ਸ਼ਾਹੀ ਫੌਜ ਦਾ ਅਨੰਦਪੁਰ ਨੂੰ ਘੇਰਾ

ਸ੍ਰੀ ਗੁਰੂ ਗੋਬਿੰਦ ਸਿੰਘ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੮੦ / ੧੩੫

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਏਸੇ ਸਮੇਂ ਇੱਕ ਦਿਨ ਗੁਰੂ ਸਾਹਿਬ ਜੀ ਚਾਰ ਕੁ ਹਜ਼ਾਰ ਸਵਾਰ ਪਯਾਦੇ ਨਾਲ ਕਿਲ੍ਹੇ ਤੋਂ ਬਾਹਰ ਨਿੱਕਲ ਕੇ ਤੁਰਕਾਨੀ ਸੈਨਾ ਉੱਤੇ ਜਾ ਪਏ। ਚਾਰ ਘੰਟੇ ਐਸਾ ਸਾਰ ਨਾਲ ਸਾਰ ਬਜਾਯਾ ਜੋ ਸੈਂਕੜੇ ਰੁੰਡ ਮੰੁਡ ਬਖੇਰ ਸਿੱਟੇ, ਸਿੰਘਾਂ ਦੀ ਤੇਗ ਅੱਗੇ ਹਾਲ ਚਾਲ ਪੈ ਗਈ। ਉਮੈਦ ਸੀ ਸ਼ਾਹੀ ਸੈਨਾ ਭਜ ਜਾਏਗੀ, ਪਰ ਸੂਰਜ ਛਿਪਣੇ ਕਰ ਲੜਾਈ ਬੰਦ ਹੋ ਗਈ। ਏਸੇ ਭਾਂਤ ਕਈ ਵਾਰੀ ਸਾਹਿਬ ਅਜੀਤ ਸਿੰਘ ਜੀ ਤੇ ਜੁਝਾਰ ਸਿੰਘ ਜੀ ਸਿੰਘਾਂ ਨੂੰ ਲੈ ਕੇ ਹੱਲਾ ਕਰਦੇ ਰਹੇ। ਮਾਰ ਕੁੱਟ ਕੇ ਫੇਰ ਅਪਣੇ ਕਿਲ੍ਹੇ ਵਿੱਚ ਆ ਜਾਂਦੇ ਸੇ, ਕਯੋਂਕਿ ਗੁਰੂ ਜੀ ਨੇ ਸ਼ਾਹਜ਼ਾਦੇ ਅਜੀਤ ਸਿੰਘ ਨੂੰ ਦੋ ਹਜ਼ਾਰ ਜੋਧੇ ਦੇ ਕੇ ਕੇਸਗੜ੍ਹ ਵਿੱਚ ਤੇ ਨੰਦ ਸਿੰਘ, ਨਾਹਰ ਸਿੰਘ, ਸ਼ੇਰ ਸਿੰਘ, ਆਲਮ ਸਿੰਘ, ਮੁਹਕਮ ਸਿੰਘ ਆਦਿਕ ਉਜਾਗ੍ਰ ਉਜਾਗ੍ਰ ਸਿੰਘਾਂ ਸਮੇਤ ਸ਼ਾਹਜ਼ਾਦੇ ਜੁਝਾਰ ਸਿੰਘ ਨੂੰ ਲੋਹਗੜ੍ਹ ਵਿੱਚ ਬਚਿਤ੍ਰ ਸਿੰਘ, ਉਦੇ ਸਿੰਘ, ਈਸ਼ਰ ਸਿੰਘ, ਸੰਗਤ ਸਿੰਘ ਆਦਿਕ ਸਰਦਾਰ ਦਮਦਮੇ ਪੁਰ ਕਾਇਮ ਕਰ ਰੱਖੇ ਸੇ। ਏਹ ਸਭ ਸਰਦਾਰ ਆਪੋ ਆਪਣੇ ਮੋਰਚਯਾਂ ਨੂੰ ਕਾਇਮ ਰੱਖ ਕੇ ਵੇਲੇ ਕੁਵੇਲੇ ਵੈਰੀਆਂ ਉੱਤੇ ਖੜਕਾਉਂਦੇ ਸੇ। ਜੋ ਕੁਛ ਹੱਥ ਲੱਗਦਾ, ਲੁੱਟ ਪੁੱਟ ਲਯਾਉਂਦੇ ਅਤੇ ਹਰ ਵੇਲੇ ਮੋਰਚਯਾਂ ਵਿੱਚੋਂ ਤੀਰ ਤੁਪਕ ਤੋਪ ਦੀ ਲੜਾਈ ਕਰਦੇ ਰਹਿੰਦੇ। ਜੇਹੜੇ ਸਤੋਗੁਣੀ ਸ਼ਸਤ੍ਰ ਚਲਾਉਣ ਤੋਂ ਸੰਗਦੇ ਸੇ, ਓਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਲੰਗਰ ਦੀ ਤੇ ਜਲ ਦੀ ਟਹਿਲ ਸੌਂਪ ਰੱਖੀ ਸੀ। ਓਹ ਮੋਰਚਯਾਂ ਵਿੱਚ ਬੈਠਿਆਂ ਸਿੱਖਾਂ ਨੂੰ ਸਭ ਚੀਜ਼ ਪੁਚਾਉਂਦੇ ਰਹਿੰਦੇ ਸੇ। ਕਈ ਸਿੰਘ ਸੇਵਾ ਸਿੰਘ ਜੇਹੇ ਸਤੋਗੁਣੀ ਸਮਦਰਸੀ ਤੁਰਕਾਂ ਨੂੰ ਤੇ ਸਿੱਖਾਂ ਨੂੰ ਦੋਹੀਂ ਪਾਸੀਂ ਜਲ ਪਿਲਾਂਦੇ ਰਹਿੰਦੇ। ਇੱਕ ਦਿਨ ਸਿੰਘਾਂ ਸੇਵਾ ਸਿੰਘ ਸਮਦਰਸੀ ਨੂੰ ਮੋਰਚਿਆਂ ਵਿੱਚ ਵੇਲੇ ਸਿਰ ਜਲ ਨਾ ਪਹੁੰਚਾਯਾ ਤਾਂ ਓਨ੍ਹਾਂ ਗੁਰੂ ਕਿਆਂ ਪਾਸ ਏਹ ਫਰਿਆਦ ਕੀਤੀ ਕਿ ਸੇਵਾ ਸਿੰਘ ਹੋਰੀ ਤੁਰਕਾਂ ਨੂੰ ਜਲ ਪਿਲਾ ਦਿੰਦੇ ਹਨ। ਸਾਡੇ ਤੱਕ ਛੇਤੀ ਨਹੀਂ ਪਹੁੰਚਦੇ। ਗੁਰੂ ਜੀ ਨੇ ਜਦ ਓਨ੍ਹਾਂ ਨੂੰ ਤਾੜਿਆ ਤਾਂ ਸੇਵਾ ਸਿੰਘ ਨੇ ਬੇਨਤੀ ਕੀਤੀਪਾਤਸ਼ਾਹ! ਹਿੰਦੂ ਤੁਰਕ ਸਿੰਘ ਸਭ ਤੇਰਾ ਹੀ ਸਰੂਪ ਸਾਨੂੰ ਨਜ਼ਰ ਆਉਂਦਾ ਹੈ। ਏਹ ਜੰਗ ਬੀ ਤੇਰੀ ਖੇਡ ਰਚੀ ਹੋਈ ਹੈ। ਹਾਰ ਜਿੱਤ ਦੋਵੇਂ ਕਲਪਤ ਹਨ। ਤੇਰੇ ਸਰੂਪ ਵਿੱਚ ਸਮੰੁਦਰ ਦੇ ਜਲ ਵਾਂਙੂੰ ਦੂਜਾ ਕੋਈ ਨਜ਼ਰ ਨਹੀਂ ਆਉਂਦਾ।ਏਹ ਜਵਾਬ ਸੁਣ ਕੇ ਗੁਰੂ ਸਾਹਿਬ ਹੱਸ ਕੇ ਆਖਣ ਲੱਗੇਭਾਈ! ਤੁਸੀਂ ਬ੍ਰਹਮ ਗਿਆਨੀ ਨਿਰਮਲੇ ਹੋ। ਜੋ ਕੁਛ ਕਰਦੇ ਹੋ, ਸੋ ਚੰਗਾ ਕਰਦੇ ਹੋ ਕਰੀ ਜਾਓ। ਤੁਸਾਂਂ ਤੋਂ ਨਿਰਮਲ ਪੰਥ ਫੈਲੇਗਾ।ਸੋ ਏਹੋ ਬਚਨ ਗੁਰੂ ਕਾ ਸਫ਼ਲਾ ਹੋਯਾ ਭਾਈ ਸੇਵਾ ਸਿੰਘ ਦੀ ਸੰਪ੍ਰਦਾਇ ਦੇ ਨਿਰਮਲੇ ਸਾਧ ਪੰਡੋਰੀ ਵਾਲੇ ਬਹੁਤ ਉੱਘੇ ਹਨ। ਓਸ ਸਮੇਂ ਔਰੰਗੇ ਦੀ ਬਾਦਸ਼ਾਹੀ ਵਿੱਚ ਬਹੁਤ ਥਰਥਲਾ ਮੱਚ ਰਿਹਾ ਸੀ ਤੇ ਅਹਿਮਦਾਬਾਦ ਦਾ ਸੂਬਾ ਬਿਗੜ ਕੇ ਸੁਤੰਤ੍ਰ ਹੋ ਬੈਠਾ ਸੀ ਤੇ ਤਾਨੇ ਸ਼ਾਹ ਬਾਦਸ਼ਾਹ ਹੈਦਰਾਬਾਦ ਵਾਲੇ ਨਾਲ ਗੋਲਕੁੰਡੇ ਦੇ ਕਿਲ੍ਹੇ ਪੁਰ ਔਰੰਗੇ ਦਾ ਜੰਗ ਹੋ ਰਿਹਾ ਸੀ। ਬਾਕੀ ਸੇਵਾ ਜੀ ਮਰਹੱਟੇ ਨੇ ਇੱਕ ਸੌ ਕਈ ਕਿਲ੍ਹੇ ਤੇ ਪੂੰਨੇ ਸਤਾਰੇ ਦਾ ਮੁਲਕ ਮੱਲ ਕੇ ਬਾਦਸ਼ਾਹ ਨਾਲ ਪੱਕਾ ਆਢਾ ਲਾ ਰੱਖਿਆ ਸੀ, ਜਿਸ ਕਰ ਕੇ ਔਰੰਗੇ ਨੂੰ ਸੋਝੀ ਨਹੀਂ ਲੈਣੀ ਮਿਲਦੀ ਸੀ। ਥਾਂ ਪਰ ਥਾਂ ਦੁਸ਼ਮਨਾਂ ਨੇ ਜੰਗ ਜਾਰੀ ਕਰ ਰੱਖੇ ਸੇ। ਫੌਜ ਤੇ ਬਾਦਸ਼ਾਹ ਦੀ ਜਾਨ ਬੇਅੰਤ ਜਗ੍ਹਾ ਜ਼ਰਾ ਜ਼ਰਾ ਵੰਡੀ ਪਈ ਸੀ। ਸਗੋਂ ਜਿਸ ਦਿਨ ਤੋਂ ਗੁਰੂ ਤੇਗ ਬਹਾਦੁਰ ਜੀ ਦਿੱਲੀ ਵਿੱਚ ਸੀਸ ਦੇ ਗਏ, ਔਰੰਗੇ ਨੂੰ ਤਾਂ ਓਸੇ ਦਿਨ ਤੋਂ ਦਮੇ ਦਾ ਰੋਗ ਅਜੇਹਾ ਸਖ਼ਤ ਲੱਗਾ, ਰਾਤ ਦਿਨੇ ਖਊਂ ਖਊਂ ਕਰ ਕਰ ਪਿਆ ਤੜਫਦਾ। ਇੱਕ ਛਿਨ ਭੀ ਆਰਾਮ ਨਹੀਂ ਲੈਣਾ ਮਿਲਦਾ ਸੀ ਤੇ ਨਾ ਹੀ ਇੱਕ ਦਿਨ ਦਿੱਲੀ ਵਿੱਚ ਟਿਕਣਾ ਪਾਯਾ। ਦੂਸਰੇ ਸੂਬਾ ਬੰਗਾਲ ਤੇ ਦੱਖਣ ਬਿਗੜ ਜਾਣੇ ਕਰ ਓਨ੍ਹਾਂ ਦੇ ਸੁਧਾਰ ਵਾਸਤੇ ਹਰ ਵੇਲੇ ਦਾ ਇਹ ਫ਼ਿਕਰ ਖਾ ਰਿਹਾ ਸੀ ਕਿ ਓਨ੍ਹਾਂ ਨੂੰ ਦੇਖ ਕੇ ਹੋਰ ਬਾਕੀ ਦੇ ਸੂਬੇ ਭੀ ਨਾ ਵਿਗੜ ਜਾਣ। ਮਰਹੱਟੇ ਓਸ ਦੇ ਵੈਰੀ ਹਮੇਸ਼ਾ ਓਸ ਦਾ ਦੇਸ ਬਸ਼ੇਸ਼ ਦਬਾਉਂਦੇ ਚਲੇ ਆ ਰਹੇ ਸੇ। ਹੁਣ ਏਧਰੋਂ ਪਹਾੜੀ

( ਰਾਜਿਆਂ ਦੀ ਕਮਜ਼ੋਰੀ ਤੇ ਸਿੰਘਾਂ ਦੀ ਤੇਜ਼ੀ ਤੇ ਬਹਾਦਰੀ ਸੁਣ ਕੇ ਸ਼ੋਕ ਦੇ ਖਾਰੇ ਸਮੰੁਦਰ ਵਿੱਚ ਇਕੋ ਵਾਰੀ ਜਿੰਦ ਗੋਤਾ ਖਾ ਗਈ ਕਿਉਂਕਿ ਓਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਭਾਵੇਂ ਗੁਰੂ ਕੇ ਸਿੱਖ ਹੈਨ ਤਾਂ ਸਾਰੇ ਹੀ ਗੁਰੂ ਵਾਸਤੇ ਜਾਨਾਂ ਦੇਣ ਨੂੰ ਤਿਆਰ, ਪਰ ਮਝੈਲ ਤੇ ਬੈਰਾੜ ਤਾਂ ਅਜੇਹੇ ਸਿਰ ਤੋੜ ਲੜਾਕੇ ਹਨ ਜੋ ਇੱਕ ਇੱਕ ਦਸ ਦਸ ਨੂੰ ਮਾਰ ਕੇ ਭੀ ਖ਼ਿਆਲ ਨਹੀਂ ਛੱਡਣ ਵਾਲਾ। ਜੇ ਓਹ ਸਾਰਾ ਦੇਸ਼ ਸਿੱਖਾਂ ਦਾ ਸ਼ਾਹੀ ਹਾਕਮਾਂ ਨਾਲ ਬਿਗੜ ਗਿਆ, ਤਾਂ ਕਾਬੂ ਨਹੀਂ ਆਵੇਗਾ। ਏਹੋ ਜੇਹੀਆਂ ਅਨੰਤ ਦਲੀਲਾਂ ਸੋਚ ਕੇ ਓੜਕ ਔਰੰਗੇ ਨੇ ਪਹਾੜੀਆਂ ਦੀ ਅਰਜ਼ ਤੇ ਔਰੰਗੇ ਦਾ ਸੂਬਿਆਂ ਨੂੰ ਫੁਰਮਾਨ ਓਸ ਅਰਜ਼ ਉੱਤੇ ਜੋ ਪਹਾੜੀ ਰਾਜਿਆਂ ਦੀ ਦਿੱਲੀ ਦੇ ਦਰਬਾਰ ਵੱਲੋਂ ਪੇਸ਼ ਹੋਈ ਸੀ, ਏਹ ਹੁਕਮ ਦਿੱਤਾ ਕਿ ਨਾਜ਼ਮ ਸਰਹੰਦ ਬਜ਼ੀਦ ਖਾਂ ਤੇ ਨਾਜ਼ਮ ਲਾਹੌਰ ਦਿਲਾਵਰ ਖਾਂ ਔਰ ਸੂਬਾ ਕਸ਼ਮੀਰ ਜ਼ਬਰਦਸਤ ਖਾਂ ਅਪਨੇ ਅਪਨੇ ਤਾਬੇਦਾਰਾਂ ਤਮਾਮ ਰਈਸਾਂ ਨੂੰ ਨਾਲ ਲੈ ਜਾ ਕਰ ਅਨੰਦਪੁਰ ਨੂੰ ਤਾਂ ਲੁੱਟ ਪੁੱਟ ਕੇ ਉਜਾੜ ਦੇਣ ਤੇ ਗੁਰੂ ਗੋਬਿੰਦ ਸਿੰਘ ਨੂੰ ਫੜ

ਕੇ ਮੇਰੇ ਪਾਸ ਭੇਜ ਛੱਡਣ। ਏਸੇ ਹੁਕਮ ਦੇ ਅਨੁਸਾਰ ਜਦ ਦਰਬਾਰ ਦਿੱਲੀ ਵੱਲੋਂ ਛੋਟੇ ਵੱਡੇ ਤਮਾਮ ਸ਼ਾਹੀ ਹਾਕਮਾਂ ਦੇ ਨਾਮ ਫੁਰਮਾਨ ਜਾਰੀ ਹੋ ਗਏ, ਤਾਂ ਸਾਰੇ ਦੇਸ਼ ਵਿੱਚ ਏਸ ਹੁਕਮ ਦੀ ਧੰੁਮ ਪੈ ਗਈ। ਸੂਬਿਆਂ ਨੇ ਅਪਨੇ ਅਪਨੇ ਤਾਬੇਦਾਰ ਛੋਟੇ ਵੱਡੇ ਰਈਸ ਫੌਜਾਂ ਸਮੇਤ ਬੁਲਾ ਲੀਤੇ। ਸ਼ੇਰ ਮੁਹੰਮਦ ਖਾਂ, ਖ੍ਵਾਜਾ ਖਿਜਰ ਖਾਂ, ਮਲੇਰਕੋਟਲੇ ਵਾਲੇ ਨਜੀਬ ਖਾਂ ਰਹਿਮਤ ਖਾਂ, ਨਵਾਬ ਜਲੰਧਰੀ ਹਿੰਮਤ ਖਾਂ, ਉਸਮਾਨ ਖਾਂ, ਕਸੂਰੀ ਮੁਹੰਮਦ ਖਾਂ, ਕਰੀਮ ਬਖ਼ਸ਼ ਚੌਧਰੀ, ਸਭਾ ਚੰਦ ਫਗਵਾੜੀਆ, ਫਤੇ ਮੁਹੰਮਦ ਖਾਂ ਕੰੁਜ ਪੁਰੀਆ, ਜਾਨੀ ਮਾਨੀ ਖਾਂ ਮੋਰੰਡੇ ਦੇ, ਸਯਾਦਤ ਅਲੀ ਖਾਂ ਸਢੌਰੇ ਵਾਲਾ, ਸ਼ਮਸ਼

ਖਾਂ ਬਿਜਵਾੜੇ ਦਾ; ਏਸੇ ਭਾਂਤ ਸਰਸਾ, ਰਾਣੀਆ, ਫਤਿਆਬਾਦ, ਬੋਹਿਆ, ਬੁਲਾਢਾ, ਆਂਡਰੂ, ਅਲਵਾਰਾ, ਸਮਾਣਾ, ਬਹਾਵਲਪੁਰ, ਝੰਗ, ਕਮਾਲੀਆ, ਚੱਠੇ, ਮੰਜ, ਗੱਖੜ ਆਦਿ ਮੁਸਲਮਾਨ ਰਈਸ ਅਰ ਕਹਿਲੂਰੀ, ਹੰਡੂਰੀ ਕਟੋਚ, ਜਸਵਾਲ, ਗੁਲੇਰ ਚੰਬਾ, ਸੁਕੇਤ, ਮੰਡੀ, ਕੁੱਲੂ ਹਰੀਪੁਰ, ਨੂਰਪੁਰ ਸ੍ਰੀਨਗਰ, ਕੈਂਥਲ, ਦੜੌਲ, ਚੰਦੇਲ, ਡਢਵਾਲ, ਕਰੋਲ, ਅਰਕੀ, ਭੱਜੀ ਆਦਿਕ ਥਾਵਾਂ ਦੇ ਪਹਾੜੀ ਰਾਜੇ ਅਰ ਮਾਲਗੁਜ਼ਾਰ ਚੌਧਰੀ ਸਭ ਸੂਬਯਾਂ ਦੇ ਹੁਕਮ ਅਨੁਸਾਰ ਆਪਣੇ ਅਪਣੇ ਪ੍ਰਗਣਿਆਂ ਦੀਆਂ ਛੇੜਾਂ ਤੇ ਫੌਜਾਂ ਲੈ ਕੇ ਅਨੰਦਪੁਰ ਦੇ ਗਿਰਦੇ ਦਸ

ਕੋਹ ਤੱਕ ਆ ਉੱਤਰੇ। ਏਧਰ ਸਿਦਕੀ ਸਿੱਖ ਭੀ ਬੇਅੰਤ ਆਪੋ ਆਪਣੇ ਘਰਾਂ ਤੋਂ ਖ਼ਰਚ, ਹੱਥਯਾਰ ਬੰਨ੍ਹ ਸ਼ਹੀਦੀ ਲੈਣ ਲਈ ਗੁਰੂ ਸਾਹਿਬ ਜੀ ਦੇ ਚਰਨਾਂ ਪਾਸ ਆ ਪੁੱਜੇ। ਤੁਰਕੀ ਲਸ਼ਕਰ ਵਿੱਚ ਬੇਅੰਤ ਨਗਾਰੇ ਤੇ ਮਾਰੂ ਵਾਜੇ ਵੱਜਣ ਲੱਗੇ। ਪੋਥੀਆਂ ਵਿੱਚ ਲਿਖਯਾ ਹੈ ਕਿ ਏਸੇ ਵੇਲੇ ਬਾਹਰ ਤੁਰਕਾਨੀ ਦਸ

ਲੱਖ ਦੇ ਲਗਭਗ ਸੀ, ਤੇ ਗੁਰੂ ਜੀ ਪਾਸ ਸਭੋ ਦਸ ਹਜ਼ਾਰ ਸਿੱਖ ਸੀ। ਗੁਰੂ ਜੀ ਨੇ ਓਨ੍ਹਾਂ ਨੂੰ ਏਹ ਨਿਸਚੇ ਕਰਾ ਰੱਖਿਆ ਸੀ ਕਿ ਏਸ ਸੰਸਾਰ ਅਸਾਰ ਪੁਰ ਹਮੇਸ਼ ਨਹੀਂ ਰਹਿਣਾ ਯਥਾ: ਨਹ ਬਾਰਿਕ ਨਹ ਜੋਬਨੈ ਨਹ ਬਿਰਧੀ ਕਛੁ ਬੰਧੁ ॥ ਓਹ ਬੇਰਾ ਨਹ ਬੂਝੀਐ ਜਉ ਆਇ ਪਰੈ ਜਮ

ਫੰਧੁ ॥ (ਗਉੜੀ, ਮਃ ੫ - ੨੫੪) ਹੁਣ ਜਦ

ਏਹ ਬਾਤ ਨਿਸਚੇ ਮੰਨੀ ਗਈ, ਤਾਂ ਆਪਣਾ ਜਨਮ ਸੁਫਲਾ ਕਰਨ ਲਈ ਉੱਦਮ ਜ਼ਰੂਰ ਕਰਨਾ ਚਾਹੀਏ। ਸੋ ਇੱਕ ਤਾਂ ਜਪ, ਤਪ, ਸੰਜਮ, ਵੈਰਾਗ, ਵਿਵੇਕ, ਸ੍ਰਵਣ, ਮੰਨਣ, ਨਿਧਯਾਸਨਾਦਿਕ ਸਾਧਨ ਤੇ ਭਗਤੀ ਭਜਨ ਕਰ ਕੇ ਬ੍ਰਹਮਗਯਾਨ ਦ੍ਵਾਰਾ ਚੌਰਾਸੀ ਲੱਖ ਜੋਨੀ ਦੇ ਅਵਾਗੌਣ ਤੋਂ ਛੁੱਟੀ ਪਾਉਂਦੇ ਹਨ, ਅਰਥਾਤ ਜੰਮਣ ਮਰਣ ਤੋਂ ਰਹਿਤ ਹੋ ਕੇ: ਜਿਉ ਜਲ ਮਹਿ ਜਲੁ ਆਇ ਖਟਾਨਾ ॥ ਤਿਉ ਜੋਤੀ ਸੰਗਿ ਜੋਤਿ ਸਮਾਨਾ ॥ (ਗਉੜੀ ਸੁਖਮਨੀ, ਮਃ ੫ - ੨੭੮)

( ਏਹ ਪਦਵੀ ਬ੍ਰਹਮ ਗਯਾਨੀ ਨੂੰ ਪ੍ਰਾਪਤ ਹੁੰਦੀ ਹੈ। ਪਰ ਬ੍ਰਹਮ ਗਿਆਨ ਹੋਣਾ ਅਤਯੰਤ ਕਠਨ ਹੈ, ਤੇ ਰਣਭੂਮੀ ਵਿੱਚ ਸ਼ਤ੍ਰਆਂ ਨੂੰ ਮਾਰ ਕੇ ਸਾਮ੍ਹਣੇ ਮੱਥੇ ਸ਼ਸਤ੍ਰ ਨਾਲ ਦੇਹ ਤਯਾਗਣ ਵਾਲੇ ਪੁਰਖ ਸਹਿਜੇ ਹੀ ਓਸ ਪਦਵੀ ਨੂੰ ਪ੍ਰਾਪਤ ਹੋ ਜਾਂਦੇ ਹਨ, ਜੇਹੜੀ ਪਦਵੀ ਨੂੰ ਬ੍ਰਹਮ ਗਯਾਨੀ ਤੇ ਜੋਗੀਸ਼੍ਵਰ ਬੜੇ ਬੜੇ ਤਰੱਦਦ ਅਰ ਸਾਧਨ ਕਰ ਕੇ ਪਾਉਂਦੇ ਹਨ। ਜਿਨ੍ਹਾਂ ਨੂੰ ਕੁਛ ਭੋਗਾਂ ਦੀ ਵਾਸ਼ਨਾਂ ਰਹਿੰਦੀ ਹੈ, ਓਹ ਸ੍ਵਰਗ ਦੇ ਭੋਗ, ਯਾ ਪ੍ਰਿਥੀ ਮੰਡਲ ਦਾ ਰਾਜ ਭੋਗ ਕੇ ਫੇਰ ਸੱਚਖੰਡ ਵਿੱਚ ਜਾ ਨਿਵਾਸ ਕਰਦੇ ਹੈਨ। ਬੇਦ ਸ਼ਾਸਤ੍ਰਾਂ ਵਿੱਚ ਮੁਕਤੀ ਨੂੰ ਪ੍ਰਾਪਤ ਹੋਣ ਦੇ ਦੋ ਰਸਤੇ ਲਿਖੇ ਹਨ। ਇੱਕ ਚੀਟੀ ਮਾਰਗ, ਦੂਜਾ ਬਿਹੰਗਮ ਮਾਰਗ। ਜੀਕੂੰ ਚੀਟੀ ਬੜੀ ਉਖਿਆਈ ਨਾਲ ਚਿਰ ਵਿੱਚ ਬ੍ਰਿਛ ਦੇ ਸਿਖਰ ਜਾ, ਉਸ ਦੇ ਫ਼ਲ ਦਾ ਰਸ ਚੱਖਦੀ ਹੈ, ਤੀਕੂੰ ਸਾਧਨਾ ਸੰਯੁਕਤ ਹੋ ਕੇ ਬ੍ਰਹਮਗਯਾਨ ਦ੍ਵਾਰਾ ਯਾ ਅੱਠ ਪ੍ਰਕਾਰ ਦਾ ਹਠ ਯੋਗ ਸਾਧ, ਮੁਕਤਿ ਪਾਉਣੀ, ਏਹ ਚੀਟੀ ਮਾਰਗ ਹੈ। ਦੂਜੀ ਜੀਕੂੰ ਬਿਹੰਗਮ ਉਡ ਕੇ ਅੱਖ ਦੇ ਫੋਰ ਵਿੱਚ ਸੁਖੈਨ ਹੀ ਬ੍ਰਿਛ ਦੀ ਟੀਸੀ ਦੇ ਫ਼ਲ ਦਾ ਰਸ ਜਾ ਲੈਂਦਾ ਹੈ, ਤੀਕੂੰ ਜੰਗ ਵਿੱਚ ਸਾਮ੍ਹਣੇ ਮੱਥੇ ਜੂਝ ਕੇ ਕੈਵੱਲਯ ਮੁਕਤੀ ਦਾ ਅਨੰਦ ਪਾਉਣਾਂ, ਏਹ ਬਿਹੰਗਮ ਮਾਰਗ ਹੈ। ਏਹੋ ਜੇਹੇ ਅਨੇਕ ਪ੍ਰਕਾਰ ਦੇ ਉਪਦੇਸ਼ ਸੁਣ, ਸਰਬ ਖਾਲਸੇ ਨੂੰ ਏਹੋ ਉਮੰਗ ਹੋ ਰਹੀ ਸੀ ਕਿ ਮਰਨਾਂ ਤਾਂ ਇੱਕ ਦਿਨ ਜ਼ਰੂਰ ਹੈ। ਤਾਂ ਤੇ ਤੁਰਕਾਂ ਨੂੰ ਮਾਰ ਕੇ ਜੰਗ ਵਿੱਚ ਸ਼ਸਤ੍ਰ ਨਾਲ ਸਾਮ੍ਹਣੇ ਮੱਥੇ ਕਿਉਂ ਨਾ ਮਰੀਏ? ਜਿਸ ਤੋਂ ਝੱਟ ਪਟ ਪਰਮ ਪਦ ਨੂੰ ਪ੍ਰਾਪਤ ਹੋ ਕੇ ਮੁਕਤੀ ਦਾ ਅਖੰਡ ਅਨੰਦ, ਦੁਨੀਆਂ ਵਿੱਚ ਜੱਸ ਲੱਭਦਾ ਹੈ। ਜੇ ਜੀਉਂਦੇ ਰਹੇ ਅਰ ਫਤੇ ਪਾਈ, ਤਾਂ ਰਾਜ ਸਾਜ ਦੇ ਸੁਖ ਭੋਗਾਂਗੇ। ਏਹੋ ਨਿਸਚੇ ਧਾਰ ਕੇ ਸਰਬ ਖਾਲਸਾ ਮਨੋਂ ਤਨੋਂ ਬਡੇ ਉਤਸ਼ਾਹ ਨਾਲ ਜੰਗ ਨੂੰ ਤਿਆਰ ਹੋ ਬੈਠਾ। ਫੇਰ ਤਾਂ ਆਪਸ ਵਿੱਚ ਇੱਕ ਸਿੰਘ ਦੂਸਰੇ ਨੂੰ ਬੜੇ ਚਾਉ ਨਾਲ ਅਨੇਕ ਪ੍ਰਸੰਗ ਸੂਰਬੀਰਾਂ ਦੇ ਸੁਣਾ ਸੁਣਾ ਕੇ ਜੰਗ ਕਰਨ ਦੇ ਢੰਗ ਦਾ ਰੰਗ ਤੇ ਸ਼ਸਤ੍ਰ ਨੂੰ ਬਾਢ ਚੜਾਉਣੇ ਵਗ ਪਿਆ। ਗੁਰੂ ਸਾਹਿਬ ਜੀ ਨੇ ਚੌਹਾਂ ਕਿਲਿਆਂ ਵਿੱਚ ਭਾਈ ਦਯਾ ਸਿੰਘ, ਧਰਮ ਸਿੰਘ ਆਦਿਕ ਜਥੇਦਾਰਾਂ ਨੂੰ ਚਾਰ ਚਾਰ ਪੰਜ ਪੰਜ ਹਜ਼ਾਰ ਸਵਾਰ ਪਿਆਦਾ ਸੌਂਪ ਕੇ ਆਪ ਅਤੇ ਸਾਹਿਬਜ਼ਾਦੇ ਅਜੀਤ ਸਿੰਘ, ਜੁਝਾਰ ਸਿੰਘ ਜੀ ਨੂੰ ਸਿੰਘਾਂ ਦੇ ਖਾਨ ਪਾਨ, ਪਹਿਰਾਨ ਦੀ ਖ਼ਬਰ ਰੱਖਣ ਲਈ ਰੱਖਿਆ। ਬਾਹਰੋਂ ਪੁਰਖਾਂ ਤੇ ਵਸਤਾਂ ਦਾ ਆਉਣਾਂ ਜਾਣਾ ਤੁਰਕਾਂ ਨੇ ਅਨੰਦਪੁਰ ਨੂੰ ਘੇਰਾ ਪਾ ਕੇ ਬੰਦ ਕਰ ਦਿੱਤਾ ਸੀ। ਏਹੋ ਭਵਿਖਤ ਸੋਚ ਕੇ ਗੁਰੂ ਜੀ ਨੇ ਸਿੰਘਾਂ ਦੇ ਛਕਣ ਯੋਗ ਪਦਾਰਥ ਘਿਉ, ਤੇਲ, ਮਿੱਠਾ, ਕੱਚਾ ਪੱਕਾ, ਆਟਾ ਦਾਣਾ, ਦਾਲ ਭਾਜੀ, ਆਦਿਕ ਚੀਜ਼ ਸਭਨਾਂ ਕਿਲਿਆਂ ਵਿੱਚ ਪਹਿਲੇ ਹੀ ਬਹੁਤ ਸਾਰੀ ਜਮ੍ਹਾਂ ਕਰ ਰੱਖੀ ਸੀ। ਸਗੋਂ ਹਰ ਇੱਕ ਕਿਲ੍ਹੇ ਵਿੱਚ ਦੋ ਦੋ ਤਿੰਨ ਤਿੰਨ ਭੱਠੀਆਂ ਛੋਲੇ ਭੰੁਨਣ ਵਾਲੀਆਂ ਵੀ ਲਵਾ ਦਿੱਤੀਆਂ ਸਨ

, ਜਿਸ ਕਰ ਕੇ ਵੇਲੇ ਕੁਵੇਲੇ ਚਣੇ ਚੱਬ ਕੇ ਭੀ ਸਿੰਘ ਮੋਰਚਿਆਂ ਵਿੱਚ ਬੈਠੇ ਲੜਦੇ ਰਹਿਣ। ਏਸੇ ਭਾਂਤ ਲਾਂਗਰੀ ਤੇ ਜਲ ਲਿਆਵਣ ਵੇਲੇ ਮਾਸ਼ਕੀ ਸਿੰਘ ਭੀ ਰੱਖ ਦਿੱਤੇ। ਤੋਪਾਂ ਕਿਲ੍ਹੇ ਦੇ ਬੁਰਜਾਂ ਤੇ ਬੀੜੀਆਂ ਗਈਆਂ, ਖਾਲਸੇ ਨੂੰ ਦਾਰੂ ਗੋਲੀ ਬਰਤਾ ਦਿੱਤੀ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗