ਨਿਰਮੋਹ ਗੜ੍ਹਬ ਣਨਾ ਤੇ ਸਿੰਘਾਂ ਨੇ ਲੁਟਨਾ

ਸ੍ਰੀ ਗੁਰੂ ਗੋਬਿੰਦ ਸਿੰਘ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੬੬ / ੧੩੫

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਜਦ ਗੁਰੂ ਜੀ ਅਨੰਦਪੁਰ ਛੱਡ ਕੇ ਚਲੇ ਗਏ ਤਦ ਸਿੰਘਾਂ ਨੇ ਸਲਾਹ ਕੀਤੀ ਕਿ ਹੁਣ ਏਨ੍ਹਾਂ ਛਲੀਏ ਪਹਾੜੀਏ ਨੂੰ ਤਾਂ ਅਸੀਂ ਸੁਖੀ ਨਾ ਵੱਸਣ ਦਿਆਂਗੇ। ਏਹੋ ਠਹਿਰਾ ਕੇ ਗੁਰੂ ਜੀ ਤੋਂ ਆਗਿਆ ਲੈ ਕਰ ਨਿਰਮੋਹ ਪਿੰਡ ਆਦਿਕ ਅਨੇਕ ਪਿੰਡ ਪਹਾੜੀਆਂ ਦੇ ਝਗੜੇ ਵਿੱਚ ਜੁਟ ਗਏ। ਪਹਾੜੀ ਰਾਜੇ ਅਨੰਦਪੁਰ ਵਿੱਚ ਤਾਂ ਨਾ ਧਸੇ, ਪਰ ਗੁਰੂ ਸਾਹਿਬ ਜੀ ਦੇ ਪਿੱਛੇ ਚੜ੍ਹ ਆਏ। ਇੱਕ ਬੜਾ ਭਾਰੀ ਜੰਗ ਹੋਯਾ। ਲੋਥ ਪੁਰ ਲੋਥ ਚੜ੍ਹ ਗਈ। ਮੰਡੀ ਵਾਲੇ ਨੇ ਆਖਿਆਭਾਈ ਰਾਜੇ ਰਾਣਿਓ! ਤੁਸੀਂ ਆਖਯਾ ਕਰਦੇ ਸਾਓ ਕਿ ਗੁਰੂ ਕਿਲ੍ਹੇ ਵਿੱਚ ਆਕੀ ਬੈਠਾ ਹੈ। ਹੁਣ ਤਾਂ ਰੜੇ ਮੈਦਾਨ ਵਿੱਚ ਜਾ ਬੈਠਾ ਹੈ। ਜ਼ੋਰ ਲਾ ਲਓ ਜੇ ਕਦੇ ਜਿਤਯਾ ਜਾਏ। ਤਾਂ ਤੇ ਮੇਲ ਕਰ ਲੈਣਾ ਚੰਗਾ ਹੈ।ਭਾਵੇਂ ਓਨ ਚੰਗੀ ਆਖੀ, ਪਰ ਹੰਕਾਰੀਆਂ ਨੂੰ ਨਾ ਭਾਈ ਉਲਟਾ ਓਸੇ ਨੂੰ ਕਾਇਰ ਆਖਣ ਲਗ ਪਏ। ਏਨੇ ਚਿਰ ਨੂੰ ਇੱਕ ਤੁਰਕ ਗੋਲ ਅੰਦਾਜ ਨੇ ਪੰਜ ਹਜ਼ਾਰ ਰੁਪਯਾ ਇਨਾਮ ਲੈਣਾ ਕਰ ਕੇ ਗੁਰੂ ਜੀ ਪੁਰ ਤੋਪ ਦੀ ਸ਼ਿਸਤ ਬੰਨ੍ਹ ਕੇ ਛੱਡਿਆ ਤਾਂ ਗੁਰੂ ਜੀ ਨੂੰ ਚੌਰ ਕਰਨੇ ਵਾਲਾ ਰਾਮ ਸਿੰਘ ਉੱਡ ਗਿਆ। ਗੁਰੂ ਜੀ

ਨੇ ਦੂਜਾ ਗੋਲਾ ਆਉਣ ਤੋਂ ਪਹਿਲੇ ਹੀ ਉਸ ਮੁਸਲੇ ਨੂੰ ਤੀਰ ਨਾਲ ਵਿੰਨ੍ਹ ਸਿਟਿਆ। ਉਸ ਦੇ ਮਰਨ ਤੋਂ ਉਸ ਦਾ ਭਾਈ ਤੋਪ ਚਲਾਵਣ ਲਗਾ ਤਾਂ ਓਹ ਭੀ ਗੁਰੂ ਕੇ ਤੀਰ ਦਾ ਨਿਸ਼ਾਨਾ ਹੋ ਗਿਆ। ਏਹ ਡੇਢ ਕੋਹ ਪੁਰ ਗੁਰੂ ਕੇ ਤੀਰਾਂ ਦੀ ਮਾਰ ਵੇਖ ਕੇ ਸਭ ਪਹਾੜੀ ਰਾਜੇ ਹੱਕੇ ਬੱਕੇ ਰਹਿ ਗਏ ਤੇ ਲੜਾਈ ਪੁੱਗਦੀ ਨਾ ਵੇਖ ਕੇ ਆਪਣੀ (ਆਪੇ ਹੀ) ਫਤੇ ਹੋਈ ਸਮਝ, ਆਪੋ ਆਪਣੇ ਘਰਾਂ ਨੂੰ ਚਲੇ ਗਏ ਤੇ ਸਾਹਿਬ ਪੰਜ ਦਿਨ ਸਮਾਧੀ ਲਾ ਕੇ ਓਸੇ ਥਾਂ ਬੈਠੇ ਰਹੇ। ਕਿਸੇ ਨਾਲ ਕੋਈ ਗੱਲ ਨਾ ਕੀਤੀ ਜਿਸ ਤੋਂ ਸਭ ਸਿੱਖ ਏਹ ਆਖਣ ਲਗ ਪਏ ਕਿ ਗੁਰੂ ਜੀ ਨਿਰਮੋਹੀ ਹੋ ਗਏ। ਫੇਰ ਭਾਈ ਦਯਾ ਸਿੰਘ ਨੇ ਨਿਰਮੋਹ ਰਾਜੇ ਦੀ ਕਥਾ ਪੁੱਛੀ ਤਾਂ ਗੁਰੂ ਜੀ ਨੇ ਪਹਿਲਾਂ ਨਿਰਮੋਹ ਰਾਜੇ ਦੀ ਕਥਾ ਸੁਣਾ, ਫੇਰ ਮੋਹ ਵਿਵੇਕ ਦੀ ਸਾਰੀ ਕਥਾ; ਜੀਕੂੰ ਬਬੇਕ ਦੀ ਸੈਨਾ ਨੂੰ ਜਿੱਤਿਆ ਸੀ, ਵਰਣਨ ਕੀਤਾ। (ਜੋ ਹੁਣ ਦਸਮ ਗੁਰੂ ਜੀ ਦੇ ਗਰ

ਥ ਸਾਹਿਬ ਵਿੱਚ ਹੈ) ਏਸ ਤਰ੍ਹਾਂ ਸਭ ਸਿੱਖਾਂ ਨੂੰ ਬ੍ਰਹਮ ਗਿਆਨ ਦ੍ਰਿੜ੍ਹਾ ਕੇ ਨਿਰਮੋਹ ਬਣਾ ਦਿੱਤਾ, ਜਿਸ ਤੋਂ ਸਭ ਸਿੱਖ ਆਪਣੇ ਆਪਣੇ ਕੁਟੰਬ ਤੋਂ ਨਿਰਮੋਹ ਹੋ, ਧਰਮ ਜੁੱਧ ਲਈ ਮਨੋਂ ਤਨੋਂ ਤਿਆਰ ਹੋ ਗਏ। ਹੁਣ ਉਸ ਅਸਥਾਨ ਦਾ ਨਾਮ ਨਿਰਮੋਹ ਗੜ੍ਹ ਉੱਘਾ ਹੈ ਅਤੇ ਉਨ੍ਹਾਂ ਗੋਲਅੰਦਾਜਾਂ ਦੀ ਕਬਰ ਭੀ ਓਥੋਂ ਡੇਢ ਕੋਹ ਪੁਰ ਹੈ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗