕ ਕੇ ਸਲਾਮ ਕੀਤੀ। ਬੜੇ ਪ੍ਰੇਮ ਨਾਲ ਪਾਸ ਬੈਠ ਕੇ ਫ਼ਾਰਸੀ ਜ਼ੁਬਾਨ ਵਿੱਚ ਮਹਾਰਾਜ ਜੀ ਨਾਲ ਬਾਤਾਂ ਕਰਦੇ ਰਹੇ। ਗੁਰੂ ਕਾ ਸਿਦਕ ਧਰਮ ਦੇਖ ਕੇ ਓਹ ਦੋਵੇਂ ਸੱਚੇ ਸੇਵਕ ਬਨ ਗਏ। ਗੁਰੂ ਕੇ ਏਸੇ ਬਚਨ ਦੇ ਅਨੁਸਾਰ ਮਾਨ ਸਿੰਘ ਜੀ ਤੋਂ ਨਿਹੰਗਾਂ ਦਾ ਪੰਥ ਐਉਂ ਚੱਲਿਆ ਹੈ। ਜਦ ਗੁਰੂ ਸਾਹਿਬ ਕੋਟ ਕਪੂਰੇ ਤੋਂ ਮੁੜ ਕੇ ਢਿਲੋਂ ਪਿੰਡ ਸੋਢੀਆਂ ਦੇ ਉੱਤਰੇ ਸੇ। ਸੋਢੀ ਕੌਲ ਜੀ ਨੇ ਨੀਲੀ ਪੁਸ਼ਾਕ ਗੁਰੂ ਕੀ ਪਹਿਨੀ ਹੋਈ ਦੇਖ ਕੇ ਚਿੱਟੀ ਪਹਿਨਾ ਦਿੱਤੀ, ਨੀਲੀ ਉਤਾਰ ਦਿਤੀ ਜਿਸ ਨੂੰ ਫਾੜ ਫਾੜ ਕੇ ਗੁਰੂ ਜੀ ਅੰਗੀਠੇ ਵਿੱਚ ਜਲਾਉਂਦੇ ਗਏ ਅਤੇ ਏਹ ਬਚਨ ਉਚਾਰਦੇ ਰਹੇ ਯਥਾ ਨੀਲ ਬਸਤ੍ਰ ਲੇ ਕੱਪੜੇ ਫਾੜੇ ਤੁਰਕ ਪਠਾਣੀ ਅਮਲ ਗਿਆ।ਓਸ ਨੀਲੀ ਚਾਦਰ ਵਿੱਚੋਂ ਇੱਕ ਲੀਰ ਭਾਈ ਮਾਨ ਸਿੰਘ ਨੂੰ ਬਖ਼ਸ਼ ਦਿੱਤੀ, ਜਿਸ ਨੂੰ ਓਸ ਨੇ ਆਪਣੇ ਸਿਰ ਪਰ ਬੰਨ੍ਹ ਲੀਤਾ। ਓਸ ਤੋਂ ਨੀਲੇ ਦਸਤਾਰਿਆਂ ਤੇ ਉੱਚੇ ਵਾਲੇ ਨਿਹੰਗ ਚਲੇ ਹਨ। ਜਿੱਥੇ ਗੁਰੂ ਜੀ ਬਾਗ਼ ਵਿੱਚ ਮਾਛੀਵਾੜੇ ਉੱਤਰੇ ਸੇ ਓਥੇ ਚਰਨ ਕਵਲ ਨਾਮ ਗੁਰੂਦਵਾਰਾ ਹੈ॥