ਦੋਹਾਂ ਪਾਸਯਾਂ ਦੇ ਹੱਲੇ ਸੰ ਸੇ ਨਾਜ਼ਮਾਂ ਤੇ ਰਾਜਿਆਂ ਦੀ ਚਿੱਠੀ ਆਉ ਣੀ ਪਾਰਸ ਦੀ ਸਾਖੀ , ਰਾਜਿਆਂ ਦੀ ਸਲਾਹ ਸ਼ਾਹੀਕ ਸਮ ਹੋ ਣੀ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੮੨ / ੧੩੫

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਜਦ ਤੁਰਕਾਂ ਤੇ ਪਹਾੜੀਆਂ ਨੇ ਅਨੰਦਪੁਰ ਦੇ ਲੋਕਾਂ ਤੋਂ ਏਹ ਸਾਰਾ ਭੇਤ ਗੁਰੂ ਘਰ ਦਾ ਜਾਣ ਲੀਤਾ, ਤਦੋਂ ਕਿਲ੍ਹਾ ਤੋੜਨ ਦੀ ਨੀਤ ਕਰ ਕੇ ਆਪਣੇ ਮੋਰਚੇ ਅਨੰਦਪੁਰ ਦੇ ਨੇੜੇ ਆ ਲਾਏ। ਕਿਲ੍ਹਾ ਤੋੜਨ ਨੂੰ ਤਯਾਰ ਹੋਏ, ਤਾਂ ਗੁਰੂ ਜੀ ਰਣਜੀਤ ਨਗਾਰਾ ਵਜਵਾ, ਖਾਲਸੇ ਨੂੰ ਨਾਲ ਲੈ, ਜਦ

ਬਾਹਰ ਨਿੱਕਲੇ, ਤਾਂ ਪਹਾੜੀਏ, ਤੁਰਕ ਭੀ ਢੋਲ, ਨਗਾਰੇ, ਰਣਸਿੰਗੇ, ਸੰਖ ਬਜਾ ਕੇ ਉੱਛਲ ਪਏ। ਦੋਹਾਂ ਪਾਸਯਾਂ ਤੋਂ ਤੀਰ, ਗੋਲੀ ਦਾ ਜੰਗ ਹੋਣ ਲੱਗਾ। ਸੂਰਮੇ ਮਾਰੋ ਮਾਰ ਕਰਦੇ, ਵਧ ਵਧ ਕੇ ਬਹੁਤ ਲੜੇ। ਤਦੋਂ ਨੂੰ ਰਾਤ ਪੈ ਜਾਣ ਕਰ ਕੇ ਸਭ ਲੋਕ ਆਪੋ ਆਪਣੇ ਡੇਰੀਂ ਜਾ ਬਿਰਾਜੇ। ਹੁਣ ਬਹੁਤ ਦਿਨ ਹੋਏ ਸਿੰਘਾਂ ਨੇ ਕੋਈ ਛਾਪਾ ਨਹੀਂ ਮਾਰਿਆ ਸੀ, ਏਸ ਕਰ ਕੇ ਤੁਰਕ ਨਿਰਭੈ ਹੋ ਰਹੇ ਸੇ। ਓਸੇ ਦਿਨ ਏਧਰੋਂ ਜ੍ਵਾਨ ਜ੍ਵਾਨ ਹਜ਼ਾਰ ਕੁ ਸਿੰਘ ਤੁਰਕਾਂ ਦੇ ਗੁਦਾਮ ਉੱਤੇ ਜਾ ਪਿਆ। ਤੁਰਕਾਂ ਦੇ ਤਿਆਰ ਹੁੰਦਿਆਂ ਉਠਦਿਆਂ ਨੂੰ ਸਿੰਘ ਰਾਖਿਆਂ ਨੂੰ ਮਾਰ ਕੇ ਪੰਡਾਂ ਬੰਨ੍ਹ ਕੇ ਲੈ ਤੁਰੇ ਪੈਰਾਂ ਦੇ ਚਲਾਕ ਤਾਂ ਲੈ ਕੇ ਦੌੜ ਆਏ ਬਾਕੀ ਬਹੁਤੇ ਸਿੰਘ ਜੋ ਰੋਕੇ ਗਏ ਸੇ, ਓਹ ਭੀ ਤੁੱਮਲ ਬੰਨ੍ਹ ਕੇ ਅੜ ਖਲੋਤੇ ਤੀਰ ਗੋਲੀ ਦਾ ਜੰਗ ਹੁੰਦਾ ਰਿਹਾ। ਏਹ ਖ਼ਬਰ ਗੁਰੂ ਸਾਹਿਬ ਜੀ ਸੁਣ ਕੇ ਪੰਜ ਕੁ ਸੌ ਸਿੰਘ ਨੂੰ ਨਾਲ ਲੈ ਉਨ੍ਹਾਂ ਦੀ ਕੁਮਕ ਪੁਰ ਜਾ ਪੁੱਜੇ। ਏਨ੍ਹਾਂ ਪੈਂਦੜਾਂ ਨੇ ਵੈਰੀਆਂ ਨੂੰ ਅਜੇਹੀ ਤਲਵਾਰਾਂ ਦੀ ਮਾਰ ਮਾਰੀ, ਜੋ ਪਿਛਾਹਾਂ ਮੋੜ ਦਿੱਤੇ, ਤੇ ਸਿੰਘਾਂ ਨੂੰ ਗਠੜੀਆਂ ਸਮੇਤ ਕਿਲ੍ਹੇ ਵਿੱਚ ਲੈ ਆਏ। ਏਸੇ ਭਾਂਤ ਪੰਜ ਚਾਰ ਵਾਰੀ ਪਹਾੜੀਆਂ ਦੇ ਪਿੰਡ ਨੂੰ ਭੀ ਸਿੰਘ ਲੁੱਟ ਖੋਹ ਲਿਆਏ। ਇਸ ਕਰ ਕੇ ਇੱਕ ਤਾਂ ਸਿੰਘਾਂ ਦੇ ਹੱਲਯਾਂ ਦੀ ਸਸਕ ਹਰ ਵੇਲੇ ਵੈਰੀਆਂ ਨੂੰ ਬਣੀ ਰਹੇ। ਦੂਜੇ ਸ਼ਾਹੀ ਅਫਸਰ, ਫੌਜ, ਰਾਜੇ ਸਭ ਲੜਦੇ ਲੜਦੇ ਏਸ ਲੰਮੇ ਝੇੜੇ ਵਿੱਚ ਪਏ ਤੰਗ ਆ ਰਹੇ ਸੇ। ਤੀਜੇ ਬਾਦਸ਼ਾਹ ਵੱਲੋਂ ਤੇ ਦਰਬਾਰ ਦਿੱਲੀ ਵੱਲੋਂ ਨਾਲਾਯਕੀ ਤੇ ਕਾਯਰੀ ਦੱਸਣ ਵਾਲੇ ਪਰਵਾਨੇ ਨਿਤ ਆ ਕੇ ਛਾਤੀ ਦਾਹ ਰਹੇ ਸੇ। ਚੌਥੇ ਦੇਸ ਬਰਬਾਦ ਹੋ ਰਿਹਾ ਸੀ। ਪੰਜਵੇਂ ਨਿਤ ਦੀ ਬੇਅਰਾਮੀ, ਹਰ ਵੇਲੇ ਦੀ ਚਿੰਤਾ ਖਾ ਰਹੀ ਸੀ। ਇਨ੍ਹਾਂ ਕਾਰਨਾਂ ਤੋਂ ਪਹਾੜੀਆਂ ਅਤੇ ਤੁਰਕਾਂ ਵਲੋਂ ਕਸਮਾਂ ਪਹਾੜੀ ਰਾਜਯਾਂ ਤੇ ਨਾਜ਼ਮਾਂ ਨੇ ਆਪਣੀ ਜਾਨ ਛੁਡਾਣ ਲਈ ਤੇ ਸ਼ਰਮਿੰਦਗੀ ਦੂਰ ਕਰਨ ਲਈ ਇੱਕ ਚਿੱਠੀ ਏਸ ਮਜ਼ਮੂਨ ਦੀ ਗੁਰੂ ਜੀ ਪਾਸ ਭੇਜੀ ਕਿ ਤੁਸੀਂ ਆਪਣੇ ਜਾਨ ਮਾਲ ਨੂੰ ਲੈ ਕੇ ਕਿਸੇ ਹੋਰ ਜਗ੍ਹਾ ਜਾ ਰਹੋ। ਅਸੀਂ ਹੱਥ ਨਾ ਪਾਵਾਂਗੇ। ਸਾਨੂੰ ਆਪਣੇ ਇਸ਼ਟ ਕੁਰਾਨ ਤੇ ਗਊ ਦੀ ਕਸਮ ਹੈ ਜੋ ਤੁਹਾਡੇ ਵੱਲ ਅੱਖ ਭਰ ਕੇ ਵੇਖੀਏ ਕਯੋਂਕਿ ਆਪ ਗੁਰੂ ਨਾਨਕ ਸਾਹਿਬ ਜੀ ਦੇ ਗੱਦੀ ਨਸ਼ੀਨ ਹਿੰਦੂ, ਮੁਸਲਮਾਨਾਂ ਦੇ ਮੰਨੇ ਹੋਏ ਪੂਜਨੀਕ ਸੱਤਪੁਰਖ ਹੋ। ਏਨੀ ਗੱਲ ਸਾਡੀ ਮੰਨਣ ਕਰ ਕੇ ਸਾਡੀ ਭੀ ਇੱਜ਼ਤ ਰਹਿ ਆਊ ਤੇ ਤੁਹਾਡਾ ਕਲੇਸ਼ ਭੀ ਮੁੱਕ ਜਾਊ। ਹੋਰ ਤੁਸਾਂ ਪਾਸੋਂ ਅਸਾਂ ਮੁਲਕ ਖ਼ਜ਼ਾਨਾ ਤਾਂ ਜਿੱਤਣਾ ਹੀ ਨਹੀਂ, ਇੱਕ ਗੱਲ ਹੀ ਹੈ। ਏਹ ਚਿੱਠੀ ਪੜ੍ਹ ਸੁਣ ਕੇ ਭਾਵੇਂ ਗੁਰੂ ਸਾਹਿਬ ਤਾਂ ਓਨ੍ਹਾਂ ਦੀ ਸੌਂਹ ਉੱਤੇ ਇਤਬਾਰ ਨਹੀਂ ਕਰਦੇ ਸੇ ਪਰ ਬਹੁਤ ਸਾਰੇ ਸਿੱਖਾਂ ਤੇ ਸਿੱਖਾਂ ਦੇ ਸਿਖਾਏ ਮਾਤਾ ਜੀ ਨੇ ਅਜੇਹਾ ਜ਼ੋਰ ਪਾਯਾ ਤੇ ਹਠ ਕੀਤਾ, ਜੋ ਕਿਲ੍ਹਾ ਛੱਡਣ ਨੂੰ ਤਿਆਰ ਹੋ ਗਏ। ਆਖਣ ਲੱਗੇਸਾਥੋਂ ਭੁਖਿਆਂ ਤੋਂ ਲੜਿਆ ਨਹੀਂ ਜਾਂਦਾ।ਗੁਰੂ ਸਾਹਿਬ ਜੀ ਨੇ ਬਚਨ ਕੀਤਾਹੁਣ ਏਸ ਜੰਗ ਦਾ ਅੰਤ ਆ ਗਿਆ। ਅੱਤ ਹੋ ਚੁੱਕੀ ਹੈ। ਜਦ

ਜਦ ਅੱਤ ਹੋਈ ਹੈ, ਤਦੋਂ ਹੀ ਈਸ਼੍ਵਰ ਨੇ ਰੱਖਯਾ ਕੀਤੀ ਹੈ। ਦੇਖੋ ਰਾਵਨ ਦੇ ਖਲਕ ਨੂੰ ਅਤਿ ਦੁੱਖ ਦਿੱਤਾ। ਓਹ ਬੰਸ ਸਮੇਤ ਨਸ਼ਟ ਹੋਯਾ। ਜਰਾਸੰਧ ਤੇ ਕੰਸ ਨੇ ਅਤ ਚੁੱਕੀ, ਤਾਂ ਓਹ ਗਏ। ਕੌਰਵਾਂ ਪਾਂਡਵਾਂ ਨੇ ਜ਼ੋਰ ਜ਼ੁਲਮ ਕੀਤੇ, ਤਦ

ਓਹਨਾਂ ਦਾ ਖੋਜ ਗਿਆ। ਹੁਣ ਏਹ ਤੁਰਕ ਬੀ ਜ਼ੁਲਮ ਦੀ ਹੱਦ ਨੂੰ ਪਹੁੰਚ ਪਏ ਹਨ। ਏਨ੍ਹਾਂ ਦਾ ਨਾਸ ਹੋਯਾ ਚਾਹੁੰਦਾ ਹੈ। ਥੋੜੇ ਹੀ ਦਿਨਾਂ ਨੂੰ ਆਪੇ ਹਾਰ ਕੇ ਚਲੇ ਜਾਣਗੇ। ਤੁਸੀਂ ਅੱਠ ਦਿਨ ਹੋਰ ਔਖੇ ਸੌਖੇ ਕੱਟੋ। ਫੇਰ ਸਾਡੀ ਸਹਾਯਤਾ

( ਆਪੇ ਅਕਾਲ ਕਰੇਗਾ। ਜੋ ਹੁਣ ਬਾਹਰ ਨਿਕਲੋਗੇ ਤਾਂ ਇਹ ਕੱਚੇ ਪਹਾੜੀ ਤੇ ਮੁਸਲੇ ਤੁਹਾਨੂੰ ਦੁਰਦਸ਼ਾ ਕਰ ਕੇ ਮਾਰਨਗੇ। ਏਨ੍ਹਾਂ ਦੇ ਧਰਮ ਨੇਮ ਸੌਂਹਾਂ ਦਾ ਜ਼ਰਾ ਭੀ ਇਤਬਾਰ ਨਹੀਂ। ਜੇ ਤੁਸੀਂ ਨਹੀਂ ਮੰਨਦੇ ਤਾਂ ਪ੍ਰੀਖਯਾ ਕਰ ਲਓ। ਏਹੋ ਮਤਾ ਮਤਾ ਕੇ ਗੁਰੂ ਜੀ ਨੇ ਬਾਹਰ ਸੂਬਿਆਂ ਤੇ ਰਾਜਿਆਂ ਨੂੰ ਕਹਿ ਭੇਜਿਆ ਕਿ ਤੁਰਕਾਂ ਅਤੇ ਪਹਾੜੀਆਂ ਬੇਈਮਾਨੀ ਅਤੇ ਨਮੋਸ਼ੀ ਅਸੀਂ ਤੁਹਾਡਾ ਕਿਹਾ ਮੰਨਿਆ। ਜੇ ਤੁਸੀਂ ਆਪਣਾ ਕੌਲ ਪਾਲੋਗੇ, ਤਾਂ ਵਾਹ ਵਾਹ ਦਾ ਜਾਮਾ ਪਹਿਨੋਗੇ। ਨਾ ਪਾਲੋਗੇ, ਤਾਂ ਲਾਨਤ ਦਾ ਤਬਕ, ਸਾਡਾ ਕੁਛ ਨਹੀਂ ਵਿਗੜੇਗਾ। ਹੁਣ ਊਠ, ਗੱਡੇ ਭੇਜ ਦੇਵੋ, ਜਿਨ੍ਹਾਂ ਪੁਰ ਅਸੀਂ ਅਸਬਾਬ ਲੱਦ ਕੇ ਤੋਰੀਏ। ਏਹ ਬਚਨ ਸੁਣ ਕੇ ਓਨ੍ਹਾਂ ਨੇ ਬੜੀ ਖ਼ੁਸ਼ੀ ਮਨਾਈ ਤੇ ਦੋ ਕੁ ਸੌ ਬੈਲ ਲੱਦਣੀਆਂ ਭੇਜ ਦਿੱਤੇ। ਸਾਹਿਬਾਂ ਨੇ ਟੁੱਟੇ ਫੁੱਟੇ ਤੋਬਰੇ, ਕਾਠੀਆਂ, ਚਾਰ ਜਾਮੇ ਬਰਤਨ, ਕਪੜੇ, ਸੰਦੂਕ, ਪੱਥਰ, ਠੀਕਰੀਆਂ, ਲਿੱਦ ਗੂਣਾਂ ਵਿੱਚ ਭਰਵਾ ਕੇ ਦੀਵੇ ਜਗਿਆਂ ਬੈਲਾਂ ਤੇ ਲਦਵਾ ਕੇ, ਉੱਤੇ ਦੋ ਦੋ ਗ਼ਜ਼ ਕਮਖ਼ਾਬ ਦਾ ਟੁਕੜਾ ਪਾ, ਬੈਲਾਂ ਦੇ ਸਿੰਘਾਂ ਨਾਲ ਮਸਾਲਾਂ ਬੰਨ੍ਹ ਕੇ ਬਾਹਰ ਨੂੰ ਤੋਰ ਦਿੱਤੇ ਤੇ ਨਾਲ ਵੀਹ ਕੁ ਸਿੰਘ ਭੀ ਭੇਜੇ। ਜਦੋਂ ਪਹਾੜੀਆਂ ਤੇ ਤੁਰਕਾਂ ਨੇ ਟਾਂਡਾ ਲੱਦਯਾ ਹੋਯਾ ਮਸਾਲਾਂ ਦੇ ਚਾਨਣੇ ਕਮਖ਼ਾਬ ਚਮਕਦੀ ਦੇਖੀ ਤਾਂ ਆਪਣੇ ਨੇਮ ਧਰਮ ਨੂੰ ਖੂਹ ਵਿੱਚ ਸਿੱਟ ਕੇ ਲੁੱਟਣ ਉੱਠ ਪਏ। ਕੁੱਝ ਤਾਂ ਲੁੱਟਣ ਬਦਲੇ ਆਪੋ ਵਿੱਚ ਕੱਟ ਮਰੇ, ਤੇ ਕੁਛ ਜ਼ਖ਼ਮੀ ਹੋਏ। ਬਾਕੀ ਬੋਰੇ ਖੋਲ੍ਹੇ, ਤਾਂ ਬਿਨਾਂ ਧਰਮ ਹਾਰ ਕੇ ਪਾਪੀ ਹੋਣ ਤੇ ਸ਼ਰਮਿੰਦਗੀ ਦੇ, ਹੋਰ ਕੁਛ ਹੱਥ ਨਾ ਲੱਗਾ। ਗੁਰੂ ਜੀ ਨੇ ਏਹ ਦ੍ਰਿਸ਼ਟਾਂਤ ਦਿਖਾ ਕੇ ਸਿੱਖਾਂ ਨੂੰ ਧੀਰਜ ਬਨ੍ਹਾਵਣ ਲਈ ਤੁਰਕਾਂ ਤੇ ਪਹਾੜੀਆਂ ਦੀ ਪੂਰੀ ਬੇਈਮਾਨੀ ਦਿਖਾ ਕੇ ਆਖਿਆ ਕਿ ਅੱਠ ਦਿਨ ਕਸ਼ਟ ਦੇ ਹੋਰ ਹਨ। ਜੇ ਤੁਸੀਂ ਧੀਰਜ ਤੇ ਸੰਤੋਖ ਰੱਖੋ, ਤਾਂ ਏਸੇ ਥਾਂ ਬੀਤ ਜਾਣਗੇ। ਜੇ ਨਾ ਰਹੋਗੇ ਤਾਂ ਬੀ ਬੀਤ ਜਾਣਗੇ। ਭਾਵੇਂ ਗੁਰੂ ਜੀ ਨੇ ਠੀਕ ਠੀਕ ਅੱਗੇ ਵਰਤਨ ਵਾਲੀ ਭਾਵੀ ਸੁਣਾ ਦਿੱਤੀ ਪਰ ਸਿੱਖ ਭੁੱਖੇ ਤੇ ਜੰਗ ਦੇ ਸਤਾਏ ਹੋਏ ਧੀਰਜ ਨਾ ਧਰ ਸਕੇ। ਕਈਆਂ ਨੇ ਸਾਫ਼ ਹੀ ਕਹਿ ਦਿੱਤਾ ਕਿ ਜੇ ਆਗਿਆ ਦਿਓ ਤਾਂ ਦਿਓ, ਨਹੀਂ ਤਾਂ ਅਸੀਂ ਅੱਜ ਹੀ ਤੁਰ ਜਾਵਾਂਗੇ ਸਾਨੂੰ ਭੁੱਖ ਨਹੀਂ ਟਿਕਣ ਦਿੰਦੀ। ਏਸ ਸਮੇਂ ਦੂਰ ਦੇਸ ਦੀ ਸੰਗਤ ਆਈ ਤਾਂ ਪਹਾੜੀਆਂ ਨੇ ਰੋਕ ਲੀਤੀ ਸੀ ਪਰ ਉਨ੍ਹਾਂ ਨੇ ਕੁਛ ਵੱਢੀ ਪਹਿਰੇ ਵਾਲਯਾਂ ਨੂੰ ਦੇ ਕੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ। ਯਥਾ ਯੋਗ ਭੇਟ ਚੜ੍ਹਾਈ, ਉਪਦੇਸ਼ ਲਿਆ। ਏਸ ਅਤਿ ਕਸ਼ਟ ਦੇ ਸਮੇਂ ਜਦ ਰਾਤ ਨਾਲ ਪਾਲੇ ਹੋਏ ਗੁਰੂ ਕੇ ਹਾਥੀ, ਘੋੜੇ ਬੈਲ ਅਮੋਲਕ ਭੁੱਖ ਦੇ ਮਾਰੇ ਓਨ੍ਹਾਂ ਦੇ ਸਾਮ੍ਹਣੇ ਮਰਦੇ ਜਾਂਦੇ ਸੇ ਅਰ ਪ੍ਰਾਣ ਪਯਾਰੇ ਹਜ਼ਾਰਾਂ ਸਿੰਘ ਸ਼ਹੀਦ ਹੋ ਗਏ ਤੇ ਜ਼ਖ਼ਮੀ ਹੋਏ ਸੇ, ਓਸ ਵੇਲੇ ਗੁਰੂ ਜੀ ਦਾ ਮੁਖ ਕਮਲ ਅਤਿ ਪ੍ਰਸੰਨ ਦੇਖ ਕੇ ਸਭ ਸਿੱਖ ਅਚਰਜ ਮੰਨ ਰਹੇ ਸੇ। ਸੰਗਤ ਨਾਲ ਇੱਕ ਸੰਤ ਗੁਰੂ ਕੇ ਦਰਸ਼ਨ ਨੂੰ ਆਯਾ ਹੋਯਾ ਸੀ। ਗੁਰੂ ਘਰ ਦੀ ਏਹ ਦਸ਼ਾ ਦੇਖ ਕੇ ਉਸ ਨੇ ਪਾਰਸ ਦੀ ਵੱਟੀ; ਜੋ ਉਸ ਦੇ ਪਾਸ ਸੀ, ਗੁਰੂ ਜੀ ਨੂੰ ਅਰਪਣ ਕਰ ਦਿੱਤੀ ਅਤੇ ਸੋਨਾ ਬਣਾ ਕੇ ਦਿਖਾ ਦਿੱਤਾ। ਤੇ ਮਨ

ਵਿੱਚ ਹੰਕਾਰ ਕਰ ਕੇ ਆਖਣ ਲੱਗਾਮੈਂ ਗੁਰੂ ਜੀ ਉੱਤੇ ਬੜਾ ਉਪਕਾਰ ਕੀਤਾ ਹੈ। ਹੁਣ ਭਾਵੇਂ ਏਹ ਬਿਅੰਤ ਮਾਯਾ ਬਣਾ ਕੇ ਬਾਦਸ਼ਾਹ ਬਣ ਜਾਣ ਤੇ ਵੈਰੀਆਂ ਦਾ ਖੁਰਾ ਖੋਜ ਮਿਟਾ ਛੱਡਣ।ਅੰਤਰਯਾਮੀ ਸਰਬ ਸ਼ਕਤੀਵਾਨ ਗੁਰੂ ਜੀ ਨੇ ਉਸ ਦਾ ਹੰਕਾਰ ਤੋੜਨ ਲਈ ਓਹ ਪਾਰਸ ਚੁੱਕ ਕੇ ਓਸ ਨਾਲੇ ਵਿੱਚ ਸਿੱਟ ਦਿੱਤਾ, ਜੋ ਸਿੱਖਾਂ ਨੇ ਜਲ ਵਰਤਨ ਲਈ ਓਸ ਵੇਲੇ ਸਤਲੁਜ ਵਿੱਚੋਂ ਬਸਤੀ ਹੇਠਾਂ ਲਿਆਂਦਾ ਹੋਇਆ ਸੀ। ਪਾਰਸ ਦੇ ਨਦੀ ਵਿੱਚ ਸੁਟੇ ਜਾਣ ਦੀ ਨਿਰਾਦਰੀ ਤੇ ਬੇਕਦਰੀ ਮੰਨ ਕੇ ਓਹ ਸੰਤ ਬਹੁਤ ਚਿੰਤਾ ਕ੍ਰੋਧ ਕਰਨ ਲੱਗਾ। ਗੁਰੂ ਜੀ ਉਸ ਦੀ ਨਿਸ਼ਾ ਕਰਨ ਲਈ ਉਸ ਨੂੰ ਨਾਲ ਲੈ, ਪਿਆਰ ਦੀਆਂ ਗੱਲਾਂ ਕਰਦਿਆਂ ਚੀਤਾ ਛੱਡਣ ਦੇ ਬਹਾਨੇ ਥੋੜ੍ਹੀ ਦੂਰ ਉਸ ਨੂੰ ਲੈ ਗਏ। ਹੋਰ ਸਭ ਸਿੱਖ ਮੋੜ ਦਿੱਤੇ। ਜਿੱਥੇ ਚੀਤਾ ਛੱਡਿਆ ਓਹ ਧਰਤੀ ਕੰੁਦਨ ਹੋ ਗਈ ਜਿਸ ਨੂੰ ਦੇਖ ਕੇ ਓਹ ਸੰਤ ਗੁਰਾਂ ਦੇ ਚਰਨਾਂ ਪੁਰ ਢਹਿ ਪਿਆ। ਫੇਰ ਮਹਾਰਾਜ ਜੀ ਨੇ ਆਖਯਾਸੰਤ ਜੀ! ਆਪਣਾ ਪਾਰਸ ਏਸ ਜਲ ਵਿੱਚੋਂ ਕੱਢ ਲਓ।ਪਹਿਲੇ ਤਾਂ ਉਸ ਨੇ ਹਾਸਾ ਜਾਣਿਆਂ।

( ਫੇਰ ਜਦ ਦੁਬਾਰਾ ਸਤਿਗੁਰਾਂ ਨੇ ਆਖਯਾ, ਤਾਂ ਬਚਨ ਮੰਨ, ਜਲ ਵਿੱਚ ਵੇਖਿਆ ਤਾਂ ਪਾਰਸ, ਹੀਰੇ, ਮੋਤੀ, ਮਾਣਕ, ਸਬਜ਼ੇ, ਲਸਨੀਏ, ਨੀਲਮ, ਪੁਖਰਾਜ ਬੇਅੰਤ ਪਏ ਨਜ਼ਰ ਆਏ। ਫੇਰ ਤਾਂ ਓਹ ਮਨੋ ਤਨੋ ਗੁਰੂ ਕਾ ਦਾਸ ਬਣ ਗਿਆ। ਗੁਰੂ ਜੀ ਨੇ ਫੁਰਮਾਯਾਭਾਈ ਸੰਤਰਾਮ ਪੀਰਾਂ ਫ਼ਕੀਰਾਂ ਮੀਰਾਂ ਦਾ ਖ਼ਜ਼ਾਨਾ ਦਰਯਾ ਹਨ।ਓਸ ਨੇ ਹੱਥ ਜੋੜ ਨਿਰ ਅਭਿਮਾਨ ਹੋ ਕੇ ਬੇਨਤੀ ਕੀਤੀਸੱਚੇ ਪਾਤਸ਼ਾਹ! ਏਹ ਦੌਲਤ ਕਿਆ ਚੀਜ਼ ਹੈ। ਜਦ

ਸਰਬ ਸ਼ਕਤੀਵਾਨ ਸਾਖਯਾਤ ਈਸ਼੍ਵਰ ਆਪੇ ਹੋ ਕਾਮਧੇਨ, ਕਲਪ ਬ੍ਰਿਛ, ਚਿੰਤਾਮਣੀ, ਪਾਰਸ, ਏਹ ਚਾਰੋਂ ਤੁਸਾਡੇ ਗੁਰਮੰਤ੍ਰ ਦੇ ਤੇ ਚਾਰੋਂ ਅਖਰਾਂ ਅੱਗੇ ਤੁੱਛ ਹਨ। ਏਹ ਚਾਰੋਂ ਸ੍ਵਰਗ ਤੱਕ ਦੇ ਸੁਖ ਭੋਗ ਦੇ ਸਕਦੇ ਹਨ। ਵਾਹਿਗੁਰੂ ਮੰਤ੍ਰ ਦੇ ਅੱਖਰ ਲੋਕ ਪ੍ਰਲੋਕ ਦੇ ਸੰਪੂਰਨ ਮਾਇਕ ਸੁਖ ਚਾਰੋਂ ਭਾਂਤ ਦੀ ਮੋਖ ਦੇਣ ਹਾਰੇ ਹਨ। ਮੇਰੀ ਭੁੱਲ ਮਾਫ਼ ਕਰੋ, ਜੋ ਮੈਂ ਇੱਕ ਪੱਥਰੀ ਹਜ਼ੂਰ ਅੱਗੇ ਰੱਖ ਕੇ ਜਿਕੂੰ ਕੋਈ ਸੂਰਜ ਨੂੰ ਦੀਵਾ ਦਿਖਾ ਕੇ ਹੰਕਾਰ ਕਰੇ, ਅਭਿਮਾਨ ਅਸੰਭਾਵਨ ਆਪ ਉੱਤੇ ਕੀਤੀ ਸੀ। ਏਹ ਗ਼ੁਨਾਹ ਬਖ਼ਸ਼ ਕੇ ਗੁਰਮੁਖ ਬਣਾਓ।ਤਤਛਿਨ ਗੁਰੂ ਜੀ ਤੋਂ ਗੁਰਮੰਤ੍ਰ ਉਪਦੇਸ਼ ਧਾਰਨ ਕਰ, ਜੀਵਨ ਮੁਕਤ ਹੋ ਕੇ ਚਲਾ ਗਿਆ। ਏਹ ਸ਼ਕਤੀ ਤੇ ਅਚਾਹਪੁਣਾ ਗੁਰੂ ਜੀ ਵਿੱਚ ਦੇਖ ਕੇ ਸਭ ਸਿੱਖ ਬਹੁਤ ਖ਼ੁਸ਼ੀ ਤੇ ਸਰਧਾਲੂ ਹੋ ਗਏ। ਗੁਰੂ ਕੇ ਬੈਲ ਲੁੱਟ ਕੇ ਲੈ ਜਾ ਕਰ ਜਦ

ਓਨ੍ਹਾਂ ਗੂਣਾਂ ਖੋਲ੍ਹੀਆਂ ਬਿਨਾਂ ਸ਼ਰਮਿੰਦਗੀ ਹੋਰ ਕੁਛ ਨਾ ਲੱਭਿਆ ਤਾਂ ਪਛਤਾ ਪਛਤਾ ਕੇ ਆਖਣ ਲੱਗੇਅਸੀਂ ਤਾਂ ਨਾ ਹੱਕ ਆਪਣਾ ਧਰਮ ਈਮਾਨ ਖੋਯਾ, ਅੱਗੇ ਨੂੰ ਸਾਡੇ ਨੇਮ ਧਰਮ ਦਾ ਭਰੋਸਾ ਉੱਠ ਗਿਆ।ਓਧਰੋਂ ਤਾਂ ਏਹੇ ਜੇਹਾ ਪਛਤਾਵਾ ਹੋ ਰਿਹਾ ਸੀ ਤੇ ਏਧਰ ਖਾਲਸਾ ਭੁੱਖ ਧੋਖੇ ਸਿੱਖਾਂ ਨੇ ਬ੍ਰਿਛਾਂ ਦੇ ਪੱਤੇ ਅਤੇ ਛਿੱਲਾਂ ਵੀ ਖਾ ਲਈਆਂ ਬ੍ਰਿਛਾਂ ਦੇ ਪੱਤੇ ਤੋੜ ਕੇ ਤੇ ਛਿੱਲੜ ਉਤਾਰ ਕੇ ਛਕ ਰਿਹਾ ਸੀ। ਇੱਕ ਦਿਨ ਗੁਰੂ ਜੀ ਕਿਲ੍ਹੇ ਤੋਂ ਬਾਹਰ ਨਿੱਕਲੇ ਤਾਂ ਬ੍ਰਿਛਾਂ ਦੀ ਦੁਰਦਸ਼ਾ ਦੇਖ ਕੇ ਬੋਲੇਏਹ ਬ੍ਰਿਛਾਂ ਨੂੰ ਕੀ ਹੋ ਗਿਆ? ਸਭ ਚਟਮ ਕਰੇ ਪਏ ਹਨ।ਟਹਿਲੂਏ ਨੇ ਅਰਜ਼ ਕੀਤੀਮਹਾਰਾਜ! ਏਨ੍ਹਾਂ ਦੇ ਪੱਤੇ ਛਿੱਲੜ ਸਭ ਸਿੱਖਾਂ ਨੇ ਉਬਾਲ ਉਬਾਲ ਕੇ ਛਕ ਲੀਤੇ ਹਨ।ਬਚਨ ਹੋਇਆਖਾਲਸੇ ਦਾ ਤਪ ਹੁਣ ਪੂਰਾ ਹੋ ਗਿਆ। ਏਸ ਤਪ ਦਾ ਫ਼ਲ ਸਕਾਮੀ ਸਿੰਘ ਰਾਜ ਭੋਗਣਗੇ, ਨਿਸਕਾਮੀ ਮੁਕਤਿ। ਇਕ ਦਿਨ ਰਾਜਾ ਕਹਿਲੂਰੀ, ਹੰਡੂਰੀ, ਕਟੋਚ, ਜਸਵਾਲੀਆ, ਗੁਲੇਰੀ ਆਦਿਕ ਕੱਠੇ ਹੋ ਕੇ ਆਖਣ ਲੱਗੇਭਾਈ ਹੁਣ ਕੋਈ ਅਪਣੇ ਖਯਾਲ ਛੁਡਾਵਣ ਦਾ ਉਪਾਵ ਕਰੋ। ਦੇਸ ਵੈਰਾਨ ਤੇ ਖ਼ਜ਼ਾਨੇ ਖ਼ਾਲੀ ਹੋ ਗਏ ਹਨ। ਰਾਤ ਦਿਨ, ਦੁੱਖ ਵੱਢ ਵੱਢ ਖਾਂਦਾ ਹੈ। ਸ਼ਾਹੀ ਅਫਸਰ ਫੌਜ ਲਈ ਰਸਦ ਘਾਹ ਮੰਗਦੇ ਹਨ। ਦੇਸ ਵਿੱਚ ਘਾਹ, ਦਾਣਾ ਲੱਕੜੀ, ਬੱਕਰੀ, ਭੇਡ ਕਿਸੇ ਦੇ ਘਰ ਨਹੀਂ ਰਹੀ। ਅਸੀਂ ਤਾਂ ਕੰਬਲੀ ਜਾਣ ਕੇ ਹੱਥ ਪਾਯਾ ਸੀ ਪਰ ਇਹ ਸ਼ਾਹੀ ਲਸ਼ਕਰ ਰਿੱਛ ਹੁਣ ਸਾਡੇ ਜਾਨ, ਮਾਲ ਨੂੰ ਸਮੇਟ ਰਿਹਾ ਹੈ। ਅਸੀਂ ਓਸ ਵੇਲੇ ਨੂੰ ਪਛਤਾਉਂਦੇ ਹਾਂ, ਜਿਸ ਵੇਲੇ ਲਸ਼ਕਰ ਨੂੰ ਲੈ ਆਏ। ਹਾਥੀ ਨੂੰ ਲੱਕੜੀ ਫੜਾ ਕੇ ਛੁਡਾਣੀ ਔਖੀ ਹੋਈ। ਹੁਣ ਸ਼ਾਹੀ ਉਮਰਾਉ ਭੀ ਇੱਕ ਦੂੰ ਇੱਕ ਕੀਤੇ ਬਿਨਾਂ ਘੇਰਾ ਨਹੀਂ ਉਠਾ ਸਕਦੇ। ਅੰਦਰ ਸਿੰਘ ਸੱਚਮੁਚ ਸ਼ੇਰ ਬਣੇ ਬੈਠੇ ਹਨ। ਗੁਰੂ ਹਠੀਲਾ, ਹਠ ਛੱਡਦਾ ਨਹੀਂ। ਵਿੱਚ ਵਿਚਾਲੇ ਜਾਨ ਸਾਡੀ ਪੀੜੀਦੀ ਹੈ। ਕੋਈ ਐਸਾ ਉਪਾਇ ਕਰੋ ਜਿਸ ਤੋਂ ਹੁਣ ਭਾਵੇਂ ਕੁੜੀ ਜੰਮੇ, ਪਰ ਹੱਡ ਛੁੱਟਣ।ਘਮੰਡ ਚੰਦ ਕਾਂਗੜੇ ਵਾਲਾ ਬੋਲਿਆਏਹ ਤਾਂ ਹੁਣ ਤਦ

ਬਣਦਾ ਹੈ ਜੇ ਕਿਵੇਂ ਗੁਰੂ ਅਨੰਦਪੁਰ ਨੂੰ ਖ਼ਾਲੀ ਕਰ ਦੇਵੇ ਵਜ਼ੀਰ ਪਰਮਾਂਨੰਦ ਨੇ ਕਿਹਾ ਕਿ ਗੁਰੂ ਤਾਂ ਧਰਮ ਨੇਮ ਕੀਤੇ ਨੂੰ ਖਬਰੇ ਮੰਨ ਜਾਂਦਾ, ਪਰ ਦੂਧ ਕੇ ਜਰੋ ਤੇ ਛਾਛ ਫੂਕ ਫੂਕ ਪੀਜੀਏਦੋ ਤਿੰਨ ਵਾਰੀ ਜਦ

ਉਸ ਨੇ ਤੁਹਾਡੀ ਸੌਂਹ ਪਾਈ ਉੱਤੇ ਭਰੋਸਾ ਕਰ ਕੇ ਤੁਹਾਡੀ ਪ੍ਰੀਖਯਾ ਕਰ ਲਈ ਹੈ। ਏਸ ਕਰ ਕੇ ਹੁਣ ਤੁਹਾਡੇ ਨੇਮ ਧਰਮ ਦਾ ਵਿਸਾਹ ਤਾਂ ਗੁਰੂ ਨਹੀਂ ਕਰੇਗਾ ਤੇ ਤੁਰਕਾਂ ਦੇ ਨੇਮ ਧਰਮ ਤੇ ਭਰੋਸਾ ਕਰ ਜਾਏ ਤਾਂ ਪਤਾ ਨਹੀਂ। ਸੋ ਸਭ ਚੱਲ ਕੇ ਨਾਜ਼ਮਾਂ ਨਾਲ ਸਲਾਹ ਕਰ ਲਓ। ਛੇਕੜ ਏਹੋ ਪੱਕ ਪਕਾ ਕੇ ਸਾਰੇ ਰਾਜਿਆਂ ਨੇ ਨਾਜ਼ਮ ਵਜ਼ੀਦ ਖਾਂ, ਦਿਲਾਵਰ ਖਾਂ, ਜ਼ਬਰਦਸਤ ਖਾਂ ਦੇ ਪਾਸ ਜਾ ਕੇ ਤਦ

ਏਹ

( ਸਾਰਾ ਬ੍ਰਿਤਾਂਤ ਸੁਨਾਯਾ ਤਾਂ ਓਹ ਬੜੀ ਖ਼ੁਸ਼ੀ ਨਾਲ ਮੰਨ ਗਏ ਕਿਉਂਕਿ ਓਹ ਤਾਂ ਪਹਿਲੇ ਹੀ ਅੱਕੇ ਬੈਠੇ ਏਹ ਗੱਲ ਚਾਹੁੰਦੇ ਸੇ ਕਿ ਕਿਵੇਂ ਏਥੋਂ ਛੁਟਕਾਰਾ ਹੋਵੇ? ਏਸ ਕਰ ਬਾਦਸ਼ਾਹ, ਸੂਬਿਆਂ ਅਤੇ ਪਹਾੜੀਆਂ ਵਲੋਂ ਫਿਰ ਅਹਿਦਨਾਮਾਕੇ ਓਨ੍ਹਾਂ ਨੇ ਇੱਕ ਨਿਯਮ ਪੱਤ੍ਰ ਏਸ ਮਜ਼ਮੂਨ ਦਾ ਲਿਖਵਾ ਕੇ ਬਾਦਸ਼ਾਹ ਵੱਲੋਂ ਮੰਗਵਾ ਲੀਤਾ ਕਿ ਆਪ ਇੱਕ ਵਾਰੀ ਹੁਣ ਅਨੰਦਪੁਰ ਛੱਡ ਕੇ ਆਪਣਾ ਜਾਨ ਮਾਲ ਲੈ ਕਿਸੇ ਹੋਰ ਥਾਂ ਜਾ ਰਹੋ, ਯਾ ਆਪ ਮੇਰੇ ਪਾਸ ਚਲੇ ਆਓ। ਮੈਨੂੰ ਆਪ ਦਾ ਦੀਦਾਰ ਖ਼ੁਦਾ ਦੇ ਦਰਸ਼ਨ ਵਰਗਾ ਹੈ। ਮੇਰੇ ਤੇਰੇ ਵਿੱਚ ਪੈਗੰਬਰ ਤੇ ਖ਼ੁਦਾ ਜ਼ਾਮਨ ਰਿਹਾ। ਮੈਨੂੰ ਆਪਣੇ ਜਾਨ ਈਮਾਨ ਕੁਰਾਨ ਦੀ ਸੌਂਹ ਹੈ, ਜੇ ਤੁਹਾਡੇ ਨਾਲ ਬੁਰਾ ਪਵਾਂ ਤਾਂ ਖ਼ੁਦਾ ਤੋਂ ਦੂਰ ਪਵਾਂ। ਇੱਕ ਏਹ ਨਿਯਮ ਪੱਤ੍ਰ ਬਾਦਸ਼ਾਹ ਵੱਲੋਂ ਤੇ ਦੂਜਾ ਸਭਨਾਂ ਪਹਾੜੀ ਰਾਜਿਆਂ ਵਲੋਂ ਗਊ ਤੇ ਸਾਲਗਰਾਮ ਦੀ ਸੌਂਹ ਪਾ ਕੇ ਦੋਵੇਂ ਨਿਯਮ ਪੱਤ੍ਰ ਲਿਖੇ ਹੋਏ ਗੁਰੂ ਸਾਹਿਬ ਜੀ ਪਾਸ ਵਕੀਲ ਦੇ ਹੱਥ ਭੇਜ ਕੇ ਜ਼ੁਬਾਨੀ ਏਹ ਬੇਨਤੀ ਕਰ ਭੇਜੀ ਕਿ ਹੁਣ ਅਸੀਂ ਸੱਚੇ ਦਿਲ ਨਾਲ ਆਪਣੇ ਇਸ਼ਟ ਦੇਵ ਦੀ ਸੌਂਹ ਖਾ ਕੇ ਲਿਖਦੇ ਹਾਂ। ਪਿੱਛੇ ਜੋ ਬੇਈਮਾਨੀ ਸਾਥੋਂ ਹੋਈ ਸੋ ਹੋ ਗਈ। ਗ਼ੁਨਾਹ ਮਾਫ਼ ਕਰੋ। ਹੁਣ ਕੋਈ ਤੁਹਾਡੇ ਜਾਨ ਮਾਲ ਵਲ ਨਾ ਤੱਕੇਗਾ। ਜੇ ਹੁਣ ਤੁਸਾਡੇ ਨਾਲ ਦਗਾ ਕਰੀਏ ਤਾਂ ਅਗਲੀ ਦਰਗਾਹੇ ਇਸ ਦੇ ਬਦਲੇ ਸਾਨੂੰ ਸਜ਼ਾ ਦੋਜ਼ਖ ਪ੍ਰਾਪਤ ਹੋਵੇ। ਇਹ ਦੋਵੇਂ (ਅਹਦਨਾਮੇ) ਨਿਯਮ ਪਤ੍ਰ ਜਦ ਦੋਹਾਂ ਵਕੀਲਾਂ ਨੇ ਗੁਰੂ ਜੀ ਪਾਸ ਲਿਆ ਰੱਖੇ ਤੇ ਸਭਾ ਵਿੱਚ ਪੜ੍ਹ ਸੁਨਾਏ ਤਾਂ ਗੁਰੂ ਸਾਹਿਬ ਬੋਲੇਭਾਈ ਸਿੱਖੋ! ਮੁਹੰਮਦੀਆਂ ਦੇ ਪਹਾੜੀਆਂ ਦਾ ਵਿਸਾਹ ਨਹੀਂ ਕਰਨਾ। ਏਹ ਸੱਪ ਵਾਂਙੂੰ ਡੰਗ ਮਾਰਨੋਂ ਨਹੀਂ ਹੱਟਦੇ।

( , , । । ! । । , । ? । । , । । । ,

। । ! ॥ ( , ੧ - ੧) , ? । । , । , । ।

। , । । । ! , । , । । , । ! । , । , ।

, , ।

( ਭੁੱਖ ਤੇ ਜੰਗ ਦੇ ਸਤਾਏ ਹੋਏ ਏਸੇ ਤਰ੍ਹਾਂ ਗੁਰਸਿੱਖੀ ਦਾ ਸਿੱਖਾਂ ਵਲੋਂ ਬੇਦਾਵਾ ਬੇਦਾਵਾ ਲਿਖ ਲਿਖ ਕੇ ਚਲੇ ਗਏ। ਜਦ ਗੁਰੂ ਸਾਹਿਬ ਪਾਸ ਅਧੇ ਸਿਦਕੀ ਅਡੋਲ ਸਿੱਖ ਕੁ ਸਿੱਖ ਰਹਿ ਗਏ, ਤਾਂ ਓਹਨਾਂ ਨੂੰ ਭੀ ਗੁਰੂ ਜੀ ਨੇ ਆਖਿਆਭਾਈ ਸਿੱਖੋ! ਤੁਸੀਂ ਭੀ ਗੁਰਸਿੱਖੀ ਦਾ ਬੇਦਾਵਾ ਲਿਖ ਕੇ ਚਲੇ ਜਾਓ। ਬੈਠੇ ਕਯੋਂ ਹੋ? ਅਸੀਂ ਤਾਂ ਅਕਾਲ ਤੋਂ ਬਿਨਾਂ ਕਿਸੇ ਦਾ ਆਸਰਾ ਨਹੀਂ ਰੱਖਦੇ। ਸਿੱਖਾਂ ਨੇ ਹੱਥ ਜੋੜ ਨੇਤ੍ਰ ਭਰ ਬੇਨਤੀ ਕੀਤੀਸੱਚੇ ਪਾਤਸ਼ਾਹ! ਅਸੀਂ ਤਾਂ ਜਿਸ ਦਿਨ ਦੇ ਆਪ ਦੇ ਸਿੱਖ ਹੋਏ ਹਾਂ, ਓਸੇ ਦਿਨ ਤੋਂ ਸੀਸ ਅਰਪਨ ਕੀਤੇ ਹੋਏ ਹਨ। ਹੁਣ ਕਿਸ ਦਾ ਸੀਸ? ਕਿਥੇ ਲੈ ਕੇ ਚਲੇ ਜਾਈਏ? ਆਪ ਦਾ ਏਹ ਬਚਨ ਅੱਗੇ ਆ ਖੜੋਂਦਾ ਹੈ। ਯਥਾ: ਜੋ ਕਹੂੰ ਕਾਲ ਤੇ ਭਾਜ ਕੇ ਬਾਚੀਅਤ ਤੋ ਕਿਹ ਕੁੰਟ ਕਹੋ ਭਜਿ ਜਾਈਯੈ ॥ ਆਗੇ ਹੂੰ ਕਾਲ ਧਰੇ ਅਸਿ ਗਾਜਤ ਛਾਜਤ ਹੈ ਜਿਹ ਤੇ ਨਸਿ ਅਈਯੈ ॥ ਐਸੇ ਨ ਕੈ ਗਯੋ ਕੋਈ ਸੁ ਦਾਵ ਰੇ ਜਾਹਿ ਉਪਾਵ ਸੋ ਘਾਵ ਬਚਈਐ ॥ ਜਾਤੇ ਨ ਛੁਟੀਐ ਮੁੜ ਕਹੂੰ ਹਸਿ ਤਾਕੀ ਨ ਕਿਉ ਸਰਣਾਗਤਿ ਜਈਯੈ ॥੯੬॥ ਸ੍ਰੀ ਦਸਮ ਗ੍ਰੰਥ - ਬਚਿਤ੍ਰ ਨਾਟਕ ਜਦ

ਕਾਲ ਤੋਂ ਕਿਸੇ ਪ੍ਰਕਾਰ ਭੀ ਛੁਟਕਾਰਾ ਨਹੀਂ ਤਾਂ ਫੇਰ ਅਧਰਮੀ ਹੋ ਕਿਉਂ ਮਰੀਏ ਜਿਸ ਕਰ ਕੇ ਸਾਰੀ ਕਮਾਈ ਨਿਸ਼ਫਲ ਜਾਵੇ? ਜਿਸ ਸਤਗੁਰੂ ਅੱਗੇ ਸਿਰ ਅਰਪਣ ਕੀਤਾ ਗਿਆ, ਹੁਣ ਤਾਂ ਮਰਨਾ ਜੀਉਣਾ ਓਸੇ ਦੇ ਚਰਨਾਂ ਨਾਲ ਹੈ। ਭਾਵੇਂ ਗੁਰੂ ਜੀ ਨੇ ਅਨੇਕ ਵਾਰੀ ਕਿਹਾ ਕਿ ਤੁਸੀਂ ਕਯੋਂ ਬਿਨਾਂ ਆਈ ਮੌਤ ਮਰਦੇ ਹੋ? ਬੇਦਾਵਾ ਲਿਖ ਕੇ ਚਲੇ ਜਾਓ ਪਰ ਓਨ੍ਹਾਂ ਸੱਚੇ ਸਿਦਕੀ ਸਿੰਘਾਂ ਨੇ ਨਾ ਹੀ ਬੇਦਾਵਾ ਲਿਖਾ ਕੇ ਦਿੱਤਾ, ਜਿਸ ਤੋਂ ਗੁਰੂ ਜੀ ਨੇ ਅਤਿ ਪ੍ਰਸੰਨ ਹੋ ਬਚਨ ਕੀਤਾ ਕਿ ਭਾਈ ਸਿੱਖੋ! ਤੁਸਾਂ ਸਿੱਖੀ ਦਾ ਬੀਜ ਕਾਯਮ ਰੱਖ ਦਿਖਾਯਾ ਹੈ। ਖਾਲਸਾ ਪੰਥ ਬੇ ਅੰਤ ਵਧੇਗਾ। ਏਨ੍ਹਾਂ ਵਰ ਦੇ ਕੇ ਸਿੰਘਾਂ ਨੂੰ ਮੋਰਚੇ ਵਿੱਚ ਭੇਜ, ਓਹ ਤਿੰਨੇ ਗੁਰੂ ਜੀ ਨੇ ਅਹਿਦਨਾਮੇ ਸੰਭਾਲੇ ਕਾਗ਼ਜ਼ (ਇਕ ਸਾਖੀ ਦੇ ਬੇਦਾਵੇ ਦਾ ਤੇ ਦੋ ਤੁਰਕਾਂ ਤੇ ਪਹਾੜੀਆਂ ਦੀਆਂ ਕਸਮਾਂ ਵਾਲੇ) ਨਿਯਮ ਪੱਤ੍ਰ ਗੁਰੂ ਜੀ ਨੇ ਆਪਣੇ ਖੀਸੇ ਵਿੱਚ ਪਾ ਲੀਤੇ। ਯੱਦਪਿ ਬਹੁਤ ਸਿੱਖ ਸਿਦਕੀ ਗੁਰੂ ਜੀ ਪਾਸ ਦੇਖਾ ਦੇਖੀ ਠਹਿਰ ਤਾਂ ਗਏ ਪਰ ਭੁੱਖ ਦਾ ਅਸਹਿ ਦੁੱਖ ਓਸੇ ਤਰ੍ਹਾਂ ਬਣਿਆ ਰਿਹਾ। ਏਸ ਕਰ ਕੇ ਜਦ

ਫੇਰ ਅਤਿ ਦੀਨ ਹੋ ਸਿੱਖਾਂ ਨੇ ਮਾਤਾ ਜੀ ਪਾਸ ਆਪਣੇ ਦੁੱਖ ਰੋਏ ਤਾਂ ਮਾਤਾ ਜੀ ਨੇ ਆਖਯਾਪੁੱਤਰੋ! ਤੁਸਾਡਾ ਗੁਰੂ ਮੇਰਾ ਕਿਹਾ ਨਹੀਂ ਮੰਨਦਾ, ਪਰ ਮੈਂ ਤੁਹਾਡੇ ਅਨੁਸਾਰ ਹਾਂ। ਜੋ ਆਖੋ, ਸੋ ਕਰਾਂ।ਫੇਰ ਸਭਨਾਂ ਸਿੱਖਾਂ ਨੇ ਮਾਤਾ ਜੀ ਨੂੰ ਇਹ ਆਖਯਾ ਕਿ ਜੇ ਤੁਸੀਂ ਰਥਾਂ ਤੇ ਡੋਲਿਆਂ ਪੁਰ ਸਵਾਰ ਹੋ ਪਰਵਾਰ ਨੂੰ ਲੈ ਕੇ ਕਿਲ੍ਹੇ ਤੋਂ ਬਾਹਰ ਹੋ ਚਲੋ, ਤਾਂ ਅਸੀਂ ਸਭ ਤੁਹਾਡੇ ਨਾਲ ਤੁਰ ਪਵਾਂਗੇ। ਜਦ

ਏਹੋ ਪੱਕ ਪਕਾ ਕੇ ਮਾਤਾ ਜੀ ਰੱਥ, ਡੋਲੇ ਤਿਆਰ ਕਰਵਾ ਪਰਵਾਰ ਸਮੇਤ ਤੁਰਨ ਨੂੰ ਤਿਆਰ ਹੋ ਪਈ ਤੇ ਛੋਟੇ ਸਾਹਿਬਜ਼ਾਦੇ ਭੀ ਨਾਲ ਲੈ ਲੀਤੇ ਅਰ ਸਿੰਘ ਭੀ ਸਭ ਮਾਤਾ ਜੀ ਦੇ ਨਾਲ ਗੁਰੂ ਕੇ ਪਰਵਾਰ ਦੀ ਰਖਵਾਲੀ ਲਈ ਤਿਆਰ ਹੋ ਖੜੋਤੇ। ਜਾਂ ਗੁਰੂ ਜੀ ਨੇ ਦੇਖਿਆ ਕਿ ਮੇਰੇ ਹੁਕਮ ਤੋਂ ਬਿਨਾਂ ਹੀ ਸਭ ਤੁਰਨ ਲਈ ਤਿਆਰ ਹਨ, ਤਾਂ ਬਚਨ ਕੀਤਾ ਕਿ ਜੇ ਮੇਰੇ ਆਖੇ ਦੋ ਦਿਨ ਹੋਰ ਠਹਿਰਦੇ ਤਾਂ ਸੁਖ ਭੋਗਦੇ। ਹੁਣ ਦੁੱਖ ਪਾਓਗੇ। ਏਨ੍ਹਾਂ ਕਹਿ ਕੇ ਫੇਰ ਤਾਂ ਆਪ ਭੀ ਮਹਾਰਾਜ ਜੀ ਨੇ ਹੁਕਮ ਦੇ ਦਿੱਤਾ ਆਨੰਦਪੁਰ ਦਾ ਤਿਆਗ ਕਿ ਸਭ ਤਿਆਰ ਹੋ ਜਾਓ। ਬਾਹਰ ਨਿੱਕਲ ਚੱਲੋ। ਭਾਰ ਬਰਦਾਰੀ ਵਾਸਤੇ ਜੋ ਵੈਰੀਆਂ ਦੇ ਭੇਜੇ ਹੋਏ ਊਠ, ਗੱਡੇ, ਬੈਲ ਬਾਹਰ ਖੜੇ ਹਨ, ਓਹਨਾਂ ਉੱਤੇ ਪੋਥੀਆਂ, ਬਰਤਨ ਤੰਬੂ ਕਨਾਤਾਂ ਆਦਿਕ ਜ਼ਰੂਰੀ ਅਸਬਾਬ ਲਦਵਾ ਕੇ ਬਾਕੀ ਸਭ ਸਮਾਨ ਚੰਡੀ (ਅਗ) ਤੇ ਦਰਯਾ ਦੇ ਅਰਪਣ ਕਰ ਦਿਓ। ਏਸੇ ਹੁਕਮ ਅਨੁਸਾਰ ਸਿੱਖਾਂ ਨੇ ਤੋਪਾਂ, ਜੰਜੈਲਾਂ, ਜੰਮੂਰੇ ਤਲਵਾਰਾਂ ਤਾਂ ਦਰਯਾ ਵਿੱਚ ਰਾਤੋ ਰਾਤ ਸਿੱਟ ਘੱਤੇ। ਹੋਰ ਸਾਮਾਨ ਜਲਾ ਦਿੱਤਾ। ਬਾਕੀ ਤੀਰ, ਗੋਲੀ ਬਰੂਦ ਖੱਚਰਾਂ ਤੇ

( ਲਦਵਾ ਕੇ ਨਾਲ ਲੈ ਲੀਤਾ। ਰਣਜੀਤ ਨਗਾਰਾ ਵਜਵਾ ੧੫ ਮਘਰ ਸੰਮਤ ੧੭੬੧ ਬਿਕ੍ਰਮੀ ਨੂੰ ਅਰਦਾਸਾ ਸੁਧਾ ਕੇ ਪਹਿਲੇ ਵੱਡੇ ਤੜਕੇ ਪੋਥੀਆਂ ਆਦਕ ਅਸਬਾਬ ਦੇ ਗੱਡੇ ਤੇ ਮਾਈਆਂ ਦੇ ਰਥ, ਡੋਲੇ ਤੋਰ, ਓਹਨਾਂ ਦੇ ਨਾਲ ਧਰਮ ਸਿੰਘ, ਹੁਕਮ ਸਿੰਘ, ਈਸ਼ਰ ਸਿੰਘ, ਮਿਲਖਾ ਸਿੰਘ, ਮਨੀ ਸਿੰਘ, ਜਵਾਹਰ ਸਿੰਘ ਆਦਿਕ ਸੂਰਬੀਰ ਸਰਦਾਰ ਤੇ ਦੋ ਸੌ ਸਵਾਰ ਪਯਾਦਾ ਤੋਰ ਕੇ ਹੁਕਮ ਦਿੱਤਾ ਕਿ ਰਾਜਾ ਸਰਮੌਰ ਦੇ ਦੇਸ ਵਿੱਚ ਪਾਉਂਟੇ ਨੂੰ ਚਲੋ ਤੇ ਸਯਾਮ ਸਿੰਘ ਨੂੰ ਚਿੱਠੀ ਦੇ ਕੇ ਰਾਜੇ ਨਾਹਣੇਸ਼ ਦੇ ਪਾਸ ਜਾਣ ਦਾ ਹੁਕਮ ਦਿੱਤਾ ਤੇ ਆਪ ਸ੍ਰੀ ਨਵਮ ਗੁਰੂ ਜੀ ਦੇ ਅਸਥਾਨ ਕੜਾਹ ਪ੍ਰਸ਼ਾਦ ਵਰਤਵਾ ਇੱਕ ਭਾਈ ਗੁਰਬਖ਼ਸ਼ ਗੁਰਬਖ਼ਸ਼ ਨਾਮੇ ਨੂੰ ਓਥੋਂ ਦੀ ਸੇਵਾ ਮਹੰਤੀ ਸੌਂਪ, ਦਿਨ ਦੇ ਉਭਾਰ ਨਾਲ ਸਾਰੇ ਵਹੀਰ ਤੋਰ ਪੰਜ ਕੁ ਸੌ ਸਨੱਧ ਬੱਧ ਸੂਰਬੀਰ ਸਿੱਖਾਂ ਤੇ ਵੱਡੇ ਸਾਹਿਬਜ਼ਾਦਿਆਂ ਸਮੇਤ ਅਨੰਦਪੁਰ ਤੋਂ ਬਾਹਰ ਹੋ, ਕੀਰਤਪੁਰ ਵੱਲ ਤੁਰ ਪਏ। ਉਸ ਸਮੇਂ ਜਦ

ਸਾਹਿਬਜ਼ਾਦਿਆਂ ਨੇ ਕਈ ਵਾਰੀ ਮੁੜ ਮੁੜ ਅਨੰਦਪੁਰ ਵੱਲ ਤਕਿਆ ਤਾਂ ਭਾਈ ਚੱਪਾ ਸਿੰਘ ਖਡਾਵੈ ਬੁੱਢਾ ਸਿੰਘ ਸੇਵਕ ਨੇ ਪੁੱਛਿਆਸਾਹਿਬ ਜੀ! ਆਪ ਘੜੀ ਮੁੜੀ ਪਿੱਛਾਂ ਕੀ ਵੇਖਦੇ ਹੋਇਹ ਬਾਤ ਸੁਣ ਅਜੀਤ ਸਿੰਘ ਜੀ ਬੋਲੇਭਾਈ ਜੀ! ਜਿੱਥੇ ਅਸੀਂ ਸਤਾਰਾਂ ਬਰਸ ਮਨ

ਭਾਏ ਸੁਖ ਪਾਏ, ਉਸ ਨੂੰ ਏਹੋ ਪਲ ਵੇਖਣ ਦਾ ਹੈ। ਫੇਰ ਮੁੜ ਅਸਾਂ ਵਿੱਚੋਂ ਕਿਸੇ ਨਹੀਂ ਵੇਖਣਾ। ਹੁਣ ਅਸੀਂ ਬਿਪਤਾ ਰੂਪੀ ਸ਼ੀਹਣੀ ਦੇ ਮੂੰਹ ਵਿੱਚ ਪੈ ਕੇ ਸਤ ਧਰਮ ਦੀ ਚਿਖਾ ਤੇ ਚੜ੍ਹਨ ਲੱਗੇ ਹਾਂ।ਏਹ ਬਚਨ ਵੈਰਾਗ ਦਾ ਭਿੱਜਾ ਹੋਯਾ ਸੁਣ, ਸਭ ਦਾ ਵੈਰਾਗ ਉੱਛਲ ਪਿਆ। ਭਾਵੇਂ ਸਯਾਣੇ ਸਯਾਣੇ ਸਿੱਖਾਂ ਨੇ ਉੱਪਰਲੇ ਮਨੋਂ ਆਪਣੇ ਮਨ

ਨੂੰ ਰੋਕ ਸਭਸ ਨੂੰ ਦ੍ਰਿੜ੍ਹਤਾ ਬੰਨ੍ਹਵਾਈ ਤੇ ਸਾਹਿਬਜ਼ਾਦਿਆਂ ਨੂੰ ਕਿਹਾ ਕਿ ਮਹਾਰਾਜ! ਅਸੀਂ ਸਭ ਥੋੜੇ ਹੀ ਦਿਨਾਂ ਤੱਕ ਮੁੜ ਏਥੇ ਆ ਕੇ ਓਹੋ ਮੌਜਾਂ ਮਾਣਾਂਗੇ ਪਰ ਦਿਲੋਂ ਸਭ ਮੰਨ ਗਏ ਕਿ ਸਾਹਿਬਜ਼ਾਦਿਆਂ ਦਾ ਬਚਨ ਲੋਹੇ ਦੀ ਲੀਕ ਵਾਂਗੂੰ ਅਮੇਟ ਹੈ। ਓਹੋ ਭਾਵੀ ਵਰਤੀ। ਓਨਾਂ ਵਿੱਚੋਂ ਮੁੜ ਅਨੰਦਪੁਰ ਕਿਨੇ ਨਾ ਵੇਖਿਆ। ਗੁਰੂ ਜੀ ਘੋੜੇ ਪੁਰ ਸਵਾਰ ਹੋ ਸਭ ਦੇ ਵਿਚਕਾਰ ਹੋ ਤੁਰੇ ਤੇ ਮਗਰ ਮਗਰ ਅਜੀਤ ਸਿੰਘ ਜੀ ਤੇ ਜੁਝਾਰ ਸਿੰਘ ਜੀ ਧਨੁਸ਼ ਬਾਣ ਧਾਰੇ ਬਹੁਤ ਸਿੰਘ ਸਮੇਤ ਸੱਜੇ ਦਯਾ ਸਿੰਘ, ਉਦੇ ਸਿੰਘ, ਆਲਮ ਸਿੰਘ ਅਜਬ ਸਿੰਘ ਆਦਿਕ ਅਤੇ ਖੱਬੇ ਪੰਝੀ ਮੁਕਤੇ, ਈਸ਼ਰ ਸਿੰਘ, ਦੇਵਾ ਸਿੰਘ, ਗਯਾਨ ਸਿੰਘ ਮਾਨ ਸਿੰਘ ਆਦਿਕ ਜੰਗ ਦੇ ਪ੍ਰਸੰਗ ਕਰਦੇ ਜਾ ਰਹੇ ਸੇ। ਅਜੇ ਨਿਰਮੋਹ ਗੜ੍ਹ ਤੱਕ ਪੁੱਜੇ ਸੇ ਜੋ ਰਾਜੇ ਅਜਮੇਰ ਚੰਦ ਕਹਿਲੂਰੀਏ (ਆਪਣੇ ਨੇਮ ਧਰਮ ਕੀਤੇ ਹੋਏ ਗਊ ਤੇ ਸਾਲਗਰਾਮ ਨੂੰ ਬੇਈਮਾਨੀ ਨਾਲ ਨਿਗਲ ਕੇ ਵਜ਼ੀਰਖਾਨ ਨੂੰ ਜਾ ਚੁੱਕਿਆ। ਅੱਗੋਂ ਉਹ ਮੁਸਲੇ ਭੀ ਅਪਣੇ ਅਹਦ ਪੈਮਾਨੇ ਕਸਮ, ਕੁਰਾਨ ਤੇ ਇਨਾਮ ਨੂੰ ਤ੍ਰਿਸ਼ਨਾ ਦੇ ਤੰਦੂਰ ਵਿੱਚ ਸੁੱਟ ਕੇ ਹਰਾਮ ਖਾਣ ਓਠ ਪਏ) ਵਜ਼ੀਰ ਖਾਂ ਪਾਸ ਆ ਕੇ ਆਖਿਆ ਕਿ ਹੁਣ ਵੇਲਾ ਹੈ ਵੈਰੀ ਤੋਂ ਵੈਰ ਲੈਣ ਦਾ। ਓਹ ਤਾਂ ਅੱਗੇ ਹੀ ਤਿਆਰ ਸੀ, ਪਰ ਸਭ ਤੋਂ ਪਹਿਲੇ ਤੁਰਕਾਂ ਅਤੇ ਪਹਾੜੀਆਂ ਨੇ ਕਸਮਾਂ ਤੋੜਨੀਆਂ ਖ੍ਵਾਜਾ ਖਿਜ਼ਰ ਖਾਂ ਨਵਾਬ ਮਲੇਰੀਏ ਨੇ ਨਗਾਰਾ ਵਜਵਾ ਹੱਲਾ ਕਰ ਦਿੱਤਾ। ਬਹੁਤ ਫੌਜ ਤਾਂ ਕਿਲ੍ਹੇ ਤੇ ਸ਼ਹਿਰ ਨੂੰ ਲੁੱਟਣ ਜਾ ਪਈ। ਬਾਕੀ ਦੀ ਗੁਰੂ ਸਾਹਿਬ ਦੇ ਪਿੱਛੇ ਲਗ ਤੁਰੀ। ਜਦ

ਲੁੱਟ ਲੋ, ਮਾਰ ਲੋ, ਫੜ ਲੋ ਦੀ ਆਵਾਜ਼ ਨਾਲ ਅਕਾਸ਼ ਗੂੰਜ ਉੱਠਿਆ ਤਦ ਮਾਤਾ ਜੀ ਸਿੱਖਾਂ ਸਮੇਤ ਗੁਰੂ ਜੀ ਦੇ ਬਚਨ ਚੇਤੇ ਕਰ, ਪਛਤਾਵਣ ਲੱਗੇ। ਪਰ ਹੁਣ ਪਛਤਾਏ ਕੀ ਬਣਦਾ ਸੀ? ਗੁਰੂ ਜੀ ਤਾਂ ਪਹਿਲੇ ਹੀ ਕਹਿ ਚੁੱਕੇ ਸੇ ਕਿ ਤੁਰਕ, ਪਹਾੜੀਏ ਦਗਾ ਕਰਨਗੇ। ਅਜੇ ਕੀਰਤਪੁਰ ਲੰਘ, ਨਿਰਮੋਹ ਗੜ ਪੁੱਜੇ ਸੇ ਜੋ ਪਿੱਛੋਂ ਬੰਦੂਕਾਂ ਚੱਲਨ ਲਗ ਪਈਆਂ। ਸਿੰਘ ਭੀ ਖੜਖੜ ਰਾਮ ਜੰਗੇ ਛਡਣ ਲਗੇ। ਓੜਕ ਜਦ

ਵੈਰੀ ਨੇੜੇ ਆ ਢੁੱਕੇ ਤਦ ਸਾਹਿਬ ਅਜੀਤ ਸਿੰਘ ਜੀ ਪੈਰ ਗੱਡ ਖਲੋਤੇ। ਭਾਵੇਂ ਏਨ੍ਹਾਂ ਨਾਲ ਥੋੜੇ ਹੀ ਯੋਧੇ ਖੜੇ ਹੋਏ ਪਰ ਇੱਕ ਵਾਰੀ ਤਾਂ ਓਸ ਕਹਿਰ ਦੇ ਦਰਯਾ ਉਲਟੇ ਨੂੰ (ਜਿਉਂ ਨਦੀ ਨੂੰ ਪਹਾੜ ਰੋਕ ਲੈਂਦਾ ਹੈ) ਰੋਕ ਲੀਤਾ। ਸੈਂਕੜੇ ਘੋੜੇ, ਜਵਾਨ, ਮੈਦਾਨ ਵਿੱਚ ਲਿਟਾ ਸਿੱਟੇ ਸਾਹਿਬਜ਼ਾਦੇ ਦੀ ਕਮਾਈ ਹੋਈ ਵਿਦਯਾ ਦੇ ਕ੍ਰੋਧ ਨਾਲ ਛੱਡੇ ਹੋਏ ਬਾਣਾਂ ਨੇ ਅਰਜਨ ਪਾਂਡਵ ਦੇ ਬਾਣਾਂ ਤੋਂ ਕੁੱਝ ਘਟ ਕੰਮ ਨਾ

( ਕੀਤਾ, ਸਗੋਂ ਓਸ ਸਮੇਂ ਸਾਹਿਬ ਜੀ ਨੇ ਆਪਣੇ ਨਾਮ ਤੋਂ ਸਫ਼ਲਾ ਕਰ ਦਿਖਾਇਆ। ਬੜੇ ਚਿਰ ਤੱਕ ਵੈਰੀਆਂ ਦੇ ਲਸ਼ਕਰ ਨੂੰ ਓਥੇ ਰੋਕ ਰੱਖਿਆ। ਜਦ ਗੁਰੂ ਜੀ ਵਹੀਰ ਸਮੇਤ ਦੂਰ ਨਿੱਕਲ ਗਏ ਤੇ ਪਤਾ ਲਗਾ ਕਿ ਅਜੀਤ ਸਿੰਘ ਜੀ ਪਿੱਛੇ ਲੜ ਰਹੇ ਹਨ ਤਦ ਆਪ ਤਾਂ ਇੱਕ ਟਿੱਬੀ ਤੇ ਖੜੋਤੇ ਅਰ ਉਦੇ ਸਿੰਘ ਆਦਿ ਸੌ ਯੋਧੇ ਨੂੰ ਤੋਰ ਕੇ ਹੁਕਮ ਦਿੱਤਾ ਕਿ ਸਾਹਿਬਜ਼ਾਦੇ ਨੂੰ ਓਥੋਂ ਅੱਗੇ ਲੈ ਆਓ। ਏਹ ਸੁਣ ਕੇ ਓਨ੍ਹਾਂ ਸ਼ੀਘਰ ਓਥੇ ਪਹੁੰਚ ਕੇ ਬਾਣਾਂ ਦੀ ਅਜੇਹੀ ਫੰਡ ਮਾਰੀ ਜੋ ਇਕੋ ਵਾਰੀ ਵੈਰੀਆਂ ਦੇ ਦੰਦ ਖੱਟੇ ਕਰ ਕੇ ਪਿਛਾਹਾਂ ਮੋੜ ਦਿੱਤੇ। ਸਾਹਿਬਜ਼ਾਦੇ ਨੂੰ ਗੁਰੂ ਜੀ ਵੱਲ ਤੋਰ ਕੇ ਉਦੇ ਸਿੰਘ ਓਥੇ ਅੜ ਖਲੋਤਾ। ਤੁਰਕਾਂ ਨੂੰ ਅੱਗੇ ਵਧਣ ਨਾ ਦਿੱਤਾ। ਤਦੋਂ ਨੂੰ ਗੁਰੂ ਸਾਹਿਬ ਵਹੀਰ ਸਮੇਤ ਸਰਸੇ ਨਦੀ ਕੰਢੇ ਜਾ ਪੁੱਜੇ। ਅੱਗੇ ਨਦੀ ਚੜ੍ਹੀ ਹੋਈ ਸੀ। ਇਸ ਕਰ ਕੇ ਅਸਬਾਬ ਦੇ ਗੱਡੇ, ਊਠ, ਘੋੜੇ, ਡੋਲੇ, ਰਥ ਓਸੇ ਥਾਂ ਰੁਕ ਗਏ। ਓਧਰ ਪਿੱਛੇ ਭਾਈ ਉਦੇ ਸਿੰਘ ਬੜੇ ਜ਼ੋਰ ਨਾਲ ਲੜਾਈ ਕਰ ਕੇ ਤੁਰਕੀ ਦਲ ਨੂੰ ਰੋਕੀ ਖੜਾ ਸੀ। ਸੈਂਕੜੇ ਜਵਾਨਾਂ ਨੂੰ ਮਾਰ, ਓੜਕ ਓਸੇ ਥਾਂ ਭਾਈ ਉਦੇ ਸਿੰਘ ਸ਼ਹੀਦ ਸ਼ਹੀਦੀ ਪਾ ਗਿਆ। ਮੁਸਲਮਾਨਾਂ ਨੇ ਏਸੇ ਨੂੰ ਗੁਰੂ ਸਮਝ ਕੇ (ਕਿਉਂਕਿ ਰੂਪ ਮਿਲਦਾ ਸੀ) ਸਿਰ ਕੱਟ ਲੀਤਾ ਅਤੇ ਨਾਜ਼ਮ ਵਜ਼ੀਦ ਖਾਂ ਦੇ ਪਾਸ ਲੈ ਗਏ। ਜਦ

ਓਸ ਨੇ ਗੁਰੂ ਜੀ ਦੀ ਤਸਵੀਰ ਮਿਲਾਈ ਤੇ ਨਾ ਮਿਲੀ ਤਾਂ ਫੇਰ ਫੌਜ ਦਾ ਹੱਲਾ ਅੱਗੇ ਨੂੰ ਕਰਾ ਦਿੱਤਾ। ਅੱਗੇ ਨਦੀ ਕਨਾਰੇ ਗੁਰੂ ਜੀ ਫੌਜ ਸਮੇਤ ਰੁਕੇ ਹੋਏ ਸੇ। ਦੋਹਾਂ ਪਾਸਯਾਂ ਤੋਂ ਲੜਾਈ ਹੋਣ ਲੱਗ ਪਈ। ਗੁਰੂ ਜੀ ਤੇ ਸਾਹਿਬਜ਼ਾਦੇ ਅਜੀਤ ਸਿੰਘ ਸਮੇਤ ਕਈ ਜਗ੍ਹਾ ਸਿੰਘ ਲੜਾਈ ਨੂੰ ਮੰਡ ਗਏ। ਬੈਰੀਆਂ ਨੂੰ ਬਹੁਤ ਦੇਰੀ ਤੱਕ ਰੋਕੀ ਰੱਖਯਾ ਪਰ ਨਦੀ ਨੇ ਕਿਸੇ ਨੂੰ ਪਾਰ ਨਾ ਹੋਣ ਦਿੱਤਾ। ਦੋਹਾਂ ਪਾਸਯਾਂ ਤੋਂ ਬੇ ਗਿਣਤ ਆਦਮੀ ਤਲਵਾਰ ਤੇ ਨਦੀ ਦੀ ਧਾਰ ਅੱਗੇ ਬਹਿ ਗਏ। ਅਸਬਾਬ ਦੇ ਭਰੇ ਹੋਏ ਗੱਡੇ ਲੁੱਟੇ ਖਸੋਟੇ ਜਲਾਏ ਗਏ। ਓਸੇ ਅਫੜਾ ਦਫੜੀ ਵਿੱਚ ਮਾਈਆਂ ਦੇ ਰਥ ਡੋਲੇ ਓਥੇ ਹੀ ਰਹਿ ਗਏ। ਮਾਈਆਂ ਨੂੰ ਦੋਹਾਂ ਛੋਟੇ ਸਾਹਿਬਜ਼ਾਦਯਾਂ ਸਮੇਤ ਬੜੀ ਮੁਸ਼ਕਲ ਨਾਲ ਸਿੱਖਾਂ ਨੇ ਪਾਰ ਕੀਤਾ। ਜਯੋਂਣ ਸਿੰਘ, ਸ਼ੇਰ ਸਿੰਘ, ਨਾਹਰ ਸਿੰਘ, ਬੀਰ ਸਿੰਘ ਆਦਿਕ ਬਹੁਤ ਸਿੰਘ ਮਾਰੇ ਗਏ। ਭਾਈ ਦਯਾ ਸਿੰਘ, ਸਾਹਿਬ ਸਿੰਘ ਨੇ ਹੱਥ ਜੋੜ ਕੇ ਅਰਜ਼ ਕੀਤੀ ਕਿ ਆਪ ਸਲਾਮਤ ਰਹੇ ਤਾਂ ਸਿੰਘ ਹੋਰ ਬਥੇਰੇ ਸਜ ਜਾਨਗੇ, ਛੇਤੀ ਨਦੀ ਪਾਰ ਹੋਵੋ। ਏਸੇ ਭਾਂਤ ਸਿੰਘਾਂ ਨੇ ਹਠ ਕੀਤਾ ਤਦ

ਗੁਰੂ ਜੀ ਨੇ ਸਿੰਘਾਂ ਦਾ ਬਚਨ ਮੰਨ ਕੇ ਸਰਸਾ ਪਾਰ ਕਰਨਾ ਘੋੜਾ ਨਦੀ ਵਿੱਚ ਪਾ ਦਿੱਤਾ। ਓਨ੍ਹਾਂ ਦੇ ਮਗਰੇ ਮਗਰ ਸਾਹਿਬ ਅਜੀਤ ਸਿੰਘ ਤੇ ਜੁਝਾਰ ਸਿੰਘ ਜੀ ਭੀ ਪੰਜਾਹ ਕੁ ਸਿੰਘਾਂ ਸਮੇਤ ਪਾਰ ਉੱਤ੍ਰ ਗਏ। ਓਸ ਸਮੇਂ ਗੁਰੂ ਜੀ ਦਾ ਫੁਰਮਾਨ ਹੋਇਆ ਕਿ (ਸਰਸੇ ਨਾਲੇ! ਕਾਲੇ ਦਿਲ ਵਾਲੇ! ਤੂੰ ਫੇਰ ਨਾ ਚੜ੍ਹੇਂਗਾ) ਏਹੋ ਬਚਨ ਸਫ਼ਲਾ ਹੋਯਾ। ਅੱਜ ਤੱਕ ਓਹ ਨਦੀ ਫੇਰ ਨਹੀਂ ਚੜ੍ਹੀ। ਗੁਰੂ ਜੀ ਦੇ ਪਾਰ ਹੋਣ ਦੀ ਦੇਰ ਸੀ, ਫੇਰ ਤਾਂ ਪਰਿਵਾਰ ਵਿਛੋੜਾ ਜਿੱਧਰ ਕਿਸੇ ਸਿੱਖ ਦਾ ਮੂੰਹ ਹੋਯਾ, ਓਧਰੇ ਨੱਸ ਤੁਰਿਆ। ਸਭ ਨੂੰ ਅਪਣੀ ਅਪਣੀ ਜਾਨ ਬਚਾਉਣ ਦੀ ਪੈ ਗਈ। ਕਿਸੇ ਨੇ ਕੁਛ ਨਾ ਸੰਭਾਲਿਆ। ਵੱਡੀ ਮਾਤਾ ਜੀ ਦੇ ਨਾਲ ਭਾਵੇਂ ਕਈ ਸਿੱਖ ਪਾਰ ਹੋਏ, ਪਰ ਜਦ ਤੁਰਕ ਪਿੱਛੋਂ ਆ ਪਏ ਤਾਂ ਓਹ ਸਭੇ ਅਨੇਕਾਂ ਨੂੰ ਮਾਰ ਕੇ ਓਸੇ ਥਾਂ ਸ਼ਹੀਦ ਹੋ ਗਏ ਤੇ ਮਾਤਾ ਜੀ ਇੱਕ ਖੱਚਰ ਉੱਤੇ ਜਿਸ ਪੁਰ ਕੁਛ ਅਸ਼ਰਫੀਆਂ ਤੇ ਹੀਰਾ ਮੋਤੀ ਸੀ; ਦੋਹਾਂ ਛੋਟੇ ਸਾਹਿਬਜ਼ਾਦਿਆਂ ਸਮੇਤ ਦਰਯਾ ਕਿਨਾਰੇ ਝਲ ਵਿੱਚ ਵੜ ਗਈ। ਹੋਰ ਸਿੱਖ ਤਾਂ ਕੋਈ ਨਾਲ ਨਾ ਰਿਹਾ ਇੱਕ ਬ੍ਰਾਹਮਣ ਗੰਗਾ ਰਾਮ; ਜੋ ਕਈ ਬਰਸਾਂ ਤੋਂ ਮਾਤਾ ਜੀ ਦਾ ਰਸੋਈਆ ਸੀ, ਓਹ ਰਿਹਾ। ਸਾਰਾ ਦਿਨ ਓਸੇ ਝੱਲ ਵਿੱਚ ਭੁੱਖੇ ਤਿਹਾਏ ਲੁਕੇ ਰਹੇ। ਤੁਰਕਾਂ ਤੇ ਪਹਾੜੀਆਂ ਦੀ ਫੌਜ ਦਾ ਰੌਲਾ ਰਿਹਾ। ਜਦ ਸੰਝ ਹੋਈ ਤਾਂ ਓਹ ਛਿੱਪ੍ਰ ਪਾਪੀ ਬਿਪ੍ਰ ਮਾਤਾ ਜੀ ਨੂੰ ਨਾਲ ਲੈ ਆਪਣੇ ਪਿੰਡ ਨੂੰ ਸਿੱਧਾ ਹੋ ਪਿਆ ਤੇ ਦੋਹਾਂ ਪੋਤਿਆਂ ਸਮੇਤ ਮਾਤਾ ਜੀ ਖੱਚਰ ਤੇ ਚੜ੍ਹੇ ਹੋਏ ਉਸ ਦੇ ਪਿੱਛੇ ਹੋ ਚੱਲੇ। ਮਾਤਾ ਜੀ ਦਾ ਤਾਂ ਸੰਸੇ ਨਾਲ ਹੀ ਗਲ ਤੱਕ ਪੇਟ ਭਰਿਆ ਹੋਯਾ ਸੀ। ਪਰ ਸਾਹਿਬਜ਼ਾਦਿਆਂ ਨੂੰ ਜਦ ਭੁੱਖ ਲੱਗੀ ਤਾਂ ਇੱਕ ਪਿੰਡ ਵਿੱਚੋਂ ਡੂੰਘੀ ਰਾਤ ਗਈ ਤੋਂ ਓਸ ਵਿਪ੍ਰ ਨੇ

( ਦੋ ਪ੍ਰਸਾਦ ਲਯਾ ਕੇ ਦਿੱਤੇ, ਜੋ ਖੱਚਰ ਤੇ ਬੈਠੇ ਹੀ ਛਕਦੇ ਤੇ ਨੀਂਦ ਦੇ ਬੁੰਦਲਾਏ ਹੋਏ ਬੜੀ ਉਖਿਆਈ ਨਾਲ ਚਲੇ ਗਏ। ਏਹ ਬਿੱਧਣ ਰਾਤ ਤੇ ਬੁਰੀ ਵਾਟ, ਮਸਾਂ ਮਸਾਂ ਨਬੇੜੀ। ਪਹੁ ਫੁਟਦੀ ਨੂੰ ਉਸ ਦੁਸ਼ਟ ਦੇ ਘਰ ਦੁਖੇੜੀ ਪਿੰਡ ਜਾ ਉੱਤਰੇ। ਅਸਬਾਬ ਦੀ ਖੁਰਜੀ ਤਾਂ ਉਸ ਨੇ ਅੰਦਰ ਰੱਖੀ ਤੇ ਖੱਚਰ ਨੂੰ ਦੂਰ ਸਾਰੇ ਖੇਤਾਂ ਵਿੱਚ ਛੱਡ ਆਯਾ। ਮਾਤਾ ਜੀ ਦਾ ਮੰਜਾ ਆਪਣੇ ਕੋਠੇ ਵਿੱਚ ਡਾਹ ਦਿੱਤਾ, ਪ੍ਰਸ਼ਾਦ ਕਰ ਕੇ ਛਕਾਯਾ। ਓਧਰ ਗੁਰੂ ਜੀ ਦੀਆਂ ਦੋਹਾਂ ਸਵਾਣੀਆਂ ਨੂੰ ਮਨੀ ਸਿੰਘ, ਜਵਾਹਰ ਸਿੰਘ, ਧੰਨਾ ਸਿੰਘ ਦਿਲਵਾਲੀ ਸਿੱਖਾਂ ਦੇ ਨਾਲ ਦਿੱਲੀ ਨੂੰ ਸਿੱਧੇ ਹੋ ਗਏ, ਤੇ ਕਈ ਪ੍ਰਕਾਰ ਦੇ ਕਸ਼ਟ ਸਹਾਰ ਕੇ ਦਿੱਲੀ ਵਿੱਚ ਜਵਾਹਰ ਸਿੰਘ ਅਰੋੜੇ ਦੇ ਘਰ ਜਾ ਰਹੇ। ਭਾਗੋ ਤੇ ਬੀਬੋ ਦੋਵੇਂ ਟਹਿਲਣਾਂ ਭੀ ਨਾਲ ਗਈਆਂ। ਗੁਰੂ ਸਾਹਿਬ ਦੋਹਾਂ ਵੱਡੇ ਸਾਹਿਬਜ਼ਾਦਿਆਂ ਤੇ ਸਵਾ ਕੁ ਸੌ ਸਿੰਘ ਸਮੇਤ ਸਰਸਾ ਨਦੀ ਜਦ ਲੰਘ ਕੇ ਰੋਪੜ ਵੱਲ ਹੋਏ, ਤਾਂ ਅੱਗੋਂ ਰੋਪੜੀਏ ਪਠਾਨ ਘੇਰਨ ਲਈ ਆਏ, ਜੋ ਸਿੰਘਾਂ ਨੇ ਸ਼ਮਸ਼ੇਰ ਚਮਕਾ ਕੇ ਬਹੁਤ ਪਠਾਣ ਮਾਰ ਸੁਟੇ। ਕੁੱਝ ਜ਼ਖ਼ਮੀ ਕੀਤੇ। ਛੇਕੜ ਓਨ੍ਹਾਂ ਦੇ ਮੂੰਹ ਮੋੜ ਕੇ ਬੂਰਮਾਜਰੇ, ਬਾਮਣਮਾਜਰੇ ਵਲ ਨਿੱਕਲ ਗਏ। ਦਿਨ ਛਿਪਦੇ ਨਾਲ ਗੁਰੂ ਜੀ ਚਮਕੌਰ ਪਹੁੰਚੇ ਚਮਕੌਰੋਂ ਬਾਹਰ ਬਾਗ਼ ਵਿੱਚ ਜਾ ਪੁੱਜੇ। ਪਰ ਏਥੇ ਪਹੁੰਚਣ ਤੱਕ ਗੁਰੂ ਜੀ ਦੇ ਨਾਲ ਕੇਵਲ ਚਾਲੀ ਸਿੰਘ ਰਹਿ ਗਏ। ਬਾਕੀ ਕੁਛ ਰੋਪੜ ਦੇ ਜੰਗ ਵਿੱਚ ਮਾਰੇ ਗਏ, ਕੁੱਝ ਏਧਰ ਓਧਰ ਭਜ ਗਏ ਸਨ। ਗੁਰੂ ਸਾਹਿਬ ਜੀ ਨੇ ਇੱਕ ਕੱਚੀ ਗੜ੍ਹੀ ਦੇਖ ਕੇ ਉਸ ਦੇ ਮਾਲਕ ਨੂੰ ਦਸ

ਭੇਜਿਆ ਤਾਂ ਓਨ ਬਹਾਨਾ ਕੀਤਾ ਕਿ ਐਸ ਵੇਲੇ ਮੇਰਾ ਹੱਥ ਖ਼ਾਲੀ ਹੈ। ਖ਼ਾਲੀ ਹੱਥ ਗੁਰਾਂ ਪਾਸ ਜਾਣਾ ਚੰਗਾ ਨਹੀਂ। ਭਾਈ ਦਯਾ ਸਿੰਘ ਨੇ ਪੰਜ ਮੋਹਰਾਂ ਉਸ ਨੂੰ ਦਿੱਤੀਆਂ, ਜੋ ਉਸ ਨੇ ਗੁਰੂ ਜੀ ਅੱਗੇ ਰੱਖ ਕੇ ਮੱਥਾ ਜਾ ਟੇਕਿਆ। ਭਾਈ ਦਯਾ ਸਿੰਘ ਨੇ ਓਸ ਨਾਲ ਚੰਗੀਆਂ ਚੰਗੀਆਂ ਗੱਲਾਂ ਕਰ ਕੇ ਜਦ

ਗੜ੍ਹੀ ਲਈ ਕਿਹਾ, ਤਾਂ ਓਨ ਆਖਯਾ ਕਿ ਏਹ ਗੜ੍ਹੀ ਨਹੀਂ, ਮੇਰਾ ਘਰ ਹੈ। ਮੇਰਾ ਕੁਟੰਬ ਸਭ ਏਥੇ ਵੱਸਦਾ ਹੈ। ਸੋ ਮੈਂ ਨਹੀਂ ਦੇ ਸਕਦਾ। ਏਸੇ ਸਮੇਂ ਗੁਰੂ ਜੀ ਨੂੰ ਵੇਖਣ ਲਈ ਓਸ ਪਿੰਡ ਦੇ ਅਨੇਕ ਪੁਰਖ ਓਥੇ ਖੜੇ ਸੇ। ਏਨ੍ਹਾਂ ਵਿੱਚ ਇੱਕ ਗ਼ਰੀਬੂ ਨਾਮੇ ਜੱਟ ਓਸੇ ਚੌਧਰੀ ਦਾ ਭਰਾ, ਗੜ੍ਹੀ ਦਾ ਅੱਧਾ ਮਾਲਕ ਖੜਾ ਸੀ ਅਰ ਇਸ ਨੂੰ ਗ਼ਰੀਬ ਸਮਝ ਕੇ ਓਹ ਚੌਧਰੀ ਗੜ੍ਹੀ ਵੰਡ ਕੇ ਦਿੰਦਾ ਨਹੀਂ ਸੀ। ਏਸ ਕਰ ਕੇ ਗ਼ਰੀਬੂ ਨੇ ਹੱਥ ਜੋੜ ਆਖਯਾਮਹਾਰਾਜ! ਗੜ੍ਹੀ ਵਿੱਚ ਅੱਧ ਮੇਰਾ ਹੈ, ਆਪ ਨਿਸ਼ੰਗ ਚੱਲੋ। ਜੇਕਰ ਏਹ ਨਾ ਦਰਵਾਜਾ ਖੋਲੇਗਾ, ਤਾਂ ਮੈਂ ਆਪਣੇ ਘਰ ਵਿੱਚ ਦੀ ਆਪ ਨੂੰ ਏਸ ਗੜ੍ਹੀ ਵਿੱਚ ਲੰਘਾ ਦੇਵਾਂਗਾ।ਫੇਰ ਤਾਂ ਗੁਰੂ ਸਾਹਿਬ ਜੀ ਦੇ ਇਸ਼ਾਰੇ ਨਾਲ ਸਿੰਘਾਂ ਝਟ ਉਸ ਚੌਧਰੀ ਨੂੰ ਫੜ

ਲੀਤਾ ਤੇ ਗ਼ਰੀਬੂ ਨਾਲ ਜਾ ਕੇ ਓਸੇ ਦੇ ਘਰ ਥਾਣੀ ਗੜ੍ਹੀ ਵਿੱਚ ਗੁਰੂ ਸਾਹਿਬ ਸਮੇਤ ਸਭ ਸਿੰਘ ਜਾ ਧਸੇ। ਰਾਤ ਰਾਤ ਮੋਰਚੇਬੰਦੀ ਕਰ ਲੀਤੀ। ਅੱਠ ਅੱਠ ਸਿੰਘ ਚਾਰੇ ਬਾਹੀਆਂ ਮੱਲ ਕੇ ਬੈਠ ਗਏ। ਗੁਰੂ ਜੀ ਬੋਲੇਦੇਖੋ ਭਾਈ ਸਿੱਖੋ! ਏਨਾਂ ਕਸ਼ਟ ਤਾਂ ਤੁਸਾਂ ਸਹਾਰਿਆ। ਜੇ ਸਾਡੇ ਬਚਨਾਂ ਨੂੰ ਆਵਾ ਗਾਉਣ ਤੇ ਪਹਾੜੀਆਂ ਦੇ ਨੇਮ ਧਰਮ ਨੂੰ ਸੱਚ ਸਮਝਿਆ। ਨਹੀਂ ਤਾਂ ਦੋ ਦਿਨ ਹੋਰ ਤੁਰਕ ਝਖ ਮਾਰ ਕੇ ਕਿਲ੍ਹੇ ਦਾ ਘੇਰਾ ਛੱਡ ਜਾਂਦੇ। ਸੋ ਹੁਣੇ ਸਿੱਧੇ ਹੋ ਕੇ ਲੜੋ। ਜੇ ਰਹੇ, ਤਾਂ ਰਾਜ ਭੋਗੋਗੇ। ਜੋ ਸ਼ਹੀਦ ਹੋਏ, ਤਾਂ ਗੁਰੂ ਕੀ ਪੁਰੀ ਵਿੱਚ ਨਿਵਾਸ ਕਰੋਗੇ।ਏਹੋ ਗੱਲਾਂ ਕਰਦੇ ਸਿੰਘ ਤਾਂ ਸਾਰੀ ਰਾਤ ਪਹਿਰਾ ਦਿੰਦੇ ਰਹੇ ਤੇ ਗੁਰੂ ਸਾਹਿਬ, ਸਾਹਿਬਜ਼ਾਦਿਆਂ ਸਮੇਤ (ਜੋ ਕਈ ਦਿਨ ਤੋਂ ਸੁਤੇ ਨਹੀਂ ਸੇ) ਬਿਰਾਜ ਰਹੇ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗