ਮਾਤਾ ਜੀ ਦਾ ਸੰ ਬਾਦ ਤੇਪ ਹਾ ੜੀ ਆਂ ਦੀ ਸਲਾਹ

ਸ੍ਰੀ ਗੁਰੂ ਗੋਬਿੰਦ ਸਿੰਘ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੮੧ / ੧੩੫

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਇਸ ਭਾਗ ਵਿਚ ਸੰਮਤ ੧੭੬੧

ਮੁੱਖ ਘਟਨਾਵਾਂ

ਓਸ ਸਮੇਂ ਓਧਰ ਮਾਤਾ ਗੁਜਰੀ ਜੀ ਨੂੰ ਡਰਾਕੁਲਾਂ ਮਸੰਦਾਂ ਤੇ ਸਾਕ ਸੰਬੰਧਾਂ ਨੇ ਏਹੋ ਗਲ ਸਿਖਾਈ ਕਿ ਹੁਣ ਤਾਂ ਜੀਕੂੰ ਸਮੰੁਦਰ ਵਿੱਚ ਦੁਆਰਕਾ ਹੈ ਤੇ ਜਲ ਵਿੱਚ ਬੇੜਾ ਹੁੰਦਾ ਹੈ, ਤਿਉਂ ਅਨੰਦਪੁਰ ਬਾਦਸ਼ਾਹੀ ਸੈਨਾਂ ਨੇ ਚੁਪਾਸਿਓਂ ਘੇਰਿਆ ਹੋਯਾ ਹੈ। ਬੇਅੰਤ ਤੋਪਖਾਨੇ ਜੰਮੂਰੇ ਬੀੜੇ ਗਏ ਹਨ। ਫੌਜ ਭੀ ਵੈਰੀ ਦੀ ਐਨੀ ਹੈ ਕਿ ਜੇ ਇੱਕ ਇੱਕ ਮੁੱਠ ਮਿੱਟੀ ਦੀ ਪਾਵਣ ਤਾਂ ਅਨੰਦਪੁਰ ਨੂੰ ਦਬਾ ਲੈਣ। ਇੰਦ੍ਰ ਦੇ ਹੁਕਮ ਨਾਲ ਮੇਘਾਂ ਦੇ ਆਉਂਣ ਵਾਂਙੂੰ ਔਰੰਗੇ ਦੇ ਪ੍ਰੇਰੇ ਹੋਏ ਤੁਰਕੀ ਦਲ ਬੇਅੰਤ ਚਲੇ ਆਏ ਹਨ। ਅਜੇ ਤਾਂ ਬਚਾਉ ਕਰ ਲੈਣ ਦਾ ਵੈਲਾ ਹੈ। ਫੇਰ ਜਦ ਘਮਸਾਣ ਮਚ ਗਿਆ, ਤਦ ਕੋਈ ਉਪਾ ਨਹੀਂ ਬਣਨਾ। ਸੋ ਮਾਤਾ ਜੀ! ਤੁਸੀਂ ਗੁਰੂ ਜੀ ਨੂੰ ਸਮਝਾਓ ਕਿ ਅਨੰਦਪੁਰ ਨੂੰ ਕੀ ਲਾਲ ਲੱਗੇ ਹੋਏ ਹਨ, ਜੋ ਹੋਰ ਥਾਂ ਨਹੀਂ ਹਨ। ਮਾਤਾ ਜੀ! ਚੰਗੀ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਜਿਸ ਦਿਨ ਤੋਂ ਅਨੰਦਪੁਰ ਵਸਾਯਾ ਹੈ, ਓਸੇ ਦਿਨ ਤੋਂ ਏਥੇ ਕਲੇਸ਼ ਹੀ ਝੱਲੇ ਹਨ। ਇੱਕ ਦਿਨ ਭੀ ਸੀਲਾ ਸਾਹ ਨਹੀਂ ਲੈਣਾ ਮਿਲਿਆ। ਤਾਂ ਤੇ ਐਸੀ ਜਗ੍ਹਾ ਨੂੰ ਛੱਡ ਕੇ ਮਾਲਵੇ ਵਿੱਚ ਚੱਲ ਰਹਿਣਾ ਚਾਹੀਏ। ਕਿਉਂਕਿ ਓਹ ਦੇਸ਼ ਸਿਦਕੀ ਗੁਰੂ ਘਰ ਦਾ ਸੱਚਾ ਸੇਵਕ ਹੈ। ਏਥੇ ਨੇੜੇ ਤੇੜੇ ਕੋਈ ਸਿੱਖ ਸੇਵਕ ਨਹੀਂ। ਦੇਸ਼ਾਂਤ੍ਰਾਂ ਵਿੱਚੋਂ ਆ ਕੇ ਵਿਚਾਰੇ ਸਿੱਖ ਪਦਾਰਥ ਦੇ ਜਾਂਦੇ ਹਨ, ਤਦ

ਏਥੇ ਕੰਮ ਚੱਲਦਾ ਹੈ। ਤੇ ਨਾਲੇ ਏਥੋਂ ਨਾਲੋਂ ਓਥੇ ਚੌਗੁਣੀ ਸੇਵਾ, ਪੰਥ ਦੀ ਬ੍ਰਿਧੀ ਗੁਰੂ ਕੀ ਮਹਿਮਾ ਪਈ ਹੋਵੇਗੀ। ਦੁੱਧ, ਦਹੀਂ ਅੰਨਾਦਿਕ ਏਹ ਚੀਜ਼ਾਂ ਤਾਂ ਕਦੇ ਮੁੱਲ ਨਾ ਲਵਾਂਗੇ। ਜੇ ਕਦੀ ਤੁਰਕ ਓਥੇ ਭੀ ਅਕਾਉਣਗੇ ਤਾਂ ਸਾਰਾ ਦੇਸ ਤੁਹਾਡੇ ਥਾਂ ਜੋ ਐਥੇ ਆ ਕੇ ਜਾਨ ਦੇਣ ਨੂੰ ਤਿਆਰ ਹੈ, ਓਥੇ ਕਿਉਂ ਨਾ ਸਹਾਯਕ ਹੋਵੇਗਾ? ਏਹੋ ਜੇਹੀਆਂ ਅਨੇਕ ਬਾਤਾਂ ਮਾਤਾ ਜੀ ਨੂੰ ਸਿਖਾ ਕੇ ਮਾਤਾ ਜੀ ਤੋਂ ਗੁਰੂ ਸਾਹਿਬ ਜੀ ਨੂੰ ਏਹ ਕਹਾਯਾ ਕਿ ਅਸੀਂ ਅਨੰਦਪੁਰ ਨੂੰ (ਜਿਥੇ ਨਿਤ ਜੰਗ ਤੇ ਕਲੇਸ਼ ਬਣੇ ਰਹਿੰਦੇ ਹਨ) ਛੱਡ ਕੇ ਮਾਲਵੇ ਚੱਲ ਰਹੀਏ। ਨਹੀਂ ਤਾਂ (ਜੇਹੜਾ ਏਹ ਟਿੱਡੀ ਦਲ ਆ ਕੇ ਉੱਤਰਿਆ ਹੈ) ਸਿੱਖ ਵਿਚਾਰੇ ਏਸ ਅੱਗੇ ਆਟੇ ਵਿੱਚ ਲੂਣ ਕੀ ਕਰ ਸਕਦੇ ਹਨ? ਐਸਾ ਨਾ ਹੋਵੇ ਜੋ ਲੜਾਈ ਛੇੜ ਕੇ ਜਾਨ ਮਾਲ ਦਾ ਖਉਖੜਾ ਹੋ ਜਾਵੇ ਫੇਰ ਪਏ ਭੱਜਦੇ ਨੱਸਦੇ ਫਿਰੀਏ ਤੇ ਕਸ਼ਟ ਉਠਾਉਣੇ ਪੈਣ। ਗੁਰੂ ਕਾ ਬਚਨ ਹੈ: ਐਸਾ ਕੰਮੁ ਮੂਲੇ ਨ ਕੀਚੈ ਜਿਤੁ ਅੰਤਿ ਪਛੋਤਾਈਐ ॥ (ਰਾਮਕਲੀ, ਮਃ ੩ - ੯੧੮) ਗੁਰੂ ਜੀ ਬੋਲੇਮਾਤਾ ਜੀ! ਏਹ ਕੁਛ ਅੱਜ ਨਵੀਂ ਗੱਲ ਨਹੀਂ। ਜਿਨ੍ਹਾਂ ਜਿਨ੍ਹਾਂ ਪੁਰਸ਼ਾਂ ਨੇ ਧਰਮ ਸਥਿਰ ਰੱਖਣ ਲਈ ਦੁਨੀਆਂ ਪੁਰ ਝੰਡਾ ਚੁੱਕਿਆ ਹੈ, ਉਨ੍ਹਾਂ ਨੂੰ ਬਹੁਤਾ ਕਲੇਸ਼ ਹੀ ਹੁੰਦਾ ਹੈ। ਦੇਖੋ ਰਾਮ ਚੰਦ੍ਰ, ਕ੍ਰਿਸ਼ਨ, ਬਯਾਸ, ਬਸ਼ਿਸ਼ਟ, ਨਾਰਦ, ਪੈਕੰਬਰ ਮੂਸਾ, ਈਸਾ ਆਦਿਕ ਸਭ ਕਸ਼ਟ ਪਾ ਕੇ ਹੀ ਸਾਰਿਆਂ ਦਾ ਭਲਾ ਕਰਦੇ ਰਹੇ। ਏਸੇ ਤਰ੍ਹਾਂ ਜੋ ਕੁਛ ਅਕਾਲ ਪੁਰਖ ਦਾ ਹੁਕਮ ਸਾਡੇ ਵਾਸਤੇ ਹੈ, ਸੋ ਜ਼ਰੂਰ ਵਰਤੇਗਾ। ਅਸੀਂ ਉਸ ਦੀ ਆਗਯਾ ਮੰਨਣ ਵਿੱਚ ਖ਼ੁਸ਼ੀ ਹਾਂ। ਹੋਰ ਜੋ ਤੁਸਾਂ ਤੁਰਕ ਬਹੁਤੇ ਅਰ ਸਿੰਘ ਥੋੜੇ ਦੱਸੇ ਹਨ, ਏਹ ਹਾਰ ਜਿੱਤ ਭੀ ਕਰਤਾਰ ਦੇ ਹੱਥ ਹੈ। ਹੁਣ ਸ਼ਸਤ੍ਰ ਫੜ ਕੇ ਏਨ੍ਹਾਂ ਕੱਚੇ ਪਹਾੜੀਆਂ ਦੀ ਤਾਬੇਦਾਰੀ ਸਾਥੋਂ ਨਹੀਂ ਚੁੱਕੀ ਜਾਂਦੀ। ਤੁਸੀਂ ਅਕਾਲ ਪੁਰਖ ਦੇ ਰੰਗ ਵੇਖੋ ਕੀ ਕੁੱਝ ਕਰਦਾ ਹੈ? ਏਨ੍ਹਾਂ ਕਾਯਰਾਂ ਦੇ ਡਰਾਏ ਡਰਨਾ ਨਹੀਂ, ਕਿਉਂਕਿ ਡਰਿਆਂ ਭੀ ਭਾਵੀ ਨਹੀਂ ਮਿਟਦੀ। ਏਹੋ ਜੇਹੇ ਸਿਦਕ, ਭਰੋਸੇ ਤੇ ਬਹਾਦਰੀ ਦੇ ਬਚਨ ਸੁਣਾ ਕੇ ਮਾਤਾ ਜੀ ਨੂੰ ਧੀਰਜ ਦਿੱਤਾ। ਗੁਰੂ ਸਾਹਿਬ ਨੇ ਆਪਣੇ ਜਥੇਦਾਰਾਂ ਨੂੰ ਇਨਾਮ ਤੇ ਮਾਯਾ ਖ਼ਰਚ ਵਾਸਤੇ ਦੇ ਕੇ ਬਹੁਤ ਖ਼ੁਸ਼ੀ ਕੀਤਾ, ਜਿਸ ਤੋਂ ਓਹ ਦਿਲ ਦੇ ਕੇ ਲੜਨ ਵਾਲੇ ਬਨ ਗਏ। ਜਿਉਂ ਜਿਉਂ ਤੁਰਕੀ ਸੈਨਾ ਘਟਾਂ ਵਾਂਙੂੰ ਆਂਵਦੀ ਤੇ ਡੇਰੇ ਲਾਉਂਦੀ ਗਈ, ਤਿਉਂ ਤਿਉਂ ਸਿੰਘਾਂ ਦੇ ਹੌਂਸਲੇ ਵਧਦੇ ਗਏ। ਜਿਕੂੰ ਮ੍ਰਿਗਾਂ ਦੇ ਸਮੁਦਾਇ ਨੂੰ ਦੇਖ ਕੇ ਸ਼ੇਰ, ਬਘੇਲੇ, ਚਿਤਰੇ ਰਤਾ ਡਰ ਭੈ ਨਹੀਂ ਕਰਦੇ, ਏਸੇ ਪ੍ਰਕਾਰ ਗੁਰੂ ਕੇ ਯੋਧੇ ਬੀਰ

( ਰਸ ਦੀ ਉਮੰਗ ਵਿੱਚ ਲਾਲੋ ਲਾਲ ਹੋ ਰਹੇ ਸੇ। ਓੜਕ ਮੋਰਚੇ ਬੰਦੀ ਦਾ ਬੰਦੋਬਸਤ ਕਰ ਕੇ ੨੨ ਜੇਠ ਸੰਮਤ ੧੭੬੧ ਬਿਕ੍ਰਮੀ ਨੂੰ ਸੂਬੇ ਵਜੀਦ ਖਾਂ ਨੇ ਤੇ ਜ਼ਬਰਦਸਤ ਖਾਂ ਨੇ ਗੁਰੂ ਕੇ ਕਿਲ੍ਹੇ ਪਰ ਤੋਪਾਂ ਦੇ ਗੋਲੇ ਬਰਸਾਵਣੇ ਅਰੰਭ ਦਿੱਤੇ। ਓਨ੍ਹਾਂ ਦੀ ਤੋਪ ਚੱਲੀ ਤੋਂ ਗੁਰੂ ਸਾਹਿਬ ਨੇ ਬੀ ਆਪਣੇ ਤੋਪਚੀ ਨੂੰ ਹੁਕਮ ਦਿੱਤਾ ਕਿ ਜਿੱਥੇ ਜਿੱਥੇ ਤੁਰਕਾਂ ਦਾ ਝੰੁਡ ਦੇਖੋ, ਗੋਲੇ ਮਾਰਦੇ ਰਹੋ ਤੇ ਖ਼ਾਲੀ ਨਾ ਚਲਾਉਣਾ। ਤਿੰਨ ਤਿੰਨ ਰਾਤਾਂ ਦੋਹਾਂ ਪਾਸਯਾਂ ਤੋਂ ਤੋਪਾਂ ਦੀ ਅੱਗ ਵਰ੍ਹਦੀ ਰਹੀ, ਜਿਸ ਨੇ ਬਾਹਰ ਵਾਲਯਾਂ ਨੂੰ ਬਹੁਤ ਨੁਕਸਾਨ ਪੁਚਾ ਕਰ ਅਵਾਜ਼ਾਰ ਕੀਤਾ। ਭਾਵੇਂ ਓਨ੍ਹਾਂ ਨੇ ਬਥੇਰੀਆਂ ਸ਼ਿਸਤਾਂ ਬੰਨ੍ਹ ਬੰਨ੍ਹ ਕੇ ਗੁਰੂ ਕੇ ਕਿਲ੍ਹੇ ਉੱਤੇ ਗੋਲੇ ਮਾਰੇ, ਪਰ ਜ਼ਰਾ ਭਰ ਨੁਕਸਾਨ ਨਾ ਕਰ ਸਕੇ ਕਯੋਂਕਿ ਗੁਰੂ ਕੇ ਮਕਾਨ ਦੇ ਚੁਫੇਰੇ ਟਿੱਬੀਆਂ ਸਨ। ਏਸ ਕਰ ਕੇ ਬਾਹਰ ਦਾ ਗੋਲਾ ਕਿਲ੍ਹੇ ਨੂੰ ਮਾਰ ਨਹੀਂ ਕਰ ਸਕਦਾ ਸੀ। ਏਸੇ ਤਰ੍ਹਾਂ ਤਿੰਨ ਦਿਨ ਦੀ ਲੜਾਈ ਤੋਂ ਤੁਰਕਾਂ ਨੂੰ ਫ਼ਿਕਰ ਪੈ ਗਿਆ ਕਿ ਹੁਣ ਸਾਥੋਂ ਸਿੱਖ ਨਹੀਂ ਜਿੱਤੇ ਜਾਣਗੇ ਪਰ ਏਸ ਗਲ ਨੂੰ ਜਬਰਦਸਤ ਖਾਂ ਨੇ ਪਸਿੰਦ ਨਾ ਕੀਤਾ। ਹਿੰਮਤ ਨਾ ਹਾਰੀ। ਅਗਲੇ ਦਿਨ ਸਵੇਰੇ ਹੀ ਚੁਣੇ ਹੋਏ ਦਸ ਕੁ ਹਜ਼ਾਰ ਸਵਾਰ ਪਯਾਦੇ ਨਾਲ ਗੁਰੂ ਕੇ ਕਿਲ੍ਹੇ ਪੁਰ ਹੱਲਾ ਕਰ ਦਿੱਤਾ। ਪੌੜੀਆਂ ਬਾਂਸਾਂ ਦੀਆਂ ਨਾਲ ਲੈ ਲਈਆਂ। ਜਦ ਓਹ ਤੋਪਾਂ, ਜੰਬੂਰੇ, ਤੀਰ ਬੰਦੂਕਾਂ, ਚਲਾਉਂਦੇ ਹੋਏ ਕਿਲ੍ਹੇ ਅਨੰਦਗੜ੍ਹ ਦੇ ਨੇੜੇ ਢੁੱਕੇ, ਤਾਂ ਸਿੰਘਾਂ ਨੇ ਇਕੋ ਵਾਰੀ ਬਾੜ ਝਾੜ ਦਿੱਤੀ। ਜਿਕੂੰ ਪ੍ਰਚੰਡ ਪੌਣ ਦੇ ਮਾਰੇ ਨਾਲੀਏਰ ਡਿੱਗਦੇ ਹਨ, ਐਉਂ ਦਾੜ ਦਾੜ ਧਰਤੀ ਪੁਰ ਬੇਅੰਤ ਤੁਰਕ ਡਿੱਗ ਪਏ। ਦੂਜੀ ਬਾੜ ਝੜੀ ਤਾਂ ਕਿਨੇ ਕਿਸੇ ਅਫਸਰ ਦਾ ਹੁਕਮ ਨਾ ਸੁਣਿਆ। ਸਭ ਨੂੰ ਭੱਜ ਕੇ ਜਾਨ ਬਚਾਉਣ ਦੀ ਬਣ ਗਈ। ਪਲੋ ਪਲੀ ਵਿੱਚ ਮੈਦਾਨ ਖ਼ਾਲੀ ਕਰ ਗਏ। ਓਨ੍ਹਾਂ ਨੂੰ ਭਾਂਜ ਪਈ ਦੇਖ ਕੇ ਅੰਦਰੋਂ ਸਿੰਘ ਹੱਲਾ ਕਰ ਕੇ ਜਾ ਪਏ। ਭੱਜੇ ਜਾਂਦੇ ਹੀ ਸੈਂਕੜੇ ਢਾਹ ਲੀਤੇ। ਤਿੰਨ ਤੋਪਾਂ ਸ਼ਾਹੀ ਗੋਲੇ ਬਰੂਦ ਦੀਆਂ ਪੇਟੀਆਂ ਸਮੇਤ ਬਹੁਤ ਸਾਰੇ ਜੰਬੂਰ ਘੋੜੇ ਸਿੰਘਾਂ ਦੇ ਹੱਥ ਆਏ। ਓਸ ਦਿਨ ਸਿੰਘਾਂ ਦਾ ਹੌਸਲਾ ਬਹੁਤ ਵਧ ਗਿਆ ਤੇ ਤੁਰਕਾਂ ਦੇ ਮਾਪੇ ਮਰ ਗਏ।

ਤੁਰਕ ਤਾਂ ਤਜਵੀਜ਼ ਹੀ ਕਰਦੇ ਰਹੇ ਅਗਲੇ ਦਿਨ ਖੁਦ ਗੁਰੂ ਜੀ ਨੇ ਖਾਲਸੇ ਦੇ ਦਲ ਸਮੇਤ ਸ਼ਤਰੂਆਂ ਪੁਰ ਧਾਵਾ ਕਰ ਦਿੱਤਾ। ਸਿੰਘਾਂ ਦਾ ਹੱਲਾ ਤੇ ਅੱਲਾ ਦਾ ਕਹਿਰ ਕੌਣ ਰੋਕੇ? ਬੜੀ ਭਾਰੀ ਲੜਾਈ ਹੋਈ। ਮੁਹੰਮਦੀਆਂ ਨੂੰ ਕੋਈ ਓਟ ਨਹੀਂ ਸੀ, ਕਯੋਂਕਿ ਕਿਲ੍ਹੇ ਅਨੰਦ ਗੜ੍ਹ ਦੇ ਤੇ ਦਰਿਆ ਸਤਲੁਜ ਦੇ ਵਿੱਚ ਚਾਰ ਕੋਹਾਂ ਤੱਕ ਸਾਫ਼ ਮੈਦਾਨ ਵਿੱਚ ਤੁਰਕੀ ਫੌਜ ਪਈ ਸੀ। ਬਥੇਰੀਆਂ ਕਚੀਚੀਆਂ ਵੱਟ ਵੱਟਾ ਕੇ ਤੁਰਕਾਂ ਨੇ ਲੜਾਈ ਮਾਰੀ, ਪਰ ਸਿੰਘਾਂ ਦੀ ਤਲਵਾਰ ਅੱਗੇ ਕੁਛ ਪੇਸ਼ ਨਾ ਗਈ। ਤਦੋਂ ਨੂੰ ਬਜ਼ੀਦਖਾਨ ਆਪਣੀ ਫੌਜ ਲੈ ਕੇ ਜ਼ਬਰਦਸਤ ਖਾਂ ਦੀ ਕੁਮਕ ਪਰ ਆ ਪਹੁੰਚਯਾ। ਸਾਉਣ ਦੇ ਮੀਂਹ ਵਰਗਾ ਮੀਂਹ ਸਾਰਦ ਦਾ ਬਰਸਾਯਾ। ਭਾਵੇਂ ਸਿੰਘਾਂ ਨੇ ਵੱਡਾ ਜ਼ੋਰ ਮਾਰ ਮਾਰ ਕੇ ਲੜਾਈ ਕੀਤੀ, ਪਰ ਸਮੰੁਦਰ ਉੱਛਲੇ ਅੱਗੇ ਨਦੀ ਦੀ ਅੜ ਕਿੱਥੋਂ ਤੱਕ ਰਹਿ ਸਕਦੀ ਹੈ। ਓੜਕ ਬਹੁਤ ਸਾਰਾ ਮਾਲ ਲੁੱਟ ਦਾ ਲੈ ਕੇ ਸਿੰਘਾਂ ਨੂੰ ਪਿੱਛੇ ਹਟਣਾ ਪਿਆ। ਏਸ ਜੰਗ ਵਿੱਚ ਦੋਹਾਂ ਪਾਸਯਾਂ ਤੋਂ ਜੋਧਯਾਂ ਦੇ ਪੁਸ਼ਾਕੇ ਹੋਲੀ ਦੇ ਲਿਖਾਰੀਆਂ ਵਾਂਙੂੰ ਲਾਲ ਗੁਲਾਲ ਹੋ ਗਏ ਸੇ। ਜਿਸ ਜਗ੍ਹਾ ਇੱਕ ਸਿੰਘ ਜ਼ਖ਼ਮੀ ਯਾ ਸ਼ਹੀਦ ਹੋ ਕੇ ਪਿਆ ਸੀ, ਓਥੇ ਅੱਠ ਮੁਸਲਮਾਨ ਹਿੰਦੂ ਪਏ ਸੇ, ਜਿਨ੍ਹਾਂ ਨੂੰ ਦੇਖ ਦੇਖ ਸ਼ਾਹੀ ਅਫ਼ਸਰ ਹੈਰਾਨ ਪਰੇਸ਼ਾਨ ਹੋ ਕਰ ਕਹਿ ਰਹੇ ਸੇਏਹ ਫ਼ਰੇਸ਼ਤੇ ਕਿਸ ਦੇ ਜਿੱਤਣ ਦੇ ਹਨ? ਜਿਨ੍ਹਾਂ ਦੀ ਆਹ ਬਹਾਦੁਰੀ ਤੇ ਹਿੰਮਤ ਹੈ। ਬਿਨਾਂ ਨੌਕਰੀ ਲਏ ਕੇਵਲ ਹਿੰਦੂ ਧਰਮ ਦੀ ਰਖਵਾਲੀ ਤੇ ਆਪਣੇ ਗੁਰੂ ਦੇ ਬਚਨ ਪਾਲਣ ਵਾਸਤੇ ਜੰਗ ਰੂਪੀ ਦੀਵੇ ਦੇ ਪਤੰਗੇ ਬਣ ਰਹੇ ਹਨ। ਏਨ੍ਹਾਂ ਦਾ ਜਿੱਤਣਾਂ ਔਖਾ ਹੈ।ਭਾਵੇਂ ਏਸ ਲੜਾਈ ਵਿੱਚ ਦੋਹਾਂ ਪਾਸਯਾਂ ਦੇ ਜੋਧੇ ਪੈਰ ਗੱਡ ਕੇ ਸੰਝ ਤੱਕ ਲੜਦੇ ਰਹੇ, ਬੰਦੂਕਾਂ ਦੇ ਤੜਾਕੇ ਤੀਰਾਂ ਦੇ ਸੜਾਕੇ ਉੱਠੇ, ਬੇਅੰਤ ਸੂਰਮੇ ਜੋ ਟੋਟੇ ਹੋ ਹੋ ਕਰ ਸ਼ਹੀਦ ਹੋਏ ਸੇ; ਹੂਰਾਂ ਪਰੀਆਂ ਨੇ ਬਰੇ, ਲੋਹੇ ਨਾਲ ਲੋਹਾ ਖੜਕਿਆ, ਤੁਰਕਾਂ ਨੇ ਬਥੇਰੇ ਹੱਲੇ ਕੀਤੇ ਪਰ ਆਖਰ ਖਾਲਸੇ ਦੇ ਝੁੰਡ ਨੂੰ (ਜੋ ਮਾਰਦਾ ਹੋਯਾ ਬਹੁਤ ਵਧ ਕੇ ਤੁਰਕੀ ਦਲ ਵਿੱਚ ਜਾ ਧਸਿਆ ਸੀ) ਰੋਕ ਨਾ ਸਕੇ। ਖਾਲਸਾ ਆਪਣੇ ਸਾਥੀ ਸਮੇਤ ਸ਼ਹੀਦ ਦੇ ਘਾਇਲ ਹੋਯਾਂ ਨੂੰ ਚੁੱਕ ਕੇ ਸਹੀ ਸਲਾਮਤ ਕਿਲ੍ਹੇ ਵਿੱਚ ਆ ਗਏ। ਸ਼ਹੀਦ ਸਸਕਾਰੇ ਗਏ। ਜ਼ਖ਼ਮੀਆਂ ਦੇ ਸਾਲ ਪੱਤਰ ਬੰਧਵਾ ਕੇ ਕਾਰੀ ਕਰਾਈ ਗਈ। ਗੁਰੂ ਸਾਹਿਬ ਨੇ ਸਭ ਦੀ ਸੰਭਾਲ ਤੇ ਤਸੱਲੀ ਕਰ ਕੇ ਰਾਤ ਨੂੰ ਅਰਾਮ ਕੀਤਾ। ਏਸ ਜੰਗ ਨੂੰ ਦੇਖ ਕੇ ਬਹੁਤ ਲੋਕ ਸਯਾਣੇ ਸਯਾਣੇ ਬੀ ਗੁਰੂ ਜੀ ਦੀ ਕਰਾਮਾਤ ਦਾ ਫ਼ਲ ਮੰਨ ਬੈਠੇ। ਦੂਜੇ ਦਿਨ ਸੂਬੇ ਤੇ ਰਾਜੇ ਕੱਠੇ ਹੋ ਕੇ ਸਲਾਹਾਂ ਕਰਨ ਲੱਗੇ, ਤਾਂ ਦਿਲਾਵਰ ਖਾਂ ਨੇ ਆਖਯਾਇੱਕ ਵਾਰੀ ਹੱਲਾ ਕਰ ਕੇ ਚੱਲ ਪਓ। ਸਭ ਨੂੰ ਕਤਲ ਕਰ ਸਿੱਟੋ।ਬਜੀਦ ਖਾਂ ਬੋਲਯਾਓਹ ਕੇਹੜੇ ਅੱਗੋਂ ਵੰਗਾਂ ਪਹਿਨ ਕੇ ਬੈਠੇ ਹਨ। ਖ਼ਬਰ ਹੈ ਗੁਰੂ ਪਾਸ ਕਿਤਨੀ ਫੌਜ ਹੈ? ਜੋ ਓਹ ਬਹੁਤ ਹੋਏ, ਤਾਂ ਫੇਰ ਤੁਹਾਨੂੰ ਹੀ ਨਾ ਥਾਂਇ ਰੱਖਣਗੇ? ਖਾਂ ਸਾਹਿਬ ਜੀ! ਏਨ੍ਹਾਂ ਪਾਸ ਓਹ ਮਝੈਲ ਤੇ ਬਿਰਾੜ ਬਘਿਆੜ ਹਨ ਜੇਹੜੇ ਮੁਗਲਾਂ ਨੂੰ ਮੀਢੇ, ਪਠਾਣਾਂ ਨੂੰ ਪਾੜੇ, ਸੱਯਦਾਂ ਸ਼ੇਖਾਂ ਨੂੰ ਸਸੇ ਸੂਰ ਸਮਝਦੇ ਹਨ। ਅਜੇ ਤੁਸਾਂਨੂੰ ਓਨ੍ਹਾਂ ਦਾ ਸਿੰਘਪੁਣਾ ਨਹੀਂ ਮਾਲੂਮ ਹੋਯਾ ਜੋ ਸਾਡੇ ਲਸ਼ਕਰ ਵਿੱਚ ਹੱਲਾ ਕਰ ਕਰ ਕੇ ਨਿਰਭੈ ਐਉਂ ਆ ਵੜਦੇ ਹਨ, ਜਿਕੂੰ ਇੱਜੜ ਵਿੱਚ ਬਘਿਆੜ।ਏਹੋ ਜੇਹੀਆਂ ਅਨੇਕ ਬਾਤਾਂ ਕਰ ਕੇ ਓੜਕ ਏਹ ਠਹਿਰੀ ਕਿ ਅਨੰਦਪੁਰ ਦੇ ਚੁਫੇਰੇ ਤੋਪ ਦੀ ਮਾਰ ਤੋਂ ਦੂਰ ਦੂਰ ਘੇਰੇ ਪਾ ਕੇ ਡੇਰੇ ਲਾ ਰੱਖੋ। ਘਾਸ ਦਾਣਾਂ ਕੋਈ ਚੀਜ਼ ਅੰਦਰ ਨਾ ਜਾਣ ਦਿਓ। ਆਪੇ ਭੁੱਖੇ ਮਰਦੇ ਮਿਲ ਪੈਣਗੇ ਯਾ ਮਰ ਜਾਣਗੇ। ਓਨ੍ਹਾਂ ਨੇ ਤਾਂ ਬਾਹਰ ਏਹੋ ਬੰਦੋਬਸਤ ਕਰ ਲੀਤਾ। ਗੁਰੂ ਸਾਹਿਬ ਜੀ ਨੇ ਏਹ ਬ੍ਰਿਤਾਂਤ ਸੁਣ ਕੇ ਭਾਈ ਦਯਾ ਸਿੰਘ, ਧਰਮ ਸਿੰਘ, ਉਦੇ ਸਿੰਘ, ਆਲਮ ਸਿੰਘ, ਮੁਹਕਮ ਸਿੰਘ ਆਦਿਕ ਸਿਆਣੇ ਸੂਰਬੀਰ ਸਿੰਘਾਂ ਦੀ ਸਲਾਹ ਨਾਲ ਏਹ ਗੁਰਮਤਾ ਸਾਜਿਆ ਕਿ ਦੂਜੇ ਤੀਜੇ ਦਿਨ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਵੇਲੇ ਕੁਵੇਲੇ ਕਿਲਯਾਂ ਤੋਂ ਬਾਹਰ ਨਿੱਕਲ ਕੇ ਬੈਰੀਆਂ ਦੇ ਦਲ ਉੱਤੇ ਛਾਪੇ ਮਾਰਦੇ ਰਹੋ। ਜੋ ਕੁਛ ਲੱਭੇ ਲੈ ਆਓ। ਮਾਰ ਕੁੱਟ ਕੇ ਫੇਰ ਆਪਣੇ ਮੋਰਚਯਾਂ ਵਿੱਚ ਆ ਬੈਠਯਾ ਕਰੋ।

( ਆਪੇ ਹੀ ਝਖ ਮਾਰ ਕੇ ਮੁਸਲੇ ਹਿੰਦੂ ਚਲੇ ਜਾਣਗੇ। ਖਾਲਸਾ ਅਮਨ ਅਮਾਨ ਰਹਿ ਜਾਊ। ਏਹ ਬਾਤ ਸਰਬ ਖਾਲਸੇ ਨੇ ਠਟ ਕੇ ਰਾਤ੍ਰੀ ਨੂੰ ਆਰਾਮ ਕੀਤਾ। ਅੰਮ੍ਰਿਤ ਵੇਲੇ ਜਾਗੇ, ਤਾਂ ਗੁਰੂ ਕੇ ਦਰਵਾਜੇ ਪੁਰ ਨੌਬਤਾਂ ਨਫ਼ੀਰੀਆਂ ਸੰਖ ਬਜਣ ਲੱਗੇ। ਗੁਰੂ ਜੀ ਦੇ ਹੁਕਮ ਨਾਲ ਲੜਾਈ ਵਾਸਤੇ ਚੜ੍ਹਾਈ ਦੀ ਤਯਾਰੀ ਹੋ ਗਈ। ਰਣਜੀਤ ਨਗਾਰਾ ਵੱਜਯਾ। ਸਿੰਘ ਸ਼ਸਤਰ ਬਸਤਰ ਸਜਾ ਕੇ ਸਵਾਰ ਹੋ ਹੋ ਡੇਉਢੀ ਪੁਰ ਆ ਖੜੋਤੇ। ਤਦੋਂ ਨੂੰ ਗੁਰੂ ਸਾਹਿਬ ਭੀ ਕਮਰਕੱਸਾ ਕਰ ਕੇ ਢਾਲ ਤਲਵਾਰ ਧਨੁਖ ਭੱਥਾ ਧਾਰਨ ਕਰ ਮਹਿਲ ਵਿੱਚੋਂ ਐਉਂ ਨਿੱਕਲ ਆਏ, ਜਿਕੂੰ ਹਾਥੀਆਂ ਦੀ ਡਾਰ ਨੂੰ ਦੇਖ ਕੇ ਕੰਦਰਾਂ ਵਿੱਚੋਂ ਕੇਹਰ ਨਿੱਕਲਦਾ ਹੈ। ਸਲਾਮੀ ਦਾ ਬਾਜਾ ਵੱਜਯਾ। ਖਾਲਸੇ ਨੇ ਫਤੇ ਗਜਾਈ। ਗੁਰੂ ਜੀ ਨੇ ਸਭ ਦੀ ਵੱਲ ਦਯਾ ਦ੍ਰਿਸ਼ਟੀ ਕਰ ਕੇ ਦੇਖਯਾ। ਰਣਜੀਤ ਨਗਾਰਾ ਦੁਹਰੀ ਚੋਬ ਵਾਲਾ ਬਜਦਾ ਹੋਯਾ ਅੱਗੇ ਹੋ ਤੁਰਿਆ। ਓਦੂੰ ਪਿੱਛੇ ਅੜਦਲ, ਫੇਰ ਕਲਗੀਧਰ ਜੀ, ਓਦੂੰ ਪਿੱਛੇ ਖਾਲਸੇ ਦਾ ਦਲ। ਧੂੜ ਨਾਲ ਅਸਮਾਨ ਭਰ ਗਿਆ। ਪਹਿਲੇ ਤਾਂ ਤੁਰਕਾਂ ਨੇ ਆਪਣੀ ਫੌਜ ਹੀ ਦੂਜੇ ਪਾਸਯੋਂ ਆਉਂਦੀ ਹੋਈ ਸਮਝੀ। ਫੇਰ ਜਦ ਦੂਰਬੀਨਾਂ ਨਾਲ ਦੇਖੀ, ਤਾਂ ਜਾਨ ਕੰਬੀ ਤੇ ਜੰਗ ਦੇ ਤੁਰਮ ਕਰਾ ਦਿੱਤੇ। ਜ਼ਬਰਦਸਤ ਖਾਂ ਰਾਜੇ ਅਜਮੇਰ ਚੰਦ ਕਹਿਲੂਰੀ ਨੂੰ; ਜੋ ਪਾਸ ਬੈਠਾ ਸੀ ਆਖਣ ਲੱਗਾਰਾਜਾ ਸਾਹਿਬ! ਦੇਖੋ ਸਿੱਖਾਂ ਦੀ ਚੜ੍ਹਾਈ, ਜੋ ਸਿਕੰਦਰ ਦੀ ਚੜ੍ਹਾਈ ਨੂੰ ਭੀ ਮਾਤ ਕਰਦੀ ਹੈ। ਔਹ ਦੇਖੋ! ਸਭ ਦੇ ਅੱਗੇ ਗੁਰੂ ਗੋਬਿੰਦ ਸਿੰਘ ਨੀਲੇ ਘੋੜੇ ਉੱਤੇ ਸੁਨੈਹਰੀ ਕਾਠੀ, ਜੜਾਊ ਤੇ ਸਬਜ਼ ਕਮਾਣ, ਜਿਗਾ, ਕਲਗੀ ਵਾਲੇ ਹਨ। ਜਿਸ ਜਗ੍ਹਾ ਵਿੱਚ ਬੜੇ ਬੜੇ ਕੀਮਤੀ ਹੀਰੇ ਚਮਕ ਰਹੇ ਹਨ। ਨਾਜ਼ਮ ਨੇ ਗੋਲਮਦਾਜ਼ਾਂ ਗੁਰੂ ਜੀ ਉੱਤੇ ਤੋਪ ਦਾ ਵਾਰ ਦੇ ਜਮਾਦਾਰ ਨੂੰ ਆਖਿਆਜੇ ਐਸ ਵੇਲੇ ਪਤਾ ਦਿਖਾਵੇਂ, ਗੁਰੂ ਨੂੰ ਉਡਾਵੇਂ, ਤਾਂ ਮੂੰਹ ਮੰਗਯਾ ਇਨਾਮ ਪਾਵੇਂ।ਓਸ ਨੇ ਸ਼ਿਸਤ ਬੰਨ੍ਹ ਕੇ ਤੋਪ ਦਾ ਗੋਲਾ ਚਲਾਯਾ, ਜੋ ਉੱਤੋਂ ਦੀ ਲੰਘ ਗਿਆ। ਇਸੇ ਭਾਂਤ ਪੰਜ ਫੈਲ ਕੀਤੇ। ਪੰਜੇ ਨਿਸਫ਼ਲ ਗਏ। ਭਲਾ ਓਸ ਅਕਾਲ ਦੇ ਪੁੱਤਰ ਨੂੰ; ਜਿਸ ਦੇ ਹੁਕਮ ਵਿੱਚ ਪੌਨ, ਪਾਣੀ, ਅਗਨੀ, ਸੂਰਜ, ਚੰਦ ਪਏ ਫਿਰਦੇ ਹਨ; ਤੋਪ ਦਾ ਗੋਲਾ ਕਿਉਂ ਲੱਗੇ? ਤਦੋਂ ਨੂੰ ਗੁਰੂ ਸਾਹਿਬ ਓਨ੍ਹਾਂ ਦੀ ਫੌਜ ਦੇ ਨੇੜੇ ਜਾ ਢੁੱਕੇ। ਬੰਦੂਕਾਂ ਤੀਰਾਂ ਦੀ ਬਰਖਾ ਹੋਣ ਲੱਗੀ। ਫੇਰ ਤਾਂ ਸਿੰਘਾਂ ਨੂੰ ਕੌਣ ਅਟਕਾਵੇ? ਤੀਰ, ਗੋਲੀ, ਮਾਰਦੇ ਹੋਏ ਅੱਗੇ ਨੂੰ ਹੀ ਵਧਦੇ ਚਲੇ ਗਏ। ਗੁਰੂ ਸਾਹਿਬ ਨੇ ਭੀ ਅਜੇਹੇ ਖਿੱਚ ਖਿੱਚ ਕੇ ਬਾਣ ਵਾਹੇ, ਜੋ ਇੱਕ ਇੱਕ ਅਨੇਕਾਂ ਨੂੰ ਬੇਧ ਕੇ ਪਾਰ ਪੈਂਦਾ ਰਿਹਾ। ਗਰਦ ਨੇ ਤੇ ਧੂੰਏ ਨੇ ਅਕਾਸ ਛਾ ਲੀਤਾ। ਘੋੜੇ ਜੁਆਨ ਬੇਅੰਤ ਮਾਰੇ ਗਏ। ਗੁਰੂ ਜੀ ਨੂੰ ਮੈਦਾਨ ਵਿੱਚ ਆਯਾਂ ਦੇਖ ਕੇ ਫੜਨ

ਵਾਸਤੇ ਨਾਜ਼ਮ ਨੇ ਆਪਣੀ ਫੌਜ ਬਹੁਤ ਅੱਗੇ ਲਧਾ ਲਯਾਂਦੀ, ਜਿਸ ਤੋਂ ਸਿੱਖ ਬੀ ਗ਼ੁੱਸਾ ਖਾ ਕੇ ਓਨ੍ਹਾਂ ਉੱਤੇ ਇਕੋ ਵਾਰੀ ਟੁੱਟ ਪਏ। ਫੇਰ ਤਾਂ ਤੀਰ ਬੰਦੂਕ ਭੀ ਰਹਿ ਗਿਆ। ਹੱਥੋ ਹੱਥੀ ਹੋ ਗਏ। ਸੈਂਕੜਯਾਂ ਦੇ ਸਿਰ, ਹੱਥ, ਪੈਰ, ਲਤਾਂ, ਬਾਹਾਂ ਬਿਖਰ ਗਈਆਂ। ਗੁਰੂ ਕੇ ਤੀਰ (ਜੋ ਦੂਰ ਖੜੇ ਮਾਰ ਰਹੇ ਸੇ) ਬੈਰੀਆਂ ਵਿੱਚ ਐਂਉਂ ਧਸਦੇ ਰਹੇ, ਜਿਕੂੰ ਬਰਮੀ ਵਿੱਚ ਸਰਪ। ਸਾੜ ਸਾੜ ਤੀਰ ਤੇ ਕਾੜ ਕਾੜ ਬੰਦੂਕਾਂ ਦੀ ਅੱਗੇ ਦਾੜ ਦਾੜ ਵਲਾਯਤੀ ਪਠਾਣ ਮੁਨਾਰਿਆਂ ਵਾਂਙੂੰ ਡਿੱਗ ਰਹੇ ਸੇ। ਸ਼ਾਹੀ ਹਾਕਮ ਤੇ ਰਾਜੇ ਤਾਂ ਆਪਣੀ ਫੌਜ ਨੂੰ ਗਾਲ੍ਹੀਆਂ ਦੇ ਦੇ ਮਸਾਂ ਮਸਾਂ ਅੱਗੇ ਕਰ ਕਰ ਲੜਾਉਂਦੇ ਸੇ ਤੇ ਗੁਰੂ ਕੇ ਸਿੱਖ ਆਪਣੇ ਧਰਮ ਦੀ ਲਾਜ ਰੱਖਣ ਵਾਸਤੇ ਆਪ ਤੋਂ ਆਪ ਇੱਕ ਤੋਂ ਇੱਕ ਅੱਗੇ ਹੋ ਕੇ ਲੜਦਾ ਸੀ। ਏਸ ਜੰਗ ਦਾ ਬਡਾ ਭਾਰੀ ਘਮਸਾਣ ਮਚਿਆ। ਲੋਥ ਉੱਤੇ ਲੋਥ ਚੜ੍ਹ ਗਈ। ਲੋਹੂ ਦੇ ਨਾਲੇ ਸਤਿਲੁਜ ਵੰਨੀ ਬਹਿ ਚਲੇ। ਧਰਤੀ ਅਰ ਜੋਧਯਾਂ ਦੇ ਬਾਣੇ ਤੇ ਬਰਛੀਆਂ, ਨੇਜ਼ੇ, ਤਲਵਾਰਾਂ ਸਭ ਲੋਹੂ ਨਾਲ ਤਰ ਹੋ ਰਹੇ ਸਨ। ਭਾਵੇਂ ਸ਼ਾਹੀ ਫੌਜ ਨੂੰ ਤੇ ਰਾਜਯਾਂ ਦੀ ਸੈਨਾਂ ਨੂੰ ਅਫ਼ਸਰ ਬੜੇ ਜ਼ੋਰ ਨਾਲ ਵੰਗਾਰ ਵੰਗਾਰ ਕੇ ਅਰ ਗਾਲ੍ਹੀਆਂ ਦੇ ਕਰ ਅੱਗੇ ਬਢਾ ਬਢਾ ਲੜਾਉਂਦੇ ਸੇ। ਪਰ ਤਾਂ ਬੀ ਓਹ ਮਰਨ ਤੋਂ ਡਰਦੇ ਜਾਨ ਬਚਾ ਕੇ ਹੀ ਲੜਦੇ ਸੇ। ਤਾਂ ਹੀਂ ਅੰਤ ਨੂੰ ਸ਼ਾਹੀ ਸੈਨਾਂ ਸਿੱਖਾਂ ਦੇ ਹੱਥ ਅਤੇ ਝੱਪਟ ਦੇਖ ਕੇ ਕੰਬਣ ਲੱਗ ਗਈ ਤੇ ਬਹਾਨੇ ਬਣਾ ਬਣਾ ਸਿਪਾਹੀ ਪਿੱਛੇ ਨੂੰ ਖ਼ਿਸਕਣ

( ਲੱਗ ਪਏ, ਜਿਸ ਤੋਂ ਬਹੁਤ ਸਾਰਾ ਹਿੱਸਾ ਮੈਦਾਨ ਜੰਗ ਦਾ ਖ਼ਾਲੀ ਦੇਖ ਕੇ ਸੂਬੇ ਨੇ ਖੁਦ ਹੀ ਆਪਣੀ ਫੌਜ ਪਿੱਛੇ ਹਟਾ ਲੀਤੀ। ਗੁਰੂ ਸਾਹਿਬ ਫਤੇ ਦਾ ਨਗਾਰਾ ਵਜਵਾਉਂਦੇ ਹੋਏ ਅਨੇਕ ਸ਼ਹੀਦਾਂ ਸਿੰਘਾਂ ਦੀਆਂ ਲੋਥਾਂ ਤੇ ਜ਼ਖ਼ਮੀਆਂ ਨੂੰ ਖੇਤ ਵਿੱਚੋਂ ਚੁਕਵਾ ਕੇ ਲੈ ਆਏ। ਗੁਰੂ ਸਾਹਿਬ ਦੇ ਏਸ ਹੱਲੇ ਦੇ ਜੰਗ ਦਾ ਤੁਰਕਾਂ ਨੂੰ ਬਡਾ ਭਾਰੀ ਅਰਮਾਨ ਲੱਗਾ। ਨਿਸਚੇ ਕਰ ਖੜੋਤੇ ਕਿ ਜੇਕਰ ਏਹੋ ਜੇਹੇ ਪੰਜ ਚਾਰ ਹੱਲੇ ਖ਼ਾਲਸੇ ਦੇ ਹੋਰ ਹੋਏ, ਤਾਂ ਫੇਰ ਸਾਡੀ ਹਾਰ ਹੋਣ ਵਿੱਚ ਕੋਈ ਦੇਰ ਨਹੀਂ। ਤਾਂ ਤੇ ਕੋਈ ਐਸਾ ਉਪਾਇ ਕਰੋ ਜਿਸ ਤੋਂ ਗੁਰੂ ਸਾਹਿਬ ਧੋਖਾ ਖਾ ਕੇ ਅਨੰਦਪੁਰ ਨੂੰ ਛੱਡ ਜਾਵੇ। ਸਿੰਘਾਂ ਨੂੰ ਹੌਸਲਾ ਤਾਂ ਹੋ ਹੀ ਗਿਆ ਸੀ। ਏਸ ਕਰ ਕੇ ਦੂਜੇ ਦਿਨ ਦੂਸਰੇ ਕਿਲਯਾਂ ਵਾਲੇ ਸਿੰਘਾਂ ਨੇ ਸਾਹਿਬ ਅਜੀਤ ਸਿੰਘ ਜੀ ਨੂੰ (ਜੋ ਉਨ੍ਹਾਂ ਦਾ ਕਮਾਨੀਅਰ ਸੀ) ਨਾਲ ਲੈ ਕੇ ਪਹਿਰ ਦੇ ਤੜਕੇ ਕਿਲ੍ਹੇ ਲੋਹਗੜ੍ਹ ਤੇ ਹੋਲਗੜ੍ਹ ਵਿੱਚੋਂ ਨਿੱਕਲ ਕੇ ਸੁੱਤੇ ਪਏ ਹੀ ਤੁਰਕ ਜਾ ਦਬਾਏ। ਭਾਵੇਂ ਪਹਿਰੇ ਬਿਕਟਾਂ ਵਾਲਯਾਂ ਨੇ ਫੌਜ ਦੇ ਅਫਸਰਾਂ ਨੂੰ ਖ਼ਬਰ ਭੀ ਕਰ ਦਿੱਤੀ ਸੀ, ਪਰ ਪੈਂਦੜਾਂ ਨੇ ਸੋਝੀ ਨਾ ਲੈਣ ਦਿੱਤੀ। ਜਵਾਰ ਜੇਹੀ ਵੱਢਣ ਡਹਿ ਪਏ। ਬੇਅੰਤ ਤੁਰਕਾਂ ਦੇ ਹੱਥ, ਪੈਰ ਸਿਰ ਟੁਕ ਸਿੱਟੇ। ਫੇਰ ਜਦ ਸਾਰੇ ਲਸ਼ਕਰ ਨੂੰ ਅਫਸਰਾਂ ਨੇ ਅਤਿ ਸ਼ੀਘ੍ਰ ਤਯਾਰ ਕਰ ਕੇ ਇਕੋ ਵਾਰੀ ਸਿੰਘਾਂ ਉੱਤੇ ਝੁਕਾ ਦਿਤਾ ਤੇ ਭਾਵੇਂ ਮਤਾਬ ਚੜ੍ਹਾਏ। ਤਾਂ ਭੀ ਘੁਸਮੁਸਾ ਜੇਹਾ ਰਹਿਣੇ ਕਰ ਚੰਗੀ ਤਰ੍ਹਾਂ ਆਪਣੇ ਪਰਾਏ ਦੀ ਪਛਾਣ ਨਾ ਹੋਣੇ ਕਰ ਸੈਂਕੜੇ ਸਿਪਾਹੀ ਬਾਦਸ਼ਾਹੀ ਤੇ ਪਹਾੜੀ ਆਪਸ ਵਿੱਚ ਲੜ ਕੇ ਕੱਟ ਮਰੇ। ਕੁਛ ਸਿੰਘਾਂ ਨੇ ਮਾਰੇ, ਕੁੱਟੇ। ਤਦੋਂ ਨੂੰ ਦਿਨ ਚੜ੍ਹ ਗਿਆ। ਤੁਰਕੀ ਦਲ ਸਮੰੁਦਰ ਵਾਂਙੂੰ ਉੱਛਲ ਕੇ ਆ ਪਿਆ। ਪਰ ਸਾਹਿਬ ਅਜੀਤ ਸਿੰਘ ਜੀ ਨੇ ਸਿੰਘਾਂ ਨੂੰ ਪਿਛਾਹਾਂ ਮੋੜ ਲੀਤਾ। ਓਨ੍ਹਾਂ ਦੇ ਘੇਰੇ ਵਿੱਚ ਆਉਣ ਤੋਂ ਬਚਾ ਲੀਤੇ। ਲੜਦੇ ਭਿੜਦੇ ਮਰਦੇ ਮਾਰਦੇ ਹੋਏ ਸਿੰਘਾਂ ਦੇ ਪਿੱਛੇ ਹੀ ਤੁਰਕ ਸ਼ਹਿਰ ਅਨੰਦਪੁਰ ਵਿੱਚ ਆ ਵੜੇ। ਜਦ ਅੱਧੇ ਕੁ ਸ਼ਹਿਰ ਵਿੱਚ ਸ਼ਾਹੀ ਫੌਜ ਨੇ ਲੁੱਟ ਦਾ ਹੱਥ ਮਾਰ ਲੀਤਾ, ਤਦੋਂ ਨੂੰ ਅਜੀਤ ਸਿੰਘ ਜੀ ਭਾਵੇਂ ਜ਼ਖ਼ਮੀ ਸੇ, ਪਰ ਤਾਜੇ ਘਾਹ ਹੋਣੇ ਕਰ ਬੀਰ ਰਸ ਦੇ ਪ੍ਰੇਰੇ ਹੋਏ ਖਾਲਸੇ ਨੂੰ ਲੈ ਕੇ ਤੁਰਕਾਂ ਉੱਤੇ ਓਨ੍ਹਾਂ ਗਲੀਆਂ ਦੇ ਰਸਤੇ ਜਿਨ੍ਹਾਂ ਦੀ ਤੁਰਕਾਂ ਨੂੰ ਖ਼ਬਰ ਨਹੀਂ ਸੀ ਆ ਪਏ। ਏਹ ਖ਼ਬਰ ਸੁਣ ਕੇ ਗੁਰੂ ਸਾਹਿਬ ਜੀ ਭੀ ਆ ਪਹੁੰਚੇ। ਬੰਦੂਕਾਂ, ਤੀਰਾਂ, ਤਲਵਾਰਾਂ ਦੀ ਫੰਡ ਨਾਲ ਤੁਰਕਾਂ ਨੂੰ ਨਗਰੀ ਤੋਂ ਬਾਹਰ ਕੱਢ ਦਿੱਤਾ। ਏਹੋ ਜੇਹੇ ਦੋ ਤਿੰਨ ਹੱਲਯਾਂ ਦੇ ਹੱਥ ਸਿੰਘਾਂ ਦੇ ਦੇਖ ਕੇ ਸ਼ਾਹੀ ਅਫਸਰ ਮੂੰਹ ਵਿੱਚ ਉਂਗਲਾਂ ਪਾ ਕੇ ਹੈਰਾਨੀ ਦੇ ਨਾਲ ਰਾਜੇ ਕਹਿਲੂਰੀ ਤੋਂ ਪੁੱਛਣ ਲੱਗੇ, ਏਹ ਸਬੱਬ ਮਲੂਮ ਨਹੀਂ ਹੁੰਦਾ ਕਿ ਅਜੇਹੇ ਲੜਾਕੇ ਨਿਰਭੈ ਸੂਰਬੀਰ ਸਿੱਖ ਗੁਰੂ ਪਾਸ ਕਿੱਥੋਂ ਆ ਕੱਠੇ ਹੋਏ? ਅਤੇ ਅਜੇਹੀ ਬਾਂਦਰੀ ਤੇ ਸ਼ਕਤੀ ਏਨ੍ਹਾਂ ਵਿੱਚ ਕਿੱਥੋਂ ਪੈ ਗਈ, ਜੋ ਸਾਨੂੰ ਭਤੀਜ ਕਰ ਕੇ ਭੀ ਨਹੀਂ ਸਮਝਦੇ।ਰਾਜਾ ਅਜਮੇਰ ਚੰਦ ਬੋਲਯਾਹਜ਼ਰਤ! ਨਹੀਂ ਜਾਣੀਦਾ ਕਿ ਗੋਬਿੰਦ ਸਿੰਘ ਨੇ ਅੰਮ੍ਰਿਤ ਵਿੱਚ ਕੇਹਾ ਜਾਦੂ ਪਾਯਾ ਹੈ। ਜੋ ਕੋਈ ਬਣੀਆਂ ਲੁਹਾਰ, ਤ੍ਰਖਾਨ, ਨਾਈ, ਛੀਂਬਾ, ਕਹਾਰ, ਜੱਟ ਅੰਮ੍ਰਿਤ ਛਕ ਲੈਂਦਾ ਹੈ, ਓਹ ਓਸੇ ਵੇਲੇ ਆਪ ਨੂੰ ਸੋਢ ਬੰਸ ਛਤ੍ਰੀ ਮੰਨ ਗਿੱਦੜ ਤੋਂ ਸ਼ੇਰ, ਰਾਈ ਤੋਂ ਪਹਾੜ ਬਣ ਬੈਠਦਾ ਹੈ।ਮੁਗਲਾਂ, ਪਠਾਣਾਂ, ਰਾਜਪੂਤ ਆਦਿਕ ਬਹਾਦਰ ਕੌਮਾਂ ਨੂੰ ਤਾਂ ਟਿਚ ਕਰ ਕੇ ਜਾਣਦੇ ਹਨ। ਆਪ ਨੂੰ ਸ਼ੇਰ, ਹੋਰ ਸਭ ਨੂੰ ਬੱਕਰੀ ਭੇਡ। ਆਪ ਨੂੰ ਖਾਲਸਾ ਹੋਰਨਾਂ ਨੂੰ ਚੁਰਾਸੀ ਦੇ ਜੀਵ ਤੁੱਛ ਮੰਨ ਕੇ ਦਬਾ ਲੈਂਦੇ ਹਨ, ਕਿਸੇ ਤਰ੍ਹਾਂ ਭੀ ਕਿਸੇ ਤੋਂ ਡਰਦੇ ਨਹੀਂ। ਮਰਨ ਮਾਰਨ ਨੂੰ ਹਰ ਵੇਲੇ ਤਿਆਰ ਰਹਿੰਦੇ ਹਨ। ਸੂਰਬੀਰਤਾ, ਸਿਦਕ, ਹਠ, ਜਪ ਤਾਂ ਏਨ੍ਹਾਂ ਵਿੱਚ ਗੁਰੂ ਨੇ ਕੁੱਟ ਕੁਟ ਭਰ ਦਿੱਤਾ ਹੈ। ਏਹੋ ਜੇਹੀ ਸਿੰਘਾਂ ਦੀ ਮਹਿਮਾ ਸੁਣ ਤੇ ਹੱਥ ਵੇਖ ਕੇ ਸੂਬੇਦਾਰ ਨੇ ਜਦ ਹੋਰ ਕਿਸੇ ਪ੍ਰਕਾਰ ਕਿਲ੍ਹਾ ਫਤੇ ਹੁੰਦਾ ਨਾ ਵੇਖਯਾ, ਤਾਂ ਅਨੰਦਪੁਰ ਦੇ ਚੁਫੇਰੇ ਦੂਹਰੇ ਚੌਹਰੇ ਪਹਿਰੇ ਬੈਠਾ ਕੇ ਤਕੜਾਈ ਕਰ ਦਿੱਤੀ ਕਿ ਕੋਈ ਚੀਜ਼ ਅੰਦਰ ਜਾਵੇ ਆਵੇ ਨਾ। ਭਾਵੇਂ ਤੁਰਕਾਂ ਨੇ ਏਸ ਭਾਂਤ ਬਥੇਰੀ ਤਕੜਾਈ ਕੀਤੀ, ਪਰ ਫੇਰ ਭੀ ਸਿੰਘ ਵੇਲੇ

( ਕੁਵੇਲੇ ਛਾਪੇ ਮਾਰ ਮਾਰ ਗ਼ੁਜ਼ਾਰਾ ਕਰਦੇ ਰਹੇ ਅਤੇ ਮਿਰਜ਼ਾ ਸਦੀਕ ਬੇਗ, ਗੁਲ ਬੇਗ, ਅਜ਼ੀਬ ਖਾਂ, ਹੈਬਤ ਖਾਂ ਵਰਗੇ ਬੜੇ ਬੜੇ ਸ਼ਾਹੀ ਅਫਸਰ ਤੇ ਰਾਜਾ ਜਸਵਾਲੀਆ ਮਦਨ ਸਿੰਘ ਬਿਜੜਵਾਲੀਆ, ਉਦੇ ਸਿੰਘ ਡਢਵਾਲੀਆ, ਧਰਮ ਚੰਦ ਬਾਕੀ ਕੈਂਥਲ, ਕਹਿਲੂਰੀ ਵਲੋਂ ਜੋ ਗੁੱਜਰ ਤੇ ਰੰਘੜ ਗਿਣਤੀ ਦੇ ਯੋਧੇ ਸੇ; ਬਹੁਤ ਮਾਰ ਸਿੱਟੇ। ਸ਼ਾਹੀ ਸੈਨਾ ਨੂੰ ਇੱਕ ਰਾਤ ਭੀ ਚੈਨ ਨਾ ਲੈਣ ਦਿੱਤੀ। ਜੀਕੂੰ ਪਿੰਜਰੇ ਵਿਚਲੇ ਸ਼ੇਰ ਦੇ ਨੇੜੇ ਹਾਥੀ ਵਰਗੇ ਭੀ ਬਲੀ ਚੌਪਾਏ ਨਹੀਂ ਜਾਂਦੇ, ਤਿਉਂ ਤੁਰਕ, ਪਹਾੜੀਏ, ਸਿੰਘਾਂ ਤੋਂ ਡਰਦੇ ਦੂਰ ਦੂਰ ਡੇਰੇ ਲਾ ਬੈਠੇ, ਨੇੜੇ ਕਿਲ੍ਹੇ ਦੇ ਕੋਈ ਨਾ ਆਵੇ।

( ,

, । । । , , ? ! । , , , । , । । , । । , । । , ! , । । । ! । , । । । , । । , , । । । ( ) । । । । । । । । । ।

( ਲਸ਼ਕਰ ਤੇ ਛਾਪਾ ਮਾਰ, ਲੁੱਟ ਪੁੱਟ ਕੇ ਮੁੜ ਆਪਣੇ ਆਪਣੇ ਕਿਲ੍ਹੇ ਵਿੱਚ ਜਾ ਬੈਠਦੇ। ਓੜਕ ਨਾਜ਼ਮ ਵਜ਼ੀਰ ਖਾਂ ਨੇ ਢੰਡੋਰਾ ਫਿਰਾ ਦਿੱਤਾ ਕਿ ਜੋ ਕੋਈ ਅਨੰਦਪੁਰ ਨਿਵਾਸੀ, ਗੁਰੂ ਜੀ ਨੂੰ ਯਾਂ ਸਿੱਖਾਂ ਨੂੰ ਕੋਈ ਵਸਤ ਉਧਾਰੀ ਯਾ ਕੀਮਤ ਲੈ ਕੇ ਦੇਵੇਗਾ, ਉਸ ਦਾ ਘਰ ਬਾਰ ਧਨ ਮਾਲ ਸਭ ਜ਼ਬਤ ਕਰ ਕੇ ਕੈਦ ਦੀ ਸਜ਼ਾ ਦਿੱਤੀ ਜਾਊ। ਏਧਰ ਗੁਰੂ ਜੀ ਦੀਵਾਨ ਲਾ ਕੇ ਸਿੱਖਾਂ ਨੂੰ ਸੱਚੇ ਸਿਦਕ ਰੱਖਣ ਦਾ ਉਪਦੇਸ਼ ਦੇ, ਬਾਰਬਾਰ ਏਹ ਬ੍ਰਹਮ ਗਿਆਨ ਕਲਿਆਣ ਦਾ ਇੱਕ ਦ੍ਰਿੜ ਕਰਾਂਵਦੇ ਸੇ ਜੰਗ ਦੌਰਾਨ ਵੀ ਗੁਰੂ ਜੀ ਵਲੋਂ ਆਤਮ ਗਿਆਨ ਦਾ ਉਪਦੇਸ਼ ਕਿ ਤੁਸੀਂ ਆਪ ਨੂੰ ਸਦਾ ਹੀ ਦੇਹ ਤੋਂ ਐਉਂ ਵੱਖਰਾ ਜਾਣੋਂ, ਜੀਕੂੰ ਰਥ ਵਿੱਚ ਬੈਠਣ ਵਾਲਾ ਰਥ ਤੋਂ ਵੱਖਰਾ ਹੁੰਦਾ ਹੈ। ਏਹ ਦੇਹ ਰਥ ਹੈ। ਇੰਦ੍ਰੀਆਂ ਘੋੜੇ, ਮਨ ਰਥਵਾਹੀ, ਵਾਸ਼ਨਾ ਰੂਪੀ ਵਾਗਾਂ ਮਨ ਦੇ ਹੱਥ ਵਿੱਚ ਹਨ। ਜਿੱਧਰ ਚਾਹੁੰਦਾ ਹੈ ਓਧਰ ਇੰਦ੍ਰੀਆਂ ਨੂੰ ਚਲਾਉਂਦਾ ਹੈ। ਆਤਮਾ ਰਥ ਦਾ ਮਾਲਕ ਰੱਥ ਵਿੱਚ ਬਿਰਾਜਮਾਨ ਹੈ। ਗੁਰਮੁਖ ਮਨ

, ਚੰਗੇ ਰਾਹ ਰਥ ਨੂੰ ਚਲਾ ਕੇ ਆਤਮਾ ਨੂੰ ਲੋਕ ਪ੍ਰਲੋਕ ਦਾ ਸੁਖ ਭੁਗਾਉਂਦਾ ਹੈ। ਮਨਮੁਖ ਮਨ , ਖੋਟੇ ਰਾਹ ਪਾ ਕੇ ਰਬ ਨੂੰ ਤੇ ਆਤਮਾ ਨੂੰ ਦੁਖੀ ਕਰ ਛੱਡਦਾ ਹੈ। ਤਾਂ ਤੇ ਮਨ ਨੂੰ ਸੁਧਾਰਨਾ ਤੇ ਆਪ ਨੂੰ ਦੇਹ ਤੋਂ ਨਿਆਰਾ ਮੰਨ ਰੱਖਣਾ ਚਾਹੀਏ। ਦੇਹ ਦੇ ਦੁੱਖ ਸੁਖ ਆਤਮਾ ਵਿੱਚ ਕਦੇ ਨਾ ਮੰਨਣੇ। ਜੋ ਪਦਵੀ ਬ੍ਰਹਮ ਗਯਾਨੀ ਤੇ ਜੋਗੀ ਜਨਾਂ ਨੂੰ ਪ੍ਰਾਪਤ ਹੁੰਦੀ ਹੈ, ਓਹੋ ਪਰਮ ਪਦ ਸਾਮ੍ਹਣੇ ਮੱਥੇ ਜੰਗ ਵਿੱਚ ਜੁੱਝਣ ਵਾਲੇ ਸੂਰਬੀਰਾਂ ਨੂੰ ਲੱਭਦੀ ਹੈ। ਜਿਸ ਪਦਵੀ ਲਈ ਰਾਜੇ ਰਾਜ ਛੱਡ, ਤਪ, ਜਪ, ਤੀਰਥ, ਵਰਤ, ਨੇਮ ਕਰਦੇ ਤੇ ਭਗਤ ਭਗਤੀ, ਯੋਗੀ ਯੋਗ ਸਾਧਨ ਕਰਦੇ; ਜਿਸ ਬ੍ਰਹਮ ਲੋਕ ਸੱਚਖੰਡ ਦੇ ਬਾਂਛਿਤ ਅਖੰਡ ਸੁਖਾਂ ਲਈ ਹਿਮਾਲੇ ਵਿੱਚ ਜਾ ਕੇ ਦੇਹ ਗਾਲਦੇ ਹਨ, ਕੋਈ ਜ਼ੱਰਰਾ ਜ਼ੱਰਰਾ ਕੱਟ ਕੱਟ ਅੱਗ ਵਿੱਚ ਹੋਮਦੇ ਹਨ, ਕੋਈ ਕਰਵਤ ਲੈਂਦੇ, ਕੋਈ ਦੰਡਵਤਾਂ ਕਰ ਚਾਰ ਧਾਮ ਪਰਸਦੇ ਹਨ, ਹੋਰ ਕਈ ਪ੍ਰਕਾਰ ਦੀ ਸਾਧਨਾ ਸਰਾਹਦੇ ਹਨ; ਸੋ ਪਦਵੀ ਧਰਮ ਯੁੱਧ ਵੈਰੀਆਂ ਨੂੰ ਮਾਰ ਕੇ ਸ਼ਹੀਦ ਹੋਣ ਵਾਲੇ ਸੂਰਮੇ ਅੱਖ ਦੇ ਫੇਰ ਵਿੱਚ ਪਾ ਲੈਂਦੇ ਹਨ। ਏਸ ਗੁਰੂ ਕੇ ਉਪਦੇਸ਼ ਨੂੰ ਦਿਢ ਧਾਰਨ ਕਰ, ਸਿੰਘ ਆਪਣੇ ਆਪਣੇ ਪਹਿਰੇ ਵੇਲੇ ਮੋਰਚਿਆਂ ਵਿੱਚ ਜਾ ਕੇ ਬੰਦੂਕਾਂ ਚਲਾਉਂਦੇ ਤੇ ਸ਼ਬਦ ਪੜ੍ਹਦੇ ਰਹਿੰਦੇ। ਪਹਿਰਾ ਦੇ, ਇਸ਼ਨਾਨ ਖਾਨ, ਪਹਿਰਾਨ ਕਰ ਕੇ ਸਤਸੰਗ ਕਰਦੇ। ਇੱਕ ਸਿੱਖ ਦੂਜੇ ਨੂੰ ਅਪਣੇ ਪ੍ਰਾਣਾਂ ਤੋਂ ਪਯਾਰਾ ਜਾਣ ਕੇ ਉਸ ਦੀ ਟਹਿਲ ਸੇਵਾ ਵਿੱਚ ਤਤਪਰ ਰਹਿੰਦਾ। ਕਦੇ ਕਦੇ ਦਾਉ ਤੱਕਦੇ ਤੁਰਕੀ ਦਲ ਤੇ ਹੱਲਾ ਕਰ ਕੇ ਜਾ ਪੈਂਦੇ ਤੇ ਮਾਰ ਕੁੱਟ ਲੁੱਟ ਪੁੱਟ ਕੇ ਚਲੇ ਆਉਂਦੇ। ਏਸੇ ਭਾਂਤ ਕਿੰਨਾਂ ਚਿਰ ਬੀਤ ਗਿਆ। ਗੁਰੂ ਜੀ ਤੀਜੇ ਪਹਿਰ ਕਿਲ੍ਹੇ ਤੋਂ ਬਾਹਰ ਸੁਚੇਤ ਹੋਣ ਗਏ ਗੁਰੂ ਜੀ ਦੇ ਤੀਰ, ਕਰਾਮਾਤ ਨਹੀਂ ਕਰਤਬ ਇੱਕ ਜਗ੍ਹਾ ਬੈਠ ਗਏ। ਦੂਰਬੀਨ ਨਾਲ ਦੇਖਣ ਲੱਗੇ ਤਾਂ ਮਲੂਮ ਹੋਯਾ ਕਿ ਇੱਕ ਸਾਲਮਲੀ ਬ੍ਰਿਛ ਹੇਠਾਂ (ਜੋ ਓਥੋਂ ਢਾਈ ਕੋਹ ਸੀ) ਪਲੰਘ ਤੇ ਬੈਠੇ ਸੂਬਾ ਵਜ਼ੀਦ ਖਾਂ ਤੇ ਜਬਰਦਸਤ ਖਾਂ ਸ਼ਤਰੰਜ ਖੇਡਦੇ ਹਨ ਤੇ ਹੋਰ ਭੀ ਬਹੁਤ ਸਾਰੇ ਅਮੀਰ ਫ਼ੌਜੀ ਅਫ਼ਸਰ ਪਾਸ ਬੈਠੇ ਬਾਤਾਂ ਕਰ ਰਹੇ ਹਨ। ਗੁਰੂ ਸਾਹਿਬ ਜੀ ਨੇ ਸੁਭਾਵਕ ਹੀ ਧਨੁਖ ਖਿੱਚ ਕੇ ਐਸਾ ਤੀਰ ਮਾਰਿਆ, ਜੋ ਉਸ ਦੇ ਪਲੰਗ ਦੇ ਸਿਰ੍ਹਾਣੇ ਦੇ ਪਾਵੇ ਵਿੱਚ ਜਾ ਗੱਡਿਆ ਗਿਆ, ਜਿਸ ਨੂੰ ਬੜੇ ਜ਼ੋਰ ਨਾਲ ਖਿੱਚ ਕੇ ਜ਼ਬਰਦਸਤ ਖਾਂ ਨੇ ਕੱਢਿਆ। ਸੁਨੈਹਰੀ ਮੁਖੀ ਵਾਲਾ ਤੀਰ ਗੁਰੂ ਕਾ ਸਮਝ

ਕੇ ਸਭ ਹੈਰਾਨ ਹੋ, ਤੋਬਾ ਤੋਬਾ ਕਰ ਕੇ ਆਖਣ ਲੱਗੇਦੇਖੋ ਭਾਈ! ਢਾਈ ਕੋਸ ਤੀਰ ਨੇ ਆ ਕੇ ਲੱਕੜੀ ਵਿੱਚ ਧਸ ਜਾਣਾ! ਐਡੀ ਤਾਕਤ ਤਾਂ ਰੁਸਤਮ ਵਿੱਚ ਭੀ ਨਹੀਂ ਹੋਈ। ਏਹ ਕਰਾਮਾਤ ਦਾ ਕੰਮ ਹੈ। ਓਨ੍ਹਾਂ ਜਾਣ ਬੁੱਝ ਕੇ ਪਾਵੇ ਨੂੰ ਮਾਰਿਆ ਹੈ। ਜੇ ਸਾਨੂੰ ਮਾਰਨਾ ਹੁੰਦਾ, ਤਾਂ ਬੇਸ਼ਕ ਮਾਰ ਸੁੱਟਦੇ। ਏਸ ਤੀਰ ਨੇ ਤਾਂ ਤੋਪ ਦਾ ਗੋਲਾ ਮਾਤ ਕੀਤਾ ਹੈ।ਤਦੋਂ ਨੂੰ ਗੁਰੂ ਜੀ ਨੇ ਓਨ੍ਹਾਂ ਦਾ ਸੰਸਾ ਦੂਰ ਕਰਨ ਲਈ ਦੂਜਾ ਤੀਰ ਚਿੱਠੀ ਬੰਨ੍ਹ ਕੇ ਚਲਾ ਦਿੱਤਾ। ਸੋ ਓਹ ਦਰੱਖਤ ਦੇ ਡਾਲ ਵਿੱਚ ਜਾ ਧਸਿਆ। ਸੂਬੇ ਨੇ ਉਸ ਨੂੰ ਉੱਤ੍ਰਾ ਕੇ ਚਿੱਠੀ ਪੜ੍ਹੀ, ਤਾਂ ਹੋਰ ਭੀ ਅਚਰਜ ਮੰਨਿਆ। ਕਿਉਂਕਿ ਉਸ ਚਿੱਠੀ ਵਿੱਚ ਗੁਰੂ ਜੀ ਨੇ ਲਿਖਿਆ ਸੀ ਕਿ ਏਹ ਕਰਤਬ ਹੈ, ਕਰਾਮਾਤ ਨਹੀਂ। ਕਰਾਮਾਤ

( ਕਹਿਰ ਦਾ ਨਾਮ ਹੈ। ਸੱਚੇ ਸੂਰਬੀਰ, ਉੱਤਮ ਪੁਰਸ਼ ਕਿਸੇ ਤੇ ਕਹਿਰ, ਜਬਰ ਨਹੀਂ ਕਰਦੇ। ਹਰ ਵੇਲੇ ਪ੍ਰਮੇਸ਼ਰ ਦੇ ਭੈ ਵਿੱਚ ਵਰਤਦੇ ਹਨ। ਹੋਰ ਜੋ ਤੁਸੀਂ ਕਿਹਾ, ਗੁਰੂ ਚਾਹੇ ਤਾਂ ਸਾਨੂੰ ਏਥੇ ਹੀ ਮਾਰ ਦੇਵੇ, ਸੋ ਠੀਕ ਹੈ। ਪਰ ਅਸੀਂ ਦਗਾ, ਛਲ, ਫਰੇਬ ਨਹੀਂ ਕਰਦੇ। ਜੰਗ ਵਿੱਚ ਮੁਕਾਬਲੇ ਪੁਰ ਆਏ ਨੂੰ ਮਾਰਨਾ ਧਰਮ ਜਾਣਦੇ ਹਾਂ। ਏਹ ਚਿੱਠੀ ਪੜ੍ਹ ਸੁਣ ਕੇ ਸਭ ਅਮੀਰ ਹੋਰ ਭੀ ਵਧੇਰੇ ਹੈਰਤ ਵਿੱਚ ਹੋ ਗਏ ਕਿ ਜੋ ਜੋ ਗੱਲਾਂ ਅਸਾਂ ਪਹਿਲੇ ਤੀਰ ਆਯਾਂ ਕੀਤੀਆਂ ਸਨ, ਨਾਲੇ ਤਾਂ ਓਹ ਗੱਲਾਂ ਲਿਖ ਦਿਤੀਆਂ ਨੇ ਤੇ ਨਾਲ ਲਿਖਦੇ ਹਨ ਕਿ ਅਸੀਂ ਕਰਾਮਾਤ ਨਹੀਂ ਵਿਖਾਉਂਦੇ। ਕਰਾਮਾਤ ਕਹਿਰ ਦਾ ਨਾਉਂ ਹੈ। ਵਜ਼ੀਦ ਖਾਂ ਬੋਲਯਾਭਾਈ ਮੀਆਂ! ਤੁਸੀਂ ਏਹ ਸਮਝ

ਨਹੀਂ ਰੱਖਦੇ। ਅਰ ਗੁਰੂ ਜੀ ਸੱਚ ਲਿਖਦੇ ਹਨ। ਏਹ ਕਰਾਮਾਤ ਨਹੀਂ ਕਿਹਾ ਸੀ। ਇਲਮ ਬੁੱਧੀ ਦੀ ਸਫ਼ਾਈ ਤੋਂ ਹੁੰਦਾ ਹੈ। ਸਾਡੀਆਂ ਗੱਲਾਂ ਓਨ੍ਹਾਂ ਨੇ ਕਿਆਸ ਨਾਲ ਐਉਂ ਜਾਣ ਲਈਆਂ ਕਿ ਤੀਰ ਗਏ ਤੋਂ ਏਸ ਵੇਲੇ ਏਹੋ ਜੇਹੀਆਂ ਗੱਲਾਂ ਜ਼ਰੂਰ ਹੁੰਦੀਆਂ ਹੋਣਗੀਆਂ। ਖਾਂ ਸਾਹਿਬ ਜੀ! ਏਹ ਤਾਕਤ ਖ਼ੁਦਾ ਦਾਦ ਹੈ। ਏਹ ਗੁਰੂ ਭੀ ਓਸ ਗੁਰੂ ਨਾਨਕ ਤੋਂ ਕੁਛ ਘਟ ਨਹੀਂ, ਜਿਸ ਨੇ ਸਾਰੇ ਹਿੰਦੂ, ਮੁਸਲਮਾਨ ਅਪਨੇ ਮੁਰੀਦ ਕਰ ਲੀਤੇ ਸਨ। ਨਹੀਂ ਮਲੂਮ, ਏਨ੍ਹਾਂ ਪਹਾੜੀਆਂ ਰਾਜਿਆਂ ਨਾਲ ਏਸ ਗੁਰੂ ਦਾ ਕੀ ਵੱਟ ਪੈ ਗਿਆ ਜੋ ਐਡਾ ਬਾਦ ਗੁਰੂ ਜੀ ਨਾਲ ਰੱਖਦੇ ਹਨ। ਸੋ ਕਈ ਵਾਰ ਸ਼ਾਹੀ ਸੈਨਾ ਨੂੰ ਭੀ ਚੜ੍ਹਾ ਚੜ੍ਹਾ ਲਯਾਏ, ਪਰ ਫਤੇ ਨਾ ਪਾਈ।ਰਾਜਾ ਕਹਿਲੂਰੀ ਬੋਲਿਆਗੁਰੂ ਪਾਸ ਸਾਰੀ ਦੁਨੀਆਂ ਦੇ ਚੋਰ, ਧੜਵੈਲ ਗਿਣਤੀ ਦੇ ਜ਼ੋਰਾਵਰ ਜੋਧੇ ਹਨ; ਜੋ ਦਸ ਦਸ

ਨੂੰ ਇਕੋ ਇੱਕ ਕਾਫੀ ਹੈ। ਏਨ੍ਹਾਂ ਨੇ ਸਾਡਾ ਦੇਸ ਲੁੱਟ ਕੁੱਟ ਕੇ ਵੈਰਾਨ ਤੇ ਸਾਨੂੰ ਹੈਰਾਨ ਕਰ ਛੱਡਯਾ ਹੈ, ਜਿਸ ਕਰ ਕੇ ਅਸੀਂ ਕਈ ਵਾਰੀ ਬਾਈ ਧਾਰ ਦਾ ਰਾਜੇ ਲੜ ਲੜ ਕੇ ਹਾਰ ਗਏ ਹਾਂ। ਤਾਂ ਹੀ ਸ਼ਾਹੀ ਫੌਜ ਚੜ੍ਹਾ ਕੇ ਲਿਆਂਦੀ ਹੈ। ਆਪਣੀ ਕਸਰ ਰੱਖ ਕੇ ਫਰਯਾਦੀ ਨਹੀਂ ਗਏ। ਖਾਂ ਜੀ! ਅਜੇ ਤੁਹਾਨੂੰ ਏਸ ਗੁਰੂ ਦੇ ਹੱਥ ਨਹੀਂ ਲੱਗੇ, ਜਿਸ ਦੀ ਤਾਰੀਫ਼ ਕਰਦੇ ਹੋ। ਰਾਤ ਨੂੰ ਤਾਂ ਓਸੇ ਤੋਂ ਡਰਦਿਆਂ ਤੇ ਸਦਾ ਪੱਦ ਪਏ ਨਿਕਲਦੇ ਹਨ। ਪਲ ਭਰ ਭੀ ਨੀਂਦ ਨਹੀਂ ਲੈ ਸਕਦੇ। ਅੱਭੜਵਾਹੇ ਉੱਠ ਉੱਠ ਕੇ ਸਿੱਖ ਆਏ, ਸਿੱਖ ਆਏਪੁਕਾਰਨ ਲਗ ਜਾਂਦੇ ਹੋ ਤੇ ਸਾਰਾ ਲਸ਼ਕਰ ਤੁਹਾਡਾ ਥਰ ਥਰ ਪਿਆ ਕੰਬਦਾ ਹੈ। ਏਨ੍ਹਾਂ ਦੇ ਨਾਮ ਭੀ ਸਿੰਘ ਹਨ ਤੇ ਕੰਮ ਭੀ ਸੱਚਮੁਚ ਸਿੰਘਾਂ ਵਾਲੇ ਹੀ ਕਰ ਰਹੇ ਹਨ। ਜੇ ਅਸੀਂ ਝੂਠ ਮੂਠ ਗੁਰੂ ਨਾਲ ਵਾਦ ਕਰਦੇ ਹਾਂ, ਤਾਂ ਤੁਸੀਂ ਕਿਉਂ ਉਨ੍ਹਾਂ ਤੋਂ ਡਰਦੇ ਦੂਰ ਦੂਰ ਡੇਰੇ ਲਾਏ ਹਨ। ਜ਼ਰਾ ਮੋਰਚੇ ਤਾਂ ਅੱਗੇ ਵਧਾਓ। ਦੇਖੋ ਫੇਰ ਤੁਹਾਨੂੰ ਬੱਕਰੀਆਂ ਨੂੰ ਬਘਿਆੜ ਪਾੜ ਪਾੜ ਸੁੱਟਦੇ ਹਨ ਕਿ ਨਹੀਂਜ਼ਬਰਦਸਤ ਖਾਂ ਬੋਲਿਆਤਾਂ ਹੀ ਤਾਂ ਅਸੀਂ ਲਾਠੀ ਬਚਾ ਕੇ ਸੱਪ ਮਾਰਨ ਵਾਂਙੂੰ ਏਨ੍ਹਾਂ ਸ਼ੇਰਾਂ ਨੂੰ ਭੁੱਖ ਦੇ ਧੋਖੇ ਮਾਰਨ ਦਾ ਉਪਾਵ ਕਰ ਛੱਡਿਆ ਹੈ। ਤਦੋਂ ਨੂੰ ਰਾਤ ਪੈਣ ਕਰ ਕੇ ਸੂਬੇ ਨੇ ਸੱਯਦ ਸ਼ਰਫਅਲੀ, ਫ਼ਜ਼ਲ ਸ਼ਾਹ ਕਮਰਬੇਗ ਖਾਂ ਆਦਿਕ ਨਾਮੀ ਨਾਮੀ ਅਫਸਰਾਂ ਦੀ ਨੌਕਰੀ ਬੋਲ ਕੇ ਹੁਕਮ ਦਿੱਤਾ ਕਿ ਰਾਤ ਨੂੰ ਆਪਣੀ ਆਪਣੀ ਫੋਜ ਲੈ ਕੇ ਰੌਂਦ ਫਿਰਦੇ ਰਹਿਣਾ। ਐਸਾ ਨਾ ਹੋਵੇ ਜੋ ਕਿਸੇ ਤਰਫੋਂ ਸਿੰਘ ਛਾਪਾ ਮਾਰ ਕੇ ਗੁਦਾਮ ਲੁੱਟ ਲੈ ਜਾਣ। ਸ਼ਰਫਅਲੀ ਬੋਲਿਆ ਸ਼ਰਫਅਲੀ ਦੀ ਫੜ੍ਹ ਕਿ ਤੁਸੀਂ ਰਤੀ ਤੌਖਲਾ ਨਾ ਕਰੋ। ਮੇਰੀ ਰੌਂਦ ਸੁਣ ਕੇ ਤਾਂ ਸਿੱਖਾਂ ਨੇ ਪਸ਼ਾਬ ਕਰਨ ਭੀ ਨਹੀਂ ਉੱਠਣਾ। ਜੇਕਰ ਆਖੋ ਤਾਂ ਹੁਣੇ ਕਿਲ੍ਹੇ ਦਾ ਬੂਹਾ ਤੋੜ ਕੇ ਗੁਰੂ ਸਮੇਤ ਇੱਕ ਇੱਕ ਸਿੱਖ ਨੂੰ ਫੜ ਲਿਆਈਏ। ਵਜ਼ੀਦ ਖਾਂ ਹੱਸ ਕੇ ਆਖਣ ਲੱਗਾਵਾਹ ਮੀਰ ਸਾਹਿਬ! ਜ਼ਰਾ ਮੇਰੇ ਵੱਲ ਤੱਕਣਾ ਖਾਂ। ਪਰਸੋਂ ਛਾਪਾ ਮਾਰਨ ਆਏ ਸਿੰਘਾਂ ਦੀ ਅਵਾਈ ਸੁਣ ਕੇ ਨੰਗੇ ਸਿਰ ਤੋਬਾ ਤੋਬਾ ਕਰਦੇ ਛੇ ਕੋਹ ਪੈਰ ਪਿਆਦੇ ਆਪ ਹੀ ਭੱਜੇ ਸਾਓ ਕਿ ਓਹ ਕੋਈ ਹੋਰ ਬਹਾਦਰ ਸੀਏਹ ਸੁਣ ਸੱਯਦ ਸ਼ਰਮਿੰਦਾ ਹੋ ਗਿਆ। ਜਿੱਥੇ ਗੁਰੂ ਜੀ ਦਾ ਨਾਮ ਸਾਦਾ ਯਾ ਕੇਵਲ ਗੁਰੂ ਹੀ ਲਿਖਿਆ ਹੈ, ਓਹ ਪਹਾੜੀਆਂ ਤੇ ਤੁਰਕਾਂ ਦੀ ਜ਼ਬਾਨੀ ਹੈ। ਇਸ ਲਈ ਪਾਠਕ ਜਨ ਮੇਰੇ ਪੁਰ ਦੋਸ਼ ਨਾ ਅਰੋਪਣ।

( ਏਹੋ ਰਾਤ ਜਦ ਅੱਧੀ ਕੁ ਬੀਤੀ ਤਾਂ ਨਾਹਰ ਸਿੰਘ ਨੇ ਭਾਈ ਸ਼ੇਰ ਸਿੰਘ, ਉਦੇ ਸਿੰਘ, ਕੇਹਰ ਸਿੰਘਾਦਿਕ ਜੱਥੇਦਾਰਾਂ ਨੂੰ ਜਗਾ ਕੇ ਛਾਪਾ ਮਾਰਨ ਲਈ ਤਿਆਰ ਕਰ ਲੀਤਾ। ਭਾਈ ਬਚਿੱਤ੍ਰ ਸਿੰਘ ਨੇ ਕਿਹਾ ਕਿ ਸਤਿਗੁਰਾਂ ਨੂੰ ਤਾਂ ਪੁੱਛ ਲਓ। ਸ਼ੇਰ ਸਿੰਘ ਬੋਲਿਆ ਇਸ ਵੇਲੇ ਸਤਿਗੁਰਾਂ ਨੂੰ ਪੁੱਛਣ ਦਾ ਤਾਂ ਸਮਾਂ ਨਹੀਂ, ਪਰ ਭਾਈ ਦਯਾ ਸਿੰਘ ਨੂੰ ਪੁੱਛ ਕੇ ਸਾਹਿਬ ਅਜੀਤ ਸਿੰਘ ਜੀ ਨੂੰ ਨਾਲ ਲੈ ਚੱਲੋ। ਏਹੋ ਗੁਰਮਤਾ ਹੋ ਕੇ ਤਿੰਨ ਹਜ਼ਾਰ ਸਵਾਰ ਚੁਣੇ ਹੋਏ ਬਹਾਦਰਾਂ ਨੂੰ ਲੈ ਕੇ ਅਜੀਤ ਸਿੰਘ ਜੀ ਜਦ ਲੋਹਗੜ੍ਹ ਵਿੱਚੋਂ ਨਿੱਕਲੇ, ਤਾਂ ਭਾਵੇਂ ਤੁਰਕੀ ਦਲ ਵਿੱਚ ਹਲਚਲ ਪੈ ਗਈ, ਪਰ ਬੱਦਲਾਂ ਦੇ ਅਨ੍ਹੇਰੇ ਦੇ ਸਬੱਬ ਲਸ਼ਕਰ ਵਿੱਚ ਵੜੇ ਹੋਏ ਸਿੱਖਾਂ ਦੀ ਪਛਾਣ ਨਾ ਰਹੀ। ਤੇ ਏਧਰੋਂ, ਸਿੱਖ ਸੇਲੇ ਤਲਵਾਰਾਂ ਦੀ ਮਾਰ ਕਰਦੇ ਓਥੇ ਜਾ ਪੁੱਜੇ, ਜਿੱਥੇ ਦੋ ਸੌ ਊਠ ਆਟੇ ਦਾਣੇ ਦਾ ਲੱਦਿਆ ਹੋਯਾ ਅਜੇ ਆ ਕੇ ਖਲੋਤਾ ਹੀ ਸੀ। ਊਠਾਂ ਵਾਲੇ ਭੀ ਮਲਵਈ ਸਿੱਖ ਵਗਾਰ ਵਿੱਚ ਫੜੇ ਹੋਏ ਸੇ, ਜੋ ਅੰਦਰੋਂ ਖ਼ੁਸ਼ੀ, ਤੇ ਉੱਤੋਂ ਚੀਕਦੇ ਚੀਕਦੇ ਸਿੰਘਾਂ ਨਾਲ ਹੋ ਤੁਰੇ। ਇੱਕ ਹਜ਼ਾਰ ਸਿੰਘ ਨੇ ਓਨ੍ਹਾਂ ਨੂੰ ਦਬਾਦਬ ਲੋਹਗੜ੍ਹ ਵਿੱਚ ਲੈ ਜਾ, ਭਾਰ ਉਤਾਰ ਲਏ ਤੇ ਊਠਾਂ ਨੂੰ ਬਾਹਰ ਕੱਢ ਕੇ ਦਰਵਾਜ਼ੇ ਦੀ ਤਕੜਾਈ ਕਰ ਲਈ। ਬਾਕੀ ਦੋ ਹਜ਼ਾਰ ਸਿੰਘ ਤੁਰਕਾਂ ਨੂੰ ਰੋਕਣ ਲਈ ਪਿੱਛੇ ਰਹੇ। ਸੋ ਪਹਿਲੇ ਤਾਂ ਉਨੀਂਦਰੇ ਤੁਰਕਾਂ ਨੂੰ ਜਾਗ ਹੀ ਬਹੁਤ ਘਟ ਆਈ। ਫੇਰ ਜੋ ਮੁਕਾਬਲੇ ਪੁਰ ਅਲਸਾਏ ਹੋਏ ਆਏ, ਓਹ ਭੀ ਗਾੜੇ ਅੰਧੇਰੇ ਵਿੱਚ ਥੋੜ੍ਹੇ ਹੀ ਬਚੇ। ਬਾਕੀ ਮਾਰੇ ਗਏ ਤੇ ਕਈ ਬਿਨਾਂ ਪਛਾਣੋਂ ਆਪੋ ਵਿੱਚ ਕੱਟ ਮਰੇ। ਸਿੰਘ ਤਾਂ ਪਹੁ ਫੁਟਦੀ ਨੂੰ ਮੁੜ ਮੋਰਚੀਂ ਆ ਬੈਠੇ ਤੇ ਮੀਰ ਸ਼ਰਫਅਲੀ ਵਰਗੇ ਗਿੱਭਣ ਵਾਲੇ ਸਿਪਲਯਾਂ ਦੇ ਰੰੁਡ ਮੰੁਡ ਹੀ ਪਏ ਰੁਲਦੇ ਰਹੇ, ਜਿਨ੍ਹਾਂ ਨੂੰ ਵੇਖ ਕੇ ਦਿਲਾਵਰ ਖਾਂ ਤੇ ਵਜੀਦ ਖਾਂ ਨੇ ਰੋ ਰੋ ਕੇ ਜ਼ਬਰਦਸਤ ਖਾਂ ਨੂੰ ਦਿਖਾਯਾ ਕਿ ਆਹ ਓਹੋ ਸ਼ਰਫਅਲੀ ਦੋ ਧੜ ਹੋ ਕੇ ਪਿਆ ਹੈ ਜੇਹੜਾ ਕਹਿੰਦਾ ਸੀ ਕਿ ਮੈਂ ਹੁਣੇ ਕਿਲ੍ਹੇ ਨੂੰ ਫਤੇ ਕਰ ਗੁਰੂ ਨੂੰ ਫੜ ਲਯਾਵਾਂਗਾ। ਏਹ ਹੰਕਾਰ ਨੇ ਡੋਬ ਦਿੱਤੇ। ਬੇਫਿਕਰ ਹੋ ਕੇ ਸੌਂ ਰਹੇ। ਸਿੰਘਾਂ ਦਾ ਦਾਉ ਲਗ ਗਿਆ। ਸੂਬਯਾਂ ਨੇ ਪਰੇਸ਼ਾਨ ਹੋ ਕੇ ਮੁਰਦੇ ਦਫਨ

ਕਰਵਾਏ ਤੇ ਘਾਇਲਾਂ ਦੇ ਘਾਉ ਸਿਲਾਏ। ਏਧਰ ਗੁਰੂ ਸਾਹਿਬ ਜੀ ਨੇ ਵੱਡੇ ਤੜਕੇ ਜਦ ਲੋਹਗੜ੍ਹ ਵਲ ਰੌਲਾ ਪੈਂਦਾ ਸੁਣਿਆ ਤਾਂ ਅਨੂਪ ਸਿੰਘ ਨਫ਼ਰ ਨੂੰ ਘੱਲਿਆ। ਜਾਂ ਓਨ ਲੋਹਗੜ੍ਹ ਦੇ ਦਰਵਾਜ਼ੇ ਪੁਰ ਆ ਕੇ ਅਪਨਾਂ ਤੇ ਗੁਰੂ ਕਾ ਪਤਾ ਦਿੱਤਾ ਤਾਂ ਓਸ ਨੂੰ ਦਰਵਾਜ਼ੇ ਦਾ ਜਮਾਂਦਾਰ ਭਾਈ ਦਯਾ ਸਿੰਘ, ਨਾਹਰ ਸਿੰਘ ਪਾਸ ਲੈ ਗਿਆ। ਓਸ ਨੂੰ ਸਾਰੀ ਕਥਾ ਸੁਣਾ ਕੇ ਓਸ ਦੇ ਨਾਲ ਚੰਗੀ ਤਰ੍ਹਾਂ ਹਾਲ ਦੱਸਣ ਲਈ ਸਮਝਾ ਕੇ ਭਾਈ ਜਵਾਹਰ ਸਿੰਘ ਨੂੰ ਤੋਰਿਆ। ਓਸ ਨੇ ਹਾਜ਼ਰ ਹੋ ਕੇ ਸਭ ਕਥਾ ਸੁਣਾਈ, ਤਾਂ ਗੁਰੂ ਸਾਹਿਬ ਜੀ ਨੇ ਬੜੀ ਖ਼ੁਸ਼ੀ ਮਨਾਈ ਤੇ ਖਾਲਸੇ ਨੂੰ ਅਸੀਸ ਦਿੱਤੀ। ਦਿਨ ਚੜ੍ਹੇ ਨਾਹਰ ਸਿੰਘ, ਸ਼ੇਰ ਸਿੰਘ ਆਦਿਕ ਜਥੇਦਾਰਾਂ ਨੂੰ ਸਾਹਿਬਜ਼ਾਦੇ ਅਜੀਤ ਸਿੰਘ ਜੀ ਸਮੇਤ ਦੀਵਾਨ ਵਿੱਚ ਬੁਲਾ ਕੇ ਬੜੇ ਆਦਰ ਨਾਲ ਬੈਠਾ ਕੇ ਸਭ ਨੂੰ ਜਥਾ ਜੋਗ ਸਿਰੋਪਾਉ ਬਖ਼ਸ਼ੇ। ਫੇਰ ਬਚਨ ਕੀਤਾ ਕਿ ਸ਼ਾਬਾਸ਼ੇ! ਖਾਲਸੇ ਜੀ ਨੂੰ ਐਸਾ ਹੀ ਉੱਦਮ ਚਾਹੀਦਾ ਹੈ। ਬੈਰੀਆਂ ਨੂੰ ਮਾਰਨਾ, ਲੁੱਟਣਾਂ ਅਤੇ ਏਸ ਪਾਪੀ ਜ਼ਾਲਮ ਤੁਰਕਾਂ ਦੇ ਰਾਜ ਦੀ ਜੜ ਨੂੰ ਪੁੱਟਣਾਂ ਖਾਲਸੇ ਦਾ ਖ਼ਾਸ ਧਰਮ ਹੈ। ਕੋਈ ਸਮਾਂ ਆਵੇਗਾ, ਏਹ ਪਹਾੜੀ ਰਾਜੇ ਸਭ ਖਾਲਸੇ ਦੇ ਤਾਬੇਦਾਰ ਮਾਮਲਾ ਦੇਣ ਵਾਲੇ ਹੋ ਕੇ ਬਚਣਗੇ ਅਤੇ ਮੁਹੰਮਦੀਆਂ ਦਾ ਰਾਜ ਜੜੋਂ ਮੂਲੋਂ ਉੱਠ ਜਾਏਗਾ। ਝਾੜ ਝਾੜ, ਘਰ ਘਰ, ਵਿੱਚ ਅਕਾਲਅਕਾਲਉਚਾਰਨ ਹੋਵੇਗਾ। ਅਕਾਲ ਪੁਰਖ ਦਾ ਖਾਲਸਾ ਪੰਥ ਹਮੇਸ਼ਾਂ ਹਰਾ ਭਰਾ ਫਲਦਾ ਫੈਲਦਾ ਰਹੇਗਾ। ਏਹ ਵਰ ਦੇ ਕੇ ਨਾਹਰ ਸਿੰਘ ਆਦਿਕਾਂ ਨੂੰ ਕਿਲ੍ਹੇ ਲੋਹਗੜ੍ਹ ਦੀ ਤਕੜਾਈ ਰੱਖਣੀ ਦਾ ਹੁਕਮ ਦੇ ਕੇ ਵਿਦਾ ਕੀਤਾ। ਓਧਰ ਵਜ਼ੀਦ ਖਾਂ ਨੇ ਸਭਾ ਵਿੱਚ ਪਹਾੜੀ ਰਾਜਯਾਂ ਨੂੰ ਸੱਦ ਕੇ ਉਲਾਂਭਾ ਦਿੱਤਾ ਕਿ ਤੁਸੀਂ ਤਾਂ ਮੈਨੂੰ ਕਈ ਵਾਰੀ ਏਹ ਆਖਯਾ ਸੀ ਕਿ ਗੁਰੂ ਜੀ ਪਾਸ ਕੁਛ ਬਹੁਤ ਫੌਜ ਨਹੀਂ। ਜੇਹੜੀ ਹੈ ਓਹ ਭੀ ਨਾਈ, ਛੀਂਬੇ, ਝੀਵਰ, ਬਣੀਏ, ਅਰੋੜੇ, ਲੁਬਾਣੇ, ਕੰਬੋ, ਸੈਣੀ, ਜੱਟ ਕੱਠੇ ਹੋ ਰਹੇ ਹਨ। ਸੋ ਬਾਦਸ਼ਾਹੀ ਫੌਜ ਨੂੰ ਵੇਖ ਕੇ ਹੀ ਨੱਠ ਜਾਣਗੇ। ਹੁਣ ਏਹ ਲੱਖਾਂ ਬਹਾਦਰ ਮੁਗਲਾਂ ਪਠਾਣਾਂ ਦੇ

( ਆਹੂ ਕੌਣ ਲਾਹੀ ਜਾਂਦਾ ਹੈ? ਅਤੇ ਜੋ ਤੁਸਾਂ ਕਿਹਾ ਕਿ ਗੁਰੂ ਜੀ ਪਾਸ ਸਾਰੇ ਮਾਲਵੇ, ਮਾਝੇ ਦੇ ਚੋਰ, ਧਾੜਵੀ, ਰਾਠ, ਕਾਠ, ਮਾਰ ਖ਼ੋਰੇ ਲੋਕ ਕੱਠੇ ਹੋਏ ਹਨ, ਸੋ ਠੀਕ ਹੈ। ਪਰ ਜੇ ਤੁਸੀਂ ਪਹਿਲੇ ਏਹ ਗੱਲ ਦੱਸਦੇ ਤਾਂ ਅਸੀਂ ਕਦੇ ਨਾ ਏਥੇ ਆਉਂਦੇ। ਹੁਣ ਸਾਨੂੰ ਜਿੱਤਣੇ ਬੀ ਤੇ ਛੱਡਣੇ ਭੀ ਔਖੇ ਤੇ ਮੁਸ਼ਕਲ ਹੋਏ ਹੋਏ ਹਨ। ਤੁਸਾਂ ਗੁਰੂ ਨਾਲ ਛਲ ਫਰੇਬ ਕਯੋਂ ਨਾ ਕੀਤੇ ਹੋਣਗੇ, ਜਦ ਸਾਡੇ ਨਾਲ ਐਡਾ ਵੱਡਾ ਭਾਰਾ ਦਗਾ ਕੀਤਾ ਜੇ। ਝੂਠ ਬੋਲੇ। ਦੱਸਯਾ ਕੁੱਝ ਹੋਰ, ਦਿਖਾਯਾ ਹੋਰ। ਹੁਣ ਸਾਨੂੰ ਲਯਾ ਕੇ ਬਲਦੀ ਦੇ ਬੁੱਥੇ ਸਿਕੰਜੇ ਝੜਾ ਛੱਡਿਆ ਜੇ। ਇੱਕ ਤਾਂ ਕਈ ਹਜ਼ਾਰ ਸਿਪਾਹੀ, ਸਰਦਾਰ ਸਾਡੇ ਮਰ ਚੁੱਕੇ ਤੇ ਮਰ ਰਹੇ ਹਨ। ਦੂਜੇ ਤਿੰਨ ਮਹੀਨੇ ਸਾਨੂੰ ਹੋ ਗਏ, ਤੁਸਾਂ ਬਿਪਤਾ ਵਿੱਚ ਪਾ ਛੱਡਿਆ ਹੈ। ਏਹ ਸਿੱਖ ਫ਼ਰੇਸ਼ਤੇ ਸਾਨੂੰ ਚੰਬੜਾ ਕੇ ਆਪ ਵੱਖਰੇ ਨਚਿੰਤ ਹੋ ਬੈਠੇ ਹੋ। ਸਾਡੀਆਂ ਜਾਨਾਂ ਤੇ ਚੀਜ਼ਾਂ ਰੋਜ਼ ਸਿੱਖ ਨਬੇੜੀ ਜਾਂਦੇ ਹਨ। ਤੁਸੀਂ ਸਾਨੂੰ ਵੱਡੇ ਬਾਰੇ ਖਾਰੇ ਸਮੰੁਦ੍ਰ ਦੇ ਕੰਢੇ ਤੇ ਲਿਆ ਉਤਾਰਯਾ ਹੈ। ਹੁਣ ਜੇ ਏਹ ਜਿੱਤੇ ਨਾ ਗਏ ਤਾਂ ਬਾਦਸ਼ਾਹ ਅੱਗੇ ਅਸੀਂ ਜਾਣ ਜੋਗੇ ਨਾ ਰਹੇ ਤੇ ਜੇ ਬੇਅੰਤ ਨੁਕਸਾਨ ਕਰ ਕੇ ਅਸੀਂ ਏਨ੍ਹਾਂ ਨੂੰ ਜਿੱਤ ਭੀ ਲਿਆ ਤਾਂ ਫੇਰ ਕੇਹੜਾ ਮੁਲਕ, ਖ਼ਜ਼ਾਨਾ ਬਾਦਸ਼ਾਹ ਨੂੰ ਦਿਖਾਵਾਂਗੇ। ਸਾਨੂੰ ਤਾਂ ਸਭ ਤਰ੍ਹਾਂ ਘਾਟਾ ਹੀ ਘਾਟਾ ਹੈ। ਦੋਹੀਂ ਪਾਸੀ ਪਰਜਾ ਸਾਡੀ ਮਰਦੀ ਹੈ। ਐਨਾਂ ਚਿਰ ਏਥੇ ਲੜ ਕੇ ਗੁਰੂ ਦਾ ਕਿਲ੍ਹਾ ਭੀ ਫਤੇ ਨਾ ਹੋਯਾ। ਜਦ ਏਹ ਗੱਲ ਬਾਦਸ਼ਾਹ ਨੇ ਸੁਣੀ ਤਾਂ ਓਹ ਓਸੇ ਵੇਲੇ ਅੱਗ ਵਾਙੂੰ ਭੱਖ ਕੇ ਸਾਨੂੰ ਸਾੜ ਦੇਊ। ਤੁਹਾਡਾ ਕੀ ਜਾਊ? ਗਜ਼ਬ ਖ਼ੁਦਾ ਦਾ! ਤੁਹਾਡੇ ਪਾਸ ਹਜਾਰ ਆਦਮੀ ਨੂੰ ਰਾਤੀਂ ਮਾਰ ਕੇ ਦੋ ਸੋ ਊਠ ਲੁੱਟ ਲੈ ਗਏ, ਤੁਸਾਂ ਕੁੱਝ ਭੀ ਉਦਮ ਨਾ ਕੀਤਾ? ਹੁਣ ਜਦ

ਤੁਹਾਡੇ ਰਾਜ ਜ਼ਬਤ ਹੋਣਗੇ, ਤਦ ਤੁਸੀਂ ਜਾਣੋਗੇ? ਰਾਜਾ ਅਜਮੇਰ ਚੰਦ, ਭੂਪ ਚੰਦ ਰਾਮਸਰਨ ਆਦਿਕ ਹੱਥ ਜੋੜ ਕੇ ਬੋਲੇਨਵਾਬ ਸਾਹਿਬ! ਸਾਡਾ ਕੀ ਦੋਸ਼ ਹੈ? ਅਸੀਂ ਤਾਂ ਤੁਹਾਨੂੰ ਹਰ ਵੇਲੇ ਏਹੋ ਕਹਿੰਦੇ ਸਾਂ ਕਿ ਤਕੜਾਈ ਰਖਾਓ। ਸਿੱਖਾਂ ਦਾ ਪਤਾ ਨਹੀਂ ਜੋ ਕਿਸ ਵੇਲੇ ਆ ਪੈਣ। ਤੇ ਅਜੇ ਵੇਲਾ ਹੈ, ਲੜਾਈ ਕਰ ਕੇ ਗੁਰੂ ਨਹੀਂ ਜਿੱਤਯਾ ਜਾਏਗਾ। ਅੰਦਰ ਕੋਈ ਚੀਜ਼ ਨਾ ਜਾਣ ਦੇਵੋ, ਤਕੜਾਈ ਰੱਖੋ, ਆਪੇ ਭੁੱਖੇ ਮਰਦੇ ਬਾਹਰ ਆਵਣਗੇ ਤਾਂ ਭੰੁਨ ਸੁੱਟਣੇ। ਏਹ ਗਲ ਪੱਕੀ ਥਾਪ ਕੇ ਬੜੀ ਤਕੜਾਈ ਕੀਤੀ ਤੇ ਆਪਣੇ ਖਾਣ ਦੀ ਚੀਜ਼ ਭੀ ਕੋਈ ਨੇੜੇ ਨਾ ਰਹਿਣ ਦਿੱਤੀ। ਬਹੁਤ ਦਿਨ ਗ਼ੁਜ਼ਰੇ ਅੰਦਰ ਰਸਦ ਥੋੜ੍ਹਾ ਰਹੀ। ਸਯਾਣੇ ਸਯਾਣੇ ਮਸੰਦਾਂ ਨੇ ਆਪ ਭੀ ਆ ਕੇ ਗੁਰੂ ਸਾਹਿਬ ਜੀ ਅੱਗੇ ਬੇਨਤੀ ਕੀਤੀ ਤੇ ਮਾਤਾ ਜੀ ਪਾਸੋਂ ਭੀ ਕਹਾਯਾ। ਭਾਵੇਂ ਅੰਦਰ ਬੈਠ ਰਹਿਣ ਦੇ ਨੁਕਸਾਨ, ਤੇ ਕਿਲ੍ਹਾ ਛਡ, ਮਾਲਵੇ ਚੱਲ ਰਹਿਣ ਦੇ ਨਫ਼ੇ ਕਈ ਭਾਂਤ ਕਰ ਕੇ ਸੁਣਾਏ, ਪਰ ਗੁਰੂ ਜੀ ਨੇ ਏਹੋ ਉੱਤਰ ਦਿੱਤਾ ਕਿ ਏਥੇ ਰਹਿਣਾ, ਜਾਣਾ ਸਾਡੇ ਵੱਸ ਨਹੀਂ, ਕਰਤਾਰ ਦੇ ਵੱਸ ਹੈ।

( , , , , ,

, । । । ,

। । । । ( ) । ( ) । । , ।

। , , । , । । , । । । , । , । , , । , , ! । : ॥ ( , - ੪ ੫) । ! । ।

( ਹੱਥ ਦਾ ਰੁਮਾਲ ਤੇ ਰਿਧੀ ਸਿਧੀ ਬਖ਼ਸ਼ ਕੇ ਆਗਿਆ ਕੀਤੀ ਕਿ ਤੂੰ ਲਹਿੰਦੇ ਵਲ ਜਾਹ। ਗੁਰੂ ਕੀ ਸਿੱਖੀ ਵਧਾ। ਤੇਰਾ ਪੰਥ ਚਲੇਗਾ। ਏਹ ਵਰ, ਆਗਿਆ ਲੈ ਕੇ ਘਨੱਯਾ ਰਾਮ ਓਸੇ ਵੇਲੇ ਲਹਿੰਦੇ ਵਲ ਤੁਰ ਗਿਆ, ਜਿੱਥੇ ਉਸ ਦਾ ਪੰਥ ਸੇਵਾ ਪੰਥੀ ਅਡਣਸ਼ਾਹੀ ਬਹੁਤ ਹੈ। ਜਦ ਗੁਰੂ ਕੇ ਕਿਲ੍ਹੇ ਵਿੱਚ ਰਸਦ ਬਹੁਤ ਥੋੜ੍ਹੀ ਰਹਿ ਗਈ, ਸੈਂਕੜੇ ਘੋੜੇ ਬੈਲ ਭੁੱਖ ਦੇ ਧੋਖੇ ਮਰ ਗਏ, ਕੁਛ ਗੁਰੂ ਜੀ ਦੇ ਹੁਕਮ ਨਾਲ ਸਿੰਘਾਂ ਨੇ ਕਿਲ੍ਹੇ ਤੋਂ ਬਾਹਰ ਹੱਕ ਦਿੱਤੇ, ਤਦੋਂ ਇੱਕ ਦਿਨ ਭਾਈ ਸ਼ੇਰ ਸਿੰਘ, ਹਿੰਮਤ ਸਿੰਘ, ਨਾਹਰ ਸਿੰਘ ਆਦਿਕ ਸਰਦਾਰਾਂ ਨੇ ਮਤਾ ਮਤਾ ਕੇ ਹਜ਼ਾਰ ਬਾਰਾਂ ਸੌ ਸਿੰਘ ਨੂੰ ਨਾਲ ਲੈ ਕਰ ਰਾਤ ਨੂੰ ਚੁੱਪ ਚਾਪ ਦੌੜ ਕੇ ਤੁਰਕਾਨੀ ਲਸ਼ਕਰ ਦਾ ਬਜ਼ਾਰ ਜਾ ਲੁੱਟਿਆ। ਆਟਾ ਘੀ, ਮਿੱਠਾ ਤਿੰਨੇ ਚੀਜ਼ਾਂ ਪੰਡਾਂ ਬੰਨ੍ਹ ਕੇ ਲੈ ਤੁਰੇ। ਰੌਲਾ ਪੈਂਦਾ ਸੁਣ ਕੇ ਮੁਸਲੇ ਭੀ ਪਿੱਛੇ ਦੌੜੇ, ਪਰ ਲੜਦੇ ਭਿੜਦੇ ਬਹੁਤੇ ਸਿੰਘ ਤਾਂ ਪੈਰਾਂ ਦੇ ਚਲਾਕ ਕਿਲ੍ਹੇ ਵਿੱਚ ਜਾ ਵੜੇ ਅਨੇਕਾਂ ਦੀਆਂ ਪੰਡਾਂ ਖੁਸ ਗਈਆਂ। ਕਈ ਲੜ ਕਰ ਸ਼ਹੀਦੀ ਪਾ ਗਏ। ਰਾਜੇ ਕਹਿਲੂਰੀ ਨੇ ਨਵਾਬ ਨੂੰ ਆਖ਼ਿਆ ਹੁਣ ਗੁਰੂ ਪਾਸ ਅੰਨ ਨਹੀਂ ਰਿਹਾ। ਬਹੁਤ ਤਕੜਾਈ ਰੱਖੋ,

ਜਿਸ ਕਰ ਕੇ ਸਿੰਘ ਲੁੱਟ ਕੇ ਕੁਛ ਨਾ ਲੈ ਜਾ ਸਕਣ। ਏਹੋ ਬਾਤ ਮੰਨ ਕੇ ਨਾਜ਼ਮ ਨੇ ਸ਼ਾਹੀ ਅਫਸਰਾਂ ਦੇ ਚੌਹਰੇ ਚੌਹਰੇ ਪਹਿਰੇ ਖੜੇ ਕਰ ਕੇ ਬਹੁਤ ਤੱਦੀ ਕੀਤੀ ਕਿ ਕੋਈ ਸਿੱਖ ਕਿਲ੍ਹੇ ਤੋਂ ਬਾਹਰ ਨਾ ਨਿਕਲਨਾ ਪਾਵੇ। ਇਕ ਦਿਨ ਕੇਵਕ ਤੁਰਕਣੀ ਭੋਗਣ ਨਾਲ ਮੁਸਲਮਾਨ ਬਣਦਾ ਹੈ ਇੱਕ ਰਾਮ ਸਿੰਘ ਨਾਮੇ ਸਿੱਖ ਨੇ ਕਿਲ੍ਹੇ ਦੇ ਬੂਹੇ ਅੱਗੇ ਆ ਕੇ ਆਪਣਾ ਹਾਲ ਦੱਸਿਆ ਤਾਂ ਦਰਵਾਨੀ ਸਿੰਘ ਉਸ ਨੂੰ ਗੁਰੂ ਜੀ ਪਾਸ ਲੈ ਗਏ। ਓਹ ਫਤੇ ਬੁਲਾ ਕੇ ਦੂਰ ਖੜਾ ਹੋ ਗਿਆ। ਗੁਰੂ ਜੀ ਦੇ ਪੁੱਛਣੇ ਪੁਰ ਓਸ ਨੇ ਆਪਣਾ ਬ੍ਰਿਤਾਂਤ ਐਉਂ ਦੱਸਿਆ ਕਿ ਇੱਕ ਦਿਨ ਜੰਗ ਵਿੱਚ ਮੈਂ ਘੋੜੇ ਉੱਤੋਂ ਡਿੱਗ ਪਿਆ। ਮੁਸਲੇ ਫੜ ਕੇ ਲੈ ਗਏ। ਜਾ ਕੇ ਮੈਨੂੰ ਮੁਸਲਮਾਨ ਕਰ ਲੀਤਾ। ਗੁਰੂ ਜੀ ਨੇ ਪੁੱਛਿਆ ਮੁਸਲਮਾਨ ਤੈਨੂੰ ਕਿਸ ਤਰ੍ਹਾਂ ਕੀਤਾ ਸੀ? ਓਨ ਬੇਨਤੀ ਕਰ ਕੇ ਆਖਯਾਪਹਿਲੇ ਸੰੁਨਤ ਕੀਤੀ। ਫੇਰ ਕੇਸਾਂ ਦੀ ਬੇਅਦਬੀ ਕਰ ਕੇ ਕਲਮਾ ਪੜ੍ਹਾ ਕਰ ਖਾਣਾ ਖੁਆ ਦਿੱਤਾ।ਇਹ ਹਾਲ ਸੁਣ ਕੇ ਮਹਾਰਾਜ ਜੀ ਨੇ ਪੁੱਛਿਆ, ਸਿੱਖਾ! ਤੁਰਕਣੀ ਭੋਗੀ ਕਿ ਨਹੀਂਓਨ ਆਖਿਆਸਤਗੁਰੋ! ਆਪ ਜਾਣੀ ਜਾਣ ਹੀ ਹੋ। ਤੁਰਕਣੀ ਦਾ ਸਪਰਸ਼ ਮੈਂ ਨਹੀਂ ਕੀਤਾ।ਫੇਰ ਸਿੰਘਾਂ ਨੂੰ ਹੁਕਮ ਹੋਇਆ ਕੜਾਹ ਪ੍ਰਸ਼ਾਦ ਸਜਾਓ। ਏਸ ਨੂੰ ਅੰਮ੍ਰਿਤ ਛਕਾ ਕੇ ਏਸ ਦੇ ਹਥੋਂ ਕੜਾਹ ਪ੍ਰਸ਼ਾਦ ਖਾਲਸੇ ਵਿੱਚ ਬਰਤਵਾ ਦਿਓ, ਕਿਉਂਕਿ ਇਹ ਮੁਸਲਮਾਨ ਨਹੀਂ ਹੋਯਾ। ਸੱਚਾ ਸਿੱਖ ਹੈ।ਪਾਸੋਂ ਸਿੰਘਾਂ ਨੇ ਅਰਜ਼ ਕੀਤੀਸੱਚੇ ਪਾਤਸ਼ਾਹ ਮੁਸਲਮਾਨ ਕਿਕੂੰ ਹੁੰਦਾ ਹੈਗੁਰੂ ਜੀ ਨੇ ਫੁਰਮਾਯਾ, ਭਾਈ ਸਿੱਖੋ! ਜਿਸ ਨੂੰ ਵੈਰੀ ਮੱਲੋ ਮਲੀ ਸ਼ਰਾ ਕਰ ਲੈਂਦੇ ਹਨ, ਜਿਸ ਦੀ ਇੱਛਯਾ ਨਾ ਹੋਵੇ; ਓਹ ਹਿੰਦੂ ਹਿੰਦੂ ਹੈ, ਸਿੱਖ ਸਿਖ ਹੈ, ਮੁਹੰਮਦੀ ਨਹੀਂ ਹੋ ਸਕਦਾ। ਜੋ ਤੁਰਕਣੀ ਨਾਲ ਕਾਮਾਤ੍ਰ ਹੋ ਕੇ ਭੋਗ ਕਰਦਾ ਹੈ, ਓਹ ਮੁਹੰਮਦੀ ਹੋ ਜਾਂਦਾ ਹੈ।ਸਿੰਘਾਂ ਨੇ ਬੇਨਤੀ ਕੀਤੀਓਹ ਬਖ਼ਸ਼ਯਾ ਜਾਂਦਾ ਹੈ ਕਿ ਨਹੀਂਮਹਾਰਾਜ ਬੋਲੇਜੇਹੜਾ ਇਹ ਕੰਮ ਕਰ ਕੇ ਪਛਤਾਵੇ ਅਰ ਕੜਾਹ ਪ੍ਰਸ਼ਾਦ ਕਰਾ ਕੇ ਅਰਾਦਾਸ ਸੁਧਾਵੇ ਓਹ ਬਖਸ਼ਿਆ ਜਾਂਦਾ ਹੈ, ਦੂਜਾ ਨਹੀਂ।ਸਿੰਘਾਂ ਨੇ ਫੇਰ ਪ੍ਰਾਰਥਨਾ ਕੀਤੀਇਹ ਤਾਂ ਤੁਰਕਣੀ ਵਾਸਤੇ ਹੁਕਮ ਹੋਯਾ। ਪਰ ਇਸਤ੍ਰੀ ਹਿੰਦੁਣੀ ਨਾਲ ਭੋਗ ਕਰਨ ਵਾਲੇ ਨੂੰ ਕੋਈ ਦੋਸ਼ ਹੈ ਜਾਂ ਨਹੀਂ? ਜੇ ਹੈ ਤਾਂ ਓਸ ਦਾ ਪ੍ਰਾਸਚਿਤ ਕੀ ਹੈ ਕਲਗੀਧਰ ਜੀ ਬੋਲੇ ਪਰ ਇਸਤ੍ਰੀ ਭੋਗ ਕੇ ਪਛਤਾਵੇ। ਸਿੱਖ ਜਪੁਜੀ ਸਾਹਿਬ ਦੇ ਪੰਜ ਪਾਠ ਗੁਰੂ ਕੇ ਏਸ ਹੁਕਮ ਅਨੁਸਾਰ ਸਰਦਾਰ ਲੈਹਣਾ ਸਿੰਘ ਮਜੀਠੀਆ, ਸਰਦਾਰ ਗਿਆਨ ਸਿੰਘ ਨਕਈ, ਬੁੱਧ ਸਿੰਘ ਸੰਧਾਵਾਲੀਆ, ਮੁਹਕਮ ਚੰਦ ਦਿਵਾਨ ਇਹ ਹਮੇਸ਼ਾਂ ਰਾਤ ਨੂੰ ਕੰਜਰੀ ਰੱਖਦੇ। ਅੰਮ੍ਰਿਤ ਵੇਲੇ ਇਸ਼ਨਾਨ ਕਰ ਕੇ ਆਪਣੇ ਆਪਣੇ ਡੇਰੇ ਕੜਾਹ ਪ੍ਰਸ਼ਾਦ ਕਰਾ ਕੇ ਗਰੰਥੀ ਤੋਂ ਅਰਦਾਸਾ ਸੁਧਾ ਕੇ ਦਰਬਾਰ ਵਿੱਚ ਜਾਂਦੇ ਏਸੇ ਤਰ੍ਹਾਂ ਹੋਰ ਭੀ ਕਈ ਸਰਦਾਰ ਉਤਨਾਂ ਚਿਰ ਏਹੋ ਪ੍ਰਾਸਚਿਤ ਕਰਦੇ। ਜਦੋਂ ਤੱਕ ਮਹਾਰਾਜਾ ਰਣਜੀਤ ਸਿੰਘ ਨੇ ਮੋਰ੍ਹਾਂ ਕੰਜਰੀ ਨਹੀਂ ਰਖੀ ਸੀ, ਏਦੂੰ ਪਹਿਲੇ ਕਦੇ ਕਿਸੇ ਸਿੰਘ ਸਰਦਾਰ ਨੇ ਕੰਜਰੀ ਨਹੀਂ ਰਖੀ ਸੀ। ਜੇ ਭੋਗਦੇ ਤਾਂ ਅੰਮ੍ਰਿਤ ਅਤੇ ਬਰਾਹ ਦਾ ਝਟਕਾ ਛਕਾ ਕੇ ਸਿਖਣੀ ਬਣਾ ਕਰ ਰਖਯਾ ਕਰਦੇ।

( ਪੜ੍ਹ ਕੇ ਅੱਗੇ ਨੂੰ ਸੌਂਹ ਪਾਵੇ, ਓਹ ਬਖਸ਼ਿਆ ਜਾਂਦਾ ਹੈ। ਔਰ ਜੋ ਕਿਸੇ ਵਿਧਵਾ ਯਾ ਕੁਆਰੀ ਨਾਲ ਜ਼ੋਰ ਜ਼ੁਲਮ ਕਰਦਾ ਹੈ, ਓਹ ਕਿਸੇ ਭਾਂਤ ਨਹੀਂ ਬਖਸ਼ਿਆ ਜਾਂਦਾ।ਸਿੰਘਾਂ ਨੇ ਫੇਰ ਆਖਿਆਮਹਾਰਾਜ! ਬਹੁਤੇ ਹਿੰਦੂਆਂ ਦੇ ਘਰ ਮੁਸਲੀਆਂ ਵਸਦੀਆਂ ਹਨ, ਜਿਨ੍ਹਾਂ ਵਿੱਚੋਂ ਅਨੇਕ ਤਾਂ ਭਾਈਚਾਰੇ ਨੇ ਤਿਆਗ ਛੱਡੇ ਹਨ। ਅਨੇਕ ਵਿੱਚੇ ਵਰਤਦੇ ਹਨ। ਏਸੇ ਭਾਂਤ ਸਿੰਘਾਂ ਵਿੱਚ ਪੰਥ ਵਧੇ ਤੋਂ ਹੋ ਜਾਏਗੀ। ਓਹਨਾਂ ਦੀ ਸੁੱਧੀ ਦਾ ਉਪਾਇ ਭੀ ਕੋਈ ਕ੍ਰਿਪਾ ਕਰ ਕੇ ਸੁਣਾਓ।ਗੁਰੂ ਸਾਹਿਬ ਬੋਲੇਭਾਈ ਸਿੱਖੋ! ਇਸਤ੍ਰੀ ਦਾ ਮਜ਼੍ਹਬ, ਧਰਮ, ਗੋਤ, ਜਾਤ ਕੋਈ ਨਹੀਂ। ਜਿਸ ਦੇ ਘਰ ਵਸਦੀ ਹੈ, ਓਹੋ ਮਜ਼੍ਹਬ, ਧਰਮ ਉਸ ਦਾ ਹੋ ਜਾਂਦਾ ਹੈ। ਪਰ ਅਪਣੇ ਅਪਣੇ ਮਜ਼੍ਹਬ (ਸ਼ਰਾ) ਦੀ ਮਰਯਾਦਾ ਕੀਤੇ ਬਿਨਾਂ ਇਸਤ੍ਰੀ ਰੱਖਣੀ, ਆਪਣੇ ਧਰਮ ਦਾ ਨਸ਼ਟ ਕਰ ਲੈਣਾ ਹੈ। ਭਾਵੇਂ ਹਿੰਦਣੀ ਹੋਵੇ, ਭਾਵੇਂ ਤੁਰਕਣੀ ਹੋਵੇ, ਅੰਮ੍ਰਿਤ ਤੇ ਬੈਰਾਹ ਦਾ ਝੱਟਕਾ ਛਕਾ ਕੇ ਸਿੰਘਣੀ ਸਜਾ, ਅਨੰਦ ਪੜ੍ਹਾ ਲੈਣਾ ਯੋਗ ਹੈ। ਅਪਣੇ ਮਜ਼੍ਹਬ ਦੀ ਮਰਯਾਦਾ ਕੀਤੇ ਬਿਨਾਂ ਕੋਈ ਇਸਤ੍ਰੀ ਭੀ ਕਿਸੇ ਨੂੰ ਘਰ ਵਸਾਉਣੀ ਯੋਗ ਨਹੀਂ।ਜਨਮ ਦੀ ਮੁਸਲੀ ਦੇ ਪਿੰਡੇ ਨੂੰ ਪਾਂਡੋਯਾ ਚੰਨਣ ਮਲਕੇ ਅੱਗ ਦੀ ਭਾਂਬੜੀ ਵਿੱਚੋਂ ਨੰਗੀ ਕਰ ਕੇ ਕੱਢਣਾ, ਏਨ੍ਹਾਂ ਵਿਸ਼ੇਸ਼ ਹੈ। ਦੇਖੋ ਸਾਖੀ ੩੮੨ ਭਾਈ ਰਾਮ ਕੌਰ ਕ੍ਰਿਤ॥) ਏਹ ਪ੍ਰਸ਼ਨ ਹੁੰਦੇ ਨੂੰ ਕੜਾਹ ਪ੍ਰਸ਼ਾਦ ਤਿਆਰ ਹੋ ਕੇ ਆ ਗਿਆ। ਓਸੇ ਵੇਲੇ ਰਾਮ ਸਿੰਘ ਨੂੰ ਅੰਮ੍ਰਿਤ ਛਕਾ ਕੇ ਉਸ ਦੇ ਹੱਥੋਂ ਪ੍ਰਸ਼ਾਦ ਵਰਤਵਾ ਕੇ ਸਿੱਖ ਨੂੰ ਮਿਲਾ ਲੀਤਾ। ਤੁਰਕਾਂ ਵੈਰੀਆਂ ਦੇ ਘੇਰੇ ਵਿੱਚ ਆਉਣ ਕਰ ਕੇ ਜਦ

ਅਨੰਦਪੁਰ ਨਗਰ ਤੇ ਗੁਰੂ ਜੀ ਦੇ ਕਿਲਿਆਂ ਵਿੱਚ ਰਸਦ ਬਾਹਰੋਂ ਆਉਣੀ ਬੰਦ ਹੋ ਗਈ। ਤਦ ਭਾਵੇਂ ਸਿੰਘ ਅਨੇਕ ਵਾਰੀ ਛਾਪੇ ਮਾਰ ਮਾਰ, ਖਫਾ ਖ਼ੂਨ ਹੋ ਹੋ, ਤੁਰਕਾਂ ਦੀ ਰਸਦ ਲੁੱਟ ਲੁੱਟ ਲਿਆਉਂਦੇ ਰਹੇ ਪਰ ਫੇਰ ਭੀ ਅੰਤ ਨੂੰ ਕਿੱਥੋਂ ਤੱਕ ਨਿਰਬਾਹ ਹੋਵੇ? ਤਿੰਨ ਮਹੀਨੇ ਤਾਂ ਜਿਉਂ ਤਿਉਂ ਕਰ ਕੇ ਕੱਟੇ। ਓੜਕ ਜਦ ਨਗਰੀ ਤੇ ਕਿਲ੍ਹੇ ਵਿੱਚ ਅੰਨ ਨਾ ਰਿਹਾ ਤਾਂ ਬਹੁਤ ਲੋਕ ਭੁੱਖੇ ਮਰਦੇ ਨਗਰੀ ਛੱਡ ਗਏ। ਏਧਰ ਗੁਰੂ ਜੀ ਪਹਿਲੇ ਤਾਂ ਇੱਕ ਵੇਲੇ ਲੰਗਰ ਕਰਾਉਂਦੇ ਰਹੇ, ਫੇਰ ਤੀਜੇ ਦਿਨ। ਓੜਕ ਜਦ

ਕੇਵਲ ਇੱਕ ਕੋਠਾ ਛੋਲਿਆਂ ਦਾ ਹੀ ਰਹਿ ਗਿਆ ਤਾਂ ਇੱਕ ਇੱਕ ਸਿੰਘ ਨੂੰ ਪਾਉ ਪਾਉ ਭਰ ਕੱਚੇ ਛੋਲੇ ਮਿਲਣ ਲੱਗੇ। (ਓਹ ਸਮਾਂ ਕੱਚੇ ਪੱਕੇ ਦੇ ਸਿਦਕ ਪਰਖਣ ਦਾ ਠੀਕ ਸੀ) ਤਦੋਂ ਸੈਂਕੜੇ ਸਿੱਖ ਕਿਲ੍ਹੇ ਵਿੱਚੋਂ ਹੀ ਨਿੱਕਲ ਕੇ ਚੱਲ ਗਏ ਕਿਉਂਕਿ ਬਾਹਰ ਜਾਂਦੇ ਨੂੰ ਤੁਰਕ ਰੋਕਦੇ ਨਹੀਂ ਸਨ। ਏਸ ਵੇਲੇ ਓਹੋ ਸੂਰਬੀਰ ਹਠੀਲੇ ਸਿੰਘ ਭੁੱਖ ਦੁੱਖ ਸਹਾਰ ਕੇ ਗੁਰੂ ਜੀ ਪਾਸ ਰਹੇ ਸੇ, ਜਿਨ੍ਹਾਂ ਨੇ ਸੀਸ ਗੁਰੂ ਅਰਪਣ ਕੀਤੇ ਹੋਏ ਸਨ। ਭਾਵੇਂ ਏਸ ਸਮੇਂ ਤੋਂ ਪਹਿਲੇ ਭੀ ਅਨੇਕ ਸਿੱਖਾਂ ਨੇ ਸਿੱਖਾਂ ਦੀ ਮਾਤਾ ਜੀ ਪਾਸ ਪੁਕਾਰ ਮਾਤਾ ਗੁਜਰੀ ਜੀ ਪਾਸ ਜਾ ਕੇ ਆਖਯਾ ਸੀ ਕਿ ਮਾਤਾ ਜੀ ਗੁਰੂ ਦੀ ਗਤ ਤਾਂ ਜਾਣੀ ਨਹੀਂ ਜਾਂਦੀ, ਪਰ ਅੰਨ ਬਿਨਾਂ ਬਹੁਤੇ ਸਿੱਖ ਭੁੱਖੇ ਮਰਦੇ ਅਨੰਦਪੁਰ ਨੂੰ ਛੱਡ ਗਏ ਤੇ ਬਾਕੀ ਛੱਡਣ ਨੂੰ ਤਿਆਰ ਹਨ। ਸਿੱਖ ਤਾਂ ਸਭ ਓਨ੍ਹਾਂ ਤੋਂ ਡਰਦੇ ਥਰ ਥਰ ਪਏ ਕੰਬਦੇ ਹਨ, ਕੁਛ ਨਹੀਂ ਕਹਿ ਸਕਦੇ। ਹਾਥੀ, ਘੋੜੇ, ਬੈਲ, ਊਠ ਬਹੁਤਾ ਭੁੱਖੇ ਮਰ ਗਏ ਤੇ ਜੋ ਬਾਕੀ ਹਨ, ਸੋ ਮਰਨ ਨੂੰ ਤਿਆਰ ਹਨ। ਰਾਤ, ਸਵੇਰ ਤੱਕ ਮਰ ਜਾਣਗੇ। ਹੋਰ ਹੁਣ ਚੰਗੇ ਚੰਗੇ ਕਪੜੇ, ਬਰਤਨ, ਸ਼ਸਤ੍ਰ ਨਕਦੀ ਜੋ ਸਤਲੁਜ ਵਿੱਚ ਸਿੱਟਵਾ ਰਹੇ ਹਨ, ਜੇ ਸਿੱਖਾਂ ਨੂੰ ਬਖ਼ਸ਼ ਦੇਣ ਤਾਂ ਓਨ੍ਹਾਂ ਦਾ ਮਨ

ਵਧਯਾ ਰਹੇ, ਦੂਣੇ ਚੌਣੇ ਹੋ ਕੇ ਲੜਨ। ਏਹੋ ਜੇਹੇ ਉਪਕਾਰ ਦੇ ਵਿਚਾਰ ਤੇ ਵਿਹਾਰ ਦੇ ਸੁਧਾਰ ਵਾਲੇ ਬਚਨ ਹੋਰ ਤਾਂ ਕੋਈ ਗੁਰੂ ਜੀ ਨੂੰ ਕਹਿ ਨਹੀਂ ਸਕਦਾ, ਤੁਸਾਡਾ ਹੀ ਸਮਝਾਉਣਾ ਬਣਦਾ ਹੈ। ਭਾਵੇਂ ਮਾਤਾ ਜੀ ਭੀ ਸਰਾਪ ਤੋਂ ਡਰਦੀ ਕੁੱਝ ਕਹਿਣਾ ਨਹੀਂ ਚਾਹੁੰਦੀ ਸੀ, ਪਰ ਬਹੁਤੇ ਸਿੱਖਾਂ ਤੇ ਦਾਸ ਦਾਸੀਆਂ ਦੀ ਪ੍ਰੇਰੀ ਹੋਈ ਇੱਕ ਦਿਨ ਮਨ ਨੂੰ ਤਕੜਾ ਕਰ ਕੇ ਗੁਰੂ ਜੀ ਪਾਸ ਜਾ, ਪਯਾਰ ਅਸੀਸ ਦੇ, ਹੋਰ ਹੋਰ ਗੱਲਾਂ ਤੁਰਕਾਂ ਤੇ ਪਹਾੜੀਆਂ ਦੀ ਬੁਰਾਈ, ਫ਼ਿਕਰ ਦੀਆਂ ਕਰ ਕੇ ਆਖਣ ਲੱਗੀ, ਵਾਰੀ ਜਾਵਾਂ ਪੁਤ੍ਰ! ਤੁਸੀਂ ਐਡੇ ਦੂਰ ਅੰਦੇਸ਼ ਸਯਾਣੇ, ਸਰਬ ਸ਼ਕਤੀਵਾਨ, ਅਰ ਸਾਰੇ ਜਗਤ

( ਦੇ ਗੁਰੂ ਬਣ ਕੇ ਆਹ ਹੁਣ ਕੀ ਕਰ ਰਹੇ ਹੋ? ਏਸ ਤਰ੍ਹਾਂ ਭੁੱਖੇ ਸਿੱਖ ਕਿੱਥੋਂ ਤੱਕ ਸਿਦਕ ਤੇ ਪ੍ਰਾਣ ਰੱਖਣਗੇ? ਤੁਸੀਂ ਏਨ੍ਹਾਂ ਦੀ ਬ੍ਰਿਧੀ ਨਾਲ ਵੱਡੇ ਹੋ, ਕਿ ਭੁੱਖ ਦੇ ਧੋਖੇ ਮਾਰਨ ਨਾਲ? ਦੇਖੋ ਇਨ੍ਹਾਂ ਵਿਚਾਰਿਆਂ ਨੇ ਲੜਨ ਵਿੱਚ ਕੋਈ ਕਸਰ ਨਹੀਂ ਛਡੀ। ਹੁਣ ਇੱਕ ਤਾਂ ਇਹ ਭੁੱਖੇ ਉੱਠਣ ਜੋਗੇ ਨਹੀਂ। ਦੂਜੇ ਵੈਰੀ ਸਿਰ ਤੇ ਕੜਕ ਰਹੇ ਹਨ। ਏਨ੍ਹਾਂ ਸਿੱਖਾਂ ਦਾ ਕੀ ਕਸੂਰ? ਇਹ ਭੁੱਖੇ ਕੀਕੂੰ ਲੜਨਗੇ? ਸਭ ਦਾ ਧੀਰਜ, ਬਲ ਟੁੱਟਾ ਪਿਆ ਹੈ। ਮੈਨੂੰ ਦਿਸਦਾ ਹੈ, ਜੋ ਹੁਣ ਸਾਡਾ ਸਭ ਦਾ ਅੰਤ ਸਮਾਂ ਆ ਗਿਆ ਹੈ। ਭਾਗ ਜੀ! ਇਹ ਤੇਰੀ ਵਾੜੀ ਹੈ। ਏਸ ਨੂੰ ਬਖ਼ਸ਼, ਕਰਤਾਰ ਦਾ ਭਉ ਕਰ। ਭੁੱਖੇ ਨਾ ਮਾਰ। ਹੋਰ ਨਹੀਂ ਤਾਂ ਜੋ ਦੌਲਤ ਸਤਲੁਜ ਵਿੱਚ ਸੁਟਾਂਵਦੇ ਹੋ, ਇਹ ਜੇਕਰ ਸਿੱਖਾਂ ਨੂੰ ਦੇਵੋ ਤਾਂ ਇਹ ਹੋਰ ਵਧੇਰੇ ਵੈਰੀਆਂ ਨੂੰ ਮਾਰਨ ਤੇ ਤੁਹਾਡੀ ਸੇਵਾ ਕਰਨ। ਜੇ ਇਹ ਗਲ ਮੇਰੀ ਨਹੀਂ ਮੰਨਦੇ ਤਾਂ ਏਨ੍ਹਾਂ ਨੂੰ ਅੰਨ ਯਾ ਛੁੱਟੀ ਦੇਵੋ। ਇਹ ਸੁਣ ਕੇ ਮਹਾਰਾਜ ਧਰਮ ਧੁਰੰਧਰ ਬੋਲੇਮਾਤਾ ਜੀ! ਜੋ ਕੁਛ ਹੋ ਰਿਹਾ ਹੈ ਇਹ ਸਭ ਕਰਤਾਰ ਦੇ ਹੁਕਮ ਨਾਲ ਹੋ ਰਿਹਾ ਹੈ। ਅਸੀਂ ਪੰਥ ਦੀ ਉੱਨਤੀ ਚਾਹੁੰਦੇ ਹਾਂ, ਘਾਟਾ ਨਹੀਂ ਚਾਹੁੰਦੇ। ਜੀਕੂੂੰ ਤੁਸੀਂ ਮੈਨੂੰ ਆਪਣਾ ਪਿਆਰਾ ਪੁੱਤ੍ਰ ਸਮਝ ਕੇ ਜ਼ਹਿਰ ਨਹੀਂ ਦੇ ਸਕਦੇ, ਏਸੇ ਤਰ੍ਹਾਂ ਇਹ ਪੂਜਾ ਦਾ ਧਾਨ ਮਹੁਰਾਮੈਂ ਆਪਣੇ ਸਿੱਖਾਂ ਪੁਤ੍ਰਾਂ ਨੂੰ ਨਹੀਂ ਦੇ ਸਕਦਾ ਕਿਉਂਕਿ ਇਹ ਛੱਤ੍ਰੀ ਪੰਥ ਅਸਾਂਂ ਗ੍ਰਹਸਤੀ ਸਾਜਿਆ ਹੈ। ਸੋ ਗਰੇਹੀ ਛਤ੍ਰੀ ਨੂੰ ਪੂਜਾ ਖਾਣੀ ਯੋਗ ਨਹੀਂ। ਤੇਗ਼ ਦੇ ਜ਼ੋਰ ਯਾ ਹੋਰ ਕਮਾਈ ਕਰ ਕੇ ਛਕਣਾ ਛੱਤਰੀ ਧਰਮ ਹੈ,

ਪੂਜਾ ਖਾਣੀ ਅਧਰਮ ਹੈ। ਜਦ ਮੇਰੇ ਸਿੰਘ ਪੂਜਾ ਖਾ ਕੇ ਅਧਰਮੀ ਹੋ ਜਾਣਗੇ ਓਸ ਦਿਨ ਤੋਂ ਏਨ੍ਹਾਂ ਦਾ ਤੇਜ਼ ਪ੍ਰਤਾਪ, ਸੂਰਬੀਰਤਾ ਇਤਫਾਕ ਆਪੋ ਦਾ ਪ੍ਰੇਮ ਭਾਵ ਸਭ ਜਾਂਦਾ ਰਹੂ, ਉੱਨਤੀ ਨਾ ਹੋਵੇਗੀ, ਪੰਥ ਥੋਥਾ ਪੈ ਜਾਊ ਜਿਕੂੰ ਬੁਆੜ ਜੁਆਰ ਦਾ ਟਾਂਡਾ ਮੋਟਾ ਉੱਚਾ ਵੱਡੇ ਸਿੱਟੇ ਵਾਲਾ ਤਾਂ ਬਥੇਰਾ ਹੁੰਦਾ ਹੈ, ਪਰ ਦਾਣਾ ਉਸ ਵਿੱਚ ਨਹੀਂ ਹੁੰਦਾ। ਏਸੇ ਤਰ੍ਹਾਂ ਪੁਜਾਰੀ ਤਾਂ ਭਾਵੇਂ ਮੇਰੇ ਸਿੰਘ ਬਥੇਰੇ ਵੱਡੇ ਹੋਣਗੇ, ਪਰ ਸੂਰਬੀਰਤਾ ਸਿਦਕ ਧਰਮ ਜਪ ਤੋਂ ਖ਼ਾਲੀ ਹੋਣਗੇ ਅਤੇ ਇੱਕ ਸਿੰਘ ਦੂਜੇ ਨਾਲ ਅੰਦ੍ਰੋਂ ਮਤਸਰ ਰੱਖੇਗਾ। ਏਹ ਸਭ ਪ੍ਰਤਾਪ ਪੂਜਾ ਦਾ ਹੋਵੇਗਾ ਜਿਨ੍ਹਾਂ ਨੂੰ ਪੂਜਾਰੀ ਅੰਮ੍ਰਿਤ ਤੇ ਉਪਦੇਸ਼ ਦੇਣਗੇ, ਓਨ੍ਹਾਂ ਦੇ ਹੀ ਗੁਣ ਵਰਤਣਗੇ। ਸਿੱਖਣੀਆਂ ਬਿਭਚਾਰਣੀਆਂ ਹੋ ਜਾਣਗੀਆਂ। ਸਿੱਖ ਤੁਰਕਾਂ ਦੀ ਗ਼ੁਲਾਮੀ ਕਰਨਗੇ, ਅੰਨਮਤੀਆਂ ਦੇ ਸੇਵਕ ਹੋਣਗੇ। ਤਦ

ਮੈਂ ਫੇਰ ਪੰਥ ਦੀ ਸੰਭਾਲ ਕਰਾਂਗਾ। ਖਾਲਸਾ ਉੱਠੇਗਾ ਖੰਡਾ ਖੜਕੇਗਾ। ਓਸ ਵੇਲੇ ਏਹ ਪੂਜਾ ਦਾ ਧਾਨ ਸਤਲੁਜ ਵਿੱਚੋਂ ਮੇਰਾ ਸਿੱਖ ਕੱਢੇਗਾ। ਜੀਕੂੰ ਸੰਖੀਆ ਮਾਰਿਆ ਹੋਯਾ ਅੰਮ੍ਰਿਤ ਰੂਪ ਹੋ ਕੇ ਲੱਗਦਾ ਹੈ, ਓਸੇ ਵੇਲੇ ਏਹ ਧਨ ਖਾਲਸੇ ਨੂੰ ਨਫ਼ਾ ਕਰੇਗਾ। ਤਦੋਂ ਪੱਛਮ ਵੱਲੋਂ ਖਾਲਸਾ ਉੱਠ ਕੇ ਪੂਰਬ ਵਿੱਚ ਜਾ ਕੇ ਸਾਰੇ ਰਾਜ ਕਰੇਗਾ। ਪਰਬਤੀ ਸਭ ਅਨੁਸਾਰ ਹੋ ਕੇ ਰਹਣਗੇ।ਏਹ ਬਚਨ ਮਾਤਾ ਜੀ ਸੁਣ ਕੇ ਚੁੱਪ ਚੁਪਾਤੀ ਉੱਠ ਕੇ ਚਲੀ ਗਈ ਤੇ ਗੁਰੂ ਜੀ ਹੋਰ ਖ਼ਿਆਲ ਵਿੱਚ ਪ੍ਰਵਿਰਤ ਹੋ ਗਏ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗